Tuesday, 25 June 2024

 

 

ਖ਼ਾਸ ਖਬਰਾਂ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਓਲੰਪਿਕ ਦਿਹਾੜਾ ਮਨਾਇਆ ਬਟਾਲਾ ਦੇ ਚੱਲ ਰਹੇ ਵਿਕਾਸ ਵਿੱਚ ਇੱਕ ਹੋਰ ਵਿਕਾਸ ਕਾਰਜ ਸ਼ੁਰੂ - ਵਿਧਾਇਕ ਸ਼ੈਰੀ ਕਲਸੀ ਮਾਲ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਸਬੰਧਿਤ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਬਾਰਿਸ਼ਾਂ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਿਕਾਸੀ ਪ੍ਰਬੰਧਾਂ ਦਾ ਲਿਆ ਜਾਇਜ਼ਾ ਸਰਕਾਰ ਤੁਹਾਡੇ ਦੁਆਰ ਪਹਿਲਕਦਮੀ ਤਹਿਤ ਪਿੰਡ ਕੁਤਬਾ ਵਿਖੇ ਕੈਂਪ 28 ਜੂਨ ਨੂੰ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਜ਼ਮੀਨ ਦੇ ਇੰਤਕਾਲ ਬਦਲੇ 5500 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਦਾ ਹੌਸਲਾ ਗਿਰਾ (ਡੇਗ)ਰਹੇ ਹਨ : ਤਰੁਣ ਚੁੱਘ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ ਅਮਿਤ ਸ਼ਾਹ ਨੇ ਦੇਸ਼ ਵਿੱਚ ਹੜ੍ਹ ਪ੍ਰਬੰਧਨ ਦੀ ਸਮੀਖਿਆ ਲਈ ਅੱਜ ਨਵੀਂ ਦਿੱਲੀ ਵਿੱਚ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਲੰਧਰ 'ਚ ਕਾਂਗਰਸ ਤੇ ਭਾਜਪਾ ਨੂੰ ਝਟਕਾ! ਦੋਵੇਂ ਪਾਰਟੀਆਂ ਦੇ ਕਈ ਆਗੂ 'ਆਪ' 'ਚ ਸ਼ਾਮਲ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਯੋਜਨਾ ਕਮੇਟੀ ਦਫ਼ਤਰ ਵਿੱਚ ਲੋਕ ਮਿਲਣੀ ਤਹਿਤ ਜ਼ਿਲ੍ਹੇ ਭਰ ਤੋਂ ਆਏ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਲਈ ਵੱਖ-ਵੱਖ ਨੋਡਲ ਅਫਸਰਾਂ ਅਤੇ ਕਰਮਚਾਰੀਆਂ ਦਾ ਸਨਮਾਨ ਜ਼ਿਲਾ ਤਰਨਤਾਰਨ ਵਿੱਚ ਹੁਣ ਤੱਕ 2398 ਏਕੜ ਰਕਬੇ ਵਿੱਚ ਹੋ ਚੁੱਕੀ ਹੈ ਝੋਨੇ ਦੀ ਸਿੱਧੀ ਬਿਜਾਈ - ਸੰਦੀਪ ਕੁਮਾਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਨੂੰ ਬਰਸਾਤੀ ਪਾਣੀ ਤੋਂ ਬਚਾਉਣ ਲਈ ਅੱਗੇ ਹੋ ਕੇ ਬੀੜਾ ਚੁੱਕਿਆ ਰਾਸ਼ਟਰੀ ਏਕਤਾ ਦਾ ਸੰਕਲਪ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਲਾਜ਼ਮੀ : ਬਨਵਾਰੀ ਲਾਲ ਪ੍ਰੋਹਿਤ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀਆਂ ਦਾ ਮੈਡੀਕਲ ਚੈਕ ਅਪ ਅਤੇ ਸਿਹਤ ਸਬੰਧੀ ਕੀਤਾ ਜਾਗਰੂਕ ਪੀਐਸਪੀਸੀਐਲ ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ ਐਲਪੀਯੂ ਨੇ ਤਕਨੀਕੀ ਤਰੱਕੀ ਦੇ ਸਮਾਜਿਕ ਪ੍ਰਭਾਵ ਦੀ ਪੜਚੋਲ ਕਰਨ ਲਈ ਐਸਯੂਟੀਏਕੇਐਸ ਦਾ ਆਯੋਜਨ ਕੀਤਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਮ ਲੋਕਾਂ ਦੇ ਹੋਏ ਰੂਬਰੂ, ਸੁਣੀਆਂ ਮੁਸ਼ਕਿਲਾਂ ਐਮਪੀ ਸੰਜੀਵ ਅਰੋੜਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਆਗਾਮੀ ਬਜਟ ਵਿੱਚ ਵਿਅਕਤੀਗਤ ਟੈਕਸਦਾਤਾਵਾਂ ਲਈ ਆਮਦਨ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣ ਦੀ ਕੀਤੀ ਮੰਗ

 

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮੌਕੇ ਰੈਲੀ ਦਾ ਆਯੋਜਨ

Rayat Bahra University, Rayat Bahra Group of Institutions, RBGI, Gurvinder Singh Bahra

Web Admin

Web Admin

5 Dariya News

ਮੋਹਾਲੀ , 04 Jun 2024

ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਅਲਾਈਡ ਹੈਲਥ ਸਾਇੰਸਿਜ਼ ਵੱਲੋਂ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮਨਾਇਆ ਗਿਆ। ਇਸ ਵਿਸ਼ਵ ਤੰਬਾਕੂ ਰਹਿਤ ਦਿਵਸ 2024 ਦੀ ਥੀਮ ‘ਬੱਚਿਆਂ ਨੂੰ ਤੰਬਾਕੂ ਉਦਯੋਗ ਦੀ ਦਖਲਅੰਦਾਜ਼ੀ ਤੋਂ ਬਚਾਉਣਾ’ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਕੀਤੀ ਜਾ ਸਕੇ ਅਤੇ ਤੰਬਾਕੂ ਦੀ ਵਰਤੋਂ ਲਗਾਤਾਰ ਘਟਣ ਨੂੰ ਵੀ ਯਕੀਨੀ ਬਣਾਇਆ ਜਾ ਸਕੇ ।

ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ: ਅਮਿਤ ਅਗਰਵਾਲ, ਐਸੋਸੀਏਟ ਪ੍ਰੋਫੈਸਰ, ਏ.ਆਈ.ਐਮ.ਐਸ., ਮੋਹਾਲੀ ਨੇ ‘ਤੰਬਾਕੂ ਅਤੇ ਇਸ ਨਾਲ ਸਬੰਧਤ ਉਤਪਾਦਾਂ ਦੇ ਮਾੜੇ ਪ੍ਰਭਾਵਾਂ’ ਬਾਰੇ ਇੱਕ ਗਿਆਨ ਭਰਪੂਰ ਮਾਹਿਰ ਭਾਸ਼ਣ ਦਿੱਤਾ। ਡਾ: ਪੰਕਜ ਕੌਲ, ਡੀਨ, ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼, ਨੇ ‘ਸਿਗਰਟਨੋਸ਼ੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਨੂੰ ਛੱਡਣ ਦੇ ਤਰੀਕੇ’ ਤੇ ਗੱਲ ਕੀਤੀ।

ਸਮਾਗਮ ਦੌਰਾਨ ਦੋਵੇਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਤੰਬਾਕੂ ਵਿਰੋਧੀ ਨਾਅਰਿਆਂ ਵਾਲੀਆਂ ਤਖ਼ਤੀਆਂ ਲੈ ਕੇ ਰੈਲੀ ਵੀ ਕੱਢੀ ਗਈ। ਡੈਂਟਲ ਕਾਲਜ ਅਤੇ ਹਸਪਤਾਲ ਦੇ ਪਿ੍ੰਸੀਪਲ ਡਾ ਅਕਸ਼ੈ ਸ਼ਰਮਾ ਨੇ ਰਿਆਤ ਬਾਹਰਾ, ਡੈਂਟਲ ਕਾਲਜ ਅਤੇ ਹਸਪਤਾਲ ਅਤੇ ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼ ਦੇ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

ਸਮਾਗਮ ਦੀ ਸਮਾਪਤੀ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਐਚਓਡੀ ਡਾ ਦੀਪਤੀ ਭਟਨਾਗਰ ਦੁਆਰਾ ਧੰਨਵਾਦ ਨਾਲ ਹੋਈ। ਇਸ ਮੌਕੇ ਡੀਨ ਡਾ: ਲਲਿਤ ਕੁਮਾਰ ਗੁਪਤਾ ਅਤੇ ਡੀਨ ਅਕਾਦਮਿਕ ਮਾਮਲੇ ਡਾ: ਨੀਨਾ ਮਹਿਤਾ ਵੀ ਹਾਜ਼ਰ ਸਨ। ਤੰਬਾਕੂ ਦੀ ਵਰਤੋਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਬੀ.ਡੀ.ਐਸ. ਦੇ ਵਿਦਿਆਰਥੀਆਂ ਅਤੇ ਇੰਟਰਨਜ਼ ਲਈ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਸਮਾਗਮ ਦੇ ਆਯੋਜਨ ਵਿੱਚ ਰਿਆਤ ਬਾਹਰਾ, ਡੈਂਟਲ ਕਾਲਜ ਅਤੇ ਹਸਪਤਾਲ ਅਤੇ ਯੂਨੀਵਰਸਿਟੀ ਸਕੂਲ ਆਫ਼ ਅਲਾਇਡ ਹੈਲਥ ਸਾਇੰਸਜ਼ ਦੇ ਉੱਦਮ ਦੀ ਸ਼ਲਾਘਾ ਕੀਤੀ।

Rallies mark `World No Tobacco Day’ at RBU

Mohali

`World No Tobacco Day’ was commemorated by University School of Allied Health Sciences, in collaboration with Dental College and Hospital, Rayat Bahra University, The theme of World No Tobacco Day 2024 is "Protecting children from tobacco industry interference" to protect future generations and ensure that tobacco use continues to decline. 

This year, attention is directed towards the alarming trend of the tobacco industry's targeted marketing towards youth. During the event, Guest of honor Dr Amit Aggarwal, Associate Professor, AIMS, Mohali, delivered an enlightening expert talk on `Ill effects of Tobacco and related products.’

Dr Pankaj Kaul, Dean, University School of Allied Health Sciences, spoke on `Ugly Effects of Smoking and Ways to Quit’. The talk was followed by lectures from the Faculty of the University School of Allied Health Sciences. Pervinder, Assistant Professor, Clinical Biochemistry, spoke on “Protecting children from tobacco industry interference" while Inderjeet, Assistant Professor, Medical Microbiology, spoke on “Mechanism of Action of Tobacco and its Devastating Outcome”.

A rally was taken out by the students and staff of both colleges with placards of anti- tobacco slogans, during the event. Dr Akshey Sharma, Principal, Dental College and Hospital, RBU, appreciated the efforts taken by the staff and students of Rayat Bahra, Dental College & Hospital and University School of Allied Health Sciences, RBU, to spread awareness about the ill effects of tobacco chewing and smoking which leads to morbidity and ultimately mortality of human population.

The winners were presented certificates. The event ended with vote of thanks by Dr Deepti Bhatnagar, HoD, OMR Rayat Bahra Dental College & Hospital. Dr Lalit Kumar Gupta, Dean, USP&R and Dr Neena Mehta, Dean Academic Affairs, RBDC&H were also present. The program was co-ordinated by Dr Ankur, Assistant Professor, RBDC&H, Dr Arindam, Jasmina and Azad, Assistant Professors, USAHS, Rayat Bahra University.

Poster Making competition was organised for BDS students and interns to raise awareness about the dangers of tobacco use. Winners were awarded with the appreciation certificates. Chancellor Gurvinder Singh Bahra and Vice-Chancellor Dr Parvinder Singh appreciated the initiative of Rayat Bahra, Dental College & Hospital and University School of Allied Health Sciences in organizing the event..

Students of dental college performed a skit to illustrate the dangers of tobacco use through an engaging and relatable performance.

 

Tags: Rayat Bahra University , Rayat Bahra Group of Institutions , RBGI , Gurvinder Singh Bahra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD