Sunday, 23 June 2024

 

 

ਖ਼ਾਸ ਖਬਰਾਂ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਪਣੀ ਚੋਣ ਮੁਹਿੰਮ ਕੀਤੀ ਸ਼ੁਰੂ ਮੁੱਖ ਮੰਤਰੀ ਵੱਲੋਂ ਭਗਤ ਕਬੀਰ ਜੀ ਦੇ ਜੀਵਨ ਤੇ ਫਲਸਫੇ ‘ਤੇ ਵਿਆਪਕ ਖੋਜ ਕਰਨ ਲਈ ‘ਭਗਤ ਕਬੀਰ ਧਾਮ’ ਸਥਾਪਤ ਕਰਨ ਦਾ ਐਲਾਨ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਡੇਰਾਬੱਸੀ ਦਾ ਦੌਰਾ ਸਿਲਾਈ ਮਸ਼ੀਨਾਂ ਦੀ ਮਦਦ ਨਾਲ ਇਨ੍ਹਾਂ ਵਿਧਵਾ ਔਰਤਾਂ ਦੀ ਆਰਥਿਕਤਾ ਵਿੱਚ ਹੋਵੇਗਾ ਸੁਧਾਰ - ਪਰਮਵੀਰ ਸਿੰਘ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ ਰਾਜ ਨੂੰ ਹਰਿਆ-ਭਰਿਆ ਬਣਾਉਣ ਲਈ ਇਸ ਸ਼ੀਜਨ ਦੌਰਾਨ ਲਗਾਏ ਜਾਣਗੇ ਲੱਗੱਭਗ 2.50 ਕਰੋੜ ਬੂਟੇ - ਕ੍ਰਿਸ਼ਨ ਕੁਮਾਰ ਨਰਿੰਦਰ ਕੌਰ ਭਰਾਜ ਵੱਲੋਂ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਡਰੇਨਾਂ ਤੇ ਚੋਆਂ ਦੀ ਸਫ਼ਾਈ ਪ੍ਰਕਿਰਿਆ ਮੁਕੰਮਲ ਕਰਨ ਦੇ ਆਦੇਸ਼ ਐਮਪੀ ਸੰਜੀਵ ਅਰੋੜਾ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨਾਲ ਕੀਤੀ ਮੁਲਾਕਾਤ ਪੀ.ਐਸ.ਪੀ.ਸੀ.ਐਲ ਨੇ 19 ਜੂਨ ਨੂੰ 16,078 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ : ਹਰਭਜਨ ਸਿੰਘ ਈ.ਟੀ.ਓ. ਜ਼ਮੀਨ ਦਾ ਇੰਤਕਾਲ ਕਰਨ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅੰਤਰਰਾਸ਼ਟਰੀ ਯੋਗ ਦਿਵਸ 2024 ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦਾ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਸੰਬੋਧਨ” ਸ੍ਰੀਨਗਰ ਵਿੱਚ ਡਲ ਝੀਲ ‘ਤੇ ਇਸ ਵਰ੍ਹੇ ਯੋਗ ਦਿਵਸ ਪ੍ਰੋਗਰਾਮ ਵਿੱਚ ਮਨੋਰਮ ਵਾਤਾਵਰਣ ਦਾ ਅਹਿਸਾਸ ਹੋਇਆ: ਪ੍ਰਧਾਨ ਮੰਤਰੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕਾਰਗਰ ਅਭਿਆਸ ਹੈ ਯੋਗ: ਮੀਤ ਹੇਅਰ ਸੀਜੀਸੀ ਲਾਂਡਰਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਯੋਗ ਨੂੰ ਅਪਣਾ ਕੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ : ਲਖਬੀਰ ਸਿੰਘ ਰਾਏ 01 ਜੁਲਾਈ ਤੋਂ 31 ਅਗਸਤ 2024 ਤੱਕ ਚਲਾਈ ਜਾਵੇਗੀ ਵਿਸ਼ੇਸ਼ ਦਸਤ ਰੋਕੂ ਮੁਹਿੰਮ-ਡਿਪਟੀ ਕਮਿਸ਼ਨਰ ਗਾਂਧੀ ਗਾਰਡਨ ਵਿਖੇ ਮਨਾਇਆ ਗਿਆ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮੋਗਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 37.50 ਲੱਖ ਦੀ ਲਾਗਤ ਵਾਲੀਆਂ 5 ਨਵੀਂਆਂ ਟਾਟਾ ਏਸ ਗੱਡੀਆਂ ਹਰੀ ਝੰਡੀ ਦਿਖਾ ਕੇ ਰਵਾਨਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਓਪਰੇਸ਼ਨ ਈਗਲ ਦੇ ਤਹਿਤ ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਨੇ ਸੰਵੇਦਨਸ਼ੀਲ ਥਾਂਵਾਂ ਤੇ ਘਰਾਂ ਦੀ ਕੀਤੀ ਚੈਕਿੰਗ

 

ਬਾਦਲ ਸਾਹਿਬ ਵਾਂਗੂ ਤੁਹਾਡੀ ਸੇਵਾ ਕਰਨ ਦਾ ਪੁਰਜ਼ੋਰ ਯਤਨ ਕਰਾਂਗਾ: ਸੁਖਬੀਰ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਵਾਸੀਆਂ ਨੂੰ ਦੁਆਇਆ ਭਰੋਸਾ

ਅਕਾਲੀ ਦਲ ਦੇ ਪ੍ਰਧਾਨ ਤੇ ਬਠਿੰਡਾ ਦੇ ਐਮ ਪੀ ਨੇ ਪਿੰਡ ਬਾਦਲ ਤੇ ਹੋਰ ਥਾਵਾਂ ’ਤੇ ਪਹੁੰਚ ਕੇ ਸੰਗਤ ਦਾ ਧੰਨਵਾਦ ਕੀਤਾ

Sukhbir Singh Badal, Shiromani Akali Dal, SAD, Akali Dal, Harsimrat Kaur Badal

Web Admin

Web Admin

5 Dariya News

ਬਾਦਲ , 07 Jun 2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਰੋਸਾ ਦੁਆਇਆ ਕਿ ਉਹ ਲੰਬੀ ਦੇ ਲੋਕਾਂ ਦੀ ਉਸੇ ਤਰੀਕੇ ਸੇਵਾ ਕਰਨਗੇ ਜਿਵੇਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਅਤੇ ਕਿਹਾ ਕਿ ਮਰਹੂਮ ਆਗੂ ਨੇ ਆਪਣੇ ਆਖਰੀ ਦਿਨਾਂ ਵਿਚ ਹਸਪਤਾਲ ਵਿਚ ਬੈਡ ’ਤੇ ਹੁੰਦਿਆਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ ’ਤੇ ਲੰਬੀ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ, ਨੇ ਕਿਹਾ ਕਿ ਅਸੀਂ ਇਸ ਚੋਣ ਨੂੰ ਆਪਣੀ ਚੋਣ ਮੰਨ ਕੇ ਲੜਨ ਲਈ ਤੁਹਾਡੇ ਧੰਨਵਾਦੀ ਹਾਂ।

ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਤੁਸੀਂ ਇਸ ਗੱਲ ਤੋਂ ਗੁੱਸੇ ਵਿਚ ਸੀ 2022 ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਲਕੇ ਤੋਂ ਕਿਉਂ ਹਾਰੇ ਤੇ ਤੁਸੀਂ ਇਸ ਫੈਸਲੇ ਨੂੰ ਦਰੁੱਸਤ ਕਰਨਾ ਚਾਹੁੰਦੇ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਹ ਉਹਨਾਂ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ।  ਉਹਨਾਂ ਕਿਹਾ ਕਿ ਮੈਨੂੰ ਸੱਤਾ ਦਾ ਕੋਈ ਲਾਲਚ ਨਹੀਂ ਹੈ। ਉਹਨਾਂ ਕਿਹਾ ਕਿ ਅਸਲ ਵਿਚ ਜਦੋਂ 2012 ਵਿਚ ਮੁੜ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਬਾਦਲ ਸਾਹਿਬ ਚਾਹੁੰਦੇ ਸੀ ਕਿ ਮੈਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਾਂ ਪਰ ਮੈਂ ਇਨਕਾਰ ਕਰ ਦਿੱਤਾ।

ਉਹਨਾਂ ਕਿਹਾ ਕਿ ਅਜਿਹੇ ਮੌਕੇ ਬਾਅਦ ਵਿਚ ਵੀ ਆਏ ਪਰ ਮੈਂ ਸਪਸ਼ਟ ਸੀ ਕਿ ਸਿਰਫ ਬਾਦਲ ਸਾਹਿਬ ਹੀ ਸਾਡੀ ਅਗਵਾਈ ਕਰਨ।ਸੂਬੇ ਵਿਚ ਅਕਾਲੀ ਦਲ ਦੀ ਹਾਰ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡੇ ਸੂਬੇ ਵਾਸਤੇ ਕੀ ਸਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਦਾ ਰਹੇਗਾ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬੀਆਂ ਦੀਆਂ ਆਸਾਂ ਨੂੰ ਪੂਰਾ ਕਰ ਸਕਦਾ ਹੈ।

ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ’ਤੇ ਵਿਸ਼ਵਾਸ ਪ੍ਰਗਟ ਕਰਨ ਵਾਸਤੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੀ ਜਿੱਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੈ। ਉਹਨਾਂ ਕਿਹਾ ਕਿ ਲੰਬੀ, ਜਿਥੇ ਹਰ ਪਿੰਡ ਵਿਚ ਅਕਾਲੀ ਦਲ ਦੀ ਜਿੱਤ ਹੋਈ, ਦੇ ਲੋਕਾਂ ਨੇ ਉਹਨਾਂ ਨੂੰ ਠੋਕਵਾਂ ਜਵਾਬ ਦੇ ਦਿੱਤਾ ਹੈ ਜੋ ਬਾਦਲ ਸਾਹਿਬ ਦੀ ਵਿਰਾਸਤ ਖਰਾਬ ਕਰਨਾ ਚਾਹੁੰਦੇ ਹਨ। 

ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਇਸ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਵੋਟ ਦਰ ਵਿਚ 10 ਫੀਸਦੀ ਦਾ ਵਾਧਾ ਹੋਇਆ ਹੈ ਤੇ ਉਹ ਪੰਜ ਵਿਧਾਨ ਸਭਾ ਹਲਕਿਆਂ ਵਿਚ ਜਿੱਤੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਵਿਚ ਤੀਜੇ ਨੰਬਰ ’ਤੇ ਅਤੇ ਸਾਰੇ 9 ਹਲਕਿਆਂ ਵਿਚ ਕਾਂਗਰਸ ਆਖਰੀ ਨੰਬਰ ’ਤੇ ਆਈ ਹੈ।ਸਰਦਾਰਨੀ ਬਾਦਲ ਹੀ ਇਕੱਲੇ ਉਮੀਦਵਾਰ ਹਨ ਜੋ ਸੂਬੇ ਵਿਚ ਚੌਥੀ ਵਾਰ ਲੋਕ ਸਭਾ ਚੋਣਾਂ ਜਿੱਤੇ ਹਨ। 

ਉਹਨਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਕੱਲੇ ਲੰਬੀ ਹਲਕੇ ਵਿਚ 34 ਹਜ਼ਾਰ ਵੋਟਾਂ ਮਿਲੀਆਂ ਹਨ। ਉਹਨਾਂ ਦੇ ਵਿਰੋਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਚੋਣਾਂ ਵਿਚ ਆਪਣੇ ਹੀ ਪਿੰਡ ਵਿਚ ਹਾਰ ਗਏ ਹਨ।ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਪਾਰਟੀ ਇਕ ਦੂਜੇ ਨਾਲ ਰਲ ਗਏ ਸਨ ਤੇ ਭਾਜਪਾ ਵੀ ਉਹਨਾਂ ਦੇ ਨਾਲ ਰਲ ਗਈ ਸੀ।

ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਅਕਾਲੀ ਦਲ ਨੂੰ ਤਬਾਹ ਕਰਨਾ ਚਾਹੁੰਦੀਆਂ ਹਨ ਕਿਉਂਕਿ ਉਹ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਤੇ ਰਾਜਧਾਨੀ ਸ਼ਹਿਰ ਖੋਹਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੁਆਉਣ ਵਾਸਤੇ ਕਿਸਾਨਾਂ ਲਈ ਸੰਘਰਸ਼ ਕਰਦੇ ਰਹਿਣ ਲਈ ਵਚਨਬੱਧ ਹੈ।ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦੀ ਚੋਣਾਂ ਵਿਚ ਆਪ ਦੀ ਵੱਡੀ ਹਾਰ ਕਾਰਨ ਸੂਬਾ ਚਲਾਉਣ ਦਾ ਅਧਿਕਾਰ ਗੁਆ ਲਿਆ ਹੈ, ਇਸ ਲਈ ਉਹਨਾਂ ਨੂੰ ਤੁਰੰਤ ਅਸਤੀਫਾ ਦਣਾ ਚਾਹੀਦਾ ਹੈ।

ਚੰਡੀਗੜ੍ਹ ਹਵਾਈ ਅੱਡੇ ’ਤੇ ਕੱਲ੍ਹ ਮੰਡੀ ਦੇ ਐਮ ਪੀ ਕੰਗਣਾ ਰਣੌਤ ਨਾਲ ਸੀ ਆਈ ਐਸ ਐਫ ਦੀ ਮਹਿਲਾ ਕਾਂਸਟੇਬਲ ਵੱਲੋਂ ਕਿਸਾਨ ਅੰਦੋਲਨ ਵਿਚ ਔਰਤਾਂ ਬਾਰੇ ਕੀਤੀਆਂ ਟਿੱਪਣੀਆਂ ਲਈ ਚਪੇੜ ਮਾਰਨ ਦੇ ਮਾਮਲੇ ਦੀ ਗੱਲ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਆਪਣੇ ਬਿਆਨ ਵਿਚ ਸੰਜਮ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਘਟਨਾ ਤੋਂ ਬਾਅਦ ਵੀ ਮੰਡੀ ਦੇ ਐਮ ਪੀ ਨੇ ਨਫਰਤ ਤੇ ਵੰਡ ਪਾਊ ਰਾਜਨੀਤੀ ਕਰਨ ਦਾ ਯਤਨ ਕੀਤਾ। ਸਰਦਾਰਨੀ ਬਾਦਲ ਨੇ ਬੁਢਲਾਡਾ, ਬਠਿੰਡਾ ਦਿਹਾਤੀ ਤੇ ਬਠਿੰਡਾ ਸ਼ਹਿਰੀ ਹਲਕਿਆਂ ਵਿਚ ਵੀ ਧੰਨਵਾਦੀ ਦੌਰਿਆਂ ਵਿਚ ਸ਼ਮੂਲੀਅਤ ਕੀਤੀ।

मैं तहे दिल से पूरी कोशिश करूंगा कि बादल साहिब की तरह आपकी सेवा कर सकूं: सरदार सुखबीर सिंह बादल ने लंबी के लोगों से कहा

अकाली दल अध्यक्ष एवं बठिंडा सांसद हरसिमरत कौर बादल ने बादल गांव तथा अन्य जगहों में  धन्यवाद समारोह आयोजित किया

बादल

शिरोमणी अकाली दल के अध्यक्ष सुखबीर सिंह बादल ने आज आश्वासन दिया कि वह पूर्व मुख्यमंत्री सरदार परकाश सिंह बादल की तरह लंबी के लोगों की सेवा करने की पूरी कोशिश करेंगें और कहा कि दिवंगत नेता ने अपने अंतिम दिनों में अस्पताल के बिस्तर पर मुझे यह जिम्मेदारी सौंपी थी।

अकाली दल अध्यक्ष ने पार्टी उम्मीदवार बीबा हरसिमरत कौर बादल की शानदार जीत सुनिश्चित करने के लिए यहां एक धन्यवाद कार्यक्रम आयोजित किया। उन्होने कहा,‘‘ हम  आप सबके इस चुनाव को अपने चुनाव के तौर पर लड़ने के लिए आपके आभारी हैं। ऐसा लगता है कि आप इस बात से नाराज थे कि बादल साहिब 2022 में इस हलके से क्यों हार गए और इसके लिए आप सबने मिलकर तहे दिल से पूरा समर्थन दिया।’’

सरदार बादल ने लोगों को आश्वासन दिलाते हुए कहा कि वह उनकी सेवा में बिल्कूल कमी नही होने देंगें। उन्होने कहा,‘‘ मुझे सत्ता का कोई लालच नही है। वास्तव में बादल साहिब चाहते थे कि मैं 2012 में मुख्यमंत्री के रूप में शपथ लूं, जब अकाली दल की सरकार दोबारा बनी, लेकिन मैंने इंकार कर दिया। उसके बाद भी ऐसे अवसर आए, लेकिन मैंनें संकल्प लिया था कि बादल साहिब ही हमारी अगवाई करेंगें।’’

राज्य में अकाली दल की हार का जिक्र करते हुए अकाली दल अध्यक्ष ने कहा ,‘‘ हमें यह समझने की जरूरत है कि हमारे राज्य में क्या सहीहै। अकाली दल पंजाब के अधिकारों के लिए हमेशा लड़ता रहेगा और मैं लोगों से अपनी क्षेत्रीय पार्टी को मजबूत करने की अपील करता हूं। एकमात्र अकाली  दल ही पंजाबियों की आकांक्षाओं को पूरा कर सकता है।’’

इस अवसर पर बठिंडा सांसद बीबा हरसिमरत कौर बादल ने लोगों को उन पर विश्वास जताने केे लिए दिल से आभार व्यक्त किया। उन्होने कहा,‘‘मेरी जीत सरदार परकाश सिंह बादल को भी श्रद्धांजलि है। लंबी के लोगों ने  जहां हर गांव में अकाली दल की बढ़त बनाई है, बल्कि उन लोगों को करारा जवाब दिया है जो बादल साहिब की विरासत को खराब करने की कोशिश कर रहे थे।’’ 

उन्हाने यह भी बताया कि लोकसभा चुनाव में अकाली दल के वोट शेयर में दस फीसदी की बढ़ोतरी हुई है और इसने पांच विधानसभा क्षेत्रों में बढ़त हासिल की है। उन्होने यह भी बताया कि कैसे आम आदमी पार्टी बठिंडा शहरी क्षेत्र में तीसरे नंबर पर आई है और कांग्रेस वहां सभी नौ हलकों में अंतिम स्थान पर रही है।

बीबा हरसिमरत कौर बादल राज्य में लोकसभा चुनावों में चैथी बार जीत हासिल करने वाली एकमात्र उम्मीदवार हैं। उन्होने 2022 के विधानसभा क्षेत्र के मुकाबले अकेले लंबी विधानसभा क्षेत्र में 34हजार वोट शेयर हासिल किया है। उनके प्रतिद्धंदी कृषि मंत्री गुरमीत सिंह खुडिडयां आने ही गांव से चुनाव हार गए हैं।

बीबा हरसिमरत कौर बादल ने इस बारे में जानकारी देते हुए कहा कि किस तरह से आम आदमी पार्टी और कांग्रेस पार्टी ने उन्हे हराने के लिए आपस में मिलीभगत की और यहां तक कि भारतीय जनता पार्टी भी इसमें शामिल हो गई। उन्होने कहा कि दिल्ली स्थित पार्टियां अकाली दल को तबाह करना चाहती हैं क्योंकि वे राज्य के पानी को लूटना चाहती हैं और इसे राजधानी बनने से रोकना चाहते हैं। बीबा बादल ने कहा,‘‘ अकाली दल एमएसपी को कानूनी अधिकार बनाने का प्रयास करके किसानों के लिए न्याय की लड़ाई लड़ने के लिए प्रतिबद्ध है।’’

बीबा बादल ने यह भी कहा कि मुख्यमंत्री भगवंत मान ने संसदीय चुनावों में आप पार्टी की करारी हार के साथ राज्य पर शासन करने का जनादेश खो दिया है। उन्होने कहा,‘‘ उन्हे तुरंत इस्तीफा दे देना चाहिए।’’ चंडीगढ़ हवाई अडडे पर कल की घटना पर प्रतिक्रिया प्रकट करते हुए जिसमें मंडी की सांसद कंगना रनौत को सीआईएसएफ की एक महिला कांस्टेबल ने थप्पड़ मार दिया था, जो किसान आंदोलन का समर्थन करने वाली महिलाओं के बारे में रनौत की टिप्पणी से आहत थी। 

उन्होने कहा,‘‘ हर किसी को अपने बयानों में संयमित होना चाहिए।’’ उन्होने कहा कि यह बेहद निंदनीय है कि घटना के बाद भी मंडी की सांसद ने नफरत और विभाजन फैलाने की कोशिश की है।’’बीबा बादल ने आज बुढ़लाडा , बठिंडा ग्रामीण और बठिंडा शहरी हलकों में धन्यवाद कार्यक्रमों में भाग लिया।

Will try my best to serve you as much as Badal Sahab - Sukhbir S Badal to people of Lambi

The SAD president and Bathinda MP Harsimrat K Badal held a thanksgiving function at Badal followed by other places

Badal

Shiromani Akali Dal (SAD) president Sukhbir Singh Badal today assured he would try his best to serve the people of Lambi as  much as former chief minister Parkash Singh Badal and said the late leader had given him this responsibility on his hospital bed during his last days.

The SAD President, who held a thanksgiving programme here to thank the people of Lambi constituency for ensuring a thumping victory to party candidate Harsimrat Kaur Badal, said “we are thankful to you for fighting this election as your election. It almost feels that you were angry at why Badal Sahab lost from this constituency in 2022 and wanted to make amends”.

Assuring the people that he would not be found wanting in serving them, Mr Sukhbir Badal said “I have no greed for power. In fact Badal Sahab wanted me to take the oath as chief minister in 2012 when the SAD government was repeated but I refused. Similar occasions came later also but I was resolute that Badal Sahab alone should lead us”.

While referring to the SAD’s loss in the State said “we need to understand what is right for our State. The SAD will continue to fight for the rights of Punjab and I appeal to the people to strengthen the regional party. The SAD alone can meet the aspirations of Punjabis”.

Bathinda MP Harsimrat Kaur Badal while speaking on the occasion thanked the people profusely for reposing faith in her. “My victory is also a homage to S Parkash Singh Badal. The people of Lambi, where the SAD has led in almost every village, have given a befitting reply to those who were trying to spoil Badal Sahab’s legacy”. 

She also detailed how the SAD’s vote share had increased by ten per cent in this Lok Sabha election and it had won five assembly segments. She also shared how AAP had come at number three position in Bathinda Urban and the Congress had come last in all nine constituencies.

Notably Mrs Badal is the only candidate to have secured a fourth time victory in the Lok Sabha polls in the State. She had also gained a 34,000 vote share in Lambi assembly segment alone vis s vis the 2022 assembly segment. Her opponent Agriculture minister Gurmeet Singh Khuddian from AAP lost from his own village in the polls.

Mrs Harsimrat Badal also highlighted how the Aam Aadmi Party (AAP) and the Congress party had colluded with each other in a bid to defeat her and were even joined by the Bharatiya Janata Party (BJP). Asserting that the Delhi based parties wanted to destroy SAD because they wanted to rob the State’s waters and deny it it’s capital city, Mrs Badal said “the SAD is committed to fighting for justice for farmers by striving to make MSP a legal right”.

Mrs Badal also asserted that chief minister Bhagwant Mann had lost the mandate to govern the State with AAP receiving a drubbing in the parliamentary polls. “He shud resign forthwith”, she added. Reacting to yesterday’s incident at the Chandigarh airport in which Mandi MP Kangana Ranaut was slapped by a CISF woman constable who was aggrieved by the former’s  remarks about women supporting the Kisan Andolan, Mrs Badal said “everyone should be temperate in their statements”. 

She said it was unfortunate that even after the incident the Mandi MP had tried to spread hatred and divisiveness”.Mrs Badal also attended thanksgiving programmes in Budhlada, Bathinda Rural and Bathinda Urban constituencies today. 

 

Tags: Sukhbir Singh Badal , Shiromani Akali Dal , SAD , Akali Dal , Harsimrat Kaur Badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD