Wednesday, 26 June 2024

 

 

ਖ਼ਾਸ ਖਬਰਾਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਪਾਸਆਊਟ ਹੋਣ ਵਾਲੇ ਕੈਡਿਟਾਂ ਦੀ ਯਾਦਗਾਰੀ ਮਿਲਣੀ ਐਲਪੀਯੂ ਵੱਲੋਂ ਮੈਡੀਕਲ ਲੈਬ ਦੇ ਖੇਤਰ ਵਿੱਚ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਪੰਜਾਬ ਭਰ ਤੋਂ ਆਏ 1200 ਤੋਂ ਵੱਧ ਲੈਬ ਪ੍ਰੈਕਟੀਸ਼ਨਰ ਸ਼ਾਮਿਲ ਹੋਏ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਦੌਰਾ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਆਪ ਸਾਂਸਦ ਮਲਵਿੰਦਰ ਕੰਗ ਨੇ ਕਿਹਾ- ਭਾਜਪਾ ਆਮ ਆਦਮੀ ਪਾਰਟੀ ਖ਼ਿਲਾਫ਼ 'ਸਿਆਸੀ ਬਦਲਾਖੋਰੀ' ਤਹਿਤ ਕਰ ਰਹੀ ਹੈ ਕੰਮ ਜ਼ਿਲ੍ਹਾ ਪੁਲਿਸ ਵੱਲੋ ਨਸ਼ਾ ਸਮੱਗਲਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ 30 ਗ੍ਰਾਮ ਚਿੱਟੇ ਸਮੇਤ ਦੋਸ਼ੀ ਗ੍ਰਿਫ਼ਤਾਰ ਨਸ਼ਿਆਂ ਉੱਤੇ ਜਿੱਤ ਇਕੱਠੇ ਹੋ ਕੇ ਹਾਸਲ ਕੀਤੀ ਜਾ ਸਕਦੀ ਹੈ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਅਬੋਹਰ ਦੇ ਆਮ ਆਦਮੀ ਕਲੀਨਿਕ ਦਾ ਅਚਾਨਕ ਦੌਰਾ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜੇਲ੍ਹਾਂ ਦਾ ਦੌਰਾ ਮਹਿਲਾ ਕੈਦੀਆਂ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆਵੇਗਾ : ਰਾਜ ਲਾਲੀ ਗਿੱਲ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਹਰਭਜਨ ਸਿੰਘ ਈ.ਟੀ.ਓ. ਨੇ ਜ਼ਿਲ੍ਹੇ ਦੇ ਪਿੰਡ ਜਲਖੇੜ੍ਹੀ ਦੇ 10 ਮੈਗਾਵਾਟ ਬਾਇਓਮਾਸ ਪਾਵਰ ਪ੍ਰੋਜੈਕਟ ਨੂੰ 17 ਸਾਲ ਬਾਅਦ ਮੁੜ ਕੀਤਾ ਸ਼ੁਰੂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਵਿੱਚ ਫੂਕਿਆ ਅਫਸਰ ਸ਼ਾਹੀ ਦਾ ਪੁਤਲਾ ਪੰਜਾਬ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਉਲੀਕੀ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਜਿਆਣ ’ਚ ਲਗਾਇਆ ਗਿਆ ਜਨਤਕ ਸ਼ਿਕਾਇਤ ਨਿਵਾਰਨ ਕੈਂਪ ਮਗਨਰੇਗਾ ਅਧੀਨ ਟੀਚੇ ਪੂਰੇ ਨਾ ਕਰਨ ਵਾਲੇ ਕਰਮਚਾਰੀਆਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ - ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਪੀ.ਐਸ.ਪੀ.ਸੀ.ਐਲ ਵੱਲੋਂ ਵਿਲੱਖਣ ਪਹਿਲਕਦਮੀ; 35 ਕਿਲੋਵਾਟ ਸਮਰੱਥਾ ਦੇ ਸੱਤ ਸੋਲਰ ਰੁੱਖ ਲਗਾਏ ਬਰਸਾਤੀ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ 2.50 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ : ਪਰਨੀਤ ਸ਼ੇਰਗਿੱਲ ਨਸ਼ੇ ਦਾ ਖਾਤਮਾ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅਧਿਕਾਰੀ ਤੈਅ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ : ਵਧੀਕ ਡਿਪਟੀ ਕਮਿਸ਼ਨਰ ਐਲਨ ਚੰਡੀਗੜ੍ਹ ਨੇ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ 50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ

 

ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਵੱਲੋਂ ਸੰਗਰੂਰ ਵਿਖੇ ਮੀਤ ਹੇਅਰ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ

ਅਰਵਿੰਦ ਕੇਜਰੀਵਾਲ ਵੱਲੋਂ ਆਪ ਉਮੀਦਵਾਰਾਂ ਨੂੰ ਜਿਤਾ ਕੇ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ

Arvind Kejriwal, Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Meet Hayer, Sangrur

Web Admin

Web Admin

5 Dariya News

ਸੰਗਰੂਰ , 30 May 2024

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਵੱਡਾ ਹੰਭਲਾ ਮਾਰਦਿਆਂ ਸੰਗਰੂਰ ਸ਼ਹਿਰ ਵਿੱਚ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਅੱਤ ਦੀ ਗਰਮੀ ਦੇ ਬਾਵਜੂਦ ਵੱਡੀ ਭੀੜ ਦੇਖਣ ਨੂੰ ਮਿਲੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅਤੇ ਖਾਸ ਕਰਕੇ ਸੰਗਰੂਰ ਵਾਸੀਆਂ ਉਤੇ ਸਦਾ ਮਾਣ ਰਿਹਾ ਹੈ ਜਿਨ੍ਹਾਂ ਦੇਸ਼ ਨੂੰ ਬਦਲਵੀਂ ਰਾਜਨੀਤੀ ਦਾ ਰਾਹ ਦਿਖਾਇਆ। ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਹੁਣ ਦਿਨ ਲੱਥ ਗਏ ਹਨ ਅਤੇ ਅਗਲੀ ਬਣਨ ਵਾਲੀ ਨਵੀਂ ਸਰਕਾਰ ਵਿੱਚ ਆਪ ਦਾ ਵੱਡਾ ਰੋਲ ਹੋਵੇਗਾ। 

ਉਨ੍ਹਾਂ ਕਿਹਾ ਕਿ ਪੰਜਾਬ ਤੋਂ ਆਪ ਉਮੀਦਵਾਰਾਂ ਨੂੰ ਜਿਤਾ ਕੇ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕੀਤੇ ਜਾਣ ਤਾਂ ਜੋ ਪੰਜਾਬ ਨਾਲ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਵਿਤਕਰੇਬਾਜ਼ੀ ਬੰਦ ਕੀਤੀ ਜਾਵੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੰਗਰੂਰ ਵਾਸੀ ਇਕ ਵਾਰ ਸਾਬਤ ਕਰਨਗੇ ਕਿ ਇਹ ਇਲਾਕਾ ਆਪ ਦਾ ਗੜ੍ਹ ਹੈ। ਉਨ੍ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਮੀਤ ਹੇਅਰ ਨੂੰ ਮੇਰੇ ਨਾਲੋਂ ਵੀ ਵੱਡੇ ਫਰਕ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ ਜਾਵੇ। 

ਉਨ੍ਹਾਂ ਕਿਹਾ, ‘‘ਮੀਤ ਹੇਅਰ ਜੇ ਮੇਰਾ ਰਿਕਾਰਡ ਸੁਧਾਰੇਗਾ ਤਾਂ ਮੈਨੂੰ ਸਭ ਤੋਂ ਵੱਧ ਖੁਸ਼ੀ ਹੋਵਾਂਗੀ ਅਤੇ ਇਸ ਵਾਰ ਲੀਡ ਢਾਈ ਲੱਖ ਤੋਂ ਵੱਧ ਹੋਣੀ ਚਾਹੀਦੀ ਹੈ।’’ ਮੀਤ ਹੇਅਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਿਛਲੇ ਢਾਈ ਮਹੀਨੇ ਦੌਰਾਨ ਅੱਤ ਦੀ ਗਰਮੀ ਦੇ ਬਾਵਜੂਜ ਸੰਗਰੂਰ ਹਲਕੇ ਦੇ ਸਾਰੇ ਵਿਧਾਨ ਸਭਾ ਹਲਕਿਆਂ, ਪਿੰਡਾਂ-ਸ਼ਹਿਰਾਂ ਵੱਲੋਂ ਮਿਲੇ ਪਿਆਰ ਦਾ ਉਹ ਸਦਾ ਰਿਣੀ ਰਹੇਗਾ। 

ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਲੋਕਲ ਉਮੀਦਵਾਰ ਦਾ ਬਾਹਰੀ ਉਮੀਦਵਾਰਾਂ ਨਾਲ ਮੁਕਾਬਲਾ ਹੈ ਅਤੇ 1 ਜੂਨ ਤੋਂ ਬਾਅਦ ਬਾਹਰੀ ਉਮੀਦਵਾਰ ਆਪਣੀਆਂ ਛੁੱਟੀਆਂ ਕੱਟ ਕੇ ਵਾਪਸ ਪਰਤ ਜਾਣਗੇ। ਮੀਤ ਹੇਅਰ ਨੇ ਆਪਣੀ ਚੋਣ ਮੁਹਿੰਮ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ, ਵਿਧਾਇਕ, ਪਾਰਟੀ ਦੇ ਹਰ ਅਹੁਦੇਦਾਰ, ਵਲੰਟੀਅਰ ਨੇ ਆਪਣੀ ਜੀਅ ਜਾਨ ਨਾਲ ਮੱਦਦ ਕੀਤੀ ਜਿਸ ਦਾ ਕਰਜ਼ ਉਹ ਉਤਾਰ ਨਹੀਂ ਸਕਦਾ। ਮੀਤ ਹੇਅਰ ਨੇ ਇਹੋ ਵਿਸ਼ਵਾਸ ਦਿਵਾਇਆ ਕਿ ਉਹ ਪਾਰਲੀਮੈਂਟ ਵਿੱਚ ਸੰਗਰੂਰ ਦੀ ਆਵਾਜ਼ ਬਣ ਕੇ ਹਰ ਮਸਲੇ ਨੂੰ ਹੱਲ ਕਰਵਾਏਗਾ।

ਇਸ ਮੌਕੇ ਸੰਗਰੂਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ, ਵਿਧਾਇਕ ਨਰਿੰਦਰ ਕੌਰ ਭਰਾਜ, ਜਮੀਲ ਉਰ ਰਹਿਮਾਨ, ਕੁਲਵੰਤ ਸਿੰਘ ਪੰਡੋਰੀ, ਬਰਿੰਦਰ ਕੁਮਾਰ ਗੋਇਲ ਤੇ ਲਾਭ ਸਿੰਘ ਉੱਗੋਕੇ ਸਮੇਤ ਸਮੂਹ ਜ਼ਿਲਾ ਪ੍ਰਧਾਨ, ਬਲਾਕ ਪ੍ਰਧਾਨ, ਸਾਰੇ ਵਿੰਗਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਹਾਜ਼ਰ ਸਨ।

संगरूर में मीत हेयर के पक्ष में अरविंद केजरीवाल और भगवंत सिंह मान का विशाल रोड शो

अरविंद केजरीवाल की आप उम्मीदवारों को जिताकर भगवंत सिंह मान के हाथ मजबूत करने की अपील

संगरूर

 

आम आदमी पार्टी के राष्ट्रीय संयोजक अरविंद केजरीवाल और पंजाब के मुख्यमंत्री भगवंत सिंह मान ने चुनाव प्रचार के आखिरी दिन आप उम्मीदवार गुरमीत सिंह मीत हेयर के पक्ष में संगरूर शहर में एक विशाल रोड शो का आयोजन किया। भीषण गर्मी के बावजूद भारी भीड़ देखी गई। दिल्ली के मुख्यमंत्री अरविंद केजरीवाल ने कहा कि पंजाब और खासकर संगरूर को लोगों पर हमेशा गर्व है जिन्होंने देश को वैकल्पिक राजनीति का रास्ता दिखाया। 

केंद्र में भाजपा के नेतृत्व वाली सरकार के दिन ख़त्म हो गए हैं और नई बनने वाली सरकार में आप प्रमुख भूमिका निभाएगी। उन्होंने कहा कि पंजाब से आप उम्मीदवारों को जिताकर भगवंत सिंह मान के हाथों को मजबूत किया जाए ताकि केंद्र सरकार का पंजाब के साथ भेदभाव बंद हो।

मुख्यमंत्री भगवंत सिंह मान ने कहा कि संगरूर के लोग हमेशा के लिए साबित कर देंगे कि यह क्षेत्र आप का गढ़ है। उन्होंने संगरूर की जनता से अपील करते हुए कहा, 'मुझे सबसे ज्यादा खुशी होगी अगर मीत हेयर मेरा रिकॉर्ड सुधारें और इस बार लीड ढाई लाख से ज्यादा हो।'

मीत हेयर ने कहा कि पिछले ढाई महीनों के दौरान भीषण गर्मी के बावजूद संगरूर संसदीय क्षेत्र के सभी विधानसभा क्षेत्रों, गांवों और कस्बों से जो प्यार मिला है, उसके वह हमेशा ऋणी रहेंगे। उन्होंने कहा कि संगरूर में स्थानीय उम्मीदवारों का मुकाबला बाहरी उम्मीदवारों से है और 1 जून के बाद बाहरी उम्मीदवार छुट्टियों के बाद लौट आएंगे।

मीत हेयर ने अपने चुनाव प्रचार के लिए सभी को धन्यवाद देते हुए कहा कि हर कैबिनेट मंत्री, विधायक, पार्टी के पदाधिकारी, वालंटियर ने जी जान से मदद की, जिसका कर्ज वह नहीं चुका सकते। मीत हेयर ने यह विश्वास दिलाया कि वह संसद में संगरूर की आवाज बनकर हर मुद्दे का समाधान करेंगे।

इस मौके पर कैबिनेट मंत्री हरपाल सिंह चीमा और अमन अरोड़ा, विधायक नरिंदर कौर भराज, जमील उर रहमान, कुलवंत सिंह पंडोरी, बरिंदर कुमार गोयल और लाभ सिंह उगोके समेत जिला अध्यक्ष, ब्लॉक अध्यक्ष, सभी विंग व पदाधिकारी मौजूद रहे।

Massive road show by Arvind Kejriwal and Bhagwant Singh Mann in favour of Meet Hayer at Sangrur

Arvind Kejriwal's appeal to strengthen the hands of Bhagwant Singh Mann by propelling AAP candidates to win

Sangrur

Aam Aadmi Party National Convener Arvind Kejriwal and Punjab Chief Minister Bhagwant Singh Mann held a huge road show in Sangrur city in favour of AAP candidate Gurmeet Singh Meet Hayer on the last day of the election campaign today. Despite the extreme heat wave, a large crowd was in attendance.

Delhi Chief Minister Arvind Kejriwal said that Punjab and especially Sangrur are always proud of the people who showed the country the way of alternative politics. The days of the BJP-led government at the center are over and AAP will play a major role in the new government to be formed. 

He said that the hands of Bhagwant Singh Mann should be strengthened by making AAP candidates win from Punjab so that the central government's discrimination against Punjab is stopped. Chief Minister Bhagwant Singh Mann said that the people of Sangrur will once and for all prove that this area is their stronghold. 

He appealed to the people of Sangrur and said that Meet Hayer should be sent to Parliament after winning by a bigger margin than me. "I will be most happy if Meet Hayer improves my record and this time the lead should be more than two and a half lakhs," CM said.

Meet Hayer said that he will always be indebted to the love received from all the assembly constituencies, villages and towns of Sangrur Constituency despite the extreme heat during the last two and a half months. He said that in Sangrur the local candidate is competing with the outsiders and in the aftermath of June 1 the outsiders will return after their holidays.

Thanking everyone for his election campaign, Meet Hayer said that Cabinet Ministers, MLAs, every party official, and volunteers helped a lot for which he cannot repay the debt. Meet Hayer was confident that he would solve every issue by becoming the voice of Sangrur in the Parliament.

On this occasion, Cabinet Ministers Harpal Singh Cheema and Aman Arora, MLAs Narinder Kaur Bharaj, Jameel Ur Rehman, Kulwant Singh Pandori, Barinder Kumar Goyal and Labh Singh Uggoke along with District Presidents, Block Presidents, Presidents of all wings and office bearers were present.

 

Tags: Arvind Kejriwal , Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Meet Hayer , Sangrur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD