Sunday, 23 June 2024

 

 

ਖ਼ਾਸ ਖਬਰਾਂ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਪਣੀ ਚੋਣ ਮੁਹਿੰਮ ਕੀਤੀ ਸ਼ੁਰੂ ਮੁੱਖ ਮੰਤਰੀ ਵੱਲੋਂ ਭਗਤ ਕਬੀਰ ਜੀ ਦੇ ਜੀਵਨ ਤੇ ਫਲਸਫੇ ‘ਤੇ ਵਿਆਪਕ ਖੋਜ ਕਰਨ ਲਈ ‘ਭਗਤ ਕਬੀਰ ਧਾਮ’ ਸਥਾਪਤ ਕਰਨ ਦਾ ਐਲਾਨ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਡੇਰਾਬੱਸੀ ਦਾ ਦੌਰਾ ਸਿਲਾਈ ਮਸ਼ੀਨਾਂ ਦੀ ਮਦਦ ਨਾਲ ਇਨ੍ਹਾਂ ਵਿਧਵਾ ਔਰਤਾਂ ਦੀ ਆਰਥਿਕਤਾ ਵਿੱਚ ਹੋਵੇਗਾ ਸੁਧਾਰ - ਪਰਮਵੀਰ ਸਿੰਘ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ ਰਾਜ ਨੂੰ ਹਰਿਆ-ਭਰਿਆ ਬਣਾਉਣ ਲਈ ਇਸ ਸ਼ੀਜਨ ਦੌਰਾਨ ਲਗਾਏ ਜਾਣਗੇ ਲੱਗੱਭਗ 2.50 ਕਰੋੜ ਬੂਟੇ - ਕ੍ਰਿਸ਼ਨ ਕੁਮਾਰ ਨਰਿੰਦਰ ਕੌਰ ਭਰਾਜ ਵੱਲੋਂ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਡਰੇਨਾਂ ਤੇ ਚੋਆਂ ਦੀ ਸਫ਼ਾਈ ਪ੍ਰਕਿਰਿਆ ਮੁਕੰਮਲ ਕਰਨ ਦੇ ਆਦੇਸ਼ ਐਮਪੀ ਸੰਜੀਵ ਅਰੋੜਾ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨਾਲ ਕੀਤੀ ਮੁਲਾਕਾਤ ਪੀ.ਐਸ.ਪੀ.ਸੀ.ਐਲ ਨੇ 19 ਜੂਨ ਨੂੰ 16,078 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ : ਹਰਭਜਨ ਸਿੰਘ ਈ.ਟੀ.ਓ. ਜ਼ਮੀਨ ਦਾ ਇੰਤਕਾਲ ਕਰਨ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅੰਤਰਰਾਸ਼ਟਰੀ ਯੋਗ ਦਿਵਸ 2024 ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦਾ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਸੰਬੋਧਨ” ਸ੍ਰੀਨਗਰ ਵਿੱਚ ਡਲ ਝੀਲ ‘ਤੇ ਇਸ ਵਰ੍ਹੇ ਯੋਗ ਦਿਵਸ ਪ੍ਰੋਗਰਾਮ ਵਿੱਚ ਮਨੋਰਮ ਵਾਤਾਵਰਣ ਦਾ ਅਹਿਸਾਸ ਹੋਇਆ: ਪ੍ਰਧਾਨ ਮੰਤਰੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕਾਰਗਰ ਅਭਿਆਸ ਹੈ ਯੋਗ: ਮੀਤ ਹੇਅਰ ਸੀਜੀਸੀ ਲਾਂਡਰਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਯੋਗ ਨੂੰ ਅਪਣਾ ਕੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ : ਲਖਬੀਰ ਸਿੰਘ ਰਾਏ 01 ਜੁਲਾਈ ਤੋਂ 31 ਅਗਸਤ 2024 ਤੱਕ ਚਲਾਈ ਜਾਵੇਗੀ ਵਿਸ਼ੇਸ਼ ਦਸਤ ਰੋਕੂ ਮੁਹਿੰਮ-ਡਿਪਟੀ ਕਮਿਸ਼ਨਰ ਗਾਂਧੀ ਗਾਰਡਨ ਵਿਖੇ ਮਨਾਇਆ ਗਿਆ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮੋਗਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 37.50 ਲੱਖ ਦੀ ਲਾਗਤ ਵਾਲੀਆਂ 5 ਨਵੀਂਆਂ ਟਾਟਾ ਏਸ ਗੱਡੀਆਂ ਹਰੀ ਝੰਡੀ ਦਿਖਾ ਕੇ ਰਵਾਨਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਓਪਰੇਸ਼ਨ ਈਗਲ ਦੇ ਤਹਿਤ ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਨੇ ਸੰਵੇਦਨਸ਼ੀਲ ਥਾਂਵਾਂ ਤੇ ਘਰਾਂ ਦੀ ਕੀਤੀ ਚੈਕਿੰਗ

 

ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੀ ਹਮਾਇਤ ਪ੍ਰਾਪਤ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਕੀਤਾ ਪਰਦਾਫਾਸ਼; ਤਿੰਨ ਪਿਸਤੌਲਾਂ ਸਮੇਤ ਦੋ ਕਾਬੂ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਦੀ ਖੇਪ ਸਪਲਾਈ ਕਰਨ ਵਾਲੇ ਰਾਜਸਥਾਨ ਅਧਾਰਿਤ ਭੁਪਿੰਦਰ ਸਿੰਘ ਨੂੰ ਵੀ ਮਾਮਲੇ ‘ਚ ਕੀਤਾ ਨਾਮਜ਼ਦ: ਡੀਜੀਪੀ ਗੌਰਵ ਯਾਦਵ

Crime News Punjab, Punjab Police, Police, Crime News, Amritsar Police, Amritsar

Web Admin

Web Admin

5 Dariya News

ਅੰਮ੍ਰਿਤਸਰ , 11 Jun 2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਮਾਇਤ ਪ੍ਰਾਪਤ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਹਰਸ਼ਦੀਪ ਸਿੰਘ ਵਾਸੀ ਪਿੰਡ ਰੱਤੋਕੇ, ਤਰਨਤਾਰਨ ਅਤੇ ਸ਼ੁਭਮ ਕੁਮਾਰ ਵਾਸੀ ਗੁਰੂ ਨਾਨਕਪੁਰਾ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਤਿੰਨ ਪਿਸਤੌਲਾਂ - ਦੋ 9 ਐਮਐਮ ਗਲੌਕ ਅਤੇ ਇੱਕ .30 ਬੋਰ ਦਾ ਪਿਸਤੌਲ – ਸਮੇਤ 13 ਜਿੰਦਾ ਕਾਰਤੂਸ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ ਅਤੇ ਉਨ੍ਹਾਂ ਦੀ ਟੋਇਟਾ ਫਾਰਚੂਨਰ ਕਾਰ (ਕੇਏ 42 ਐਮ 5357) ਨੂੰ ਵੀ ਜ਼ਬਤ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਸ ਰੈਕੇਟ ਦੇ ਰਾਜਸਥਾਨ ਅਧਾਰਿਤ ਇੱਕ ਹੋਰ ਕਾਰਕੁਨ ਭੁਪਿੰਦਰ ਸਿੰਘ, ਜੋ ਕਿ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ, ਨੂੰ ਵੀ ਮਾਮਲੇ ‘ਚ ਨਾਮਜ਼ਦ ਕੀਤਾ ਹੈ। ਇਹ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਹਥਿਆਰਾਂ ਦੀ ਖੇਪ ਅੱਗੇ ਅਪਰਾਧਿਕ ਤੱਤਾਂ ਨੂੰ ਭੇਜਣ ਲਈ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਭੁਪਿੰਦਰ ਸਿੰਘ ਨੂੰ ਕਾਬੂ ਕਰਨ ਲਈ ਪੁਲੀਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮੁਲਜ਼ਮ ਹਰਸ਼ਦੀਪ ਸਿੰਘ ਅਤੇ ਭੁਪਿੰਦਰ ਸਿੰਘ, ਜੋ ਕਿ ਅਪਰਾਧਿਕ ਪਿਛੋਕੜ ਵਾਲੇ ਹਨ, ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਅਤੇ ਅਸਲਾ ਐਕਟ ਦੇ ਕੇਸ ਦਰਜ ਹਨ, ਦੀ ਜਾਣ-ਪਛਾਣ ਫਿਰੋਜ਼ਪੁਰ ਜੇਲ੍ਹ ਵਿੱਚ ਹੋਈ ਸੀ।ਇਸ ਅਪ੍ਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਦੋਸ਼ੀ ਹਰਸ਼ਦੀਪ ਅਤੇ ਸ਼ੁਭਮ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਹਨ। 

ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸੀਆਈਏ ਸਟਾਫ਼ ਦੀਆਂ ਪੁਲਿਸ ਟੀਮਾਂ ਨੇ ਥਾਣਾ ਘਰਿੰਡਾ ਦੇ ਖੇਤਰ ਵਿੱਚ ਜਾਲ ਵਿਛਾਇਆ ਅਤੇ ਦੋਵਾਂ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਆਪਣੀ ਫਾਰਚੂਨਰ ਕਾਰ ਵਿੱਚ ਜਾ ਰਹੇ ਸਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ .30 ਬੋਰ ਦੇ ਪਿਸਤੌਲ ਸਮੇਤ 9 ਜਿੰਦਾ ਕਾਰਤੂਸ ਬਰਾਮਦ ਕੀਤੇ। ਬਾਅਦ ਵਿੱਚ, ਪੁਲਿਸ ਟੀਮਾਂ ਨੇ ਦੋਸ਼ੀ ਹਰਸ਼ਦੀਪ ਦੁਆਰਾ ਦੱਸੇ ਗਏ ਸਥਾਨ ਤੋਂ ਦੋ 9 ਐਮਐਮ ਗਲੋਕ ਪਿਸਤੌਲ ਵੀ ਬਰਾਮਦ ਕੀਤੇ।

ਉਨ੍ਹਾਂ ਕਿਹਾ ਕਿ ਇਸ ਰੈਕੇਟ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ। ਇਸ ਸਬੰਧੀ ਐਫਆਈਆਰ ਨੰ. 135 ਮਿਤੀ 10-6-2024 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਘਰਿੰਡਾ ਅੰਮ੍ਰਿਤਸਰ ਦਿਹਾਤੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

पंजाब पुलिस ने लारेंस बिशनोयी की हिमायत प्राप्त अंतरराज्यीय हथियारों की तस्करी के रैकेट का किया पर्दाफाश; तीन पिस्तौलों सहित दो काबू

पंजाब पुलिस मुख्यमंत्री भगवंत सिंह मान की सोच अनुसार पंजाब को सुरक्षित राज्य बनाने के लिए वचनबद्ध

अमृतसर

मुख्यमंत्री भगवंत सिंह मान की सोच अनुसार पंजाब को सुरक्षित राज्य बनाने के लिए शुरु की मुहिम के दौरान अमृतसर ग्रामीण पुलिस ने गैंगस्टर लारेंस बिशनोयी की हिमायत प्राप्त अंतरराज्यीय ग़ैर-कानूनी हथियारों की तस्करी के रैकेट के दो गुर्गोंें को गिरफ़्तार करके इस रैकेट का पर्दाफाश किया है। यह जानकारी आज यहाँ डायरैक्टर जनरल आफ पुलिस (डीजीपी) पंजाब गौरव यादव ने दी।

गिरफ़्तार किये व्यक्तियों की पहचान हरशदीप सिंह निवासी गाँव रत्तोके, तरन तारन और शुभम कुमार निवासी गुरू नानकपुरा, अमृतसर के तौर पर हुई है। पुलिस टीमों ने उनके कब्ज़े में से तीन पिस्तौलों - दो 9 एमएम गलौक और एक .30 बोर का पिस्तौल -समेत 13 जिंदा कारतूस और दो मोबाइल फ़ोन भी बरामद किये हैं और उनकी टोयटा फॉर्चूनर कार ( केए 42 एम 5357) को भी ज़ब्त किया है।

डीजीपी गौरव यादव ने बताया कि अमृतसर ग्रामीण पुलिस ने इस रैकेट के राजस्थान आधारित एक और गुर्गें भुपिन्दर सिंह, जोकि लारेंस बिशनोयी का नज़दीकी बताया जाता है, को भी मामले में नामज़द किया है। यह व्यक्ति गिरफ़्तार किये गए मुलजिमों को हथियारों की खेप आगे आपराधिक तत्वों को भेजने के लिए स्पलाई करता था। उन्होंने बताया कि मुलजिम भुपिन्दर सिंह को काबू करने के लिए पुलिस टीमों द्वारा छापेमारी की जा रही है।

जि़क्रयोग्य है कि मुलजिम हरशदीप सिंह और भुपिन्दर सिंह, जोकि अपराधिक पृष्टभूमि वाले हैं, जिनके खि़लाफ़ ऐनडीपीऐस और हथियार एक्ट केस दर्ज हैं, की जान-पहचान फिऱोज़पुर जेल में हुई थी।इस ऑपरेशन सम्बन्धी जानकारी देते हुये सीनियर पुलिस कप्तान ( एसएसपी) अमृतसर ग्रामीण सतीन्द्र सिंह ने बताया कि पुलिस को भरोसेयोग सूचना मिली थी कि दोषी हरशदीप और शुभम हथियारों की खेप पहुँचाने जा रहे हैं। 

इस पर तुरंत कार्यवाही करते सीआईए स्टाफ की पुलिस टीमों ने थाना घरिंडा के क्षेत्र में जाल बिछाया और दोनों मुलजिमों को उस समय काबू किया जब वह अपनी फॉर्चूनर कार में जा रहे थे और उनके कब्ज़े में से .30 बोर के पिस्तौल समेत 9 जिंदा कारतूस बरामद किये। बाद में, पुलिस टीमों ने दोषी हरशदीप द्वारा बताए गए स्थान से दो 9 एमएम गलोक पिस्तौल भी बरामद किये।

उन्होंने कहा कि इस रैकेट के अगले-पिछले संबंधों का पता लगाने के लिए और जांच जारी है। उन्होंने कहा कि और गिरफ़्तारियाँ और बरामदगियां होने की उम्मीद है। इस सम्बन्धी एफआईआर नं. 135 तारीख़ 10- 6 2024 को हथियार एक्ट की धारा 25 के अधीन थाना घरिंडा अमृतसर ग्रामीण में मामला दर्ज किया गया है।

Punjab Police Busts Interstate Arms Smuggling Racket Backed By Lawrence Bishnoi

Amritsar Rural Police Also Booked Rajasthan-Based Bhupinder Singh, Who Was Supplying Weapon Consignments: Dgp Gaurav Yadav

Amritsar

Amidst the ongoing drive to make Punjab a safe and secure state as per the vision of Chief Minister Bhagwant Singh Mann, Amritsar Rural Police has busted an Interstate Illegal Arms Smuggling Racket backed by Gangster Lawrance Bishnoi with the arrest of its two operatives, said Director General of Police (DGP) Punjab Gaurav Yadav here on Tuesday.

Those arrested have been identified as Harshdeep Singh of village Ratoke in Tarn Taran and Shubham Kumar of Guru Nanakpura in Amritsar. Police teams have also recovered three pistols— including two 9MM Glock pistols and one .30 bore pistol along with 13 live cartridges and two mobile phones from their possession and also impounded their Toyota Fortuner car (KA 42 M 5357).

DGP Gaurav Yadav said that Amritsar Rural Police has also booked another Rajasthan-based operative of the racket identified as Bhupinder Singh, who is said to be the close aide of Lawrence Bishnoi and used to supply weapon consignments to the arrested accused persons for further delivery to criminal elements. Police teams are conducting raids to nab accused Bhupinder Singh, he said.

Pertinently, accused Harshdeep Singh and Bhupinder Singh, who have criminal background with cases pertaining to NDPS and Arms Act registered against them, became known to each other while lodged at Ferozepur Jail.

Sharing operation details, Senior Superintendent of Police (SSP) Amritsar Rural Satinder Singh said that following reliable inputs that accused Harshdeep along with Shubham is going to deliver a weapon consignment, Police teams from CIA Staff laid a trap in the area of Police Station Gharinda and arrested both the accused persons when they were travelling in their Fortuner Car and recovered .30 bore pistol along with 9 live cartridges from their possession. 

Later, Police teams also recovered two 9MM Glock pistols from the location pinpointed by accused Harshdeep, he added.He said that further investigations are on to trace the forward and backward linkages of this module. More arrests and recoveries are expected, he added. A case FIR no. 135 dated 10-6-2024 has been registered under section 25 of the Arms Act at Police Station Gharinda in Amritsar Rural.

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD