Friday, 21 June 2024

 

 

ਖ਼ਾਸ ਖਬਰਾਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਮੀਤ ਹੇਅਰ ਵਲੋਂ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਦਾ ਪੋਸਟਰ ਜਾਰੀ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਐਮਐਸਪੀ 'ਤੇ ਆਮ ਆਦਮੀ ਪਾਰਟੀ ਨੇ ਕਿਹਾ - ਬੀਜੇਪੀ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੀ ਹੈ, ਜੇਕਰ ਕਿਸਾਨਾਂ ਦੀ ਸੱਚਮੁੱਚ ਚਿੰਤਾ ਹੈ ਤਾਂ ਐਮਐਸਪੀ ਗਾਰੰਟੀ ਕਾਨੂੰਨ ਬਣਾਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਕੈਂਪਸ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਨਾਲੰਦਾ ਦੇ ਖੰਡਰਾਂ ਨੂੰ ਦੇਖਿਆ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਪਟਵਾਰਖਾਨੇ ਦਾ ਅਚਾਨਕ ਦੌਰਾ ਆਮ ਆਦਮੀ ਕਲੀਨਿਕਾਂ ਰਾਹੀਂ ਮਿਆਰੀ ਸਿਹਤ ਸਹੂਲਤਾਂ ਵਿੱਚ ਆਈ ਕ੍ਰਾਂਤੀ - ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਅਬੋਹਰ-ਬੱਲੂਆਣਾ ਹਲਕਿਆਂ ਦੇ 122 ਪਿੰਡਾਂ ਦੀ ਪੌਣੇ ਪੰਜ ਲੱਖ ਆਬਾਦੀ ਨੂੰ ਮਿਲੇਗਾ ਸਾਫ ਪੀਣ ਦਾ ਪਾਣੀ ਦਿਵਿਆਂਗ ਯੂ.ਡੀ.ਆਈ.ਡੀ. ਕਾਰਡ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਲੰਬਿਤ ਯੂ.ਡੀ.ਆਈ.ਡੀ. ਕਾਰਡਾਂ ਦੀ ਸਥਿਤੀ ਦੀ ਸਮੀਖਿਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੰਮਿ੍ਰਤਸਰ ਸ਼ਹਿਰ ਦੀ ਹਾਲਤ ਸੁਧਾਰਨ ਲਈ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਜ਼ਿਲ੍ਹੇ ਦੇ ਪਿੰਡਾਂ ਵਿੱਚ 525.8 ਕਰੋੜ ਦੀ ਲਾਗਤ ਨਾਲ 52 ਖੇਡ ਮੈਦਾਨ ਤਿਆਰ : ਸੋਨਮ ਚੌਧਰੀ 24 ਲੱਖ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ ਹੈ, ਨੀਟ ਪ੍ਰੀਖਿਆ ਦੇ ਮਾਮਲੇ 'ਤੇ ਐਨਟੀਏ ਦੀ ਚੁੱਪ ਬਰਦਾਸ਼ਤ ਨਹੀਂ, ਐਨਟੀਏ ਨੂੰ ਸੱਚ ਦੱਸਣਾ ਚਾਹੀਦਾ ਹੈ : ਆਪ ਬਿਮਾਰ ਪਸ਼ੂ-ਪੰਛੀਆਂ ਦੀ ਦੇਖਭਾਲ ਲਈ ਲੋੜੀਂਦੇ ਐਨਕਲੋਜ਼ਰਜ ਫੌਰੀ ਤਿਆਰ ਕੀਤੇ ਜਾਣ : ਏ ਡੀ ਸੀ ਸੋਨਮ ਚੌਧਰੀ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਗਲ ਨੇ ਜ਼ਿਲ੍ਹੇ ਦੀ ਸਲਾਨਾਂ ਕਰਜ਼ਾ ਯੋਜਨਾ ਕੀਤੀ ਜਾਰੀ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਸਬੰਧੀ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਦੀ ਮੀਟਿੰਗ ਬਟਾਲਾ ਦਾ ਵਿਕਾਸ ਪੱਖੋਂ ਨਕਸ਼ਾ ਬਦਲਿਆ ਜਾਵੇਗਾ - ਵਿਧਾਇਕ ਸ਼ੈਰੀ ਕਲਸੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਠ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਵਜੋਂ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਅਤੇ ਖਡੂਰ ਸਾਹਿਬ ਲੋਕ ਸਭਾ ਹਲਕਿਆਂ ਦੇ 'ਆਪ' ਆਗੂਆਂ ਨਾਲ ਕੀਤੀ ਮੀਟਿੰਗ ਬਰਸਾਤੀ ਮੌਸਮ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਲੋਕਾਂ ਨੂੰ ਪਾਣੀ ਦੇ ਖੜੋਤ ਵਾਲੇ ਸਾਰੇ ਸੰਭਾਵਿਤ ਸਥਾਨਾਂ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ

 

ਸਿੱਖ ਧਾਰਮਿਕ ਸੰਸਥਾਵਾਂ ਨੂੰ ਆਰ ਐਸ ਐਸ ਦੇ ਕੰਟਰੋਲ ਤੋਂ ਮੁਕਤ ਕਰੋ: ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ

ਕਿਹਾ ਕਿ ਅੰਗਰੇਜ਼ਾਂ ਦੀ ਵੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਹਿੰਮਤ ਨਹੀਂ ਪਈ ਜੋ ਭਾਜਪਾ ਸਰਕਾਰ ਨੇ ਕੀਤੀ

Sukhbir Singh Badal, Shiromani Akali Dal, SAD, Akali Dal, NK Sharma, Narinder Kumar Sharma

Web Admin

Web Admin

5 Dariya News

ਪਟਿਆਲਾ , 27 May 2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸਿੱਖ ਧਾਰਮਿਕ ਸੰਸਥਾਵਾਂ ਨੂੰ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐਸ ਐਸ) ਤੋਂ ਮੁਕਤੀ ਦੁਆਈ ਜਾਵੇ ਤੇ ਕਿਹਾ ਕਿ ਅੰਗਰੇਜ਼ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਤੋੜ ਸਕੇ ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਜਿਹਾ ਕਰ ਦਿੱਤਾ ਹੈ।

ਅਕਾਲੀ ਦਲ ਦੇ ਪ੍ਰਧਾਨ ਜੋ ਤਪਤੀ ਦੁਪਹਿਰ ਵਿਚ 48 ਡਿਗਰੀ ਤਾਪਮਾਨ ਦੇ ਬਾਵਜੂਦ ਐਨ ਕੇ ਸ਼ਰਮਾ ਦੇ ਵਿਸ਼ਾਲ ਸ਼ਕਤੀ ਪ੍ਰਦਰਸ਼ਨ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਾਲ ਵਿਚ ਕੀਤੇ ਪੰਜਾਬ ਦੌਰੇ ਦੌਰਾਨ ਗੱਲ ਕੀਤੀ ਸੀ ਕਿ ਕਿਵੇਂ ਉਹਨਾਂ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਸਥਾਪਨਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਸੀ ਕਿ ਜੇਕਰ ਆਜ਼ਾਦੀ ਤੋਂ ਬਾਅਦ ਭਾਜਪਾ ਸੱਤਾ ਵਿਚ ਹੁੰਦੀ ਤਾਂ ਉਹ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਵਿਚ ਨਾ ਜਾਣ ਦਿੰਦੇ।

ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਸੱਚਾਈ ਹੋਵੇ ਪਰ ਇਹ ਵੀ ਇਕ ਅਸਲੀਅਤ ਹੈ ਕਿ ਕੇਂਦਰ ਸਰਕਾਰ ਨੇ ਸਿੱਖਾਂ ਦੇ ਗੁਰਧਾਮਾਂ ਖਾਸ ਤੌਰ ’ਤੇ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਆਰ ਐਸ ਐਸ ਹਵਾਲੇ ਕੀਤੇ ਹੋਏ ਹਨ। ਇਹ ਵੀ ਸੱਚਾਈ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੀ ਆਰ ਐਸ ਐਸ ਦਾ ਕਬਜ਼ਾ ਹੋ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਲਈ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਗਰੇਜ਼ ਵੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਜੁਰੱਅਤ ਨਹੀਂ ਕਰ ਸਕੇ ਪਰ ਭਾਜਪਾ ਸਰਕਾਰ ਨੇ ਅਜਿਹਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਕਦਮ ਬਹੁਤ ਮੰਦਭਾਗੇ ਹਨ। ਉਹਨਾਂ ਕਿਹਾ ਕਿ ਧਿਆਨ ਸਿੰਘ ਮੰਡ, ਜਸਬੀਰ ਸਿੰਘ ਰੋਡੇ ਅਤੇ ਬਲਜੀਤ ਸਿੰਘ ਦਾਦੂਵਾਲ ਵਰਗੇ ਲੋਕ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ’ਤੇ ਲੱਗੇ ਹੋਏ ਹਨ ਤੇ ਇਹ ਕੇਂਦਰ ਦੀਆਂ ਏਜੰਸੀਆਂ ਲਈ ਕੰਮ ਕਰ ਰਹੇ ਹਨ।

ਸਰਦਾਰ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਵਿਚ ਆਈ ਨੈਤਿਕ ਗਿਰਾਵਟ ਦੀ ਗੱਲ ਕਰਦਿਆਂ ਕਿਹਾ ਕਿ ਆਪ ਦੇ ਮੰਤਰੀ ਬਲਕਾਰ ਸਿੰਘ ਦੀ ਵਾਇਰਲ ਅਸ਼ਲੀਲ ਵੀਡੀਓ ਨੇ ਪੰਜਾਬ ਦੀ ਰਾਜਨੀਤੀ ਵਿਚ ਗਿਰਾਵਟ ਦਾ ਇਕ ਨਵਾਂ ਅਧਿਆਏ ਜੋੜਿਆ ਹੈ। ਉਹਨਾਂ ਕਿਹਾ ਕਿ ਭਾਵੇਂ ਪਿਛਲੇ ਕਈ ਮਹੀਨਿਆਂ ਤੋਂ ਇਹ ਮੁੱਦਾ ਜਨਤਕ ਬਣਿਆ ਹੋਇਆ ਹੈ ਪਰ ਆਪ ਸਰਕਾਰ ਨੇ ਮਾਮਲੇ ਦੀ ਜਾਂਚ ਹੀ ਨਹੀਂ ਕਰਵਾਈ।

ਉਹਨਾਂ ਕਿਹਾ ਕਿ ਹੁਣ ਮੰਤਰੀ ਦੀ ਅਸ਼ਲੀਲ ਵੀਡੀਓ ਜਨਤਕ ਹੈ। ਉਹਨਾਂ ਕਿਹਾ ਕਿ ਪਹਿਲਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ  ਲਾਲ ਚੰਦ ਕਟਾਰੂਚੱਕ ਦੀ ਵੀਡੀਓ ਜਨਤਕ ਹੋਈ ਸੀ ਤੇ ਉਸ ਵੇਲੇ ਆਪ ਸਰਕਾਰ ਨੇ ਮਾਮਲੇ ਦੀ ਜਾਂਚ ਵਾਸਤੇ ਐਸ ਆਈ ਟੀ ਦਾ ਗਠਨ ਕੀਤਾ ਸੀ ਜਿਸ ਰਾਹੀਂ ਸ਼ਿਕਾਇਤਾਂ ਨੂੰ ਡਰਾ ਧਮਕਾ ਕੇ ਸ਼ਿਕਾਇਤ ਵਾਪਸ ਕਰਵਾਈ ਗਈ।

ਸਰਦਾ ਬਾਦਲ ਪਟਿਆਲਾ ਹਲਕੇ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ ਜਿਸਨੇ ਇਕੱਠ ਦੇ ਲਿਹਾਜ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਦੀਆਂ ਰੈਲੀਆਂ ਨਾਲੋਂ ਜ਼ਿਆਦਾ ਰਿਕਾਰਡ ਤੋੜ ਇਕੱਠ ਨਾਲ ਨਵਾਂ ਰਿਕਾਰਡ ਬਣਾਇਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਘੱਗਰ ਦੇ ਬੰਨ ਕੇ ਹੜ੍ਹਾਂ ਤੋਂ ਹਮੇਸ਼ਾ ਲਈ ਮੁਕਤੀ ਦੁਆਉਦ ਵਾਸਤੇ ਵਚਨਬੱਧ ਹੈ। ਉਹਨਾਂ ਨੇ ਜਨਤਕ ਜੀਵਨ ਖਾਸ ਤੌਰ ’ਤੇ ਮੁਹਾਲੀ ਤੇ ਜ਼ੀਰਕਪੁਰ ਦੇ ਵਿਕਾਸ ਵਿਚ ਐਨ ਕੇ ਸ਼ਰਮਾ ਦੇ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਕਿਸਾਨਾਂ ਨੂੰ ਪਟਿਆਲਾ ਰਿੰਗ ਰੋਡ ਲਈ 764 ਕਰੋੜ ਰੁਪਏ ਦੀ ਲਾਗਤ ਨਾਲ ਐਕਵਾਇਰ ਹੋਈ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਦੋਵਾਂ ਨੇ ਰਾਜਪੁਰਾ, ਘਨੌਰ, ਸਨੌਰ, ਸ਼ੁਤਰਾਣਾ ਤੇ ਦੇਵੀਗੜ੍ਹ ਇਲਾਕਿਆਂ ਵਿਚ ਹੜ੍ਹਾਂ ਦੀ ਰੋਕਥਾਮ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਹਾਲਾਂਕਿ ਇਸਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਉਹ ਪਟਿਆਲਾ ਵਿਚ ਏਮਜ਼ ਵਰਗਾ ਹਸਪਤਾਲ ਸਥਾਪਿਤ ਕਰਵਾਉਣ ਲਈ ਯਤਨ ਕਰਨਗੇ।

ਇਸ ਮੌਕੇ ਸੀਨੀਅਰ ਆਗੂ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਦੇ ਕਿਰਦਾਰ ਤੇ ਕਾਰਗੁਜ਼ਾਰੀ ਦੀ ਤੁਲਨਾ ਕਰਨ। ਉਹਨਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਤੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਆਪੋ ਆਪਣੀਆਂ ਪਾਰਟੀਆਂ ਬਦਲ ਲਈਆਂ ਤੇ ਆਪਣੀ ਮਾਂ ਪਾਰਟੀ ਨਾਲ ਧੋਖਾ ਕੀਤਾ ਹੈ ਜਿਹਨਾਂ ’ਤੇ ਹੁਣ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਦੋਂ ਕਿ ਐਨ ਕੇ ਸ਼ਰਮਾ ਲਗਾਤਾਰ 30 ਸਾਲਾਂ ਤੋਂ ਸਮਾਜ ਦੀ ਬੇਹਤਰੀ ਵਾਸਤੇ ਕੰਮ ਕਰਦੇ ਆ ਰਹੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਸ਼ੁਤਰਾਣਾ ਦੇ ਇੰਚਾਰਜ ਕਬੀਰ ਦਾਸ, ਪਟਿਆਲਾ ਸ਼ਹਿਰੀ ਦੇ ਇੰਚਾਰਜ ਅਮਰਿੰਦਰ ਬਜਾਜ, ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ, ਰਾਜਪੁਰਾ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ, ਘਨੌਰ ਦੇ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰਾ, ਜ਼ਿਲ੍ਹਾ ਪ੍ਰਧਾਨ ਤੇ ਸ਼਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੋਟ, ਕ੍ਰਿਸ਼ਨਪਾਲ ਸ਼ਰਮਾ, ਅਸ਼ਵਨੀ ਸ਼ਰਮਾ ਸੰਭਾਲਕੀ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

प्रधानमंत्री से सिख धार्मिक संस्थानों को आर.एस.एस के कब्जे से आजाद कराने की अपील की :  सुखबीर सिंह बादल

कहा कि अंग्रेजों ने भी एस.जी.पी.सी मो तोड़ने की हिम्मत नही की, जैसा कि भाजपा सरकार ने किया

पटियाला

शिरोमणी अकाली दल के अध्यक्ष सरदार सुखबीर सिंह बादल ने आज प्रधानमंत्री नरेंद्र मोदी से सिख धार्मिक संस्थानों को राष्ट्रीय स्वयंसेवक संघ (आरएसएस) के नियंत्रण से आजाद कराने की अपील करते हुए कहा कि अंग्रेजों ने भी शिरोमणी कमेटी को तोड़ने की हिम्मत नही की, जैसा कि भाजपा की अगुवाई वाली केंद्र सरकार ने किया है।

अकाली दल अध्यक्ष यहां पार्टी उम्मीदवार एन.के शर्मा के समर्थन में एक विशाल जनसभा को संबोधित करते हुए कहा,‘‘ प्रधानमंत्री ने अपनी हालिया यात्रा के दौरान इस बारे में बात की कि कैसे उनकी सरकार ने करतारपुर काॅरिडोर बनाया और यहां तक जोर देकर कहा कि अगर आजादी के बाद भाजपा सत्ता में होती तो वह करतारपुर को पाकिस्तान में नही जाने देती।

यह भी सच है कि केंद्र सरकार ने तख्त श्री हजूर साहिब और श्री पटना साहिब समेत सिखों के सबसे पवित्र स्थानों को आरएसएस को सौंपने में मदद की है। यह भी सच है कि दिल्ली सिख गुरुद्वारा प्रबंधक कमेटी को आरएसएस ने अपने कंट्रोल में ले लिया और यहां तक कि हरियाणा के लिए एक अलग गुरुद्वारा कमेटी बनाने के लिए शिरोमणी कमेटी को तोड़ दिया गया है।’’

सरदार बादल ने यह कहते हुए कि अंग्रेजों ने भी एसजीपीसी को तोड़ने की हिम्मन नही की , जैसा कि भाजपा सरकार ने किया है। उन्होने कहा,‘‘ यह कदम बेहद दुखदाई है।’’ उन्होने यह भी बताया कि ध्यान सिंह मंड, जसबीर सिंह रोडे और बलजीत सिंह दादूवाल जैसे स्वयंभू पंथक नेता शिरोमणी अकाली दल और एसजीपीसी को कमजोर करने के लिए दिन-रात काम कर रहे हैं और यह वास्तव में केंद्रीय एजेंसियों की ओर से काम कर रहे हैं।

आम आदमी पार्टी में नैतिक पतन के बारे में बोलते हुए सरदार बादल ने कहा,‘‘ आप मंत्री बलकार सिंह की एक अश्लील वीडियो ने पंजाब की राजनीति में गिरावट दर्ज की है। पिछले कई महीनों से यह मामला सार्वजनिक होने के बावजूद आप सरकार ने इस मामले की जांच नही कराई है। अब मंत्री का अश्लील वीडियो सार्वजनिक हो चुका है।’’  

उन्होने कहा कि इससे पहले खाद्य एवं नागरिक आपूर्ति मंत्री लाल चंद कटारूचक का भी अश्लील वीडियो सामने आया था, लेकिन तब भी आप सरकार ने शिकायतकर्ता को डरा-धमकाकर मामले को दबाने के लिए एसआईटी का गठन किया था। पटियाला हलके की रैली के बारे में बोलते हुए , जिसने पिछले सारे रिकाॅर्ड तोड़ दिए है , सरदार बादल ने कहा,‘‘ अकाली दल घग्गर नदी के किनारे ‘बांध’ बनाकर बाढ़ के खतरे को हमेशा के लिए हल करने के लिए प्रतिबद्ध है।

उन्होने सार्वजनिक जीवन में एनके शर्मा के योगदान की प्रंशसा की, खासतौर पर मोहाली और जीरकपुर को विकसित करने में उनका योगदान सराहनीय है।इस अवसर पर श्री एनके शर्मा ने कहा कि कैसे आप सरकार 764 करोड़ रूपये की पटियाला रिंग रोड प्रोजेक्ट के लिए भूमि अधिग्रहण के लिए किसानों को पर्याप्त मुआवजा न देकर किसानों के साथ भेदभाव कर रही है।

उन्होने कहा कि कांग्रेस और आप दोनों ने हलका शतराणा और देवीगढ़ इलाकों में बाढ़ को रोकने के लिए कुछ नही किया , जबकि उन्होने इस समस्या के समाधान के लिए बांध बनाने का वादा किया था। उन्होन पटियाला में एम्स जैसा अस्पताल स्थापित करने के लिए हरसंभव प्रयास करने का भी आश्वासन दिया।

वरिष्ठ नेता सुरजीत सिंह रखड़ा ने लोगों से उम्मीदवारों के चरित्र का मूल्यांकन करने की अपील की। उन्होने कहा कि कांग्रेस उम्मीदवार धर्मवीर गांधी और भाजपा उम्मीदवार परनीत कौर दोनों दलबदलू हैं, जिन्होने अपनी मां पार्टियों के साथ विश्वासघात किया है,इसीलिए उन पर वोटों के लिए भरोसा नही किया जा सकता , जबकि एनके शर्मा ने पिछले 30 सालों से लगातार समाज के लिए काम किया है।


Free Sikh religious institutions from the control of the RSS–Sukhbir Singh Badal appeals to the PM

Says even the British had not dare to break the SGPC as had been done by the BJP govt

Patiala

Shiromani Akali Dal (SAD) president Sukhbir Singh Badal today appealed to Prime Minister Narendra Modi to free Sikh religious institutions from the control of the Rashtriya Swayamsevak Sangh (RSS), saying even the British had not dared to break the Shiromani Committee as had been done by the BJP led central government.

The SAD president, who was addressing a mammoth public gathering here in favour of party candidate N K Sharma, said “the Prime minister during his recent visit to Punjab talked about how his government had created the Kartarpur Corridor and even asserted that if the BJP had been in power after independence it would not have allowed Kartarpur to go to Pakistan.

This may be true but it is also a fact that the central government has facilitated handing over of the most sacred shrines of the Sikhs – including Takth Sri Hazur Sahib and Sri Patna Sahib - to the RSS. It is also true that the Delhi Sikh Gurdwara Parbandhak Committee has been taken over by the RSS and even the Shiromani Committee has been broken to create a separate gurdwara committee for Haryana”.

Asserting that even the British had not dared to break the SGPC as had been done by the BJP government, Mr Sukhbir Badal said “these steps are very disconcerting”. He also pointed out that some self-styled panthic leaders like Dhyan Singh Mand, Jasbir Singh Rode and Baljit Singh Daduwal, who were working overtime to weaken the SAD and the SGPC, were actually working at the behalf of central agencies.

Speaking about the moral depravity in the Aam Aadmi Party (AAP), Mr Badal said “an obscene video of AAP minister Balkar Singh has set another low in Punjab politics. Even though this issue had been in the public realm since the last many months, the AAP government did not probe the case.

Now the obscene video of the minister is in the public sphere”. He said earlier an obscene video of food and civil supplies minister Lal Chand Kataruchak had also surfaced but even then the AAP government had constituted a SIT to suppress the case by intimidating the complainant.

Speaking about the Patiala constituency at the rally which broke all previous records by its sheer magnitude, Mr Badal said “the SAD is committed to solving the menace of floods once and for all by laying ‘bundhs’ along the Ghaggar River. He also lauded N K Sharma’s contribution in public life, especially the manner in which he has assisted to develop Mohali and Zirakpur.

Mr N K Sharma while speaking on the occasion highlighted how the AAP government was discriminating against farmers by not giving adequate compensation to them for acquiring land for the Rs 764 crore Patiala ring road project.

He said both the Congress and AAP had done nothing to prevent the flooding of Shutrana and Devigarh areas in the constituency even as he promised to lay bandhs to solve this problem. He also assured to do his utmost to establish a hospital like AIIMS in Patiala.

Senior leader Surjit Singh Rakhra appealed to the people to evaluate the character of the candidates in the fray.He said both the Congress candidate Dharamvir Gandhi and the BJP candidate Preneet Kaur were turncoats who had betrayed their mother parties and could not be trusted with their votes while N K Sharma had worked consistently for society for the last 30 years.EOM

 

Tags: Sukhbir Singh Badal , Shiromani Akali Dal , SAD , Akali Dal , NK Sharma , Narinder Kumar Sharma

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD