Friday, 21 June 2024

 

 

ਖ਼ਾਸ ਖਬਰਾਂ ਵੋਲਟਾਸ ਨੇ ਚੰਡੀਗੜ੍ਹ ਵਿਚ ਆਪਣਾ ਪਹਿਲਾ 'ਕੰਪਨੀ ਓਨਡ ਅਤੇ ਕੰਪਨੀ ਓਪ੍ਰੇਟਡ (ਸੀਓਸੀਓ)' ਬ੍ਰਾਂਡ ਸਟੋਰ ਖੋਲਿਆ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਮੀਤ ਹੇਅਰ ਵਲੋਂ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਦਾ ਪੋਸਟਰ ਜਾਰੀ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਐਮਐਸਪੀ 'ਤੇ ਆਮ ਆਦਮੀ ਪਾਰਟੀ ਨੇ ਕਿਹਾ - ਬੀਜੇਪੀ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੀ ਹੈ, ਜੇਕਰ ਕਿਸਾਨਾਂ ਦੀ ਸੱਚਮੁੱਚ ਚਿੰਤਾ ਹੈ ਤਾਂ ਐਮਐਸਪੀ ਗਾਰੰਟੀ ਕਾਨੂੰਨ ਬਣਾਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਕੈਂਪਸ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਨਾਲੰਦਾ ਦੇ ਖੰਡਰਾਂ ਨੂੰ ਦੇਖਿਆ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਪਟਵਾਰਖਾਨੇ ਦਾ ਅਚਾਨਕ ਦੌਰਾ ਆਮ ਆਦਮੀ ਕਲੀਨਿਕਾਂ ਰਾਹੀਂ ਮਿਆਰੀ ਸਿਹਤ ਸਹੂਲਤਾਂ ਵਿੱਚ ਆਈ ਕ੍ਰਾਂਤੀ - ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਅਬੋਹਰ-ਬੱਲੂਆਣਾ ਹਲਕਿਆਂ ਦੇ 122 ਪਿੰਡਾਂ ਦੀ ਪੌਣੇ ਪੰਜ ਲੱਖ ਆਬਾਦੀ ਨੂੰ ਮਿਲੇਗਾ ਸਾਫ ਪੀਣ ਦਾ ਪਾਣੀ ਦਿਵਿਆਂਗ ਯੂ.ਡੀ.ਆਈ.ਡੀ. ਕਾਰਡ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਲੰਬਿਤ ਯੂ.ਡੀ.ਆਈ.ਡੀ. ਕਾਰਡਾਂ ਦੀ ਸਥਿਤੀ ਦੀ ਸਮੀਖਿਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੰਮਿ੍ਰਤਸਰ ਸ਼ਹਿਰ ਦੀ ਹਾਲਤ ਸੁਧਾਰਨ ਲਈ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਜ਼ਿਲ੍ਹੇ ਦੇ ਪਿੰਡਾਂ ਵਿੱਚ 525.8 ਕਰੋੜ ਦੀ ਲਾਗਤ ਨਾਲ 52 ਖੇਡ ਮੈਦਾਨ ਤਿਆਰ : ਸੋਨਮ ਚੌਧਰੀ 24 ਲੱਖ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ ਹੈ, ਨੀਟ ਪ੍ਰੀਖਿਆ ਦੇ ਮਾਮਲੇ 'ਤੇ ਐਨਟੀਏ ਦੀ ਚੁੱਪ ਬਰਦਾਸ਼ਤ ਨਹੀਂ, ਐਨਟੀਏ ਨੂੰ ਸੱਚ ਦੱਸਣਾ ਚਾਹੀਦਾ ਹੈ : ਆਪ ਬਿਮਾਰ ਪਸ਼ੂ-ਪੰਛੀਆਂ ਦੀ ਦੇਖਭਾਲ ਲਈ ਲੋੜੀਂਦੇ ਐਨਕਲੋਜ਼ਰਜ ਫੌਰੀ ਤਿਆਰ ਕੀਤੇ ਜਾਣ : ਏ ਡੀ ਸੀ ਸੋਨਮ ਚੌਧਰੀ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਗਲ ਨੇ ਜ਼ਿਲ੍ਹੇ ਦੀ ਸਲਾਨਾਂ ਕਰਜ਼ਾ ਯੋਜਨਾ ਕੀਤੀ ਜਾਰੀ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਸਬੰਧੀ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਦੀ ਮੀਟਿੰਗ ਬਟਾਲਾ ਦਾ ਵਿਕਾਸ ਪੱਖੋਂ ਨਕਸ਼ਾ ਬਦਲਿਆ ਜਾਵੇਗਾ - ਵਿਧਾਇਕ ਸ਼ੈਰੀ ਕਲਸੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਠ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਵਜੋਂ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਅਤੇ ਖਡੂਰ ਸਾਹਿਬ ਲੋਕ ਸਭਾ ਹਲਕਿਆਂ ਦੇ 'ਆਪ' ਆਗੂਆਂ ਨਾਲ ਕੀਤੀ ਮੀਟਿੰਗ

 

ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਬਲੱਡ ਡੋਨਰਜ਼ ਡੇਅ

ਖੂਨ ਦਾਨ ਕਰਕੇ ਲੱਖਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ : ਸਿਵਲ ਸਰਜਨ

Health, Davinderjit Kaur, Civil Surgeon Fatehgarh Sahib

Web Admin

Web Admin

5 Dariya News

ਫਤਿਹਗੜ੍ਹ ਸਾਹਿਬ , 14 Jun 2024

"ਵਿਸ਼ਵ ਬਲੱਡ ਡੋਨਰਜ਼ ਦਿਵਸ "ਦੇ ਮੌਕੇ ਤੇ ਜਿਲਾ ਸਿਹਤ ਵਿਭਾਗ ਵੱਲੋਂ ਬਾਬਾ ਮੋਤੀ ਰਾਮ ਮਹਿਰਾ ਖੂਨਦਾਨ ਸੁਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਉਚੇਚੇ ਤੌਰ ਤੇ ਸਿਰਕਤ ਕਰਕੇ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ। 

ਇਸ ਮੌਕੇ ਤੇ ਆਮ ਲੋਕਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਾਡੇ ਸਰੀਰ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਸਗੋਂ ਸਰੀਰ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਤੇ ਸਾਡਾ ਦਿਲ ਦੀਆਂ ਕਈ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ ਅਤੇ ਇਨਸਾਨੀਅਤ ਪ੍ਰਤੀ ਸੇਵਾ ਭਾਵਨਾ ਪੈਦਾ ਹੁੰਦੀ ਹੈ। ਜਿਲਾ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ ਡਾ ਪ੍ਰਵੀਨ ਕੌਰ ਨੇ ਕਿਹਾ ਕਿ ਹਰਿ ਤੰਦਰੁਸਤ ਵਿਅਕਤੀ ਨੂੰ ਘੱਟੋ ਘੱਟ ਸਾਲ ਵਿੱਚ ਦੋ ਵਾਰੀ ਖੂਨਦਾਨ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਸਾਡੇ ਸਰੀਰ ਦਾ ਮੈਟਾਬੋਲਿਜਮ ਸਿਸਟਮ ਹੋਰ ਚੁਸਤ ਹੋ ਜਾਂਦਾ ਹੈ। 

ਉਹਨਾਂ ਦੱਸਿਆ ਕਿ ਖੂਨ ਦਾਨ ਕਰਨ ਨਾਲ ਵਾਲੇ ਵਿਅਕਤੀ ਤੇ ਇਸ ਦਾ ਕੋਈ ਉਲਟ ਪ੍ਰਭਾਵ ਨਹੀਂ ਪੈਂਦਾ। ਉਹਨਾਂ ਦੱਸਿਆ ਕਿ ਖੂਨ ਅਤੇ ਖੂਨ ਦੇ ਉਤਪਾਦਾਂ ਦਾ ਸੰਚਾਰ ਹਰ ਸਾਲ ਲੱਖਾਂ ਜਾਨਾਂ ਬਚਾਉਣ ਵਿੱਚ ਮਦਦ ਕਰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ 29 ਵਿਅਕਤੀਆਂ ਵੱਲੋਂ ਖੂਨ ਦਾਨ ਕੀਤਾ ਗਿਆ। 

ਇਸ ਮੌਕੇ ਤੇ ਬਾਬਾ ਮੋਤੀ ਰਾਮ ਮਹਿਰਾ ਖੂਨਦਾਨ ਸੁਸਾਇਟੀ ਦੇ ਪ੍ਰਧਾਨ ਸ਼ੇਰ ਸਿੰਘ, ਚੇਅਰਮੈਨ ਮਨਦੀਪ ਸਿੰਘ, ਚਰਨ ਸਿੰਘ ਸੇਖੋ, ਡਾ ਅਮਰੀਕ ਸਿੰਘ ਨਾਗਰਾ, ਗੁਰਮੀਤ ਸਿੰਘ ਖੱਟੜਾ, ਨੀਲ ਕਮਲ ਕੌਰ ਬਾਠ, ਅਰਸ਼ਦੀਪ ਸਿੰਘ ਬਾਠ ,ਸਕੱਤਰ ਨਿਸ਼ਾਨ ਸਿੰਘ ਚੀਮਾ ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਐਲ.ਟੀ ਜਸਪਾਲ ਕੌਰ ,ਕਮਲ ਸਿੰਘ, ਰੇਨੂ ,ਪਰਮਿੰਦਰ ਸਿੰਘ , ਬਲਵਿੰਦਰ ਸਿੰਘ ,ਮਨਵੀਰ ਸਿੰਘ ਆਦਿ ਹਾਜ਼ਰ ਸਨ। 

 

Tags: Health , Davinderjit Kaur , Civil Surgeon Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD