Saturday, 29 June 2024

 

 

ਖ਼ਾਸ ਖਬਰਾਂ ਮਾਨ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸਿੰਜਿਆ: 'ਸੁੱਕੀਆਂ' ਜ਼ਮੀਨਾਂ ਤੱਕ ਪਹੁੰਚਾਇਆ ਨਹਿਰੀ ਪਾਣੀ ਵਿਜੀਲੈਂਸ ਬਿਊਰੋ ਨੇ ਹੌਲਦਾਰ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ ਸਤਿੰਦਰ ਸਰਤਾਜ ਨੇ ਹੁਣ ਪਾਈਆਂ ਅਮਰੀਕਨ ਚੈਨਲਾ ਤੇ ਧਮਾਲਾਂ ਐਮਪੀ ਸੰਜੀਵ ਅਰੋੜਾ : ਗਡਕਰੀ ਨੇ ਦੱਖਣੀ ਬਾਈਪਾਸ ਲਈ ਟੈਂਡਰ ਦੁਬਾਰਾ ਜਾਰੀ ਕਰਨ ਅਤੇ ਐਲੀਵੇਟਿਡ ਰੋਡ ਦੇ ਨਾਲ ਪਾਰਕਿੰਗ ਥਾਵਾਂ ਦੀ ਮਨਜ਼ੂਰੀ ਦੇ ਦਿੱਤੇ ਆਦੇਸ਼ ਵਾਤਾਵਰਨ ਨੂੰ ਬਚਾਉਣ ਲਈ ਇੱਕ ਮੰਚ 'ਤੇ ਇਕੱਠੇ ਹੋਇਆੰ ਸੰਸਥਾਵਾਂ ਇੰਜੀਨੀਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ ਐਮਪੀ ਸੰਜੀਵ ਅਰੋੜਾ ਨੇ ਅਸ਼ਵਨੀ ਵੈਸ਼ਨਵ ਨੂੰ ਦਿੱਲੀ-ਲੁਧਿਆਣਾ ਦਰਮਿਆਨ ਅਡੀਸ਼ਨਲ ਰੇਲ ਗੱਡੀ ਚਲਾਉਣ ਦੀ ਕੀਤੀ ਬੇਨਤੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਂਟਰੀ ਗੇਟ ਤੇ ਸਥਾਪਿਤ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਦਾ ਜਾਇਜਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸ਼ਹਿਰ ਵਿਖੇ ਸਫਾਈ ਵਿਵਸਥਾ ਦਾ ਲਿਆ ਜਾਇਜਾ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਦਸਤ ਰੋਕੂ ਮੁਹਿੰਮ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਸੀ ਜੀ ਸੀ ਝੰਜੇੜੀ ਕੈਂਪਸ ਅਤੇ ਮੈਨਟੋਰੈਕਸ ਵਿਚ ਕਰਾਰ ਵਿਧਾਇਕ ਨਰਿੰਦਰ ਕੌਰ ਭਰਾਜ ਨੇ 18 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਨਵੀਨੀਕਰਨ ਤੋਂ ਬਾਅਦ ਨਮਾਦਾਂ ਰਜਬਾਹੇ ਦਾ ਕੀਤਾ ਉਦਘਾਟਨ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਹਰੇਕ ਯੋਗ ਲਾਭਪਾਤਰੀ ਨੂੰ ਦਿੱਤਾ ਜਾਵੇਗਾ ਲਾਭ : ਵਿਧਾਇਕ ਰੁਪਿੰਦਰ ਸਿੰਘ ਹੈਪੀ ਖੁਸ਼ੀ ਫਾਊਂਡੇਸ਼ਨ ਵੱਲੋਂ ਫਾਜ਼ਿਲਕਾ ਘੰਟਾਘਰ ਚੌਂਕ ਵਿਖੇ ਲਗਾਇਆ ਗਿਆ ਬੂਟਿਆਂ ਦਾ ਵਿਸ਼ਾਲ ਲੰਗਰ ਦਸਤ ਰੋਕੂ ਮੁਹਿੰਮ 1 ਜੁਲਾਈ ਤੋਂ 31 ਅਗਸਤ ਤੱਕ ਸਿਹਤ ਵਿਭਾਗ ਵਲੋਂ ਚਲਾਈ ਜਾਵੇਗੀ ਜਨਮ ਅਤੇ ਮੌਤ ਸਰਟੀਫਿਕੇਟ ਜਾਰੀ ਕਰਨ ਵਿਚ ਦੇਰੀ ਬਰਦਾਸ਼ਤ ਨਹੀਂ: ਡੀ.ਸੀ. ਸੰਦੀਪ ਕੁਮਾਰ ਗੁਰਮੀਤ ਸਿੰਘ ਖੁੱਡੀਆਂ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜੈ ਇੰਦਰ ਕੌਰ ਨੇ ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦਾ ਦੌਰਾ ਕੀਤਾ, ਮਾਨਸੂਨ ਦੀ ਤਿਆਰੀ ਦੀ ਕਮੀ 'ਤੇ ਚਿੰਤਾ ਪ੍ਰਗਟਾਈ ਐਸਪੀਰੇਸ਼ਨਲ ਜ਼ਿਲ੍ਹਾ/ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ ਦੀਆਂ ਗਤੀਵਿਧੀਆਂ 8 ਜੁਲਾਈ ਤੋਂ 30 ਸਤੰਬਰ ਤੱਕ ਚੱਲਣਗੀਆਂ ਤੀਸਰਾ ਸੁਵਿਧਾ ਕੈਂਪ : ਪਾਣੀ, ਬਿਜਲੀ, ਸੜਕਾਂ ਅਤੇ ਨਿੱਜੀ ਮੁਸ਼ਿਕਲਾਂ ਦਾ ਕੀਤਾ ਮੌਕੇ ਤੇ ਹੱਲ ਕੁਲਤਾਰ ਸਿੰਘ ਸੰਧਵਾਂ ਵਲੋਂ ਜਵਾਹਰ ਨਵੋਦਿਆ ਸਕੂਲ ਲਈ ਕਾਮਯਾਬ ਹੋਏ 54 ਬੱਚਿਆਂ ਅਤੇ ਤਿਆਰੀ ਕਰਾਉਣ ਵਾਲੇ ਅਧਿਆਪਕਾ ਦਾ ਸਨਮਾਨ

 

ਕਾਂਗਰਸ ਨੇ ਜਲੰਧਰ ਨੂੰ ਮੰਦਹਾਲੀ ਵਿੱਚ ਧੱਕਿਆ; ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਲੁੱਟੇ ਕਰੋੜਾਂ ਰੁਪਏ : ਆਪ

ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਡਿਪਟੀ ਮੇਅਰ ਵਜੋਂ ਆਪਣੀ ਡਿਊਟੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ : ਆਪ

Harjot Singh Bains, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Pawan Kumar Tinu, Jalandhar

Web Admin

Web Admin

5 Dariya News

ਜਲੰਧਰ , 26 Jun 2024

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ ਘੇਰਦਿਆਂ ਕਿਹਾ ਕਿ ਬਤੋਰ ਡਿਪਟੀ ਮੇਅਰ ਸੁਰਿੰਦਰ ਕੌਰ ਨੇ ਜਲੰਧਰ ਪੱਛਮੀ ਜਾਂ ਜਲੰਧਰ ਸ਼ਹਿਰ ਲਈ ਕੁਝ ਨਹੀਂ ਕੀਤਾ। ਜ਼ਿਆਦਾਤਰ ਸਮਾਂ ਉਨਾਂਂ  ਦੇ ਦਫ਼ਤਰ ਨੂੰ ਤਾਲਾ ਲੱਗਿਆ ਰਹਿੰਦਾ ਸੀ ਅਤੇ ਉਹ ਜਲੰਧਰ ਸਮਾਰਟ ਸਿਟੀ ਫੰਡਾਂ ਦੇ ਘੁਟਾਲੇ ਵਿਚ ਵੀ ਉਨ੍ਹਾਂ ਦੀ ਸ਼ਮੂਲੀਅਤ ਸੀ।

 ਬੁੱਧਵਾਰ ਨੂੰ ਜਲੰਧਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੀਡੀਆ ਰਾਹੀਂ ਕਾਂਗਰਸੀ ਉਮੀਦਵਾਰ ਨੂੰ ਪੰਜ ਸਵਾਲ ਪੁੱਛੇ।  ਹਰਜੋਤ ਬੈਂਸ ਨੇ ਕਿਹਾ ਕਿ ਸੁਰਿੰਦਰ ਕੌਰ 5 ਸਾਲ ਜਲੰਧਰ ਦੀ ਡਿਪਟੀ ਮੇਅਰ ਅਤੇ ਕਰੀਬ 20 ਸਾਲ ਐਮ.ਸੀ. ਰਹੀ ਪਰ ਸਵਾਲ ਇਹ ਹੈ ਕਿ ਐਮਸੀ ਅਤੇ ਡਿਪਟੀ ਮੇਅਰ ਰਹਿੰਦਿਆਂ ਉਨ੍ਹਾਂ ਨੇ ਜਲੰਧਰ ਪੱਛਮੀ ਅਤੇ ਇੱਥੋਂ ਦੇ ਲੋਕਾਂ ਲਈ ਕੀ ਕੀਤਾ?  ‘ਆਪ’ ਆਗੂ ਨੇ ਕਾਂਗਰਸੀ ਉਮੀਦਵਾਰ ਨੂੰ ਪੁੱਛਿਆ ਕਿ ਜਦੋਂ ਉਹ ਡਿਪਟੀ ਮੇਅਰ ਸੀ ਤਾਂ ਉਨਾਂਂ ਦੇ ਦਫ਼ਤਰ ਨੂੰ ਜ਼ਿਆਦਾਤਰ ਤਾਲਾ ਕਿਉਂ ਲੱਗਿਆ ਰਹਿੰਦਾ ਸੀ।  

ਉਹ ਲੋਕਾਂ ਵਿੱਚ ਕਿਉਂ ਨਹੀਂ ਗਈ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਿਉਂ ਨਹੀਂ ਕੀਤਾ ਗਿਆ? ‘ਆਪ’ ਮੰਤਰੀ ਨੇ ਸੁਰਿੰਦਰ ਕੌਰ ਤੋਂ ਸਮਾਰਟ ਸਿਟੀ ਫੰਡਾਂ ਦੇ ਘਪਲੇ ਬਾਰੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਦੱਸਣ ਕਿ ਕੀ ਉਹ ਉਸ ਘੁਟਾਲੇ ਵਿੱਚ ਸ਼ਾਮਲ ਸੀ ਜਾਂ ਨਹੀਂ ਅਤੇ ਜੇਕਰ ਨਹੀਂ ਤਾਂ ਉਹ 760 ਕਰੋੜ ਦੇ ਘੁਟਾਲੇ 'ਤੇ ਚੁੱਪ ਕਿਉਂ ਰਹੇ।  ਅੱਜ ਜਲੰਧਰ ਦੀਆਂ ਸੜਕਾਂ, ਗਲੀਆਂ ਅਤੇ ਸੀਵਰੇਜ ਦੀ ਹਾਲਤ ਖਸਤਾ ਹੈ, ਸਾਰਾ ਪੈਸਾ ਕਿੱਥੇ ਗਿਆ?

ਬੈਂਸ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਸੀਵਰੇਜ ਸਿਸਟਮ ਆਦਿ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਜਿੱਥੇ ਸ਼ਹਿਰ ਦੀ ਲੋਕਲ ਬਾਡੀ 'ਤੇ ਆਉਂਦੀ ਹੈ, ਉੱਥੇ ਸੁਰਿੰਦਰ ਕੌਰ ਲੋਕਾਂ ਦੀ ਉਮੀਦਾਂ ਤੇ ਪੂਰੀ ਤਰ੍ਹਾਂ ਫੇਲ ਹੋ ਗਈ।  ਉਨ੍ਹਾਂ ਕਿਹਾ ਕਿ ਉਹ ਆਪਣੇ ਦਫ਼ਤਰ ਵੀ ਨਹੀਂ ਗਏ, ਕਦੇ ਕੌਂਸਲਰਾਂ ਨਾਲ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਕੋਈ ਮੀਟਿੰਗ ਨਹੀਂ ਕੀਤੀ। ਉਹ ਇਸ ਅਸਫਲਤਾ ਲਈ ਲੋਕਾਂ ਨੂੰ ਸਪੱਸ਼ਟੀਕਰਨ ਦੇਣ।

ਆਪ ਆਗੂ ਨੇ ਕਿਹਾ ਕਿ ਸੁਰਿੰਦਰ ਕੌਰ ਨੇ ਡਿਪਟੀ ਮੇਅਰ ਹੁੰਦਿਆਂ ਜਲੰਧਰ ਪੱਛਮੀ ਨੂੰ ਸਿਰਫ਼ ਇੱਕ ਤੋਹਫ਼ਾ ਦਿੱਤਾ ਹੈ ਜੋ ਵਰਿਆਣਾ ਵਿੱਚ ਕੂੜੇ ਦਾ ਵੱਡਾ ਪਹਾੜ ਹੈ।  ਹਰਜੋਤ ਬੈਂਸ ਨੇ ਕਿਹਾ ਕਿ ਉਨਾਂਂ ਨੇ ਇਸ ਬਾਰੇ ਕੁਝ ਕਿਉਂ ਨਹੀਂ ਕੀਤਾ।  ਉਨ੍ਹਾਂ ਕਿਹਾ ਕਿ ਅੱਜ ਵਰਿਆਣਾ ਵਿੱਚ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ, ਇਸ ਦੀ ਜ਼ਿੰਮੇਵਾਰੀ ਕਿਸਦੀ ਹੈ?  ਉਨ੍ਹਾਂ ਕਿਹਾ ਕਿ ਇਲਾਕਾ ਪੀਣ ਯੋਗ ਪਾਣੀ ਦੀ ਵੀ ਘਾਟ ਨਾਲ ਜੂਝ ਰਿਹਾ ਹੈ।  ਇਸ ਲਈ ਉਨਾਂ ਨੇ ਇਸ ਹਲਕੇ ਨੂੰ ਕਿੰਨੇ ਜਲਘਰ ਜਾਂ ਟਿਊਬਵੈੱਲ ਦਿੱਤੇ ਹਨ। 

ਇਸ ਪ੍ਰੈਸ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਜ਼ਿਮਨੀ ਚੋਣ ਜਲੰਧਰ ਪੱਛਮੀ ਦੇ ਲੋਕਾਂ 'ਤੇ ਇਕ ਅਯੋਗ ਅਤੇ ਭ੍ਰਿਸ਼ਟ ਨੇਤਾ ਨੇ ਥੋਪ ਦਿੱਤੀ ਹੈ। ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ 20 ਸਾਲਾਂ ਤੋਂ ਕੌਂਸਲਰ ਅਤੇ ਸੀਨੀਅਰ ਡਿਪਟੀ ਮੇਅਰ ਰਹੀ ਹਨ। ਕੀ ਉਹ ਸੀਨੀਅਰ ਡਿਪਟੀ ਮੇਅਰ ਵਜੋਂ ਆਪਣੇ ਪੂਰੇ ਕਾਰਜਕਾਲ ਦੌਰਾਨ ਜਲੰਧਰ ਪੱਛਮੀ ਦੇ ਵਿਕਾਸ ਲਈ ਆਪਣੀ ਕੋਈ ਪ੍ਰਾਪਤੀ ਲੋਕਾਂ ਨੂੰ ਦੱਸ ਸਕਦੀ ਹਨ?

'ਆਪ' ਦੇ ਸੁਰਿੰਦਰ ਕੌਰ ਨੂੰ ਪੰਜ ਸਵਾਲ

ਸਵਾਲ 1. ਸੀਨੀਅਰ ਡਿਪਟੀ ਮੇਅਰ ਹੋਣ ਦੇ ਨਾਤੇ, ਤੁਹਾਡਾ ਦਫਤਰ ਕਿਉਂ ਬੰਦ ਸੀ ਅਤੇ ਤੁਸੀਂ ਹਰ ਸਮੇਂ ਦਫਤਰ ਤੋਂ ਗੈਰਹਾਜ਼ਰ ਕਿਉਂ ਰਹਿੰਦੇ ਸੀ? ਜਲੰਧਰ ਪੱਛਮੀ ਹਲਕੇ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਤਾਂ ਛੱਡੋ, ਕੀ ਤੁਸੀਂ ਕਦੇ 23 ਕੌਂਸਲਰਾਂ ਨੂੰ ਮਿਲ ਕੇ ਉਨ੍ਹਾਂ ਦਾ ਫੀਡਬੈਕ ਲਿਆ ਹੈ, ?

ਸਵਾਲ 2. ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਣ ਵੇਲੇ ਕਾਂਗਰਸ ਦੀ ਇੱਕ ਨਿਗਮ ਵਿੱਚ ਹੋਏ ਸਮਾਰਟ ਸਿਟੀ ਪ੍ਰੋਜੈਕਟ ਦੇ ਅਰਬਾਂ ਰੁਪਏ ਦੇ ਘਪਲੇ ਬਾਰੇ ਤੁਸੀਂ ਕਦੇ ਕੁਝ ਕਿਉਂ ਨਹੀਂ ਕਿਹਾ?

ਸਵਾਲ 3. ਜਲੰਧਰ ਵਿੱਚ ਸੜਕਾਂ, ਸੀਵਰੇਜ, ਡਰੇਨਾਂ ਦੀ ਸਫ਼ਾਈ, ਕੂੜਾ ਵਰਗੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਕਾਂਗਰਸ ਨਿਗਮ ਨੇ ਕੀ ਕੀਤਾ?

ਸਵਾਲ 4. ਵਰਿਆਣਾ ਡੰਪ ਵਿੱਚ ਕੂੜੇ ਦਾ ਪਹਾੜ ਲੋਕਾਂ ਲਈ ਆਫ਼ਤ ਬਣ ਗਿਆ ਹੈ।  ਸਾਲ 2018 ਦੇ 19, 20 ਦੇ ਸਵੱਛਤਾ ਸਰਵੇਖਣ 'ਚ ਜਲੰਧਰ ਦੇਸ਼ ਦੇ ਪਹਿਲੇ 100 ਸ਼ਹਿਰਾਂ ਦੀ ਸੂਚੀ 'ਚ ਕਿਉਂ ਨਹੀਂ ਆ ਸਕਿਆ, ਕੀ ਕਾਰਨ ਸੀ?

ਸਵਾਲ 5. ਕਾਂਗਰਸ ਉਮੀਦਵਾਰ ਨੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਪਹੁੰਚਾਉਣ ਲਈ ਆਪਣੇ ਇਲਾਕੇ ਵਿੱਚ ਕਿੰਨੇ ਟਿਊਬਵੈੱਲ ਲਗਾਏ ਸਨ?

कांग्रेस ने जालंधर को बदहाली में धकेला; शहर के विकास और सौंदर्यीकरण के लिए रखे गए करोड़ों रुपए लूटे : आप

कांग्रेस उम्मीदवार सुरिंदर कौर डिप्टी मेयर के तौर पर अपने कर्तव्यों का पालन करने में पूरी तरह फेल रहीं : आप

जालंधर

आम आदमी पार्टी (आप) पंजाब ने जालंधर पश्चिम से कांग्रेस उम्मीदवार सुरिंदर कौर पर हमला बोला और कहा कि डिप्टी मेयर रहते हुए उन्होंने जालंधर पश्चिम या जालंधर शहर के लिए कुछ नहीं किया। ज्यादातर समय उनका दफ्तर बंद रहता था और जालंधर स्मार्ट सिटी फंड घोटाले में भी उनकी भूमिका संदिग्ध है।

बुधवार को जालंधर में प्रेस कांफ्रेंस को संबोधित करते हुए आप नेता और कैबिनेट मंत्री हरजोत सिंह बैंस ने मीडिया के माध्यम से कांग्रेस प्रत्याशी से पांच सवाल पूछे। हरजोत बैंस ने कहा कि सुरिंदर कौर पांच साल जालंधर की डिप्टी मेयर और करीब 20 साल एमसी रहीं। लेकिन सवाल यह है कि एमसी और डिप्टी मेयर रहते हुए उन्होंने जालंधर वेस्ट और यहां के लोगों के लिए क्या किया? 

आप नेता ने कांग्रेस प्रत्याशी से पूछा कि जब वह डिप्टी मेयर थीं तो उनका दफ्तर ज्यादातर क्यों बंद रहता था? वह लोगों के बीच क्यों नहीं गईं, उनकी समस्याएं क्यों नहीं सुनीं और उनका समाधान क्यों नहीं किया? आप मंत्री ने सुरिंदर कौर से स्मार्ट सिटी फंड घोटाले के बारे में भी सवाल किया और कहा कि उन्हें लोगों को बताना चाहिए कि वह उस घोटाले में शामिल थीं या नहीं और अगर नहीं थीं तो 760 करोड़ के घोटाले पर वह चुप क्यों रहीं?

उन्होंने कहा कि आज जालंधर की सड़कें, गलियां और सीवरेज की हालत खस्ता है, सारा पैसा कहां गया? बैंस ने कहा कि सड़कें, गलियां, स्ट्रीट लाइट, सीवरेज सिस्टम आदि के रखरखाव की जिम्मेदारी शहर की स्थानीय निकाय पर होती है, लेकिन सुरिंदर कौर ने लोगों को पूरी तरह से निराश किया। उन्होंने कहा कि वह अपने कार्यालय भी नहीं गईं, इन मुद्दों को हल करने के लिए पार्षदों के साथ कभी कोई बैठक भी नहीं की। 

उन्हें लोगों को इस विफलता के लिए जवाब देना चाहिए। आप नेता ने कहा कि सुरिंदर कौर ने डिप्टी मेयर रहते हुए जालंधर पश्चिम को केवल एक ही तोहफा दिया है, वह है वरयाना में कचरे का विशाल पहाड़। हरजोत बैंस ने पूछा कि उन्होंने इसकी सफाई के लिए कुछ क्यों नहीं किया? उन्होंने कहा कि आज वरयाना में हालात रहने लायक भी हैं, इसकी जिम्मेदारी किसकी है? उन्होंने कहा कि क्षेत्र में पीने योग्य पानी की भी कमी है। तो उन्होंने इस क्षेत्र को कितने जल निकाय या ट्यूबवेल दिए? 

प्रेस कॉन्फ्रेंस में आम आदमी पार्टी के जालंधर से लोकसभा उम्मीदवार रहे पवन कुमार टीनू भी मौजूद थे। उन्होंने कहा कि यह उपचुनाव एक अयोग्य और भ्रष्ट नेता द्वारा जालंधर पश्चिम के लोगों पर थोपा गया है। जालंधर पश्चिम से कांग्रेस उम्मीदवार सुरिंदर कौर 20 साल तक पार्षद और सीनियर डिप्टी मेयर रहीं, क्या वह लोगों को बता सकती हैं कि सीनियर डिप्टी मेयर के रूप में अपने पूरे कार्यकाल के दौरान जालंधर पश्चिम के विकास के लिए उनकी उपलब्धि क्या रही? 

आम आदमी पार्टी के कांग्रेस उम्मीदवार सुरिंदर कौर से पांच सवाल

प्रश्न 1. सीनियर डिप्टी मेयर होते हुए आपका कार्यालय क्यों बंद रहता था और आप हमेशा कार्यालय से गायब क्यों रहती थीं? क्या आपने कभी 23 पार्षदों से मिलकर उनसे फीडबैक लिया?

प्रश्न 2. कांग्रेस सरकार के समय पंजाब में स्मार्ट सिटी प्रोजेक्ट में हुए अरबों रुपये के घोटाले के बारे में आपने कभी तक कुछ क्यों नहीं कहा?

प्रश्न 3. जालंधर में सड़कें, सीवरेज, नालों की सफाई, कूड़ा जैसी बुनियादी समस्याओं के समाधान के लिए आपने क्या किया?

प्रश्न 4. वरयाना में कूड़े का पहाड़ लोगों के लिए आफत बन गया है। वर्ष 2018- 19 और 2020 के स्वच्छता सर्वेक्षण में जालंधर देश के पहले 100 शहरों की सूची में क्यों नहीं आ पाया?

प्रश्न 5. कांग्रेस प्रत्याशी ने लोगों तक स्वच्छ पेयजल पहुंचाने के लिए अपने क्षेत्र में कितने ट्यूबवेल लगवाए?

Congress pushed Jalandhar in a mess ; looted crores meant for development and beautification of the city : AAP

Congress Candidate Surinder Kaur failed to perform her duties as deputy Mayor : AAP

Jalandhar

The Aam Aadmi Party (AAP) Punjab cornered the Congress candidate for Jalandhar west Surinder Kaur. The AAP said that being a deputy mayor Surinder Kaur did nothing for Jalandhar west or Jalandhar city. Most of the time her office remained locked and she could be complacent in Jalandhar smart city funds scam.

Addressing a press conference in Jalandhar on Wednesday, the AAP leader and cabinet minister Harjot Singh Bains asked five questions to the Congress candidate through the media. Harjot Bains said that Surinder Kaur was deputy mayor of Jalandhar for five years and an MC for about 20 years. But the question is while being MC and Deputy Mayor what has she done for the Jalandhar west and its people. 

The AAP leader asked the Congress candidate why her office mostly stayed locked while she was deputy mayor. Why didn't she go among the people, listen to their problems and address them? The AAP Minister also questioned Surinder Kaur about the scam of Smart City funds. He said that she should tell the people whether she was involved in that scam or not, and if not then why she stayed silent on the scam of 760 crores. 

Today Jalandhar's roads, streets and sewage are in a terrible condition, where did all the money go? Bains said that the responsibility of the maintenance of roads, streets, street lights, sewage systems etc. falls on the local body of the city where Surinder Kaur completely failed the people. 

He said that she didn't even go to her office, never conducted any meetings with the councillors to solve these issues. She owes people an explanation for this failure. The AAP leader said that Surinder Kaur being a deputy mayor only gave one gift to Jalandhar west that is a huge mountain of waste in Varyana. 

Harjot Bains said that why didn't she do anything about it. He said that today in Varyana the conditions are even liveable, whose responsibility is that? He said that the area is also suffering from lack of drinkable water. So, how many water bodies or tubewells did she give to this constituency. 

Aam Aadmi party's Lok Sabha candidate Pawan Kumar Tinu was also present in this press conference. He said that this by-election was imposed on the people of Jalandhar west by an incompetent and corrupt leader. Congress candidate from Jalandhar West Surinder Kaur has been a councilor and senior deputy mayor for 20 years. Can she tell the people any of her achievements for the development of Jalandhar West during her entire tenure as Senior Deputy Mayor?

AAP's five questions to Surinder Kaur

Question 1. As a senior deputy mayor, why was your office shut and why were you absent from the office all the time? Have you ever met the 23 councilors and taken their feedback, let alone solving the Jalandhar West Constituency's issues?

Question 2. Why did you never say anything about the billions of rupees scam of the Smart City Project, which took place in a Congress corporation, when the Congress government was in Punjab?

Question 3. What did the Congress Corporation do to solve the basic problems like roads, sewage, cleaning of drains, garbage in Jalandhar?

Question 4. Garbage mountain in Varyana dump has become a disaster for people. In the cleanliness survey of the year 2018, 19, 20, why Jalandhar could not come in the list of the first 100 cities of the country, what was the reason?

Question 5. How many tube wells did the Congress candidate install in her area to bring clean drinking water to the people?

 

Tags: Harjot Singh Bains , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Pawan Kumar Tinu , Jalandhar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD