Sunday, 23 June 2024

 

 

ਖ਼ਾਸ ਖਬਰਾਂ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਪਣੀ ਚੋਣ ਮੁਹਿੰਮ ਕੀਤੀ ਸ਼ੁਰੂ ਮੁੱਖ ਮੰਤਰੀ ਵੱਲੋਂ ਭਗਤ ਕਬੀਰ ਜੀ ਦੇ ਜੀਵਨ ਤੇ ਫਲਸਫੇ ‘ਤੇ ਵਿਆਪਕ ਖੋਜ ਕਰਨ ਲਈ ‘ਭਗਤ ਕਬੀਰ ਧਾਮ’ ਸਥਾਪਤ ਕਰਨ ਦਾ ਐਲਾਨ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਡੇਰਾਬੱਸੀ ਦਾ ਦੌਰਾ ਸਿਲਾਈ ਮਸ਼ੀਨਾਂ ਦੀ ਮਦਦ ਨਾਲ ਇਨ੍ਹਾਂ ਵਿਧਵਾ ਔਰਤਾਂ ਦੀ ਆਰਥਿਕਤਾ ਵਿੱਚ ਹੋਵੇਗਾ ਸੁਧਾਰ - ਪਰਮਵੀਰ ਸਿੰਘ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ ਰਾਜ ਨੂੰ ਹਰਿਆ-ਭਰਿਆ ਬਣਾਉਣ ਲਈ ਇਸ ਸ਼ੀਜਨ ਦੌਰਾਨ ਲਗਾਏ ਜਾਣਗੇ ਲੱਗੱਭਗ 2.50 ਕਰੋੜ ਬੂਟੇ - ਕ੍ਰਿਸ਼ਨ ਕੁਮਾਰ ਨਰਿੰਦਰ ਕੌਰ ਭਰਾਜ ਵੱਲੋਂ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਡਰੇਨਾਂ ਤੇ ਚੋਆਂ ਦੀ ਸਫ਼ਾਈ ਪ੍ਰਕਿਰਿਆ ਮੁਕੰਮਲ ਕਰਨ ਦੇ ਆਦੇਸ਼ ਐਮਪੀ ਸੰਜੀਵ ਅਰੋੜਾ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨਾਲ ਕੀਤੀ ਮੁਲਾਕਾਤ ਪੀ.ਐਸ.ਪੀ.ਸੀ.ਐਲ ਨੇ 19 ਜੂਨ ਨੂੰ 16,078 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ : ਹਰਭਜਨ ਸਿੰਘ ਈ.ਟੀ.ਓ. ਜ਼ਮੀਨ ਦਾ ਇੰਤਕਾਲ ਕਰਨ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅੰਤਰਰਾਸ਼ਟਰੀ ਯੋਗ ਦਿਵਸ 2024 ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦਾ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਸੰਬੋਧਨ” ਸ੍ਰੀਨਗਰ ਵਿੱਚ ਡਲ ਝੀਲ ‘ਤੇ ਇਸ ਵਰ੍ਹੇ ਯੋਗ ਦਿਵਸ ਪ੍ਰੋਗਰਾਮ ਵਿੱਚ ਮਨੋਰਮ ਵਾਤਾਵਰਣ ਦਾ ਅਹਿਸਾਸ ਹੋਇਆ: ਪ੍ਰਧਾਨ ਮੰਤਰੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕਾਰਗਰ ਅਭਿਆਸ ਹੈ ਯੋਗ: ਮੀਤ ਹੇਅਰ ਸੀਜੀਸੀ ਲਾਂਡਰਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਯੋਗ ਨੂੰ ਅਪਣਾ ਕੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ : ਲਖਬੀਰ ਸਿੰਘ ਰਾਏ 01 ਜੁਲਾਈ ਤੋਂ 31 ਅਗਸਤ 2024 ਤੱਕ ਚਲਾਈ ਜਾਵੇਗੀ ਵਿਸ਼ੇਸ਼ ਦਸਤ ਰੋਕੂ ਮੁਹਿੰਮ-ਡਿਪਟੀ ਕਮਿਸ਼ਨਰ ਗਾਂਧੀ ਗਾਰਡਨ ਵਿਖੇ ਮਨਾਇਆ ਗਿਆ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮੋਗਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 37.50 ਲੱਖ ਦੀ ਲਾਗਤ ਵਾਲੀਆਂ 5 ਨਵੀਂਆਂ ਟਾਟਾ ਏਸ ਗੱਡੀਆਂ ਹਰੀ ਝੰਡੀ ਦਿਖਾ ਕੇ ਰਵਾਨਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਓਪਰੇਸ਼ਨ ਈਗਲ ਦੇ ਤਹਿਤ ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਨੇ ਸੰਵੇਦਨਸ਼ੀਲ ਥਾਂਵਾਂ ਤੇ ਘਰਾਂ ਦੀ ਕੀਤੀ ਚੈਕਿੰਗ

 

ਰਿਟਰਨਿੰਗ ਅਫ਼ਸਰ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਸੌਂਪਿਆ ਜੇਤੂ ਸਰਟੀਫਿਕੇਟ

 Dharamvir Gandhi, Punjab Pradesh Congress Committee, Congress, Punjab Congress, Punjab, Patiala, DC Patiala, Deputy Commissioner Patiala, Showkat Ahmad Parray, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਪਟਿਆਲਾ , 04 Jun 2024

ਲੋਕ ਸਭਾ ਹਲਕਾ ਪਟਿਆਲਾ-13 ਲਈ 1 ਜੂਨ ਨੂੰ ਪਈਆਂ ਵੋਟਾਂ ਦੀ ਅੱਜ ਲੋਕ ਸਭਾ ਹਲਕੇ ਦੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ ਵੱਖ-ਵੱਖ ਗਿਣਤੀ ਕੇਂਦਰਾਂ ਵਿਖੇ ਹੋਈ ਗਿਣਤੀ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ 14 ਹਜ਼ਾਰ 831 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 3 ਲੱਖ 5 ਹਜ਼ਾਰ 616 ਵੋਟਾਂ ਹਾਸਲ ਹੋਈਆਂ। 

ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਨੂੰ 2 ਲੱਖ 90 ਹਜ਼ਾਰ 785 ਵੋਟਾਂ ਮਿਲੀਆਂ ਹਨ। ਜਦੋਂ ਭਾਰਤੀ ਜਨਤਾ ਪਾਰਟੀ ਦੇ ਪਰਨੀਤ ਕੌਰ ਨੂੰ 2 ਲੱਖ 88 ਹਜ਼ਾਰ 998 ਵੋਟਾਂ ਹਾਸਲ ਹੋਈਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 1 ਲੱਖ 53 ਹਜ਼ਾਰ 978 ਵੋਟਾਂ ਮਿਲੀਆਂ। ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਸੰਪੰਨ ਹੋਣ ਮਗਰੋਂ ਡਾ. ਧਰਮਵੀਰ ਗਾਂਧੀ ਨੇ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਤੋਂ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ।

ਲੋਕ ਸਭਾ ਹਲਕਾ ਪਟਿਆਲਾ ਦੇ ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਮਗਰੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਵੀ.ਵੀ.ਪੈਟ ਮਸ਼ੀਨਾਂ ਦੀਆਂ ਪਰਚੀਆਂ ਦਾ ਵੀ ਮਿਲਾਣ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਲੋਕ ਸਭਾ ਹਲਕਾ ਪਟਿਆਲਾ-13 ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚ ਕੁੱਲ 18 ਲੱਖ 6 ਹਜ਼ਾਰ 424 ਵੋਟਰਾਂ ਵਿਚੋਂ 63.63 ਫੀਸਦੀ 11 ਲੱਖ 45 ਹਜ਼ਾਰ 62 ਵੈਲਿਡ ਵੋਟਾਂ ਭੁਗਤੀਆਂ ਸਨ। ਪਈਆਂ ਵੋਟਾਂ ਵਿੱਚੋਂ 509 ਵੋਟਾਂ ਰੱਦ ਹੋਈਆਂ ਤੇ ਨੋਟਾ ਨੂੰ ਕੁਲ 6681 ਵੋਟਾਂ ਪਈਆਂ ਸਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਜ ਹੋਈ ਗਿਣਤੀ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਬਸਪਾ ਦੇ ਜਗਜੀਤ ਸਿੰਘ ਛੜਬੜ ਨੂੰ ਕੁਲ 22400 ਵੋਟਾਂ ਮਿਲੀਆਂ। ਅਮਰਜੀਤ ਸਿੰਘ ਜਾਗਦੇ ਰਹੋ ਨੂੰ 1992, ਕ੍ਰਿਸ਼ਨ ਕੁਮਾਰ ਗਾਬਾ ਨੂੰ 1008, ਦਵਿੰਦਰ ਰਾਜਪੂਤ 2311, ਪ੍ਰੋ. ਮਹਿੰਦਰਪਾਲ ਸਿੰਘ ਨੂੰ ਕੁਲ 47274 ਵੋਟਾਂ, ਮਨਦੀਪ ਸਿੰਘ ਨੂੰ 973 ਵੋਟਾਂ, ਰਣਜੀਤ ਸਿੰਘ ਨੂੰ 1967 ਵੋਟਾਂ ਮਿਲੀਆਂ। 

ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 3812, ਸੁਖਵਿੰਦਰ ਸਿੰਘ ਨੂੰ 2894, ਗੁਰਬਚਨ ਸਿੰਘ ਨੂੰ 1594, ਚਮਕੀਲਾ ਸਿੰਘ ਨੂੰ 1228, ਜਗਦੀਸ਼ ਕੁਮਾਰ ਨੂੰ 3239, ਜੋਧ ਸਿੰਘ ਪਰਮਾਰ ਕੌਲੀ ਨੂੰ 2795, ਡਿੰਪਲ ਨੂੰ 850, ਨੀਰਜ ਕੁਮਾਰ ਨੰਨ੍ਹਾ ਨੂੰ 2302, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 2267, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 1569, ਬਿੰਦਰ ਕੌਰ ਨੂੰ 711, ਮੱਖਣ ਸਿੰਘ ਨੂੰ 907, ਮਨੋਜ ਕੁਮਾਰ ਨੂੰ 674, ਲਾਭ ਸਿੰਘ ਪਾਲ ਨੂੰ 1443 ਅਤੇ ਵਿਸ਼ਾਲ ਸ਼ਰਮਾ ਨੂੰ ਕੁਲ 1475 ਵੋਟਾਂ ਪਈਆਂ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕੇ ਲਈ ਪ੍ਰਾਪਤ ਹੋਏ 3187 ਕੁਲ ਪੋਸਟਲ ਬੈਲੇਟ ਪੇਪਰਾਂ ਵਿੱਚੋਂ 509 ਰੱਦ ਹੋਏ ਹਨ। ਇਨ੍ਹਾਂ ਡਾਕ ਰਾਹੀਂ ਮਿਲੀਆਂ ਵੋਟਾਂ ਵਿੱਚੋਂ 40 ਨੋਟਾ ਨੂੰ ਤੇ ਵੈਲਿਡ 2638 ਵਿੱਚੋਂ ਡਾ. ਧਰਮਵੀਰ ਗਾਂਧੀ ਨੂੰ 944, ਡਾ. ਬਲਬੀਰ ਸਿੰਘ ਨੂੰ 700, ਪਰਨੀਤ ਕੌਰ ਨੂੰ 528,ਐਨ.ਕੇ. ਸ਼ਰਮਾ ਨੂੰ 198, ਜਗਜੀਤ ਸਿੰਘ ਛੜਬੜ ਨੂੰ 66, ਪੋ. ਮਹਿੰਦਰਪਾਲ ਸਿੰਘ ਨੂੰ 122, ਅਮਰਜੀਤ ਸਿੰਘ ਜਾਗਦੇ ਰਹੇ ਨੂੰ 11 ਤੇ ਹੋਰਨਾਂ ਉਮੀਦਵਾਰਾਂ ਨੂੰ 10 ਤੋਂ ਘੱਟ ਵੋਟਾਂ ਡਾਕ ਰਾਹੀਂ ਮਿਲੀਆਂ।

ਜਿਕਰਯੋਗ ਹੈ ਕਿ ਅੱਜ ਸਵੇਰੇ ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਨਿਗਰਾਨ ਓਮ ਪ੍ਰਕਾਸ਼ ਬਕੋੜੀਆ ਨੇ ਸਟਰੌਂਗ ਰੂਮ ਦੇ ਤਾਲੇ ਤੇ ਸੀਲਾਂ ਆਪਣੀ ਨਿਗਰਾਨੀ ਹੇਠ ਖੁਲ੍ਹਵਾ ਕੇ ਗਿਣਤੀ ਸ਼ੁਰੂ ਕਰਵਾਈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਵੋਟਾਂ ਦੀ ਗਿਣਤੀ ਦੀ ਸਮੁੱਚੀ ਪ੍ਰਕ੍ਰਿਆ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕੀਤੀ।

ਸ਼ੌਕਤ ਅਹਿਮਦ ਪਰੇ ਨੇ ਸਮੁੱਚੀ ਚੋਣ ਪ੍ਰਕ੍ਰਿਆ ਪੁਰ-ਅਮਨ ਸਫ਼ਲਤਾ ਪੂਰਵਕ ਨੇਪਰੇ ਚੜ੍ਹਨ ਲਈ ਸਮੂਹ ਚੋਣ ਲੜ ਰਹੇ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਹਲਕੇ ਦੇ ਵੋਟਰਾਂ ਤੇ ਮੀਡੀਆ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਐਸ.ਪੀ. ਸਿਟੀ ਸਰਫ਼ਰਾਜ ਆਲਮ, ਏ.ਡੀ.ਸੀ. (ਜ) ਕੰਚਨ ਏ.ਡੀ.ਸੀ. (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਏਡੀਸੀ ਸ਼ਹਿਰੀ‌ ਵਿਕਾਸ ਨਵਰੀਤ ਕੌਰ ਸੇਖੋਂ, ਪੀ.ਡੀ.ਏ. ਦੇ ਈ.ਓ. ਦੀਪਜੋਤ ਕੌਰ ਨੇ ਵੀ ਅਹਿਮ ਭੂਮਿਕਾ ਨਿਭਾਈ। 

ਗਿਣਤੀ ਮੌਕੇ ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਸੰਜੀਵ ਕੁਮਾਰ ਸ਼ਰਮਾ, ਜ਼ਿਲ੍ਹਾ ਮਾਲ ਅਫ਼ਸਰ ਗੁਰਲੀਨ ਕੌਰ, ਡੀ.ਡੀ.ਪੀ.ਓ. ਅਮਨਦੀਪ ਕੌਰ ਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ, ਡੀ.ਐਸ.ਐਮ. ਸੁਖਮੰਦਰ ਸਿੰਘ ਤੇ ਅਮਰਿੰਦਰ ਸਿੰਘ ਵੀ ਮੌਜੂਦ ਸਨ। ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਵਿਧਾਨ ਸਭਾ ਹਲਕਾ ਵਾਰ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ 109-ਨਾਭਾ ਵਿੱਚ ਡਾ. ਧਰਮਵੀਰ ਗਾਂਧੀ 36230, ਡਾ. ਬਲਬੀਰ ਸਿੰਘ 32577, ਪਰਨੀਤ ਕੌਰ ਨੂੰ 22198 ਵੋਟਾਂ ਮਿਲੀਆਂ, ਇਥੇ ਐਨ.ਕੇ. ਸ਼ਰਮਾ ਨੂੰ 18345, ਬਹੁਜਨ ਸਮਾਜ ਪਾਰਟੀ ਦੇ ਜਗਜੀਤ ਸਿੰਘ ਛੜਬੜ ਨੂੰ 3096 ਵੋਟਾਂ ਮਿਲੀਆਂ।

ਜਨ ਜਨਵਾਦੀ ਪਾਰਟੀ ਦੇ ਅਮਰਜੀਤ ਸਿੰਘ ਜਾਗਦੇ ਰਹੋ ਨੂੰ 176, ਹਿੰਦੁਸਤਾਨ ਸ਼ਕਤੀ ਸੇਨਾ ਦੇ ਕ੍ਰਿਸ਼ਨ ਕੁਮਾਰ ਗਾਬਾ ਨੂੰ 94, ਭਾਰਤੀ ਜਵਾਨ ਕਿਸਾਨ ਪਾਰਟੀ ਦੇ ਦਵਿੰਦਰ ਰਾਜਪੂਤ 241, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਪ੍ਰੋ. ਮਹਿੰਦਰਪਾਲ ਸਿੰਘ ਨੂੰ 4045 ਵੋਟਾਂ, ਰੈਵੋਲਿਊਸ਼ਨਰੀ ਸੋਸ਼ਲਿਸ਼ਟ ਪਾਰਟੀ ਦੇ ਮਨਦੀਪ ਸਿੰਘ ਨੂੰ 89 ਵੋਟਾਂ, ਅਖਿਲ ਭਾਰਤੀਯ ਪਰਿਵਾਰ ਪਾਰਟੀ ਦੇ ਰਣਜੀਤ ਸਿੰਘ ਨੂੰ 234 ਵੋਟਾਂ ਮਿਲੀਆਂ। 

ਜਦੋਂਕਿ ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 434, ਸੁਖਵਿੰਦਰ ਸਿੰਘ ਨੂੰ 257, ਗੁਰਬਚਨ ਸਿੰਘ ਨੂੰ 186, ਚਮਕੀਲਾ ਸਿੰਘ ਨੂੰ 122, ਜਗਦੀਸ਼ ਕੁਮਾਰ ਨੂੰ 337, ਜੋਧ ਸਿੰਘ ਪਰਮਾਰ ਕੌਲੀ ਨੂੰ 267, ਡਿੰਪਲ ਨੂੰ 79, ਨੀਰਜ ਕੁਮਾਰ ਨੰਨ੍ਹਾ ਨੂੰ 177, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 203, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 162, ਬਿੰਦਰ ਕੌਰ ਨੂੰ 88, ਮੱਖਣ ਸਿੰਘ ਨੂੰ 177, ਮਨੋਜ ਕੁਮਾਰ ਨੂੰ 67, ਲਾਭ ਸਿੰਘ ਪਾਲ ਨੂੰ 139, ਵਿਸ਼ਾਲ ਸ਼ਰਮਾ ਨੂੰ 189 ਤੇ ਨੋਟਾ ਨੂੰ 866 ਵੋਟਾਂ ਪਈਆਂ।

ਹਲਕਾ 110-ਪਟਿਆਲਾ ਦਿਹਾਤੀ ਦੀਆਂ ਵੋਟਾਂ ਦੀ ਗਿਣਤੀ 'ਚ ਵਿੱਚ ਡਾ. ਧਰਮਵੀਰ ਗਾਂਧੀ ਨੂੰ 34985, ਡਾ. ਬਲਬੀਰ ਸਿੰਘ 37446, ਪਰਨੀਤ ਕੌਰ ਨੂੰ 30320 ਵੋਟਾਂ ਮਿਲੀਆਂ, ਇਥੇ ਐਨ.ਕੇ. ਸ਼ਰਮਾ ਨੂੰ 15182, ਬਹੁਜਨ ਸਮਾਜ ਪਾਰਟੀ ਦੇ ਜਗਜੀਤ ਸਿੰਘ ਛੜਬੜ ਨੂੰ 2457 ਵੋਟਾਂ ਮਿਲੀਆਂ।ਅਮਰਜੀਤ ਸਿੰਘ ਜਾਗਦੇ ਰਹੋ ਨੂੰ 162, ਕ੍ਰਿਸ਼ਨ ਕੁਮਾਰ ਗਾਬਾ ਨੂੰ 122, ਦਵਿੰਦਰ ਰਾਜਪੂਤ 169, ਪ੍ਰੋ. ਮਹਿੰਦਰਪਾਲ ਸਿੰਘ ਨੂੰ 5312 ਵੋਟਾਂ, ਮਨਦੀਪ ਸਿੰਘ ਨੂੰ 77 ਵੋਟਾਂ, ਰਣਜੀਤ ਸਿੰਘ ਨੂੰ 158 ਵੋਟਾਂ ਮਿਲੀਆਂ।

ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 328, ਸੁਖਵਿੰਦਰ ਸਿੰਘ ਨੂੰ 382, ਗੁਰਬਚਨ ਸਿੰਘ ਨੂੰ 138, ਚਮਕੀਲਾ ਸਿੰਘ ਨੂੰ 75, ਜਗਦੀਸ਼ ਕੁਮਾਰ ਨੂੰ 295, ਜੋਧ ਸਿੰਘ ਪਰਮਾਰ ਕੌਲੀ ਨੂੰ 228, ਡਿੰਪਲ ਨੂੰ 53, ਨੀਰਜ ਕੁਮਾਰ ਨੰਨ੍ਹਾ ਨੂੰ 146, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 170, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 115, ਬਿੰਦਰ ਕੌਰ ਨੂੰ 45, ਮੱਖਣ ਸਿੰਘ ਨੂੰ 75, ਮਨੋਜ ਕੁਮਾਰ ਨੂੰ 52, ਲਾਭ ਸਿੰਘ ਪਾਲ ਨੂੰ 115, ਵਿਸ਼ਾਲ ਸ਼ਰਮਾ ਨੂੰ 109 ਤੇ ਨੋਟਾ ਨੂੰ 968 ਵੋਟਾਂ ਪਈਆਂ।

ਹਲਕਾ 111-ਰਾਜਪੁਰਾ ਦੀਆਂ ਵੋਟਾਂ ਗਿਣਤੀ ਦੌਰਾਨ ਡਾ. ਧਰਮਵੀਰ ਗਾਂਧੀ ਨੂੰ 32032, ਡਾ. ਬਲਬੀਰ ਸਿੰਘ ਨੂੰ 22336, ਪਰਨੀਤ ਕੌਰ ਨੂੰ 37340 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 14057,  ਜਗਜੀਤ ਸਿੰਘ ਛੜਬੜ ਨੂੰ 1829 ਵੋਟਾਂ ਮਿਲੀਆਂ।ਇਸ ਹਲਕੇ ਵਿੱਚ ਅਮਰਜੀਤ ਸਿੰਘ ਜਾਗਦੇ ਰਹੋ ਨੂੰ 109, ਕ੍ਰਿਸ਼ਨ ਕੁਮਾਰ ਗਾਬਾ ਨੂੰ 111, ਦਵਿੰਦਰ ਰਾਜਪੂਤ 156, ਪ੍ਰੋ. ਮਹਿੰਦਰਪਾਲ ਸਿੰਘ ਨੂੰ 4982 ਵੋਟਾਂ, ਮਨਦੀਪ ਸਿੰਘ ਨੂੰ 158 ਵੋਟਾਂ, ਰਣਜੀਤ ਸਿੰਘ ਨੂੰ 214 ਵੋਟਾਂ ਮਿਲੀਆਂ।

ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 315, ਸੁਖਵਿੰਦਰ ਸਿੰਘ ਨੂੰ 191, ਗੁਰਬਚਨ ਸਿੰਘ ਨੂੰ 134, ਚਮਕੀਲਾ ਸਿੰਘ ਨੂੰ 98, ਜਗਦੀਸ਼ ਕੁਮਾਰ ਨੂੰ 330, ਜੋਧ ਸਿੰਘ ਪਰਮਾਰ ਕੌਲੀ ਨੂੰ 234, ਡਿੰਪਲ ਨੂੰ 91, ਨੀਰਜ ਕੁਮਾਰ ਨੰਨ੍ਹਾ ਨੂੰ 554, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 255, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 124, ਬਿੰਦਰ ਕੌਰ ਨੂੰ 38, ਮੱਖਣ ਸਿੰਘ ਨੂੰ 60, ਮਨੋਜ ਕੁਮਾਰ ਨੂੰ 56, ਲਾਭ ਸਿੰਘ ਪਾਲ ਨੂੰ 101, ਵਿਸ਼ਾਲ ਸ਼ਰਮਾ ਨੂੰ 106 ਤੇ ਨੋਟਾ ਨੂੰ 683 ਵੋਟਾਂ ਪਈਆਂ।

ਇਸੇ ਤਰ੍ਹਾਂ 112 ਡੇਰਾਬਸੀ ਹਲਕੇ ਵਿੱਚ ਡਾ. ਧਰਮਵੀਰ ਗਾਂਧੀ ਨੂੰ 46621, ਡਾ. ਬਲਬੀਰ ਸਿੰਘ 36390, ਪਰਨੀਤ ਕੌਰ ਨੂੰ 65742 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 33748, ਜਗਜੀਤ ਸਿੰਘ ਛੜਬੜ ਨੂੰ 4197 ਵੋਟਾਂ ਮਿਲੀਆਂ।ਅਮਰਜੀਤ ਸਿੰਘ ਜਾਗਦੇ ਰਹੋ ਨੂੰ 192, ਕ੍ਰਿਸ਼ਨ ਕੁਮਾਰ ਗਾਬਾ ਨੂੰ 100, ਦਵਿੰਦਰ ਰਾਜਪੂਤ 225, ਪ੍ਰੋ. ਮਹਿੰਦਰਪਾਲ ਸਿੰਘ ਨੂੰ 3980 ਵੋਟਾਂ, ਮਨਦੀਪ ਸਿੰਘ ਨੂੰ 123 ਵੋਟਾਂ, ਰਣਜੀਤ ਸਿੰਘ ਨੂੰ 233 ਵੋਟਾਂ ਮਿਲੀਆਂ।

ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 346, ਸੁਖਵਿੰਦਰ ਸਿੰਘ ਨੂੰ 244, ਗੁਰਬਚਨ ਸਿੰਘ ਨੂੰ 192, ਚਮਕੀਲਾ ਸਿੰਘ ਨੂੰ 142, ਜਗਦੀਸ਼ ਕੁਮਾਰ ਨੂੰ 411, ਜੋਧ ਸਿੰਘ ਪਰਮਾਰ ਕੌਲੀ ਨੂੰ 615, ਡਿੰਪਲ ਨੂੰ 143, ਨੀਰਜ ਕੁਮਾਰ ਨੰਨ੍ਹਾ ਨੂੰ 274, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 362, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 249, ਬਿੰਦਰ ਕੌਰ ਨੂੰ 104, ਮੱਖਣ ਸਿੰਘ ਨੂੰ 81, ਮਨੋਜ ਕੁਮਾਰ ਨੂੰ 80, ਲਾਭ ਸਿੰਘ ਪਾਲ ਨੂੰ 303, ਵਿਸ਼ਾਲ ਸ਼ਰਮਾ ਨੂੰ 221 ਤੇ ਨੋਟਾ ਨੂੰ 926 ਵੋਟਾਂ ਪਈਆਂ।

113-ਘਨੌਰ ਹਲਕੇ ਵਿੱਚ ਡਾ. ਧਰਮਵੀਰ ਗਾਂਧੀ ਨੂੰ 37633 , ਡਾ. ਬਲਬੀਰ ਸਿੰਘ 28543, ਪਰਨੀਤ ਕੌਰ ਨੂੰ 14764 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 16328, ਜਗਜੀਤ ਸਿੰਘ ਛੜਬੜ ਨੂੰ 2688 ਵੋਟਾਂ ਮਿਲੀਆਂ। ਅਮਰਜੀਤ ਸਿੰਘ ਜਾਗਦੇ ਰਹੋ ਨੂੰ 191, ਕ੍ਰਿਸ਼ਨ ਕੁਮਾਰ ਗਾਬਾ ਨੂੰ 109, ਦਵਿੰਦਰ ਰਾਜਪੂਤ 225, ਪ੍ਰੋ. ਮਹਿੰਦਰਪਾਲ ਸਿੰਘ ਨੂੰ 6098 ਵੋਟਾਂ, ਮਨਦੀਪ ਸਿੰਘ ਨੂੰ 103 ਵੋਟਾਂ, ਰਣਜੀਤ ਸਿੰਘ ਨੂੰ 241 ਵੋਟਾਂ ਮਿਲੀਆਂ। 

ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 485, ਸੁਖਵਿੰਦਰ ਸਿੰਘ ਨੂੰ 275, ਗੁਰਬਚਨ ਸਿੰਘ ਨੂੰ 234, ਚਮਕੀਲਾ ਸਿੰਘ ਨੂੰ 132, ਜਗਦੀਸ਼ ਕੁਮਾਰ ਨੂੰ 370, ਜੋਧ ਸਿੰਘ ਪਰਮਾਰ ਕੌਲੀ ਨੂੰ 289, ਡਿੰਪਲ ਨੂੰ 91, ਨੀਰਜ ਕੁਮਾਰ ਨੰਨ੍ਹਾ ਨੂੰ 358, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 210, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 184, ਬਿੰਦਰ ਕੌਰ ਨੂੰ 76, ਮੱਖਣ ਸਿੰਘ ਨੂੰ 86, ਮਨੋਜ ਕੁਮਾਰ ਨੂੰ 64, ਲਾਭ ਸਿੰਘ ਪਾਲ ਨੂੰ 202, ਵਿਸ਼ਾਲ ਸ਼ਰਮਾ ਨੂੰ 168 ਤੇ ਨੋਟਾ ਨੂੰ 532 ਵੋਟਾਂ ਪਈਆਂ।

114-ਸਨੌਰ ਹਲਕੇ ਵਿੱਚ ਡਾ. ਧਰਮਵੀਰ ਗਾਂਧੀ  ਨੂੰ 37846, ਡਾ. ਬਲਬੀਰ ਸਿੰਘ 43048, ਪਰਨੀਤ ਕੌਰ ਨੂੰ 25670 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 19497, ਜਗਜੀਤ ਸਿੰਘ ਛੜਬੜ ਨੂੰ 1723 ਵੋਟਾਂ ਮਿਲੀਆਂ। ਅਮਰਜੀਤ ਸਿੰਘ ਜਾਗਦੇ ਰਹੋ ਨੂੰ 576, ਕ੍ਰਿਸ਼ਨ ਕੁਮਾਰ ਗਾਬਾ ਨੂੰ 150, ਦਵਿੰਦਰ ਰਾਜਪੂਤ 366, ਪ੍ਰੋ. ਮਹਿੰਦਰਪਾਲ ਸਿੰਘ ਨੂੰ 6330 ਵੋਟਾਂ, ਮਨਦੀਪ ਸਿੰਘ ਨੂੰ 131 ਵੋਟਾਂ, ਰਣਜੀਤ ਸਿੰਘ ਨੂੰ 272 ਵੋਟਾਂ ਮਿਲੀਆਂ।

ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 603, ਸੁਖਵਿੰਦਰ ਸਿੰਘ ਨੂੰ 542, ਗੁਰਬਚਨ ਸਿੰਘ ਨੂੰ 216, ਚਮਕੀਲਾ ਸਿੰਘ ਨੂੰ 169, ਜਗਦੀਸ਼ ਕੁਮਾਰ ਨੂੰ 523, ਜੋਧ ਸਿੰਘ ਪਰਮਾਰ ਕੌਲੀ ਨੂੰ 427, ਡਿੰਪਲ ਨੂੰ 119, ਨੀਰਜ ਕੁਮਾਰ ਨੰਨ੍ਹਾ ਨੂੰ 291, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 270, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 249, ਬਿੰਦਰ ਕੌਰ ਨੂੰ 119, ਮੱਖਣ ਸਿੰਘ ਨੂੰ 132, ਮਨੋਜ ਕੁਮਾਰ ਨੂੰ 73, ਲਾਭ ਸਿੰਘ ਪਾਲ ਨੂੰ 210, ਵਿਸ਼ਾਲ ਸ਼ਰਮਾ ਨੂੰ 233 ਤੇ ਨੋਟਾ ਨੂੰ 851 ਵੋਟਾਂ ਪਈਆਂ।

115-ਪਟਿਆਲਾ ਸ਼ਹਿਰੀ ਦੀਆਂ ਵੋਟਾਂ ਦੀ ਗਿਣਤੀ 'ਚ ਡਾ. ਧਰਮਵੀਰ ਗਾਂਧੀ  ਨੂੰ 23035, ਡਾ. ਬਲਬੀਰ ਸਿੰਘ 21105, ਪਰਨੀਤ ਕੌਰ ਨੂੰ 41548 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 4634, ਜਗਜੀਤ ਸਿੰਘ ਛੜਬੜ ਨੂੰ 415 ਵੋਟਾਂ ਮਿਲੀਆਂ।ਅਮਰਜੀਤ ਸਿੰਘ ਜਾਗਦੇ ਰਹੋ ਨੂੰ 103, ਕ੍ਰਿਸ਼ਨ ਕੁਮਾਰ ਗਾਬਾ ਨੂੰ 98, ਦਵਿੰਦਰ ਰਾਜਪੂਤ 115 ਪ੍ਰੋ. ਮਹਿੰਦਰਪਾਲ ਸਿੰਘ ਨੂੰ 1248, ਮਨਦੀਪ ਸਿੰਘ ਨੂੰ 33 ਵੋਟਾਂ, ਰਣਜੀਤ ਸਿੰਘ ਨੂੰ 69 ਵੋਟਾਂ ਮਿਲੀਆਂ।

ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 165, ਸੁਖਵਿੰਦਰ ਸਿੰਘ ਨੂੰ 192, ਗੁਰਬਚਨ ਸਿੰਘ ਨੂੰ 70, ਚਮਕੀਲਾ ਸਿੰਘ ਨੂੰ 43, ਜਗਦੀਸ਼ ਕੁਮਾਰ ਨੂੰ 180, ਜੋਧ ਸਿੰਘ ਪਰਮਾਰ ਕੌਲੀ ਨੂੰ 67, ਡਿੰਪਲ ਨੂੰ 30, ਨੀਰਜ ਕੁਮਾਰ ਨੰਨ੍ਹਾ ਨੂੰ 85, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 180, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 54, ਬਿੰਦਰ ਕੌਰ ਨੂੰ 28, ਮੱਖਣ ਸਿੰਘ ਨੂੰ 35, ਮਨੋਜ ਕੁਮਾਰ ਨੂੰ 45, ਲਾਭ ਸਿੰਘ ਪਾਲ ਨੂੰ 24, ਵਿਸ਼ਾਲ ਸ਼ਰਮਾ ਨੂੰ 69 ਤੇ ਨੋਟਾ ਨੂੰ 663 ਵੋਟਾਂ ਪਈਆਂ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 116-ਸਮਾਣਾ ਹਲਕੇ ਵਿੱਚ ਡਾ. ਧਰਮਵੀਰ ਗਾਂਧੀ  ਨੂੰ 28937, ਡਾ. ਬਲਬੀਰ ਸਿੰਘ 36141, ਪਰਨੀਤ ਕੌਰ ਨੂੰ 26387 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 17871, ਜਗਜੀਤ ਸਿੰਘ ਛੜਬੜ ਨੂੰ 3224 ਵੋਟਾਂ ਮਿਲੀਆਂ।ਅਮਰਜੀਤ ਸਿੰਘ ਜਾਗਦੇ ਰਹੋ ਨੂੰ 228, ਕ੍ਰਿਸ਼ਨ ਕੁਮਾਰ ਗਾਬਾ ਨੂੰ 105, ਦਵਿੰਦਰ ਰਾਜਪੂਤ 344, ਪ੍ਰੋ. ਮਹਿੰਦਰਪਾਲ ਸਿੰਘ ਨੂੰ 7858 ਵੋਟਾਂ, ਮਨਦੀਪ ਸਿੰਘ ਨੂੰ 133 ਵੋਟਾਂ, ਰਣਜੀਤ ਸਿੰਘ ਨੂੰ 280 ਵੋਟਾਂ ਮਿਲੀਆਂ।

ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 589, ਸੁਖਵਿੰਦਰ ਸਿੰਘ ਨੂੰ 420, ਗੁਰਬਚਨ ਸਿੰਘ ਨੂੰ 195, ਚਮਕੀਲਾ ਸਿੰਘ ਨੂੰ 240, ਜਗਦੀਸ਼ ਕੁਮਾਰ ਨੂੰ 382, ਜੋਧ ਸਿੰਘ ਪਰਮਾਰ ਕੌਲੀ ਨੂੰ 407, ਡਿੰਪਲ ਨੂੰ 113, ਨੀਰਜ ਕੁਮਾਰ ਨੰਨ੍ਹਾ ਨੂੰ 222, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 335, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 245, ਬਿੰਦਰ ਕੌਰ ਨੂੰ 104, ਮੱਖਣ ਸਿੰਘ ਨੂੰ 125, ਮਨੋਜ ਕੁਮਾਰ ਨੂੰ 136, ਲਾਭ ਸਿੰਘ ਪਾਲ ਨੂੰ 163, ਵਿਸ਼ਾਲ ਸ਼ਰਮਾ ਨੂੰ 184 ਤੇ ਨੋਟਾ ਨੂੰ 628 ਵੋਟਾਂ ਪਈਆਂ।

ਸ਼ੌਕਤ ਅਹਿਮਦ ਪਰੇ ਨੇ ਅੱਗੇ ਹੋਰ ਦੱਸਿਆ ਕਿ 117-ਸ਼ੁਤਰਾਣਾ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਡਾ. ਧਰਮਵੀਰ ਗਾਂਧੀ  ਨੂੰ 27353, ਆਪ ਪਾਰਟੀ ਦੇ ਡਾ. ਬਲਬੀਰ ਸਿੰਘ 32499, ਭਾਜਪਾ ਦੇ ਪਰਨੀਤ ਕੌਰ ਨੂੰ 24501 ਵੋਟਾਂ ਮਿਲੀਆਂ, ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 14118, ਬਸਪਾ ਦੇ ਜਗਜੀਤ ਸਿੰਘ ਛੜਬੜ ਨੂੰ 2805 ਵੋਟਾਂ ਮਿਲੀਆਂ।ਅਮਰਜੀਤ ਸਿੰਘ ਜਾਗਦੇ ਰਹੋ ਨੂੰ 244, ਕ੍ਰਿਸ਼ਨ ਕੁਮਾਰ ਗਾਬਾ ਨੂੰ 111, ਦਵਿੰਦਰ ਰਾਜਪੂਤ 461, ਪ੍ਰੋ. ਮਹਿੰਦਰਪਾਲ ਸਿੰਘ ਨੂੰ 7299 ਵੋਟਾਂ, ਮਨਦੀਪ ਸਿੰਘ ਨੂੰ 123 ਵੋਟਾਂ, ਰਣਜੀਤ ਸਿੰਘ ਨੂੰ 273 ਵੋਟਾਂ ਮਿਲੀਆਂ।

ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 543, ਸੁਖਵਿੰਦਰ ਸਿੰਘ ਨੂੰ 382, ਗੁਰਬਚਨ ਸਿੰਘ ਨੂੰ 224, ਚਮਕੀਲਾ ਸਿੰਘ ਨੂੰ 204, ਜਗਦੀਸ਼ ਕੁਮਾਰ ਨੂੰ 408, ਜੋਧ ਸਿੰਘ ਪਰਮਾਰ ਕੌਲੀ ਨੂੰ 261, ਡਿੰਪਲ ਨੂੰ 127, ਨੀਰਜ ਕੁਮਾਰ ਨੰਨ੍ਹਾ ਨੂੰ 192, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 279, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 183, ਬਿੰਦਰ ਕੌਰ ਨੂੰ 105, ਮੱਖਣ ਸਿੰਘ ਨੂੰ 134, ਮਨੋਜ ਕੁਮਾਰ ਨੂੰ 101, ਲਾਭ ਸਿੰਘ ਪਾਲ ਨੂੰ 186, ਵਿਸ਼ਾਲ ਸ਼ਰਮਾ ਨੂੰ 215 ਤੇ ਨੋਟਾ ਨੂੰ 524 ਵੋਟਾਂ ਪਈਆਂ।

 

Tags: Dharamvir Gandhi , Punjab Pradesh Congress Committee , Congress , Punjab Congress , Punjab , Patiala , DC Patiala , Deputy Commissioner Patiala , Showkat Ahmad Parray , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD