Friday, 28 June 2024

 

 

ਖ਼ਾਸ ਖਬਰਾਂ ਗੁਰਮੀਤ ਸਿੰਘ ਖੁੱਡੀਆਂ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜੈ ਇੰਦਰ ਕੌਰ ਨੇ ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦਾ ਦੌਰਾ ਕੀਤਾ, ਮਾਨਸੂਨ ਦੀ ਤਿਆਰੀ ਦੀ ਕਮੀ 'ਤੇ ਚਿੰਤਾ ਪ੍ਰਗਟਾਈ ਐਸਪੀਰੇਸ਼ਨਲ ਜ਼ਿਲ੍ਹਾ/ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ ਦੀਆਂ ਗਤੀਵਿਧੀਆਂ 8 ਜੁਲਾਈ ਤੋਂ 30 ਸਤੰਬਰ ਤੱਕ ਚੱਲਣਗੀਆਂ ਤੀਸਰਾ ਸੁਵਿਧਾ ਕੈਂਪ : ਪਾਣੀ, ਬਿਜਲੀ, ਸੜਕਾਂ ਅਤੇ ਨਿੱਜੀ ਮੁਸ਼ਿਕਲਾਂ ਦਾ ਕੀਤਾ ਮੌਕੇ ਤੇ ਹੱਲ ਕੁਲਤਾਰ ਸਿੰਘ ਸੰਧਵਾਂ ਵਲੋਂ ਜਵਾਹਰ ਨਵੋਦਿਆ ਸਕੂਲ ਲਈ ਕਾਮਯਾਬ ਹੋਏ 54 ਬੱਚਿਆਂ ਅਤੇ ਤਿਆਰੀ ਕਰਾਉਣ ਵਾਲੇ ਅਧਿਆਪਕਾ ਦਾ ਸਨਮਾਨ ਸਰਕਾਰ ਤੁਹਾਡੇ ਦੁਆਰ ਕੈਂਪ ਛਾਪਾ ਵਿਖੇ ਆਯੋਜਿਤ, ਚਾਰ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਸਕੀਮਾਂ ਦਾ ਲਿਆ ਲਾਹਾ, ਕੈਂਪ ਦੌਰਾਨ ਕੀਤਾ ਵੱਖ ਵੱਖ ਸੇਵਾਵਾਂ ਲਈ ਅਪਲਾਈ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਅਧਾਰਤ ਤਸਕਰਾਂ ਦੀ ਹਮਾਇਤ ਵਾਲੇ ਨਸ਼ਿਆ ਦੇ ਦੋ ਗਿਰੋਹਾਂ ਦਾ ਪਰਦਾਫਾਸ਼; 9.2 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ ਪੰਜਾਬ ਪੁਲਿਸ ਵੱਲੋਂ ਦਹਾਕੇ ਦੀ ਸਭ ਤੋਂ ਵੱਡੀ ਅਫੀਮ ਬਰਾਮਦਗੀ; ਫਾਜ਼ਿਲਕਾ ਤੋਂ 66 ਕਿਲੋ ਅਫੀਮ ਸਮੇਤ ਦੋ ਕਾਬੂ ਬੱਚਿਆਂ ਨੂੰ ਹੈਜੇ ਤੋਂ ਬਚਾਉਣ ਲਈ 01 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ "ਸਟਾਪ ਡਾਇਰੀਆ" ਮੁਹਿੰਮ : ਪਰਨੀਤ ਸ਼ੇਰਗਿੱਲ ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ : ਪਰਨੀਤ ਸ਼ੇਰਗਿੱਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਮ.ਸੀ.ਐਚ ਦੇ ਵਿਸਤਾਰ 'ਤੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨੂੰ ਗਤੀ ਤੇਜ਼ ਕਰਨ ਦੇ ਨਿਰਦੇਸ਼ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਸ਼ਹਿਰ ਚੋਂ ਕੂੜਾ ਚੁੱਕਣ ਦਾ ਮਸਲਾ ਹੱਲ ਕਰਵਾਉਣ ਲਈ ਦਖਲ ਦਿੱਤਾ ਆਇਰਲੈਂਡ ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਕੀਤੀ ਮੁਲਾਕਾਤ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਾਰੀਆਂ ਦੀ ਖੱਜਲ-ਖੁਆਰੀ ਤੁਰੰਤ ਬੰਦ ਕਰਨ ਲਈ ਸਰਕਾਰੀ ਅਤੇ ਪ੍ਰਾਈਵੇਟ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਤਾੜਨਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਥਾਪਿਤ ਕੀਤਾ ਗਿਆ ਸਵਾਗਤ ਤੇ ਸਹਾਇਤਾ ਕੇਂਦਰ - ਡੀ. ਸੀ. ਕੋਮਲ ਮਿੱਤਲ ਹੜ੍ਹ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਭਾਰਤੀ ਫੌਜ ਅਤੇ ਐਨ.ਡੀ.ਆਰ.ਐਫ ਨਾਲ ਤਾਲਮੇਲ ਮੀਟਿੰਗ ਕੀਤੀ ਡਾ. ਬਲਬੀਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਵਿਖੇ ਚੱਲ ਰਹੇ ਕਰੀਬ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਿਆ ਜਾਇਜ਼ਾ ਪੰਜਾਬ ਵਿੱਚ ਸਟੇਟ ਪੈਨਸ਼ਨ ਸਕੀਮ ਅਧੀਨ ਮ੍ਰਿਤਕ, ਐਨ.ਆਰ.ਆਈ., ਸਰਕਾਰੀ ਪੈਨਸ਼ਨਰਜ਼ ਆਦਿ ਲਾਭਪਾਤਰੀਆਂ ਤੋਂ 44.34 ਕਰੋੜ ਦੀ ਰਿਕਵਰੀ : ਡਾ. ਬਲਜੀਤ ਕੌਰ ਸ਼ੀਤਲ ਅੰਗੂਰਾਲ ਨੇ ਜਲੰਧਰ ਦੇ ਲੋਕਾਂ ਤੋਂ ਵਿਕਾਸ ਦਾ ਹੱਕ ਖੋਇਆ, ਉਹ ਇੱਕ ਗ਼ੱਦਾਰ ਹੈ : ਆਪ ਵੰਡਰਸ਼ੈੱਫ ਨੇ ਲਾਂਚ ਕੀਤਾ ਸ਼ੈੱਫ ਮੈਜ਼ਿਕ: ਆਲ-ਇਨ-ਵਨ ਕਿਚਨ ਰੋਬੋਟ ਸੰਸਦ ਦੇ ਬਾਹਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ, ਕਿਹਾ- ਇਹ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਹੈ

 

ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ

ਗੜ੍ਹਸ਼ੰਕਰ ਦੇ ਬੀ. ਐਲ. ਓ ਜਸਵਿਂਦਰ ਸਿੰਘ ਦਾ ਚੋਣ ਅਬਜ਼ਰਵਰ ਵੱਲੋਂ ਸਨਮਾਨ

Dr. Hira Lal, General Election Observer, GEO Anandpur Sahib, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv, Aashika Jain, Preeti Yadav,Navjot Pal Singh Randhawa, Say No To Plastic

Web Admin

Web Admin

5 Dariya News

ਹੁਸ਼ਿਆਰਪੁਰ/ਗੜ੍ਹਸ਼ੰਕਰ , 17 May 2024

ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਚੋਣ ਕਮਿਸ਼ਨ ਵੱਲੋਂ ਇਸ ਵਾਰ ‘ਗ੍ਰੀਨ ਇਲੈਕਸ਼ਨ’ ਕਰਵਾਉਣ ਦੇ ਦਿੱਤੇ ਨਾਅਰੇ ਨੂੰ ਜ਼ਮੀਨੀ ਹਕੀਕਤ ’ਚ ਬਦਲਣ ਦੇ ਮੰਤਵ ਨਾਲ ਅੱਜ ਮੁਹਾਲੀ ਵਿਖੇ ਪਾਰਲੀਮਾਨੀ ਹਲਕੇ ’ਚ ਪੈਂਦੇ ਸਮੂਹ ਜ਼ਿਲ੍ਹਾ ਚੋਣ ਅਫ਼ਸਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਕਾਰਬਨ ਉਤਸਰਜਨ ਨੂੰ ਘਟਾਉਣ ਲਈ ਵੱਧ ਤੋਂ ਵੱਧ ਪੌਦੇ ਲਗਵਾਉਣ ਅਤੇ ਟ੍ਰੇਨਿੰਗ, ਟੀਮਾਂ ਦੀ ਰਵਾਨਗੀ ਅਤੇ ਵਾਪਸੀ ਅਤੇ ਗਿਣਤੀ ਮੌਕੇ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨੀ ਯਕੀਨੀ ਬਣਾਉਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੇ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਦੀ ਰੋਸ਼ਨੀ ’ਚ ਸਾਡਾ ਨਾਅਰਾ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਵਾਤਾਵਰਣ ਪੱਖੀ ਚੋਣ ਪ੍ਰਕਿਰਿਆ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਜਿਥੇ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਵੱਲ ਪ੍ਰੇਰਿਆ ਜਾਵੇ ਉੱਥੇ ਚੋਣ ਪ੍ਰਬੰਧਾਂ ’ਚ ਲੱਗੇ ਸਰਕਾਰੀ ਅਮਲੇ ਨੂੰ ਵੀ ਇਸ ‘ਗ੍ਰੀਨ ਇਲੈਕਸ਼ਨ’ ਮੁਹਿੰਮ ਦਾ ਹਿੱਸਾ ਅਤੇ ਵਾਹਕ (ਦੂਤ) ਬਣਨ ਲਈ ਪ੍ਰੇਰਿਆ ਜਾਵੇ।

ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਸਮੇਤ ਅਨੰਦਪੁਰ ਹਲਕੇ ਅੰਦਰ ਆਉਂਦੇ ਸਾਰੇ 9 ਵਿਧਾਨ ਸਭਾ ਹਲਕੇ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰਣਗੇ। ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਵਿਸਥਾਰ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਚੋਣ ਅਮਲੇ ਦੀ ਟ੍ਰੇਨਿੰਗ ਲਾਈਏ ਤਾਂ ਉਸ ਥਾਂ ’ਤੇ ਕੂੜਾ ਬਿਲਕੁਲ ਨਾ ਖਿੱਲਰਣ ਦੇਈਏ ਅਤੇ ਸਾਫ਼-ਸਫ਼ਾਈ ਦਾ ਖਿਆਲ ਰੱਖੀਏ। ਇਸੇ ਤਰ੍ਹਾਂ ਜਿਸ ਦਿਨ ਡਿਸਪੈਚ ਸੈਂਟਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਮਤਦਾਨ ਕੇਂਦਰਾਂ ਵੱਲ ਰਵਾਨਾ ਕੀਤਾ ਜਾਵੇ ਅਤੇ ਬਾਅਦ ਵਿੱਚ ਸ਼ਾਮ ਨੂੰ ਵਾਪਸੀ ’ ਮੌਕੇ ਈ ਵੀ ਐਮਜ਼ ਜਮ੍ਹਾ ਕਰਵਾਈਆਂ ਜਾਣ ਤਾਂ ਉਸ ਮੌਕੇ ਵੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ‘ਸਿੰਗਲ-ਯੂਜ਼ ਪਲਾਸਟਿਕ’ ਤੋਂ ਗੁਰੇਜ਼ ਕਰੀਏ। 

ਮਤਦਾਨ ਕੇਂਦਰਾਂ ’ਤੇ ‘ਗ੍ਰੀਨ ਇਲੈਕਸ਼ਨ’ ਮੁਹਿੰਮ ਨੂੰ ਮੁਕੰਮਲ ਤੌਰ ’ਤੇ ਲਾਗੂ ਕਰਨ ਲਈ ਪੋਲਿੰਗ ਪਾਰਟੀਆਂ ਨੂੰ ਲੋੜੀਂਦੇ ਦਿਸ਼ਾ- ਨਿਰਦੇਸ਼ ਦੇਣ ਲਈ ਰਿਟਰਨਿੰਗ ਅਫ਼ਸਰਾਂ/ਜ਼ਿਲ੍ਹਾ ਚੋਣ ਅਫ਼ਸਰਾਂ/ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਯੋਜਨਾਬੰਦੀ ਕਰਨ ਲਈ ਕਿਹਾ। ਉਨ੍ਹਾਂ ਨੇ ਮਤਦਾਨ ਵਾਲੇ ਦਿਨ ਸਮੁੱਚੇ ਪੋਲਿੰਗ ਬੂਥ ਕੇਂਦਰਾਂ ’ਤੇ ਆਉਣ ਵਾਲੇ ਮਤਦਾਤਾਵਾਂ ਲਈ ਲੋੜੀਂਦੀਆਂ ਘੱਟੋ-ਘੱਟ ਸੁਵਿਧਾਵਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਵੱਖੋ-ਵੱਖਰੀ ਕਿਸਮ ਦੇ ਪੌਦਿਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਤਾਂ ਜੋ ਵੋਟ ਪਾਉੁਣ ਆਇਆ ਮਤਦਾਤਾ ਪੋਲਿੰਗ ਬੂਥ ਤੋਂ ਮਿਲੇ ਬੂਟੇ ਨੂੰ ਆਪਣੇ ਘਰ ਜਾਂ ਖੇਤ ’ਚ ਲਾ ਕੇ ਲੋਕਤੰਤਰ ਦੇ ਉਤਸਵ ਦੀ ਯਾਦ ਵਜੋਂ ਉਸ ਦੀ ਪਾਲਣਾ ਕਰ ਸਕਣ। 

ਉਨ੍ਹਾਂ ਇਸ ਮੌਕੇ ਲੋਕ ਸਭਾ ਚੋਣਾਂ-2019 ਦੌਰਾਨ ਪਾਰਲੀਮਾਨੀ ਹਲਕਾ ਅਨੰਦਪੁਰ ਸਾਹਿਬ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਸਭ ਤੋਂ ਵਧੇਰੇ ਮਤਦਾਨ ਪ੍ਰਤੀਸ਼ਤਤਾ ਨਾਲ ਯੋਗਦਾਨ ਪਾਉਣ ਵਾਲੇ ਬੂਥ ਲੈਵਲ ਅਫ਼ਸਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਜਿਨ੍ਹਾਂ ’ਚ ਗੜ੍ਹਸ਼ੰਕਰ ਤੋਂ ਬੂਥ ਨੰਬਰ 132 ਦੇ ਬੀ ਐਲ ਓ ਜਸਵਿੰਦਰ ਸਿੰਘ (81.80 ਫ਼ੀਸਦੀ) ਵੀ ਸ਼ਾਮਿਲ ਸਨ।

ਇਸ ਤੋਂ ਬਾਅਦ ਜਨਰਲ ਅਬਜ਼ਰਵਰ ਡਾ. ਹੀਰਾ ਲਾਲ, ਪੁਲਿਸ ਅਬਜ਼ਰਵਰ ਸੰਦੀਪ ਗਜਾਨਨ ਦੀਵਾਨ, ਖਰਚਾ ਅਬਜ਼ਰਵਰ ਸ਼ਿਲਪੀ ਸਿਨਹਾ, ਰਿਟਰਨਿੰਗ ਅਫ਼ਸਰ ਅਨੰਦਪੁਰ ਸਾਹਿਬ ਪ੍ਰੀਤੀ ਯਾਦਵ, ਜ਼ਿਲ੍ਹਾ ਚੋਣ ਅਫ਼ਸਰ ਐਸ ਏ ਐਸ ਨਗਰ ਆਸ਼ਿਕਾ ਜੈਨ, ਜ਼ਿਲ੍ਹਾ ਚੋਣ ਅਫ਼ਸਰ ਐਸ ਬੀ ਐਸ ਨਗਰ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਰੋਪੜ ਗੁਲਨੀਤ ਸਿੰਘ ਖੁਰਾਣਾ, ਐਸ ਐਸ ਪੀ ਐਸ ਏ ਐਸ ਨਗਰ ਡਾ. ਸੰਦੀਪ ਗਰਗ, ਐਸ ਐਸ ਪੀ ਐਸ ਬੀ ਐਸ ਨਗਰ ਡਾ. ਮਹਿਤਾਬ ਸਿੰਘ , ਸਹਾਇਕ ਰਿਟਰਨਿੰਗ ਅਫਸਰ ਗੜ੍ਹਸ਼ੰਕਰ ਮੇਜਰ ਸ਼ਿਵਰਾਜ ਸਿੰਘ ਬੱਲ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਹੁਸ਼ਿਆਰਪੁਰ ਪ੍ਰੀਤ ਕੋਹਲੀ ਤੋਂ ਇਲਾਵਾ ਪਾਰਲੀਮਾਨੀ ਹਲਕੇ ’ਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ’ਚ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਵਜੋਂ ਪੌਦੇ ਵੀ ਲਾਏ ਗਏ।

ਜਨਰਲ ਅਬਜ਼ਰਵਰ ਵੱਲੋਂ ਇਸ ਮੌਕੇ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਟਿੱਕਰ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ।

आनंदपुर लोकसभा के अंतर्गत आता गढ़शंकर ग्रीन चुनाव के लिए एक मॉडल के रूप में करेगा 

गढ़शंकर की बी.एल.ओ जसविंदर सिंह को चुनाव पर्यवेक्षक ने किया सम्मानित 

होशियारपुर/गढ़शंकर

लोकसभा क्षेत्र आनंदपुर साहिब के जनरल पर्यवेक्षक डाॅ.  हीरा लाल ने चुनाव आयोग की ओर से  'ग्रीन चुनाव' करवाने के दिए नारे को जमीनी हकीकत में बदलने के उद्देश्य से आज मोहाली में संसदीय क्षेत्र के सभी जिला चुनाव अधिकारियों, जिला पुलिस प्रमुखों और सहायक रिटर्निंग अधिकारियों के साथ बैठक कर उनको चुनाव प्रक्रिया के दौरान कार्बन उत्सर्जन को घटाने के लिए अधिक से अधिक पौधे लगाने और प्रशिक्षण, टीमों की रवानगी और वापसी तथा गिनती के दौरान प्लास्टिक का न्यूनतम उपयोग सुनिश्चित करने को कहा।

उन्होंने कहा कि भारत निर्वाचन आयोग के 'ग्रीन चुनाव' संकल्प की रोशनी में हमारा नारा स्वतंत्र, निष्पक्ष, पारदर्शी और पर्यावरण के अनुकूल चुनाव प्रक्रिया होना चाहिए।  उन्होंने कहा कि इस उद्देश्य से जहां राजनीतिक दलों/उम्मीदवारों को 'सिंगल यूज प्लास्टिक' का उपयोग न करने के लिए प्रोत्साहित किया जाना चाहिए, वहीं चुनाव व्यवस्था में लगे सरकारी अमले को भी इस 'ग्रीन चुनाव' अभियान का हिस्सा और दूत बनने के लिए प्रोत्साहित किया जाना चाहिए। 

 उन्होंने कहा कि गढ़शंकर सहित आनंदपुर क्षेत्र के अंतर्गत आते सभी 9 विधानसभा क्षेत्र ग्रीन चुनाव के लिए एक मॉडल के रूप में कार्य करेंगे। जनरल चुनाव पर्यवेक्षक डॉ.  हीरा लाल ने विस्तार से बताते हुए कहा कि जब हम मतदान कर्मियों को प्रशिक्षण देते हैं तो हमें उस स्थान पर कचरा बिल्कुल नहीं फैलाना चाहिए और साफ-सफाई का ध्यान रखना चाहिए। इसी प्रकार, जिस दिन मतदान दलों को डिस्पैच केंद्रों से मतदान केंद्रों के लिए रवाना किया जाए और बाद में शाम को जब ई.वी.एम जमा की जाए, तब भी स्वच्छता का ध्यान रखा जाना चाहिए और 'सिंगल-यूज़ प्लास्टिक' से गुरेज करें। 

मतदान केंद्रों पर 'हरित चुनाव' अभियान के पूर्ण कार्यान्वयन के लिए पोलिंग पार्टियों को जरूरी दिशा निर्देश देने के लिए रिटर्निंग अधिकारियों/जिला चुनाव अधिकारियों/सहायक रिटर्निंग अधिकारियों को योजना बनाने के लिए कहा। उन्होंने मतदान के दिन सभी मतदान केंद्र केंद्रों पर आने वाले मतदाताओं के लिए न्यूनतम सुविधाओं की व्यवस्था करने के साथ-साथ उनके लिए विभिन्न प्रकार के पौधों की व्यवस्था करने को भी कहा ताकि मतदान केंद्र पर वोट डालने आए मतदाता पोलिंग बूथ से मिले पौधे को अपने घर या खेत में लगाकर  लोकतंत्र का त्योहार मनाएं।

 इस अवसर पर उन्होंने लोकसभा चुनाव-2019 के दौरान आनंदपुर साहिब संसदीय क्षेत्र के 9 विधानसभा क्षेत्रों में सबसे अधिक मतदान प्रतिशत में योगदान देने वाले बूथ लेवल अधिकारियों को विशेष रूप से सम्मानित किया, जिसमें गढ़शंकर के बूथ नंबर 132 के बीएलओ जसविंदर सिंह भी शामिल थे (81.80 प्रतिशत) भी शामिल थे।

इसके बाद जनरल पर्यवेक्षक  डाॅ.  हीरा लाल, पुलिस पर्यवेक्षक संदीप गजानन दीवान, व्यय पर्यवेक्षक शिल्पी सिन्हा, रिटर्निंग अधिकारी आनंदपुर साहिब प्रीति यादव, जिला चुनाव अधिकारी एसएएस नगर आशिका जैन, जिला चुनाव अधिकारी एसबीएस नगर नवजोत पाल सिंह रंधावा, एसएसपी रोपड़ गुलनीत सिंह खुराना, एसएसपी एसएएस नगर डॉ. संदीप गर्ग, एसएसपी एस बीएस नगर डाॅ.  महताब सिंह, सहायक रिटर्निंग अधिकारी गढ़शंकर मेजर शिवराज सिंह बल, जिला स्वीप नोडल अधिकारी होशियारपुर प्रीत कोहली के अलावा संसदीय क्षेत्र में आते नौ विधानसभा क्षेत्रों से संबंधित सहायक रिटर्निंग अधिकारियों ने जिला प्रशासनिक काम्प्लेक्स मोहाली में 'ग्रीन चुनाव' के संकल्प के तौर पर पौधे लगाए भी लगाए।

इस अवसर पर जनरल पर्यवेक्षक ने घरेलू गैस सिलेंडरों की आपूर्ति के माध्यम से मतदाताओं को जागरूक करने के लिए एक स्टीकर अभियान की भी शुरुआत की।

 

Tags: Dr. Hira Lal , General Election Observer , GEO Anandpur Sahib , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv , Aashika Jain , Preeti Yadav , Navjot Pal Singh Randhawa , Say No To Plastic

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD