Monday, 01 July 2024

 

 

ਖ਼ਾਸ ਖਬਰਾਂ 'ਆਪ' ਨੇ ਭਾਜਪਾ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੁਰਲ ਦੇ ਜਬਰੀ ਵਸੂਲੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼ ਰਾਕੇਸ਼ ਯਾਦਵ ਨੂੰ ਭਾਵਭਿੰਨੀ ਸ਼ਰਧਾਂਜਲੀ 12 ਨਵੇਂ ਨਗਰ ਵਣ/ਵਾਟੀਕਾ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਅਮਨ ਅਰੋੜਾ ਨੇ ਸ਼ਰਾਬ ਦੀ ਆੜ ਵਿੱਚ ਜ਼ਹਿਰ ਵੇਚਣ ਵਾਲਿਆਂ ਕਾਰਨ ਜਾਨਾਂ ਗੁਆਉਣ ਵਾਲੇ 9 ਮ੍ਰਿਤਕਾਂ ਦੇ ਪਰਿਵਾਰਾਂ ਨੂੰ 45 ਲੱਖ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ ਲਾਲਜੀਤ ਸਿੰਘ ਭੁੱਲਰ ਵੱਲੋਂ ਜਨਤਕ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਵਾਉਣ ਅਤੇ ਸਰਕਾਰੀ ਇਮਾਰਤਾਂ ਦੀ ਸੁਚੱਜੀ ਸਾਂਭ-ਸੰਭਾਲ ਦੇ ਨਿਰਦੇਸ਼ ਪੰਜਾਬ 'ਚ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਫਫੜੇ ਭਾਈਕੇ ਵਿਖੇ ਵਿਸ਼ਾਲ ਗੁਰਮਤਿ ਸਮਾਗਮ ’ਚ 3200 ਬੱਚਿਆਂ ਨੇ ਕੀਤੀ ਸ਼ਮੂਲੀਅਤ ਯੂਥ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਭਰੋਸਾ ਪ੍ਰਗਟਾਇਆ Netflix ਦਾ ਵਾਇਲਡ ਵਾਇਲਡ ਪੰਜਾਬ ਚੰਡੀਗੜ੍ਹ ਵਿੱਚ ਹਲਚਲ ਮਚਾਉਣ ਆਇਆ ਹੈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਵਿਧਾਇਕ ਸਵਨਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸਹਿਰ ਦੇ ਸੀਵਰੇਜ਼ ਦੀ ਸਫਾਈ ਨੂੰ ਲੈ ਕੇ ਕੀਤੀ ਅਹਿਮ ਬੈਠਕ ਲਾਇਨਜ਼ ਕਲੱਬ ਖਰੜ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਜੀਤ ਸਿੰਘ ਔਜਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

 

ਜ਼ਿਲ੍ਹਾ ਐਸ.ਏ.ਐਸ ਨਗਰ ਪੁਲਿਸ ਵੱਲੋਂ ਕਾਰਾਂ ਲੁੱਟਾ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਗਿਰੋਹ ਦੇ 04 ਮੈਂਬਰ ਖੋਹ ਕੀਤੇ ਵਾਹਨਾਂ ਸਮੇਤ ਕਾਬੂ

Crime News Punjab, Punjab Police, Police, Crime News, S.A.S. Nagar Police, Mohali Police

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 28 Jun 2024

ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੀ.ਆਈ.ਏ. ਸਟਾਫ, ਮੋਹਾਲੀ ਦੀ ਟੀਮ ਵੱਲੋਂ ਲੁੱਟਾਂ ਖੋਹਾਂ ਕਰਨ ਵਾਲ਼ੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੀਆਂ 02 ਟੈਕਸੀ ਕਾਰਾਂ, ਇੱਕ ਮੋਬਾਈਲ ਫੋਨ ਬ੍ਰਾਮਦ ਕਰਨ ਵਿੱਚ ਅਹਿਮ ਸਫ਼ਲਤਾ ਹਾਸਲ ਕੀਤੀ ਗਈ ਹੈ। ਅੱਜ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ ਐਸ ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ), ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਹਰਸਿਮਰਤ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ (ਜਾਂਚ), ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ ਆਈ ਸਟਾਫ਼ ਵੱਲੋਂ ਇਸ ਕਾਮਯਾਬੀ ਹਾਸਲ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਮਿਤੀ 21/22-06-2024 ਦੀ ਦਰਮਿਆਨੀ ਰਾਤ ਨੂੰ ਸਰਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਿਟੀ ਅਮਰੋਹ, ਜਿਲਾ ਅਮਰੋਹਾ, ਯੂ.ਪੀ. ਹਾਲ ਵਾਸੀ ਜੰਡਪੁਰ ਜੋ ਕਿ ਟੈਕਸੀ ਨੰਬਰ ਪੀ ਬੀ 01-ਬੀ-8443 ਚਲਾਉਂਦਾ ਹੈ, ਉਹ ਆਪਣੀ ਟੈਕਸੀ ਪਰ ਸੀ.ਪੀ. ਮਾਲ ਸੈਕਟਰ-67 ਦੇ ਸਾਹਮਣੇ ਖੜ੍ਹਾ ਸੀ, ਜਿੱਥੇ ਕਿ ਉਸਨੂੰ ਇੰਨਡ੍ਰਾਈਵ ਐਪ ਰਾਹੀਂ ਪਿੰਡ ਬਠਲਾਣਾ ਦੀ ਰਾਈਡ ਬੁੱਕ ਹੋਈ ਸੀ। ਉਸ ਨੇ ਸੀ.ਪੀ. ਮਾਲ ਦੇ ਨੇੜੇ ਤੋਂ ਚਾਰ ਨਾ-ਮਾਲੂਮ ਵਿਅਕਤੀਆਂ ਨੂੰ ਟੈਕਸੀ ਵਿੱਚ ਬਿਠਾ ਲਿਆ। 

ਜਦੋਂ ਉਹ ਦਿੱਤੀ ਹੋਈ ਲੋਕੇਸ਼ਨ ਪਿੰਡ ਬਠਲਾਣਾ ਵੱਲ੍ਹ ਚੱਲ ਪਿਆ ਤਾਂ ਸੈਕਟਰ-104 ਮਿਊਸੀਪਲ ਹਾਈਟ ਮੋਹਾਲੀ ਕੋਲ ਪੁੱਜਾ ਤਾਂ ਕਾਰ ਵਿੱਚ ਪਿਛਲੀ ਸੀਟ ’ਤੇ ਬੈਠੇ ਇੱਕ ਵਿਅਕਤੀ ਨੇ ਉਸਨੂੰ ਗਰਦਨ ਤੋਂ ਫੜ ਲਿਆ ਅਤੇ ਕੰਡਕਟਰ ਸੀਟ ’ਤੇ ਬੈਠੇ ਵਿਅਕਤੀ ਨੇ ਉਸ ਵੱਲ ਲੋਹੇ ਦੀ ਕਿਰਚ ਤਾਣ ਲਈ ਅਤੇ ਕਾਰ ਰੁਕਵਾਕੇ, ਉਸ ਪਾਸੋਂ ਉਸਦਾ ਮੋਬਾਈਲ ਫੋਨ, ਨਗਦੀ ਅਤੇ ਕਾਰ ਖੋਹਕੇ ਫਰਾਰ ਹੋ ਗਏ। ਜਿਸ ਤੇ ਨਾ-ਮਾਲੂਮ ਦੋਸ਼ੀਆਨ ਦੇ ਖਿਲ਼ਾਫ ਮੁਕੱਦਮਾ ਨੰਬਰ: 204 ਮਿਤੀ 22-06-2024 ਅ/ਧ 379ਬੀ ਭ:ਦ:, ਥਾਣਾ ਸੋਹਾਣਾ ਦਰਜ ਰਜਿਸਟਰ ਕੀਤਾ ਗਿਆ ਸੀ।

ਇਸ ਤੋ ਬਾਅਦ ਨਵੀਨ ਕੁਮਾਰ ਪੁੱਤਰ ਜੈ ਭਗਵਾਨ ਵਾਸੀ ਪਿੰਡ ਡੀਗਾਨਾ ਥਾਣਾ ਜੁਲਾਨਾ, ਜ਼ਿਲਾ ਜੀਂਦ ਹਾਲ ਵਾਸੀ ਕਿਰਾਏਦਾਰ ਨਵਾਂ ਗਰਾਂਓ ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ, ਜੋ ਕਿ ਆਪਣੀ ਕਾਰ ਔਰਾ ਹੁੰਡਿਆਈ (ਆਰਜ਼ੀ ਨੰਬਰ ਟੀਓ624ਐਚਆਰ0829ਏਆਰ), ਜੋ ਉਸਦੇ ਭਰਾ ਕਪਿਲ ਦੇ ਨਾਮ ’ਤੇ ਹੈ, ਚਲਾਉਂਦਾ ਸੀ। ਉਸ ਨੂੰ ਮਿਤੀ 24.06.2024 ਨੂੰ ਵਕਤ ਕਰੀਬ 2:50 ਏ.ਐਮ. ’ਤੇ ਇੰਨਡ੍ਰਾਈਵ ਐਪ ਰਾਹੀਂ ਸੈਕਟਰ-67 ਮੋਹਾਲ਼ੀ ਤੋਂ ਬਨੂੜ ਲਈ ਰਾਈਡ ਆਈ ਸੀ। ਉਹ ਸੈਕਟਰ-67 ਮੋਹਾਲੀ ਤੋਂ ਤਿੰਨ ਨੌਜਵਾਨਾਂ ਨੂੰ ਆਪਣੀ ਟੈਕਸੀ ਗੱਡੀ ਵਿੱਚ ਬਿਠਾਕੇ ਸੀ.ਪੀ. ਮਾਲ ਸੈਕਟਰ-67 ਤੋਂ ਬਨੂੜ ਲਈ ਚੱਲ ਪਿਆ। 

ਜਦੋਂ ਉਹ ਲਾਂਡਰਾ-ਬਨੂੜ ਰੋਡ ਤੋਂ ਥੋੜ੍ਹਾ ਪਿੱਛੇ ਸੈਕਟਰ-104 ਮੋਹਾਲੀ ਪੁੱਜਾ ਤਾਂ ਪਿਛਲੀ ਸੀਟ ਤੇ ਬੈੱਠੇ ਨੌਜਵਾਨ ਨੇ ਪਰਨੇ ਨਾਲ ਉਸਦੀਆਂ ਬਾਹਾਂ ਬੰਨ੍ਹ ਦਿੱਤੀਆਂ ਅਤੇ ਨਾਲ ਬੈਠੇ ਨੌਜਵਾਨ ਨੇ ਉਸਨੂੰ ਗਰਦਨ ਤੋਂ ਫੜ ਲਿਆ। ਜਿਨ੍ਹਾਂ ਨੇ ਉਸਦੀ ਕਾਰ ਰੁਕਵਾਕੇ, ਉਸਦਾ ਮੋਬਾਈਲ ਫੋਨ, ਨਗਦੀ ਅਤੇ ਕਾਰ ਖੋਹਕੇ ਫਰਾਰ ਹੋ ਗਏ ਸਨ। ਜਿਸ ’ਤੇ ਨਾ-ਮਾਲੂਮ ਦੋਸ਼ੀਆਨ ਦੇ ਖਿਲ਼ਾਫ ਮੁਕੱਦਮਾ ਨੰਬਰ: 206 ਮਿਤੀ 24-06-2024 ਅ/ਧ 379ਬੀ ਭ:ਦ:, ਥਾਣਾ ਸੋਹਾਣਾ ਦਰਜ ਰਜਿਸਟਰ ਕੀਤਾ ਗਿਆ ਸੀ। ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਿਆਂ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਵੇਖਦੇ ਹੋਏ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ), ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਸ. ਹਰਸਿਮਰਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਅਗਵਾਈ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਦਾ ਗਠਨ ਕੀਤਾ ਗਿਆ। 

ਮੁਕੱਦਮੇ ਦੀ  ਤਫਤੀਸ਼ ਦੌਰਾਨ ਟੈਕਨੀਕਲ ਅਤੇ ਮਨੁੱਖੀ ਸੂਤਰਾਂ ਦੀ ਸਹਾਇਤਾ ਨਾਲ ਮਿਤੀ 26-06-2024 ਨੂੰ ਅਮਰਵੀਰ ਕਲੋਨੀ, ਹਿਸਾਰ, ਅਗਰਸੇਨ ਧਰਮਸ਼ਾਲਾ, ਨੇੜੇ ਬੱਸ ਸਟੈਂਡ ਪਹੇਵਾ, ਹਰਿਆਣਾ ਤੋਂ ਤਿੰਨ ਅਤੇ ਇੱਕ ਦੋਸ਼ੀ ਨੂੰ ਮਿਤੀ 27-06-2024 ਨੂੰ ਪਿੰਡ ਵਜ਼ੀਰਾਬਾਦ, ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀਆਨ ਵੱਲੋਂ ਫਰਜ਼ੀ ਸਿੰਮ ਕਾਰਡ ਨੰਬਰ ਤੋਂ ਇੰਨਡਰਾਈਵ ਐਪ ਡਾਊਨਲੋਡ ਕੀਤੀ ਹੋਈ ਸੀ ਅਤੇ ਫਰਜ਼ੀ ਨਾਮ ਵਿਜੇ ਦੇ ਨਾਮ ’ਤੇ ਇੰਨਡਰਾਈਵ ਅਕਾਊਂਟ ਬਣਾਇਆ ਹੋਇਆ ਸੀ, ਜਿਸਤੋਂ ਇਨ੍ਹਾਂ ਨੇ ਇਹ ਦੋਨੋਂ ਟੈਕਸੀਆਂ ਬੁੱਕ ਕਰਕੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। 

ਗ੍ਰਿਫਤਾਰ ਦੋਸ਼ੀਆਨ ਵਿੱਚ ਰੋਹਿਤ ਸ਼ਰਮਾਂ ਪੁੱਤਰ ਵਿਜੇਂਦਰ ਸ਼ਰਮਾਂ ਵਾਸੀ ਪਿੰਡ ਦਿਉਣ ਨੇੜੇ ਬੱਸ ਅੱਡਾ, ਥਾਣਾ ਸਦਰ ਬਠਿੰਡਾ, ਜ਼ਿਲ੍ਹਾ ਬਠਿੰਡਾ, ਮਨਪ੍ਰੀਤ ਸਿੰਘ ਉਰਫ ਮੰਨੂ ਉਰਫ ਗਿਆਨੀ ਪੁੱਤਰ ਜਸਵੀਰ ਸਿੰਘ ਵਾਸੀ ਗੁਰੂ ਨਾਨਕ ਬਸਤੀ ਪਿੰਡ ਕੋਠਾ ਗੁਰੂ ਥਾਣਾ ਭਗਤਾ, ਜ਼ਿਲ੍ਹਾ ਬਠਿੰਡਾ, ਯੋਗੇਸ਼ ਠਾਕੁਰ ਉਰਫ ਯੁਵੀ ਪੁੱਤਰ ਸੁਭਾਸ਼ ਚੰਦ ਵਾਸੀ ਨੇੜੇ ਵਾਟਰ ਬੱਸ ਪਿੰਡ ਫੁੱਲੋ ਮਿੱਠੀ, ਥਾਣਾ ਸੰਗਤ ਮੰਡੀ, ਜ਼ਿਲ੍ਹਾ ਬਠਿੰਡਾ ਅਤੇ ਰਮਨਦੀਪ ਸਿੰਘ ਉਰਫ ਮਾਨ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਵਜ਼ੀਰਾਬਾਦ, ਨੇੜੇ ਐਨ.ਆਰ.ਆਈ. ਕੋਠੀ ਥਾਣਾ ਬਨੂੜ ਜ਼ਿਲ੍ਹਾ ਪਟਿਆਲਾ ਸ਼ਾਮਿਲ ਹਨ, ਜਿਨ੍ਹਾਂ ਤੋਂ ਕਾਰ ਮਾਰਕਾ ਐਕਸੈਂਟ ਜਿਸ ’ਤੇ ਦੋਸ਼ੀਆਨ ਨੇ ਜਾਅਲੀ ਨੰ:  ਲਗਾਇਆ ਹੋਇਆ ਸੀ ਅਤੇ ਇੱਕ ਕਾਰ ਮਾਰਕਾ ਔਰਾ ਹੁੰਡਿਆਈ (ਆਰਜੀ ਨੰਬਰ) ਅਤੇ ਦੋਵੇਂ ਮੋਬਾਇਲ (ਖੋਹ ਕੀਤੇ) ਬਰਮਦ ਹੋਏ। ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD