Friday, 28 June 2024

 

 

ਖ਼ਾਸ ਖਬਰਾਂ ਬੱਚਿਆਂ ਨੂੰ ਹੈਜੇ ਤੋਂ ਬਚਾਉਣ ਲਈ 01 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ "ਸਟਾਪ ਡਾਇਰੀਆ" ਮੁਹਿੰਮ : ਪਰਨੀਤ ਸ਼ੇਰਗਿੱਲ ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ : ਪਰਨੀਤ ਸ਼ੇਰਗਿੱਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਮ.ਸੀ.ਐਚ ਦੇ ਵਿਸਤਾਰ 'ਤੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨੂੰ ਗਤੀ ਤੇਜ਼ ਕਰਨ ਦੇ ਨਿਰਦੇਸ਼ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਸ਼ਹਿਰ ਚੋਂ ਕੂੜਾ ਚੁੱਕਣ ਦਾ ਮਸਲਾ ਹੱਲ ਕਰਵਾਉਣ ਲਈ ਦਖਲ ਦਿੱਤਾ ਆਇਰਲੈਂਡ ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਕੀਤੀ ਮੁਲਾਕਾਤ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਾਰੀਆਂ ਦੀ ਖੱਜਲ-ਖੁਆਰੀ ਤੁਰੰਤ ਬੰਦ ਕਰਨ ਲਈ ਸਰਕਾਰੀ ਅਤੇ ਪ੍ਰਾਈਵੇਟ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਤਾੜਨਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਥਾਪਿਤ ਕੀਤਾ ਗਿਆ ਸਵਾਗਤ ਤੇ ਸਹਾਇਤਾ ਕੇਂਦਰ - ਡੀ. ਸੀ. ਕੋਮਲ ਮਿੱਤਲ ਹੜ੍ਹ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਭਾਰਤੀ ਫੌਜ ਅਤੇ ਐਨ.ਡੀ.ਆਰ.ਐਫ ਨਾਲ ਤਾਲਮੇਲ ਮੀਟਿੰਗ ਕੀਤੀ ਡਾ. ਬਲਬੀਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਵਿਖੇ ਚੱਲ ਰਹੇ ਕਰੀਬ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਿਆ ਜਾਇਜ਼ਾ ਪੰਜਾਬ ਵਿੱਚ ਸਟੇਟ ਪੈਨਸ਼ਨ ਸਕੀਮ ਅਧੀਨ ਮ੍ਰਿਤਕ, ਐਨ.ਆਰ.ਆਈ., ਸਰਕਾਰੀ ਪੈਨਸ਼ਨਰਜ਼ ਆਦਿ ਲਾਭਪਾਤਰੀਆਂ ਤੋਂ 44.34 ਕਰੋੜ ਦੀ ਰਿਕਵਰੀ : ਡਾ. ਬਲਜੀਤ ਕੌਰ ਸ਼ੀਤਲ ਅੰਗੂਰਾਲ ਨੇ ਜਲੰਧਰ ਦੇ ਲੋਕਾਂ ਤੋਂ ਵਿਕਾਸ ਦਾ ਹੱਕ ਖੋਇਆ, ਉਹ ਇੱਕ ਗ਼ੱਦਾਰ ਹੈ : ਆਪ ਵੰਡਰਸ਼ੈੱਫ ਨੇ ਲਾਂਚ ਕੀਤਾ ਸ਼ੈੱਫ ਮੈਜ਼ਿਕ: ਆਲ-ਇਨ-ਵਨ ਕਿਚਨ ਰੋਬੋਟ ਸੰਸਦ ਦੇ ਬਾਹਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ, ਕਿਹਾ- ਇਹ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਹੈ ਜਲੰਧਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਸੈਂਕੜੇ ਕਾਂਗਰਸੀ-ਭਾਜਪਾ ਆਗੂ ਤੇ ਵਰਕਰ 'ਆਪ' 'ਚ ਹੋਏ ਸ਼ਾਮਲ ਐਮਪੀ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਨਵ-ਨਿਯੁਕਤ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਪੰਜਾਬ ਪੁਲਿਸ ਨੇ ਸੂਬੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਾਥੀਆਂ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ਕੀਤਾ ਨਾਕਾਮ; ਤਿੰਨ ਸ਼ੂਟਰ ਗ੍ਰਿਫ਼ਤਾਰ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰ ਕੇ ਇਸਦਾ ਦੋਸ਼ ਸਿੱਖਾਂ ’ਤੇ ਮੜ੍ਹਨ ਦੀ ਖ਼ਤਰਨਾਕ ਸਾਜ਼ਿਸ਼: ਅਕਾਲੀ ਦਲ ਵਰਕਿੰਗ ਕਮੇਟੀ ਜ਼ਿਲ੍ਹੇ ਅੰਦਰ 12 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ : ਨਵਜੋਤ ਪਾਲ ਸਿੰਘ ਰੰਧਾਵਾ ਅੰਬ ਖਾਓ ਗੁਠਲੀ ਉਗਾਓ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਪੀਈਸੀ ਭਾਈਚਾਰੇ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਸਹੁੰ ਚੁੱਕੀ

 

ਕਾਂਗਰਸ ਦਾ ਅੰਦਰੂਨੀ ਕਲੇਸ਼ ਹੋਇਆ ਜੱਗ ਜ਼ਾਹਿਰ : ਸ਼ਕਤੀ ਪ੍ਰਕਾਸ਼ ਦੇਵਸ਼ਾਲੀ

ਧਡ਼ੇਬੰਦੀ ਕਾਰਨ 1 ਜੂਨ ਨੂੰ ਡੁੱਬ ਜਾਵੇਗੀ ਤਿਵਾਡ਼ੀ ਦੀ ਬੇਡ਼ੀ

Sanjay Tandon, BJP Chandigarh, Bharatiya Janata Party, BJP, Shakti Prakash Devshali

Web Admin

Web Admin

5 Dariya News

ਚੰਡੀਗਡ਼੍ਹ , 27 May 2024

ਭਾਜਪਾ ਦੇ ਮੀਤ ਪ੍ਰਧਾਨ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਨੇ ਕਿਹਾ ਕਿ ਕਾਂਗਰਸ ਅੰਦਰੂਨੀ ਕਲੇਸ਼ ਅਤੇ ਧਡ਼ੇਬੰਦੀ ਨਾਲ ਜੂਝ ਰਹੀ ਹੈ। ਹੁਣ ਅੰਦਰੂਨੀ ਕਲੇਸ਼ ਜਨਤਕ ਹੋ ਗਿਆ ਹੈ। ਇੰਨਾ ਹੀ ਨਹੀਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾਡ਼ੀ ਦੀ ਹੰਕਾਰੀ ਸ਼ਖਸੀਅਤ ਵੀ ਚੰਡੀਗਡ਼੍ਹ ਦੇ ਲੋਕਾਂ ਦੇ ਸਾਹਮਣੇ ਆ ਗਈ ਹੈ। ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਮੰਚ ’ਤੇ ਚੰਡੀਗਡ਼੍ਹ ਕਾਂਗਰਸ ਦੇ ਸੀਨੀਅਰ ਆਗੂ ਪਵਨ ਬਾਂਸਲ ਨਾਲ ਉਮੀਦਵਾਰ ਮਨੀਸ਼ ਤਿਵਾਡ਼ੀ ਦਾ ਵਤੀਰਾ ਪੂਰੀ ਤਰ੍ਹਾਂ ਅਸੱਭਿਅਕ ਹੈ।

ਦੇਵਸ਼ਾਲੀ ਨੇ ਕਿਹਾ ਕਿ ਸੈਕਟਰ-27 ਚੰਡੀਗਡ਼੍ਹ ’ਚ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਦੀ ਮੌਜੂਦਗੀ ’ਚ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੂੰ ਕਥਿਤ ਤੌਰ ’ਤੇ ਧਮਕੀਆਂ ਦੇਣਾ ਦਰਸਾਉਂਦਾ ਹੈ ਕਿ ਮਨੀਸ਼ ਤਿਵਾਡ਼ੀ ਹਉਮੈ ਨਾਲ ਭਰਿਆ ਹੋਇਆ ਹੈ। ਪਾਰਟੀ ਦੇ ਸੀਨੀਅਰ ਆਗੂ ਪ੍ਰਤੀ ਅਜਿਹਾ ਵਤੀਰਾ ਵਰਕਰਾਂ ਦਾ ਹੌਸਲਾ ਵਧਾਉਣ ਵਾਲਾ ਨਹੀਂ ਹੈ। ਇੰਨਾ ਹੀ ਨਹੀਂ, ‘ਆਪ’ ਦੀ ਮਹਿਲਾ ਕੌਂਸਲਰ ਨੇ ਜਿਸ ਤਰ੍ਹਾਂ ਨਾਲ ਸੀਨੀਅਰ ਆਗੂ ਪਵਨ ਬਾਂਸਲ ਨੂੰ ਬੇਇੱਜ਼ਤੀ ਕਰਦਿਆਂ ਇਕ ਪਾਸੇ ਧੱਕਿਆ, ਉਹ ਵੀ ਨਿੰਦਣਯੋਗ ਹੈ।

ਦੇਵਸ਼ਾਲੀ ਨੇ ਕਿਹਾ ਕਿ ਮਨੀਸ਼ ਤਿਵਾਡ਼ੀ ਨੂੰ ਟਿਕਟ ਮਿਲਣ ਕਾਰਨ ਕਾਂਗਰਸ ਅੰਦਰ ਰੋਸ ਦੀਆਂ ਆਵਾਜ਼ਾਂ ਆ ਰਹੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਅਸਤੀਫ਼ੇ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਤਿਵਾਡ਼ੀ ਦੇ ਹੰਕਾਰੀ ਵਤੀਰੇ ਕਾਰਨ ਹਾਲ ਹੀ ਵਿੱਚ ਉੱਘੇ ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਚਾਵਲਾ, ਪਰਵੀਨ ਨਾਰੰਗ, ਰਵਿੰਦਰ ਸਿੰਘ ਤਿਆਗੀ, ਪਰੀਕਸ਼ਤ ਰਾਣਾ ਅਤੇ ਹੋਰ ਵਰਕਰ ਭਾਜਪਾ ਵਿੱਚ ਸ਼ਾਮਲ ਹੋਏ ਹਨ।  ਅਤੇ ‘ਆਪ’ ਨਾਲ ਗਠਜੋਡ਼ ਨੂੰ ਵੀ ਕਾਂਗਰਸ ਦੇ ਨੁਕਸਾਨ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਤਿਵਾਡ਼ੀ ਦਾ ਹੰਕਾਰੀ ਸੁਭਾਅ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤੀ ਧਮਕਾਉਣ ਵਾਲਾ ਰੁਖ਼ ਚਰਚਾ ਦਾ ਵਿਸ਼ਾ ਬਣ ਗਿਆ ਹੈ। ਖਾਸ ਗੱਲ ਇਹ ਹੈ ਕਿ ਤਿਵਾਡ਼ੀ ਦੀ ਚੋਣ ਮੁਹਿੰਮ ’ਚੋਂ ਪਵਨ ਬਾਂਸਲ ਦੀ ਗੈਰ-ਹਾਜ਼ਰੀ ਅੰਦਰੂਨੀ ਕਲੇਸ਼ ਨੂੰ ਦਰਸਾਉਂਦੀ ਹੈ, ਜਿਸ ਲਈ ਤਿਵਾਡ਼ੀ ਜ਼ਿੰਮੇਵਾਰ ਹਨ। ਦੇਵਸ਼ਾਲੀ ਨੇ ਕਿਹਾ ਕਿ 1 ਜੂਨ ਨੂੰ ਜਨਤਾ ਕਾਂਗਰਸੀ ਉਮੀਦਵਾਰ ਦੀ ਬੇਡ਼ੀ ਨੂੰ ਡੋਬ ਦੇਵੇਗੀ ਅਤੇ ਇਸ ਦਾ ਕਾਰਨ ਉਸ ਦਾ ਹਉਮੈ ਅਤੇ ਹੰਕਾਰੀ ਸੁਭਾਅ ਹੈ।

कांग्रेस का आंतरिक कलह हुआ सार्वजनिक : शक्ति प्रकाश देवशाली

आपसी गुटबाजी के चलते पहली जून को डूबेगी तिवारी की नैय्या

 

चंडीगढ़

भाजपा उपाध्यक्ष शक्ति प्रकाश देवशाली ने कहा कि कांग्रेस आंतरिक कलह और गुटबाजी से जूझ रही है। अब आंतरिक कलह सार्वजनिक हो गया है। यही नहीं कांग्रेस प्रत्याशी मनीष तिवारी का अहंकारी व्यक्तित्व भी चंडीगढ़ की जनता के सामने आ चुका है। कांग्रेस की राष्ट्रीय महासचिव प्रियंका गांधी के मंच पर प्रत्याशी मनीष तिवारी का चंडीगढ़ के वरिष्ठ कांग्रेसी नेता पवन बंसल के साथ व्यवहार पूरी तरह अशोभनीय है। 

देवशाली ने कहा कि सेक्टर-27 चंडीगढ़ में रैली के दौरान प्रियंका गांधी की मौजूदगी में पूर्व केंद्रीय मंत्री पवन बंसल को कथित तौर पर धमकी देना यह दर्शाता है कि मनीष तिवारी अहंकार से भरे हुए हैं। पार्टी के वरिष्ठ नेता के साथ ऐसा व्यवहार से कार्यकर्ताओं का मनोबल गिराने वाला है। यही नहीं वरिष्ठ नेता पवन बंसल को आप की महिला पार्षद ने जिस तरह असम्मानजनक तरीके से धक्का देकर किनारे किया वह भी निंदनीय है।

देवशाली ने कहा कि मनीष तिवारी को टिकट मिलने से कांग्रेस के भीतर विरोध के सुर हैं और बड़ी संख्या में पार्टी के नेता और कार्यकर्ता इस्तीफे देकर भाजपा में शामिल हो रहे हैं। तिवारी के अहंकारी बर्ताव के चलते पिछले दिनों प्रमुख वरिष्ठ कांग्रेस नेता सुभाष चावला, परवीन नारंग, रविंद्र सिंह त्यागी, परीक्षित राणा सहित अन्य कार्यकर्ता भाजपा में शामिल हुए है और आप के साथ गठबंधन से कांग्रेस को नुकसान का कारण बताया जा रहा है।

उन्होंने कहा कि तिवारी का अहंकारी स्वभाव और वरिष्ठ कांग्रेस नेता को धमकी भरी मुद्रा शहर में चर्चा का विषय बनी हुई है। खास बात यह है कि तिवारी के चुनाव प्रचार से पवन बंसल की अनुपस्थिति आंतरिक कलह को दर्शाती है, जिसके चलते तिवारी जिम्मेदार हैं।  देवशाली ने कहा कि पहली जून को जनता कांग्रेस प्रत्याशी की नैय्या को डूबो देगी और इसका कारण उनका अहंकार और घमंडिया स्वभाव है।

Photo depicting internal feud of Congress becomes talk of town : Shakti Prakash Devshali

It will sink Tewari’s boat on June 1: Devshali

Chandigarh

BJP Vice President Shakti Prakash Devshali today said that a picture paints a thousand words, is an old adage. This has proven to be true in a photo published today in a leading newspaper of the region showing Congress nominee Manish Tewari in his true arrogance persona.

Devshali stated the photo titled “war of words” vividly illustrates Manish Tewari allegedly threatening Ex- Union Minister Pawan Bansal in the presence of Priyanka Gandhi during her rally in Sector 27 Chandigarh on Sunday. Meanwhile, an AAP woman councilor also pushed aside Bansal disrespectfully on the stage.

Devshali emphasized, “It is no secret that the allotment of party ticket to Tewari has led to a revolt within Congress as hundreds of party leaders and workers are resigning and crossing over to BJP.  

Prominent Sr. Congress leaders like Subash Chawla, Parveen Narang, Ravinder Singh Tyagi, Parikshit Rana and others have joined BJP, citing Tewari's haughty demeanor and questionable alliance with AAP as key reasons.”

He further said Tewari’s arrogance and aggressive stance with all and sundry, and his threatening posture towards a senior Congressman leader has become the talk of the town. Notably, the conspicuous absence of Senior Congress leader Pawan Kumar Bansal throughout Tewari’s campaign underscores the internal strife within the party, exposing its vulnerability.

 “All this situation has posed a significant risk of derailing his election campaign and it will sink Tewari’s boat on June 1,” remarked Devshali.

 

Tags: Sanjay Tandon , BJP Chandigarh , Bharatiya Janata Party , BJP , Shakti Prakash Devshali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD