Saturday, 29 June 2024

 

 

ਖ਼ਾਸ ਖਬਰਾਂ ਐਮਪੀ ਸੰਜੀਵ ਅਰੋੜਾ : ਗਡਕਰੀ ਨੇ ਦੱਖਣੀ ਬਾਈਪਾਸ ਲਈ ਟੈਂਡਰ ਦੁਬਾਰਾ ਜਾਰੀ ਕਰਨ ਅਤੇ ਐਲੀਵੇਟਿਡ ਰੋਡ ਦੇ ਨਾਲ ਪਾਰਕਿੰਗ ਥਾਵਾਂ ਦੀ ਮਨਜ਼ੂਰੀ ਦੇ ਦਿੱਤੇ ਆਦੇਸ਼ ਵਾਤਾਵਰਨ ਨੂੰ ਬਚਾਉਣ ਲਈ ਇੱਕ ਮੰਚ 'ਤੇ ਇਕੱਠੇ ਹੋਇਆੰ ਸੰਸਥਾਵਾਂ ਇੰਜੀਨੀਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ ਐਮਪੀ ਸੰਜੀਵ ਅਰੋੜਾ ਨੇ ਅਸ਼ਵਨੀ ਵੈਸ਼ਨਵ ਨੂੰ ਦਿੱਲੀ-ਲੁਧਿਆਣਾ ਦਰਮਿਆਨ ਅਡੀਸ਼ਨਲ ਰੇਲ ਗੱਡੀ ਚਲਾਉਣ ਦੀ ਕੀਤੀ ਬੇਨਤੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਂਟਰੀ ਗੇਟ ਤੇ ਸਥਾਪਿਤ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਦਾ ਜਾਇਜਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸ਼ਹਿਰ ਵਿਖੇ ਸਫਾਈ ਵਿਵਸਥਾ ਦਾ ਲਿਆ ਜਾਇਜਾ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਦਸਤ ਰੋਕੂ ਮੁਹਿੰਮ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਸੀ ਜੀ ਸੀ ਝੰਜੇੜੀ ਕੈਂਪਸ ਅਤੇ ਮੈਨਟੋਰੈਕਸ ਵਿਚ ਕਰਾਰ ਵਿਧਾਇਕ ਨਰਿੰਦਰ ਕੌਰ ਭਰਾਜ ਨੇ 18 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਨਵੀਨੀਕਰਨ ਤੋਂ ਬਾਅਦ ਨਮਾਦਾਂ ਰਜਬਾਹੇ ਦਾ ਕੀਤਾ ਉਦਘਾਟਨ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਹਰੇਕ ਯੋਗ ਲਾਭਪਾਤਰੀ ਨੂੰ ਦਿੱਤਾ ਜਾਵੇਗਾ ਲਾਭ : ਵਿਧਾਇਕ ਰੁਪਿੰਦਰ ਸਿੰਘ ਹੈਪੀ ਖੁਸ਼ੀ ਫਾਊਂਡੇਸ਼ਨ ਵੱਲੋਂ ਫਾਜ਼ਿਲਕਾ ਘੰਟਾਘਰ ਚੌਂਕ ਵਿਖੇ ਲਗਾਇਆ ਗਿਆ ਬੂਟਿਆਂ ਦਾ ਵਿਸ਼ਾਲ ਲੰਗਰ ਦਸਤ ਰੋਕੂ ਮੁਹਿੰਮ 1 ਜੁਲਾਈ ਤੋਂ 31 ਅਗਸਤ ਤੱਕ ਸਿਹਤ ਵਿਭਾਗ ਵਲੋਂ ਚਲਾਈ ਜਾਵੇਗੀ ਜਨਮ ਅਤੇ ਮੌਤ ਸਰਟੀਫਿਕੇਟ ਜਾਰੀ ਕਰਨ ਵਿਚ ਦੇਰੀ ਬਰਦਾਸ਼ਤ ਨਹੀਂ: ਡੀ.ਸੀ. ਸੰਦੀਪ ਕੁਮਾਰ ਗੁਰਮੀਤ ਸਿੰਘ ਖੁੱਡੀਆਂ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜੈ ਇੰਦਰ ਕੌਰ ਨੇ ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦਾ ਦੌਰਾ ਕੀਤਾ, ਮਾਨਸੂਨ ਦੀ ਤਿਆਰੀ ਦੀ ਕਮੀ 'ਤੇ ਚਿੰਤਾ ਪ੍ਰਗਟਾਈ ਐਸਪੀਰੇਸ਼ਨਲ ਜ਼ਿਲ੍ਹਾ/ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ ਦੀਆਂ ਗਤੀਵਿਧੀਆਂ 8 ਜੁਲਾਈ ਤੋਂ 30 ਸਤੰਬਰ ਤੱਕ ਚੱਲਣਗੀਆਂ ਤੀਸਰਾ ਸੁਵਿਧਾ ਕੈਂਪ : ਪਾਣੀ, ਬਿਜਲੀ, ਸੜਕਾਂ ਅਤੇ ਨਿੱਜੀ ਮੁਸ਼ਿਕਲਾਂ ਦਾ ਕੀਤਾ ਮੌਕੇ ਤੇ ਹੱਲ ਕੁਲਤਾਰ ਸਿੰਘ ਸੰਧਵਾਂ ਵਲੋਂ ਜਵਾਹਰ ਨਵੋਦਿਆ ਸਕੂਲ ਲਈ ਕਾਮਯਾਬ ਹੋਏ 54 ਬੱਚਿਆਂ ਅਤੇ ਤਿਆਰੀ ਕਰਾਉਣ ਵਾਲੇ ਅਧਿਆਪਕਾ ਦਾ ਸਨਮਾਨ ਸਰਕਾਰ ਤੁਹਾਡੇ ਦੁਆਰ ਕੈਂਪ ਛਾਪਾ ਵਿਖੇ ਆਯੋਜਿਤ, ਚਾਰ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਸਕੀਮਾਂ ਦਾ ਲਿਆ ਲਾਹਾ, ਕੈਂਪ ਦੌਰਾਨ ਕੀਤਾ ਵੱਖ ਵੱਖ ਸੇਵਾਵਾਂ ਲਈ ਅਪਲਾਈ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਅਧਾਰਤ ਤਸਕਰਾਂ ਦੀ ਹਮਾਇਤ ਵਾਲੇ ਨਸ਼ਿਆ ਦੇ ਦੋ ਗਿਰੋਹਾਂ ਦਾ ਪਰਦਾਫਾਸ਼; 9.2 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ ਪੰਜਾਬ ਪੁਲਿਸ ਵੱਲੋਂ ਦਹਾਕੇ ਦੀ ਸਭ ਤੋਂ ਵੱਡੀ ਅਫੀਮ ਬਰਾਮਦਗੀ; ਫਾਜ਼ਿਲਕਾ ਤੋਂ 66 ਕਿਲੋ ਅਫੀਮ ਸਮੇਤ ਦੋ ਕਾਬੂ

 

ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਨੇ ਪੰਥ ਤੇ ਪੰਜਾਬ ਨੂੰ ਆਗੂ ਵਿਹੂਣਾ ਬਣਾਉਣ ਦੀਆਂ ਸਾਜ਼ਿਸ਼ਾਂ ਦੀ ਜ਼ੋਰਦਾਰ ਨਿਖੇਧੀ

ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ

Sukhbir Singh Badal, Shiromani Akali Dal, SAD, Akali Dal

Web Admin

Web Admin

5 Dariya News

ਚੰਡੀਗੜ੍ਹ , 25 Jun 2024

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜਾਂ ਨੇ ਅੱਜ ਪੰਥ ਤੇ ਪੰਜਾਬ ਦੇ ਦੁਸ਼ਮਣਾ ਵੱਲੋਂ ਡੂੰਘੀ ਸਾਜ਼ਿਸ਼ ਤਹਿਤ ਕੌਮ ਅਤੇ ਇਸਦੀ ਇਕਲੌਤੀ ਨੁਮਾਇੰਦਾ ਪਾਰਟੀ  ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਕੁਝ ਮੌਕਾਪ੍ਰਸਤ ਤੇ ਗੁੰਮਰਾਹ ਅਨਸਰਾਂ ਦੀ ਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨੇ ਸਰਕਾਰ ਦੀ ਸ਼ਹਿ ’ਤੇ ਏਜੰਸੀਆਂ ਵੱਲੋਂ ਰਚੀਆਂ ਸਾਜ਼ਿਸ਼ਾਂ ਤਹਿਤ ਪੰਥ ਤੇ ਪੰਜਾਬ ਨੂੰ ਆਗੂ ਵਿਹੂਣਾ ਬਣਾਉਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ।

ਇਥੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਮਤੇ ਪਾਸ ਕਰ ਕੇ ਪਾਰਟੀ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਭਾਜਪਾ ਅਤੇ ਸਰਕਾਰੀ ਏਜੰਸੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਤੋੜਨ ਦੀਆਂ ਸਾਜ਼ਿਸ਼ਾਂ ਵਿਚ ਸ਼ਾਮਲ ਹਨ। ਭਾਜਪਾ ਦੀ ਸ਼ਹਿ ਪ੍ਰਾਪਤ ਇਹ ਮਾਯੂਸ ਅਨਸਰ ਵੱਖਰੀ ਪਾਰਟੀ ਬਣਾ ਕੇ ਜਾਂ ਪਾਰਟੀ ਦੇ ਅੰਦਰ ਰਹਿ ਹੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਪੁਰਜ਼ੋਰ ਯਤਨਾਂ ਵਿਚ ਲੱਗੇ ਹਨ ਪਰ ਇਹਨਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

ਮਤਿਆਂ ਵਿਚ ਪਾਰਟੀ ਦੇ ਨਿਧੜਕ ਤੇ ਅਣਥੱਕ ਜਰਨੈਲ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਨ ਲਈ ਅਤੇ ਇਸ ਅਹਿਮ ਘੜੀ ਵਿਚ ਪਾਰਟੀ ਨੂੰ ਦਿੱਤੀ ਗਈ ਅਡੋਲ ਅਤੇ ਦੂਰਅੰਦੇਸ਼ੀ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਅਤੇ ਉਹਨਾਂ ਦੀ ਅਗਵਾਈ ਵਿਚ ਪੂਰਨ ਭਰੋਸਾ ਪ੍ਰਗਟਾਇਆ ਗਿਆ।

ਅੱਜ ਦੀ ਮੀਟਿੰਗਾਂ ਵਿਚ ਕੁੱਲ 35 ਜ਼ਿਲ੍ਹਾ ਜਥੇਦਾਰਾਂ ਵਿਚੋਂ 33 ਅਤੇ 105 ਹਲਕਾ ਇੰਚਾਰਜਾਂ ਵਿਚੋਂ 96 ਹਲਕਾ ਇੰਚਾਰਜ ਸ਼ਾਮਲ ਹੋਏ ਜਿਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ।

33 ਜ਼ਿਲ੍ਹਾ ਪ੍ਰਧਾਨਾਂ ਵਿਚੋਂ 28 ਤਾਂ ਆਪ ਨਿੱਜੀ ਤੌਰ ’ਤੇ ਹਾਜ਼ਰ ਸਨ ਜਦੋਂ ਕਿ 5 ਹੋਰ ਕੁਝ ਪਰਿਵਾਰਕ ਕਾਰਣਾਂ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ ਪਰ ਉਹਨਾਂ ਨੇ ਪ੍ਰਧਾਨ ਦੀ ਹਮਾਇਤ ਲਿਖਤੀ ਤੌਰ ’ਤੇ ਕੀਤੀ ਹੈ। ਦੋਵਾਂ ਮੀਟਿੰਗਾਂ ਵਿਚ ਮੈਂਬਰਾਂ ਮੈਂਬਰਾਂ ਨੇ ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਕੇ ਡੂੰਘੀ ਸਾਜ਼ਿਸ਼ ਤਹਿਤ ਸਿੱਖਾਂ ਨੂੰ ਆਗੂ ਵਿਹੂਣੇ ਕਰਨ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਤੋੜਨ ਦੀਆਂ ਸਾਜ਼ਿਸ਼ਾਂ ਰਚਣ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਅਜਿਹਾ ਸਿਰਫ ਸਿੱਖਾਂ ’ਤੇ ਸਿਆਸੀ ਤੇ ਧਾਰਮਿਕ ਤੌਰ ’ਤੇ ਕੰਟਰੋਲ ਕਰਨ ਲਈ ਕੀਤਾ ਜਾ ਰਿਹਾ ਹੈ। 

ਮਤਿਆਂ ਨੇ ਸਰਦਾਰ ਬਾਦਲ ਵੱਲੋਂ ਪੰਥਕ ਸਿਧਾਂਤਾਂ ਦੀ ਕੀਮਤ ’ਤੇ ਅਤੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਖਿਲਾਫ ਭਾਜਪਾ ਨਾਲ ਸਮਠੌਤਾ ਨਾ ਕਰਨ ਦੇ ਲਏ ਸਟੈਂਡ ਦੀ ਸ਼ਲਾਘਾ ਕੀਤੀ। ਮੈਂਬਰਾਂ ਨੇ ਪਾਰਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ  ਜੋ ਲੋਕ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਦੇ ਏਜੰਟਾਂ ਵਾਂਗੂ ਕੰਮ ਕਰ ਰਹੇ ਹਨ ਅਤੇ ਸੰਗਤ ਵਿਚ ਪਾਰਟੀ ਦੇ ਪੰਥਕ ਏਜੰਡੇ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਉਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। 

ਮਤਿਆਂ ਵਿਚ ਪ੍ਰਧਾਨ ਵੱਲੋਂ ਭਾਰੀ ਦਬਾਅ ਦੇ ਬਾਵਜੂਦ ਸਿੱਖ ਕੌਮ, ਪੰਜਾਬ ਅਤੇ ਪਾਰਟੀ ਦੇ ਮਾਮਲਿਆਂ ਵਿਚ ਭਾਰੀ ਦਬਾਅਦ ਹੋਣ ਦੇ ਬਾਵਜੂਦ ਸਮਝੌਤਾ ਕਰਨ ਤੋਂ ਨਾਂਹ ਕਰਨ ਤੇ ਸਖ਼ਤ ਸਟੈਂਡ ਲਣ ਦੀ ਸ਼ਲਾਘਾ ਕੀਤੀ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਹਰੇਕ ਨੂੰ ਪੂਰੀ ਥਾਂ ਦਿੱਤੀ ਤੇ ਉਹਨਾਂ ਲਈ ਪਾਰਟੀ ਦੇ ਹਿੱਤਾਂ ਤੋਂ ਉਪਰ ਕੁਝ ਨਹੀਂ ਰਿਹਾ। ਉਹਨਾਂ ਕਿਹਾ ਕਿ ਮੇਰਾ ਆਪਣਾ ਪਰਿਵਾਰ ਵੀ ਮੇਰੇ ਲਈ ਪਾਰਟੀ ਤੋਂ ਬਾਅਦ ਹੈ।

ਲੋਕ ਸਭਾ ਚੋਣਾਂ ਵਿਚ ਭਾਜਪਾ ਨਾਲ ਸਮਝੌਤੇ ਨੂੰ ਲੈ ਕੇ ਪੈਦਾ ਹੋਈ ਅਨਿਸ਼ਚਿਤਤਾ ਤੇ ਭੰਬਲਭੂਸੇ ਦੇ ਦੋਸ਼ਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ  ਇਹ ਦੁਬਿਧਾ ਸਿਰਫ ਉਹਨਾਂ ਵਿਚ ਰਹੀ ਜੋ ਖਾਲਸਾ ਪੰਥ ਤੇ ਪੰਜਾਬ ਦੇ ਹਿੱਤਾਂ ਤੇ ਸਿਧਾਂਤਾਂ ਦੀ ਕੀਮਤ ’ਤੇ ਵੀ ਭਾਜਪਾ ਨਾਲ ਗਠਜੋੜ ਕਰਨਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਰ ਕਮੇਟੀ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਮੈਂ ਭਾਜਪਾ ਨਾਲ ਗੈਰ ਸਿਧਾਂਤਕ ਗਠਜੋੜ ਦੇ ਖਿਲਾਫ ਹਾਂ।

ਉਹਨਾਂ ਕਿਹਾ ਕਿ ਜਿਸ ਕੌਮ ਨੂੰ ਮੈਂ ਆਪਣੀ ਕੌਮ ਕਹਿੰਦਾ ਹਾਂ, ਉਹਨਾਂ ਦੀ ਪਾਰਟੀ ਦੀ ਪ੍ਰਧਾਨ ਵਜੋਂ ਮੈਂ ਪੰਥ, ਕਿਸਾਨਾਂ, ਗਰੀਬਾਂ ਤੇ ਦਬੇ ਕੁਚਲੇ ਲੋਕਾਂ ਦੇ ਹਿੱਤਾਂ ਨਾਲ ਧੋਖਾ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਮੈਂ ਅਕਾਲੀ ਦਲ ਨੂੰ ਪੰਥ ਵਿਰੋਧੀ ਸਾਜ਼ਿਸ਼ਾਂ ਦੀ ਕਠਪੁਤਲੀ ਨਹੀਂ ਬਣਨ ਦੇ ਸਕਦਾ। ਜਿਹਨਾਂ ਨੇ ਪੰਥ, ਪੰਜਾਬ, ਕਿਸਾਨਾਂ ਅਤੇ ਸਮਾਜ ਦੇ ਦਬੇ ਕੁਚਲੇ ਲੋਕਾਂ ਨਾਲ ਧੋਖਾ ਕਰਨਾ ਚਾਹੁੰਦੇ ਹਨ, ਉਹ ਅਜਿਹਾ ਕਰ ਸਕਦੇ ਹਨ। ਉਹਨਾਂ ਨਾਲ ਹੀ ਅਨੁਸ਼ਾਸਨ ਭੰਗ ਕਰਨ ਵਾਲਿਆਂ ਵੱਲ ਵੀ ਇਸ਼ਾਰਾ ਕੀਤਾ। 

ਉਹਨਾਂ ਕਿਹਾ ਕਿ ਅਕਾਲੀ ਦਲ ਪੰਥ ਤੇ ਪੰਜਾਬ ਨਾਲ ਹਮੇਸ਼ਾ ਔਖੇ ਵੇਲੇ ਡੱਟ ਕੇ ਖੜ੍ਹਾ ਰਿਹਾ ਹੈ ਤੇ ਉਹਨਾਂ ਦੀ ਪਾਰਟੀ ਪੰਥਕ ਸਿਧਾਂਤਾਂ ’ਤੇ ਡਟੀ ਰਹੇਗੀ। ਜ਼ਿਲ੍ਹਾ ਜਥੇਦਾਰਾਂ ਤੇ ਹਲਕਾ ਇੰਚਾਰਜਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸਿਧਾਂਤਾਂ ’ਤੇ ਸਖ਼ਤ ਸਟੈਂਡ ਲੈਣ ਅਤੇ ਭਾਜਪਾ ਨਾਲ ਗਠਜੋੜ ਕਰਨ ਤੋਂ ਇਨਕਾਰ ਕਰਨ ਦੀ ਸ਼ਲਾਘਾ ਕੀਤੀ ਅਤੇ ਐਲਾਨ ਕੀਤਾ ਕਿ ਉਹਨਾਂ ਲਈ ਸਿਧਾਂਤ ਰਾਜਨੀਤੀ ਤੋਂ ਉਪਰ ਹਨ। ਅੱਜ ਦੀਆਂ ਮੀਟਿੰਗਾਂ ਵਿਚ ਮੈਂਬਰਾਂ ਨੇ ਮੰਗ ਕੀਤੀ ਕਿ ਧੋਖੇਬਾਜ਼ (ਜਿਹਨਾਂ ਨੇ ਆਪਣਾ ਜਮੀਰ ਭਾਜਪਾ ਜਾਂ ਹੋਰ ਪੰਥ ਵਿਰੋਧੀ ਤਾਕਤਾਂ ਨੂੰ ਵੇਚ ਦਿੱਤਾ ਹੈ) ਨੂੰ ਕਿਸੇ ਵੀ ਕੀਮਤ ’ਤੇ ਮੁੜ ਪਾਰਟੀ ਵਿਚ ਨਾ ਆਉਣ ਦਿੱਤਾ ਜਾਵੇ।

जिला जत्थेदारों, हलका प्रभारियों ने की पंथ और पंजाब को नेतृत्वहीन बनाने की साजिश की कड़ी निंदा 

सुखबीर सिंह बादल के नेतृत्व पर पूरा भरोसा जताया

चंडीगढ़

शिरोमणि अकाली दल के जिला अध्यक्षों और हलका प्रभारियों ने आज पंथ और पंजाब के दुश्मनों द्वारा एक गहरी साजिश के तहत देश और इसकी एकमात्र प्रतिनिधित्व करने वाली पार्टी अकाली दल को कमजोर करने के लिए कुछ अवसरवादी और गुमराह तत्वों के इस्तेमाल की कड़ी निंदा की। अकाली दल के जिला अध्यक्षों और हलका प्रभारियों ने सरकार की छत्रछाया में एजेंसियों द्वारा रची गई साजिशों के तहत पंथ और पंजाब को नेतृत्वहीन बनाने के प्रयासों की भी कड़ी निंदा की।

यहां अकाली दल के जिला अध्यक्षों और प्रभारियों की बैठक में सर्वसम्मति से प्रस्ताव पारित कर पार्टी ने साफ कहा कि भाजपा और सरकारी एजेंसियां ​​शिरोमणि अकाली दल को कमजोर करने और तोड़ने की साजिशों में शामिल हैं। भाजपा शह प्राप्त यह निराश सदस्य अलग पार्टी बनाकर या पार्टी में रहकर पार्टी को कमजोर करने की पुरजोर कोशिश कर रहे हैं, लेकिन उन्हें सफल नहीं होने दिया जाएगा।

प्रस्तावों में पार्टी के निडर और अथक जरनैल सुखबीर सिंह बादल को साहस और दृढ़ संकल्प के साथ लड़ने और इस महत्वपूर्ण समय में पार्टी को दिए गए अटूट और दूरदर्शी नेतृत्व के लिए उनके नेतृत्व पर पूरा भरोसा जताया गया। आज की बैठक में 35 जिला जत्थेदारों में से 33 और 105 प्रभारियों में से 96 ने भाग लिया, जिन्होंने सरदार सुखबीर सिंह बादल के नेतृत्व की सराहना की।

33 जिला अध्यक्षों में से 28 व्यक्तिगत रूप से उपस्थित थे, जबकि 5 अन्य पारिवारिक कारणों से बैठक में शामिल नहीं हो सके, लेकिन उन्होंने लिखित रूप से अध्यक्ष का समर्थन किया है। दोनों बैठकों में सदस्यों ने भाजपा द्वारा सिखों को नेतृत्वहीन बनाने के लिए केंद्रीय एजेंसियों का इस्तेमाल करने और अकाली दल को कमजोर करने व तोड़ने की साजिश रचने पर गहरी चिंता व्यक्त की और कहा कि यह केवल सिखों पर राजनीतिक और धार्मिक हमला है। 

प्रस्तावों में सांप्रदायिक सिद्धांतों की कीमत पर और पंजाब और पंजाबियों के हितों के खिलाफ भाजपा के साथ समझौता न करने के सरदार बादल के रुख की सराहना की गई। सदस्यों ने पार्टी अध्यक्ष से अपील की कि जो लोग पार्टी, पंथ और पंजाब के दुश्मनों के एजेंट के रूप में काम कर रहे हैं और संगत में पार्टी के पंथक एजेंडे के बारे में भ्रामक प्रचार कर रहे हैं, उनके खिलाफ सख्त कार्रवाई की जानी चाहिए। 

प्रस्तावों में राष्ट्रपति के भारी दबाव के बावजूद सिख समुदाय, पंजाब और पार्टी के मामलों में समझौता न करने और कड़ा रुख अपनाने की सराहना की गई। बैठकों को संबोधित करते हुए बादल ने बताया कि कैसे उन्होंने सभी को सम्मान दिया और उनके लिए पार्टी के हितों से ऊपर कुछ भी नहीं था। उन्होंने कहा कि मेरा अपना परिवार भी मेरे लिए पार्टी के बाद है।

लोकसभा चुनाव में भाजपा के साथ समझौते को लेकर अनिश्चितता और भ्रम के आरोपों पर बादल ने कहा कि यह दुविधा केवल उन लोगों के बीच रही जो पंजाब व खालसा पंथ के हितों और सिद्धांतों की कीमत पर भी भाजपा के साथ गठबंधन करना चाहते थे। उन्होंने कहा कि उन्होंने लोकसभा चुनाव से पहले ही कोर कमेटी को साफ कर दिया था कि वह बीजेपी के साथ गैर-सैद्धांतिक गठबंधन के खिलाफ हैं। 

उन्होंने कहा कि जिस राष्ट्र को मैं अपना राष्ट्र कहता हूं, उसका पार्टी अध्यक्ष होने के नाते मैं संप्रदाय, किसानों, गरीबों और वंचित लोगों के हितों के साथ विश्वासघात नहीं कर सकता। उन्होंने कहा कि मैं अकाली दल को पंथ विरोधी साजिशों की कठपुतली नहीं बनने दे सकता, जो लोग पंथ, पंजाब, किसानों और समाज के दबे-कुचले लोगों को धोखा देना चाहते हैं, वे ऐसा कर सकते हैं। 

उन्होंने अनुशासन तोड़ने वालों की ओर भी इशारा किया। उन्होंने कहा कि अकाली दल कठिन समय में हमेशा पंथ और पंजाब के साथ खड़ा रहा है और उनकी पार्टी पंथ सिद्धांतों पर दृढ़ रहेगी। जिला जत्थेदारों और हलका प्रभारियों ने सिद्धांतों पर कड़ा रुख अपनाने और भाजपा के साथ गठबंधन करने से इनकार करने के लिए सुखबीर सिंह बादल की प्रशंसा की और घोषणा की कि उनके लिए सिद्धांत राजनीति से ऊपर हैं।

आज की बैठक में सदस्यों ने मांग की कि धोखेबाजों (जिन्होंने अपना जमीर भाजपा या अन्य संप्रदाय विरोधी ताकतों को बेच दिया है) को किसी भी कीमत पर पार्टी में वापस नहीं आने दिया जाना चाहिए।


Zila Jathedars, Halqa incharges blast conspiracies to render Panth and Punjab leaderless

Express total faith in leadership of Sukhbir Singh Badal

Chandigarh

The Shiromani Akali Dal District Presidents and Halka In charges today lashed out at “deep rooted conspiracies by the enemies of the Panth and Punjab “to divide and weaken the quom and its sole representative party, the SAD, by using “some selfish and opportunistic elements”.The SAD District presidents and Halka Incharges blasted the govt-inspired and Agencies sponsored conspiracies to render Panth and Punjab “leaderless.” 

In separate resolutions passed unanimously by the SAD district presidents and the Halka in charges, the party stated categorically that BJP and govt-agencies “are behind attempts to weaken or break the Shiromani Akali Dal. And frustrated elements sponsored by BJP to float parallel party or weaken the party from within can be seen in full swing. 

But these will not be allowed to succeed, the resolutions said.The resolutions placed on record the party’s whole heart hearted appreciation of and faith in the “clear headed, far sighted and resolute leadership of the party President Sardar Sukhbir Singh Badal.”

As many as 33 out of the existing 35 District Jathedars and 96 out of the existing number of 105   Halqa (constituency) In-charges of the party lauded the leadership of Sardar Sukhbir Singh Badal.    Of these 33 district presidents, 28 actually attended the meeting while 5 who couldn’t attend had informed the party of their support for the president in writing while expressing their inability to attend because of some family reasons. 

At both the meetings, the members expressed serious concern over “the deep rooted conspiracies by the BJP, which is using the central agencies to render the Sikhs leaderless in order to weaken and break up the SAD, with view to controlling Sikh political and religious affairs. The resolutions lauded the stand taken by Mr Badal in refusing to “have an alliance at the cost of Panthic principles and the interests of Punjab and Punjabis.

Members strongly urged the party president to take “strict disciplinary action against those who are “acting as agents of the enemies of the Party, Panth and Punjab and trying to create dissensions and misunderstandings among the Sangat about the party’s anthic agenda. 

The resolutions also praised the president for standing up to “unprecedented pressures from the powers that be and for refusing to compromise on matters of high principles of Sikh quom, Punjab and the party.Addressing the meetings, Mr Badal shared personal details of how he had gone out of his ways to accommodate everyone “but nothing is above the interests of the party. My own family comes only after my party,” said Mr Badal.

Talking about the allegation of “uncertainty and confusion about an alliance with the BJP for the Lok Sabha poll, Mr Badal said, “This confusion existed only for those who were keen to have an alliance with the BJP even at the cost of principles and the interests of the of the Khalsa Panth and Punjab. 

I had categorically clarified to Core Committee before the Lok Sabha poll that I can’t be a party to an unprincipled alliance with BJP. As president of a party that the community has always called its own, I couldn’t have betrayed the Panth, the farmers and the poor and deprived section,” said Mr Badal.

“I cannot allow SAD to become a puppet of anti -Panth designs. Those ready to betray Panth, Punjab, farmers & the deprived sections of the people are free to follow their course,” he added in a reference to those violating party discipline, adding that “SAD is always ready to face tough times for Panth and Punjab.” 

He said that he and his party stood solidly by Panthic principles. The district jathedars and halqa incharges appreciated Sukhbir Singh Badal for taking firm and highly principled stand and refusing to have alliance with BJP, declaring that Principles were above politics for him.

Members in the meetings today demanded that the detractors (who have sold their conscience to BJP or and other anti Panth forces) shouldn’t be allowed to come back to the party at any cost.

 

Tags: Sukhbir Singh Badal , Shiromani Akali Dal , SAD , Akali Dal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD