ਪੰਜਾਬ ਸਰਕਾਰ ਵੱਲੋਂ 30ਵਾਂ ਦੰਦਾ ਦਾ ਮੁਫ਼ਤ ਡੈਂਟਲ ਪੰਦ੍ਹਰਵਾੜਾ ਮਨਾਇਆ ਗਿਆ ਜਿਸ ਤਹਿਤ ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਡਾ: ਸੁਰਿੰਦਰ ਕੁਮਾਰ ਸਿਵਲ ਸਰਜਨ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿਚ ਦੰਦਾ ਦਾ ਡੈਂਟਲ ਸਿਹਤ ਪੰਦ੍ਹਰਵਾੜਾ ਮਨਾਇਆ ਗਿਆ ।ਇਸ ਪੰਦ੍ਹਰਵਾੜੇ ਦੌਰਾਨ ਸਿਵਲ ਹਸਪਤਾਲ, ਫ਼ਿਰੋਜ਼ਪੁਰ ਅਤੇ ਸੀ.ਐਚ.ਸੀ. ਫ਼ਿਰੋਜ਼ਸ਼ਾਹ ਵਿਖੇ ਕੈਂਪ ਲਗਾਏ ਗਏ ਅਤੇ ਦੰਦਾ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ ।ਡਾ: ਸੁਰਿੰਦਰ ਕੁਮਾਰ ਨੇ ਦੱਸਿਆ ਕਿ ਡੈਂਟਲ ਸਿਹਤ ਪੰਦ੍ਹਰਵਾੜੇ ਦੀ ਸਮਾਪਤੀ ਸਮਾਰੋਹ ਦੌਰਾਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਡਾ: ਪੰਕਜ ਗੁਪਤਾ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਅਤੇ ਡਾ: ਨਵਰੂਪ ਬਾਜਵਾ ਮੈਡੀਕਲ ਅਫ਼ਸਰ ਡੈਂਟਲ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ ਵੱਖ ਸਥਾਨਾਂ ਤੋ ਆਏ ਲੋੜਵੰਦ ਮਰੀਜ਼ਾ ਨੂੰ ਦੰਦਾ ਦੇ 40 ਸੈਂਟ ਅਤੇ ਸੀ.ਐਚ.ਸੀ ਫ਼ਿਰੋਜ਼ਸ਼ਾਹ ਵਿਖੇ ਡਾ: ਰਜਨੀਸ਼ ਗੋਇਲ ਮੈਡੀਕਲ ਅਫ਼ਸਰ ਡੈਂਟਲ ਵੱਲੋਂ ਮਰੀਜ਼ਾ ਨੂੰ 20 ਦੰਦਾ ਦੇ ਸੈੱਟ ਮੁਫ਼ਤ ਲਗਾਏ ਗਏ ਹਨ । ਉਹਨਾ ਦੱਸਿਆ ਕਿ ਇਸ ਪੰਦ੍ਹਰਵਾੜੇ ਦੌਰਾਨ 3 ਅਕਤੂਬਰ ਤੋਂ 17 ਅਕਤੂਬਰ ਤੱਕ ਜ਼ਿਲ੍ਹੇ ਵਿਚ ਕੁੱਲ 1115 ਮਰੀਜ਼ਾਂ ਦੇ ਦੰਦਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ ਅਤੇ 60 ਡੈਚਰ ਬਿਲਕੁਲ ਮੁਫ਼ਤ ਲਗਾਏ ਗਏ।ਡਾ: ਪੰਕਜ ਗੁਪਤਾ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਫ਼ਿਰੋਜ਼ਪੁਰ ਨੇ ਦੱਸਿਆ ਕਿ ਇਸ ਪੰਦ੍ਹਰਵਾੜੇ ਦੌਰਾਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦੰਦਾ ਦੀ ਸਾਂਭ ਸੰਭਾਲ ਸਬੰਧੀ ਪ੍ਰਦਰਸ਼ਨੀ ਲਗਾਈ ਗਈ ਅਤੇ ਸਕੂਲੀ ਬੱਚਿਆ ਵੱਲੋਂ ਦੰਦਾ ਦੀ ਸਾਂਭ ਸੰਭਾਲ ਸਬੰਧੀ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਮਰੀਜ਼ਾ ਨੂੰ ਦੰਦਾ ਦੀ ਸਾਂਭ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ ।ਇਸ ਮੌਕੇ ਡਾ: ਰਜਿੰਦਰ ਕੁਮਾਰ ਮਨਚੰਦਾ ਡਿਪਟੀ ਮੈਡੀਕਲ ਕਮਿਸ਼ਨਰ, ਡਾ: ਪਰਦੀਪ ਅਗਰਵਾਲ ਸੀਨੀਅਰ ਮੈਡੀਕਲ ਅਫ਼ਸਰ, ਡਾ: ਨਵਰੂਪ ਬਾਜਵਾ ਮੈਡੀਕਲ ਅਫ਼ਸਰ, ਸੁਖਮਿੰਦਰ ਸਿੰਘ ਬਰਾੜ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ,ਵਿਕਾਸ ਕਾਲੜਾ ਅਤੇ ਭੁਪਿੰਦਰ ਕੁਮਾਰ ਆਦਿ ਹਾਜ਼ਰ ਸਨ ।