Saturday, 29 June 2024

 

 

ਖ਼ਾਸ ਖਬਰਾਂ ਐਮਪੀ ਸੰਜੀਵ ਅਰੋੜਾ : ਗਡਕਰੀ ਨੇ ਦੱਖਣੀ ਬਾਈਪਾਸ ਲਈ ਟੈਂਡਰ ਦੁਬਾਰਾ ਜਾਰੀ ਕਰਨ ਅਤੇ ਐਲੀਵੇਟਿਡ ਰੋਡ ਦੇ ਨਾਲ ਪਾਰਕਿੰਗ ਥਾਵਾਂ ਦੀ ਮਨਜ਼ੂਰੀ ਦੇ ਦਿੱਤੇ ਆਦੇਸ਼ ਵਾਤਾਵਰਨ ਨੂੰ ਬਚਾਉਣ ਲਈ ਇੱਕ ਮੰਚ 'ਤੇ ਇਕੱਠੇ ਹੋਇਆੰ ਸੰਸਥਾਵਾਂ ਇੰਜੀਨੀਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ ਐਮਪੀ ਸੰਜੀਵ ਅਰੋੜਾ ਨੇ ਅਸ਼ਵਨੀ ਵੈਸ਼ਨਵ ਨੂੰ ਦਿੱਲੀ-ਲੁਧਿਆਣਾ ਦਰਮਿਆਨ ਅਡੀਸ਼ਨਲ ਰੇਲ ਗੱਡੀ ਚਲਾਉਣ ਦੀ ਕੀਤੀ ਬੇਨਤੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਂਟਰੀ ਗੇਟ ਤੇ ਸਥਾਪਿਤ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਦਾ ਜਾਇਜਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸ਼ਹਿਰ ਵਿਖੇ ਸਫਾਈ ਵਿਵਸਥਾ ਦਾ ਲਿਆ ਜਾਇਜਾ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਦਸਤ ਰੋਕੂ ਮੁਹਿੰਮ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਸੀ ਜੀ ਸੀ ਝੰਜੇੜੀ ਕੈਂਪਸ ਅਤੇ ਮੈਨਟੋਰੈਕਸ ਵਿਚ ਕਰਾਰ ਵਿਧਾਇਕ ਨਰਿੰਦਰ ਕੌਰ ਭਰਾਜ ਨੇ 18 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਨਵੀਨੀਕਰਨ ਤੋਂ ਬਾਅਦ ਨਮਾਦਾਂ ਰਜਬਾਹੇ ਦਾ ਕੀਤਾ ਉਦਘਾਟਨ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਹਰੇਕ ਯੋਗ ਲਾਭਪਾਤਰੀ ਨੂੰ ਦਿੱਤਾ ਜਾਵੇਗਾ ਲਾਭ : ਵਿਧਾਇਕ ਰੁਪਿੰਦਰ ਸਿੰਘ ਹੈਪੀ ਖੁਸ਼ੀ ਫਾਊਂਡੇਸ਼ਨ ਵੱਲੋਂ ਫਾਜ਼ਿਲਕਾ ਘੰਟਾਘਰ ਚੌਂਕ ਵਿਖੇ ਲਗਾਇਆ ਗਿਆ ਬੂਟਿਆਂ ਦਾ ਵਿਸ਼ਾਲ ਲੰਗਰ ਦਸਤ ਰੋਕੂ ਮੁਹਿੰਮ 1 ਜੁਲਾਈ ਤੋਂ 31 ਅਗਸਤ ਤੱਕ ਸਿਹਤ ਵਿਭਾਗ ਵਲੋਂ ਚਲਾਈ ਜਾਵੇਗੀ ਜਨਮ ਅਤੇ ਮੌਤ ਸਰਟੀਫਿਕੇਟ ਜਾਰੀ ਕਰਨ ਵਿਚ ਦੇਰੀ ਬਰਦਾਸ਼ਤ ਨਹੀਂ: ਡੀ.ਸੀ. ਸੰਦੀਪ ਕੁਮਾਰ ਗੁਰਮੀਤ ਸਿੰਘ ਖੁੱਡੀਆਂ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜੈ ਇੰਦਰ ਕੌਰ ਨੇ ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦਾ ਦੌਰਾ ਕੀਤਾ, ਮਾਨਸੂਨ ਦੀ ਤਿਆਰੀ ਦੀ ਕਮੀ 'ਤੇ ਚਿੰਤਾ ਪ੍ਰਗਟਾਈ ਐਸਪੀਰੇਸ਼ਨਲ ਜ਼ਿਲ੍ਹਾ/ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ ਦੀਆਂ ਗਤੀਵਿਧੀਆਂ 8 ਜੁਲਾਈ ਤੋਂ 30 ਸਤੰਬਰ ਤੱਕ ਚੱਲਣਗੀਆਂ ਤੀਸਰਾ ਸੁਵਿਧਾ ਕੈਂਪ : ਪਾਣੀ, ਬਿਜਲੀ, ਸੜਕਾਂ ਅਤੇ ਨਿੱਜੀ ਮੁਸ਼ਿਕਲਾਂ ਦਾ ਕੀਤਾ ਮੌਕੇ ਤੇ ਹੱਲ ਕੁਲਤਾਰ ਸਿੰਘ ਸੰਧਵਾਂ ਵਲੋਂ ਜਵਾਹਰ ਨਵੋਦਿਆ ਸਕੂਲ ਲਈ ਕਾਮਯਾਬ ਹੋਏ 54 ਬੱਚਿਆਂ ਅਤੇ ਤਿਆਰੀ ਕਰਾਉਣ ਵਾਲੇ ਅਧਿਆਪਕਾ ਦਾ ਸਨਮਾਨ ਸਰਕਾਰ ਤੁਹਾਡੇ ਦੁਆਰ ਕੈਂਪ ਛਾਪਾ ਵਿਖੇ ਆਯੋਜਿਤ, ਚਾਰ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਸਕੀਮਾਂ ਦਾ ਲਿਆ ਲਾਹਾ, ਕੈਂਪ ਦੌਰਾਨ ਕੀਤਾ ਵੱਖ ਵੱਖ ਸੇਵਾਵਾਂ ਲਈ ਅਪਲਾਈ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਅਧਾਰਤ ਤਸਕਰਾਂ ਦੀ ਹਮਾਇਤ ਵਾਲੇ ਨਸ਼ਿਆ ਦੇ ਦੋ ਗਿਰੋਹਾਂ ਦਾ ਪਰਦਾਫਾਸ਼; 9.2 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ ਪੰਜਾਬ ਪੁਲਿਸ ਵੱਲੋਂ ਦਹਾਕੇ ਦੀ ਸਭ ਤੋਂ ਵੱਡੀ ਅਫੀਮ ਬਰਾਮਦਗੀ; ਫਾਜ਼ਿਲਕਾ ਤੋਂ 66 ਕਿਲੋ ਅਫੀਮ ਸਮੇਤ ਦੋ ਕਾਬੂ

 

ਆਪ ਨੇ ਮਨੀਸ਼ ਤਿਵਾੜੀ ਦੇ ਐਮਪੀ ਬਣਨ ਤੇ ਕੀਤਾ ਸੁਅਗਤ

ਮਨੀਸ਼ ਤਿਵਾੜੀ ਨੇ ਆਪ ਚੰਡੀਗੜ੍ਹ ਦਾ ਕੀਤਾ ਧੰਨਵਾਦ

Manish Tewari, Punjab Pradesh Congress Committee, Congress, Indian National Congress, Dr. S.S Ahluwalia, AAP, Aam Aadmi Party, Aam Aadmi Party Punjab, Chandigarh

Web Admin

Web Admin

5 Dariya News

ਚੰਡੀਗੜ੍ਹ , 06 Jun 2024

ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਵਲੋਂ ਅੱਜ ਸ਼ਹੀਦ ਉਧਮ ਸਿੰਘ ਭਵਨ, ਸੈਕਟਰ 44, ਚੰਡੀਗੜ੍ਹ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦੇ ਐਮਪੀ ਸ੍ਰੀ ਮਨੀਸ਼ ਤਿਵਾੜੀ ਦਾ ਲੋਕ ਸਭਾ ਮੈਂਬਰ ਬਣਨ ਤੇ ਭਰਵਾਂ ਸੁਆਗਤ ਕੀਤਾ ਗਿਆ। ਪ੍ਰੋਗਰਾਮ ਦੀ ਅਗਵਾਈ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤੀ।

ਇਸ ਮੌਕੇ ਉਤੇ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ, ਮੇਅਰ ਕੁਲਦੀਪ ਕੁਮਾਰ, ਆਪ ਆਗੂ ਚੰਦਰਮੁਖੀ ਸ਼ਰਮਾਂ, ਡਾ. ਹਰਮੀਤ ਸਿੰਘ, ਵਿਜੇ ਪਾਲ ਅਤੇ ਕੌਂਸਲਰ ਪ੍ਰੇਮ ਲਤਾ, ਯੋਗੇਸ਼ ਢੀਂਗਰਾ, ਦਮਨਪ੍ਰੀਤ ਸਿੰਘ, ਜਸਵਿੰਦਰ ਕੌਰ, ਨੇਹਾ ਮੁਸਾਵਤ, ਪੂਨਮ ਕੁਮਾਰੀ, ਅੰਜੂ ਕਟਿਆਲ, ਹਰਦੀਪ ਸਿੰਘ ਬੁਟੇਰਲਾ, ਰਾਮਚੰਦਰ ਯਾਦਵ, ਆਪ ਦੇ ਹੋਰ ਆਗੂ, ਸੈਂਕੜਿਆਂ ਦੀ ਗਿਣਤੀ ਵਿੱਚ ਆਪ ਵਰਕਰ ਅਤੇ ਸ਼ਹੀਦ ਉਧਮ ਸਿੰਘ ਭਵਨ ਦੇ ਚੇਅਰਮੈਨ, ਜਰਨੈਲ ਸਿੰਘ, ਵਿੱਤ ਸਕੱਤਰ, ਰਾਮ ਗੋਪਾਲ ਧੂਤ ਅਤੇ ਸਕੱਤਰ ਰਾਮ ਸਿੰਘ ਮੌਜੂਦ ਰਹੇ।

ਇਸ ਮੌਕੇ ਉਤੇ ਮੇਅਰ ਕੁਲਦੀਪ ਕੁਮਾਰ ਨੇ ਸ੍ਰੀ ਮਨੀਸ਼ ਤਿਵਾੜੀ ਨੂੰ ਲੋਕ ਸਭਾ ਮੈਂਬਰ ਬਣਨ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਪਹਿਲਾਂ ਇੰਡੀਆ ਅਲਾਇੰਸ ਦੇ ਤਹਿਤ ਬੀਜੇਪੀ ਨੂੰ ਚੰਡੀਗੜ੍ਹ ਨਗਰ ਨਿਗਮ ਵਿਚੋਂ ਬਾਹਰ ਕੀਤਾ ਗਿਆ ਅਤੇ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਸਾਂਝੇ ਤੌਰ ਲੜੀਆਂ ਗਈਆਂ ਲੋਕ ਸਭਾ ਚੋਣਾਂ ਦੇ ਵਿੱਚ ਚੰਡੀਗੜ੍ਹ ਵਿਚੋਂ ਬੀਜੇਪੀ ਦਾ ਪੂਰੀ ਤਰ੍ਹਾਂ ਨਾਲ ਸਫ਼ਾਇਆ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਦੇ ਲਈ ਚੰਡੀਗੜ੍ਹ ਵਾਸੀਆਂ ਨੂੰ ਵੀ ਵਧਾਈ ਦਿੱਤੀ।

ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਉਤੇ ਸ੍ਰੀ ਮਨੀਸ਼ ਤਿਵਾੜੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਲੋਕ ਸਭਾ ਮੈਂਬਰ ਬਣਨ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਮਨੀਸ਼ ਤਿਵਾੜੀ ਦੇ ਲੋਕ ਸਭਾ ਮੈਂਬਰ ਬਣਨ ਪਿੱਛੇ ਆਪ ਅਤੇ ਕਾਂਗਰਸ ਦੇ ਵਿਚਾਲੇ ਹਰ ਪੱਧਰ ਚੰਗਾ ਤਾਲਮੇਲ ਰਿਹਾ ਹੈ। ਚੰਡੀਗੜ੍ਹ ਵਾਸੀਆਂ ਨੇ ਸਿਰਫ ਮਨੀਸ਼ ਤਿਵਾੜੀ ਨੂੰ ਐਮਪੀ ਨਹੀਂ ਬਣਾਇਆ, ਬਲਕਿ ਬੀਜੇਪੀ ਦੇ ਹੰਕਾਰ ਨੂੰ ਤੋੜਿਆ ਹੈ, ਜੋ ਕਿ ਬੀਜੇਪੀ ਦੇ ਹਰ ਆਗੂ ਵਿੱਚ ਪਿਛਲੇ 10 ਤੋਂ ਆ ਗਿਆ ਸੀ। 

ਬੀਜੇਪੀ ਵਲੋਂ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਬਿਲਕੁੱਲ ਵੀ ਨਹੀਂ ਪੁੱਛਿਆ ਗਿਆ। ਆਮ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਲੋਕ ਚਾਹੁਣ ਤਾਂ ਕਦੇ ਵੀ ਕਿਸੇ ਆਗੂ ਨੂੰ ਅਸਮਾਨ ਤੇ ਚੜਾ ਸਕਦੇ ਹਨ ਅਤੇ ਕਦੇ ਵੀ ਉਸ ਨੂੰ ਫਰਸ਼ ਤੇ ਲਿਆ ਸਕਦੇ ਹਨ। ਬੀਜੇਪੀ ਨੂੰ ਆਪਣੀ ਸੱਤਾ ਦਾ ਹੰਕਾਰ ਹੋ ਗਿਆ ਸੀ, ਜਿਸ ਕਾਰਨ ਲੋਕਾਂ ਵਿਚਕਾਰ ਬੀਜੇਪੀ ਦੇ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਸੀ। 

ਉਨ੍ਹਾਂ ਕਿਹਾ ਕਿ ਛੇਤੀ ਹੀ ਕੇਂਦਰ ਵਿੱਚ ਇੰਡੀਆ ਅਲਾਇੰਸ ਦੀ ਸਰਕਾਰ ਦੇਖਣ ਨੂੰ ਮਿਲੇਗੀ ਅਤੇ ਆਮ ਲੋਕਾਂ ਦੀ ਸੁਣਵਾਈ ਹੋਵੇਗੀ। ਇਸ ਮੌਕੇ ਉਤੇ ਐਮਪੀ ਸ੍ਰੀ ਮਨੀਸ਼ ਤਿਵਾੜੀ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ, ਆਗੂਆਂ ਅਤੇ ਕੌਂਸਲਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਤੁਹਾਡਾ ਸਾਰਿਆਂ ਦਾ ਸਾਰੀ ਉਮਰ ਰਿਣੀ ਰਹਾਂਗਾ ਕਿ ਤੁਸੀਂ ਮੇਰੀ ਦਿਲ ਤੋਂ ਸਪੋਰਟ ਕਰਕੇ ਅੱਜ ਮੈਨੂੰ ਐਮਪੀ ਦੀ ਕੁਰਸੀ ਤੇ ਬਿਠਾਇਆ ਹੈ। 

ਉਨ੍ਹਾਂ ਕਿਹਾ ਕਿ ਇਹ ਜਿੱਤ ਇਸ ਲਈ ਸੰਭਵ ਹੋ ਸਕੀ, ਕਿਉਂਕਿ ਤੁਸੀਂ ਸਾਰਿਆਂ ਨੇ ਇਸ ਚੋਣ ਨੂੰ ਆਪਣਾ ਸਮਝ ਕੇ ਲੜਿਆ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਚੰਡੀਗੜ੍ਹ ਦੇ ਹਰ ਬੂਥ ਤੋਂ ਪੂਰਾ ਸਮਰਥਨ ਮਿਲਿਆ। ਇੰਡੀਆ ਅਲਾਇੰਸ ਦੀ ਸਭ ਤੋਂ ਅਹਿਮ ਅਤੇ ਬਹੁਤ ਵਧੀਆ ਕੋਆਰਡੀਨੇਸ਼ਨ ਦੀ ਝਲਕ ਜੇਕਰ ਕਿਤੇ ਦੇਖੀ ਗਈ ਹੈ ਤਾਂ ਉਹ ਚੰਡੀਗੜ੍ਹ ਵਿੱਚ ਦੇਖੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ ਇੰਡੀਆ ਅਲਾਇੰਸ ਬਹੁਤ ਚੰਗੇ ਹੋਣਗੇ। 

ਉਨ੍ਹਾਂ ਨੇ ਕਾਂਗਰਸ ਅਤੇ ਆਪ ਦੀ ਲੀਡਰਸ਼ਿਪ ਨੂੰ ਅਪੀਲ ਵੀ ਕੀਤੀ, ਕਿ ਇਸ ਗਠਬੰਧਨ ਨੂੰ ਅੱਗੇ ਵੀ ਹੋਰ ਵਧੀਆ ਤਰੀਕੇ ਨਾਲ ਜਾਰੀ ਰੱਖਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨਾਲ ਜੋ ਵੀ ਵਾਅਦੇ ਕੀਤੇ ਗਏ ਹਨ, ਉਨ੍ਹਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਵਾਸੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

आप ने मनीष तिवारी को सांसद बनने पर दी बधाई

मनीष तिवारी ने आप का किया धन्यवाद

चंडीगढ़

आम आदमी पार्टी (आप) चंडीगढ़ ने आज शहीद उधम सिंह भवन, सेक्टर 44, चंडीगढ़ में आयोजित एक कार्यक्रम के दौरान चंडीगढ़ से इंडिया एलायंस के सांसद श्री मनीष तिवारी का लोकसभा सदस्य बनने पर स्वागत किया। कार्यक्रम का नेतृत्व पंजाब जल आपूर्ति एवं सीवरेज बोर्ड के चेयरमैन एवं सह-प्रभारी आप चंडीगढ़ डॉ. एसएस आहलूवालिया ने किया।

इस मौके पर कांग्रेस अध्यक्ष एच.एस. लक्की, मेयर कुलदीप कुमार, आप नेता चंद्रमुखी शर्मा, डाॅ. हरमीत सिंह, विजय पाल और पार्षद प्रेम लता, योगेश ढींगरा, दमनप्रीत सिंह, जसविंदर कौर, नेहा मुसावत, पूनम कुमारी, अंजू कत्याल, हरदीप सिंह बुटेरला, रामचन्द्र यादव, अन्य आप नेता, सैकड़ों आप कार्यकर्ता और शहीद उधम सिंह भवन के चेयरमैन जरनैल सिंह, वित्त सचिव राम गोपाल धूत और सचिव राम सिंह उपस्थित थे।

इस अवसर पर मेयर कुलदीप कुमार ने श्री मनीष तिवारी को लोकसभा सदस्य बनने पर बधाई दी और कहा कि पहले चंडीगढ़ नगर निगम से भाजपा को इंडिया अलायंस के तहत बाहर किया गया और अब लोकसभा चुनाव में आम आदमी पार्टी और कांग्रेस ने चंडीगढ़ से भाजपा का पूरी तरह सफाया कर दिया है। उन्होंने इसके लिए चंडीगढ़ वासियों को बधाई भी दी।

डॉ. एसएस आहलूवालिया ने इस अवसर पर श्री मनीष तिवारी को सिरोपा देकर  सम्मानित किया और उन्हें लोकसभा सदस्य बनने पर बधाई देते हुए कहा कि श्री मनीष तिवारी के लोकसभा सदस्य बनने के पीछे आप और कांग्रेस के बीच हर स्तर पर अच्छा समन्वय रहा है। चंडीगढ़ की जनता ने न सिर्फ मनीष तिवारी को सांसद बनाया है, बल्कि बीजेपी का वह घमंड भी तोड़ दिया है, जो पिछले 10 से बीजेपी के हर नेता पर चढ़ा हुआ था। 

भाजपा ने अपने कार्यकाल में जनता से का हाल ही नहीं जाना। आम लोगों को भगवान भरोसे छोड़ दिया गया। उन्होंने आगे कहा कि अगर लोग चाहें तो किसी नेता को कभी भी आसमान पर उठा सकते हैं और कभी भी नीचे गिरा सकते हैं। बीजेपी को अपनी ताकत का अहंकार हो गया था, जिससे लोगों में बीजेपी के प्रति काफी गुस्सा था। 

उन्होंने कहा कि जल्द ही केंद्र में इंडिया एलायंस की सरकार बनेगी और आम लोगों की बात सुनी जायेगी। इस अवसर पर सांसद श्री मनीष तिवारी ने आम आदमी पार्टी के सभी कार्यकर्ताओं, नेताओं और पार्षदों को धन्यवाद देते हुए कहा कि मैं जीवन भर आप सभी का ऋणी रहूंगा कि आपने दिल से मेरा साथ दिया और मुझे सांसद की कुर्सी पर बिठाया।  

उन्होंने कहा कि यह जीत इसलिए संभव हो सकी क्योंकि यह चुनाव आप सभी ने अपना मानकर लड़ा। उन्होंने आगे कहा कि चंडीगढ़ के हर बूथ से हमें पूरा समर्थन मिला। इंडिया एलायंस का सबसे महत्वपूर्ण और बेहतरीन समन्वय अगर कहीं देखा गया है तो वह है चंडीगढ़। उन्होंने कहा कि आने वाले दिनों में इंडिया अलायंस बहुत अच्छा होगा। 

उन्होंने कांग्रेस और आप नेतृत्व से इस गठबंधन को बेहतर तरीके से जारी रखने की भी अपील की। उन्होंने आगे कहा कि चंडीगढ़ की जनता से जो भी वादे किए गए हैं, उन्हें जल्द पूरा किया जाएगा और चंडीगढ़ की जनता को बेहतर सुविधाएं मुहैया कराई जाएंगी।

 

Tags: Manish Tewari , Punjab Pradesh Congress Committee , Congress , Indian National Congress , Dr. S.S Ahluwalia , AAP , Aam Aadmi Party , Aam Aadmi Party Punjab , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD