Friday, 28 June 2024

 

 

ਖ਼ਾਸ ਖਬਰਾਂ ਡਾ. ਬਲਬੀਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਵਿਖੇ ਚੱਲ ਰਹੇ ਕਰੀਬ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਿਆ ਜਾਇਜ਼ਾ ਪੰਜਾਬ ਵਿੱਚ ਸਟੇਟ ਪੈਨਸ਼ਨ ਸਕੀਮ ਅਧੀਨ ਮ੍ਰਿਤਕ, ਐਨ.ਆਰ.ਆਈ., ਸਰਕਾਰੀ ਪੈਨਸ਼ਨਰਜ਼ ਆਦਿ ਲਾਭਪਾਤਰੀਆਂ ਤੋਂ 44.34 ਕਰੋੜ ਦੀ ਰਿਕਵਰੀ : ਡਾ. ਬਲਜੀਤ ਕੌਰ ਸ਼ੀਤਲ ਅੰਗੂਰਾਲ ਨੇ ਜਲੰਧਰ ਦੇ ਲੋਕਾਂ ਤੋਂ ਵਿਕਾਸ ਦਾ ਹੱਕ ਖੋਇਆ, ਉਹ ਇੱਕ ਗ਼ੱਦਾਰ ਹੈ : ਆਪ ਵੰਡਰਸ਼ੈੱਫ ਨੇ ਲਾਂਚ ਕੀਤਾ ਸ਼ੈੱਫ ਮੈਜ਼ਿਕ: ਆਲ-ਇਨ-ਵਨ ਕਿਚਨ ਰੋਬੋਟ ਸੰਸਦ ਦੇ ਬਾਹਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ, ਕਿਹਾ- ਇਹ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਹੈ ਜਲੰਧਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਸੈਂਕੜੇ ਕਾਂਗਰਸੀ-ਭਾਜਪਾ ਆਗੂ ਤੇ ਵਰਕਰ 'ਆਪ' 'ਚ ਹੋਏ ਸ਼ਾਮਲ ਐਮਪੀ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਨਵ-ਨਿਯੁਕਤ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਪੰਜਾਬ ਪੁਲਿਸ ਨੇ ਸੂਬੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਾਥੀਆਂ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ਕੀਤਾ ਨਾਕਾਮ; ਤਿੰਨ ਸ਼ੂਟਰ ਗ੍ਰਿਫ਼ਤਾਰ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰ ਕੇ ਇਸਦਾ ਦੋਸ਼ ਸਿੱਖਾਂ ’ਤੇ ਮੜ੍ਹਨ ਦੀ ਖ਼ਤਰਨਾਕ ਸਾਜ਼ਿਸ਼: ਅਕਾਲੀ ਦਲ ਵਰਕਿੰਗ ਕਮੇਟੀ ਜ਼ਿਲ੍ਹੇ ਅੰਦਰ 12 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ : ਨਵਜੋਤ ਪਾਲ ਸਿੰਘ ਰੰਧਾਵਾ ਅੰਬ ਖਾਓ ਗੁਠਲੀ ਉਗਾਓ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਪੀਈਸੀ ਭਾਈਚਾਰੇ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਸਹੁੰ ਚੁੱਕੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਅਬੋਹਰ ਪਟਵਾਰ ਖਾਨੇ ਦਾ ਅਚਾਨਕ ਦੌਰਾ ਖੰਨਾ ਪੁਲਿਸ ਨੇ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਨਸ਼ਿਆਂ ਨੂੰ ਮੁਕੰਮਲ ਤੌਰ ਉਤੇ ਠੱਲ੍ਹ ਪਾਉਣ ਲਈ ਹਰ ਜਿਲਾ ਵਾਸੀ ਸਹਿਯੋਗ ਦੇਵੇ - ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ - ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਇੱਕ ਹਫਤੇ ਵਿੱਚ ਅੱਜ ਦੂਜੇ ਸੁਵਿਧਾ ਕੈਂਪ ਵਿੱਚ 4 ਪਿੰਡਾਂ ਦੀਆਂ 54 ਦਰਖਾਸਤਾਂ ਤੇ ਹੋਈ ਕਾਰਵਾਈ ਪੀਐਸਪੀਸੀਐਲ ਦੇ ਸੂਰਜੀ ਊਰਜਾ ਦੀ ਵਰਤੋਂ ਵੱਲ ਵਧਦੇ ਕਦਮ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 2024- ਫਾਜ਼ਿਲਕਾ ਜ਼ਿਲ੍ਹੇ ਵਿਚ ਪੁੰਘਰੀ ਨਵੀਂ ਸੋਚ, 133 ਪਿੰਡਾਂ ਨੇ ਨਸ਼ੇ ਰੋਕਣ ਦਾ ਲਿਆ ਅਹਿਦ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 2024- ਮਿਸ਼ਨ ਨਿਸਚੈ

 

ਜ਼ਿਲ੍ਹਾ ਬਰਨਾਲਾ ‘ਚ 40 ਥਾਵਾਂ ਉੱਤੇ ਸਰਫੇਸ ਫੀਡਰ ਦਾ ਇਸਤਮਾਲ ਕਰਦਿਆਂ ਲਗਾਈ ਗਈ ਕਣਕ, ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਪਿੰਡ ਚੁੰਘਾ ਵਿਖੇ ਸਰਫੇਸ ਫੀਡਰ ਨਾਲ ਲੱਗੀ ਕਣਕ ਵਾਲੇ ਖੇਤਾਂ ਦਾ ਕੀਤਾ ਦੌਰਾ

PoonamDeep Kaur, DC Barnala, Deputy Commissioner Barnala, Barnala

Web Admin

Web Admin

5 Dariya News

ਚੁੰਘਾ (ਸਹਿਣਾ) , 18 Apr 2024

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਪਿੰਡ ਚੁੰਘਾ ਵਿਖੇ ਕਿਸਾਨ ਜਸਪ੍ਰੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਜਿੱਥੇ ਸਰਫੇਸ ਫੀਡਰ ਨਾਂ ਦੀ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੇ ਗਏ ਸਰਫੇਸ ਫੀਡਰ ਦੇ ਇਸਤਮਾਲ ਬਾਰੇ ਪੁੱਛਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਰਫੇਸ ਫੀਡਰ ਕਿਸਾਨਾਂ ਨੂੰ ਸਹਿਕਾਰਤਾ ਸਭਾਵਾਂ ਰਾਹੀਂ ਦਿੱਤੇ ਗਏ ਸਨ। ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਲਈ ਸਰਫੇਸ ਸੀਡਰ (ਮਲਚਿੰਗ) ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਨਾਲ 15 ਤੋਂ 20 ਏਕੜ ਪ੍ਰਤੀਦਿਨ ਰਕਬੇ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ। 

ਇਸ ਵਿਧੀ ਰਾਹੀਂ ਕਣਕ ਦਾ ਬੀਜ ਲਾਈਨਾਂ ਵਿੱਚ ਪਾਉਣ ਜਾਂ ਸਿੱਟੇ ਨਾਲ ਖਿਲਾਰਨ ਤੋਂ ਬਾਅਦ ਝੋਨੇ ਦੇ ਕਰਚਿਆਂ ਨੂੰ ਰੀਪਰ ਨਾਲ ਕੱਟ ਕੇ ਖਿਲਾਰ ਦਿੱਤਾ ਜਾਂਦਾ ਹੈ। ਬਿਜਾਈ ਤੋਂ ਤੁਰੰਤ ਬਾਅਦ ਪਾਣੀ ਲਗਾਇਆ ਜਾਂਦਾ ਹੈ। ਤਕਰੀਬਨ 10 ਦਿਨਾਂ ਬਾਅਦ ਕਣਕ ਦੇ ਬੂਟੇ ਦਿਖਾਈ ਦੇਣ ਲੱਗ ਜਾਂਦੇ ਹਨ। ਇਹ ਵਿਧੀ ਦਰਮਿਆਨੇ ਤੋਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਅਤੇ ਬਾਸਮਤੀ ਤੋਂ ਬਾਅਦ ਕਣਕ ਦੀ ਬਿਜਾਈ ਲਈ ਢੁੱਕਵੀਂ ਵਿਧੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ ਕਰੀਬ 125 ਏਕੜ ਰਕਬੇ ‘ਚ ਪ੍ਰਯੋਗ ਦੇ ਤੌਰ 'ਤੇ 40 ਥਾਵਾਂ ਉੱਤੇ ਸਰਫੇਸ ਫੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ ਗਈ ਸੀ। ਹੁਣ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਪ੍ਰਤੀ ਏਕੜ 24 ਕੁਇੰਟਲ ਕਣਕ ਦੇ ਝਾੜ ਦੀ ਆਸ ਰੱਖਦੇ ਹਨ।ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ 4 ਏਕੜ ਰਕਬੇ ‘ਚ ਸਰਫੇਸ ਫੀਡਰ ਦਾ ਪ੍ਰਯੋਗ ਕੀਤਾ। ਪ੍ਰਤੀ ਏਕੜ 300 ਤੋਂ 500 ਰੁਪਏ ਦਾ ਖਰਚਾ ਆਇਆ। 

ਉਨ੍ਹਾਂ ਦੱਸਿਆ ਕਿ ਝੋਨੇ ਦਾ ਝਾੜ ਲੈਣ ਤੋਂ ਤੁਰੰਤ ਬਾਅਦ ਸੁੱਕੇ ਖੇਤਾਂ ‘ਚ ਆਪਣੇ ਟਰੈਕਟਰ ਉੱਤੇ ਸਰਫੇਸ ਫੀਡਰ ਮਸ਼ੀਨ ਲਗਾ ਕੇ ਉਨ੍ਹਾਂ ਕਣਕ ਦੀ ਬਿਜਾਈ ਕੀਤੀ। ਝੋਨੇ ਦੇ ਕਰਚੇ ਵੱਢ ਕੇ ਉੱਤੇ ਪਾਉਣ ਨਾਲ ਜਿੱਥੇ ਖੇਤਾਂ ਨੂੰ ਘੱਟ ਪਾਣੀ ਲੱਗਿਆ ਉੱਤੇ ਨਾਲ ਹੀ ਖਾਦਾਂ ਦੀ ਵਰਤੋਂ ਵੀ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦਾ ਦਾਣਾ ਵੀ ਭਾਰੀ ਹੋਇਆ ਹੈ ਅਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਈ। 

ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਿਧੀ ਨਾਲ ਖਰਚਾ ਬਹੁਤ ਘੱਟ ਆਉਂਦਾ ਹੈ ਅਤੇ ਸਮੇਂ ਦੀ ਬੱਚਤ ਹੁੰਦੀ ਹੈ ਕਿਉਂਕਿ ਇਸ ਨਾਲ ਝੋਨੇ ਦੀ ਵਾਢੀ ਤੋਂ ਤੁਰੰਤ ਬਾਅਦ ਕਣਕ ਦੀ ਬਿਜਾਈ ਕੀਤੀ ਗਈ। ਮਲਚਿੰਗ ਵਿਧੀ ਨਾਲ ਬੀਜੀ ਹੋਈ ਕਣਕ ਵਿੱਚ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ। ਇਸ ਤਰ੍ਹਾਂ ਬੀਜੀ ਗਈ ਕਣਕ ਦੇ ਲਗਭਗ ਸਾਰੇ ਬੀਜ ਉੱਗੇ ਹਨ। ਖੇਤ ਵਿੱਚ ਪਰਾਲੀ ਹੋਣ ਕਾਰਨ ਜ਼ਮੀਨ ਦੀ ਨਮੀ ਬਰਕਰਾਰ ਰਹੀ ਜਿਸ ਕਰਕੇ ਬੀਜੀ ਕਣਕ ਨੂੰ ਘੱਟ ਪਾਣੀ ਦੀ ਜ਼ਰੂਰਤ ਪਈ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਸਰਫੇਸ ਫੀਡਰ ਕਿਸਾਨ ਵੀਰ ਸਹਿਕਾਰਤਾ  ਸਭਾਵਾਂ  ਰਾਹੀਂ ਲੈ ਸਕਦੇ ਹਨ ਅਤੇ ਇਹ ਕਿਸੇ ਵੀ ਆਮ ਟਰੈਕਟਰ ਨਾਲ ਜੋੜਕੇ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ । ਇਸ ਮੌਕੇ ਖੇਤੀਬਾੜੀ ਅਫ਼ਸਰ ਗੁਰਚਰਨ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨਵਜੀਤ ਸਿੰਘ, ਦੀਪਕ ਗਰਗ, ਸੁਖਪਾਲ, ਸੁਨੀਤਾ ਰਾਣੀ ਅਤੇ ਹੋਰ ਲੋਕ ਮੌਜੂਦ ਸਨ।

 

Tags: PoonamDeep Kaur , DC Barnala , Deputy Commissioner Barnala , Barnala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD