Monday, 01 July 2024

 

 

ਖ਼ਾਸ ਖਬਰਾਂ 'ਆਪ' ਨੇ ਭਾਜਪਾ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੁਰਲ ਦੇ ਜਬਰੀ ਵਸੂਲੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼ ਰਾਕੇਸ਼ ਯਾਦਵ ਨੂੰ ਭਾਵਭਿੰਨੀ ਸ਼ਰਧਾਂਜਲੀ 12 ਨਵੇਂ ਨਗਰ ਵਣ/ਵਾਟੀਕਾ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਅਮਨ ਅਰੋੜਾ ਨੇ ਸ਼ਰਾਬ ਦੀ ਆੜ ਵਿੱਚ ਜ਼ਹਿਰ ਵੇਚਣ ਵਾਲਿਆਂ ਕਾਰਨ ਜਾਨਾਂ ਗੁਆਉਣ ਵਾਲੇ 9 ਮ੍ਰਿਤਕਾਂ ਦੇ ਪਰਿਵਾਰਾਂ ਨੂੰ 45 ਲੱਖ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ ਲਾਲਜੀਤ ਸਿੰਘ ਭੁੱਲਰ ਵੱਲੋਂ ਜਨਤਕ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਵਾਉਣ ਅਤੇ ਸਰਕਾਰੀ ਇਮਾਰਤਾਂ ਦੀ ਸੁਚੱਜੀ ਸਾਂਭ-ਸੰਭਾਲ ਦੇ ਨਿਰਦੇਸ਼ ਪੰਜਾਬ 'ਚ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਫਫੜੇ ਭਾਈਕੇ ਵਿਖੇ ਵਿਸ਼ਾਲ ਗੁਰਮਤਿ ਸਮਾਗਮ ’ਚ 3200 ਬੱਚਿਆਂ ਨੇ ਕੀਤੀ ਸ਼ਮੂਲੀਅਤ ਯੂਥ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਭਰੋਸਾ ਪ੍ਰਗਟਾਇਆ Netflix ਦਾ ਵਾਇਲਡ ਵਾਇਲਡ ਪੰਜਾਬ ਚੰਡੀਗੜ੍ਹ ਵਿੱਚ ਹਲਚਲ ਮਚਾਉਣ ਆਇਆ ਹੈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਵਿਧਾਇਕ ਸਵਨਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸਹਿਰ ਦੇ ਸੀਵਰੇਜ਼ ਦੀ ਸਫਾਈ ਨੂੰ ਲੈ ਕੇ ਕੀਤੀ ਅਹਿਮ ਬੈਠਕ ਲਾਇਨਜ਼ ਕਲੱਬ ਖਰੜ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਜੀਤ ਸਿੰਘ ਔਜਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

 

ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ

ਤੇਜਿੰਦਰਪਾਲ ਸੰਧੂ ਦੇ ਘਰ ਪਹੁੰਚ ਕੇ ਵਰਕਰਾਂ ਦੀਆਂ ਲਗਾਈਆਂ ਡਿਊਟੀਆਂ

NK Sharma, Narinder Kumar Sharma, Shiromani Akali Dal, SAD, Akali Dal, Patiala, Patiala News, Parminder Singh Dhindsa, Surjit Singh Rakhra, Lok Sabha Elections 2024, General Elections 2024, Lok Sabha Election, Lok Sabha 2024, Tejinder Pal Singh Sandhu

Web Admin

Web Admin

5 Dariya News

ਪਟਿਆਲਾ , 15 May 2024

ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਆਗੂ ਪਰਮਿੰਦਰ ਢੀਂਡਸਾ ਨੇ ਅੱਜ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ। ਉਹਨਾਂ ਨੇ ਅੱਜ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਹੁੰਚ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਅਤੇ ਉਹਨਾਂ ਨੂੰ ਐਨ ਕੇ ਸ਼ਰਮਾ ਦੇ ਹੱਕ ਵਿਚ ਡੱਟ ਕੇ ਪ੍ਰਚਾਰ ਕਰਨ ਵਾਸਤੇ ਆਖਿਆ।

ਇਸ ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਉਹਨਾਂ ਦੇ ਵੱਡੇ ਭਰਾ ਹਨ ਜਿਹਨਾਂ ਨਾਲ ਮਿਲ ਕੇ ਉਹਨਾਂ ਨੇ ਵਿਧਾਨ ਸਭਾ ਵਿਚ ਇਕੱਠਿਆਂ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਪਰਮਿੰਦਰ ਢੀਂਡਸਾ ਨੇ ਅੱਜ ਉਹਨਾਂ ਦੀ ਚੋਣ ਮੁਹਿੰਮ ਭਖਾਉਂਦਿਆਂ ਉਹਨਾਂ ਦੀ ਤਨ, ਮਨ, ਧਨ ਨਾਲ ਮਦਦ ਕੀਤੀ ਜਿਸ ਲਈ ਉਹ ਹਮੇਸ਼ਾ ਉਹਨਾਂ ਦੇ ਰਿਣੀ ਰਹਿਣਗੇ। 

ਉਹਨਾਂ ਦੱਸਿਆ ਕਿ ਪਰਮਿੰਦਰ ਢੀਂਡਸਾ ਨੇ ਨਾਭਾ ਹਲਕੇ ਵਿਚ ਸਰਦਾਰ ਰਣਧੀਰ ਸਿੰਘ ਰੱਖੜਾ ਦੀ ਡਿਊਟੀ ਲਗਾਈ ਹੈ ਤੇ ਇਸੇ ਤਰੀਕੇ ਸਨੌਰ ਹਲਕੇ ਵਿਚ ਤੇ ਹੋਰ ਹਲਕਿਆਂ ਵਿਚ ਪਾਰਟੀ ਆਗੂਆਂ ਦੀ ਡਿਊਟੀ ਲਗਾਈ ਹੈ ਜਿਸ ਲਈ ਉਹ ਉਹਨਾਂ ਦੇ ਧੰਨਵਾਦੀ ਹਨ। ਇਸ ਮੌਕੇ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਢੀਂਡਸਾ ਪਰਿਵਾਰ ’ਤੇ ਅਕਾਲੀ ਦਲ ਨੂੰ ਪੂਰਾ ਮਾਣ ਹੈ। ਉਹਨਾਂ ਕਿਹਾ ਕਿ ਢੀਂਡਸਾ ਪਰਿਵਾਰ ਦੀ ਅਕਾਲੀ ਦਲ ਨਾਲ ਕੋਈ ਨਾਰਾਜ਼ਗੀ ਨਹੀਂ ਹੈ। 

ਉਹਨਾਂ ਕਿਹਾ ਕਿ ਢੀਂਡਸਾ ਪਰਿਵਾਰ ਪੂਰੀ ਤਰ੍ਹਾਂ ਪਟਿਆਲਾ ਵਿਚ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਦਾ ਹਿੱਸਾ ਹੈ ਤੇ ਇਸੇ ਲਈ ਉਹਨਾਂ ਨੇ ਵਰਕਰਾਂ ਦੀ ਡਿਊਟੀ ਲਗਾਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਪੂਰੀ ਟੀਮ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਦਾ ਹਿੱਸਾ ਬਣੀ ਹੋਈ ਹੈ ਤੇ ਪੂਰੀ ਤਨਦੇਹੀ ਨਾਲ ਪਾਰਟੀ ਦੀ ਜਿੱਤ ਵਾਸਤੇ ਕੰਮ ਕਰ ਰਹੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ ਤੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।

पंजाब के पूर्व वित्त मंत्री परमिंदर ढींडसा ने एन.के शर्मा के समर्थन में किया चुनाव प्रचार

तेजिंदर पाल संधू के आवास पर पहुंचकर कार्यकर्ताओं की लगाई डयूटियां

पटियाला

पंजाब के पूर्व वित्त मंत्री एवं वरिष्ठ अकाली नेता परमिंदर सिंह ढींडसा ने आज पटियाला लोकसभा हलके से अकाली दल प्रत्याशी एन.के. शर्मा के चुनाव प्रचार अभियान को गति दी। परमिंदर सिंह ढींडसा ने आज पूर्व चेयरमैन तेजिंदर पाल सिंह संधू के आवास पर पहुंचकर अपने समर्थकों की पटियाला में चुनावी डयूटियां लगाई और एन.के.शर्मा के समर्थन में प्रचार करने के निर्देश जारी किए।

बैठक के बाद एन.के. शर्मा ने कहा कि परमिंदर सिंह ढींडसा उनके बड़े भाई हैं, जिनके साथ मिलकर उन्होंने विधानसभा में इकट्ठे काम किया है। शर्मा ने कहा कि परमिंदर सिंह ढींडसा ने जैसे आज उनके समर्थन में चुनाव प्रचार अभियान को गति दी है,इसके लिए वह उनके हमेशा ऋणी रहेंगे। उन्होंने बताया कि परमिंदर सिंह ढींडसा ने नाभा विधानसभा क्षेत्र में सरदार रणधीर सिंह रखड़ा की ड्यूटी लगाई है। 

इसी प्रकार सनौर व अन्य हल्कों में भी कार्यकर्ताओं की डयूटियां लगाई गई हैं। पंजाब के पूर्व मंत्री सुरजीत सिंह रखड़ा ने कहा कि ढींडसा परिवार पर अकाली दल को गर्व है। उन्होंने कहा कि ढींडसा परिवार की अकाली दल के साथ कोई नाराजगी नहीं है। ढींडसा परिवार पटियाला में एन.के. शर्मा के चुनाव प्रचार अभियान में पूरी तरह से हिस्सा ले रहा है। इस अवसर पर अन्यों के अलावा पटियाला देहाती हल्का के इंचार्ज जसपाल सिंह बिट्टू चट्ठा, पूर्व अध्यक्ष तेजिंदरपाल सिंह संधू, रणधीर सिंह रखड़ा समेत कई गणमान्य मौजूद थे।

Punjab's former Finance Minister Parminder Singh Dhindsa campaigned in support of N.K. Sharma

Delegates deployed at Tejinder Pal Singh Sandhu's residence

Patiala

Former Finance Minister of Punjab and senior Akali leader Parminder Singh Dhindsa today accelerated the election campaign of Akali Dal candidate N.K. Sharma from the Patiala Lok Sabha constituency. Parminder Singh Dhindsa arrived at the residence of former chairman Tejinder Pal Singh Sandhu today and directed his supporters to campaign for N.K. Sharma in Patiala.

After the meeting, N.K. Sharma said that Parminder Singh Dhindsa is like an elder brother to him, with whom he has worked together in the Assembly. Sharma said that Parminder Singh Dhindsa, as he has accelerated the election campaign in his support today, will always remain indebted to him. 

He informed that Parminder Singh Dhindsa has assigned duty to Sardar Randhir Singh Rakhra in the Nabha constituency.Similarly, duties have also been assigned to workers in Sanour and other constituencies. Former Punjab Minister Surjit Singh Rakhra said that the Akali Dal is proud of the Dhindsa family. 

He said that there is no resentment in the Dhindsa family with the Akali Dal. The Dhindsa family is fully participating in N.K. Sharma's election campaign in Patiala. On this occasion, besides others, Incharge of Patiala rural constituency Jaspal Singh Bittu Chatha, former president Tejinderpal Singh Sandhu, Randhir Singh Rakhra, and many dignitaries from Patiala rural constituency were present.

 

Tags: NK Sharma , Narinder Kumar Sharma , Shiromani Akali Dal , SAD , Akali Dal , Patiala , Patiala News , Parminder Singh Dhindsa , Surjit Singh Rakhra , Lok Sabha Elections 2024 , General Elections 2024 , Lok Sabha Election , Lok Sabha 2024 , Tejinder Pal Singh Sandhu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD