Monday, 01 July 2024

 

 

ਖ਼ਾਸ ਖਬਰਾਂ ਲਾਇਨਜ਼ ਕਲੱਬ ਖਰੜ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਜੀਤ ਸਿੰਘ ਔਜਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ ਸੋਹਾਣਾ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਦਾ ਸਨਮਾਨ ਕਰਕੇ ਰਾਸ਼ਟਰੀ ਕੈਂਸਰ ਸਰਵਾਈਵਰ ਮਹੀਨਾ ਮਨਾਇਆ ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ 'ਤੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਰੂ-ਅਰਬਨ ਮਿਸ਼ਨ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਵਿਕਾਸ ਕਾਰਜਾਂ ਦਾ ਲਿਆ ਗਿਆ ਜਾਇਜ਼ਾ 1 ਜਨਵਰੀ 2024 ਤੋਂ 28 ਜੂਨ 2024 ਤੱਕ "ਇਜ਼ੀ ਵੀਜ਼ਾ" ਨੇ 3400+ ਵੀਜ਼ਿਆਂ ਦੀ ਸਫਲਤਾ ਦੇ ਨਾਲ ਕੈਨੇਡਾ ਦਿਵਸ ਦਾ ਜਸ਼ਨ ਮਨਾਇਆ!! ‘ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’- ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ‘ਚ ਨਹੀਂ ਛੱਡੀ ਜਾਵੇਗੀ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ ਸ਼੍ਰੀ ਦਰਬਾਰ ਸਾਹਿਬ ਜੀ ਦੇ ਪੂਰਵ ਹਜੂਰੀ ਰਾਗੀ, ਪੰਥਕ ਮੁਖੀ ਅਤੇ ਪ੍ਰਸਿੱਧ ਕੀਰਤਨੀਏ ਜਥੇਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਰਾਜਨੀਤੀ 'ਚ ਕਦਮ ਰੱਖਿਆ ਜ਼ਿਲ੍ਹਾ ਐਸ.ਏ.ਐਸ ਨਗਰ ਪੁਲਿਸ ਵੱਲੋਂ ਕਾਰਾਂ ਲੁੱਟਾ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਲੁਧਿਆਣੇ ਦੇ ਸਿਵਲ ਹਸਪਤਾਲ ਵਿਖੇ ਸਥਾਪਿਤ ਕੀਤਾ ਜਾਵੇਗਾ ਮਰੀਜ਼ ਸੁਵਿਧਾ ਕੇਂਦਰ ਮਾਨ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸਿੰਜਿਆ: 'ਸੁੱਕੀਆਂ' ਜ਼ਮੀਨਾਂ ਤੱਕ ਪਹੁੰਚਾਇਆ ਨਹਿਰੀ ਪਾਣੀ

 

ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਅਧਾਰਤ ਤਸਕਰਾਂ ਦੀ ਹਮਾਇਤ ਵਾਲੇ ਨਸ਼ਿਆ ਦੇ ਦੋ ਗਿਰੋਹਾਂ ਦਾ ਪਰਦਾਫਾਸ਼; 9.2 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ

ਪੁਲਿਸ ਟੀਮਾਂ ਵੱਲੋਂ 95,000 ਰੁਪਏ ਦੀ ਡਰੱਗ ਮਨੀ ਅਤੇ ਦੋ ਵਾਹਨ ਵੀ ਬਰਾਮਦ

Crime News Punjab, Punjab Police, Police, Crime News, Amritsar Police, Amritsar

Web Admin

Web Admin

5 Dariya News

ਅੰਮ੍ਰਿਤਸਰ , 28 Jun 2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ ਨੇ ਪਾਕਿਸਤਾਨ ਅਧਾਰਤ ਤਸਕਰਾਂ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ 9.2 ਕਿਲੋ ਹੈਰੋਇਨ (8.2 ਕਿਲੋ+1 ਕਿਲੋ) ਸਮੇਤ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਆਪ੍ਰੇਸ਼ਨ ਦੇ ਵੇਰਵੇ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਠੋਸ ਸੂਚਨਾਵਾਂ ਦੇ ਆਧਾਰ 'ਤੇ ਏਡੀਸੀਪੀ ਸਿਟੀ-2 ਅਭਿਮਨਿਊ ਰਾਣਾ ਦੀ ਅਗਵਾਈ ਹੇਠ ਥਾਣਾ ਛੇਹਰਟਾ ਦੀਆਂ ਪੁਲਿਸ ਟੀਮਾਂ ਨੇ ਰਾਜਾਸਾਂਸੀ ਦੇ ਸ਼ਿਵਾ ਐਨਕਲੇਵ ਦੇ ਇਲਾਕੇ ਤੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 8.2 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

ਫੜੇ ਗਏ ਵਿਅਕਤੀਆਂ ਦੀ ਪਛਾਣ ਬਚਿੱਤਰ ਸਿੰਘ ਵਾਸੀ ਪਿੰਡ ਜਠੌਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਸਨੀ ਵਾਸੀ ਗੁਰੂ ਕੀ ਵਡਾਲੀ, ਛੇਹਰਟਾ ਵਜੋਂ ਹੋਈ ਹੈ। ਮੁਲਜ਼ਮ ਬਚਿੱਤਰ ਸਿੰਘ ਨੂੰ ਸਾਲ 2021 ਤੋਂ ਪੀ.ਐਸ. ਘਰਿੰਡਾ ਦੇ ਕਤਲ ਕੇਸ ਵਿੱਚ ਭਗੌੜਾ ਐਲਾਨਿਆ ਹੋਇਆ ਸੀ। ਪੁਲਿਸ ਟੀਮਾਂ ਨੇ 8.2 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਕੋਲੋਂ 95000 ਰੁਪਏ ਦੀ ਡਰੱਗ ਮਨੀ, ਇਕ ਇਲੈਕਟ੍ਰਾਨਿਕ ਭਾਰ ਤੋਲਣ ਵਾਲੀ ਮਸ਼ੀਨ ਅਤੇ ਸਵਿਫ਼ਟ ਕਾਰ ਵੀ ਬਰਾਮਦ ਕੀਤੀ ਹੈ। 

ਇਸ ਸਬੰਧੀ ਥਾਣਾ ਛੇਹਰਟਾ ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਸੀ ਅਤੇ 23/29 ਤਹਿਤ ਐਫਆਈਆਰ ਨੰਬਰ 100 ਮਿਤੀ 27/06/2024 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ 'ਤੇ ਕਾਰਵਾਈ ਕਰਦਿਆਂ ਥਾਣਾ ਰਣਜੀਤ ਐਵੀਨਿਊ ਦੀਆਂ ਪੁਲਿਸ ਟੀਮਾਂ ਨੇ ਰਣਜੀਤ ਐਵੀਨਿਊ ਬਾਈਪਾਸ 'ਤੇ ਨਾਕਾਬੰਦੀ ਕਰਕੇ ਅਮਨਦੀਪ ਸਿੰਘ ਵਾਸੀ ਪਿੰਡ ਰਾਣੀਆਂ, ਲੋਪੋਕੇ, ਅੰਮ੍ਰਿਤਸਰ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। 

ਪੁਲਿਸ ਟੀਮਾਂ ਨੇ ਉਸਦੀ ਵੌਕਸਵੈਗਨ ਵੈਂਟੋ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ ਵਿੱਚ ਉਹ ਜਾ ਰਿਹਾ ਸੀ। ਇਸ ਸਬੰਧੀ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 ਸੀ ਤਹਿਤ ਐਫ.ਆਈ.ਆਰ ਨੰਬਰ 91 ਮਿਤੀ 26/06/2024 ਦਰਜ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਦੋਸ਼ੀ ਪਾਕਿਸਤਾਨ ਅਧਾਰਤ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ, ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਸੂਬੇ ਭਰ ਵਿੱਚ ਸਪਲਾਈ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਵਾਸਤੇ ਦੋਵਾਂ ਮਾਮਲਿਆਂ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ਼ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ।

पंजाब पुलिस द्वारा पाकिस्तान आधारित तस्करों की हिमायत वाले नशों के दो गिरोह का पर्दाफाश; 9. 2 किलो हेरोइन सहित तीन काबू

पुलिस टीमों द्वारा 95, 000 रुपए की ड्रग मनी और दो वाहन भी बरामद

अमृतसर

मुख्य मंत्री भगवंत सिंह मान के दिशा- निर्देशों पर नशे विरुद्ध शुरु की जंग दौरान पंजाब पुलिस ने पाकिस्तान अधारित तस्करों द्वारा चलाए जा रहे सरहद पार से नशा तस्करी के दो अलग- अलग गिरोह का पर्दाफाश करते हुए तीन नशा तस्करों को 9.2 किलो हेरोइन ( 8.2 किलो+ 1 किलो) सहित गिरफ़्तार किया है। पहले आपरेशन के विवरण देते हुए डायरैक्टर जनरल आफ पुलिस (डीजीपी) पंजाब गौरव यादव ने बताया कि ठोस सूचनाओं के आधार पर एडीसीपी सिटी- 2 अभिमन्यु राणा के नेतृत्व में थाना छेहरटा की पुलिस टीमों ने राजासांसी के शिवा एन्क्लेव के इलाके से दो नशा तस्करों को गिरफ़्तार करके उनके कब्ज़े से 8. 2 किलो हेरोइन बरामद की है।

पकड़े गए व्यक्तियों की पहचान बचित्तर सिंह निवासी गाँव जठौल ज़िला अमृतसर और सनी निवासी गुरू की वडाली, छेहरटा के तौर पर हुई है। मुलजिम बचित्तर सिंह को साल 2021 से पी.एस. घरिंडा के कत्ल केस में भगौड़ा घोषित किया हुआ था। पुलिस टीमों ने 8.2 किलो हेरोइन बरामद करने के इलावा मुलजिमों के पास से 95000 रुपए की ड्रग मनी, एक इलैक्ट्रानिक भार तोलने वाली मशीन और स्विफ़ट कार भी बरामद की है। 

इस सम्बन्धित थाना छेहरटा अमृतसर में एनडीपीएस एक्ट की धाराओं 21- सी और 23/ 29 के अंतर्गत एफआईआर नंबर 100 तारीख़ 27/ 06/ 2024 के अंतर्गत केस दर्ज किया है। एक अन्य मामले में डीजीपी गौरव यादव ने बताया कि ख़ुफ़िया सूचनाओं पर कार्यवाही करते हुए थाना रणजीत ऐवन्यू की पुलिस टीमों ने रणजीत ऐवन्यू बाइपास पर नाकाबंदी करके अमनदीप सिंह निवासी गाँव राणियां, लोपोके, अमृतसर को 1 किलो हेरोइन सहित गिरफ़्तार किया है। 

पुलिस टीमों ने उसकी वाक्सवैगन वैंटो कार को भी ज़ब्त कर लिया है, जिसमें वह जा रहा था। इस सम्बन्धित थाना रणजीत ऐवन्यू अमृतसर में एन.डी.पी.एस एक्ट की धारा 21 सी के अंतर्गत एफ.आई.आर नंबर 91 तारीख़ 26/ 06/ 2024 दर्ज है। इस सम्बन्धित और ज्यादा जानकारी देते पुलिस कमिश्नर ( सी.पी.) अमृतसर रणजीत सिंह ढिल्लों ने बताया कि प्राथमिक जांच अनुसार दोषी पाकिस्तान अधारित तस्करों के सीधे संपर्क में थे, जो ड्रोन के द्वारा पाकिस्तान से नशा मंगवा कर राज्य भर में स्पलाई कर रहे थे।

उन्होंने कहा कि ड्रग स्पलायरों, डीलरों और उनके खरीददारों के पूरे नैटवर्क का पर्दाफाश करने के लिए दोनों मामलों में अगले- पिछले संबंधों का पता लगाने के लिए आगे की जांच की जा रही है। पुलिश कमिश्नर ने बताया कि गिरफ़्तार किए गए दोषियों द्वारा अब तक ख़रीदे गए नशीले पदार्थों की कुल मात्रा का पता लगाने के यत्न किए जा रहे है।

Punjab Police Busts Two Drug Cartels Backed By Pakistan-Based Smugglers; Three Held With 9.2 Kg Heroin

Police Teams Also Recover ₹95k Drug Money, Two Vehicles

Amritsar

 

Amidst the ongoing war against drugs waged on the directions of Chief Minister Bhagwant Singh Mann, Punjab Police have busted two separate cross-border drug smuggling cartels being operated by Pakistan-based smugglers with the arrest of three drug traffickers after recovering 9.2Kg heroin (8.2Kg+1Kg) from their possession. Divulging details of the first operation, Director General of Police (DGP) Punjab Gaurav Yadav said that following reliable inputs, Police teams from Police Station Chheharta under the supervision of ADCP CITY-2 Abhimanyu Rana apprehended two drug smugglers from area of Shiva Enclave in Rajasansi area and recovered 8.2kg heroin from their possession.

Those arrested have been identified as Bachitar Singh of village Jathaul in Amritsar and Sunny of Guru ki Wadali in Chheharta. Accused Bachitar Singh was Proclaimed Offender in a murder case of PS Gharinda since 2021. Apart from recovering 8.2 kg heroin, Police teams have also recovered Rs 95000 drug money and one electronic weighing machine, besides impounding their Swift car. 

A case FIR No. 100 dated 27/06/2024 has been registered under sections 21-C and 23/29 of the NDPS Act at Police Station Chheharta in Amritsar. In other case, DGP Gaurav Yadav said that acting on intel inputs, Police teams from Police Station Ranjit Avenue laid a Nakabandi at Ranjit Avenue Bypass and has arrested Amandeep Singh of village Ranian, Lopoke in Amritsar and recovered recovered 1kg heroin from his possession. 

Police teams have also impounded his Volkswagen Vento car, in which he was travelling, he added. In this regard, a case FIR no 91 dated 26/06/2024 has been registered under section 21-C of the NDPS Act at Police Station Ranjit Avenue in Amritsar. Sharing more details, Commissioner of Police (CP) Amritsar Ranjit Singh Dhillon said that as per preliminary investigations, the accused persons were directly in touch with Pakistan-based smugglers, who were supplying drugs across the state after smuggling from Pakistan via Drones.

He said that further investigations are being conducted to probe the backward and forward linkages in both the cases to unearth the whole network of drug suppliers, dealers and their buyers. Efforts are being made to ascertain the total amount of narcotics procured by the arrested accused persons till date, said the CP.

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD