Tuesday, 02 July 2024

 

 

ਖ਼ਾਸ ਖਬਰਾਂ ਅੰਮ੍ਰਿਤਸਰ ਲੁੱਟ ਕੇਸ: ਪੀੜਤ ਦੇ ਡਰਾਈਵਰ ਦੀ ਧੀ, ਉਸਦੇ ਮੰਗੇਤਰ ਸਮੇਤ 7 ਗ੍ਰਿਫਤਾਰ; 41.40 ਲੱਖ ਰੁਪਏ ਦੀ ਨਕਦੀ, 800 ਗ੍ਰਾਮ ਸੋਨਾ ਕੀਤਾ ਬਰਾਮਦ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਜਿਲ੍ਹੇ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਬੈਠਕ ਮਾਨਸੂਨ ਤੋਂ ਪਹਿਲਾਂ ਹੜਾਂ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਐਸ.ਡੀ.ਐਮ ਨੂੰ ਬਰਸਾਤੀ ਨਦੀਆਂ ਤੇ ਖੱਡਾਂ ਦੇ ਦੌਰੇ ਕਰਨ ਦੇ ਆਦੇਸ਼ ਦਿੱਤੇ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਦੇ ਘਰ ਦੇ ਬਾਹਰ ਲਗਾਇਆ ਧਰਨਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਸੇਨੂ ਦੁੱਗਲ ਅਤੇ ਸਿਵਲ ਸਰਜਨ ਨੇ ਲਾਂਚ ਕੀਤੀ ਸਟਾਪ ਡਾਇਰੀਆ ਮੁਹਿੰਮ ਵਿਸ਼ਵ ਡਾਕਟਰ ਦਿਵਸ ਮੌਕੇ ਕਰਵਾਇਆ ਗਿਆ ਜਿਲ੍ਹਾ ਪੱਧਰੀ ਸਮਾਗਮ ਜ਼ਿਲ੍ਹੇ ’ਚ ਸਾਡਿਲ ਵੇਸਟ ਮੈਨੇਜਮੈਂਟ ਦਾ ਕੰਮ ਜਲਦ ਕਰਵਾਇਆ ਜਾਵੇ ਮੁਕੰਮਲ : ਕੋਮਲ ਮਿੱਤਲ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਜਲੰਧਰ 'ਚ ਨਸ਼ੇ ਖਿਲਾਫ ਕਾਰਵਾਈ ਦੀ ਕੀਤਾ ਮੰਗ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਵਿਕਾਸ ਕਾਰਜਾਂ ਦੀ ਪ੍ਰਗਤੀ ਦੇ ਜਾਇਜੇ ਲਈ ਬੈਠਕ 'ਆਪ' ਉਮੀਦਵਾਰ ਮੋਹਿੰਦਰ ਭਗਤ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ - ਹਰਚੰਦ ਸਿੰਘ ਬਰਸਟ ਐਲਪੀਯੂ ਲਾਅ ਸਕੂਲ ਭਾਰਤ ਵਿੱਚ 16ਵੇਂ ਸਥਾਨ 'ਤੇ ਹੈ, ਜਿੱਥੇ ਵਿਦਿਆਰਥੀ ਅਸਲ-ਸੰਸਾਰ ਕਾਨੂੰਨੀ ਚੁਣੌਤੀਆਂ ਨਾਲ ਵਿਹਾਰਕ ਸਿਖਲਾਈ ਪ੍ਰਾਪਤ ਕਰ ਸਕਦੇ ਹਨ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੂਰੂਆਤ ਦਸਤ ਰੋਕੂ ਮੁਹਿੰਮ ਤਹਿਤ ਆਸ਼ਾ ਵਰਕਰਾਂ ਵੱਲੋਂ ਘਰ ਘਰ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ ਅੰਤਰਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ਤੇ ਡਾਕਟਰਾਂ ਨੂੰ ਸਿਵਲ ਸਰਜਨ ਨੇ ਕੀਤਾ ਸਨਮਾਨਿਤ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਸਬ-ਤਹਿਸੀਲ ਚੋਹਲਾ ਸਾਹਿਬ ਅਤੇ ਤਹਿਸੀਲ ਤਰਨ ਤਾਰਨ ਨਾਲ ਸਬੰਧਿਤ ਮਾਲ ਵਿਭਾਗ ਦੇ ਲੰਬਿਤ ਪਏ ਕੰਮਾਂ ਦਾ ਜਾਇਜ਼ਾ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਜਲਾਲਾਬਾਦ ਵਿਖੇ ਲਗਾਇਆ ਗਿਆ ਲੋਕ ਸੁਵਿਧਾ ਕੈਂਪ ਸਿਹਤ ਵਿਭਾਗ ਵੱਲੋ ਦਸਤ ਰੋਕੂ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਚੱਲ ਰਹੇ ਪ੍ਰੋਜੈਕਟ ਜਲਦੀ ਹੋਣਗੇ ਪੂਰੇ : ਡਾ. ਬਲਜੀਤ ਕੌਰ ਦਸਤ ਰੋਗ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਨ ਬੱਚਿਆਂ ਦੇ ਮਾਪੇ : ਡਾਕਟਰ ਭਾਰਤ ਭੂਸ਼ਣ 'ਆਪ' ਨੇ ਭਾਜਪਾ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੁਰਲ ਦੇ ਜਬਰੀ ਵਸੂਲੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼ ਰਾਕੇਸ਼ ਯਾਦਵ ਨੂੰ ਭਾਵਭਿੰਨੀ ਸ਼ਰਧਾਂਜਲੀ

 

ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ

ਬੀਜੇਪੀ, ਈਡੀ ਅਤੇ ਸੀਬੀਆਈ ਖਿਲਾਫ਼ ਕੀਤੀ ਜੰਮ ਕੇ ਨਾਅਰੇਬਾਜੀ

Protest, AAP, Aam Aadmi Party, Aam Aadmi Party Punjab, AAP Punjab, Chandigarh

Web Admin

Web Admin

5 Dariya News

ਚੰਡੀਗੜ੍ਹ , 29 Jun 2024

ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਵਲੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਾਜਿਸ਼ਨ ਗ੍ਰਿਫਤਾਰੀ ਦੇ ਖਿਲਾਫ਼ ਸੈਕਟਰ 33 ਵਿੱਚ ਬੀਜੇਪੀ ਦਫ਼ਤਰ ਦੇ ਨੇੜੇ ਬੀਜੇਪੀ, ਈਡੀ ਅਤੇ ਸੀਬੀਆਈ ਦੇ ਖਿਲਾਫ਼ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਆਪ ਦੇ ਸੀਨੀਅਰ ਆਗੂਆਂ ਪ੍ਰੇਮ ਗਰਗ, ਵਿਜੇ ਪਾਲ, ਡਾ. ਹਰਮੀਤ ਸਿੰਘ ਅਤੇ ਮੇਅਰ ਕੁਲਦੀਪ ਕੁਮਾਰ ਸਮੇਤ ਕੌਂਸਲਰਾਂ ਅਤੇ ਹੋਰ ਆਗੂਆਂ ਨੂੰ ਜਬਰਦਸਤੀ ਬੱਸਾਂ ਵਿੱਚ ਭਰ ਕੇ ਸੈਕਟਰ 39 ਦੇ ਪੁਲਿਸ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਕੁੱਝ ਘੰਟੇ ਬਾਅਦ ਉਨ੍ਹਾਂ ਨੂੰ ਪੁਲਿਸ ਥਾਣੇ ਵਿਚੋਂ ਛੱਡਿਆ ਗਿਆ।

ਇਸ ਦੌਰਾਨ ਆਪ ਚੰਡੀਗੜ੍ਹ ਦੇ ਸੀਨੀਅਰ ਆਗੂ ਪ੍ਰੇਮ ਗਰਗ, ਵਿਜੇ ਪਾਲ, ਡਾ. ਹਰਮੀਤ ਸਿੰਘ, ਅਮਿਤ ਜੈਨ, ਮੇਅਰ ਕੁਲਦੀਪ ਕੁਮਾਰ, ਕੌਂਸਲਰ ਪੇ੍ਰਮ ਲਤਾ, ਦਮਨਪ੍ਰੀਤ ਸਿੰਘ, ਅੰਜੂ ਕਟਿਆਲ, ਮਨੋਵਰ, ਆਪ ਆਗੂ ਰਵੀ ਮਣੀ, ਐਡਵੋਕੇਟ ਗੋਵਿੰਦਰ ਮਿੱਤਲ, ਨਰਿੰਦਰ ਕੁਮਾਰ ਭਾਟੀਆ, ਸੁਭਾਸ਼ ਬੇਦੀ, ਸੰਨੀ ਬੈਰਵਾ, ਕੁਲਦੀਪ ਕੁੱਕੀ, ਸਦਾਬ ਰਾਠੀ, ਰਜਿੰਦਰ ਹਿੰਦੂਸਤਾਨੀ, ਹਰਜਿੰਦਰ ਸਿੰਘ ਬਾਵਾ, ਰਾਜੇਸ਼ ਕੁਮਾਰ ਚੌਧਰੀ, ਓਮਕਾਰ ਸਿੰਘ ਸੰਨੀ, ਜੇਜੇ ਸਿੰਘ, ਮੇਵਾ ਰਾਮ ਦਿਲੇਰੇ, ਸੁਨੀਲ ਸੇਹਰਾ, ਸ਼ਕੀਲ ਮੁਹੰਮਦ, ਬਜਰੰਗ ਗਰਗ, ਸੋਹਨ ਸਿੰਘ, ਰੁਲਦਾ ਸਿੰਘ, ਲਲਿਤ ਮੋਹਨ, ਓਮ ਪ੍ਰਕਾਸ਼ ਤਿਵਾੜੀ ਅਤੇ ਆਪ ਦੇ ਹੋਰ ਆਗੂਆਂ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਇਸ ਦੌਰਾਨ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਜੇਪੀ ਦੁਆਰਾ ਦੇਸ਼ ਅੰਦਰ ਤਾਨਾਸ਼ਾਹੀ ਕੀਤੀ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਬੀਜੇਪੀ ਵਲੋਂ ਈਡੀ ਅਤੇ ਸੀਬੀਆਈ ਰਾਂਹੀ ਝੂਠੇ ਕੇਸ ਬਣਾ ਕੇ ਜੇਲ ਵਿੱਚ ਰੱਖਿਆ ਜਾ ਰਿਹਾ ਹੈ। ਇੱਕ ਪਾਸੇ ਹੇਠਲੀ ਅਦਾਲਤ ਵਲੋਂ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵਲੋਂ ਪਾਏ ਗਏ ਝੂਠੇ ਕੇਸ ਵਿੱਚ ਜਮਾਨਤ ਤੇ ਰਿਹਾ ਕਰਨ ਦਾ ਹੁਕਮ ਸੁਣਾਇਆ ਜਾਂਦਾ ਹੈ ਅਤੇ ਉਸਦੇ ਨਾਲ ਹੀ ਸੀਬੀਆਈ ਵਲੋਂ ਇੱਕ ਹੋਰ ਝੂਠਾ ਕੇਸ ਪਾ ਕੇ ਸ੍ਰੀ ਕੇਜਰੀਵਾਲ ਨੂੰ ਜੇਲ ਅੰਦਰ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜੋ ਕਿ ਬੀਜੇਪੀ ਅੰਦਰ ਕੇਜਰੀਵਾਲ ਦੇ ਡਰ ਨੂੰ ਦਰਸਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਇੱਕ ਗੱਲ ਤਾਂ ਸਾਫ਼ ਹੈ, ਕਿ ਬੀਜੇਪੀ ਦੇ ਅੰਦਰ ਕੇਜਰੀਵਾਲ ਦੀ ਸੱਚੀ ਅਤੇ ਸਾਫ਼ ਰਾਜਨੀਤੀ ਦਾ ਬਹੁਤ ਜ਼ਿਆਦਾ ਡਰ ਹੈ। ਜਿਸ ਕਰਕੇ ਬੀਜੇਪੀ ਕੇਜਰੀਵਾਲ ਨੂੰ ਜੇਲ ਅੰਦਰ ਹੀ ਰੱਖਣਾ ਚਾਹੁੰਦੀ ਹੈ। ਬੀਜੇਪੀ ਦੀ ਤਾਨਾਸ਼ਾਹੀ ਦੇਸ਼ ਅੰਦਰ ਜ਼ਿਆਦਾ ਦੇਰ ਚੱਲਣ ਵਾਲੀ ਨਹੀਂ ਹੈ, ਜਿਸ ਤਰ੍ਹਾਂ ਹੇਠਲੀ ਅਦਾਲਤ ਵਿੱਚ ਸ੍ਰੀ ਕੇਜਰੀਵਾਲ ਦੇ ਖਿਲਾਫ਼ ਈਡੀ ਕੁੱਝ ਵੀ ਸਾਬਤ ਨਹੀਂ ਕਰ ਪਾਈ, ਉਸ ਦੇ ਅਧਾਰ ਤੇ ਮਾਣਯੋਗ ਸੁਪਰੀਮ ਕੋਰਟ ਵਿੱਚ ਕੇਜਰੀਵਾਲ ਛੇਤੀ ਹੀ ਜੇਲ ਤੋਂ ਬਾਹਰ ਆਉਣਗੇ।

ਇਸ ਮੌਕੇ ਉਤੇ ਆਪ ਦੇ ਸੀਨੀਅਰ ਆਗੂ ਪ੍ਰੇਮ ਗਰਗ ਨੇ ਕਿਹਾ ਕਿ ਦੇਸ਼ ਅੰਦਰ ਬੀਜੇਪੀ ਦੁਆਰਾ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਬੀਜੇਪੀ ਦੁਆਰਾ ਈਡੀ ਅਤੇ ਸੀਬੀਆਈ ਦੀ ਗਲਤ ਵਰਤੋਂ ਕਰਕੇ ਵਿਰੋਧੀ ਪਾਰਟੀਆਂ ਨੂੰ ਡਰਾਇਆ ਜਾ ਰਿਹਾ ਹੈ। ਬੀਜੇਪੀ ਵਲੋਂ ਪੂਰੇ ਦੇਸ਼ ਅੰਦਰ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। 

ਉਨ੍ਹਾ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਇੱਕ ਵਿਚਾਰ ਹਨ ਅਤੇ ਵਿਚਾਰਾਂ ਨੂੰ ਜੇਲ ਦੀਆਂ ਸਲਾਖਾਂ ਰੋਕ ਨਹੀਂ ਸਕਦੀਆਂ। ਬੀਜੇਪੀ ਦੁਆਰਾ ਦੇਸ਼ ਅੰਦਰ ਜੋ ਤਾਨਾਸ਼ਾਹੀ ਕੀਤੀ ਜਾ ਰਹੀ ਹੈ, ਦੇਸ਼ ਦੀ ਜਨਤਾ ਉਸਦੇ ਲਈ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰੇਗੀ। ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਬੀਜੇਪੀ ਵਲੋਂ ਪਿਛਲੇ ਸਮੇਂ ਦੌਰਾਨ ਦੇਸ਼ ਅੰਦਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਏਜੰਸੀਆਂ ਦਾ ਡਰ ਦਿਖਾ ਕੇ ਬੀਜੇਪੀ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ। 

ਕੁੱਝ ਸਾਲ ਪਹਿਲਾਂ ਵਿਰੋਧੀ ਪਾਰਟੀਆਂ ਦੇ ਜਿਹੜੇ ਆਗੂਆਂ ਖਿਲਾਫ਼ ਬੀਜੇਪੀ ਵੱਡੇ ਘੁਟਾਲਿਆਂ ਦੇ ਇਲਜ਼ਾਮ ਲਗਾ ਰਹੀ ਸੀ, ਹੁਣ ਉਨ੍ਹਾਂ ਆਗੂਆਂ ਦੇ ਬੀਜੇਪੀ ਵਿੱਚ ਸ਼ਾਮਿਲ ਹੋਣ ਤੇ ਸਭ ਕੁੱਝ ਠੀਕ ਹੋ ਗਿਆ ਹੈ, ਉਨ੍ਹਾ ਖਿਲਾਫ਼ ਬੀਜੇਪੀ ਵਲੋਂ ਸਾਰੇ ਕੇਸ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੇ ਅੱਗੇ ਝੁੱਕਣ ਵਾਲੀ ਨਹੀਂ ਹੈ, ਆਮ ਆਦਮੀ ਪਾਰਟੀ ਬੀਜੇਪੀ ਦਾ ਡਟ ਕੇ ਸਾਹਮਣਾ ਕਰੇਗੀ ਅਤੇ ਬੀਜੇਪੀ ਦੁਆਰਾ ਦੇਸ਼ ਅੰਦਰ ਕੀਤੀ ਜਾ ਰਹੀ ਤਾਨਾਸ਼ਾਹੀ ਦਾ ਡਟ ਕੇ ਮੁਕਾਬਲਾ ਕਰੇਗੀ। ਦੇਸ਼ ਵਾਸੀਆਂ ਨੂੰ ਬੀਜੇਪੀ ਦੀ ਇਸ ਤਾਨਾਸ਼ਾਹੀ ਤੋਂ ਛੇਤੀ ਹੀ ਛੁਟਕਾਰਾ ਮਿਲੇਗਾ।

अरविंद केजरीवाल की गिरफ्तारी के विरोध में आम आदमी पार्टी चंडीगढ़ ने किया विरोध प्रदर्शन

बीजेपी, ईडी और सीबीआई के खिलाफ जम कर की नारेबाजी

चंडीगढ़

आम आदमी पार्टी (आप) द्वारा दिल्ली के मुख्यमंत्री और आम आदमी पार्टी के राष्ट्रीय संयोजक अरविंद केजरीवाल की साजिशन गिरफ्तारी के खिलाफ आज सेक्टर 33 स्थित बीजेपी कार्यालय के पास बीजेपी, ईडी और सीबीआई के खिलाफ जोरदार विरोध प्रदर्शन किया गया। इस दौरान पुलिस ने आप के वरिष्ठ नेता प्रेम गर्ग, विजय पाल, डॉ. हरमीत सिंह और मेयर कुलदीप कुमार समेत पार्षदों और अन्य नेताओं को जबरन बसों में भरकर सेक्टर 39 के थाने में बंद कर दिया गया और कुछ घंटों के बाद उन्हें थाने से रिहा किया गया।

इस दौरान आप चंडीगढ़ के वरिष्ठ नेता प्रेम गर्ग, विजय पाल, डाॅ. हरमीत सिंह, अमित जैन, मेयर कुलदीप कुमार, पार्षद प्रेम लता, दमनप्रीत सिंह, अंजू कत्याल, मनोवर, आप नेता रवि मणि, एडवोकेट गोविंदर मित्तल, नरिंदर कुमार भाटिया, सुभाष बेदी, सन्नी बैरवा, कुलदीप कुकी, सादाब राठी, राजिंदर हिंदुस्तानी, हरजिंदर सिंह बावा, राजेश कुमार चौधरी, ओंकार सिंह सन्नी, जेजे सिंह, मेवा राम दिलेरे, सुनील सेहरा, शकील मोहम्मद, बजरंग गर्ग, सोहन सिंह, रुलदा सिंह, ललित मोहन, ओम प्रकाश तिवारी और सैकड़ों अन्य आप कार्यकर्ता शामिल हुए।

इस दौरान मेयर कुलदीप कुमार ने कहा कि भाजपा देश में तानाशाही चला रही है। दिल्ली के मुख्यमंत्री और आम आदमी पार्टी के राष्ट्रीय संयोजक अरविंद केजरीवाल को भाजपा ईडी और सीबीआई के द्वारा झूठा मामला बनाकर जेल में रखा जा रहा है। एक ओर, निचली अदालत ईडी द्वारा पाए गए झूठे मामले में श्री अरविंद केजरीवाल को जमानत पर रिहा करने का आदेश देती है, और उसी समय, सीबीआई एक और झूठा मामला दर्ज करती है और श्री केजरीवाल को जेल में ही गिरफ्तार कर लेती है, जो की बीजेपी के अंदर केजरीवाल के डर को दर्शा रहा है।

उन्होंने आगे कहा कि श्री केजरीवाल की गिरफ्तारी से एक बात तो साफ है कि बीजेपी के अंदर केजरीवाल की सच्ची और साफ-सुथरी राजनीति का बहुत ज्यादा  डर है। जिसके चलते बीजेपी केजरीवाल को जेल में रखना चाहती है। देश में भाजपा की तानाशाही ज्यादा दिनों तक चलने वाली नहीं है, क्योंकि निचली अदालत में ईडी श्री केजरीवाल के खिलाफ कुछ भी साबित नहीं कर सकी, उसके आधार पर माननीय सुप्रीम कोर्ट में केजरीवाल जल्द ही जेल से बाहर होंगे।

इस अवसर पर आप के वरिष्ठ नेता प्रेम गर्ग ने कहा कि भाजपा द्वारा देश में विपक्षी दलों के नेताओं को झूठे मुकदमों में फंसाकर जेलों में बंद किया जा रहा है। बीजेपी द्वारा ईडी और सीबीआई का दुरुपयोग कर विपक्षी दलों को डराया जा रहा है। भाजपा पूरे देश में लोकतंत्र की हत्या कर रही है। उन्होंने कहा कि श्री अरविन्द केजरीवाल एक विचार हैं और विचारों को जेल की सलाखों से नहीं रोका जा सकता। 

भाजपा देश में जो अत्याचार कर रही है उसके लिए देश की जनता भाजपा को कभी माफ नहीं करेगी। इस अवसर पर पंजाब जल आपूर्ति एवं सीवरेज बोर्ड के चेयरमैन एवं सह-प्रभारी आप चंडीगढ़ डाॅ. एसएस आहलूवालिया ने एक प्रेस बयान में कहा कि पिछले दिनों देश में विपक्षी दलों के नेताओं को एजेंसियों का डर दिखाकर भाजपा में शामिल करवाया  गया है। कुछ साल पहले बीजेपी जिन विपक्षी दलों के नेताओं पर बड़े-बड़े घोटालों का आरोप लगा रही थी, अब उन नेताओं के बीजेपी में शामिल होने के बाद सब कुछ ठीक हो गया है, उनके खिलाफ सभी मामले बीजेपी ने बंद कर दिए हैं। 

उन्होंने कहा कि आम आदमी पार्टी बीजेपी के सामने झुकने वाली नहीं है, आम आदमी पार्टी बीजेपी का डट कर सामना करेगी और बीजेपी द्वारा देश में की जा रही तानाशाही डट कर मुकाबला करेगी। देश की जनता को जल्द ही भाजपा की इस तानाशाही से छुटकारा मिलेगा।

 

 

Tags: Protest , AAP , Aam Aadmi Party , Aam Aadmi Party Punjab , AAP Punjab , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD