Monday, 24 June 2024

 

 

ਖ਼ਾਸ ਖਬਰਾਂ ਜ਼ਿਲਾ ਤਰਨਤਾਰਨ ਵਿੱਚ ਹੁਣ ਤੱਕ 2398 ਏਕੜ ਰਕਬੇ ਵਿੱਚ ਹੋ ਚੁੱਕੀ ਹੈ ਝੋਨੇ ਦੀ ਸਿੱਧੀ ਬਿਜਾਈ - ਸੰਦੀਪ ਕੁਮਾਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਨੂੰ ਬਰਸਾਤੀ ਪਾਣੀ ਤੋਂ ਬਚਾਉਣ ਲਈ ਅੱਗੇ ਹੋ ਕੇ ਬੀੜਾ ਚੁੱਕਿਆ ਰਾਸ਼ਟਰੀ ਏਕਤਾ ਦਾ ਸੰਕਲਪ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਲਾਜ਼ਮੀ : ਬਨਵਾਰੀ ਲਾਲ ਪ੍ਰੋਹਿਤ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀਆਂ ਦਾ ਮੈਡੀਕਲ ਚੈਕ ਅਪ ਅਤੇ ਸਿਹਤ ਸਬੰਧੀ ਕੀਤਾ ਜਾਗਰੂਕ ਪੀਐਸਪੀਸੀਐਲ ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ ਐਲਪੀਯੂ ਨੇ ਤਕਨੀਕੀ ਤਰੱਕੀ ਦੇ ਸਮਾਜਿਕ ਪ੍ਰਭਾਵ ਦੀ ਪੜਚੋਲ ਕਰਨ ਲਈ ਐਸਯੂਟੀਏਕੇਐਸ ਦਾ ਆਯੋਜਨ ਕੀਤਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਮ ਲੋਕਾਂ ਦੇ ਹੋਏ ਰੂਬਰੂ, ਸੁਣੀਆਂ ਮੁਸ਼ਕਿਲਾਂ ਐਮਪੀ ਸੰਜੀਵ ਅਰੋੜਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਆਗਾਮੀ ਬਜਟ ਵਿੱਚ ਵਿਅਕਤੀਗਤ ਟੈਕਸਦਾਤਾਵਾਂ ਲਈ ਆਮਦਨ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣ ਦੀ ਕੀਤੀ ਮੰਗ ਮੋਹਾਲੀ ਹੋਇਆ ਹਾਲੋਂ ਬੇਹਾਲ ਅਫਸਰਸ਼ਾਹੀ ਦੀ ਨਲਾਇਕੀ ਦਾ ਨਤੀਜਾ ਭੁਗਤ ਰਹੇ ਸ਼ਹਿਰਵਾਸੀ ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ : ਬ੍ਰਮ ਸ਼ੰਕਰ ਜਿੰਪਾ ਨਸ਼ਿਆਂ ਵਿਰੁੱਧ ਫੈਸਲਾਕੁਨ ਜੰਗ: ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ‘ਮਿਸ਼ਨ ਸਹਿਯੋਗ’ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਾਕੀ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਬਾਜਵਾ ਖੁਦ 12 ਪੌੜੀਆਂ ਚੜ੍ਹ ਕੇ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ : 'ਆਪ' ਜਲੰਧਰ ਪੱਛਮੀ ਹਲਕੇ ਵਿੱਚ ਪਾਰਟੀ ਦੀ ਜਿੱਤ ਦੀ ਅਗਵਾਈ ਕਰਾਂਗਾ : ਭਗਵੰਤ ਸਿੰਘ ਮਾਨ ਡਾ. ਬਲਜੀਤ ਕੌਰ ਵੱਲੋਂ ਫ਼ਰੀਦਕੋਟ ਆਬਜ਼ਰਵੇਸ਼ਨ ਹੋਮ ਦਾ ਦੌਰਾ ਸਤਿਗੁਰੂ ਕਬੀਰ ਜੀ ਮਹਾਰਾਜ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਵਰਦਾਨ : ਡਾ ਸੁਭਾਸ਼ ਸ਼ਰਮਾ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਅਮਰੀਕਾ ਸਥਿਤ ਸਰਵਣ ਸਿੰਘ ਵੱਲੋਂ ਚਲਾਏ ਜਾ ਰਹੇ ਨਾਰਕੋ-ਸੰਗਠਿਤ ਅਪਰਾਧ ਨੈਕਸੈਸ ਦਾ ਕੀਤਾ ਪਰਦਾਫਾਸ਼ ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਖ਼ਤ ਕਾਰਵਾਈ ਅਤੇ ਜਾਗਰੂਕਤਾ ਮੁਹਿੰਮਾਂ ਚਲਾਉਣਾ ਪੰਜਾਬ ਪੁਲਿਸ ਦੀ ਮੁੱਖ ਤਰਜੀਹ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਪਣੀ ਚੋਣ ਮੁਹਿੰਮ ਕੀਤੀ ਸ਼ੁਰੂ ਮੁੱਖ ਮੰਤਰੀ ਵੱਲੋਂ ਭਗਤ ਕਬੀਰ ਜੀ ਦੇ ਜੀਵਨ ਤੇ ਫਲਸਫੇ ‘ਤੇ ਵਿਆਪਕ ਖੋਜ ਕਰਨ ਲਈ ‘ਭਗਤ ਕਬੀਰ ਧਾਮ’ ਸਥਾਪਤ ਕਰਨ ਦਾ ਐਲਾਨ

 

800 ਤੋਂ ਵੱਧ ਲੋਕਾਂ ਤੋਂ ਠੱਗੇ ਗਏ ਕਰੋੜਾਂ ਰੁਪਇਆ ਦਾ ਜਵਾਬ ਦੇਵੇ ਬੀਜੇਪੀ: ਆਪ

ਬੀਜੇਪੀ ਰਾਜ ਦੌਰਾਨ ਹੋਏ ਘੁਟਾਲੇ ਲਗਾਤਾਰ ਆ ਰਹੇ ਨੇ ਸਾਹਮਣੇ: ਮੇਅਰ ਕੁਲਦੀਪ ਕੁਮਾਰ

AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਚੰਡੀਗੜ੍ਹ , 22 May 2024

ਚੰਡੀਗੜ੍ਹ ਸ਼ਹਿਰ ਵਿੱਚ ਬੀਤੇ ਕੁੱਝ ਦਿਨਾਂ ਤੋਂ ਨੌਕਰੀ ਬਦਲੇ ਪੈਸੇ ਲੈਣ ਦੇ ਘੁਟਾਲੇ ਸਾਹਮਣੇ ਆ ਰਹੇ ਹਨ। ਇਸੇ ਲੜੀ ਦੌਰਾਨ ਬੀਤੇ ਦਿਨ ਚੰਡੀਗੜ੍ਹ ਪ੍ਰਸ਼ਾਸਨ ਦੇ ਬਾਗਵਾਨੀ ਵਿਭਾਗ ਵਿੱਚ ਬਿਨ੍ਹਾਂ ਕਿਸੇ ਟੈਂਡਰ ਦੇ 800 ਤੋਂ ਵੱਧ ਲੋਕਾਂ ਤੋਂ ਨੌਕਰੀ ਬਦਲੇ ਠੇਕੇਦਾਰ ਸਿਮਰ ਖੇਰਵਾਲ ਵਲੋਂ ਕਰੋੜਾਂ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦਾ ਗੁੱਸਾ ਚੰਡੀਗੜ੍ਹ ਪ੍ਰਸ਼ਾਸ਼ਨ ਅਤੇ ਬੀਜੇਪੀ ਦੇ ਆਗੂਆਂ ਪ੍ਰਤੀ ਬਹੁਤ ਜ਼ਿਆਦਾ ਵੱਧ ਗਿਆ ਹੈ।

 ਇਸ ਘੁਟਾਲੇ ਦੇ ਸਾਰੇ ਦੋਸ਼ੀਆਂ ਉਤੇ ਸਖਤ ਕਾਰਵਾਈ ਕਰਨ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਪ੍ਰੇਮ ਗਰਗ, ਚੰਦਰਮੁਖੀ ਸ਼ਰਮਾਂ ਅਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵਲੋਂ ਸੈਕਟਰ 35 ਵਿੱਚ ਇੱਕ ਪ੍ਰੈਸੱ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕੌਂਸਲਰ ਪ੍ਰੇਮ ਲਤਾ, ਦਮਨਪ੍ਰੀਤ ਸਿੰਘ, ਜਸਵੀਰ ਸਿੰਘ ਲਾਡੀ, ਯੋਗੇਸ਼ ਢੀਂਗਰਾ, ਰਾਮਚੰਦਰ ਯਾਦਵ ਅਤੇ ਮਨੋਵਰ ਵੀ ਮੌਜੂਦ ਰਹੇ।

ਇਸ ਮੌਕੇ ਉਤੇ ਬੋਲਦੇ ਹੋਏ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਜੇਪੀ ਦੇ ਕਾਰਜਕਾਲ ਦੌਰਾਨ ਹੋਏ ਘੁਟਾਲਿਆਂ ਤੋਂ ਹੁਣ ਲਗਾਤਾਰ ਪਰਦੇ ਉਠਣੇ ਸ਼ੁਰੂ ਹੋ ਗਏ ਹਨ। ਪਿਛਲੇ ਸਾਲ ਪਾਰਕਿੰਗ ਘੁਟਾਲਾ ਸਾਹਮਣਾ ਆਇਆ ਸੀ। ਉਸ ਤੋਂ ਬਾਅਦ ਸਕੂਲਾਂ ਵਿੱਚ ਸਫ਼ਾਈ ਕਰਮਚਾਰੀ ਰੱਖਣ ਦੇ ਨਾਮ ਤੇ ਠੇਕੇਦਾਰ ਵਲੋਂ ਗਰੀਬ ਲੋਕਾਂ ਤੋਂ ਨੌਕਰੀ ਦੇ ਨਾਮ ਤੇ ਪੈਸੇ ਠੱਗੇ ਗਏ ਅਤੇ ਹੁਣ ਇਨ੍ਹਾਂ ਤੋਂ ਵੱਡਾ ਘੁਟਾਲਾ ਜੋ ਚੰਡੀਗੜ੍ਹ ਦੇ ਬਾਲਮੀਕ ਸਮਾਜ ਅਤੇ ਹੋਰ ਵਰਗ ਦੇ ਲੋਕਾਂ ਤੋਂ ਨੌਕਰੀ ਬਦਲੇ ਠੇਕੇਦਾਰ ਸਿਮਰ ਖੇਰਵਾਲ ਵਲੋਂ ਕਰੋੜਾਂ ਰੁਪਏ ਠੱਗਣ ਦਾ ਸਾਹਮਣਾ ਆਇਆ ਹੈ।

ਮੇਅਰ ਕੁਲਦੀਪ ਕੁਮਾਰ ਨੇ ਅੱਗੇ ਕਿਹਾ ਕਿ ਇਹ ਨੌਕਰੀ ਘੁਟਾਲਾ ਇਕੱਲੇ ਠੇਕੇਦਾਰ ਵਲੋਂ ਨਹੀਂ ਕੀਤਾ ਗਿਆ, ਇਹ ਘੁਟਾਲਾ ਸਰਕਾਰੀ ਅਫ਼ਸਰਾਂ ਅਤੇ ਬੀਜੇਪੀ ਦੇ ਆਗੂਆਂ ਦੀ ਮਿਲੀਭੁਗਤ ਤੋਂ ਬਿਨ੍ਹਾਂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਬਿਲਕੁੱਲ ਅੱਖਾਂ ਬੰਦ ਕਰਕੇ ਬੈਠੇ ਹਨ, ਜਿਨ੍ਹਾਂ ਨੂੰ ਇਸ ਘੁਟਾਲੇ ਬਾਰੇ ਬਿਲਕੁੱਲ ਪਤਾ ਨਹੀਂ ਲੱਗਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਪੈਸਾ ਗਰੀਬ ਲੋਕਾਂ ਤੋਂ ਹੜੱਪਿਆ ਗਿਆ ਹੈ, ਉਸ ਨੂੰ ਵਾਪਿਸ ਕਰਵਾਇਆ ਜਾਵੇ ਅਤੇ ਸਖਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਦੇ ਕਈਂ ਗਰੀਬ ਲੋਕ ਬੀਤੇ ਦਿਨ ਉਨ੍ਹਾਂ ਨੂੰ ਆ ਕੇ ਮਿਲੇ ਅਤੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਗਹਿਣੇ ਅਤੇ ਘਰ ਦੇ ਕਾਗਜ਼ਾਤ ਗਿਰਵੀ ਰੱਖ ਕੇ ਪੈਸੇ ਠੇਕੇਦਾਰ ਨੂੰ ਦਿੱਤੇ ਗਏ। ਪਰ ਠੇਕੇਦਾਰ ਵਲੋਂ ਤਨਖਾਹ ਨਾ ਦਿੱਤੇ ਜਾਣ ਤੇ ਇਸ ਸਾਰੇ ਘੁਟਾਲੇ ਦਾ ਪਤਾ ਲੱਗਾ। ਮੇਅਰ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੂੰ ਇਸ ਸਾਰੇ ਘੁਟਾਲੇ ਦੇ ਦੋਸ਼ੀਆਂ ਉਤੇ ਸਖਤ ਕਾਰਵਾਈ ਕਰਨ ਦੇ ਲਈ ਇੱਕ ਪੱਤਰ ਲਿਖਿਆ ਗਿਆ ਹੈ।

ਇਸ ਮੌਕੇ ਉਤੇ ਆਪ ਆਗੂ ਚੰਦਰਮੁਖੀ ਸ਼ਰਮਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਘੁਟਾਲਿਆਂ ਦੇ ਪਿੱਛੇ ਇੱਕ ਮਾਫੀਆ ਕੰਮ ਕਰ ਰਿਹਾ ਹੈ ਅਤੇ ਮਾਫੀਆ ਬਿਨ੍ਹਾਂ ਰਾਜਨੀਤਿਕ ਮਦਦ ਦੇ ਕੰਮ ਨਹੀਂ ਕਰ ਸਕਦਾ। ਜਦੋਂ ਵੀ ਕਿਸੇ ਠੇਕੇਦਾਰ ਵਲੋਂ ਕਿਸੇ ਕੰਮ ਲਈ ਲੋਕ ਕੰਮ ਤੇ ਰੱਖੇ ਜਾਂਦੇ ਹਨ ਤਾਂ ਉਸਦੀ ਹਾਜ਼ਰੀ ਇੱਕ ਸਰਕਾਰੀ ਕਰਮਚਾਰੀ ਵਲੋਂ ਲਗਾਈ ਜਾਂਦੀ ਹੈ। ਪਰ ਇੱਥੇ ਅਜਿਹਾ ਕੁੱਝ ਵੀ ਨਹੀਂ ਹੋਇਆ ਅਤੇ ਆਮ ਲੋਕਾਂ ਨੂੰ ਬਿਨ੍ਹਾਂ ਤਨਖਾਹ ਦਿੱਤੇ ਕੰਮ ਕਰਵਾਇਆ ਗਿਆ।

ਚੰਦਰਮੁਖੀ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ 800 ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਹੋਣ ਤੋਂ ਬਾਅਦ ਵੀ ਬੀਜੇਪੀ ਦੇ ਸਾਰੇ ਆਗੂ ਅਤੇ ਗਵਰਨਰ ਚੁੱਪੀ ਧਾਰ ਕੇ ਬੈਠੇ ਹਨ। ਬੀਜੇਪੀ ਵਲੋਂ ਸਭ ਕਾ ਸਾਥ, ਸਭ ਕਾ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ, ਪਰ ਚੰਡੀਗੜ੍ਹ ਵਿੱਚ ਦਿਨ–ਦਿਹਾੜੇ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਬੀਜੇਪੀ ਦੇ ਸਾਰੇ ਆਗੂ ਮੂੰਹ ਬੰਦ ਕਰਕੇ ਬੈਠੇ ਹਨ। ਉਨ੍ਹਾਂ ਇਸ ਮੌਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਾਰੇੇ ਘੁਟਾਲੇ ਦੀ ਜਾਂਚ ਮਾਣਯੋਗ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ, ਕਿਉਂਕਿ ਹੋਰ ਸਾਰੀਆਂ ਏਜੰਸੀਆਂ ਬੀਜੇਪੀ ਦੇ ਦਬਾਅ ਹੇਠ ਕੰਮ ਰਹੀਆਂ ਹਨ।

ਚੰਦਰਮੁਖੀ ਸ਼ਰਮਾਂ ਨੇ ਇਸ ਮੌਕੇ ਉਤੇ ਮੰਗ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਤੋਂ ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਨੂੰ ਲੋਕ ਸਭਾ ਉਮੀਦਵਾਰੀ ਛੱਡ ਦੇਣੀ ਚਾਹੀਦੀ ਹੈ ਅਤੇ ਬੀਜੇਪੀ ਪ੍ਰਧਾਨ ਜਤਿੰਦਰ ਮਲਹੋਤਰਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਾਰਾ ਘੁਟਾਲਾ ਬੀਜੇਪੀ ਦੇ ਰਾਜ ਵਿੱਚ ਹੋਇਆ ਹੈ। ਗਵਰਨਰ ਅਤੇ ਬੀਜੇਪੀ ਦੇ ਸਾਰੇ ਆਗੂ ਚੁੱਪੀ ਧਾਰ ਕੇ ਬੈਠੇ ਹਨ ਅਤੇ ਆਮ ਲੋਕ ਸੜਕਾਂ ਤੇ ਰੁਲ ਰਹੇ ਹਨ। ਇਨ੍ਹਾਂ ਸਾਰੇ ਘੁਟਾਲਿਆਂ ਦੇ ਲਈ ਬੀਜੇਪੀ ਦੇ ਮੈਂਬਰ ਪਾਰਲੀਮੈਂਟ, ਬੀਜੇਪੀ ਦੇ ਸਾਬਕਾ ਮੇਅਰ ਅਤੇ ਗਵਰਨਰ ਜਿੰਮੇਵਾਰ ਹਨ, ਜਿਨ੍ਹਾਂ ਦੇ ਨੱਕ ਹੇਠ ਇਹ ਸਾਰਾ ਘੁਟਾਲਾ ਹੋਇਆ ਹੈ।

ਇਸ ਮੌਕੇ ਉਤੇ ਆਪ ਆਗੂ ਪ੍ਰੇਮ ਗਰਗ ਨੇ ਬੋਲਦੇ ਹੋਏ ਕਿਹਾ ਕਿ ਬੀਜੇਪੀ ਦੇ ਰਾਜ ਵਿੱਚ ਲਗਾਤਾਰ ਘੁਟਾਲੇ ਸਾਹਮਣੇ ਆ ਰਹੇ ਹਨ, ਪਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘੁਟਾਲਿਆਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਨੂੰ ਸਾਫ਼ ਨੀਅਤ ਨਾਲ ਪਾਲਿਸੀ ਬਨਾਉਣੀ ਚਾਹੀਦੀ ਹੈ, ਸਾਰੇ ਠੇਕੇਦਾਰਾਂ ਦੀ ਲਿਸਟ ਵੈਬਸਾਇਟ ਉਤੇ ਪਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਦੇ ਵਿੱਚ ਲਗਾਤਾਰ ਘੁਟਾਲੇ ਸਾਹਮਣੇ ਆ ਰਹੇ ਹਨ ਅਤੇ ਉਤੇ ਸਖਤ ਕਾਰਵਾਈ ਕਰਨ ਦੀ ਵੱਡੀ ਜਰੂਰਤ ਹੈ।ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਇਸ ਮੌਕੇ ਕਿਹਾ ਕਿ ਅਜਿਹਾ ਘੁਟਾਲਾ ਚੰਡੀਗੜ੍ਹ ਵਿੱਚ ਪਹਿਲੀ ਵਾਰ ਸਾਹਮਣੇ ਆਇਆ ਹੈ, ਜਦੋਂ ਬਿਨ੍ਹਾਂ ਕਿਸੇ ਟੈਂਡਰ ਦੇ ਕਿਸੇ ਠੇਕੇਦਾਰ ਵਲੋਂ ਨੌਕਰੀ ਦੇ ਨਾਮ ਤੇ ਆਮ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਹੋਣ। ਬਿਨ੍ਹਾਂ ਟੈਂਡਰ ਤੋਂ ਨੌਕਰੀ ਤੇ ਰੱਖਣਾ ਅਤੇ ਕਈਂ ਮਹੀਨੇ ਤੱਕ ਉਸ ਉਤੇ ਧਿਆਨ ਨਾ ਦੇਣਾ ਬੀਜੇਪੀ ਸਰਕਾਰ ਦੀ ਵੱਡੀ ਨਾਕਾਮੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਹ ਮੰਗ ਕਰਦੀ ਹੈ, ਕਿ ਇਸ ਘੁਟਾਲੇ ਦੀ ਛੇਤੀ ਤੋਂ ਛੇਤੀ ਜਾਂਚ ਕਰਵਾਈ ਜਾਵੇ ਅਤੇ ਸਾਰੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਹੱਕਾਂ ਲਈ ਸੜਕਾਂ ਤੇ ਉਤਰ ਕੇ ਇਸਦਾ ਵਿਰੋਧ ਕਰੇਗੀ ਅਤੇ ਆਮ ਲੋਕਾਂ ਦਾ ਪੈਸਾ ਵਾਪਿਸ ਕਰਵਾਇਆ ਜਾਵੇਗਾ।

800 से ज्यादा लोगों से ठगे गए करोड़ों रुपये का जवाब दे बीजेपी: आप

भाजपा शासनकाल में हुए घोटाले लगातार सामने आ रहे हैं: मेयर कुलदीप कुमार

 चंडीगढ़

चंडीगढ़ शहर में पिछले कुछ दिनों से नौकरी के बदले पैसे लेने के घोटाले सामने आ रहे हैं। इसी क्रम में चंडीगढ़ प्रशासन के बागवानी विभाग में बिना किसी टेंडर के 800 से अधिक लोगों से नौकरी के बदले ठेकेदार सिमर खेरवाल द्वारा करोड़ों रुपये ठगने का मामला सामने आने के बाद लोगों का गुस्सा चंडीगढ़ प्रशासन और बीजेपी नेताओं के प्रति बहुत बढ़ गया है।

इस घोटाले के सभी दोषियों के खिलाफ सख्त कार्रवाई करवाने के लिए आज चंडीगढ़ के मेयर कुलदीप कुमार और आम आदमी पार्टी (आप) के वरिष्ठ नेता प्रेम गर्ग, चंद्रमुखी शर्मा और  पार्षद हरदीप सिंह बुटेरला ने सेक्टर 35 में एक प्रेस कॉन्फ्रेंस की। इस दौरान पार्षद प्रेम लता, दमनप्रीत सिंह, जसवीर सिंह लाडी, योगेश ढींगरा, रामचन्द्र यादव और मनोवर भी मौजूद रहे।

इस अवसर पर बोलते हुए मेयर कुलदीप कुमार ने कहा कि भाजपा के कार्यकाल में हुए घोटाले लगातार उजागर होने लगे हैं, पिछले साल पार्किंग घोटाला सामने आया  था। उसके बाद स्कूलों में सफाई कर्मचारी रखने के नाम पर गरीब लोगों से नौकरी के नाम पर ठेकेदार द्वारा पैसे ठगे गए और अब सबसे बड़ा घोटाला बाल्मीक समाज और अन्य वर्गों से नौकरी के बदले ठेकेदार सिमर खेरवाल द्वारा करोड़ों रुपये ठगने का सामने आया है ।

मेयर कुलदीप कुमार ने आगे कहा कि यह नौकरी घोटाला एक ठेकेदार ने नहीं किया है, यह घोटाला सरकारी अधिकारियों और बीजेपी नेताओं की मिलीभगत के बिना नहीं हो सकता। उन्होंने कहा कि प्रशासनिक अधिकारी पूरी तरह से आंखें बंद करके बैठे हैं, जिन्हें इस घोटाले के बारे में कुछ भी पता नहीं चला। उन्होंने प्रशासन से मांग की कि गरीब लोगों का जो पैसा ठगा गया है उसे वापस दिलाया जाए और कड़ी कार्रवाई की जाए।

उन्होंने कहा कि कल चंडीगढ़ शहर के कुछ गरीब लोग उनसे मिलने आये और बताया कि उन्होंने अपने गहने और मकान के कागजात गिरवी रखकर पैसे ठेकेदार को दिये हैं। लेकिन इस सारे घोटाले का पता तब चला जब ठेकेदार ने वेतन नहीं दिया। मेयर ने कहा कि आज उन्होंने पंजाब के राज्यपाल और चंडीगढ़ के प्रशासक श्री बनवारी लाल प्रोहित को इस घोटाले के दोषियों के खिलाफ सख्त कार्रवाई करने के लिए पत्र लिखा है।

इस मौके पर आप नेता चंद्रमुखी शर्मा ने कहा कि इन सभी घोटालों के पीछे एक माफिया काम कर रहा है और माफिया बिना राजनीतिक मदद के काम नहीं कर सकता। जब भी किसी ठेकेदार द्वारा लोगों को किसी काम के लिए नियुक्त किया जाता है तो उसकी हाजरी सरकारी कर्मचारी द्वारा ली जाती है। लेकिन यहां ऐसा कुछ नहीं हुआ और आम लोगों से बिना वेतन के काम कराया गया।

चंद्रमुखी ने आगे कहा कि चंडीगढ़ जैसे शहर में 800 लोगों से करोड़ों रुपये ठगे जाने के बाद भी बीजेपी के सभी नेता और राज्यपाल चुप्पी साधे बैठे हैं। भाजपा सबका साथ, सबका विकास की बात करती है, लेकिन चंडीगढ़ में आम लोगों को दिन-रात लूटा जा रहा है और भाजपा के सभी नेता मुंह बंद करके बैठे हैं। इस मौके पर उन्होंने प्रशासन से मांग की कि इस पूरे घोटाले की जांच माननीय उच्च न्यायालय के वर्तमान न्यायाधीश से करायी जाये, क्योंकि अन्य सभी एजेंसियां भाजपा के दबाव में काम कर रही हैं।

इस मौके पर चंद्रमुखी शर्मा ने मांग की कि चंडीगढ़ से बीजेपी उम्मीदवार संजय टंडन को अपनी लोकसभा उम्मीदवारी छोड़ देनी चाहिए और बीजेपी अध्यक्ष जितिंदर मल्होत्रा को अपने पद से इस्तीफा दे देना चाहिए, क्योंकि ये पूरा घोटाला बीजेपी के राज में हुआ है। राज्यपाल और सभी भाजपा नेता चुप बैठे हैं और आम जनता सड़कों पर धक्के खा रही है। इन सभी घोटालों के लिए भाजपा के सांसद, पूर्व मेयर और राज्यपाल जिम्मेदार हैं, जिनकी नाक के नीचे यह पूरा घोटाला हुआ है।

इस मौके पर बोलते हुए आप नेता प्रेम गर्ग ने कहा कि बीजेपी के राज में लगातार घोटाले सामने आ रहे हैं, लेकिन प्रशासन की ओर से कोई कार्रवाई नहीं की जा रही है। उन्होंने कहा कि इन घोटालों को रोकने के लिए प्रशासन को साफ नियत से एक नीति बनानी चाहिए, सभी ठेकेदारों की सूची वेबसाइट पर डालनी चाहिए। ठेकेदारी सिस्टम में लगातार घोटाले सामने आ रहे हैं और इस पर सख्त कार्रवाई करने की बेहद जरूरत है।

पार्षद हरदीप सिंह बुटेरला ने कहा कि चंडीगढ़ में ऐसा घोटाला पहली बार सामने आया है, जब कोई ठेकेदार बिना टेंडर के नौकरी के नाम पर आम लोगों से करोड़ों रुपये ठगता है। बिना टेंडर के नियुक्ति करना और कई महीनों तक इस पर ध्यान न देना भाजपा सरकार की बड़ी विफलता है। उन्होंने कहा कि आम आदमी पार्टी मांग करती है कि इस घोटाले की जल्द से जल्द जांच हो और सभी आरोपियों को सलाखों के पीछे भेजा जाए। अगर ऐसा नहीं किया गया तो आम आदमी पार्टी आम जनता के हक के लिए सड़कों पर उतरकर इसका विरोध करेगी और आम जनता का पैसा वापस कराया जायेगा।

 

Tags: AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD