Saturday, 22 June 2024

 

 

ਖ਼ਾਸ ਖਬਰਾਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕਾਰਗਰ ਅਭਿਆਸ ਹੈ ਯੋਗ: ਮੀਤ ਹੇਅਰ ਸੀਜੀਸੀ ਲਾਂਡਰਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਯੋਗ ਨੂੰ ਅਪਣਾ ਕੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ : ਲਖਬੀਰ ਸਿੰਘ ਰਾਏ 01 ਜੁਲਾਈ ਤੋਂ 31 ਅਗਸਤ 2024 ਤੱਕ ਚਲਾਈ ਜਾਵੇਗੀ ਵਿਸ਼ੇਸ਼ ਦਸਤ ਰੋਕੂ ਮੁਹਿੰਮ-ਡਿਪਟੀ ਕਮਿਸ਼ਨਰ ਗਾਂਧੀ ਗਾਰਡਨ ਵਿਖੇ ਮਨਾਇਆ ਗਿਆ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮੋਗਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 37.50 ਲੱਖ ਦੀ ਲਾਗਤ ਵਾਲੀਆਂ 5 ਨਵੀਂਆਂ ਟਾਟਾ ਏਸ ਗੱਡੀਆਂ ਹਰੀ ਝੰਡੀ ਦਿਖਾ ਕੇ ਰਵਾਨਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਓਪਰੇਸ਼ਨ ਈਗਲ ਦੇ ਤਹਿਤ ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਨੇ ਸੰਵੇਦਨਸ਼ੀਲ ਥਾਂਵਾਂ ਤੇ ਘਰਾਂ ਦੀ ਕੀਤੀ ਚੈਕਿੰਗ ਯੋਗ ਲਈ ਰੋਜ਼ਾਨਾ ਕੁਝ ਸਮਾਂ ਕੱਢ ਕੇ ਅਸੀਂ ਭੱਜ ਦੌੜ ਅਤੇ ਤਣਾਅ ਭਰੀ ਜਿੰਦਗੀ ਵਿੱਚ ਪੂਰੀ ਤਰਾਂ ਬਤੀਤ ਕਰ ਸਕਦੇ ਹਾਂ ਤੰਦਰੁਸਤ ਜੀਵਨ-ਸੰਦੀਪ ਕੁਮਾਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਸਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਅੰਗਹੀਣਤਾ ਸਰਟੀਫਿਕੇਟ ਸਬੰਧੀ ਸ਼ਿਕਾਇਤ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ 24 ਘੰਟੇ ਅੰਦਰ ਹੱਲ ਕੀਤਾ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਦੀ ਉੱਘੀ ਕਵੀ ਮਨਿੰਦਰ ਬਸੀ ਦਾ ਦੂਸਰਾ ਗਜ਼ਲ ਸੰਗ੍ਰਹਿ " ਸਹਿਜੇ-ਸਹਿਜੇ" ਲੋਕ ਅਰਪਣ ਯੋਗ ਸਿਹਤਮੰਦ ਜੀਵਨ ਦੀ ਕੂੰਜੀ ਹੈ : ਗੁਰਦਿੱਤ ਸਿੰਘ ਸੇਖੋਂ ਵਿਧਾਇਕ ਗੋਲਡੀ ਕੰਬੋਜ ਵੱਲੋਂ ਸਰਹੱਦੀ ਪਿੰਡਾਂ ਵਿਚ ਅਗੇਤੇ ਹੜ੍ਹ ਰੋਕੂ ਪ੍ਰਬੰਧਾਂ ਦੇ ਜਾਇਜੇ ਲਈ ਦੌਰਾ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਅਬੋਹਰ ਨਗਰ ਨਿਗਮ ਵਿਖੇ ਲਗਾਇਆ ਗਿਆ ਲੋਕ ਸੁਵਿਧਾ ਕੈਂਪ ਫਾਜ਼ਿਲਕਾ ਪ੍ਰਸ਼ਾਸਨ ਦੀ ਪਹਿਲ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਉਣ ਵਾਲੇ ਲੋਕਾਂ ਲਈ ਰਿਸੈਪਸ਼ਨ-ਕਮ-ਹੈਲਪ ਡੈਸਕ ਸਥਾਪਤ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮਝੂਰ ਦੋਆਬਾ ਫਿਲਮ ਪ੍ਰੋਡਕਸ਼ਨ ਦੀ ਨਵੀ ਫਿਲਮ ਸਹੀ ਫੈਸਲਾ ਦਾ ਪੋਸਟਰ ਕੀਤਾ ਜਾਰੀ ਐਲਪੀਯੂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਅੰਤਰਰਾਸ਼ਟਰੀ ਯੋਗ ਦਿਵਸ 2024 ਮਨਾਇਆ ਸੀ ਜੀ ਸੀ ਝੰਜੇੜੀ ਵਿਚ ਇਕ ਹਫ਼ਤੇ ਦੇ ਯੋਗਾ ਕੈਂਪ ਦਾ ਆਯੋਜਨ PEC ਕਮਿਊਨਿਟੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

 

ਅੱਤ ਦੀ ਗਰਮੀ ਦੇ ਬਾਵਜੂਦ ਮੀਤ ਹੇਅਰ ਵੱਲੋਂ ਧੂੰਆਂਧਾਰ ਪ੍ਰਚਾਰ

ਐਮ.ਐਲ.ਏ. ਤੇ ਕੈਬਨਿਟ ਮੰਤਰੀ ਵਾਂਗ ਸੰਸਦ ਮੈਂਬਰ ਦੀ ਡਿਊਟੀ ਬਾਖੂਬੀ ਨਿਭਾਵਾਂਗਾ: ਮੀਤ ਹੇਅਰ

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਬਰਨਾਲਾ , 30 May 2024

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਿਛਲੇ ਢਾਈ ਮਹੀਨਿਆਂ ਤੋਂ ਅੱਤ ਦੀ ਗਰਮੀ ਦੇ ਬਾਵਜੂਦ ਧੂੰਆਂਧਾਰ ਪ੍ਰਚਾਰ ਕਰਦਿਆਂ ਸੰਗਰੂਰ ਹਲਕੇ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਹਰ ਪਿੰਡ, ਸ਼ਹਿਰ ਤੱਕ ਪਹੁੰਚ ਕੀਤੀ ਗਈ। ਰਵਾਇਤੀ ਸਾਧਨਾਂ ਉਤੇ ਚੋਣ ਪ੍ਰਚਾਰ ਕਰਦੇ ਮੀਤ ਹੇਅਰ ਦੀਆਂ ਰੈਲੀਆਂ ਤੇ ਰੋਡ ਸ਼ੋਅ ਦੌਰਾਨ ਵੱਡੀਆਂ ਭੀੜਾਂ ਦੇਖਣ ਨੂੰ ਮਿਲੀਆਂ।

ਮੀਤ ਹੇਅਰ ਜੋ ਦੋ ਵਾਰ ਬਰਨਾਲਾ ਤੋਂ ਵਿਧਾਇਕ ਅਤੇ ਮੌਜੂਦਾ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਹਨ, ਨੇ ਕਿਹਾ ਕਿ ਜਿਵੇਂ ਉਨ੍ਹਾਂ ਐਮ.ਐਲ.ਏ. ਅਤੇ ਕੈਬਨਿਟ ਮੰਤਰੀ ਵਜੋਂ ਆਪਣਾ ਹਰ ਫਰਜ਼ ਤਨਦੇਹੀ ਨਾਲ ਨਿਭਾਇਆ ਹੈ, ਉਵੇਂ ਹੀ ਹੁਣ ਸੰਸਦ ਮੈਂਬਰ ਦੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਬਰਨਾਲਾ ਵਾਸੀਆਂ ਵਾਂਗ ਸੰਗਰੂਰ ਹਲਕਾ ਵਾਸੀਆਂ ਨੂੰ ਕੋਈ ਉਲਾਂਭਾ ਨਹੀਂ ਆਉਣ ਦੇਣਗੇ।

ਮੀਤ ਹੇਅਰ ਵੱਲੋਂ ਪਿਛਲੇ ਢਾਈ ਮਹੀਨਿਆਂ ਦੌਰਾਨ ਹਰ ਵਿਧਾਨ ਸਭਾ ਹਲਕੇ ਵਿੱਚ ਘੱਟੋ-ਘੱਟ 8-10 ਦਿਨ ਪ੍ਰਚਾਰ ਕੀਤਾ ਗਿਆ। ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਉਹ ਇਕ ਪਿੰਡ ਤੋਂ ਦੂਜੇ ਪਿੰਡ ਰੋਡ ਸ਼ੋਅ ਦੌਰਾਨ ਟਰੈਕਟਰਾਂ, ਕੰਬਾਈਨਾਂ, ਮੋਟਰ ਸਾਈਕਲਾਂ ਤੇ ਜੀਪਾਂ ਉਤੇ ਸਵਾਰ ਹੋ ਕੇ ਪਿੰਡ ਪਹੁੰਚਦੇ। ਸਖਤ ਗਰਮੀ ਵਿੱਚ ਉਹ ਸੱਥਾਂ ਵਿੱਚ ਤਿੱਖੜ ਦੁਪਹਿਰੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦੇ ਰਹੇ। 

ਮੀਤ ਹੇਅਰ ਨੇ ਆਪਣੇ ਪ੍ਰਚਾਰ ਦੌਰਾਨ ਪੂਰੇ ਸੰਗਰੂਰ ਹਲਕੇ ਨੂੰ ਕਵਰ ਕੀਤਾ ਅਤੇ ਸੂਬਾ ਸਰਕਾਰ ਅਤੇ ਆਪਣੀਆਂ ਕੈਬਨਿਟ ਮੰਤਰੀ ਵਜੋਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਦਿਖਾ ਕੇ ਵੋਟਾਂ ਮੰਗੀਆਂ। ਮੀਤ ਹੇਅਰ ਦੇ ਪ੍ਰਚਾਰ ਦੀ ਖਾਸੀਅਤ ਇਹ ਵੀ ਰਹੀ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਰੋਡ ਸ਼ੋਅ ਅਤੇ ਰੈਲੀਆਂ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ ਨੇ ਇਕਜੁੱਟ ਹੋ ਕੇ ਪ੍ਰਚਾਰ ਕਰਦਿਆਂ ਮੀਤ ਹੇਅਰ ਲਈ ਵੋਟਾਂ ਮੰਗੀਆਂ। 

ਇਸ ਤੋਂ ਇਲਾਵਾ ਰੋਜ਼ਾਨਾ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਪ ਜੁਆਇਨ ਕਰਨ ਵਾਲਿਆਂ ਦੀ ਵੱਡੀ ਗਿਣਤੀ ਰਹੀ। ਮੀਤ ਹੇਅਰ ਸਵੇਰੇ 7 ਵਜੇ ਆਪਣੀ ਬਰਨਾਲਾ ਰਿਹਾਇਸ਼ ਉਤੇ ਲੋਕਾਂ ਨੂੰ ਮਿਲਣ ਤੋਂ ਲੈ ਕੇ ਪੂਰਾ ਦਿਨ ਪ੍ਰਚਾਰ ਕਰਨ ਅਤੇ ਦੇਰ ਰਾਤ ਤੱਕ ਮੀਟਿੰਗਾਂ ਰਾਹੀਂ ਪ੍ਰਚਾਰ ਕਰਦੇ ਰਹੇ।

भीषण गर्मी के बावजूद मीत हेयर का धुआंधार अभियान

दो वार विधायक और मैं एक कैबिनेट मंत्री की तरह संसद सदस्य के कर्तव्यों का पालन करूंगा: मीत हेयर

बरनाला

संगरूर से आम आदमी पार्टी के उम्मीदवार गुरमीत सिंह मीत हेयर पिछले ढाई महीने से पड़ रही भीषण गर्मी के बावजूद संगरूर संसदीय क्षेत्र के अंतर्गत आने वाले सभी 9 विधानसभा क्षेत्रों के हर गांव और शहर में पहुंचे हैं। पारंपरिक तरीकों से प्रचार कर रहे मीत हेयर की रैलियों और रोड शो के दौरान भारी भीड़ देखी गई।

मीत हेयर, जो बरनाला से दो बार विधायक हैं और वर्तमान पंजाब सरकार में कैबिनेट मंत्री भी हैं, ने कहा कि वह जैसे विधायक और कैबिनेट मंत्री तौर पर अपना हर कर्तव्य पूरी निष्ठा से निभाया है, अब वह एक संसद सदस्य के रूप में अपना कर्तव्य पूरी निष्ठा से निभाएंगे। पिछले ढाई महीने के दौरान मीत हेयर ने हर विधानसभा क्षेत्र में कम से कम 8-10 दिन प्रचार किया। 

वे गांवों में प्रचार करते हुए एक गांव से दूसरे गांव तक रोड शो करते हुए ट्रैक्टर, कंबाइन, मोटरसाइकिल और जीप पर सवार होकर गांव पहुंचते थे। चिलचिलाती गर्मी में तपती दोपहरी में वे बड़ी-बड़ी सभाओं को संबोधित करते रहे। अपने अभियान के दौरान  

मीत हेयर ने पूरे संगरूर निर्वाचन क्षेत्र को कवर किया और राज्य सरकार और कैबिनेट मंत्री के रूप में अपनी उपलब्धियों का रिपोर्ट कार्ड दिखाकर वोट मांगे।

मीत हेयर के प्रचार अभियान की खास बात यह रही कि पूरी पार्टी नेतृत्व ने एकजुट होकर मीत हेयर के लिए प्रचार किया और वोट मांगे, जिसमें राष्ट्रीय संयोजक अरविंद केजरीवाल के रोड शो, मुख्यमंत्री भगवंत सिंह मान द्वारा आयोजित रोड शो और रैलियां शामिल थीं। इसके अलावा रोजाना अलग-अलग पार्टियों को अलविदा कहकर आप में शामिल होने वालों की भी बड़ी संख्या रही।  सुबह 7 बजे अपने बरनाला स्थित आवास पर लोगों से मिलने से लेकर मीत हेयर ने पूरे दिन प्रचार किया और देर रात तक बैठकें कीं।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD