Thursday, 27 June 2024

 

 

ਖ਼ਾਸ ਖਬਰਾਂ ਸੰਸਦ ਦੇ ਬਾਹਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ, ਕਿਹਾ- ਇਹ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਹੈ ਜਲੰਧਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਸੈਂਕੜੇ ਕਾਂਗਰਸੀ-ਭਾਜਪਾ ਆਗੂ ਤੇ ਵਰਕਰ 'ਆਪ' 'ਚ ਹੋਏ ਸ਼ਾਮਲ ਐਮਪੀ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਨਵ-ਨਿਯੁਕਤ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਪੰਜਾਬ ਪੁਲਿਸ ਨੇ ਸੂਬੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਾਥੀਆਂ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ਕੀਤਾ ਨਾਕਾਮ; ਤਿੰਨ ਸ਼ੂਟਰ ਗ੍ਰਿਫ਼ਤਾਰ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰ ਕੇ ਇਸਦਾ ਦੋਸ਼ ਸਿੱਖਾਂ ’ਤੇ ਮੜ੍ਹਨ ਦੀ ਖ਼ਤਰਨਾਕ ਸਾਜ਼ਿਸ਼: ਅਕਾਲੀ ਦਲ ਵਰਕਿੰਗ ਕਮੇਟੀ ਜ਼ਿਲ੍ਹੇ ਅੰਦਰ 12 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ : ਨਵਜੋਤ ਪਾਲ ਸਿੰਘ ਰੰਧਾਵਾ ਅੰਬ ਖਾਓ ਗੁਠਲੀ ਉਗਾਓ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਪੀਈਸੀ ਭਾਈਚਾਰੇ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਸਹੁੰ ਚੁੱਕੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਅਬੋਹਰ ਪਟਵਾਰ ਖਾਨੇ ਦਾ ਅਚਾਨਕ ਦੌਰਾ ਖੰਨਾ ਪੁਲਿਸ ਨੇ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਨਸ਼ਿਆਂ ਨੂੰ ਮੁਕੰਮਲ ਤੌਰ ਉਤੇ ਠੱਲ੍ਹ ਪਾਉਣ ਲਈ ਹਰ ਜਿਲਾ ਵਾਸੀ ਸਹਿਯੋਗ ਦੇਵੇ - ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ - ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਇੱਕ ਹਫਤੇ ਵਿੱਚ ਅੱਜ ਦੂਜੇ ਸੁਵਿਧਾ ਕੈਂਪ ਵਿੱਚ 4 ਪਿੰਡਾਂ ਦੀਆਂ 54 ਦਰਖਾਸਤਾਂ ਤੇ ਹੋਈ ਕਾਰਵਾਈ ਪੀਐਸਪੀਸੀਐਲ ਦੇ ਸੂਰਜੀ ਊਰਜਾ ਦੀ ਵਰਤੋਂ ਵੱਲ ਵਧਦੇ ਕਦਮ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 2024- ਫਾਜ਼ਿਲਕਾ ਜ਼ਿਲ੍ਹੇ ਵਿਚ ਪੁੰਘਰੀ ਨਵੀਂ ਸੋਚ, 133 ਪਿੰਡਾਂ ਨੇ ਨਸ਼ੇ ਰੋਕਣ ਦਾ ਲਿਆ ਅਹਿਦ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 2024- ਮਿਸ਼ਨ ਨਿਸਚੈ ਡਿਪਟੀ ਕਮਿਸ਼ਨਰ ਵੱਲੋਂ “ਮੇਰਾ ਘਰ, ਮੇਰੇ ਨਾਮ” ਸਕੀਮ ਅਧੀਨ ਨੋਟੀਫਾਈ ਪਿੰਡਾਂ ਵਿੱਚ ਕੰਮ ਨੂੰ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਐਸ.ਟੀ.ਐਫ. ਨੂੰ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਵੱਡੇ ਤਸਕਰਾਂ ਖਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੇ ਨਿਰਦੇਸ਼ ਮੁੱਖ ਮੰਤਰੀ ਨੇ ਲੋਕਾਂ ਨਾਲ ਕੀਤਾ ਇੱਕ ਹੋਰ ਵਾਅਦਾ ਪੁਗਾਇਆ, ਜਲੰਧਰ ਵਿਖੇ ਨਵੀਂ ਰਿਹਾਇਸ਼ 'ਚ ਲਾਏ ਡੇਰੇ ਖਤਰਨਾਕ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਦਾ ਸਮਾਂ ਆਇਆ : ਕੁਲਤਾਰ ਸਿੰਘ ਸੰਧਵਾਂ

 

ਅਕਾਲੀ ਦਲ ਸੱਤਾ ਵਿਚ ਆਇਆ ਤਾਂ ਰਾਜਸਥਾਨ ਤੇ ਹਰਿਆਣਾ ਨਾਲ ਕੀਤੇ ਪਾਣੀਆਂ ਦੇ ਸਮਝੌਤੇ ਰੱਦ ਕਰੇਗਾ : ਸੁਖਬੀਰ ਸਿੰਘ ਬਾਦਲ

ਪੰਜਾਬੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਸੂਬੇ ਵਿਚ ਸਾਰੀ ਖੇਤੀ ਜ਼ਮੀਨ ਨੂੰ ਨਹਿਰੀ ਪਾਣੀ ਲੱਗਣ ਦੇ ਦਾਅਵੇ ਦੇ ਆਧਾਰ ’ਤੇ ਪੰਜਾਬ ਦੇ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦੀ ਆਪ ਸਰਕਾਰ ਦੀ ਸਾਜ਼ਿਸ਼ ਨੂੰ ਮੁੱਢੋਂ ਹੀ ਅਸਫਲ ਕਰਨ ਦੀ ਕੀਤੀ ਅਪੀਲ

Sukhbir Singh Badal, Shiromani Akali Dal, SAD, Akali Dal, Faridkot,  Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਫਰੀਦਕੋਟ , 21 May 2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਵਾਸਤੇ ਆਉਂਦੀਆਂ ਸੰਸਦੀ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਰੱਦ ਕਰ ਦੇਣ ਅਤੇ ਉਹਨਾਂ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਗੁਆਂਢੀ ਰਾਜਾਂ ਨਾਲ ਕੀਤੇ ਗਏ ਪਾਣੀਆਂ ਦੇ ਸਮਝੌਤੇ ਰੱਦ ਕਰੇਗੀ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਇਥੇ ਫਰੀਦਕੋਟ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਮੋਗਾ ਵਿਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਜ਼ੋਰ ਦੇ ਕੇ ਕਿਹਾ ਕਿ ਰਾਜਸਥਾਨ ਕੋਲ ਪੰਜਾਬ ਦੇ ਦਰਿਆਈ ਪਾਣੀ ਹਾਸਲ ਕਰਨ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਉਹ ਗੈਰ ਰਾਈਪੇਰੀਅਨ ਰਾਜ ਹੈ। ਉਹਨਾਂ ਕਿਹਾ ਕਿ 1955 ਵਿਚ ਕਾਂਗਰਸ ਦੀ ਸਰਕਾਰ ਨੇ ਪੰਜਾਬ ਦਾ 16 ਐਮ ਏ ਐਫ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਸੀ। 

ਉਹਨਾਂ ਕਿਹਾ ਕਿ ਇਸ ਕਾਰਣ ਮਾਲਵਾ ਪੱਟੀ ਨੂੰ ਬਹੁਤ ਨੁਕਸਾਨ ਪੁੱਜਾ। ਉਹਨਾਂ ਕਿਹਾ ਕਿ ਅੱਜ ਜ਼ਮੀਨ ਹੇਠਾਂ ਕਈ ਥਾਵਾਂ ’ਤੇ ਪਾਣੀ 1500 ਫੁੱਟ ਹੇਠਾਂ ਚਲਾ ਗਿਆ ਹੈ ਤੇ ਉਥੇ ਖੇਤੀ ਵਾਸਤੇ ਪਾਣੀ ਯੋਗ ਨਹੀਂ ਰਿਹਾ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਸੂਬੇ ਨਾਲ ਦਰਿਆਈ ਪਾਣੀਆਂ ਦੀ ਸਾਂਝ ਬਾਰੇ ਕੀਤੇ ਸਾਰੇ ਸਮਝੌਤੇ ਰੱਦ ਕਰਾਂਗੇ ਤਾਂ ਜੋ ਤੁਹਾਡੇ ਖੇਤਾਂ ਨੂੰ ਪਾਣੀ ਮਿਲ ਸਕੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪ ਸਰਕਾਰ ਵੱਲੋਂ ਪੰਜਾਬ ਦਾ ਅੱਧਾ ਦਰਿਆਈ ਪਾਣੀ ਐਸ ਵਾਈ ਐਲ ਨਹਿਰ ਰਾਹੀਂ ਹਰਿਆਣਾ ਨੂੰ ਦੇਣ ਦੀ ਸਾਜ਼ਿਸ਼ ਨੂੰ ਮੁੱਢੋਂ ਹੀ ਖਤਮ ਕਰ ਦੇਣ। ਉਹਨਾਂ ਕਿਹਾ ਕਿ ਭਾਵੇਂ ਪੰਜਾਬ ਦਾ ਇਸਦੇ ਖੇਤਰ ਵਿਚੋਂ ਲੰਘਦੇ ਸਾਰੇ ਦਰਿਆਵਾਂ ਦੇ ਪਾਣੀਆਂ ’ਤੇ ਅਨਿੱਖੜਵਾਂ ਹੱਕ ਹੈ ਪਰ ਤਹਿਤ ਨਹਿਰੀ ਪਾਣੀ ਨਾਲ ਸਿੰਜਣ ਵਾਲੀ ਧਰਤੀ ਦਾ ਸਰਵੇਖਣ ਕਰ ਕੇ ਇਸਦੀ ਰਿਪੋਰਟ ਸੁਪਰੀਮ ਕੋਰਟ ਵਿਚ ਪੇਸ਼ ਕਰ ਕੇ ਸੂਬੇ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। 

ਉਹਨਾਂ ਕਿਹਾ ਕਿ ਇਸ ਮੁਤਾਬਕ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਹਿਰੀ ਪਟਵਾਰੀਆਂ ਤੇ ਮਾਲ ਵਿਭਾਗ ਦੇ ਸਟਾਫ ਨੂੰ ਹੁਕਮ ਦਿੱਤਾ ਹੈ ਕਿ ਉਹ ਜਾਅਲੀ ਸਰਵੇਖਣ ਤਿਆਰ ਕਰਨ ਕਿ ਪੰਜਾਬ ਵਿਚ 100 ਫੀਸਦੀ ਖੇਤਾਂ ਲਈ ਨਹਿਰੀ ਪਾਣੀ ਉਪਲਬਧ ਹੈ ਜਦੋਂ ਕਿ ਅਸਲ ਵਿਚ ਸਿਰਫ 23 ਫੀਸਦੀ ਖੇਤਾਂ ਤੱਕ ਹੀ ਨਹਿਰੀ ਪਾਣੀ ਪਹੁੰਚਦਾ ਹੈ। ਉਹਨਾਂ ਕਿਹਾ ਕਿ ਅਜਿਹਾ ਆਪ ਮੁਖੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਕੀਤਾ ਜਾ ਰਿਹਾ ਹੈ ਜਿਹਨਾਂ ਨੇ ਪਹਿਲਾਂ ਹੀ ਹਰਿਆਣਾ ਤੇ ਦਿੱਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਐਸ ਵਾਈ ਐਲ ਨਹਿਰ ਦਾ ਪਾਣੀ ਲਿਆ ਕੇ ਦੇਣਗੇ। 

ਉਹਨਾਂ ਕਿਹਾ ਕਿ ਆਪ ਇਸ ਕਦਮ ਨਾਲ ਹਰਿਆਣਾ ਤੇ ਦਿੱਲੀ ਵਿਚ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਆਪ ਸਰਕਾਰ ਵੱਲੋਂ ਸਰਕਾਰ ਦੇ ਗੈਰ ਕਾਨੂੰਨੀ ਹੁਕਮ ਮੰਨਣ ਤੋਂ ਇਨਕਾਰੀ 400 ਨਹਿਰੀ ਪਟਵਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮਾਂ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਸੀਂ ਪਟਵਾਰੀਆਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹਾਂ ਤੇ ਯਕੀਨੀ ਬਣਾਵਾਂਗੇ ਕਿ ਇਹਨਾਂ ਦਾ ਕੋਈ ਨੁਕਸਾਨ ਨਾ ਹੋਵੇ।

ਉਹਨਾਂ ਕਿਹਾ ਕਿ ਅਸੀਂ ਇਸ ਪੰਜਾਬ ਵਿਰੋਧੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਹਰਿਆਣਾ ਨੂੰ ਪਾਣੀ ਦੇਣ ਦਾ ਆਪਣਾ ਫੈਸਲਾ ਵਾਪਸ ਲਵੇ ਅਤੇ ਅਸੀਂ ਇਸ ਵਾਸਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਸਰਦਾਰ ਬਾਦਲ ਨੇ ਫਰੀਦਕੋਟ ਪਾਰਲੀਮਾਨੀ ਹਲਕੇ ਬਾਰੇ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਇਲਾਕੇ ਵਿਚੋਂ ਸੇਮ ਦੀ ਸਮੱਸਿਆ ਖਤਮ ਕੀਤੀ ਤੇ ਤੁਹਾਡੀਆਂ ਜ਼ਮੀਨਾਂ ਨੂੰ ਵਾਹੀਯੋਗ ਬਣਾਇਆ। ਉਹਨਾਂ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਤੁਹਾਨੂੰ ਸਿੰਜਾਈ ਸਹੂਲਤਾਂ ਮਿਲੀਆਂ ਤੇ ਤੁਹਾਡੇ ਖੇਤਾਂ ਵਿਚ ਅੰਡਰ ਗਰਾਉਂਡ ਪਾਈਪ ਵੀ ਪਾਏ ਗਏ।

ਸਰਦਾਰ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਦੋਂ ਉਹਨਾਂ ਅਗਲੇ ਮਹੀਨੇ ਦੀ 1 ਤਾਰੀਕ ਨੂੰ ਵੋਟਾਂ ਪਾਉਣੀਆਂ ਹਨ ਤਾਂ ਉਹ 1 ਜੂਨ 1984 ਚੇਤੇ ਰੱਖਣ। ਉਹਨਾਂ ਕਿਹਾ ਕਿ ਤੁਸੀਂ ਚੇਤੇ ਰੱਖਿਓ ਕਿ ਇਸ ਦਿਨ ਸ੍ਰੀ ਦਰਬਾਰ ਸਾਹਿਬ ’ਤੇ ਇੰਦਰਾ ਗਾਂਧੀ ਨੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ। ਇਸ ਮਗਰੋਂ ਕਾਂਗਰਸ ਪਾਰਟੀ ਨੇ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ।  ਉਹਨਾਂ ਕਿਹਾ ਕਿ ਕੀਤੇ ਗੁਨਾਹਾਂ ਲਈ ਕੋਈ ਵੀ ਪੰਜਾਬੀ ਕਾਂਗਰਸ ਨੂੰ ਮੁਆਫ ਨਹੀਂ ਕਰ ਸਕਦਾ।

ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਕਿਵੇਂ ਕਾਂਗਰਸ ਤੇ ਆਪ ਨੇ ਕਿਸਾਨਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਵਿਤਕਰਾ ਕੀਤਾ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਿਹਨਾਂ ਦੋਵਾਂ ਪਾਰਟੀਆਂ ਨੇ ਝੂਠੇ ਵਾਅਦਿਆਂ ਨਾਲ ਤੁਹਾਡੇ ਨਾਲ ਧੋਖਾ ਕੀਤਾ, ਉਹਨਾਂ ਨੂੰ ਸਬਕ ਸਿਖਾਇਆ ਜਾਵੇ। ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਕਿਵੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ’ਤੇ ਆਰ ਐਸ ਐਸ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ।

ਉਹਨਾਂ ਕਿਹਾ ਕਿ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਦੀ ਸਥਾਪਨਾ ਵਿਚ ਕੇਂਦਰ ਸਰਕਾਰ ਦਾ ਵੀ ਪੂਰਾ ਹੱਥ ਹੈ ਤੇ ਜੇਕਰ ਤੁਸੀਂ ਆਪਣੀਆਂ ਵੋਟਾਂ ਨਾਲ ਇਸਨੂੰ ਨਾ ਰੋਕਿਆ ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਰ ਨੁਕਸਾਨ ਕਰੇਗੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ, ਬਲਦੇਵ ਸਿੰਘ ਮਾਣੂਕੇ, ਬਲਜਿੰਦਰ ਸਿੰਘ ਮੱਖਣ ਬਰਾੜ ਅਤੇ ਸਨੀ ਗਿੱਲ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

SAD will terminate all water sharing agreements with Rajasthan and Haryana once it comes to power in the State- Sukhbir Singh Badal

Also urges Punjabis to nip in the bud the AAP govt conspiracy to hand over Punjab’s river waters to Haryana and Delhi through a fictitious survey of command area of canal irrigation in the State

Faridkot

Shiromani Akali Dal (SAD) president Sukhbir Singh Badal today urged Punjabis to reject the Aam Aadmi Party (AAP) in the forthcoming parliamentary elections to save Punjab’s River waters, even as he announced the next SAD government would terminate all river water sharing agreements with neighbouring States.

The SAD president, who was addressing massive rallies at Faridkot, Nihal Singh Wala, Dharamkot and Moga, also asserted that Rajasthan did not have any right over the river waters of Punjab being a non-riparian State. “Half of the total 16 MAF water of Punjab was handed over to Rajasthan by the Congress government in 1955. 

This has done immense harm to the Malwa belt. Today the water level has gone down to 1500 feet at many places even as groundwater is not fit for cultivation. Once the SAD forms the government, we will stop the flow of water to Rajasthan by repealing all agreements with that State and divert this water to your fields”.Mr Sukhbir Singh Badal also appealed to Punjabis to nip in the bud the AAP government conspiracy to give away half of the State’s remaining water to Haryana through the Sutlej Yamuna Link (SYL) canal. 

“Even though Punjab has an inalienable right to all river waters in its territory, a conspiracy has been hatched to hand over the State’s waters to Haryana by conducting a survey of command areas of canal irrigation and submitting the same to the Supreme Court''. 

He said accordingly chief minister Bhagwant Mann had ordered Canal Patwaris and revenue staff to submit reports after fictitious surveys that 100 per cent fields in Punjab were receiving canal water even though this figure was only 23 per cent. 

“This is being done on the directions of AAP Convener Arvind Kejriwal who has already promised the people of Haryana and Delhi that they would get water from the SYL canal. AAP also wants to derive political advantage from this move in Haryana and Delhi”.

The SAD president also condemned the AAP government for suspending 400 Canal Patwaris who were protesting against the implementation of the illegal orders of the government. “We are in solidarity with the Patwaris and will ensure that no harm is done to them. We will force this anti-Punjab government to take back its decision to hand over our waters to Haryana and are ready for any sacrifice to prevent this sellout”, Mr Badal added.

Talking about the work done by the SAD in Faridkot parliamentary constituency, Mr Badal said “former chief minister Parkash Singh Badal removed water logging in this area and made your lands cultivable. Successive Akali governments have also given you irrigation facilities and even installed underground pipes in your fields”.

Mr Badal also urged people to remember June 1, 1984 when they set out to cast their votes on the same day next month. “Remember what happened on this day. Your holiest shrine – Sri Darbar Sahib was attacked with tanks and mortars by Indira Gandhi. Sri Akal Takht Sahib was completely destroyed. 

Following this the Congress party sponsored the massacre of Sikhs in Delhi and other parts of the country. No Punjabi can forgive the Congress for these sins”.SAD candidate from Faridkot – Rajwinder Singh Dharamkot spoke on how the Congress and AAP had systematically discriminated against the farmers and poorer sections of society. 

“Now the time has come to teach a lesson to both these parties who defrauded you with false promises”. Party senior leader Parambans Singh Romana highlighted how the BJP led central government had handed over the control of Sikh religious shrines like Takht Sri Hazur Sahib and Sri Patna Sahib to the RSS. 

“The central government was also instrumental in creating a separate gurdwara committee for Haryana and may cause further damage to the Shiromani Committee if it is not stopped by your votes”, Mr Romana added. Also, Baldev Singh Manuke, Barjinder Singh Makhan Brar and Sunny Gill addressed gatherings in their respective constituencies.

शिरोमणी अकाली दल सत्ता में आने पर राजस्थान और हरियाणा के साथ सभी जल बंटवारा समझौते को रदद कर देगा :  सुखबीर सिंह बादल

पंजाबियों से राज्य में नहर सिंचाई के कमांड क्षेत्र के फर्जी सर्वेक्षण के माध्यम से पंजाब के नदी जल को हरियाणा और दिल्ली को सौंपने की आप सरकार की

फरीदकोट

शिरोमणी अकाली दल के अध्यक्ष सरदार सुखबीर सिंह बादल ने आज पंजाबियों से पंजाब के नदी जल को बचाने के लिए आगामी संसदीय चुनावों में आम आदमी पार्टी को सिरे से खारिज करने का आग्रह किया ताकि पंजाब के नदी जल को बचाया जा सके, साथ ही उन्होने घोषणा की कि अगली अकाली दल सरकार पड़ोसी राज्यों के साथ नदी जल बंटवारा समझौता को  समाप्त कर देगी।

अकाली दल अध्यक्ष ने फरीदकोट, निहाल सिंह वाला, धर्मकोट और मोगा में विशाल रैलियों को संबोधित करते हुए कहा कि राजस्थान का गैर रिपेरियन राज्य होने के कारण पंजाब के  नदी जल पर कोई अधिकार नही है। उन्होने कहा,‘‘ पंजाब के कुल 16 एमएएफ पानी का आधा हिस्सा 1955 में कांग्रेस सरकार ने राजस्थान को सौंप दिया था। इससे मालवा बेल्ट को भारी नुकसान हुआ है। 

आज कई जगहों पर पानी का स्तर 1500 फीट से भी नीचे चला गया है, यहां तक कि  जमीन का पानी खेती के लायक भी नही बचा है। उन्होने कहा कि एक बार अकाली दल सरकार बनने पर हम उस राज्य के साथ सभी समझौतों को रदद करके राजस्थान में पानी के बहाव को रोक देंगें और इस पानी को अपने खेतों की ओर मोड़ देंगें।’’

सरदार बादल ने पंजाबियों से सतलुज यमुना लिंक (एसवाईएल) नहर के माध्यम से राज्य के शेष पानी का आधा हिस्सा हरियाणा को देने की साजिश को सिरे से खारिज करने की अपील की। उन्होने कहा,‘‘ भले ही पंजाब के पास अपने क्षेत्र की नदियों के पानी पर अटूट अधिकार है, फिर भी नहर सिंचाई के कमांड क्षेत्रों का सर्वेक्षण करके और  उसे सुप्रीम कोर्ट में जमा करके राज्य का पानी हरियाणा को सौंपने की साजिश रची गई है।’’

उन्होने कहा कि तदनुसार मुख्यमंत्री भगवंत मान ने नहर पटवारियों और राजस्व कर्मचारियों को फर्जी सर्वेक्षण के बाद रिपोर्ट सौंपने का आदेश दिया कि पंजाब में 100 फीसदी खेतों को नहर का पानी मिल रहा है, हालांकि यह आंकड़ा केवल 23 फीसदी है। उन्होने कहा,‘‘ यह आप पार्टी के संयोजक अरविंद केजरीवाल के निर्देश पर किया जा रहा है, जिन्होने पहले ही हरियाणा और दिल्ली के लोगों से एसवाईएल नहर का पानी देने का वादा किया है। आम आदमी पार्टी इस कदम से हरियाणा और दिल्ली में राजनीतिक लाभ लेना चाहती है।’’

अकाली दल अध्यक्ष ने सरकार के अवैध आदेशों को लागू करने का विरोध कर रहे 400 नहरी पटवारियों को निलंबित करने के लिए आप पार्टी की निंदा की। उन्होने कहा,‘‘ हम पटवारियों के साथ एकजुटता में हैं और यह सुनिश्चित करेंगें कि उन्हे कोई नुकसान न हो। हम इस पंजाब विरोधी सरकार को अपना पानी हरियाणा को सौंपने के फैसले को वापिस लेने के लिए मजबूर कर देंगें और इसे रोकने के लिए कोई भी बलिदान देने के लिए तैयार हैं।’’

फरीदकोट संसदीय क्षेत्र में अकाली दल द्वारा किए गए कार्यों के बारे में बोलते हुए सरदार बादल ने कहा,‘‘ पूर्व मुख्यमंत्री सरदार परकाश सिंह बादल ने इस क्षेत्र में जल जमाव  को दूर किया और आपकी जमीन को खेती योग्य बनाया। उन्होने कहा कि एक के बार आने वाली अकाली सरकार ने आपको सिंचाई की सुविधाएं दी और यहां तक कि आपके खेतों में भूमिगत पाइप भी लगाए गए।’’

सरदार बादल ने लोगों से  वोट डालते समय 1 जून 1984 को याद रखने का आग्रह किया। उन्होने कहा,‘‘याद रखना इस दिन क्या हुआ था। आपके सबसे पवित्र स्थान श्री दरबार साहिब पर इंदिरा गांधी ने तोपों और टैंकों से हमला किया था, जिससे श्री अकाल तख्त साहिब पूरी तरह से तबाह हो गया था।  इसके बाद कांग्रेस पार्टी ने दिल्ली और देश के अन्य हिस्सों में सिख कत्लेआम प्रायोजित किया, जिसे कोई भी पंजाबी इसके लिए कांग्रेस को माफ नही कर सकता है।’’

फरीदकोट से अकाली दल के उम्मीदवार-राजविंदर सिंह धर्मकोट ने संबोधित करते हुए कहा कि कैसे कांग्रेस और आप ने किसानों और समाज के गरीब वर्गों के साथ व्यवस्थित रूप से भेदभाव किया है। उन्होने कहा,‘‘ अब इन दोनों पार्टियों को सबक सिखाने का समय आ गया है, जिन्होने झूठे वादे करके आपको धोखा दिया है।’’ पार्टी के वरिष्ठ नेता परमबंस सिंह रोमाणा ने बताया कि कैसे भाजपा की अगुवाई वाली केंद्र सरकार ने तख्त श्री हजूर साहिब और श्री पटना साहिब जैसे सिख धार्मिक स्थलों का नियंत्रण आरएसएस को सौंप दिया  है।

सरदार रोमाणा ने कहा ,‘‘ केंद्र सरकार ने हरियाणा के लिए एक अलग गुरुद्वारा कमेटी बनाने में महत्वपूर्ण भूमिका निभाई और अगर इसे वोटों से नही रोका गया तो शिरोमणी कमेटी के और नुकसान हो सकता है। इसके अलावा बलदेव सिंह मानुके, बरजिंदर सिंह मक्खन बराड़ और सन्नी गिल ने अपने अपने हलकों में सभाओं को संबोधित किया।

 

Tags: Sukhbir Singh Badal , Shiromani Akali Dal , SAD , Akali Dal , Faridkot , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD