Saturday, 22 June 2024

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵੱਲੋਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੇ ਗਏ 05 ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲ ਸੈਂਟਰ- ਲਾਲਜੀਤ ਸਿੰਘ ਭੁੱਲਰ ਸਿਹਤਮੰਦ ਜੀਵਨ ਸ਼ੈਲੀ ਲਈ ਯੋਗ ਇਕ ਪੱਕਾ ਹੱਲ: ਬਲਬੀਰ ਸਿੰਘ 10ਵਾਂ ਜ਼ਿਲ੍ਹਾ ਪੱਧਰੀ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਵਿਜੀਲੈਂਸ ਬਿਊਰੋ ਨੇ ਗਰੀਬ ਪਰਿਵਾਰਾਂ ਲਈ ਚੌਲਾਂ ਦੀ ਵੰਡ ’ਚ ਹੋਏ 1.55 ਕਰੋੜ ਰੁਪਏ ਦੇ ਗ਼ਬਨ ਦਾ ਕੀਤਾ ਪਰਦਾਫਾਸ਼ ਪੰਜਾਬ ਸਰਕਾਰ ਵਲੋਂ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਸਮਾਗਮ ਅੱਜ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਘੁਗਿਆਣਾ ਵਿਖੇ ਲਗਾਏ ਸੁਵਿਧਾ ਕੈਂਪ ਵਿੱਚ ਕੀਤੀ ਸ਼ਮੂਲੀਅਤ ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਮਹਿੰਦਰ ਭਗਤ ਨੇ ਭਰਿਆ ਨਾਮਜ਼ਦਗੀ ਪੱਤਰ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸਟੇਟ ਪੱਧਰੀ ਟੀਮ ਵੱਲੋਂ ਸਿਵਲ ਸਰਜਨ ਅਤੇ ਪ੍ਰੋਗਰਾਮ ਅਫਸਰਾਂ ਨਾਲ ਕੀਤੀ ਮੀਟਿੰਗ ਜ਼ਿਲ੍ਹੇ ਦੇ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਿਤ ਸੇਵਾਵਾਂ ਸਮੇਂ-ਸਿਰ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਅਧਿਕਾਰੀ - ਸੰਦੀਪ ਕੁਮਾਰ ਰੈਡ ਕ੍ਰਾਸ ਵਿਖੇ ਅਲੀਮਕੋ ਵੱਲੋਂ 23 ਲੱਖ ਦੇ ਬਣਾਉਟੀ ਅੰਗ ਤੇ ਟ੍ਰਾਈਸਾਈਕਲਾਂ ਦੀ ਦਿਵਿਆਂਗਜਨਾਂ ਨੂੰ ਵੰਡ ਚੰਡੀਗੜ੍ਹ ਵਿੱਚ ਧਾਰਮਿਕ ਅਸਥਾਨਾਂ ਨੂੰ ਤੋੜ ਕੇ ਪ੍ਰਸ਼ਾਸ਼ਨ ਵਲੋਂ ਲਿਆ ਜਾ ਰਿਹਾ ਬਦਲਾ: ਡਾ. ਐਸ.ਐਸ. ਆਹਲੂਵਾਲੀਆ ਪੰਜਾਬ ਪੁਲਿਸ ਨੇ ਸਰਹੱਦ ਪਾਰ’ ਦੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਾਰਕੋ-ਅੱਤਵਾਦ ਹਵਾਲਾ ਰੈਕੇਟ ਦਾ ਕੀਤਾ ਪਰਦਾਫਾਸ਼; ਮੁੱਖ ਸਾਜਿਸ਼ਕਰਤਾ ਸਣੇ 8 ਮੁਲਜ਼ਮ ਗ੍ਰਿਫਤਾਰ ਮਾਨ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਠਾਨਕੋਟ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਕਰੇਗੀ ਸ਼ੁਰੂਆਤ : ਚੇਤਨ ਸਿੰਘ ਜੌੜਾਮਾਜਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰੋਬੇਸ਼ਨਰ ਆਈ.ਏ.ਐਸ. ਅਧਿਕਾਰੀਆਂ ਨੂੰ ਆਪਣੀ ਡਿਊਟੀ ਸਮਰਪਿਤ ਭਾਵਨਾ, ਸੰਜੀਦਗੀ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਉਣ ਦਾ ਸੱਦਾ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ - ਡਾ. ਬਲਬੀਰ ਸਿੰਘ ਵੋਲਟਾਸ ਨੇ ਚੰਡੀਗੜ੍ਹ ਵਿਚ ਆਪਣਾ ਪਹਿਲਾ 'ਕੰਪਨੀ ਓਨਡ ਅਤੇ ਕੰਪਨੀ ਓਪ੍ਰੇਟਡ (ਸੀਓਸੀਓ)' ਬ੍ਰਾਂਡ ਸਟੋਰ ਖੋਲਿਆ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਮੀਤ ਹੇਅਰ ਵਲੋਂ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਦਾ ਪੋਸਟਰ ਜਾਰੀ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਐਮਐਸਪੀ 'ਤੇ ਆਮ ਆਦਮੀ ਪਾਰਟੀ ਨੇ ਕਿਹਾ - ਬੀਜੇਪੀ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੀ ਹੈ, ਜੇਕਰ ਕਿਸਾਨਾਂ ਦੀ ਸੱਚਮੁੱਚ ਚਿੰਤਾ ਹੈ ਤਾਂ ਐਮਐਸਪੀ ਗਾਰੰਟੀ ਕਾਨੂੰਨ ਬਣਾਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਕੈਂਪਸ ਦਾ ਉਦਘਾਟਨ ਕੀਤਾ

 

ਕਾਂਗਰਸ ਨੇ ਪਹਿਲਾਂ ਪੰਜਾਬ ਨੂੰ ਵੰਡਿਆ, ਹੁਣ ਦੇਸ਼ ਨੂੰ ਵੰਡਣਾ ਚਾਹੁੰਦੀ ਹੈ: ਸਮ੍ਰਿਤੀ ਇਰਾਨੀ

ਕੇਂਦਰੀ ਮੰਤਰੀ ਨੇ ਪਾਕਿਸਤਾਨ ਪ੍ਰਤੀ ਪਿਆਰ ਲਈ ਕਾਂਗਰਸ ਦੀ ਸਖ਼ਤ ਨਿੰਦਾ ਕੀਤੀ

Dr. Subhash Sharma, Bharatiya Janata Party, BJP, BJP Punjab, Smriti Irani, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਗੜ੍ਹਸ਼ੰਕਰ , 29 May 2024

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਅੱਜ ਕਾਂਗਰਸ ਦੀਆਂ ਦੇਸ਼ ਵਿਰੋਧੀ ਨੀਤੀਆਂ ਨੂੰ ਲੈ ਕੇ ਉਸ ਤੇ ਤਿੱਖਾ ਹਮਲਾ ਕੀਤਾ ਹੈ। ਅੱਜ ਇੱਥੇ ਐਮ.ਪੀ ਰਿਜ਼ੋਰਟ ਵਿਖੇ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਸਮ੍ਰਿਤੀ ਇਰਾਨੀ ਨੇ ਦੁਸ਼ਮਣ ਦੇਸ਼ ਪਾਕਿਸਤਾਨ ਨਾਲ ਪਿਆਰ ਕਰਨ ਲਈ ਕਾਂਗਰਸ ਅਤੇ ਇਸ ਦੇ ਪਾਰਟੀ ਆਗੂਆਂ ਦੀ ਸਖ਼ਤ ਨਿਖੇਧੀ ਕੀਤੀ।

ਆਪਣੇ ਦਾਅਵਿਆਂ ਦੀ ਪੁਸ਼ਟੀ ਕਰਦੇ ਹੋਏ, ਇਰਾਨੀ ਨੇ ਕਿਹਾ, “ਇੱਕ ਕਾਂਗਰਸ ਨੇਤਾ ਦਾ ਕਹਿਣਾ ਹੈ ਕਿ ਪਾਕਿਸਤਾਨੀ ਅੱਤਵਾਦੀ ਸਾਡੇ ਬਹਾਦਰ ਪੁਲਿਸ ਕਰਮਚਾਰੀਆਂ ਦੀ ਹੱਤਿਆ ਲਈ ਜ਼ਿੰਮੇਵਾਰ ਨਹੀਂ ਸਨ। ਉਨ੍ਹਾਂ ਦੇ ਮੁੱਖ ਮੰਤਰੀ ਪੰਜ ਸਾਲ ਬਾਅਦ ਵੀ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਦੇ ਹਨ। ਇਕ ਹੋਰ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਭਾਰਤ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਕੋਲ ਪ੍ਰਮਾਣੂ ਬੰਬ ਹਨ। ਕੀ ਕੋਈ ਆਮ ਆਦਮੀ ਕਾਂਗਰਸੀ ਨੇਤਾਵਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀਆਂ ਗਈਆਂ ਇਨ੍ਹਾਂ ਗੱਲਾਂ ਨੂੰ ਸਵੀਕਾਰ ਕਰ ਸਕਦਾ ਹੈ?

ਰਾਹੁਲ ਗਾਂਧੀ ਨੂੰ ਆੜੇ ਹੱਥੀਂ ਲੈਂਦਿਆਂ ਇਰਾਨੀ, ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਉਸਨੇ ਉੱਤਰ ਪੂਰਬੀ ਦਿੱਲੀ ਤੋਂ ਟੁਕੜੇ ਟੁਕੜੇ ਗੈਂਗ ਦੇ ਸਰਗਨਾ ਕਨ੍ਹਈਆ ਕੁਮਾਰ ਨੂੰ ਟਿਕਟ ਦਿੱਤੀ ਹੈ। ਇਰਾਨੀ ਨੇ ਕਿਹਾ,1966 ਵਿੱਚ ਪੰਜਾਬ ਨੂੰ ਵੰਡਣ ਵਾਲੀ ਕਾਂਗਰਸ ਹੁਣ ਭਾਰਤ ਵਿਰੋਧੀ ਲੋਕਾਂ ਦਾ ਸਮਰਥਨ ਕਰ ਦੇਸ਼ ਨੂੰ ਵੰਡਣ 'ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਕਾਂਗਰਸ 1947 ਦੀ ਵੰਡ ਨੂੰ ਦੁਹਰਾਉਣਾ ਚਾਹੁੰਦੀ ਹੈ ਜਿਸ ਕਰਕੇ ਸਾਡੀਆਂ ਮਾਂਵਾਂ, ਭੈਣਾਂ ਅਤੇ ਧੀਆਂ ਮੁੜ ਉਸੇ ਸਦਮੇ ਦਾ ਅਨੁਭਵ ਕਰਨ ਜੋਕਿ ਬਹੁਤ ਹੀ ਨਿੰਦਣਯੋਗ ਹੈ।

ਸ਼ਰਾਬ ਘੁਟਾਲੇ 'ਤੇ 'ਆਪ' ਸਰਕਾਰ 'ਤੇ ਹਮਲਾ ਬੋਲਦੇ ਹੋਏ ਇਰਾਨੀ ਨੇ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਦੇ ਲੀਡਰਾਂ 'ਤੇ ਭ੍ਰਿਸ਼ਟਾਚਾਰ 'ਚ ਡੁੱਬੇ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦਾ ਮਾਮਲਾ ਵੀ ਉਠਾਇਆ ਅਤੇ ਇਸ ਨੂੰ 'ਆਪ' ਸਰਕਾਰ ਖਾਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਦੇ ਚਿਹਰੇ 'ਤੇ ਦਾਗ ਕਰਾਰ ਦਿੱਤਾ। ਆਪਣੇ ਭਾਸ਼ਣ ਵਿੱਚ, ਉਹਨਾਂ ਨੇ 80 ਕਰੋੜ ਭਾਰਤੀਆਂ ਨੂੰ ਦਿੱਤੇ ਜਾ ਰਹੇ ਮੁਫਤ ਰਾਸ਼ਨ ਰਾਹੀਂ ਗਰੀਬਾਂ ਦੀ ਮਦਦ ਕਰਨ ਤੋਂ ਇਲਾਵਾ ਕਿਸਾਨਾਂ ਦੀ ਬਿਹਤਰੀ ਅਤੇ ਸੜਕ-ਰੇਲਵੇ ਦੇ ਬੁਨਿਆਦੀ ਢਾਂਚੇ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ।

ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਗਠਨ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਸਮੂਹ ਪਾਰਟੀ ਵਰਕਰਾਂ ਅਤੇ ਆਮ ਜਨਤਾ ਨੂੰ ਭਾਜਪਾ ਉਮੀਦਵਾਰ ਡਾ.ਸੁਭਾਸ਼ ਸ਼ਰਮਾ ਨੂੰ ਵੋਟ ਪਾਉਣ ਦੀ ਅਪੀਲ ਕਿੱਤੀ। ਉਨ੍ਹਾਂ ਕਿਹਾ ਕਿ ਮੈਂ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਬਹੁਤ ਖੁਸ਼ ਹਾਂ ਅਤੇ ਰੱਬ ਦਾ ਧੰਨਵਾਦ ਕਰਦੀ ਹਾਂ। ਉਨ੍ਹਾਂ ਰੈਲੀ ਦੀ ਸਫ਼ਲਤਾ ’ਤੇ ਗੜ੍ਹਸ਼ੰਕਰ ਭਾਜਪਾ ਆਗੂ ਨਿਮਿਸ਼ਾ ਮਹਿਤਾ ਦੀ ਸ਼ਲਾਘਾ ਕੀਤੀ।” ਰੈਲੀ ਦੌਰਾਨ ਮੌਜੂਦ ਲੋਕਾਂ ਨੇ ‘ਭਾਰਤ ਮਾਤਾ ਦੀ ਜੈ’, ‘ਜੈ ਸ਼੍ਰੀ ਰਾਮ’ ਅਤੇ ‘ਬੋਲੇ ਸੋ ਨਿਹਾਲ’ ਦੇ ਨਾਅਰੇ ਕਈ ਵਾਰ ਲਗਾਏ।

कांग्रेस ने पहले पंजाब को बांटा, अब देश को बांटना चाहती है: स्मृति ईरानी

कांग्रेस का पाक प्रेम देश के लिए खतरा : स्मृति ईरानी

गढ़शंकर

केंद्रीय महिला एवं बाल विकास मंत्री श्रीमती स्मृति ईरानी ने आज कांग्रेस की देश विरोधी नीतियों पर तीखा हमला बोला है। आज यहां एमपी रिजॉर्ट में श्री आनंदपुर साहिब से भाजपा उम्मीदवार डॉ. सुभाष शर्मा के पक्ष में एक प्रभावशाली सभा को संबोधित करते हुए स्मृति ईरानी ने दुश्मन देश पाकिस्तान से प्यार करने के लिए कांग्रेस और उसकी पार्टी के नेताओं की कड़ी निंदा की।

अपने दावों की पुष्टि करते हुए ईरानी ने कहा, 'एक कांग्रेस नेता का कहना है कि हमारे बहादुर पुलिसकर्मियों की हत्या के लिए पाकिस्तानी आतंकवादी जिम्मेदार नहीं थे। उनके मुख्यमंत्री पांच साल बाद भी सर्जिकल स्ट्राइक का सबूत मांगते हैं। एक अन्य वरिष्ठ नेता का कहना है कि भारत को सावधान रहना चाहिए क्योंकि पाकिस्तान के पास परमाणु बम हैं। क्या चुनाव प्रचार के दौरान कांग्रेस नेताओं द्वारा की गई ये बातें कोई आम आदमी स्वीकार कर सकता है?

राहुल गांधी पर निशाना साधते हुए ईरानी ने कहा कि यह शर्म की बात है कि उन्होंने 'टुकड़े-टुकड़े' गैंग के सरगना कन्हैया कुमार को उत्तर पूर्वी दिल्ली से टिकट दिया है। ईरानी ने कहा, 1966 में पंजाब को बांटने वाली कांग्रेस अब भारत विरोधी लोगों का समर्थन कर देश को बांटने पर तुली है। उन्होंने कहा कि कांग्रेस 1947 के विभाजन को दोहराना चाहती है ताकि हमारी माताओं, बहनों और बेटियों को फिर से वही आघात सहना पड़े जो बेहद निंदनीय है।

शराब घोटाले को लेकर आप सरकार पर हमला बोलते हुए ईरानी ने केजरीवाल और उनकी पार्टी के नेताओं पर भ्रष्टाचार में डूबे होने का आरोप लगाया। उन्होंने राज्यसभा सदस्य स्वाति मालीवाल का मामला भी उठाया और इसे आप सरकार खासकर दिल्ली के मुख्यमंत्री के चेहरे पर कलंक बताया।अपने भाषण में उन्होंने 80 करोड़ भारतीयों को मुफ्त राशन के माध्यम से गरीबों की मदद करने के अलावा किसानों और सड़क-रेल बुनियादी ढांचे की बेहतरी के प्रयासों में प्रधानमंत्री नरेंद्र मोदी के योगदान पर भी प्रकाश डाला।

केंद्रीय मंत्री ने इस बात पर जोर दिया कि संगठन ही भाजपा की सबसे बड़ी ताकत है। उन्होंने सभी पार्टी कार्यकर्ताओं और आम जनता से भाजपा प्रत्याशी डॉ. सुभाष शर्मा के पक्ष में वोट करने की अपील की। उन्होंने कहा कि श्री आनंदपुर साहिब की पवित्र धरती पर आकर मुझे बहुत खुशी हुई है जिसके लिए मैं भगवान का धन्यवाद् करती हूँ। उन्होंने रैली की सफलता के लिए गढ़शंकर की भाजपा नेता निमिषा मेहता की सराहना की। रैली के दौरान मौजूद लोगों ने कई बार 'भारत माता दी जय', 'जय श्री राम' और 'बोले सो निहाल' के नारे लगाए।

Congress first divided Punjab, now it wants to divide the country: Smriti Irani

Congress leader's love for Pak is dangerous for India :  Smriti Irani

Garhshankar 

Union Minister of Women and Child Development Smriti Irani today came down heavily on the Congress for its anti-national policies. Addressing an impressive gathering at the MP Resort, here today, in support of the BJP candidate from Sri Anandpur Sahib, Dr. Subhash Sharma.

The firebrand BJP leader strongly condemned the Congress and its party leaders for their love and concern for enemy country Pakistan. Substantiating her claims, Irani said, “A Congress leader says that Pakistani terrorists were not responsible for killing our brave policemen.

Their CM asks for proof of surgical strikes even after five years. Another senior leader says that India should be careful as Pakistan has nuclear bombs. Can anyone accept these utterances made by the Congress leaders in the election campaign?”

Taking Rahul Gandhi to task, Irani, who had defeated Rahul in the last Lok Sabha election from Amethi, said that it was a matter of immense shame that he gave a ticket to the kingpin of the Tukde Tukde Gang Kanhaiya Kumar from North East Delhi.

Pointing out that it was Congress that divided the Punjab way back in 1966, Irani said that now, this party (Congress) is supporting anti-national people and hell-bent upon dividing the country, while adding, “Congress wanted to see the repetition of the partition and want our mother, sisters and daughters to again experience the same trauma. This is highly condemnable.”

While attacking the AAP Government on the liquor scam, Irani accused Kejriwal & Co. of being neck-deep in corruption. She also raised the matter of the Rajya Sabha MP Swati Maliwal terming it as a blot on the face of the AAP government, particularly the Chief Minister of Delhi.

In her speech, she also highlighted the contribution of Prime Minister Narendra Modi in making efforts for the betterment of the farmers, and road-railway infrastructure besides helping the underprivileged through the free ration being given to 80 crore Indians.

The Union Minister asserted that the Sangathan (Organisation) is the biggest strength of the BJP. While appealing to all the party workers and the general public to vote for BJP candidate Dr.Subhash Sharma. She said, “The land of Sri Anandpur Sahib is sacred.

I am extremely blessed to be here. She praised Garhshankar BJP leader Nimisha Mehta on the success of the rally.” During the rally, the people present there chanted the slogans of “Bharat Mata Ki Jai”, “Jai Shree Ram” and “Bole So Nihal” several times.

 

Tags: Dr. Subhash Sharma , Bharatiya Janata Party , BJP , BJP Punjab , Smriti Irani , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD