Wednesday, 26 June 2024

 

 

ਖ਼ਾਸ ਖਬਰਾਂ ਕਾਂਗਰਸ ਨੇ ਜਲੰਧਰ ਨੂੰ ਮੰਦਹਾਲੀ ਵਿੱਚ ਧੱਕਿਆ; ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਲੁੱਟੇ ਕਰੋੜਾਂ ਰੁਪਏ : ਆਪ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ/ਸੰਭਾਲ ਲਈ ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਪਾਸਆਊਟ ਹੋਣ ਵਾਲੇ ਕੈਡਿਟਾਂ ਦੀ ਯਾਦਗਾਰੀ ਮਿਲਣੀ ਐਲਪੀਯੂ ਵੱਲੋਂ ਮੈਡੀਕਲ ਲੈਬ ਦੇ ਖੇਤਰ ਵਿੱਚ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਪੰਜਾਬ ਭਰ ਤੋਂ ਆਏ 1200 ਤੋਂ ਵੱਧ ਲੈਬ ਪ੍ਰੈਕਟੀਸ਼ਨਰ ਸ਼ਾਮਿਲ ਹੋਏ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਦੌਰਾ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਆਪ ਸਾਂਸਦ ਮਲਵਿੰਦਰ ਕੰਗ ਨੇ ਕਿਹਾ- ਭਾਜਪਾ ਆਮ ਆਦਮੀ ਪਾਰਟੀ ਖ਼ਿਲਾਫ਼ 'ਸਿਆਸੀ ਬਦਲਾਖੋਰੀ' ਤਹਿਤ ਕਰ ਰਹੀ ਹੈ ਕੰਮ ਜ਼ਿਲ੍ਹਾ ਪੁਲਿਸ ਵੱਲੋ ਨਸ਼ਾ ਸਮੱਗਲਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ 30 ਗ੍ਰਾਮ ਚਿੱਟੇ ਸਮੇਤ ਦੋਸ਼ੀ ਗ੍ਰਿਫ਼ਤਾਰ ਨਸ਼ਿਆਂ ਉੱਤੇ ਜਿੱਤ ਇਕੱਠੇ ਹੋ ਕੇ ਹਾਸਲ ਕੀਤੀ ਜਾ ਸਕਦੀ ਹੈ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਅਬੋਹਰ ਦੇ ਆਮ ਆਦਮੀ ਕਲੀਨਿਕ ਦਾ ਅਚਾਨਕ ਦੌਰਾ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜੇਲ੍ਹਾਂ ਦਾ ਦੌਰਾ ਮਹਿਲਾ ਕੈਦੀਆਂ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆਵੇਗਾ : ਰਾਜ ਲਾਲੀ ਗਿੱਲ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਹਰਭਜਨ ਸਿੰਘ ਈ.ਟੀ.ਓ. ਨੇ ਜ਼ਿਲ੍ਹੇ ਦੇ ਪਿੰਡ ਜਲਖੇੜ੍ਹੀ ਦੇ 10 ਮੈਗਾਵਾਟ ਬਾਇਓਮਾਸ ਪਾਵਰ ਪ੍ਰੋਜੈਕਟ ਨੂੰ 17 ਸਾਲ ਬਾਅਦ ਮੁੜ ਕੀਤਾ ਸ਼ੁਰੂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਵਿੱਚ ਫੂਕਿਆ ਅਫਸਰ ਸ਼ਾਹੀ ਦਾ ਪੁਤਲਾ ਪੰਜਾਬ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਉਲੀਕੀ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਜਿਆਣ ’ਚ ਲਗਾਇਆ ਗਿਆ ਜਨਤਕ ਸ਼ਿਕਾਇਤ ਨਿਵਾਰਨ ਕੈਂਪ ਮਗਨਰੇਗਾ ਅਧੀਨ ਟੀਚੇ ਪੂਰੇ ਨਾ ਕਰਨ ਵਾਲੇ ਕਰਮਚਾਰੀਆਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ - ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਪੀ.ਐਸ.ਪੀ.ਸੀ.ਐਲ ਵੱਲੋਂ ਵਿਲੱਖਣ ਪਹਿਲਕਦਮੀ; 35 ਕਿਲੋਵਾਟ ਸਮਰੱਥਾ ਦੇ ਸੱਤ ਸੋਲਰ ਰੁੱਖ ਲਗਾਏ ਬਰਸਾਤੀ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ 2.50 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ : ਪਰਨੀਤ ਸ਼ੇਰਗਿੱਲ ਨਸ਼ੇ ਦਾ ਖਾਤਮਾ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅਧਿਕਾਰੀ ਤੈਅ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ : ਵਧੀਕ ਡਿਪਟੀ ਕਮਿਸ਼ਨਰ ਐਲਨ ਚੰਡੀਗੜ੍ਹ ਨੇ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ

 

ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ

ਪਿੰਡਾਂ 'ਚ ਜੁੜਨ ਲੱਗੇ ਵੱਡੇ ਕਾਫ਼ਲੇ, ਲੋਕ 'ਆਪ' ਉਮੀਦਵਾਰ 'ਪੱਪੀ' ਦੇ ਹੱਕ 'ਚ ਫਤਵਾ ਦੇਣ ਲਈ ਤਿਆਰ

Saravjit Kaur Manuke, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਜਗਰਾਉਂ , 15 May 2024

ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਹਲਕੇ ਅੰਦਰ ਪੂਰੀ ਮਿਹਨਤ ਅਤੇ ਲਗਨ ਨਾਲ ਕਰਵਾਏ ਕੰਮਾਂ ਸਦਕਾ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਲੋਕ ਪੱਖੀ ਫੈਸਲਿਆਂ ਕਾਰਨ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਜਿਸ ਕਾਰਨ ਲੋਕ 'ਆਪ' ਦੀਆਂ ਨੁੱਕੜ ਮੀਟਿੰਗਾਂ ਵਿੱਚ ਵੀ ਕਾਫ਼ਲੇ ਬੰਨਕੇ ਪਹੁੰਚ ਰਹੇ ਹਨ ਅਤੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਕਹੇ ਅਨੁਸਾਰ 13-0 ਕਰਨ ਲਈ ਤਿਆਰ ਹਨ। 

ਇਹ ਵਿਸ਼ਵਾਸ਼ ਹੈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ। ਬੀਬੀ ਮਾਣੂੰਕੇ ਵੱਲੋਂ ਲੋਕ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ (ਪੱਪੀ) ਨੂੰ ਨਾਲ ਲੈ ਕੇ 20 ਅਪ੍ਰੈਲ ਤੋਂ ਗੁਰੂ ਘਰਾਂ ਵਿੱਚ ਮੱਥਾ ਟੇਕਣ ਉਪਰੰਤ ਸ਼ੁਰੂ ਕੀਤੀ ਚੋਣ ਮੁਹਿੰਮ ਦੌਰਾਨ ਇਲਾਕੇ ਦੇ ਪਿੰਡਾਂ ਅੱਬੂਪੁਰਾ, ਪਰਜੀਆਂ ਬਿਹਾਰੀਪੁਰ, ਕੰਨੀਆਂ, ਬਾਘੀਆਂ, ਬਹਾਦਰਕੇ, ਪੱਤੀ ਮੁਲਤਾਨੀ, ਗਿੱਦੜਵਿੰਡੀ, ਮਧੇਪੁਰ, ਬੋਦਲਵਾਲਾ, ਸਵੱਦੀ ਖੁਰਦ, ਰਾਮਗੜ੍ਹ ਭੁੱਲਰ, ਲੀਲਾਂ, ਜਨੇਤਪੁਰਾ, ਮਲਸ਼ੀਹਾਂ ਬਾਜਣ, ਸੋਢੀਵਾਲ, ਸ਼ੇਖਦੌਲਤ, ਫਤਹਿਗੜ੍ਹ ਸਿਵੀਆਂ, ਸਿੱਧਵਾਂ ਖੁਰਦ, ਸਿੱਧਵਾਂ ਕਲਾਂ, ਅਲੀਗੜ੍ਹ, ਪੋਨਾਂ, ਬਰਸਾਲ, ਬੁਜਰਗ, ਸੰਗਤਪੁਰਾ, ਰਸੂਲਪੁਰ (ਜੰਡੀ), ਚੀਮਨਾਂ, ਮਲਕ, ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ, ਗਾਲਿਬ ਰਣ ਸਿੰਘ, ਗਾਲਿਬ ਖੁਰਦ, ਗਾਲਿਬ ਕਲਾਂ, ਅਮਰਗੜ੍ਹ ਕਲੇਰ, ਗੁਰੂਸਰ ਕਾਉਂਕੇ, ਕਾਉਂਕੇ ਕਲਾਂ, ਕਾਉਂਕੇ ਖੋਸਾ, ਡਾਂਗੀਆਂ, ਰਸੂਲਪੁਰ (ਮੱਲ੍ਹਾ), ਕੋਠੇ ਰਾਹਲਾਂ, ਨਵਾਂ ਡੱਲਾ, ਡੱਲਾ, ਚਕਰ, ਹਠੂਰ, ਬੁਰਜ ਕੁਲਾਰਾ, ਲੱਖਾ, ਮਾਣੂੰਕੇ, ਦੇਹੜਕਾ ਆਦਿ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਨ ਤੋਂ ਇਲਾਵਾ ਸ਼ਹਿਰ ਜਗਰਾਉਂ ਵਿੱਚ ਡੋਰ ਟੂ ਡੋਰ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਨੇਰੀ ਲਿਆ ਦਿੱਤੀ ਹੈ। 

ਇਸ ਤੋਂ ਬਿਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਗਰਾਉਂ ਸ਼ਹਿਰ ਵਿੱਚ ਕੀਤੇ ਰੋਡ ਸ਼ੋਅ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ। ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਅਖਾੜਾ ਨਹਿਰ ਉਪਰ ਨਵੇਂ ਪੁਲ ਦੇ ਨਿਰਮਾਣ ਕਾਰਜ ਸ਼ੁਰੂ ਹੋ ਚੁੱਕੇ ਹਨ, ਪਿੰਡ ਗਿੱਦੜਵਿੰਡੀ ਵਿਖੇ ਨਵੇਂ 66 ਕੇਵੀ ਗਰਿੱਡ ਦਾ ਕੰਮ ਸ਼ੁਰੂ ਹੋਣ ਲੱਗਾ ਹੈ, ਜਗਰਾਉਂ ਦੇ ਕਮਲ ਚੌਂਕ ਤੇ ਪੁਰਾਣੀ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਬੀਬੀ ਮਾਣੂੰਕੇ ਵੱਲੋਂ ਲਗਭਗ ਪੌਣੇ ਗਿਆਰਾਂ ਕਰੋੜ ਦਾ ਪ੍ਰੋਜੈਕਟ ਪਾਸ ਕਰਵਾ ਦਿੱਤਾ ਹੈ, ਮਲਕ ਤੋਂ ਬੋਦਲਵਾਲਾ ਡਰੇਨ ਉਪਰ 1.82 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਾ ਦਿੱਤਾ ਗਿਆ ਹੈ, ਲਗਭਗ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਜਗਰਾਉਂ ਸ਼ਹਿਰ ਵਿੱਚ ਲਾਲਾ ਲਾਜਪਤ ਰਾਏ ਭਵਨ ਬਣਾ ਦਿੱਤਾ ਗਿਆ ਹੈ, 6 ਕਰੋੜ ਰੁਪਏ ਤੋਂ ਵੱਧ ਦੀ ਰਕਮ ਨਾਲ ਬੀਬੀ ਮਾਣੂੰਕੇ ਵੱਲੋਂ ਜਗਰਾਉਂ ਵਿਖੇ ਜੱਚਾ-ਬੱਚਾ ਹਸਪਤਾਲ ਬਣਾ ਦਿੱਤਾ ਗਿਆ ਹੈ, ਚਾਰ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਫ਼ ਐਮੀਨੈਂਸ ਤਿਆਰ ਹੋ ਰਿਹਾ ਹੈ, ਬਹੁਜਨ ਸਮਾਜ ਨੂੰ ਤੋਹਫ਼ਾ ਦੇਣ ਲਈ ਬੀਬੀ ਮਾਣੂੰਕੇ ਵੱਲੋਂ ਰਾਏਕੋਟ ਰੋਡ ਉਪਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਬੁੱਤ ਸਥਾਪਿਤ ਕਰਵਾ ਦਿੱਤਾ ਗਿਆ ਹੈ, ਗੁਰੂ ਗੋਬਿੰਦ ਸਿੰਘ ਮਾਰਗ, ਗਾਲਿਬ, ਕੋਕਰੀ ਰੋਡ ਤੋਂ ਇਲਾਵਾ ਲੱਖਾ ਤੋਂ ਵਾਇਆ ਹਠੂਰ, ਬੁਰਜ ਕੁਲਾਰਾ ਤੱਕ ਸੜਕਾਂ ਦੇ ਨਿਰਮਾਣ ਕਰਵਾ ਦਿੱਤੇ ਹਨ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਹਲਕਾ ਜਗਰਾਉਂ ਦੇ ਮੂੰਗੀ ਕਾਸ਼ਤਕਾਰ ਕਿਸਾਨਾਂ ਨੂੰ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਦੀ ਰਕਮ ਜਾਰੀ ਹੋ ਚੁੱਕੀ ਹੈ ਅਤੇ ਹੜਾਂ ਦੀ ਮਾਰ ਹੇਠ ਆਏ ਬੇਟ ਇਲਾਕੇ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਰਕਮ ਵੀ ਜਾਰੀ ਹੋ ਚੁੱਕੀ ਹੈ, ਮੰਡੀਆਂ ਵਿੱਚ ਨਵੇਂ ਫੜ ਬਣਾ ਦਿੱਤੇ ਗਏ ਹਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਸੰਭਾਲਣ ਲਈ ਤਿੰਨ ਨਵੇਂ ਸ਼ੈਡ ਬਣਾਏ ਜਾ ਰਹੇ ਹਨ। ਇਹਨਾਂ ਤੋਂ ਇਲਾਵਾ ਬੀਬੀ ਮਾਣੂੰਕੇ ਵੱਲੋਂ ਹਲਕੇ ਦੀ ਨੁਹਾਰ ਬਦਲਣ ਲਈ ਬਹੁਤ ਸਾਰੇ ਪ੍ਰੋਜੈਟਕ ਸ਼ੁਰੂ ਕੀਤੇ ਗਏ ਹਨ ਅਤੇ ਕਾਰਵਾਈ ਚੱਲ ਰਹੀ ਹੈ, ਜੋ ਆਉਂਦੇ ਸਮੇਂ ਵਿੱਚ ਲੋਕਾਂ ਸਾਹਮਣੇ ਆ ਜਾਣਗੇ। 

ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਫੈਸਲਿਆਂ ਅਤੇ ਉਹਨਾਂ ਵੱਲੋਂ ਹਲਕੇ ਅੰਦਰ ਜੀਅ-ਜ਼ਾਨ ਲਗਾਕੇ ਕੀਤੀ ਜਾ ਰਹੀ ਮਿਹਨਤ ਉਪਰ ਪੂਰਾ ਮਾਣ ਹੈ, ਕਿ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੀ ਜਿੱਤ ਲਈ ਵੱਡਾ ਫ਼ਤਵਾ ਦੇਣਗੇ ਅਤੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ 13-0 ਉਪਰ ਠੋਕ ਵਜਾਕੇ ਮੋਹਰਾਂ ਲਗਾਉਣਗੇ।

 

Tags: Saravjit Kaur Manuke , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD