Sunday, 30 June 2024

 

 

ਖ਼ਾਸ ਖਬਰਾਂ ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਜੀਤ ਸਿੰਘ ਔਜਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ ਸੋਹਾਣਾ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਦਾ ਸਨਮਾਨ ਕਰਕੇ ਰਾਸ਼ਟਰੀ ਕੈਂਸਰ ਸਰਵਾਈਵਰ ਮਹੀਨਾ ਮਨਾਇਆ ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ 'ਤੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਰੂ-ਅਰਬਨ ਮਿਸ਼ਨ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਵਿਕਾਸ ਕਾਰਜਾਂ ਦਾ ਲਿਆ ਗਿਆ ਜਾਇਜ਼ਾ 1 ਜਨਵਰੀ 2024 ਤੋਂ 28 ਜੂਨ 2024 ਤੱਕ "ਇਜ਼ੀ ਵੀਜ਼ਾ" ਨੇ 3400+ ਵੀਜ਼ਿਆਂ ਦੀ ਸਫਲਤਾ ਦੇ ਨਾਲ ਕੈਨੇਡਾ ਦਿਵਸ ਦਾ ਜਸ਼ਨ ਮਨਾਇਆ!! ‘ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’- ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ‘ਚ ਨਹੀਂ ਛੱਡੀ ਜਾਵੇਗੀ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ ਸ਼੍ਰੀ ਦਰਬਾਰ ਸਾਹਿਬ ਜੀ ਦੇ ਪੂਰਵ ਹਜੂਰੀ ਰਾਗੀ, ਪੰਥਕ ਮੁਖੀ ਅਤੇ ਪ੍ਰਸਿੱਧ ਕੀਰਤਨੀਏ ਜਥੇਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਰਾਜਨੀਤੀ 'ਚ ਕਦਮ ਰੱਖਿਆ ਜ਼ਿਲ੍ਹਾ ਐਸ.ਏ.ਐਸ ਨਗਰ ਪੁਲਿਸ ਵੱਲੋਂ ਕਾਰਾਂ ਲੁੱਟਾ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਲੁਧਿਆਣੇ ਦੇ ਸਿਵਲ ਹਸਪਤਾਲ ਵਿਖੇ ਸਥਾਪਿਤ ਕੀਤਾ ਜਾਵੇਗਾ ਮਰੀਜ਼ ਸੁਵਿਧਾ ਕੇਂਦਰ ਮਾਨ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸਿੰਜਿਆ: 'ਸੁੱਕੀਆਂ' ਜ਼ਮੀਨਾਂ ਤੱਕ ਪਹੁੰਚਾਇਆ ਨਹਿਰੀ ਪਾਣੀ ਵਿਜੀਲੈਂਸ ਬਿਊਰੋ ਨੇ ਹੌਲਦਾਰ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

 

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 2024- ਮਿਸ਼ਨ ਨਿਸਚੈ

ਪੁਲਿਸ ਤੇ ਲੋਕਾਂ ਦੀ ਸਾਂਝ ਹੋਈ ਮਜਬੂਤ, ਪੁਲਿਸ ਦੀ ਪ੍ਰੇਰਣਾ ਨਾਲ ਨਸ਼ਾ ਮੁਕਤੀ ਕੇਂਦਰ ਤੱਕ ਪਹੁੰਚਣ ਲੱਗੇ ਨਸ਼ਾ ਪੀੜਤ

Senu Duggal, DC Fazilka, Fazilka, Deputy Commissioner Fazilka, International Anti-Drug Day, Anti Drug Mission, Drive Against Drugs, Comprehensive Action against Drug Abuse, CADA

Web Admin

Web Admin

5 Dariya News

ਫਾਜ਼ਿਲਕਾ , 26 Jun 2024

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਸਮੂਲ ਨਾਸ ਦੀ ਵਿੱਢੀ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਫਾਜ਼ਿਲਕਾ ਜ਼ਿਲ੍ਹੇ ਵਿਚ ਸ਼ੁਰੂ ਕੀਤੇ ਮਿਸ਼ਨ ਨਿਸਚੈ ਤਹਿਤ ਪੁਲਿਸ ਤੇ ਲੋਕਾਂ ਦੀ ਸਾਂਝ ਮਜਬੂਤ ਹੋਣ ਲੱਗੀ ਹੈ। ਫਾ਼ਜਿਲਕਾ ਪੁਲਿਸ ਨੇ 8 ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਲਈ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਕਰਵਾਇਆ ਹੈ। 

ਅੱਜ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਨਸ਼ਾ ਮੁਕਤੀ ਕੇਂਦਰ ਪੁੱਜ ਕੇ ਇੰਨ੍ਹਾਂ ਦੀ ਹੌਂਸਲਾਂ ਅਫਜਾਈ ਕੀਤੀ।ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਨੂੰ ਨਵੀਂ ਜਿੰਦਗੀ ਸ਼ੁਰੂ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਨਿਸਚੈ ਤਹਿਤ ਅਸੀਂ ਜ਼ਿਲ੍ਹੇ ਵਿਚੋਂ ਨਸ਼ੇ ਦਾ ਮੁਕੰਮਲ ਸਫਾਇਆ ਕਰਨ ਦਾ ਪ੍ਰਣ ਕੀਤਾ ਹੈ। 

ਉਨ੍ਹਾਂ ਨੇ ਨਸ਼ਾ ਛੱਡਣ ਲਈ ਅੱਗੇ ਆਉਣ ਵਾਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਦ੍ਰਿੜ ਇੱਛਾ ਸ਼ਕਤੀ ਨਾਲ ਇਸ ਬਿਮਾਰੀ ਦਾ ਡਾਕਟਰੀ ਇਲਾਜ ਸੰਭਵ ਹੈ। ਉਨ੍ਹਾਂ ਨੇ ਨਸ਼ਾ ਛੱਡਣ ਆਏ ਲੋਕਾਂ ਨੂੰ ਕਿਹਾ ਕਿ ਜਦ ਉਹ ਨਸ਼ਾ ਛੱਡ ਦੇਣਗੇ ਤਾਂ ਉਨ੍ਹਾਂ ਨੂੰ ਹੁਨਰ ਸਿਖਲਾਈ ਦੇ ਕੇ ਉਨ੍ਹਾਂ ਨੁੰ ਸਵੈ ਰੁਜਗਾਰ ਸ਼ੁਰੂ ਕਰਨ ਵਿਚ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਨਸ਼ਾ ਪੀੜਤਾਂ ਦੇ ਪਰਿਵਾਰਾਂ ਨੂੰ ਕਿਹਾ ਕਿ ਉਹ ਇਸ ਸਮੇਂ ਇੰਨ੍ਹਾਂ ਦੀ ਪ੍ਰੇਰਣਾ ਬਣਨ ਅਤੇ ਲਗਾਤਾਰ ਇੰਨ੍ਹਾਂ ਦਾ ਹੌਂਸਲਾ ਬਣਾਈ ਰੱਖਣ।

ਐਸਐਸਪੀ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਪੁਲਿਸ ਵੱਲੋਂ ਜਿੱਥੇ ਪਿੱਛਲੇ ਇਕ ਹਫਤੇ ਵਿਚ ਨਸ਼ਾ ਤਸਕਰਾਂ ਤੇ ਵੱਡਾ ਵਾਰ ਕੀਤਾ ਗਿਆ ਹੈ ਉਥੇ ਹੀ ਹੁਣ ਸਮਾਜ ਨਾਲ ਸਾਂਝ ਨੂੰ ਮਜਬੂਤ ਕਰਦਿਆਂ ਨਸ਼ੇ ਤੋਂ ਪੀੜਤ ਲੋਕਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਲਈ ਹਸਪਤਾਲਾਂ ਤੱਕ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦ ਕੋਈ ਵੀ ਨਸ਼ਾ ਛੱਡ ਕੇ ਪਿੰਡ ਨੂੰ ਮੁੜੇਗਾ ਤਾਂ ਇਹ ਨਾ ਕੇਵਲ ਉਸਦੀ ਜਿੰਦਗੀ ਦਾ ਨਵਾਂ ਸਵੇਰਾ ਹੋਵੇਗਾ ਸਗੋਂ ਉਹ ਪਿੰਡ ਦੇ ਹੋਰ ਲੋਕਾਂ ਲਈ ਵੀ ਰਾਹ ਦਸੇਰਾ ਬਣੇਗਾ  ਅਤੇ ਲੋਕ ਜਾਣ ਸਕਣਗੇ ਕਿ ਨਸ਼ੇ ਦੀ ਬਿਮਾਰੀ ਦਾ ਡਾਕਟਰੀ ਇਲਾਜ ਸੰਭਵ ਹੈ।

ਇਸੇ ਤਰਾਂ ਪੁਲਿਸ ਦੇ ਗਜਟਿਡ ਅਫ਼ਸਰ ਹਰ ਰੋਜ ਸਰਹੱਦੀ ਪਿੰਡਾਂ ਵਿਚ ਜਾਣਗੇ, ਜਿੱਥੇ ਉਹ ਬੀਐਸਐਫ ਤੇ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਪਿੰਡ ਦੇ ਲੋਕਾਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਨਸ਼ੇ ਖਿਲਾਫ ਮੁਹਿੰਮ ਵਿਚ ਸ਼ਾਮਿਲ ਕਰਣਗੇ। ਉਨ੍ਹਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਬੇਝਿਜਕ ਹਸਪਤਾਲ ਆ ਕੇ ਨਸ਼ਾ ਛੱਡੇ, ਅਜਿਹੇ ਕਿਸੇ ਬੰਦੇ ਨੂੰ ਪੁਲਿਸ ਵੱਲੋਂ ਕੋਈ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। 

ਪਰ ਨਾਲ ਹੀ ਐਸਐਸਪੀ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੋ ਕੋਈ ਵੀ ਨਸ਼ਾ ਵੇਚਣ ਦਾ ਕੰਮ ਕਰੇਗਾ ਉਸ ਦੇ ਜੀਵਨ ਵਿਚ ਇਕੋ ਰਾਹ ਹੈ ਤੇ ਉਹ ਰਾਹ ਉਸਨੂੰ ਜੇਲ੍ਹ ਲੈ ਕੇ ਹੀ ਜਾਵੇਗਾ। ਮਨੋਰੋਗ ਮਾਹਿਰ ਡਾ: ਮਹੇਸ਼ ਕੁਮਾਰ ਨੇ ਕਿਹਾ ਕਿ ਨਸ਼ਾ ਪੀੜਤ ਚਾਹੇ ਕਿਸੇ ਵੀ ਕਿਸਮ ਦਾ ਨਸ਼ਾ ਕਰਦਾ ਹੋਵੇ, 5 ਤੋਂ 10 ਦਿਨ ਨਸ਼ਾ ਮੁਕਤੀ ਕੇਂਦਰ ਵਿਚ ਰਹਿ ਕੇ ਇਲਾਜ ਕਰਵਾਉਣ ਤੋਂ ਬਾਅਦ ਬੰਦਾ ਨਸ਼ਾ ਛੱਡ ਸਕਦਾ ਹੈ। 

ਇਸਦਾ ਇਲਾਜ ਪੂਰੀ ਤਰਾਂ ਨਾਲ ਮੁਫ਼ਤ ਹੈ। ਇਸ ਮੌਕੇ ਡੀਐਸਪੀ ਸੁਬੇਗ ਸਿੰਘ, ਡਾ: ਕਵਿਤਾ ਸਿੰਘ, ਡਾ: ਐਰਿਕ ਵੀ ਹਾਜਰ ਸਨ।

 

Tags: Senu Duggal , DC Fazilka , Fazilka , Deputy Commissioner Fazilka , International Anti-Drug Day , Anti Drug Mission , Drive Against Drugs , Comprehensive Action against Drug Abuse , CADA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD