Sunday, 30 June 2024

 

 

ਖ਼ਾਸ ਖਬਰਾਂ ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਜੀਤ ਸਿੰਘ ਔਜਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ ਸੋਹਾਣਾ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਦਾ ਸਨਮਾਨ ਕਰਕੇ ਰਾਸ਼ਟਰੀ ਕੈਂਸਰ ਸਰਵਾਈਵਰ ਮਹੀਨਾ ਮਨਾਇਆ ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ 'ਤੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਰੂ-ਅਰਬਨ ਮਿਸ਼ਨ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਵਿਕਾਸ ਕਾਰਜਾਂ ਦਾ ਲਿਆ ਗਿਆ ਜਾਇਜ਼ਾ 1 ਜਨਵਰੀ 2024 ਤੋਂ 28 ਜੂਨ 2024 ਤੱਕ "ਇਜ਼ੀ ਵੀਜ਼ਾ" ਨੇ 3400+ ਵੀਜ਼ਿਆਂ ਦੀ ਸਫਲਤਾ ਦੇ ਨਾਲ ਕੈਨੇਡਾ ਦਿਵਸ ਦਾ ਜਸ਼ਨ ਮਨਾਇਆ!! ‘ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’- ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ‘ਚ ਨਹੀਂ ਛੱਡੀ ਜਾਵੇਗੀ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ ਸ਼੍ਰੀ ਦਰਬਾਰ ਸਾਹਿਬ ਜੀ ਦੇ ਪੂਰਵ ਹਜੂਰੀ ਰਾਗੀ, ਪੰਥਕ ਮੁਖੀ ਅਤੇ ਪ੍ਰਸਿੱਧ ਕੀਰਤਨੀਏ ਜਥੇਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਰਾਜਨੀਤੀ 'ਚ ਕਦਮ ਰੱਖਿਆ ਜ਼ਿਲ੍ਹਾ ਐਸ.ਏ.ਐਸ ਨਗਰ ਪੁਲਿਸ ਵੱਲੋਂ ਕਾਰਾਂ ਲੁੱਟਾ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਲੁਧਿਆਣੇ ਦੇ ਸਿਵਲ ਹਸਪਤਾਲ ਵਿਖੇ ਸਥਾਪਿਤ ਕੀਤਾ ਜਾਵੇਗਾ ਮਰੀਜ਼ ਸੁਵਿਧਾ ਕੇਂਦਰ ਮਾਨ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸਿੰਜਿਆ: 'ਸੁੱਕੀਆਂ' ਜ਼ਮੀਨਾਂ ਤੱਕ ਪਹੁੰਚਾਇਆ ਨਹਿਰੀ ਪਾਣੀ ਵਿਜੀਲੈਂਸ ਬਿਊਰੋ ਨੇ ਹੌਲਦਾਰ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

 

ਖਤਰਨਾਕ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਦਾ ਸਮਾਂ ਆਇਆ : ਕੁਲਤਾਰ ਸਿੰਘ ਸੰਧਵਾਂ

ਕਿਹਾ, ਪੰਜਾਬ ਨੇ ਦੇਸ਼ ਦੀ ਆਜ਼ਾਦੀ ਅਤੇ ਅਨਾਜ ਦੇ ਉਦਪਾਦਨ ‘ਚ ਅਗਵਾਈ ਕੀਤੀ ਅਤੇ ਹੁਣ ਜ਼ਹਿਰਾਂ ਦੀ ਵਰਤੋਂ ਘਟਾਉਣ ਲਈ ਵੀ ਪੰਜਾਬ ਮੋਹਰੀ ਸਾਬਿਤ ਹੋਵੇਗਾ

Kultar Singh Sandhwan,AAP,Aam Aadmi Party,AAP Punjab,Aam Aadmi Party Punjab,Government of Punjab,Punjab Government,Dr. Balbir Singh,Gurmeet Singh Khudian,International Anti-Drug Day,Anti Drug Mission,Drive Against Drugs,Comprehensive Action against Drug Abuse,CADA

5 Dariya News

5 Dariya News

5 Dariya News

ਚੰਡੀਗੜ੍ਹ , 26 Jun 2024

ਪੰਜਾਬ ‘ਚ ਖਤਰਨਾਕ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਦਾ ਸਮਾਂ ਆ ਗਿਆ ਹੈ, ਇਹ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਨੁੱਖੀ ਜੀਵਨ ਨੂੰ ਬਚਾਉਣ ਅਤੇ ਚੰਗੀ ਸਿਹਤ ਦੇ ਹਵਾਲੇ ਵਿੱਚ ਇਹ ਅਤੀ ਜ਼ਰੂਰੀ ਮੁੱਦਾ ਬਣ ਗਿਆ ਹੈ, ਜਿਸ ਨੂੰ ਸੁਚੱਜਾ ਢੰਗ ਤਰੀਕਾ ਅਪਣਾ ਕੇ ਹੱਲ ਕੀਤਾ ਜਾਣਾ ਲਾਜ਼ਮੀ ਹੋ ਗਿਆ ਹੈ।

ਅੱਜ ਇੱਕ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ‘’ਬਹੁਤ ਖਤਰਨਾਕ ਕੀਟਨਾਸ਼ਕਾਂ ਦੀ ਵਰਤੋਂ: ਮੁੱਦੇ ਅਤੇ ਚਿੰਤਾਵਾਂ’’ ਵਿਸ਼ੇ ‘ਤੇ ਆਯੋਜਿਤ ਵਰਕਸ਼ਾਪ ‘ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਨੇ ਆਜ਼ਾਦੀ ਸੰਘਰਸ਼ ਅਤੇ ਅਨਾਜ ਦੇ ਉਦਪਾਦਨ ਤੇ ਵੱਧ ਝਾੜ ਪੈਂਦਾ ਕਰਨ ‘ਚ ਦੇਸ਼ ਦੀ ਅਗਵਾਈ ਕੀਤੀ ਹੈ ਅਤੇ ਹੁਣ ਪੰਜਾਬ ਜ਼ਹਿਰਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘਟਾ ਕੇ ਕੁਆਲਿਟੀ ਅਨਾਜ ਅਤੇ ਫਸਲਾਂ ਪੈਦਾ ਕਰਨ ‘ਚ ਵੀ ਮੋਹਰੀ ਸਾਬਿਤ ਹੋਵੇਗਾ। 

ਜੈਵਿਕ ਖੇਤੀ ਅਤੇ ਵਿਰਾਸਤੀ ਖੇਤੀ ਤਕਨੀਕਾਂ ਦੀ ਵਰਤੋਂ ਕਰਨ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦਵਾਈਆਂ ਤੇ ਕੈਮੀਕਲਾਂ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ ਹੌਲੀ-ਹੌਲੀ ਖਤਰਨਾਕ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਇਸ ਬਾਰੇ ਕਿਸਾਨਾਂ, ਲੋਕਾਂ ਅਤੇ ਸਮਾਜ ਨੂੰ ਜਾਗਰੂਕ ਕੀਤੇ ਜਾਣ ਦੀ ਬੇਹੱਦ ਜ਼ਰੂਰਤ ਹੈ। ਸ. ਸੰਧਵਾਂ ਨੇ ਕਿਹਾ ਕਿ ਕੀਟਨਾਸ਼ਕਾਂ ਦਵਾਈਆਂ ਦੀ ਖਪਤ ਪੰਜਾਬ ਵਿੱਚ ਘਟਾਉਣੀ ਜਾਂ ਬੰਦ ਕਰਨੀ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। 

ਕੀਟਨਾਸ਼ਕ ਦਵਾਈਆਂ ਹਵਾ, ਧਰਤੀ, ਬੂਟਿਆਂ ਅਤੇ ਪਾਣੀ ਜ਼ਰੀਏ ਮਨੁੱਖ ਸਿਹਤ ਤੱਕ ਪਹੁੰਚ ਰਹੀਆਂ ਹਨ ਅਤੇ ਆਪਣਾ ਬੁਰਾ ਪ੍ਰਭਾਵ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਦੀਨ ਨਾਸ਼ਕ ਵੀ ਸਿਰਫ ਨਦੀਨਾਂ ‘ਤੇ ਅਸਰ ਨਹੀਂ ਕਰਦੇ ਸਗੋਂ ਮਨੁੱਖਾਂ ‘ਤੇ ਵੀ ਮਾੜਾ ਪ੍ਰਭਾਵ ਪਾ ਰਹੇ ਹਨ। ਇਨ੍ਹਾਂ ਮਾਰੂ ਪ੍ਰਭਾਵਾਂ ਦਾ ਸੁਨੇਹਾ ਹੇਠਲੇ ਪੱਧਰ ਤੱਕ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਬੈਨ ਕੀਤੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨੂੰ ਹੋਰ ਸਖਤੀ ਨਾਲ ਨਜਿੱਠਿਆ ਜਾਣਾ ਜ਼ਰੂਰੀ ਬਣ ਗਿਆ ਹੈ।

ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੀਟਨਾਸ਼ਕਾਂ ਦੀ ਵਰਤੋਂ ਨਾਲ ਭਾਵੇਂ ਉਤਪਾਦਨ ਵਧਦਾ ਹੈ ਪਰ ਇਹ ਵਰਤਾਰਾ ਹੌਲੀ-ਹੌਲੀ ਮਨੁੱਖ ਦੀ ਹੋਂਦ ਲਈ ਖਤਰਾ ਵੀ ਬਣਦਾ ਜਾ ਰਿਹਾ ਹੈ।ਬੈਨ ਕੀਤੇ ਗਏ ਕੀਟਨਾਸ਼ਕਾਂ ਦੀ ਵਰਤੋਂ ਵਿਰੁੱਧ ਸਖਤੀ ਕਰਨ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਹੋਰ ਵੱਧ ਮੁਨਾਫਾ ਲੈਣ ਦੀ ਖਾਤਿਰ ਕੀਟਨਾਸ਼ਕਾ ਦੀ ਵਰਤੋਂ ਬੇਹੱਦ ਖਤਰਨਾਕ ਰੁਝਾਨ ਹੈ, ਜਿਸਤੋਂ ਸਰਕਾਰ, ਸਵੈ ਮੇਵੀ ਸੰਸਥਾਵਾਂ, ਕਿਸਾਨਾਂ ਅਤੇ ਸਮਾਜ ਦੀ ਮਦਦ ਦੇ ਨਾਲ ਨਿਜਾਤ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। 

ਉਨ੍ਹਾਂ ਕਿਹਾ ਕਿ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਜਾਂ ਬੰਦ ਕਰਨ ਸਬੰਧੀ ਹੇਠਲੇ ਪੱਧਰ ਤੱਕ ਸੰਦੇਸ਼ ਪਹੁੰਚਾਏ ਜਾਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਊਣ ਲਈ ਚੰਗਾ ਵਾਤਾਵਰਨ ਮਿਲ ਸਕੇ। ਡਾ. ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮਨੁੱਖੀ ਸਿਹਤ ਲਈ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਖਤਰਨਾਕ ਹੱਦ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਤੋਂ ਆ ਰਹੇ ਪਾਣੀ ਕਾਰਨ ਧਰਤੀ ਹੇਠਾਂ ਯੂਰੇਨੀਅਮ ਅਤੇ ਖਤਰਨਾਕ ਕੈਮੀਕਲਾਂ ਦਾ ਪੱਧਰ ਵਧ ਰਿਹਾ ਹੈ, ਜਿਸ ਨਾਲ ਕੈਂਸਰ ਜਿਹੀਆਂ ਜਾਨਲੇਵਾ ਬਿਮਾਰੀਆਂ ਵਧ ਰਹੀਆਂ ਹਨ। 

ਉਨ੍ਹਾਂ ਕੈਮੀਕਲਾਂ ਦੀ ਵਰਤੋਂ ਘਟਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਅਤੀ ਜ਼ਰੂਰੀ ਹੋ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਕੇ.ਏ.ਪੀ. ਸਿਨਹਾ ਨੇ ਕਿਹਾ ਕਿ ਦਵਾਈਆਂ ਅਤੇ ਕਟਨਾਸ਼ਕਾਂ ਦੀ ਵਰਤੋ ਘਟਾਉਣ ਲਈ ਸੂਬਾ ਸਰਕਾਰ ਪਹਿਲਾਂ ਹੀ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਦਵਾਈ ਵਿਕਰੇਤਾ ਅਤੇ ਕੰਪਨੀਆਂ ਵੱਧ ਮੁਨਾਫਾ ਕਮਾਉਣ ਲਈ ਯਤਨ ਕਰ ਰਹੀਆਂ ਹਨ ਜਦਕਿ ਉਪਭੋਗਤਾ ਨੂੰ ਸਹੀ ਭੋਜਨ ਲਈ ਸ਼ੁੱਧ ਅਨਾਜ  ਤੇ ਸਬਜੀਆਂ ਆਦਿ ਲੋੜੀਂਦੇ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 10 ਕੀਟਨਾਸ਼ਕ ਦਵਾਈਆਂ ਨੂੰ ਬੈਨ ਕੀਤਾ ਹੈ, ਜੋ ਕਿ ਬਾਸਮਤੀ ਦੀ ਫਸਲ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬੈਨ ਕੀਤੀਆਂ ਦਵਾਈਆਂ ਦੀ ਵਰਤੋਂ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘਟਾਉਣ ਲਈ ਲੋੜੀਂਦੇ ਖੋਜ ਕਾਰਜਾਂ ਹਿੱਤ ਫੰਡਾਂ ਦੀ ਕੋਈ ਘਾਟ ਨਹੀਂ ਹੈ।

ਇਸ ਮੌਕੇ ਸ੍ਰੀ ਕੁਮਾਰ ਅਮਿਤ ਐਮ.ਡੀ. ਪੰਜਾਬ ਐਗਰੋ ਐਕਸਪੋਰਟ ਕਾਪੋਰੇਸ਼ਨ, ਸ੍ਰੀ ਓਮਿੰਦਰਾ ਦੱਤ ਮਿਸ਼ਨ ਕਾਰਜਕਾਰੀ ਡਾਇਰੈਕਟਰ ਖੇਤੀ ਵਿਰਾਸਤ ਮਿਸ਼ਨ, ਸ੍ਰੀ ਸਤੀਸ਼ ਸਿਨਹਾ ਐਸੋਸੀਏਟ ਡਾਇਰੈਕਟਰ ਟੌਸਿਕਸ ਲਿੰਕ, ਡਾ. ਬੀ.ਐਸ. ਘੁੰਮਣ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਸੁਖਪਾਲ ਸਿੰਘ ਚੇਅਰਮੈਨ ਪੰਜਾਬ ਸਟੇਟ ਫਾਰਮਰ ਕਮਿਸ਼ਨ, ਡਾ. ਸੋਹਨ ਸਿੰਘ ਵਾਲੀਆ ਡਾਇਰੈਕਟਰ ਸਕੂਲ ਆਫ ਆਰਗੈਨਿਕ ਫਾਰਮਿੰਗ ਪੀ.ਏ.ਯੂ., ਸ੍ਰੀ ਜਸਵੰਤ ਸਿੰਘ ਖੇਤੀਬਾੜੀ ਡਾਇਰੈਕਟਰ, ਸ੍ਰੀ ਪਿਊਸ਼ ਮੋਹਾਪਟਰਾ ਅਤੇ ਅਲਕਾ ਦੂਬੇ ਪ੍ਰੋਗਰਾਮ ਕੋਆਰਡੀਨੇਟਰ ਟੌਸਿਕਸ ਲਿੰਕ, ਪ੍ਰੋਫੈਸਰ ਰਮੇਸ਼ ਅਰੋੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਡਾ. ਅਜਮੇਰ ਸਿੰਘ ਭੱਟ ਡਾਇਰੈਕਟਰ ਰਿਸਰਚ ਪੀ.ਏ.ਯੂ. ਲੁਧਿਆਣਾ, ਡਾ ਗੁਰਵਿੰਦਰ ਕੌਰ, ਸ੍ਰੀ ਗੁਰਸਿਮਰਨ ਧਨੋਆ, ਡਾ. ਸਚਿਨ ਗੁਪਤਾ, ਡਾ. ਅਰੁਣਜੀਤ ਸਿੰਘ, ਡਾ. ਸੁਭਾਸ਼ ਵਰਮਾ, ਡਾ. ਐਮ.ਐਸ. ਭੁੱਲਰ, ਸ੍ਰੀ ਸੁਖਵਿੰਦਰ ਪੱਪੀ, ਸ੍ਰੀ ਸੁਰਿੰਦਰ ਮਹੇਸ਼ਵਰੀ, ਸ੍ਰੀ ਕਰਨ ਭੁੱਟੀਵਾਲਾ, ਸ੍ਰੀ ਬਲਜੀਤ ਕੰਗ, ਸ੍ਰੀ ਮਨਬੀਰ ਰੇਡੂ, ਸ੍ਰੀ ਧਰਮਜੀਤ ਸਿੰਘ ਮਾਵੀ, ਪ੍ਰੋਫੈਸਰ ਬਲਜੀਤ ਸਹਾਰਨ, ਸ੍ਰੀ ਅਸ਼ੀਸ਼ ਗੁਪਤਾ, ਡਾ. ਭੁਪੇਸ਼ ਗੁਪਤਾ, ਡਾ. ਰਜਿੰਦਰਾ ਥਾਪਰ ਅਤੇ ਸ੍ਰੀ ਰਸਪਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Time Has Come To Reduce The Use Of Dangerous Pesticides And Drugs: Kultar Singh Sandhwan

Says, Punjab led the country in freedom struggle, food production and now Punjab will prove to be a leader in reducing use of poison

Chandigarh 

Emphasizing that the time has come to reduce the use of dangerous pesticides and medicines in Punjab, Punjab Vidhan Sabha Speaker Kultar Singh Sandhwan said that it has become a pressing issue in terms of saving human life and ensuring good health. It has also become imperative to solve it by adopting a systematic method.

Attending a workshop on ‘’issues and concerns on highly hazardous pesticides use’’ held at the Punjab Vidhan Sabha Secretariat today, S. Sandhwan said that Punjab has led the country in the freedom struggle and in the production of food grains and now Punjab will also prove to be a leader in reducing the use of poisons and pesticides.

Emphasizing on the use of organic farming and heritage farming techniques, he said that with pesticides and chemicals, human health and the environment are slowly moving in a dangerous direction and there is an urgent need to make farmers, people and society aware about it.

S. Sandhwan said that reducing or stopping the consumption of pesticides in Punjab has become the need of the hour. Pesticides are reaching humans through air, soil, plants and water and having a bad effect. He said that in the same way, herbicides are not only harmful to weeds but are also having a destructive effect on humans. 

Emphasizing the need to convey the message of this deadly impact to the farmers and people at the grass root level, he said that it has become necessary to deal more strictly with the usera of banned pesticides in Punjab. Speaking on this occasion, Gurmeet Singh Khudian said that although the production increases with the use of pesticides, this phenomenon is gradually becoming a threat to human existence. 

Emphasizing on strictness against the use of banned pesticides, he said that the use of pesticides for the sake of more profit is a very dangerous trend. Instead efforts should be made to get rid of it with the help of the government, self-help organizations, farmers and the society. He said that the following steps should be taken to reduce or stop the use of pesticides. 

The message needs to be conveyed to the grassroots level so that the future generations can get a good environment to live. In his address, Dr. Balbir Singh, Health Minister Punjab said that the use of pesticides for human health has reached a very dangerous level. 

He said that due to the polluted water coming from the industries, the level of uranium and dangerous chemicals in the soil is increasing, due to which deadly diseases like cancer are increasing. Stressing on reduction in the use of chemicals, he said that farmers and common people should be made aware of this because it has become imperative.

Speaking on this occasion, Special Chief Secretary Agriculture Mr. KAP Sinha said that the state government is already working to reduce the use of medicines and pesticides. He said that farmers, medicine sellers and companies are trying to earn more profit while consumers need pure grains and vegetables for proper food. 

He said that the Punjab Government has banned 10 pesticides, which are related to the Basmati crop. He said that no one is allowed to use banned medicines. He said that the State Government has no dearth of funds for necessary research work to reduce the use of pesticides.

On this occasion Mr. Kumar Amit MD Punjab Agro Export Corporation, Mr. Umendra Dutt Mission Executive Director Kheti Virasat Mission, Mr. Satish Sinha Associate Director Toxics Link, Dr. B.S. Ghuman former VC Punjabi University Patiala, Dr. Sukhpal Singh Chairman Punjab State Farmer Commission, Dr. Sohan Singh Walia Director School of Organic Farming PAU, Mr. Jaswant Singh Punjab Agriculture Director, Mr. Piyush Mohapatra and Alka Dubey Program Coordinator Toxics Link, Professor Ramesh Arora Sri Guru Granth Sahib World University Fatehgarh Sahib, Dr. Ajmer Singh Bhatt Director Research PAU Ludhiana, Dr. Gurvinder Kaur, Mr. Gursimran Dhanoa, Dr. Sachin Gupta, Dr. Arunjeet Singh, Dr. Subhash Verma, Dr. M.S. Bhullar, Mr. Sukhwinder Pappi, Mr. Surinder Maheshwari, Mr. Karan Bhuttiwala, Mr. Baljit Kang, Mr. Manbir Reddu, Mr. Dharamjeet Singh Mavi, Prof. Baljit Saharan, Mr. Ashish Gupta, Dr. Bhupesh Gupta, Dr. Rajendra Thappar and Mr. Raspinder Singh etc. also addressed.

खतरनाक कीटनाशकों व दवाओं के प्रयोग को कम करने का समय आया : कुलतार सिंह संधवां

कहा, पंजाब ने देश की आजादी व खाद्यान्न उत्पादन में  किया नेतृत्व और अब जहरों का प्रयोग कम करने के लिए भी पंजाब अग्रणी साबित होगा

चंडीगढ़

पंजाब में खतरनाक कीटनाशकों और दवाओं के प्रयोग को कम करने का समय आ गया है, यह विचार व्यक्त करते हुए कि पंजाब विधान सभा स्पीकर कुलतार सिंह संधवां ने कहा कि मानव जीवन को बचाने और अच्छा स्वास्थ्य प्रदान करने के संदर्भ में यह एक जरूरी मुद्दा बन गया है, जिसको सुचारू ढंग से अपनाकर हल किया जाना अनिवार्य हो गया है।

आज पंजाब विधान सभा सचिवालय में "अत्यधिक खतरनाक कीटनाशकों का प्रयोग: मुद्दे एवं चिंताएं" विषय पर आयोजित कार्यशाला में मुख्य अतिथि के रूप में भाग लेते हुए स. संधवां ने कहा कि पंजाब ने स्वतंत्रता संग्राम और खाद्यान्न की पैदावार बढ़ाने में देश का नेतृत्व किया है और अब पंजाब जहरों व कीटनाशकों का प्रयोग कम करके गुणवत्तापूर्ण खाद्यान्न और फसल पैदा करने में भी अग्रणी साबित होगा। जैविक खेती और विरासती खेती तकनीकों का प्रयोग लड़ने पर जोर देते हुए उन्होंने कहा कि कीटनाशकों और रसायनों से मानव स्वास्थ्य और पर्यावरण धीरे-धीरे खतरनाक दिशा में जा रहा है और इसके प्रति किसानों, लोगों और समाज को जागरूक करने की तत्काल आवश्यकता है।

 स. संधवां ने कहा कि कीटनाशकों की खपत को कम करना या बंद करना समय की मुख्य मांग बन गई है।  कीटनाशक हवा, भूमि, पौधों और पानी के माध्यम से मानव स्वास्थ्य तक पहुंच रहा हैं और अपना प्रतिकूल प्रभाव डाल रहा हैं। उन्होंने कहा कि इसी प्रकार खरपतवार नाशक भी सिर्फ खरपतवारों पर प्रभाव नहीं बल्कि मानवता पर भी बुरा प्रभाव डाल रहे हैं। 

उन्होंने इन घातक प्रभावों का संदेश जमीनी स्तर पर किसानों और लोगों तक पहुंचाने की जरूरत पर जोर देते हुए कहा कि पंजाब में प्रतिबंधित कीटनाशकों के इस्तेमाल को और सख्ती से निपटना जरूरी हो गया है।पंजाब के कृषि मंत्री स. गुरमीत सिंह खुड्डीयां ने इस अवसर पर बोलते हुए कहा कि कीटनाशकों के उपयोग से हालांकि उत्पादन बढ़ता है, लेकिन यह क्रम धीरे-धीरे मानव अस्तित्व के लिए खतरा बनता जा रहा है। 

प्रतिबंधित कीटनाशकों के उपयोग के खिलाफ सख्ती पर जोर देते हुए उन्होंने कहा कि कीटनाशकों का उपयोग अधिक लाभ की चाहत एक बहुत ही खतरनाक प्रवृत्ति है, जिससे छुटकारा पाने के लिए सरकार, स्वयंसेवी संगठनों, किसानों और समाज की मदद से लगातार प्रयास किए जाने चाहिए।  उन्होंने कहा कि कीटनाशकों के इस्तेमाल को कम करने या बंद करने का संदेश जमीनी स्तर तक पहुंचाने की जरूरत है ताकि आने वाली पीढ़ियों को रहने के लिए अच्छा वातावरण मिल सके।

डॉ. बलबीर सिंह, स्वास्थ्य मंत्री पंजाब ने अपने संबोधन में कहा कि मानव स्वास्थ्य के लिए कीटनाशकों का प्रयोग बेहद खतरनाक स्तर पर पहुंच गया है। उन्होंने कहा कि उद्योगों से निकलने वाले पानी के कारण जमीन में यूरेनियम और खतरनाक रसायनों का स्तर बढ़ रहा है, जिससे कैंसर जैसी जानलेवा बीमारियां बढ़ रही हैं।  उन्होंने रसायनों के प्रयोग को कम करने पर जोर देते हुए कहा कि इस संबंध में किसानों और लोगों को जागरूक करना बहुत जरूरी हो गया है।

 इस अवसर पर बोलते हुए विशेष मुख्य सचिव कृषि श्री के.ए.पी.  सिन्हा ने कहा कि राज्य सरकार पहले से ही दवाओं और कीटनाशकों के प्रयोग को कम करने के लिए काम कर रही है।  उन्होंने कहा कि किसान, दवा विक्रेता और कंपनियां अधिक मुनाफा कमाने की कोशिश कर रही हैं जबकि उपभोक्ताओं को उचित भोजन के लिए शुद्ध अनाज और सब्जियों की जरूरत है।  

उन्होंने कहा कि पंजाब सरकार ने 10 कीटनाशकों पर प्रतिबंध लगा दिया है, जो कि बासमती की फसल से संबंधित हैं। उन्होंने कहा कि किसी को भी प्रतिबंधित दवाओं के इस्तेमाल की इजाजत नहीं है। उन्होंने कहा कि कीटनाशकों के प्रयोग को कम करने के लिए आवश्यक शोध कार्यों के लिए राज्य सरकार के पास धन की कोई कमी नहीं है।

इस अवसर पर श्री कुमार अमित एम.डी. पंजाब एग्रो एक्सपोर्ट कॉरपोरेशन, श्री उमिन्दर दत्त मिशन कार्यकारी निदेशक खेती विरासत, श्री सतीश सिन्हा एसोसिएट निदेशक टॉक्सिक्स लिंक, डाॅ.  बी.एस.  घुम्मन पूर्व वाइस चांसलर पंजाबी यूनिवर्सिटी पटियाला, डाॅ.  सुखपाल सिंह चेयरमैन पंजाब राज्य किसान आयोग, डाॅ.  सोहन सिंह वालिया निदेशक स्कूल ऑफ ऑर्गेनिक फार्मिंग पी.ए.यू, श्री जसवंत सिंह कृषि निदेशक, श्री पीयूष मोहापटरा व अलका दुबे प्रोग्राम कोऑर्डिनेटर टॉक्सिक्स लिंक, प्रोफेसर रमेश अरोड़ा श्री गुरु ग्रंथ साहिब वर्ल्ड यूनिवर्सिटी फतेहगढ़ साहिब, डॉ.  अजमेर सिंह भट्ट निदेशक अनुसंधान पी.ए.यू  लुधियाना, डॉ. गुरविंदर कौर, श्री गुरसिमरन धनोआ, डाॅ.  सचिन गुप्ता, डाॅ.  अरुणजीत सिंह, डॉ.  सुभाष वर्मा, डाॅ.  एमएस भुल्लर, श्री सुखविंदर पप्पी, श्री सुरिंदर माहेश्वरी, श्री करण भुट्टीवाला, श्री बलजीत कंग, श्री मनबीर रेडू, श्री धर्मजीत सिंह मावी, प्रोफेसर बलजीत सहारन, श्री आशीष गुप्ता, डॉ.  भुपेश गुप्ता, डाॅ.  राजिन्द्र थापर एवं श्री रसपिन्दर सिंह आदि ने भी सम्बोधित किया।

 

Tags: Kultar Singh Sandhwan , AAP , Aam Aadmi Party , AAP Punjab , Aam Aadmi Party Punjab , Government of Punjab , Punjab Government , Dr. Balbir Singh , Gurmeet Singh Khudian , International Anti-Drug Day , Anti Drug Mission , Drive Against Drugs , Comprehensive Action against Drug Abuse , CADA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD