Saturday, 22 June 2024

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵੱਲੋਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੇ ਗਏ 05 ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲ ਸੈਂਟਰ- ਲਾਲਜੀਤ ਸਿੰਘ ਭੁੱਲਰ ਸਿਹਤਮੰਦ ਜੀਵਨ ਸ਼ੈਲੀ ਲਈ ਯੋਗ ਇਕ ਪੱਕਾ ਹੱਲ: ਬਲਬੀਰ ਸਿੰਘ 10ਵਾਂ ਜ਼ਿਲ੍ਹਾ ਪੱਧਰੀ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਵਿਜੀਲੈਂਸ ਬਿਊਰੋ ਨੇ ਗਰੀਬ ਪਰਿਵਾਰਾਂ ਲਈ ਚੌਲਾਂ ਦੀ ਵੰਡ ’ਚ ਹੋਏ 1.55 ਕਰੋੜ ਰੁਪਏ ਦੇ ਗ਼ਬਨ ਦਾ ਕੀਤਾ ਪਰਦਾਫਾਸ਼ ਪੰਜਾਬ ਸਰਕਾਰ ਵਲੋਂ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਸਮਾਗਮ ਅੱਜ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਘੁਗਿਆਣਾ ਵਿਖੇ ਲਗਾਏ ਸੁਵਿਧਾ ਕੈਂਪ ਵਿੱਚ ਕੀਤੀ ਸ਼ਮੂਲੀਅਤ ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਮਹਿੰਦਰ ਭਗਤ ਨੇ ਭਰਿਆ ਨਾਮਜ਼ਦਗੀ ਪੱਤਰ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸਟੇਟ ਪੱਧਰੀ ਟੀਮ ਵੱਲੋਂ ਸਿਵਲ ਸਰਜਨ ਅਤੇ ਪ੍ਰੋਗਰਾਮ ਅਫਸਰਾਂ ਨਾਲ ਕੀਤੀ ਮੀਟਿੰਗ ਜ਼ਿਲ੍ਹੇ ਦੇ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਿਤ ਸੇਵਾਵਾਂ ਸਮੇਂ-ਸਿਰ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਅਧਿਕਾਰੀ - ਸੰਦੀਪ ਕੁਮਾਰ ਰੈਡ ਕ੍ਰਾਸ ਵਿਖੇ ਅਲੀਮਕੋ ਵੱਲੋਂ 23 ਲੱਖ ਦੇ ਬਣਾਉਟੀ ਅੰਗ ਤੇ ਟ੍ਰਾਈਸਾਈਕਲਾਂ ਦੀ ਦਿਵਿਆਂਗਜਨਾਂ ਨੂੰ ਵੰਡ ਚੰਡੀਗੜ੍ਹ ਵਿੱਚ ਧਾਰਮਿਕ ਅਸਥਾਨਾਂ ਨੂੰ ਤੋੜ ਕੇ ਪ੍ਰਸ਼ਾਸ਼ਨ ਵਲੋਂ ਲਿਆ ਜਾ ਰਿਹਾ ਬਦਲਾ: ਡਾ. ਐਸ.ਐਸ. ਆਹਲੂਵਾਲੀਆ ਪੰਜਾਬ ਪੁਲਿਸ ਨੇ ਸਰਹੱਦ ਪਾਰ’ ਦੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਾਰਕੋ-ਅੱਤਵਾਦ ਹਵਾਲਾ ਰੈਕੇਟ ਦਾ ਕੀਤਾ ਪਰਦਾਫਾਸ਼; ਮੁੱਖ ਸਾਜਿਸ਼ਕਰਤਾ ਸਣੇ 8 ਮੁਲਜ਼ਮ ਗ੍ਰਿਫਤਾਰ ਮਾਨ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਠਾਨਕੋਟ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਕਰੇਗੀ ਸ਼ੁਰੂਆਤ : ਚੇਤਨ ਸਿੰਘ ਜੌੜਾਮਾਜਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰੋਬੇਸ਼ਨਰ ਆਈ.ਏ.ਐਸ. ਅਧਿਕਾਰੀਆਂ ਨੂੰ ਆਪਣੀ ਡਿਊਟੀ ਸਮਰਪਿਤ ਭਾਵਨਾ, ਸੰਜੀਦਗੀ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਉਣ ਦਾ ਸੱਦਾ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ - ਡਾ. ਬਲਬੀਰ ਸਿੰਘ ਵੋਲਟਾਸ ਨੇ ਚੰਡੀਗੜ੍ਹ ਵਿਚ ਆਪਣਾ ਪਹਿਲਾ 'ਕੰਪਨੀ ਓਨਡ ਅਤੇ ਕੰਪਨੀ ਓਪ੍ਰੇਟਡ (ਸੀਓਸੀਓ)' ਬ੍ਰਾਂਡ ਸਟੋਰ ਖੋਲਿਆ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਮੀਤ ਹੇਅਰ ਵਲੋਂ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਦਾ ਪੋਸਟਰ ਜਾਰੀ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਐਮਐਸਪੀ 'ਤੇ ਆਮ ਆਦਮੀ ਪਾਰਟੀ ਨੇ ਕਿਹਾ - ਬੀਜੇਪੀ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੀ ਹੈ, ਜੇਕਰ ਕਿਸਾਨਾਂ ਦੀ ਸੱਚਮੁੱਚ ਚਿੰਤਾ ਹੈ ਤਾਂ ਐਮਐਸਪੀ ਗਾਰੰਟੀ ਕਾਨੂੰਨ ਬਣਾਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਕੈਂਪਸ ਦਾ ਉਦਘਾਟਨ ਕੀਤਾ

 

ਕਿਸਾਨ ਕਰਜ਼ਾ ਮੁਆਫ਼ ਆਯੋਗ ਬਣਾਵਾਂਗੇ: ਰਾਹੁਲ ਗਾਂਧੀ

ਮੋਦੀ ਨੇ ਆਪਣੇ 22 ਅਰਬਪਤੀਆਂ ਦੇ 16 ਲੱਖ ਕਰੋੜ ਰੁਪਏ ਮਾਫ਼ ਕਿੱਤੇ, ਅਸੀਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਂਗੇ।

Rahul Gandhi, Vijay Inder Singla, Punjab Pradesh Congress Committee, Congress, Punjab Congress, Punjab, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਖਟਕੜ ਕਲਾਂ , 30 May 2024

ਕਾਂਗਰਸ ਦੇ ਦਿੱਗਜ ਅਤੇ ਦੇਸ਼ ਦੇ ਪ੍ਰਸਿੱਧ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕਿਸਾਨ ਕਰਜ਼ਾ ਮੁਆਫੀ ਕਮਿਸ਼ਨ ਦਾ ਗਠਨ ਕਰਾਂਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 22 ਅਰਬਪਤੀ ਦੋਸਤਾਂ ਦੇ 16 ਲੱਖ ਕਰੋੜ ਰੁਪਏ ਮੁਆਫ਼ ਕਰ ਦਿੱਤੇ ਹਨ, ਪਰ ਅਸੀਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਂਗੇ, ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੇਵਾਂਗੇ, ਮੋਦੀ ਦੀ ਅਗਨੀਵੀਰ ਯੋਜਨਾ ਨੂੰ ਪਾੜ ਕੇ ਕੂੜੇਦਾਨ 'ਚ ਸੁੱਟ ਦੇਵਾਂਗੇ।

ਰਾਹੁਲ ਗਾਂਧੀ ਵੀਰਵਾਰ ਨੂੰ ਬੰਗਾ ਦੇ ਖਟਕੜ ਕਲਾਂ ਵਿਖੇ ਸੰਵਿਧਾਨ ਬਚਾਓ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਸੱਦਾ ਦਿੱਤਾ, ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਅਗਨੀਵੀਰ ਯੋਜਨਾ ਦੇ ਬਾਰੇ ਪੁੱਛਿਆ, ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਡਿਫੈਂਸ ਇੰਨਡਸਟਰੀ ਨੂੰ ਆਪਣੇ ਦੋਸਤ ਅਡਾਨੀ ਨੂੰ ਠੇਕੇ 'ਤੇ ਦਿੱਤਾ ਹੈ ਅਤੇ ਉਸ ਨੂੰ ਫਾਇਦਾ ਪਹੁੰਚਾਉਣ ਲਈ ਅਗਨੀਵੀਰ ਸਕੀਮ ਲਾਗੂ ਕੀਤੀ ਹੈ। 

ਨਰਿੰਦਰ ਮੋਦੀ ਦੇਸ਼ 'ਚ ਆਪਣੇ 22 ਅਰਬਪਤੀ ਦੋਸਤਾਂ ਦਾ ਰਾਜ ਚਾਹੁੰਦੇ ਹਨ, ਉਨ੍ਹਾਂ ਲਈ ਹੀ ਕੰਮ ਕਰਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਏਅਰਪੋਰਟ, ਬੁਨਿਆਦੀ ਢਾਂਚਾ, ਸੋਲਰ ਪਾਵਰ, ਡਿਫੈਂਸ ਇੰਡਸਟਰੀ ਵਰਗੇ ਸਭ ਕੁਝ ਅਡਾਨੀ ਨੂੰ ਦੇ ਦਿੱਤਾ, ਨਰਿੰਦਰ ਮੋਦੀ ਸਿਰਫ ਅਡਾਨੀ ਲਈ ਕੰਮ ਕਰਦਾ ਹੈ, ਅਤੇ ਸਾਡੇ ਲਈ ਕਾਲੇ ਕਾਨੂੰਨ ਲਿਆਉਂਦੇ ਹਨ, ਭਰਾਵਾਂ ਨੂੰ ਲੜਾਉਂਦੇ ਹਨ, ਇੱਕ ਜਾਤੀ ਨੂੰ ਦੂਜੀ ਜਾਤ ਨਾਲ ਲੜਾਉਂਦੇ ਹੈ, ਇੱਕ ਧਰਮ ਦੂਜੇ ਧਰਮ ਦੇ ਵਿਰੁੱਧ ਅਤੇ ਇੱਕ ਭਾਸ਼ਾ ਦੂਜੀ ਭਾਸ਼ਾ ਦੇ ਵਿਰੁੱਧ ਲੜਾਉਂਦਾ ਹੈ, ਅੱਜ ਅਸੀਂ ਮਹਿੰਗਾਈ ਦੀ ਮਾਰ ਝੱਲ ਰਹੇ ਹਾਂ, ਨੌਜਵਾਨ ਬੇਰੁਜ਼ਗਾਰ ਹਨ ਅਤੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਯੂਪੀਏ ਸਰਕਾਰ ਦੌਰਾਨ 70 ਹਜ਼ਾਰ ਕਰੋੜ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਸੀ, ਪਰ ਮੋਦੀ ਨੇ 22 ਲੋਕਾਂ ਦੇ 16 ਲੱਖ ਕਰੋੜ ਰੁਪਏ ਮੁਆਫ਼ ਕੀਤੇ, ਇਸ ਰਕਮ ਨਾਲ ਅਸੀਂ 24 ਸਾਲਾਂ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਸਕਦੇ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਲੋੜ ਪਈ ਤਾਂ ਦੂਜੀ ਵਾਰ ਵੀ, ਤੀਸਰੀ ਵਾਰ ਵੀ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ, ਇਸਦੇ ਲਈ ਕਮਿਸ਼ਨ ਬਣਾਵਾਂਗੇ, ਜਿਸਦੀ ਸਿਫਾਰਿਸ਼ ਤੇ ਕਰਜ਼ੇ ਮੁਆਫ਼ ਕੀਤੇ ਜਾਣਗੇ। 

ਕਿਸਾਨਾਂ ਲਈ ਐਮਐਸਪੀ ਨੂੰ ਕਾਨੂੰਨੀ ਰੂਪ ਦੇਵਾਂਗੇ, ਪੰਜਾਬ ਦਾ ਕਿਸਾਨ ਦੇਸ਼ ਦਾ ਢਿੱਡ ਭਰਦਾ ਹੈ, ਜੋ ਕਿ ਸਾਡੀ ਰੀੜ ਦੀ ਹੱਡੀ ਹੈ, ਮੋਦੀ ਨੇ ਕਿਸਾਨਾਂ ਦੇ ਬੀਮੇ ਦਾ ਠੇਕਾ 16 ਕਾਰੋਬਾਰੀਆਂ ਦੀਆਂ ਕੰਪਨੀਆਂ ਨੂੰ ਦਿੱਤਾ ਹੈ, ਅਸੀਂ ਯਕੀਨੀ ਬਣਾਵਾਂਗੇ ਕਿ ਕਿਸਾਨਾਂ ਨੂੰ 30 ਦਿਨਾਂ ਦੇ ਅੰਦਰ ਬੀਮੇ ਦੀ ਰਕਮ ਮਿਲੇ, ਅਸੀਂ ਕਿਸਾਨ ਮੈਤਰੀ ਯੋਜਨਾ ਤਹਿਤ ਕੰਮ ਕਰਾਂਗੇ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਅਗਨੀਵੀਰ ਸਕੀਮ ਲਾਗੂ ਕਰਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ, ਜੇਕਰ ਇੱਕ ਜਵਾਨ ਅਗਨੀਵੀਰ ਸਕੀਮ ਤਹਿਤ ਸ਼ਹੀਦ ਹੁੰਦਾ ਹੈ ਤਾਂ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲੇਗਾ, ਇਹ ਸ਼ਹੀਦ ਭਗਤ ਸਿੰਘ ਦਾ ਅਪਮਾਨ ਹੈ, ਅਸੀਂ ਆਉਂਦਿਆਂ ਹੀ ਅਸੀਂ ਇਸ ਯੋਜਨਾ ਨੂੰ ਕੂੜੇਦਾਨ ਵਿੱਚ ਸੁੱਟ ਦੇਵਾਂਗੇ ਅਤੇ ਸਿਪਾਹੀਆਂ ਦੀ ਪੱਕੀ ਭਰਤੀ ਕਰਾਂਗੇ। 

ਜਦੋਂ ਰਾਹੁਲ ਗਾਂਧੀ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਵਿਜੇ ਇੰਦਰ ਸਿੰਗਲਾ ਉਨ੍ਹਾਂ ਦੇ ਨਾਲ ਖੜ੍ਹੇ ਸਨ, ਰਾਹੁਲ ਨੇ ਕਿਹਾ ਕਿ ਸਿੰਗਲਾ ਨੇ ਮੈਨੂੰ ਅੰਗਰੇਜ਼ੀ 'ਚ ਕਿਹਾ, ਜਿਸ ਦਾ ਹਿੰਦੀ ਅਨੁਵਾਦ ਇਹ ਹੈ ਕਿ ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਦਿਨ ਹੈ, ਇਸ ਲਈ ਵਿਜੇ ਇੰਦਰ ਸਿੰਗਲਾ ਨੂੰ ਚੋਣਾਂ ਜਿੱਤਣ ਦਿਓ। ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ 4000 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੈਂ ਪੰਜਾਬ ਵੀ ਆਇਆ ਸੀ, ਜਿਸ ਦੌਰਾਨ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਮੁੱਦਿਆਂ ਨੂੰ ਸ਼ਾਮਲ ਕੀਤਾ ਹੈ ਕਿਉਂਕਿ ਇਹ ਉਨ੍ਹਾਂ ਦੀ ਆਵਾਜ਼ ਹੈ। 

ਅਸੀਂ ਮਹਾਲਕਸ਼ਮੀ ਯੋਜਨਾ ਲਿਆਵਾਂਗੇ ਅਤੇ ਕਰੋੜਾਂ ਔਰਤਾਂ ਨੂੰ ਕਰੋੜਪਤੀ ਬਣਾਵਾਂਗੇ, ਹਰ ਮਹੀਨੇ 8500 ਰੁਪਏ ਉਨ੍ਹਾਂ ਦੇ ਖਾਤਿਆਂ 'ਚ ਆਉਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਮਨਰੇਗਾ ਤਹਿਤ ਇਹ ਕੰਮ 5 ਜੁਲਾਈ ਤੋਂ ਸ਼ੁਰੂ ਹੋਵੇਗਾ, ਜਿੱਥੇ ਇਸ ਵੇਲੇ ਦਿਹਾੜੀ 250 ਰੁਪਏ ਹੈ, ਉਸ ਨੂੰ ਵਧਾ ਕੇ 400 ਰੁਪਏ ਕਰ ਦਿੱਤਾ ਜਾਵੇਗਾ, ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ ਜੋ ਮਿਲ ਰਿਹਾ ਹੈ, ਉਸ ਤੋਂ ਦੁੱਗਣਾ ਦਿੱਤਾ ਜਾਵੇਗਾ। 

ਮੋਦੀ ਨੇ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ, ਪਰ ਕੁਝ ਨਹੀਂ ਕੀਤਾ, ਸਿਰਫ ਅਡਾਨੀ ਅਤੇ ਅੰਬਾਨੀ ਨੂੰ ਫਾਇਦਾ ਪਹੁੰਚਾਇਆ, GST ਅਤੇ ਨੋਟਬੰਦੀ ਕਰਕੇ ਵਪਾਰੀਆਂ ਦਾ ਗਲਾ ਘੁੱਟਣ ਦਾ ਕੰਮ ਕੀਤਾ। ਇਸ ਮੌਕੇ ਰਾਹੁਲ ਗਾਂਧੀ ਨੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਵੀ ਕੀਤੀ।

ਦੂਜੇ ਪਾਸੇ ਇਸ ਰੈਲੀ ਤੋਂ ਇਲਾਵਾ ਵਿਜੇ ਇੰਦਰ ਸਿੰਗਲਾ ਨੇ ਥਰਮਲ ਕਲੋਨੀ ਰੂਪਨਗਰ, ਫੂਲ ਕਲਾਂ, ਬਾਰ ਐਸੋਸੀਏਸ਼ਨ ਰੂਪਨਗਰ ਵਿੱਚ ਵੀ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇ.ਪੀ.ਸਿੰਘ ਰਾਣਾ ਅਤੇ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਅਤੇ ਵੱਡੀ ਭੀੜ ਰਾਹੁਲ ਗਾਂਧੀ ਨੂੰ ਸੁਣਨ ਲਈ ਪੁੱਜੀ ਹੋਈ ਸੀ ਅਤੇ ਰਾਹੁਲ ਗਾਂਧੀ ਨੇ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਦਾ ਸਾਥ ਦੇਣ ਦਾ ਸੱਦਾ ਦਿੱਤਾ।

किसान कर्जा माफी आयोग बनाएंगे: राहुल गांधी

मोदी ने 22 अपने अरबपतियों के 16 लाख करोड़ माफ किए, और हम किसानों के कर्ज माफ करेंगे

खटकड़ कलां

कांग्रेस के दिग्गज एवं देश के लोकप्रिय नेता राहुल गांधी ने कहा कि हम किसानों का कर्जा माफ करने के लिए किसान कर्जा माफी आयोग बनाएंगे, प्रधानमंत्री नरेंद्र मोदी ने तो 22 अपने अरबपति मित्रों के 16 लाख करोड़ माफ किए, लेकिन हम किसानों का कर्जा माफ करेंगे, किसानों को न्यूनतम समर्थन मूल्य (एमएसपी) देंगे, मोदी की अग्रिवीर योजना को फाड़ कर कूड़ेदान में फैकेंगे।

राहुल गांधी गुरूवार को खटकड़ कलां, बंगा में संविधान बचाओ रैली को संबोधित कर रहे थे, उन्होंने कांग्रेस उम्मीवार विजय इंदर सिंगला को भारी मतों से जिताने का आहवान किया, इस मौके पर युवाओं से अग्रिवीर योजना के बारे में पूछा, राहुल गांधी ने कहा डिफेंस इंडस्ट्री को मोदी ने अपने मित्र अदानी को ठेके पर दिया है और अग्रिवर योजना उसको फायदा पहुंचाने के लिए लागू की है। 

नरेंद्र मोदी देश में अपने 22 अरबपति मित्रों का राज चाहता है, उनके लिए ही काम करता है। राहुल गांधी ने कहा कि मोदी ने अदानी को  एयरपोर्ट, इंफ्रास्ट्रक्चर, सोलर पॉवर, डिफेंस इंडस्ट्री सब कुछ दे दिया, नरेंद्र मोदी केवल अदानी के लिए काम करता है, और हमारे लिए काले कानून लेकर आता है, भाई-भाई को लड़वाता है, एक जाति को दूसरी जाति से, एक धर्म को दूसरे धर्म से तथा एक भाषा को दूसरी भाषा से लड़वाता, आज हम महंगाई की मार झेल रहे हैं, युवा बेरोजगार है, मजदूरों की दयनीय हालत है।

राहुल गांधी ने कहा कि हमनें यूपीए शासनकाल में 70 हजार करोड़ किसानों का  कर्ज माफ किया था, लेकिन मोदी ने जो 22 लोगों का 16 लाख करोड़ माफ किए, इससे हम किसानों के इतनी रकम से 24 साल तक कर्जा माफ कर सकते हैं। राहुल गांधी ने कहा कि किसानों  को जरूरत हुई तो दूसरी बार, फिर  आवश्यकता हुई तो तीसरी बार भी भी हम किसानों का कर्जा माफ करेंगे, इसके लिए आयोग बनाएंगे जिसकी सिफारिश पर कर्जा माफ होगा। 

किसानों के लिए लिए एमएसपी को कानूनी रूप देंगे, पंजाब का किसान देश का पेट भरता है, जो हमारी रीढ़ की हड्डी है, मोदी ने तो 16 बिजनेसमैन की कंपनियों को किसानों के इंश्योरेंस का ठेका दिया हुआ है, हम यह सुनिश्चित करेंगे कि किसान को  30 दिन में बीमे का पैसा मिले, किसान मैत्री स्कीम के तहत हम काम करेंगे।

राहुल गांधी ने कहा अग्रिवीर योजना को लागू कर तो मोदी ने शहीदों का अपमान किया है, एक जवान यदि अग्रिवीर योजना में शहीद होता है तो उसको शहीद का दर्जा नहीं मिलेगा, यह शहीद भगत सिंह के साथ अपमान है, हम आते ही इस योजना को डस्टबीन में डालेंगे और सैनिकों की स्थायी भर्ती करेंगे। जब राहुल गांधी एक विशाल रैली को संबोधित कर रहे थे तो विजय इंदर सिंगला उनके साथ खड़े थे, राहुल ने कहा कि सिंगला ने मुझे अंग्रेजी में कहा जिसका हिंदी अनुवाद है कि आज मेरे जीवन में सबसे खुशी का दिन है, इसलिए विजय इंदर सिंगला को चुनाव जिताएं।

राहुल गांधी ने कहा कि मेरी 4000 किलोमीटर भारत जोड़ो यात्रा के दौरान मैं पंजाब भी आया था, इस दौरान मजदूरों, किसानों, बेरोजगार युवाओं की बात को कांग्रेस ने अपने घोषणा पत्र में जोड़ा है, क्योंकि यह उनकी आवाज है। हम महालक्ष्मी योजना लाएंगे और करोड़ों महिलाओं को लखपति बनाएंगे, हर माह उनके खाते में 8500 रुपए आएंगे। 

राहुल गांधी ने कहा कि खटा खटाखट, यह काम 5 जुलाई से े शुरू हो जाएगा, मनरेगा के तहत जहां अभी 250 रुपए प्रतिदिन मजदूरी मिलती है, उसे 400 रुपए करेंगे, आंगनवाड़ी और आशा वर्कर को जब मिल रहा है, उससे दोगुणा देंगे। मोदी ने हर साल 2 करोड़ युवाओं को रोजगार देने की बात की थी, लेकिन किया कुछ नहीं, केवल अदानी और अंबानी को फायदा पहुंचाया, जीएसटी और नोटबंदी कर व्यापारियों का गला घोटने का काम किया। इस मौके पर राहुल गांधी ने युवाओं से भी कई बार सीधी बात की।

उधर, विजय इंदर सिंगला ने इस रैली के अलावा थर्मल कालोनी रूपनगर, फूलकलां, बार एसोसिएशन, रूपनगर में भी लोगों को संबोधित किया। इस मौके पर केपी सिंह राणा तथा कांग्रेस के सभी वरिष्ठ नेता एवं भारी तादाद में जनसमुह राहुल गांधी को सुनने के लिए  आया हुआ था, राहुल गांधी ने संविधान बचाने के लिए कांग्रेस का साथ देने का सभी से आहवान किया।

Rahul Gandhi Promises Farmers’ Debt Relief Commission

Claims Modi Waived ₹16 Trillion for 22 Billionaires While Ignoring Farmers

Khatkar Kalan

The esteemed and immensely popular Congress leader, Rahul Gandhi, announced the creation of a Farmers’ Debt Relief Commission, vowing to forgive farmers' debts, in sharp contrast to Prime Minister Narendra Modi, who waived ₹16 trillion for his 22 billionaire friends. Addressing a 'Save the Constitution' rally in Khatkar Kalan, Banga, Gandhi criticized Modi’s Agnipath scheme and promised to scrap it, asserting that it insults the nation’s martyrs.

Gandhi urged the public to vote overwhelmingly for Congress candidate Vijay Inder Singla. He criticized Modi’s government for allegedly benefiting a select few wealthy friends like Adani at the expense of the country’s farmers, youth, and workers. He promised to make Minimum Support Price (MSP) a legal guarantee, ensuring fair compensation for farmers.

Rahul Gandhi emotionally reflected on the previous UPA government's effort where they had waived ₹70,000 crores of farmers' debts. He pledged that Congress would repeatedly waive farmers' debts if needed, forming a dedicated commission to oversee the process. 

Gandhi accused Modi of handing over critical sectors like defense, infrastructure, and solar power to Adani, thereby prioritizing billionaire interests over national welfare. Highlighting the failures of the Agnipath scheme, Gandhi argued that it disrespects martyrs by denying permanent recognition to soldiers who die in service. 

He pledged to abolish the scheme and restore permanent recruitment for soldiers, respecting their sacrifices. While addressing the rally, Vijay Inder Singla expressed his immense happiness, stating, "Today is the happiest day of my life," urging the public to support him in the elections. 

Gandhi also spoke about his extensive Bharat Jodo Yatra, emphasizing that the issues faced by laborers, farmers, and unemployed youth were included in Congress’s manifesto, aiming to make a substantial difference in their lives. Rahul Gandhi promised the Mahalakshmi scheme to empower millions of women, providing ₹8500 monthly to their accounts starting from July 5. 

He also pledged to increase the daily wages under MGNREGA from ₹250 to ₹400 and to double the pay for Anganwadi and ASHA workers. Criticizing Modi's unfulfilled promise of creating 2 crore jobs annually, Gandhi accused him of favoring corporates like Adani and Ambani while stifling small businesses with policies like GST and demonetization.

At the rally, attended by a massive crowd and senior Congress leaders, Gandhi called for unified support to save the constitution and urged the public to vote for Congress.

 

Tags: Rahul Gandhi , Vijay Inder Singla , Punjab Pradesh Congress Committee , Congress , Punjab Congress , Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD