Wednesday, 26 June 2024

 

 

ਖ਼ਾਸ ਖਬਰਾਂ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਨੇ ਪੰਥ ਤੇ ਪੰਜਾਬ ਨੂੰ ਆਗੂ ਵਿਹੂਣਾ ਬਣਾਉਣ ਦੀਆਂ ਸਾਜ਼ਿਸ਼ਾਂ ਦੀ ਜ਼ੋਰਦਾਰ ਨਿਖੇਧੀ 25 ਜੂਨ 1974 ਦਾ ਕਾਲਾ ਦਿਨ ਨਾ ਭੁੱਲਣ ਵਾਲਾ ਦਿਨ : ਅਵਿਨਾਸ਼ ਰਾਏ ਖੰਨਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਰਦਿਆਲੇਆਣਾ ਵਿਖੇ ਵਿਕਾਸ ਕਾਰਜ ਕਰਵਾਏ ਸ਼ੁਰੂ ‘ਰਾਸ਼ਟਰੀ ਦਸਤ ਰੋਕੂ ਅਭਿਆਨ’ ਨੂੰ ਅਸਰਦਾਰ ਢੰਗ ਨਾਲ ਚਲਾਇਆ ਜਾਵੇ: ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਤੰਬਾਕੂ ਦੀ ਮਾੜੀ ਤੇ ਜਾਨਲੇਵਾ ਆਦਤ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਬਚਾਉਣਾ ਬਹੁਤ ਜ਼ਰੂਰੀ : ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਏ ਜਾਣਗੇ 10 ਲੱਖ ਨਵੇਂ ਪੌਦੇ –ਡਾ: ਸੇਨੂ ਦੁੱਗਲ ਵਿਧਾਇਕ ਡਾ. ਚਰਨਜੀਤ ਸਿੰਘ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੰਨ੍ਹਾਂ ਦਾ ਕੀਤਾ ਦੌਰਾ ਮੀਤ ਹੇਅਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸਿਹਤ ਵਿਭਾਗ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ ‘ਦਸਤ ਰੋਕੂ ਮੁਹਿੰਮ’ ਬੀ ਫਾਰਮ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਰੈਡ ਕਰਾਸ ਨੇ ਮੀਰਾਂਕੋਟ ਚੋਂਕ ਵਿੱਚ ਸੜ੍ਹੇ ਖੋਖਿਆਂ ਲਈ ਮੁਆਵਜਾ ਰਾਸ਼ੀ ਵੰਡੀ ਡਿਪਟੀ ਕਮਿਸ਼ਨਰ ਵੱਲੋਂ 25 ਕਰੋੜ ਰੁਪਏ ਦੇ ਨਿਵੇਸ਼ ਵਾਲੀਆਂ ਸਨਅਤੀ ਇਕਾਈਆਂ ਨੂੰ ਰਾਈਟ ਟੂ ਬਿਜਨੈਸ ਐਕਟ ਅਧੀਨ ਪ੍ਵਾਨਗੀ ਜਾਰੀ ਡਿਪਟੀ ਕਮਿਸ਼ਨਰ ਦਫਤਰ ਆਉਣ ਵਾਲੇ ਲੋਕਾਂ ਲਈ ਸਵਾਗਤ ਤੇ ਸਹਾਇਤਾ ਕੇਂਦਰ ਬਣਾਇਆ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਭੱਟੀਆਂ ਵਿਖੇ ਕੈਂਪ ਲਗਾਇਆ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ - ਵਿਧਾਇਕ ਬੁੱਧ ਰਾਮ ਕਿਸਾਨਾਂ ਨੂੰ ਮਿਆਰੀ ਖਾਦਾਂ ਦੀ ਉਪਲੱਬਧਤਾ ਯਕੀਨੀ ਬਨਾਉਣ ਲਈ ਖਾਦ ਵਿਕਰੇਤਾਵਾਂ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ ਅਤੇ ਸੈਂਪਲਿੰਗ ਜਰੂਰੀ : ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ ਆਉਣ ਵਾਲੇ ਬਰਸਾਤੀ ਸੀਜਨ ਤੋਂ ਪਹਿਲਾਂ ਜ਼ਿਲੇ ਦੀਆਂ ਡਰੇਨਾਂ ਦੀ ਸਫਾਈ ਕਰਵਾਉਣੀ ਯਕੀਨੀ ਬਣਾਈ ਜਾਵੇ : ਪਰਨੀਤ ਸ਼ੇਰਗਿੱਲ ਖੇਡਾਂ ਨਾਲ ਜੁੜ ਕੇ ਰਾਜ ਸਰਕਾਰ ਦੀ ਨਵੀਂ ਖੇਡ ਪਾਲਿਸੀ ਦਾ ਲਾਹਾ ਲੈਣ ਨੌਜਵਾਨ - ਡਿਪਟੀ ਕਮਿਸ਼ਨਰ ਪਰਮਵੀਰ ਸਿੰਘ "ਆਪ" ਸੰਸਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਭਗਵੰਤ ਮਾਨ, ਮੁਲਾਕਾਤ ਕਰਕੇ ਤਿੰਨਾਂ ਸਾਂਸਦਾਂ ਦੀ ਕੀਤੀ ਹੌਸਲਾ-ਅਫ਼ਜ਼ਾਈ

 

ਪੰਜਾਬ 'ਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ

24,451 ਪੋਲਿੰਗ ਸਟੇਸ਼ਨਾਂ 'ਤੇ 2.14 ਕਰੋੜ ਤੋਂ ਵੱਧ ਵੋਟਰ ਪਾਉਣਗੇ ਆਪਣੀ ਵੋਟ

Sibin C, Election Commision Punjab, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv, The CEO Punjab, No Voter To Be Left Behind

Web Admin

Web Admin

5 Dariya News

ਚੰਡੀਗੜ੍ਹ , 31 May 2024

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸੂਬੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੋਟਰਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸੂਬੇ ਵਿੱਚ ਚੋਣਾਂ ਲਈ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਚੋਣਾਂ ਤੋਂ ਪਹਿਲੇ ਦਿਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿੱਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀ.ਡਬਲਿਊ.ਡੀ (ਦਿਵਿਆਂਗ) ਅਤੇ 1614 ਐਨ.ਆਰ.ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। 

ਉਨ੍ਹਾਂ ਕਿਹਾ ਕਿ ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, ਮਹਿਲਾਵਾਂ ਦੁਆਰਾ ਪ੍ਰਬੰਧਿਤ ਗੁਲਾਬੀ ਰੰਗ ਦੇ 165 ਬੂਥ , 115 ਗ੍ਰੀਨ ਬੂਥ, ਨੌਜਵਾਨਾਂ ਵੱਲੋਂ ਪ੍ਰਬੰਧਿਤ 99 ਬੂਥ ਅਤੇ ਦਿਵਿਆਂਗ ਵਿਅਕਤੀਆਂ ਦੁਆਰਾ ਪ੍ਰਬੰਧਿਤ 101 ਬੂਥ ਸ਼ਾਮਲ ਹਨ। 

ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਦੁਆਰਾ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ 'ਤੇ ਬਣਾਏ ਗਏ 117 ਕਾਊਂਟਿੰਗ ਸੈਟਰਾਂ 'ਤੇ ਹੋਵੇਗੀ।

ਘਰ ਤੋਂ ਵੋਟਿੰਗ ਦੀ ਸਹੂਲਤ ਬਾਰੇ ਗੱਲ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ 9239 ਦੇ ਵੋਟਰਾਂ ਅਤੇ 4530 ਦਿਵਿਆਂਗ ਵੋਟਰਾਂ ਨੂੰ ਮਿਲਾ ਕੇ ਕੁੱਲ 13,769 ਵੋਟਰਾਂ ਪਾਸੋਂ ਘਰ ਤੋਂ ਵੋਟ ਦੀ ਸਹੂਲਤ ਸਬੰਧੀ ਸਹਿਮਤੀ ਪ੍ਰਾਪਤ ਹੋਈ ਸੀ, ਜਿਨ੍ਹਾਂ ਵਿੱਚੋਂ 85 ਸਾਲ ਤੋਂ ਵੱਧ ਉਮਰ ਦੇ 8640 ਅਤੇ 4203 ਦਿਵਿਆਂਗ ਵੋਟਰਾਂ ਸਮੇਤ ਕੁੱਲ 12,843 ਵੋਟਰਾਂ ਨੇ 30 ਮਈ ਤੱਕ ਆਪਣੀ ਵੋਟ ਪਾ ਲਈ ਹੈ।

ਚੋਣ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ ਕੁੱਲ 2,60,000 ਕਰਮਚਾਰੀ ਚੋਣ ਡਿਊਟੀ ਨਿਭਾ ਰਹੇ ਹਨ ਜਿਨ੍ਹਾਂ ਵਿੱਚ 1,20,114 ਪੋਲਿੰਗ ਸਟਾਫ਼, 70,724 ਸੁਰੱਖਿਆ ਕਰਮਚਾਰੀ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ), 50,000 ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਕਰਮਚਾਰੀ ਸ਼ਾਮਲ ਹਨ।

ਮੁੱਖ ਚੋਣ ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੋਲਿੰਗ ਸਟਾਫ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਆਸ਼ਾ ਵਰਕਰਾਂ ਨੂੰ ਐਮਰਜੈਂਸੀ ਮੈਡੀਕਲ ਹਾਲਾਤਾਂ ਨਾਲ ਨਜਿੱਠਣ ਲਈ ਪੋਲਿੰਗ ਸਟੇਸ਼ਨਾਂ 'ਤੇ ਤਾਇਨਾਤ ਕੀਤਾ ਜਾਵੇਗਾ। ਪੋਲਿੰਗ ਸਟੇਸ਼ਨ ‘ਤੇ ਫਸਟ ਏਡ ਕਿੱਟਾਂ, ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਓ.ਆਰ.ਐਸ. ਘੋਲ), ਸ਼ੂਗਰ ਕੈਂਡੀਜ਼, ਦਵਾਈਆਂ ਅਤੇ ਮੱਲ੍ਹਮ-ਪੱਟੀਆਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। 

ਇਸ ਤੋਂ ਇਲਾਵਾ ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ 'ਤੇ 'ਛਬੀਲ' ਵੀ ਲਗਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਦਿਵਿਆਂਗ ਵੋਟਰ, ਜਿਨ੍ਹਾਂ ਨੇ ਹੋਮ ਵੋਟਿੰਗ (ਘਰ ਤੋਂ ਵੋਟ) ਸਹੂਲਤ ਦੀ ਚੋਣ ਨਹੀਂ ਕੀਤੀ, ਉਹ ਸਕਸ਼ਮ ਐਪਲੀਕੇਸ਼ਨ 'ਤੇ ਰਜਿਸਟਰ ਕਰਕੇ 'ਪਿਕ ਐਂਡ ਡਰਾਪ ਸੁਵਿਧਾ' (ਘਰੋਂ ਲਿਜਾਣ ਅਤੇ ਛੱਡਣ) ਲੈ ਸਕਦੇ ਹਨ।

ਸਿਬਿਨ ਸੀ ਨੇ ਤਫ਼ਸੀਲ ਨਾਲ ਦੱਸਿਆ ਕਿ 24 ਸੈਂਟਰਲ ਅਤੇ ਸਟੇਟ ਐਨਫੋਰਸਮੈਂਟ ਏਜੰਸੀਆਂ, ਫਲਾਇੰਗ ਸਕੁਐਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਵੋਟਰਾਂ ਨੂੰ ਭਰਮਾਉਣ ਲਈ ਵੰਡੀ ਜਾਣ ਵਾਲੀ ਨਗਦੀ, ਸ਼ਰਾਬ ਅਤੇ ਹੋਰ ਚੀਜ਼ਾਂ ਨੂੰ ਜ਼ਬਤ ਕਰਨ ਲਈ ਸਰਗਰਮੀ ਨਾਲ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ 30 ਮਈ ਤੱਕ ਸੂਬੇ ਵਿੱਚ 801.47 ਕਰੋੜ ਰੁਪਏ ਦੀਆਂ ਬਰਾਮਦਗੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 26.89 ਕਰੋੜ ਰੁਪਏ ਦੀ ਨਗਦੀ, 26.75 ਕਰੋੜ ਰੁਪਏ ਦੀ ਸ਼ਰਾਬ, 716.78 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 23.86 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਤੋਂ ਇਲਾਵਾ 7.17 ਕਰੋੜ ਰੁਪਏ ਦੀਆਂ ਹੋਰ ਵਸਤਾਂ ਸ਼ਾਮਲ ਹਨ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੁੱਲ 14643 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦੇ ਨਿਪਟਾਰੇ ਲਈ 100 ਮਿੰਟ ਦੀ ਸਮਾਂ-ਸੀਮਾ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਔਸਤਨ 32.50 ਮਿੰਟ ਦੇ ਸਮੇਂ ਅੰਦਰ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।

ਈ.ਵੀ.ਐਮ. ਮਸ਼ੀਨਾਂ ਦੀ ਸੁਰੱਖਿਆ ਬਾਰੇ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਟਰਾਂਗ ਰੂਮਾਂ ਦੇ ਬਾਹਰ ਅਰਧ ਸੈਨਿਕ ਬਲ ਅਤੇ ਹੋਰ ਸੁਰੱਖਿਆ ਟੀਮਾਂ 24 ਘੰਟੇ ਤਾਇਨਾਤ ਰਹਿਣਗੀਆਂ ਅਤੇ ਇਸ ਦੇ ਨਾਲ ਹੀ ਡਬਲ ਲਾਕ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟਰਾਂਗ ਰੂਮ ਦੇ ਆਲੇ-ਦੁਆਲੇ ਦੀ ਫੁਟੇਜ ਲਈ ਹਰੇਕ ਸਟਰਾਂਗ ਰੂਮ ਦੇ ਬਾਹਰ ਐਲ.ਈ.ਡੀ. ਸਕਰੀਨਾਂ ਲਗਾਈਆਂ ਗਈਆਂ ਹਨ। ਸਾਰੇ ਪ੍ਰੋਟੋਕੋਲਾਂ ਦੀ ਢੁੱਕਵੇਂ ਢੰਗ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਵੱਲੋਂ ਸਟਰਾਂਗ ਰੂਮਾਂ ਦਾ ਰੋਜ਼ਾਨਾ ਆਧਾਰ ‘ਤੇ ਨਿਰੀਖਣ ਕੀਤਾ ਜਾਵੇਗਾ।

ਪੁਲਿਸ ਨੋਡਲ ਅਫ਼ਸਰ ਐਮ.ਐਫ. ਫਾਰੂਕੀ ਨੇ ਦੱਸਿਆ ਕਿ ਸੂਬੇ ਵਿੱਚ ਸੁਰੱਖਿਅਤ ਹਾਲਾਤਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇ 55039 ਜਵਾਨ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਹੰਗਾਮੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਕਿਉਕ ਰਿਸਪਾਂਸ ਟੀਮਾਂ ਤਾਇਨਾਤ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਸੂਬੇ ਨੂੰ 2098 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਲਈ ਇੰਚਾਰਜ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨਾਲ 1 ਹੈਡ-ਕਾਂਸਟੇਬਲ ਅਤੇ 3 ਕਾਂਸਟੇਬਲਾਂ ਦੀ ਸ਼ਮੂਲੀਅਤ ਵਾਲੀ ਪੈਟਰੋਲਿੰਗ ਪਾਰਟੀ ਹਰ ਸਮੇਂ ਤਾਇਨਾਤ ਰਹੇਗੀ। 

ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਦਰਮਿਆਨ ਬਿਹਤਰ ਸੰਚਾਰ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਿਆਂ ਨੂੰ 20 ਵਾਟਸ ਦੇ 3496 ਵਾਧੂ ਵਾਇਰਲੈੱਸ ਸੈੱਟ ਅਤੇ 8385 ਵਾਇਰਲੈੱਸ ਵਾਕੀ-ਟਾਕੀ ਸੈੱਟ ਮੁਹੱਈਆ ਕਰਵਾਏ ਗਏ ਹਨ। ਸਿਬਿਨ ਸੀ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ “ਇਸ ਵਾਰ 70 ਪਾਰ” ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।

पंजाब में लोक सभा मतदान 2024 की तैयारियाँ मुकम्मल: मुख्य निर्वाचन अधिकारी सिबिन सी

24,451 पोलिंग स्टेशनों पर 2.14 करोड़ से अधिक वोटर डालेंगे अपनी वोट

चंडीगढ़

पंजाब के मुख्य निर्वाचन अधिकारी सिबिन सी ने बताया है कि लोक सभा मतदान 2024 के मद्देनज़र राज्य में स्वतंत्र, निष्पक्ष और पारदर्शी चुनाव प्रक्रिया को पूरा करने के लिए सभी तैयारियाँ मुकम्मल कर ली गई हैं। उन्होंने ज़ोर देकर कहा कि वोटरों को सभी ज़रूरी सहूलतें प्रदान करने और राज्य में मतदान के लिए सुरक्षित और शांतिपूर्ण माहौल यकीनी बनाने के लिए व्यापक प्रबंध किये गए हैं।

मतदान से पहले दिन प्रैस कान्फ़्रेंस को संबोधन करते हुये सिबिन सी ने बताया कि राज्य में कुल 2,14, 61,741 वोटर हैं, जिनमें 1,12,86,727 पुरूष, 1,01,74,241 महिलाएं, 773 ट्रांसजैंडर, 1,58,718 पी. डब्ल्यू. डी (दिव्यांग) और 1614 एन. आर. आई. (प्रवासी भारतीय) वोटर शामिल हैं। राज्य में पहली बार अपनी वोट के अधिकार का प्रयोग करने वाले वोटरों की गिनती 5,38,715 और 85 साल और इससे अधिक आयु के वोटरों की गिनती 1,89,855 है। 

उन्होंने कहा कि राज्य में 24,451 पोलिंग स्टेशन बनाऐ गए हैं, जिनमें से 5694 पोलिंग स्टेशन संवेदनशील (क्रिटीकल) घोषित किये गए हैं। उन्होंने बताया कि इनमें 1076 मॉडल पोलिंग स्टेशन, महिलाओं द्वारा प्रबंधित गुलाबी रंग के 165 बूथ, 115 ग्रीन बूथ, नौजवानों द्वारा प्रबंधित 99 बूथ और दिव्यांग व्यक्तियों द्वारा प्रबंधित 101 बूथ शामिल हैं। उन्होंने बताया कि सभी पोलिंग स्टेशनों की निगरानी सी. सी. टी. वी. कैमरों के ज़रिये की जायेगी। 

इसके साथ ही चुनाव अधिकारियों और ऑब्ज़रवरों द्वारा रियल-टाईम मॉनिटरिंग के लिए पोलिंग स्टेशनों की 100 फीसद लाइव वैबकास्टिंग यकीनी बनाई जायेगी। उन्होंने आगे बताया कि वोटों की गिनती 24 अलग-अलग स्थानों पर बनाऐ गए 117 काऊंटिंग सैटरों पर होगी।

घर से वोटिंग की सुविधा के बारे बात करते हुये सिबिन सी ने बताया कि 85 साल से अधिक उम्र के 9239 वोटरों और 4530 दिव्यांग वोटरों को मिला कर कुल 13,769 वोटरों से घर से वोट की सुविधा सम्बन्धी सहमति प्राप्त हुई थी, जिनमें से 85 साल से अधिक उम्र के 8640 और 4203 दिव्यांग वोटरों समेत कुल 12, 843 वोटरों ने 30 मई तक अपनी वोट डाल ली है।

चुनाव ड्यूटी पर तैनात कर्मचारियों के बारे जानकारी देते हुये सिबिन सी ने बताया कि राज्य के कुल 2 60,000 कर्मचारी चुनाव ड्यूटी निभा रहे हैं जिनमें 1,20,114 पोलिंग स्टाफ, 70,724 सुरक्षा कर्मचारी (राज्य पुलिस और केंद्रीय हथियारबंद अर्ध सैनिक बल), 50,000 स्पोरटिंग स्टाफ और मुख्य निर्वाचन अधिकारी, दफ़्तर और ज़िला निर्वाचन अधिकारी दफ़्तरों के 25,150 कर्मचारी शामिल हैं।

मुख्य निर्वाचन अधिकारी ने ज़ोर देकर कहा कि पोलिंग स्टाफ को किसी भी एमरजैंसी के साथ निपटने के लिए विशेष प्रशिक्षण दियाग गया है। आशा वर्करों को एमरजैंसी मैडीकल हालातों से निपटने के लिए पोलिंग स्टेशनों पर तैनात किया जायेगा। पोलिंग स्टेशनों पर फस्ट एड किटों, ओरल रीहाईडरेशन सल्यूशन (ओ. आर. एस. घोल), शुगर कैंडीज़, दवाएँ और मरहम-पट्टियों की सुविधा प्रदान की गई है। 

इसके इलावा गर्मी से राहत के लिए पोलिंग स्टेशनों पर ‘छबील’ भी लगाई जायेगी। उन्होंने आगे बताया कि 85 साल से अधिक उम्र वाले और दिव्यांग वोटर, जिन्होंने होम वोटिंग (घर से वोट) सुविधा का चुनाव नहीं किया, वह सक्षम एप्लीकेशन पर रजिस्टर करके ‘पीक एंड ड्राप सुविधा’ (घर से लेजाने और छोड़ने) ले सकते हैं। सिबिन सी ने विस्तृत जानकारी देते हुये बताया कि 24 सैंट्रल और स्टेट एनफोर्समेंट एजेंसियाँ, फ्लाइंग स्क्वाड और स्टैटिक सरवेलैंस टीमें वोटरों को भ्रमित करने के लिए वितरित की जाने वाली नकदी, शराब और अन्य चीजों को ज़ब्त करने के लिए सक्रियता से चौकिंग कर रही हैं। 

उन्होंने बताया कि आदर्श चुनाव आचार संहिता लागू होने से लेकर 30 मई तक राज्य में 801.47 करोड़ रुपए की बरामदगियां की गई हैं, जिनमें 26.89 करोड़ रुपए की नकदी, 26.75 करोड़ रुपए की शराब, 716.78 करोड़ रुपए के नशीले पदार्थ, 23.86 करोड़ रुपए की कीमती वस्तुओं के इलावा 7.17 करोड़ रुपए की अन्य वस्तुएँ शामिल हैं। मुख्य निर्वाचन अधिकारी ने बताया कि आदर्श चुनाव आचार संहिता लागू होने से लेकर अब तक चुनाव आचार संहिता के उल्लंघन सम्बन्धी कुल 14643 शिकायतें प्राप्त हुई हैं, जिनमें से ज़्यादातर का निपटारा कर दिया गया है। 

उन्होंने बताया कि शिकायतों के निपटारे के लिए 100 मिनट की समय-सीमा का सख़्ती से पालन करते हुये औसतन 32.50 मिनट के समय अंदर इन शिकायतों का निपटारा किया गया है। ई. वी. एम. मशीनों की सुरक्षा के बारे सिबिन सी ने बताया कि राज्य के सभी स्ट्रांग रूमों के बाहर अर्ध सैनिक बल और अन्य सुरक्षा टीमें 24 घंटे तैनात रहेंगी और इसके साथ ही दोगुनी लॉक सिस्टम का प्रबंध किया गया है। 

इसके इलावा स्ट्रांग रूम के आसपास की फुटेज के लिए हरेक स्ट्रांग रूम के बाहर एल. ई. डी. स्क्रीनें लगाई गई हैं। सभी प्रोटोकोलों के उचित ढंग के साथ पालना को यकीनी बनाने के लिए अधिकारियों की तरफ से स्ट्रांग रूमों का रोज़मर्रा के आधार पर निरीक्षण किया जायेगा।

पुलिस नोडल अफ़सर एम. एफ. फारूकी ने बताया कि राज्य में सुरक्षित हालातों को यकीनी बनाने के लिए पंजाब पुलिस के 55039 जवान तैनात किये गए हैं। किसी भी तरह की गड़बड़ी या आपत स्थिति में तुरंत कार्यवाही के लिए क्विह रिस्पांस टीमें तैनात रहेंगी। 

उन्होंने बताया कि राज्य को 2098 सैकटरों में बांटा गया है और हरेक सैक्टर के लिए इंचार्ज नियुक्त किये गए हैं, जिनके साथ 1 हैड-कांस्टेबल और 3 कांस्टेबलों के सम्मिलन वाली पैटरोलिंग पार्टी हर समय तैनात रहेगी। उन्होंने कहा कि सुरक्षा कर्मचारियों के दरमियान बेहतर संचार को यकीनी बनाने के लिए जिलों को 20 वाटस के 3496 अतिरिक्त वायरलैस सैट और 8385 वायरलैस वॉकी-टाकी सैट मुहैया करवाए गए हैं।

सिबिन सी ने पंजाब के वोटरों से अपील की है कि वे अपने वोट के अधिकार का प्रयोग करते हुये लोकतंत्र के इस सबसे बड़े त्योहार में बढ़-चढ़ कर हिस्सा लें जिससे ‘इस बार 70 पार’ के लक्ष्य को प्राप्त किया जा सके।


Punjab Fully Prepared For Lok Sabha Elections: CEO Sibin C

Over 2.14 Crore Voters to Cast Votes at 24,451 Polling Stations

Chandigarh

The Chief Electoral Officer (CEO) of Punjab, Sibin C, announced that the CEO office is fully prepared to ensure free, fair, and transparent elections for the Lok Sabha Elections 2024 in the state. He emphasized that comprehensive arrangements have been made to provide all necessary facilities to voters and maintain a secure and peaceful voting environment in the state.

Addressing a Press Conference ahead of the elections, Sibin C informed that there are a total of 2,14,61,741 voters in the state. These include 1,12,86,727 males, 1,01,74,241 females, 773 transgenders, 1,58,718 PwD (Persons with Disabilities) voters, and 1614 NRI (Non-Resident Indian) voters. The number of first-time voters in the state is 5, 38,715, while the number of voters aged 85 and above is 1,89,855. 

He added that 24,451 polling stations (PS) have been established in the state, out of which 5694 PS have been declared critical. There are 1076 Model PS, 165 Pink Booths managed exclusively by women, 115 Green PS, 99 Youth Managed PS, and 101 PS managed by Divyangs. 

All polling stations will be monitored by CCTV cameras, and there will be 100% live webcasting to allow real-time monitoring by election officials and observers. The counting of votes would take place at 117 Counting centres, at 24 Locations, he added.

Regarding Home Voting, Sibin C stated that the consent for home voting was received from 9239 85+ age voters, and 4530 PwD voters, both totalling 13,769. Out of these 12,843 voters casted their vote till 30 May, including 8640 85+ voters and 4203 PwD voters.

Divulging the details about personnel involved, Sibin C stated that the total number of staff engaged in the elections in the state is 2,60,000 This includes 1,20,114 polling staff, 70,724 security personnel (state police and central armed paramilitary forces), 50,000 supporting staff, and 25,150 persons working in the CEO (Chief Electoral Officer) and DEO (District Election Officer) offices.

The CEO emphasized that polling staff have been trained to manage emergencies effectively. ASHA workers will be deputed at polling stations to handle emergency medical situations. Polling stations will be equipped with first aid kits, oral rehydration solution (ORS), sugar candies, medicines, ointments, and bandages. 

Additionally, to combat the heat wave, ‘Chabeel’ facility is also being provided at the polling stations. He added that, the 85+ and Pwd Voters, who did not opt for Home Voting can get the 'Pick and Drop Facility' along with wheelchairs, by registering on the Saksham application.

CEO Sibin C detailed that 24 Central and State enforcement agencies along with Flying Squads and Static Surveillance Teams are actively conducting checks to seize cash, liquor, and other items intended for voter inducement. Since the enforcement of the Model Code of Conduct until May 30, seizures  worth 801.47 crore have made in the state including ₹26.89 crore in cash, liquor worth ₹26.75 crore, narcotics valued at ₹716.78 crore, freebies worth ₹7.17 crore, and precious metals worth ₹23.86 crore.

The CEO reported that a total of 14643 Model Code of Conduct (MCC) violation complaints have been received since enforcement of MCC, out of which most have been resolved. The average time to handle complaints in the state is 32.50 minutes, well within the mandated 100-minute timeframe.

Regarding EVM security, Sibin C stated that all strong rooms in the state are equipped with the necessary security forces, including state and paramilitary personnel, and have a double lock system. Additionally, LED screens displaying footage of the strong room surroundings are placed outside each strong room. Daily inspections by officials ensure all protocols are being followed.

Regarding security measures in the state, Police Nodal Officer M F Farooqui elaborated that 55039 Personnel of the Punjab Police have been deployed across the state. Quick Response Teams would be positioned for rapid intervention in case of disturbances. 

He apprised that the whole state has been divided into 2098 Sectors, each headed by a Sector incharge assisted by a Patrolling Party consisting of 1 Head Constable and 3 Constables. To enhance the communication between security personnel, 3496 additional wireless sets of 20 Watts and 8385 wireless walkie-talkie sets have been provided to the districts, he added.

CEO Sibin C appealed to the esteemed voters of Punjab to actively participate in this biggest festival of democracy exercising their right to vote, so that the goal of “Is Vaar 70 Paar” can be achieved.

 

Tags: Sibin C , Election Commision Punjab , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv , The CEO Punjab , No Voter To Be Left Behind

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD