Friday, 28 June 2024

 

 

ਖ਼ਾਸ ਖਬਰਾਂ ਸੰਸਦ ਦੇ ਬਾਹਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ, ਕਿਹਾ- ਇਹ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਹੈ ਜਲੰਧਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਸੈਂਕੜੇ ਕਾਂਗਰਸੀ-ਭਾਜਪਾ ਆਗੂ ਤੇ ਵਰਕਰ 'ਆਪ' 'ਚ ਹੋਏ ਸ਼ਾਮਲ ਐਮਪੀ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਨਵ-ਨਿਯੁਕਤ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਪੰਜਾਬ ਪੁਲਿਸ ਨੇ ਸੂਬੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਾਥੀਆਂ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ਕੀਤਾ ਨਾਕਾਮ; ਤਿੰਨ ਸ਼ੂਟਰ ਗ੍ਰਿਫ਼ਤਾਰ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰ ਕੇ ਇਸਦਾ ਦੋਸ਼ ਸਿੱਖਾਂ ’ਤੇ ਮੜ੍ਹਨ ਦੀ ਖ਼ਤਰਨਾਕ ਸਾਜ਼ਿਸ਼: ਅਕਾਲੀ ਦਲ ਵਰਕਿੰਗ ਕਮੇਟੀ ਜ਼ਿਲ੍ਹੇ ਅੰਦਰ 12 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ : ਨਵਜੋਤ ਪਾਲ ਸਿੰਘ ਰੰਧਾਵਾ ਅੰਬ ਖਾਓ ਗੁਠਲੀ ਉਗਾਓ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਪੀਈਸੀ ਭਾਈਚਾਰੇ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਸਹੁੰ ਚੁੱਕੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਅਬੋਹਰ ਪਟਵਾਰ ਖਾਨੇ ਦਾ ਅਚਾਨਕ ਦੌਰਾ ਖੰਨਾ ਪੁਲਿਸ ਨੇ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਨਸ਼ਿਆਂ ਨੂੰ ਮੁਕੰਮਲ ਤੌਰ ਉਤੇ ਠੱਲ੍ਹ ਪਾਉਣ ਲਈ ਹਰ ਜਿਲਾ ਵਾਸੀ ਸਹਿਯੋਗ ਦੇਵੇ - ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ - ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਇੱਕ ਹਫਤੇ ਵਿੱਚ ਅੱਜ ਦੂਜੇ ਸੁਵਿਧਾ ਕੈਂਪ ਵਿੱਚ 4 ਪਿੰਡਾਂ ਦੀਆਂ 54 ਦਰਖਾਸਤਾਂ ਤੇ ਹੋਈ ਕਾਰਵਾਈ ਪੀਐਸਪੀਸੀਐਲ ਦੇ ਸੂਰਜੀ ਊਰਜਾ ਦੀ ਵਰਤੋਂ ਵੱਲ ਵਧਦੇ ਕਦਮ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 2024- ਫਾਜ਼ਿਲਕਾ ਜ਼ਿਲ੍ਹੇ ਵਿਚ ਪੁੰਘਰੀ ਨਵੀਂ ਸੋਚ, 133 ਪਿੰਡਾਂ ਨੇ ਨਸ਼ੇ ਰੋਕਣ ਦਾ ਲਿਆ ਅਹਿਦ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 2024- ਮਿਸ਼ਨ ਨਿਸਚੈ ਡਿਪਟੀ ਕਮਿਸ਼ਨਰ ਵੱਲੋਂ “ਮੇਰਾ ਘਰ, ਮੇਰੇ ਨਾਮ” ਸਕੀਮ ਅਧੀਨ ਨੋਟੀਫਾਈ ਪਿੰਡਾਂ ਵਿੱਚ ਕੰਮ ਨੂੰ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਐਸ.ਟੀ.ਐਫ. ਨੂੰ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਵੱਡੇ ਤਸਕਰਾਂ ਖਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੇ ਨਿਰਦੇਸ਼ ਮੁੱਖ ਮੰਤਰੀ ਨੇ ਲੋਕਾਂ ਨਾਲ ਕੀਤਾ ਇੱਕ ਹੋਰ ਵਾਅਦਾ ਪੁਗਾਇਆ, ਜਲੰਧਰ ਵਿਖੇ ਨਵੀਂ ਰਿਹਾਇਸ਼ 'ਚ ਲਾਏ ਡੇਰੇ ਖਤਰਨਾਕ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਦਾ ਸਮਾਂ ਆਇਆ : ਕੁਲਤਾਰ ਸਿੰਘ ਸੰਧਵਾਂ

 

ਰਾਜਾ ਵੜਿੰਗ ਨੇ ਪਾਰਟੀ ਦੇ ਗੱਦਾਰਾਂ ਦੀ ਕੀਤੀ ਨਿਖੇਧੀ; ਵੋਟਰਾਂ ਨੂੰ ਵਿਕਾਸ ਨੂੰ ਚੁਣਨ ਦੀ ਅਪੀਲ ਕੀਤੀ

ਗੱਦਾਰਾਂ ਕਰਕੇ ਹੀ ਭਗਤ ਸਿੰਘ ਸ਼ਹੀਦ ਹੋਏ ਅਤੇ ਕਰਤਾਰ ਸਿੰਘ ਸਰਾਭਾ ਨੂੰ ਸਿਰਫ਼ 20 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹਨਾ ਪਿਆ: ਰਾਜਾ ਵੜਿੰਗ

Amrinder Singh Raja Warring, Congress, Punjab Congress, Amarinder Singh Raja Warring

Web Admin

Web Admin

5 Dariya News

ਲੁਧਿਆਣਾ , 27 May 2024

ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਗਰਾਓਂ ਵਿੱਚ ਆਪਣੇ ਹਾਲੀਆ ਚੋਣ ਪ੍ਰਚਾਰ ਦੌਰਾਨ ਸਖ਼ਤ ਸੰਦੇਸ਼ ਦਿੰਦੇ ਹੋਏ, ਪਾਰਟੀ ਦੇ ਗੱਦਾਰਾਂ ਦੀ ਨਿਖੇਧੀ ਕੀਤੀ ਹੈ ਅਤੇ ਵੋਟਰਾਂ ਨੂੰ ਵਿਕਾਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਹਾਲ ਹੀ ਵਿੱਚ ਪਾਰਟੀ ਛੱਡਣ ਵਾਲੇ ਇੱਕ ਪਿੰਡ ਦੇ ਸਰਪੰਚ ਦਾ ਜ਼ਿਕਰ ਕਰਦਿਆਂ, ਵੜਿੰਗ ਨੇ ਅਜ਼ਾਦੀ ਘੁਲਾਟੀਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਜੁੜੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਕਿਹਾ, “ਇਹਨਾਂ ਵਰਗੇ ਗੱਦਾਰਾਂ ਕਰਕੇ ਹੀ ਭਗਤ ਸਿੰਘ ਸ਼ਹੀਦ ਹੋਏ ਸਨ ਅਤੇ ਕਰਤਾਰ ਸਿੰਘ ਸਰਾਭਾ ਨੂੰ 20 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹਨਾ ਪਿਆ ਸੀ।" 

ਇਸ ਲੜੀ ਹੇਠ, ਸਮੁੱਚਾ ਪੰਜਾਬ ਇੱਕਜੁੱਟ ਹੋ ਕੇ ਮਹਾਨ ਸੰਘਰਸ਼ ਵਿੱਚ ਡਟਿਆ ਹੋਇਆ ਹੈ, ਜਦੋਂ ਕਿ ਇਹ ਗੱਦਾਰ ਜ਼ਾਲਮ ਮੌਕਾਪ੍ਰਸਤਾਂ ਦੇ ਨਾਲ ਹਨ।  ਸੱਤਾ ਦੀ ਲਾਲਸਾ ਤੋਂ ਪ੍ਰੇਰਿਤ ਬਿੱਟੂ ਨੇ ਉਸੇ ਪਾਰਟੀ ਨਾਲ ਧੋਖਾ ਕੀਤਾ ਹੈ, ਜਿਸਨੇ ਉਸਦੇ ਸਿਆਸੀ ਸਫ਼ਰ ਦਾ ਸਮਰਥਨ ਕੀਤਾ ਸੀ। ਵੜਿੰਗ ਨੇ ਸੱਚੇ ਦੇਸ਼ ਭਗਤਾਂ ਦੀ ਸਥਾਈ ਵਿਰਾਸਤ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਦੀ ਜ਼ਿਆਦਾਤਰ ਸਿਆਸਤਦਾਨਾਂ ਦੇ ਅਸਥਾਈ ਸੁਭਾਅ ਨਾਲ ਤੁਲਨਾ ਕੀਤੀ। 

ਉਨ੍ਹਾਂ ਕਿਹਾ, "ਜ਼ਿਆਦਾਤਰ ਸਿਆਸਤਦਾਨਾਂ ਨੂੰ ਸਮੇਂ ਦੇ ਨਾਲ ਨਾਲ ਭੁਲਾ ਦਿੱਤਾ ਜਾਂਦਾ ਹੈ, ਪਰ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਦੇਸ਼ ਲਈ ਉਨ੍ਹਾਂ ਦੀ ਮਹਾਨ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ। ਮੈਂ ਹਮੇਸ਼ਾ ਪ੍ਰਾਰਥਨਾ ਕਰਦਾ ਹਾਂ ਕਿ ਭਾਵੇਂ ਮੈਂ ਕਦੇ ਵੀ ਉੱਚ ਅਹੁਦੇ ਤੇ ਨਾ ਰਹਾਂ, ਪਰ ਮੈਂ ਕਿਸੇ ਉੱਚ ਅਹੁਦੇ 'ਤੇ ਨਾ ਬੈਠਾਂ, ਪਰ ਮੈਂ ਆਪਣੇ ਲੋਕਾਂ ਲਈ ਕੁਝ ਮਹੱਤਵਪੂਰਨ ਕਰ ਸਕਾਂ ਕਿ ਉਹ ਮੈਨੂੰ ਆਉਣ ਵਾਲੇ ਕਈ ਸਾਲਾਂ ਤੱਕ ਯਾਦ ਰੱਖਣ। ਮੇਰਾ ਮੰਨਣਾ ਹੈ ਕਿ ਜਿਨ੍ਹਾਂ ਕੋਲ ਜ਼ਮੀਰ ਹੈ, ਉਹ ਮਰਨ ਤੋਂ ਬਾਅਦ ਵੀ ਜਿਉਂਦੇ ਹਨ, ਜਦੋਂ ਕਿ ਜਿਨ੍ਹਾਂ ਕੋਲ ਜ਼ਮੀਰ ਨਹੀਂ ਹੈ, ਉਹ ਪਹਿਲਾਂ ਹੀ ਮਰ ਚੁੱਕੇ ਹਨ।"

ਵੜਿੰਗ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ, ਕਿਸਾਨਾਂ ਨੂੰ ਗੰਭੀਰ ਨਤੀਜੇ ਨਿਕਲਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ, "ਮੋਦੀ ਚੋਣਾਂ ਦੌਰਾਨ ਤੁਹਾਡੇ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਹਨ। ਜੇਕਰ ਉਹ ਜਿੱਤ ਗਏ, ਤਾਂ ਉਹ ਤੁਹਾਡੀ ਜ਼ਿੰਦਗੀ ਨੂੰ ਹੋਰ ਵੀ ਮੁਸ਼ਕਲ ਬਣਾ ਦੇਣਗੇ। ਤੁਹਾਡੇ ਵਿੱਚੋਂ ਕਈਆਂ ਨੇ ਬੈਂਕਾਂ ਜਾਂ ਵਿਅਕਤੀਆਂ ਤੋਂ ਕਰਜ਼ਾ ਲਿਆ ਹੈ ਅਤੇ ਉਹ ਤੁਹਾਡੀਆਂ ਜ਼ਮੀਨਾਂ ਨੂੰ ਜ਼ਬਤ ਕਰ ਲੈਣਗੇ। 

ਭਾਰਤ ਵਿੱਚ ਦੌਲਤ ਦੀ ਵੰਡ ਬਹੁਤ ਅਸਮਾਨ ਹੈ, ਸਭ ਤੋਂ ਅਮੀਰ 10% ਕੋਲ ਓਨੀ ਦੌਲਤ ਹੈ, ਜਿੰਨੀ ਕਿ ਬਾਕੀ 90% ਦੇ ਕੋਲ ਹੈ। ਮੋਦੀ ਸਰਕਾਰ ਦੇ ਅਧੀਨ ਅਡਾਨੀ ਅਤੇ ਅੰਬਾਨੀ ਇੰਨੇ ਅਮੀਰ ਹੋ ਗਏ ਹਨ ਕਿ ਉਹ ਤੁਹਾਡੀ ਜ਼ਮੀਨ 'ਤੇ ਕਬਜ਼ਾ ਕਰ ਲੈਣਗੇ ਅਤੇ ਤੁਹਾਨੂੰ ਖੇਤੀ ਲਈ ਲੀਜ਼ 'ਤੇ ਦੇਣਗੇ।”

ਵੜਿੰਗ ਨੇ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ, ਜਿਨ੍ਹਾਂ ਵਿਚ ਔਰਤਾਂ ਲਈ ਮੁਫਤ ਬੱਸ ਸੇਵਾ, ਮੁਫਤ ਕਣਕ, 5 ਲੱਖ ਰੁਪਏ ਦਾ ਬੀਮਾ, ਪੰਜਾਬੀ ਕਿਸਾਨਾਂ ਲਈ 4500 ਕਰੋੜ ਰੁਪਏ ਦੀ ਕਰਜ਼ਾ ਮੁਆਫੀ, ਸ਼ਗਨ ਸਕੀਮ 16,000 ਰੁਪਏ ਤੋਂ ਵਧਾ ਕੇ 51,000 ਰੁਪਏ ਅਤੇ ਬੁਢਾਪਾ ਪੈਨਸ਼ਨ 500 ਤੋਂ 1,500 ਰੁਪਏ ਤੱਕ ਕਰਨਾ ਸ਼ਾਮਿਲ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ, "ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜੋ ਇਸ ਬੇਇਨਸਾਫ਼ੀ ਨਾਲ ਲੜਨ ਅਤੇ ਹਰ ਵਰਗ ਦੇ ਲੋਕਾਂ ਦੇ ਵਿਕਾਸ ਵਿੱਚ ਸਹਿਯੋਗ ਕਰਨ ਦੇ ਸਮਰੱਥ ਹੈ।ਕੇਵਲ ਕਾਂਗਰਸ ਦੁਆਰਾ ਚੁਣਿਆ ਗਿਆ ਪ੍ਰਧਾਨ ਮੰਤਰੀ ਹੀ ਮੌਜੂਦਾ ਪ੍ਰਧਾਨ ਮੰਤਰੀ ਦੀ ਥਾਂ ਲੈ ਸਕਦਾ ਹੈ ਅਤੇ ਲੋੜੀਂਦਾ ਬਦਲਾਅ ਲਿਆ ਸਕਦਾ ਹੈ।” 

ਰਾਜਾ ਵੜਿੰਗ ਦੀ ਚੋਣ ਮੁਹਿੰਮ ਨੂੰ ਜਗਰਾਓਂ ਵਿੱਚ ਭਰਵਾਂ ਸਮਰਥਨ ਮਿਲਿਆ, ਜਿੱਥੇ ਉਨ੍ਹਾਂ ਨੇ ਇੱਕ ਵਿਸ਼ਾਲ ਰੋਡ ਸ਼ੋਅ ਵਿੱਚ ਹਿੱਸਾ ਲਿਆ ਅਤੇ ਲੁਧਿਆਣਾ ਉੱਤਰੀ ਵਿੱਚ ਵਰਕਰ ਮੀਟਿੰਗਾਂ ਨੂੰ ਸੰਬੋਧਨ ਕੀਤਾ ਤੇ ਪਾਰਟੀ ਵਰਕਰਾਂ ਨੂੰ ਪ੍ਰਚਾਰ ਦੇ ਆਖਰੀ ਦਿਨਾਂ ਵਿੱਚ ਆਪਣਾ ਸਰਵੋਤਮ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।  ਉਨ੍ਹਾਂ ਨੇ ਲੋਕਾਂ ਨੂੰ ਕਿਸੇ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਬਜਾਏ ਵਿਕਾਸ ਦੇ ਏਜੰਡੇ 'ਤੇ ਵੋਟ ਪਾਉਣ ਦੀ ਅਪੀਲ ਕੀਤੀ।

Raja Warring Denounces Party Traitors, Urges Voters to Choose Development

It is because of traitors that Bhagat Singh was martyred and Kartar Singh Sarabha faced the gallows at just 20 years old : Raja Warring

Ludhiana

Amarinder Singh Raja Warring, the Congress Loksabha candidate for Ludhiana, delivered a powerful message during his recent campaign in Jagraon, condemning party traitors and urging voters to focus on development. Referencing a village sarpanch who recently defected from the party, Warring drew historical parallels to freedom fighters Bhagat Singh and Kartar Singh Sarabha, stating, “It is because of traitors like these that Bhagat Singh was martyred and Kartar Singh Sarabha faced the gallows at just 20 years old. 

While the entire Punjab stands united in this righteous struggle, these traitors side with tyrannical opportunists. Bittu, driven by his lust for power, has betrayed the very party that nurtured and supported his political journey." Warring emphasized the enduring legacy of true patriots, contrasting them with the transient nature of most politicians. "Most politicians are forgotten over time, but Bhagat Singh and Kartar Singh Sarabha are remembered for their supreme sacrifices for the country. 

I always pray that even if I never hold a high position in politics, I can do something significant enough for my people that they remember me for years to come. I believe that those with a conscience live on even after death, while those without are as good as dead already."

Criticizing Prime Minister Modi’s policies, Warring warned of dire consequences for farmers. "Modi isn't even willing to negotiate with you during the elections. If he wins, he'll make your life even more difficult. Many of you have taken loans from banks or individuals, and he will seize your lands. 

In India, wealth distribution is highly unequal, with the richest 10% owning as much wealth as the remaining 90% combined. Under Modi's government, the Adanis and Ambanis have become so wealthy that they will acquire your land and lease it back to you for farming."

Warring highlighted the Congress party’s achievements, including free bus services for women, free wheat, Rs. 5 lakh insurance, a Rs. 4,500 crore loan waiver for Punjabi farmers, increasing the Shagun scheme from Rs. 16,000 to Rs. 51,000, and raising the old age pension from Rs. 500 to Rs. 1,500. 

"The Congress party is the only one capable of combating this injustice and championing the development of people from all walks of life. Only a Congress-elected Prime Minister can replace the current one and bring about the necessary change."

Raja Warring’s campaign was met with enthusiastic support in Jagraon, where he participated in a massive roadshow and addressed worker meetings in Ludhiana North, encouraging party workers to give their best in the final days of the campaign. He called on the people to vote on the agenda of development rather than loyalty to a party.

राजा वड़िंग ने पार्टी के गद्दारों की निंदा की; मतदाताओं से विकास को चुनने की अपील की

गद्दारों के कारण ही भगत सिंह शहीद हुए और करतार सिंह सराभा को महज 20 साल की उम्र में फांसी चढ़ना पड़ा: राजा वड़िंग

लुधियाना

लुधियाना से कांग्रेस के लोकसभा उम्मीदवार अमरिंदर सिंह राजा वड़िंग ने जगराओं में अपने हालिया अभियान के दौरान मजबूत संदेश देते हुए, पार्टी के गद्दारों की निंदा की है और मतदाताओं से विकास पर ध्यान केंद्रित करने का आग्रह किया है। हाल ही में पार्टी से अलग हुए एक गांव के सरपंच का जिक्र करते हुए, वड़िंग ने स्वतंत्रता सैनानियों शहीद ए आजम भगत सिंह और शहीद करतार सिंह सराभा के साथ जुड़े इतिहास का जिक्र करते हुए कहा, “इन जैसे गद्दारों के कारण ही भगत सिंह शहीद हुए और करतार सिंह सराभा को 20 साल की उम्र में फांसी का चढ़ना पड़ा। 

इस क्रम में, पूरा पंजाब इस नेक संघर्ष में एकजुट है, जबकि ये गद्दार अत्याचारी अवसरवादियों के साथ हैं।  सत्ता की लालसा से प्रेरित बिट्टू ने उसी पार्टी को धोखा दिया है, जिसने उनकी राजनीतिक यात्रा को आधार और समर्थन किया था।” वड़िंग ने सच्चे देशभक्तों की स्थायी विरासत पर जोर दिया और उनकी तुलना अधिकांश राजनेताओं की क्षणिक प्रकृति से की। 

उन्होंने कहा, "ज्यादातर राजनेताओं को समय के साथ भुला दिया जाता है, लेकिन शहीद भगत सिंह और शहीद करतार सिंह सराभा को देश के लिए उनके सर्वोच्च बलिदान के लिए याद किया जाता है। मैं हमेशा प्रार्थना करता हूं कि भले ही मैं राजनीति में कभी उच्च पद पर न रहूं, लेकिन मैं अपने लोगों के लिए कुछ महत्वपूर्ण कर सकूं कि वे मुझे आने वाले कई वर्षों तक याद रखेंगे। मेरा मानना है कि जिनके पास विवेक है, वे मृत्यु के बाद भी जीवित रहते हैं, जबकि जिनके पास विवेक नहीं है, वे पहले से ही मृत समान हैं।"

वड़िंग ने प्रधानमंत्री मोदी की नीतियों की आलोचना करते हुए, किसानों के लिए गंभीर परिणाम निकलने की चेतावनी दी। उन्होंने कहा, "मोदी चुनाव के दौरान आपसे बातचीत करने को भी तैयार नहीं हैं। अगर वह जीत गए, तो वह आपका जीवन और भी कठिन बना देंगे। आप में से कई लोगों ने बैंकों या व्यक्तियों से ऋण लिया है और वह आपकी जमीनें जब्त कर लेंगे। 

भारत में संपत्ति का वितरण अत्यधिक असमान है, सबसे अमीर 10% के पास उतनी संपत्ति है, जितनी शेष 90% के पास है। मोदी सरकार के तहत अदानी और अंबानी इतने अमीर हो गए हैं कि वे आपकी जमीन का अधिग्रहण कर लेंगे और इसे खेती के लिए आपको वापस पट्टे पर दे देंगे।"

वड़िंग ने कांग्रेस पार्टी की उपलब्धियों पर प्रकाश डाला, जिनमें महिलाओं के लिए मुफ्त बस सेवा, मुफ्त गेहूं, 5 लाख रुपए का बीमा, पंजाबी किसानों के लिए 4,500 करोड़ रुपये की कर्ज माफी, शगुन योजना को 16,000 रुपए से  51,000 रूपए करना और वृद्धावस्था पेंशन को  500 रूपए से 1,500 रुपए करना शामिल है। उन्होंने जोर देते हुए कहा, "कांग्रेस पार्टी ही एकमात्र ऐसी पार्टी है, जो इस अन्याय से लड़ने और जीवन के सभी क्षेत्रों के लोगों के विकास का समर्थन करने में सक्षम है। केवल कांग्रेस द्वारा निर्वाचित प्रधानमंत्री ही मौजूदा प्रधानमंत्री की जगह ले सकता है और आवश्यक बदलाव ला सकता है।"

राजा वड़िंग के चुनाव अभियान को जगराओं में शानदार समर्थन मिला, जहां उन्होंने एक विशाल रोड शो में भाग लिया और लुधियाना उत्तरी में कार्यकर्ता बैठकों को संबोधित किया व पार्टी कार्यकर्ताओं को अभियान के अंतिम दिनों में अपना सर्वश्रेष्ठ देने के लिए प्रोत्साहित किया।  उन्होंने लोगों से किसी पार्टी के प्रति वफादारी के बजाय विकास के एजेंडे पर वोट करने का आह्वान किया।

 

Tags: Amrinder Singh Raja Warring , Congress , Punjab Congress , Amarinder Singh Raja Warring

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD