Wednesday, 26 June 2024

 

 

ਖ਼ਾਸ ਖਬਰਾਂ ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਨੇ ਪੰਥ ਤੇ ਪੰਜਾਬ ਨੂੰ ਆਗੂ ਵਿਹੂਣਾ ਬਣਾਉਣ ਦੀਆਂ ਸਾਜ਼ਿਸ਼ਾਂ ਦੀ ਜ਼ੋਰਦਾਰ ਨਿਖੇਧੀ 25 ਜੂਨ 1974 ਦਾ ਕਾਲਾ ਦਿਨ ਨਾ ਭੁੱਲਣ ਵਾਲਾ ਦਿਨ : ਅਵਿਨਾਸ਼ ਰਾਏ ਖੰਨਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਰਦਿਆਲੇਆਣਾ ਵਿਖੇ ਵਿਕਾਸ ਕਾਰਜ ਕਰਵਾਏ ਸ਼ੁਰੂ ‘ਰਾਸ਼ਟਰੀ ਦਸਤ ਰੋਕੂ ਅਭਿਆਨ’ ਨੂੰ ਅਸਰਦਾਰ ਢੰਗ ਨਾਲ ਚਲਾਇਆ ਜਾਵੇ: ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਤੰਬਾਕੂ ਦੀ ਮਾੜੀ ਤੇ ਜਾਨਲੇਵਾ ਆਦਤ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਬਚਾਉਣਾ ਬਹੁਤ ਜ਼ਰੂਰੀ : ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਏ ਜਾਣਗੇ 10 ਲੱਖ ਨਵੇਂ ਪੌਦੇ –ਡਾ: ਸੇਨੂ ਦੁੱਗਲ ਵਿਧਾਇਕ ਡਾ. ਚਰਨਜੀਤ ਸਿੰਘ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੰਨ੍ਹਾਂ ਦਾ ਕੀਤਾ ਦੌਰਾ ਮੀਤ ਹੇਅਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸਿਹਤ ਵਿਭਾਗ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ ‘ਦਸਤ ਰੋਕੂ ਮੁਹਿੰਮ’ ਬੀ ਫਾਰਮ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਰੈਡ ਕਰਾਸ ਨੇ ਮੀਰਾਂਕੋਟ ਚੋਂਕ ਵਿੱਚ ਸੜ੍ਹੇ ਖੋਖਿਆਂ ਲਈ ਮੁਆਵਜਾ ਰਾਸ਼ੀ ਵੰਡੀ ਡਿਪਟੀ ਕਮਿਸ਼ਨਰ ਵੱਲੋਂ 25 ਕਰੋੜ ਰੁਪਏ ਦੇ ਨਿਵੇਸ਼ ਵਾਲੀਆਂ ਸਨਅਤੀ ਇਕਾਈਆਂ ਨੂੰ ਰਾਈਟ ਟੂ ਬਿਜਨੈਸ ਐਕਟ ਅਧੀਨ ਪ੍ਵਾਨਗੀ ਜਾਰੀ ਡਿਪਟੀ ਕਮਿਸ਼ਨਰ ਦਫਤਰ ਆਉਣ ਵਾਲੇ ਲੋਕਾਂ ਲਈ ਸਵਾਗਤ ਤੇ ਸਹਾਇਤਾ ਕੇਂਦਰ ਬਣਾਇਆ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਭੱਟੀਆਂ ਵਿਖੇ ਕੈਂਪ ਲਗਾਇਆ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ - ਵਿਧਾਇਕ ਬੁੱਧ ਰਾਮ ਕਿਸਾਨਾਂ ਨੂੰ ਮਿਆਰੀ ਖਾਦਾਂ ਦੀ ਉਪਲੱਬਧਤਾ ਯਕੀਨੀ ਬਨਾਉਣ ਲਈ ਖਾਦ ਵਿਕਰੇਤਾਵਾਂ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ ਅਤੇ ਸੈਂਪਲਿੰਗ ਜਰੂਰੀ : ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ ਆਉਣ ਵਾਲੇ ਬਰਸਾਤੀ ਸੀਜਨ ਤੋਂ ਪਹਿਲਾਂ ਜ਼ਿਲੇ ਦੀਆਂ ਡਰੇਨਾਂ ਦੀ ਸਫਾਈ ਕਰਵਾਉਣੀ ਯਕੀਨੀ ਬਣਾਈ ਜਾਵੇ : ਪਰਨੀਤ ਸ਼ੇਰਗਿੱਲ ਖੇਡਾਂ ਨਾਲ ਜੁੜ ਕੇ ਰਾਜ ਸਰਕਾਰ ਦੀ ਨਵੀਂ ਖੇਡ ਪਾਲਿਸੀ ਦਾ ਲਾਹਾ ਲੈਣ ਨੌਜਵਾਨ - ਡਿਪਟੀ ਕਮਿਸ਼ਨਰ ਪਰਮਵੀਰ ਸਿੰਘ "ਆਪ" ਸੰਸਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਭਗਵੰਤ ਮਾਨ, ਮੁਲਾਕਾਤ ਕਰਕੇ ਤਿੰਨਾਂ ਸਾਂਸਦਾਂ ਦੀ ਕੀਤੀ ਹੌਸਲਾ-ਅਫ਼ਜ਼ਾਈ ਅਗੇਤੇ ਹੜ ਰੋਕੂ ਪ੍ਰਬੰਧਾਂ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਬੈਠਕ

 

ਬੀਐਸਪੀ ਚੰਡੀਗੜ੍ਹ ਦੇ ਇੰਚਾਰਜ ਸੁਦੇਸ਼ ਕੁਮਾਰ ਖੁਰਚਾ ਆਪ ਵਿੱਚ ਹੋਏ ਸ਼ਾਮਿਲ

ਪੰਜਾਬ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪ ਵਿੱਚ ਸ਼ਾਮਿਲ ਹੋਣ ਤੇ ਕੀਤਾ ਸੁਆਗਤ

Harjot Singh Bains, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Dr. S.S Ahluwalia, Dr. Sunny Singh Ahluwalia, Sunny Singh Ahluwalia

Web Admin

Web Admin

5 Dariya News

ਚੰਡੀਗੜ੍ਹ , 24 May 2024

ਆਮ ਆਦਮੀ ਪਾਰਟੀ (ਆਪ) ਨੂੰ ਚੰਡੀਗੜ੍ਹ ਵਿੱਚ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਬੀਐਸਪੀ ਦੇ ਚੰਡੀਗੜ੍ਹ ਇੰਚਾਰਜ ਸੁਦੇਸ਼ ਕੁਮਾਰ ਖੁਰਚਾ ਆਪਣੀ ਪੂਰੀ ਟੀਮ ਦੇ ਨਾਲ ਆਪ ਵਿੱਚ ਸ਼ਾਮਿਲ ਹੋ ਗਏ। ਆਪ ਵਿੱਚ ਸ਼ਾਮਿਲ ਹੋਣ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸੁਦੇਸ਼ ਕੁਮਾਰ ਖੁਰਚਾ ਅਤੇ ਉਨ੍ਹਾ ਦੀ ਟੀਮ ਦਾ ਸੁਆਗਤ ਕੀਤਾ। 

ਇਸ ਦੌਰਾਨ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ, ਡਾ. ਹਰਮੀਤ ਸਿੰਘ, ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਆਪ ਆਗੂ ਆਭਾ ਬੰਸਲ, ਗੁਰਦੇਵ ਯਾਦਵ, ਦੇਸਰਾਜ ਸਨਾਵਰ, ਦਿਨੇਸ਼ ਪਾਸਵਾਨ ਅਤੇ ਰਵੀ ਮਣੀ ਵੀ ਮੌਜੂਦ ਰਹੇ। ਇਸ ਮੌਕੇ ਉਤੇ ਸੁਦੇਸ਼ ਕੁਮਾਰ ਖੁਰਚਾ ਨੇ ਕਿਹਾ ਕਿ ਕਿ ਬੀਜੇਪੀ ਵਲੋਂ ਦੇਸ਼ ਅੰਦਰ ਧਰਮ ਦੇ ਨਾਮ ਤੇ ਰਾਜਨੀਤੀ ਕੀਤੀ ਜਾ ਰਹੀ ਹੈ, ਵਿਕਾਸ ਦੇ ਮੁੱਦਿਆਂ ਬਾਰੇ ਬੀਜੇਪੀ ਵਲੋਂ ਬਿਲਕੁੱਲ ਵੀ ਗੱਲ ਨਹੀਂ ਕੀਤੀ ਜਾ ਰਹੀ ਹੈ। 

ਚੰਡੀਗੜ੍ਹ ਸ਼ਹਿਰ ਦਾ ਬੀਜੇਪੀ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਵਿੱਚ ਬੁਰਾ ਹਾਲ ਕਰ ਦਿੱਤਾ ਹੈ। ਬੀਜੇਪੀ ਦੇ ਲੋਕ ਸਭਾ ਮੈਂਬਰ ਕਿਰਣ ਖੇਰ ਵਲੋਂ ਸ਼ਹਿਰ ਵਾਸੀਆਂ ਦੇ ਕਿਸੀ ਵੀ ਮੁਸਕਿਲ ਵੱਲ ਧਿਆਨ ਨਹੀਂ ਦਿੱਤਾ ਗਿਆ। ਚੰਡੀਗੜ੍ਹ ਦੇ ਲੋਕ ਹਾਲੇ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਨੇ ਇਸ ਮੌਕੇ ਉਤੇ ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਸੱਤਾ ਤੋਂ ਬਾਹਰ ਕਰਨਾ ਬਹੁਤ ਜਰੂਰੀ ਹੋ ਗਿਆ ਹੈ, ਕਿਉਂਕਿ ਬੀਜੇਪੀ ਵਲੋਂ ਲਗਾਤਾਰ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। 

ਚੰਡੀਗੜ੍ਹ ਸ਼ਹਿਰ ਵਿੱਚ ਮੇਅਰ ਚੋਣ ਦੌਰਾਨ ਬੀਜੇਪੀ ਵਲੋਂ ਜੋ ਕੀਤਾ ਗਿਆ, ਉਸਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਇਸਦੇ ਲਈ ਚੰਡੀਗੜ੍ਹ ਦੀ ਜਨਤਾ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰੇਗੀ। ਇਸ ਮੌਕੇ ਉਤੇ ਬੋਲਦੇ ਹੋਏ ਡਾ. ਐਸ.ਐਸ. ਆਹਲੂਵਾਲੀਆ ਨੇ ਸੁਦੇਸ਼ ਕੁਮਾਰ ਖੁਰਚਾ ਦਾ ਆਪ ਵਿੱਚ ਸ਼ਾਮਿਲ ਹੋਣ ਤੇ ਸੁਆਗਤ ਕਰਦੇ ਹੋਏ ਕਿਹਾ ਕਿ ਬੀਜੇਪੀ ਵਲੋਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਇੱਕ ਵਾਰ ਫਿਰ ਤੋਂ ਝੂਠ ਬੋਲਿਆ ਜਾ ਰਿਹਾ ਹੈ, ਚੰਡੀਗੜ੍ਹ ਵਾਸੀਆਂ ਨਾਲ ਬੀਜੇਪੀ ਵਲੋਂ ਫਿਰ ਤੋਂ ਝੂਠੇ ਵਾਅਦੇ ਕੀਤੇ ਜਾ ਰਹੇ ਹਨ। 

ਪਿਛਲੀਆਂ 2 ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਵਲੋਂ ਚੰਡੀਗੜ੍ਹ ਵਾਸੀਆਂ ਦੇ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਹੁਣ ਦੁਬਾਰਾ ਤੋਂ ਫਿਰ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਬੀਜੇਪੀ ਵਲੋਂ ਚੰਡੀਗੜ੍ਹ ਵਾਸੀਆਂ ਨਾਲ ਝੂਠ ਬੋਲਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਵਿੱਚ ਬੀਜੇਪੀ ਦੇ ਰਾਜ ਵਿੱਚ ਹੋਏ ਘੁਟਾਲੇ ਲੋਕਾਂ ਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। 

ਬੀਤੇ ਦਿਨ 800 ਤੋਂ ਵੱਧ ਲੋਕਾਂ ਦੇ ਨਾਲ ਨੌਕਰੀ ਦੇਣ ਦੇ ਨਾਮ ਤੇ ਕਰੋੜਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਉਤੇ ਬੀਜੇਪੀ ਦੇ ਸਾਰੇ ਆਗੂ ਕੁੱਝ ਵੀ ਬੋਲਣ ਤੋਂ ਪਾਸਾ ਵੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜੋ ਕਰੋੜਾਂ ਰੁਪਏ ਚੰਡੀਗੜ੍ਹ ਸ਼ਹਿਰ ਦੇ ਗਰੀਬ ਲੋਕਾਂ ਤੋਂ ਠੱਗੇ ਗਏ ਹਨ, ਇਹ ਸਿਰਫ ਇਕੱਲੇ ਠੇਕੇਦਾਰ ਦਾ ਕੰਮ ਨਹੀਂ ਹੈ। ਜੇਕਰ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਇਸ ਦੇ ਵਿੱਚ ਬੀਜੇਪੀ ਦੇ ਆਗੂਆਂ ਦੇ ਨਾਮ ਸਾਹਮਣੇ ਆਉਣਗੇ।

ਉਨ੍ਹਾਂ ਨੇ ਕਿਹਾ ਇਸ ਵਾਰ ਪੂਰੇ ਦੇਸ਼ ਦੇ ਨਾਲ–ਨਾਲ ਚੰਡੀਗੜ੍ਹ ਵਿਚੋਂ ਬੀਜੇਪੀ ਦਾ ਸਫਾਇਆ ਹੋਣਾ ਤਹਿ ਹੈ। ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਬਹੁਤ ਵੱਡੇ ਫਰਕ ਦੇ ਨਾਲ ਜਿੱਤਣਗੇ, ਕਿਉਂਕਿ ਚੰਡੀਗੜ੍ਹ ਵਾਸੀ ਬੀਜੇਪੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਹੁਤ ਜ਼ਿਆਦਾ ਦੁਖੀ ਹੋ ਪਏ ਹਨ।

बसपा के चंडीगढ़ प्रभारी सुदेश कुमार खुरचा आम आदमी पार्टी में हुए शामिल

पंजाब के कैबिनेट मंत्री हरजोत सिंह बैंस ने आम आदमी पार्टी में शामिल होने पर स्वागत किया

चंडीगढ़

आम आदमी पार्टी (आप) को आज चंडीगढ़ में बड़ा हुलारा मिला जब बसपा के चंडीगढ़ प्रभारी सुदेश कुमार खुरचा अपनी पूरी टीम के साथ आप में शामिल हो गए। आप में शामिल होने पर पंजाब के कैबिनेट मंत्री हरजोत सिंह बैंस ने सुदेश कुमार खुरचा और उनकी टीम का स्वागत किया। इस दौरान पंजाब जल आपूर्ति एवं सीवरेज बोर्ड के चेयरमैन एवं सह-प्रभारी डॉ. एसएस अहलूवालिया, डॉ. हरमीत सिंह, पार्षद हरदीप सिंह बुटेरला, आप नेता आभा बंसल, गुरदेव यादव, देसराज सनावर, दिनेश पासवान और रवि मणि भी मौजूद थे।

इस मौके पर सुदेश कुमार खुरचा ने कहा कि बीजेपी देश में धर्म के नाम पर राजनीति कर रही है, बीजेपी विकास के मुद्दे पर बिल्कुल भी बात नहीं कर रही है।  भाजपा ने अपने 10 साल के कार्यकाल में चंडीगढ़ शहर का बुरा हाल कर दिया है। भाजपा की लोकसभा सदस्य किरण खेर ने शहरवासियों की किसी भी समस्या पर ध्यान नहीं दिया। चंडीगढ़ के लोग आज भी बुनियादी सुविधाओं के लिए तरस रहे हैं।

उन्होंने इस दौरान लोकसभा चुनाव में चंडीगढ़ से इंडिया अलायंस के उम्मीदवार मनीष तिवारी को अपना पूरा समर्थन देने का ऐलान किया। उन्होंने कहा कि बीजेपी को सत्ता से हटाना बहुत जरूरी हो गया है, क्योंकि बीजेपी लगातार लोकतंत्र की हत्या कर रही है। चंडीगढ़ शहर में मेयर चुनाव के दौरान बीजेपी ने जो किया उसे पूरी दुनिया ने देखा है। चंडीगढ़ की जनता इसके लिए भाजपा को कभी माफ नहीं करेगी।

इस अवसर पर बोलते हुए डॉ. एसएस आहलूवालिया ने कहा कि लोकसभा चुनाव प्रचार के दौरान बीजेपी एक बार फिर लोगों से झूठ बोल रही है, बीजेपी एक बार फिर चंडीगढ़ की जनता से झूठे वादे कर रही है। पिछले दो लोकसभा चुनावों के दौरान भाजपा ने चंडीगढ़ की जनता से जो वादे किए थे, उनमें से एक भी पूरा नहीं किया गया। अब फिर उन वादों को पूरा करने के लिए भाजपा चंडीगढ़ की जनता से झूठ बोल रही है।

उन्होंने आगे कहा कि चंडीगढ़ में बीजेपी के कार्यकाल में हुए घोटाले लोगों के सामने आने लगे हैं। बीते दिन 800 से ज्यादा लोगों को नौकरी देने के नाम पर करोड़ों रुपये की ठगी का मामला सामने आया है, जिस पर बीजेपी के तमाम नेता कुछ भी कहने से बच रहे हैं। उन्होंने कहा कि चंडीगढ़ शहर की गरीब जनता से जो करोड़ों रुपये ठगे गए हैं, ये किसी एक ठेकेदार का काम नहीं है। 

अगर निष्पक्ष जांच कराई जाए तो इसमें भाजपा नेताओं के नाम सामने आएंगे।उन्होंने कहा कि इस बार पूरे देश के साथ-साथ चंडीगढ़ से भी भाजपा का सफाया होना तय है। चंडीगढ़ से इंडिया अलायंस के उम्मीदवार मनीष तिवारी भारी मतों से जीतेंगे, क्योंकि चंडीगढ़ की जनता भाजपा की घातक नीतियों से बहुत त्रस्त है।

 

Tags: Harjot Singh Bains , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Dr. S.S Ahluwalia , Dr. Sunny Singh Ahluwalia , Sunny Singh Ahluwalia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD