Friday, 28 June 2024

 

 

ਖ਼ਾਸ ਖਬਰਾਂ ਵੰਡਰਸ਼ੈੱਫ ਨੇ ਲਾਂਚ ਕੀਤਾ ਸ਼ੈੱਫ ਮੈਜ਼ਿਕ: ਆਲ-ਇਨ-ਵਨ ਕਿਚਨ ਰੋਬੋਟ ਸੰਸਦ ਦੇ ਬਾਹਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ, ਕਿਹਾ- ਇਹ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਹੈ ਜਲੰਧਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਸੈਂਕੜੇ ਕਾਂਗਰਸੀ-ਭਾਜਪਾ ਆਗੂ ਤੇ ਵਰਕਰ 'ਆਪ' 'ਚ ਹੋਏ ਸ਼ਾਮਲ ਐਮਪੀ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਨਵ-ਨਿਯੁਕਤ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਪੰਜਾਬ ਪੁਲਿਸ ਨੇ ਸੂਬੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਾਥੀਆਂ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ਕੀਤਾ ਨਾਕਾਮ; ਤਿੰਨ ਸ਼ੂਟਰ ਗ੍ਰਿਫ਼ਤਾਰ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰ ਕੇ ਇਸਦਾ ਦੋਸ਼ ਸਿੱਖਾਂ ’ਤੇ ਮੜ੍ਹਨ ਦੀ ਖ਼ਤਰਨਾਕ ਸਾਜ਼ਿਸ਼: ਅਕਾਲੀ ਦਲ ਵਰਕਿੰਗ ਕਮੇਟੀ ਜ਼ਿਲ੍ਹੇ ਅੰਦਰ 12 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ : ਨਵਜੋਤ ਪਾਲ ਸਿੰਘ ਰੰਧਾਵਾ ਅੰਬ ਖਾਓ ਗੁਠਲੀ ਉਗਾਓ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਪੀਈਸੀ ਭਾਈਚਾਰੇ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਸਹੁੰ ਚੁੱਕੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਅਬੋਹਰ ਪਟਵਾਰ ਖਾਨੇ ਦਾ ਅਚਾਨਕ ਦੌਰਾ ਖੰਨਾ ਪੁਲਿਸ ਨੇ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਨਸ਼ਿਆਂ ਨੂੰ ਮੁਕੰਮਲ ਤੌਰ ਉਤੇ ਠੱਲ੍ਹ ਪਾਉਣ ਲਈ ਹਰ ਜਿਲਾ ਵਾਸੀ ਸਹਿਯੋਗ ਦੇਵੇ - ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ - ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਇੱਕ ਹਫਤੇ ਵਿੱਚ ਅੱਜ ਦੂਜੇ ਸੁਵਿਧਾ ਕੈਂਪ ਵਿੱਚ 4 ਪਿੰਡਾਂ ਦੀਆਂ 54 ਦਰਖਾਸਤਾਂ ਤੇ ਹੋਈ ਕਾਰਵਾਈ ਪੀਐਸਪੀਸੀਐਲ ਦੇ ਸੂਰਜੀ ਊਰਜਾ ਦੀ ਵਰਤੋਂ ਵੱਲ ਵਧਦੇ ਕਦਮ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 2024- ਫਾਜ਼ਿਲਕਾ ਜ਼ਿਲ੍ਹੇ ਵਿਚ ਪੁੰਘਰੀ ਨਵੀਂ ਸੋਚ, 133 ਪਿੰਡਾਂ ਨੇ ਨਸ਼ੇ ਰੋਕਣ ਦਾ ਲਿਆ ਅਹਿਦ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 2024- ਮਿਸ਼ਨ ਨਿਸਚੈ ਡਿਪਟੀ ਕਮਿਸ਼ਨਰ ਵੱਲੋਂ “ਮੇਰਾ ਘਰ, ਮੇਰੇ ਨਾਮ” ਸਕੀਮ ਅਧੀਨ ਨੋਟੀਫਾਈ ਪਿੰਡਾਂ ਵਿੱਚ ਕੰਮ ਨੂੰ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਐਸ.ਟੀ.ਐਫ. ਨੂੰ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਵੱਡੇ ਤਸਕਰਾਂ ਖਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੇ ਨਿਰਦੇਸ਼ ਮੁੱਖ ਮੰਤਰੀ ਨੇ ਲੋਕਾਂ ਨਾਲ ਕੀਤਾ ਇੱਕ ਹੋਰ ਵਾਅਦਾ ਪੁਗਾਇਆ, ਜਲੰਧਰ ਵਿਖੇ ਨਵੀਂ ਰਿਹਾਇਸ਼ 'ਚ ਲਾਏ ਡੇਰੇ

 

1 ਜੂਨ ਨੂੰ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਡੀ ਸੀ ਆਸ਼ਿਕਾ ਜੈਨ ਦੀ ਅਗਵਾਈ 'ਚ 'ਯੂਥ ਚਲਿਆ ਬੂਥ' ਚੇਤਨਾ ਮਾਰਚ

70 ਫੀਸਦੀ ਤੋਂ ਵੱਧ ਮਤਦਾਨ ਯਕੀਨੀ ਬਣਾਉਣ ਵਾਲੇ ਬੀ.ਐਲ.ਓਜ਼ ਨੂੰ 5000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ

Aashika Jain, DC Mohali, Deputy Commissioner Mohali, S.A.S. Nagar, S.A.S. Nagar Mohali, Mohali, Sahibzada Ajit Singh Nagar, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv

Web Admin

Web Admin

5 Dariya News

ਐਸ.ਏ.ਐਸ.ਨਗਰ , 30 May 2024

ਨੌਜਵਾਨ ਵੋਟਰਾਂ ਨੂੰ 1 ਜੂਨ ਨੂੰ ਲੋਕਤੰਤਰ ਲਈ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ, ਡੀ ਸੀ ਆਸ਼ਿਕਾ ਜੈਨ ਨੇ ਵੀਰਵਾਰ ਨੂੰ ਡੀ ਏ ਸੀ ਕੰਪਲੈਕਸ, ਮੋਹਾਲੀ ਤੋਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ, ਮੋਹਾਲੀ ਤੱਕ "ਯੂਥ ਚਲਿਆ ਬੂਥ" ਜਾਗਰੂਕਤਾ ਰੈਲੀ ਦੀ ਅਗਵਾਈ ਕੀਤੀ। ਗਰੀਨ ਟੀ-ਸ਼ਰਟਾਂ ਅਤੇ ਕੈਪਾਂ ਵਿੱਚ ਸਜੇ ਭਾਗੀਦਾਰਾਂ ਦੇ ਨਾਲ ਗਰੀਨ ਇਲੈਕਸ਼ਨ ਦਾ ਪ੍ਰਚਾਰ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ 18-19 ਸਾਲ ਦੀ ਉਮਰ ਦੇ 19702 ਨੌਜਵਾਨ ਵੋਟਰ ਹਨ ਅਤੇ ਅਸੀਂ 1 ਜੂਨ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵੋਟਰ ਨੂੰ ਵੋਟ ਪਾਉਣ ਦਾ ਸੰਦੇਸ਼ ਦੇ ਰਹੇ ਹਾਂ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 812593 ਵੋਟਰ ਹਨ, ਜਿਨ੍ਹਾਂ ਨੂੰ ਅਸੀਂ ਜ਼ਿਲ੍ਹੇ ਵਿੱਚ ਵੋਟਰ ਪ੍ਰਤੀਸ਼ਤ 80 ਪ੍ਰਤੀਸ਼ਤ ਤੋਂ ਪਾਰ ਕਰਨ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਇੱਕ ਜਾਂ ਦੂਜੇ ਢੰਗ ਨਾਲ ਪ੍ਰੇਰਿਤ ਕਰ ਰਹੇ ਹਾਂ। ਸਾਡੇ ਕੋਲ ਜ਼ਿਲ੍ਹੇ ਵਿੱਚ 825 ਬੂਥ ਲੈਵਲ ਅਫ਼ਸਰ ਹਨ ਜਿਨ੍ਹਾਂ ਨੂੰ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਪ੍ਰੇਰਕ ਬਣਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਹੜੇ ਬੂਥ ਲੈਵਲ ਅਫ਼ਸਰ 70 ਫੀਸਦੀ ਮਤਦਾਤਾ ਟੀਚੇ ਨੂੰ ਪਾਰ ਕਰਨਗੇ ਅਤੇ ਜੋ ਬੂਥ ਲੈਵਲ ਅਫ਼ਸਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ 10 ਫੀਸਦੀ ਵਧੀਕ ਵੋਟ ਆਪੋ-ਆਪਣੇ ਬੂਥਾਂ 'ਤੇ ਵਧਾਉਣਗੇ, ਉਨ੍ਹਾਂ ਨੂੰ ਵੀ 5000 ਰੁਪਏ ਪ੍ਰਤੀ ਵਿਅਕਤੀ ਵਾਧੂ ਪ੍ਰੋਤਸਾਹਨ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੇ ਤਿਉਹਾਰ ਵਿੱਚ ਪੂਰੇ ਉਤਸ਼ਾਹ ਨਾਲ ਵੋਟ ਪਾਉਣ ਅਤੇ ਪੋਲਿੰਗ ਪ੍ਰਤੀਸ਼ਤਤਾ ਵਿੱਚ ਜ਼ਿਲ੍ਹੇ ਨੂੰ ਨੰਬਰ ਇੱਕ ਬਣਾਉਣ।

ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਪ੍ਰੋ: ਗੁਰਬਖਸ਼ੀਸ਼ ਸਿੰਘ ਅੰਟਾਲ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਗੁਡ ਗਵਰਨੈਂਸ ਫੈਲੋ ਵਿਜੇ ਲਕਸ਼ਮੀ ਯਾਦਵ ਵੀ ਹਾਜ਼ਰ ਸਨ।

DC Aashika Jain Led ‘Youth Chalya Booth’ to encourage the youth voters to vote on June 1

The BLOs who will ensure an above 70 per cent turnout will be honoured with the incentive of Rs 5000

S.A.S Nagar

To encourage youth voters to vote for democracy on June 1, DC Aashika Jain led the “Youth Chalya Booth” awareness rally from DAC Complex, Mohali to Govt Girls Senior Secondary School, Sohana, Mohali on Thursday. Accompanying the participants attired in Green T-Shirts and Caps to promote Green Elections, the Deputy Commissioner said that the district has 19702 young voters in the age group of 18-19 and we are disseminating the message to vote on June 1 to be the proud voter of world’s largest democracy.

She said that the district has 812593 voters in total whom we are approaching in one and another way to make sure that the voter percentage crosses 80 per cent in the district. We have 825 Booth Level Officers in the district who have been sensitised to increase the voting percentage.

The Deputy Commissioner further said that the Booth Level Officers who will surpass the 70 per cent voter turnout target and those who will record an instead of 10 Percent in previous Lok Sabha elections on their respective booths would be given an extra incentive of Rs 5000 per head. She appealed to all the voters of the district to vote enthusiastically in the festival of democracy and make the district number one in polling percentage.

The officers present on his occasion, are Prof. Gurbakshish Singh Antal, Election Tehsildar Sanjay Kumar and Good Governance Fellow Vijay Luxmi Yadav.

 

Tags: Aashika Jain , DC Mohali , Deputy Commissioner Mohali , S.A.S. Nagar , S.A.S. Nagar Mohali , Mohali , Sahibzada Ajit Singh Nagar , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD