Friday, 05 July 2024

 

 

ਖ਼ਾਸ ਖਬਰਾਂ ਸੰਭਾਵਿਤ ਹੜ੍ਹਾਂ ਦੀ ਰੋਕਥਾਮ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਕੀਤੇ ਗਏ ਪ੍ਰਬੰਧਾਂ ਦਾ ਲਿਆ ਜਾਇਜ਼ਾ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ, ਐੱਨ. ਚੰਦ੍ਰਬਾਬੂ ਨਾਇਡੂ ਨੇ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੂੰ ਮਿਲਣ ਲਈ ਹੁਣ ਆਮ ਲੋਕਾਂ ਨੂੰ ਨਹੀਂ ਹੋਵੇਗੀ ਕੋਈ ਖੱਜਲ ਖੁਆਰੀ ਵਿਧਾਇਕ ਰਣਬੀਰ ਭੁੱਲਰ ਨੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਆਰਿਫ਼ ਕੇ ਵਿਖੇ ਲਗਾਏ ਸੁਵਿਧਾ ਕੈਂਪ ਵਿੱਚ ਕੀਤੀ ਸ਼ਮੂਲੀਅਤ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੀਪ ਨਗਰ ਵੈਲਫੇਅਰ ਸੁਸਾਇਟੀ ਨੂੰ ਸਮਾਜ ਭਲਾਈ ਕੰਮਾਂ ਲਈ ਦਿੱਤਾ 50 ਹਜ਼ਾਰ ਦੀ ਗ੍ਰਾਂਟ ਦਾ ਚੈੱਕ ਵਿਧਾਇਕ ਡਾ: ਗੁਪਤਾ ਨੇ ਅਧਿਕਾਰੀਆਂ ਨਾਲ ਵਾਰਡ ਨੰਬਰ 55 ਦਾ ਕੀਤਾ ਦੌਰਾ ਲੋਕ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਬੱਚੀਵਿੰਡ, ਅਜਨਾਲਾ, ਵੇਰਕਾ ਅਤੇ ਨਾਗ ਕਲਾਂ ਵਿਖੇ ਲਗਾਏ ਜਾਣਗੇ ਵਿਸ਼ੇਸ਼ ਕੈਂਪ- ਡਿਪਟੀ ਕਮਿਸ਼ਨਰ ਜਿਲ੍ਹਾ ਪ੍ਰਸਾਸ਼ਨ ਵਲੋਂ ਦਿੱਤੀ ਜਾ ਰਹੀ ਕੋਚਿੰਗ ਲੈ ਰਹੀ ਬਚੀ ਨੇ ਪਾਸ ਕੀਤੀ ਯੂ.ਪੀ.ਐਸ.ਸੀ. ਸਿਵਲ ਸੇਵਾ ਦੀ ਮੁਢਲੀ ਪ੍ਰੀਖਿਆ ਪਟਿਆਲਾ ਜ਼ਿਲ੍ਹੇ 'ਚ ਝੋਨੇ ਦੀ ਪਰਾਲੀ ਨੂੰ ਸਾੜਨ 'ਤੇ 100 ਫੀਸਦੀ ਰੋਕ ਲਾਉਣ ਲਈ ਬਦਲਵੇਂ ਪ੍ਰਬੰਧਾਂ ਲਈ ਤਜਵੀਜ਼ ਤਿਆਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ ਲੈਣ ਪੁੱਜੇ ਗੁਰਜੀਤ ਸਿੰਘ ਔਜਲਾ ਲੋਕਾਂ ਨੂੰ ਬੁਨਿਆਦੀ ਸਿਹਤ ਸੁਵਿਧਾਵਾਂ ਦੇਣ ’ਚ ਪੰਜਾਬ ਪੂਰੇ ਮੁਲਕ ’ਚੋਂ ਅੱਵਲ : ਬ੍ਰਮ ਸ਼ੰਕਰ ਜਿੰਪਾ EIC, PEC ਦੁਆਰਾ NITTTR, ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ 5 ਦਿਨਾਂ ਲੰਬੀ FDP ਇੱਕ ਸ਼ਾਨਦਾਰ ਨੋਟ 'ਤੇ ਸਮਾਪਤ ਹੋਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਨੌਟਿੰਘਮ ਟ੍ਰੇਂਟ ਯੂਨੀਵਰਸਿਟੀ (ਯੂ.ਕੇ.) ਨਾਲ ਸਹਿ-ਡਿਜ਼ਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਹੁਸ਼ਿਆਰਪੁਰ ਨੂੰ ਸਾਫ-ਸੁਥਰਾ ਬਣਾਉਣ ਲਈ ਆਮ ਜਨਤਾ ਦੀ ਹਿੱਸੇਦਾਰੀ ਵੀ ਜ਼ਰੂਰੀ : ਬ੍ਰਮ ਸ਼ੰਕਰ ਜਿੰਪਾ ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕ 2024 ਦੇ ਲਈ ਰਵਾਨਾ ਹੋਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕੀਤੀ ਆਂਧਰਾ ਪ੍ਰਦੇਸ਼ ਐੱਨ. ਚੰਦਰਬਾਬੂ ਨਾਇਡੂ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਵੇਕ ਅੱਪ ਲੁਧਿਆਣਾ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਬਰਸਾਤੀ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਲਗਾਏ ਗਏ ਇੱਕ ਲੱਖ ਬੂਟੇ, ਟ੍ਰੀ ਏ.ਟੀ.ਐਮ-3.0 ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਦਾ ਮਿਸ਼ਨ ਨਿਸਚੈ ਨਸ਼ਿਆਂ ਖਿਲਾਫ ਜਨ ਜਾਗਰੂਕਤਾ ਅਤੇ ਪੁਲਿਸ-ਪਬਲਿਕ ਸਾਂਝ ਦੀ ਮਿਸਾਲ ਬਣਨ ਲੱਗਿਆ ਪੰਜਾਬ ਸਰਕਾਰ ਨੇ ਹਰੇਕ ਵਰਗ ਦੀ ਭਲਾਈ ਲਈ ਕੀਤੇ ਵਿਕਾਸ ਕਾਰਜ - ਵਿਧਾਇਕ ਐਡਵੋਕੈਟ ਅਮਰਪਾਲ ਸਿੰਘ 'ਸਰਕਾਰ ਤੁਹਾਡੇ ਦੁਆਰ' ਤਹਿਤ ਪਿੰਡ ਸੇਖਾ ਵਿੱਚ ਕੈਂਪ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਲੋਕ ਮਸਲੇ ਮੌਕੇ 'ਤੇ ਕੀਤੇ ਹੱਲ ਆਪ ਦੀ ਸਰਕਾਰ ਆਪ ਦੇ ਦੁਆਰ- 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਲੱਗਦੇ ਕੈਂਪਾਂ ਦਾ ਲਾਭ ਲੈਣ ਲੋਕ - ਸ਼ੌਕਤ ਅਹਿਮਦ ਪਰੇ

 

ਸੁਨੀਲ ਜਾਖੜ ਦੇ ਬਿਆਨ 'ਤੇ 'ਆਪ' ਨੇ ਕਿਹਾ-ਭਾਜਪਾ ਆਗੂਆਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ, ਲੋਕਾਂ ਨੂੰ ਮੂਰਖ ਬਣਾਉਣ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ

ਜੇ ਸੁਨੀਲ ਜਾਖੜ ਨੂੰ ਪੰਜਾਬ ਦਾ ਇੰਨਾ ਹੀ ਫਿਕਰ ਹੈ ਤਾਂ ਕੇਂਦਰ ਸਰਕਾਰ ਨੇ ਐਨ.ਐਚ.ਐਮ ਫੰਡ, ਪੇਂਡੂ ਵਿਕਾਸ ਫੰਡ ਅਤੇ ਐਮਰਜੈਂਸੀ ਫੰਡ ਬੰਦ ਕਰਨ ਵੇਲੇ ਚੁੱਪ ਕਿਉਂ ਸੀ? - ਅਹਿਬਾਬ ਗਰੇਵਾਲ

Ahbaab Grewal, Ahbaab Singh Grewal, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਚੰਡੀਗੜ੍ਹ , 16 Nov 2023

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਸੁਨੀਲ ਜਾਖੜ ਅਤੇ ਭਾਜਪਾ ਨੇਤਾਵਾਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ। ਇਹ ਲੋਕ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ।  ਪਰ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੇ ਜਾਲ ਵਿੱਚ ਫਸਣ ਵਾਲੇ ਨਹੀਂ ਹਨ।

ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇੱਕ ਬਿਆਨ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਸਵਾਲ ਕੀਤਾ ਕਿ ਜੇਕਰ ਸੁਨੀਲ ਜਾਖੜ ਅਤੇ ਭਾਜਪਾ ਆਗੂ ਪੰਜਾਬ ਪ੍ਰਤੀ ਇੰਨੇ ਫਿਕਰਮੰਦ ਹਨ ਤਾਂ ਜਦੋਂ ਕੇਂਦਰ ਸਰਕਾਰ ਨੇ ਪੰਜਾਬ ਦੇ ਐਨ.ਐਚ.ਐਮ ਫੰਡ, ਪੇਂਡੂ ਵਿਕਾਸ ਫੰਡ ਅਤੇ ਐਮਰਜੈਂਸੀ ਫੰਡ ਰੋਕੇ ਤਾਂ ਉਹ ਚੁੱਪ ਕਿਉਂ ਰਹੇ?

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ 9000 ਕਰੋੜ ਰੁਪਏ ਦੇ ਕੇਂਦਰੀ ਫੰਡ ਰੋਕ ਲਏ ਹਨ, ਪਰ ਪੰਜਾਬ ਭਾਜਪਾ ਦੇ ਆਗੂਆਂ ਨੇ ਇਸ ਵਿਰੁੱਧ ਕੁਝ ਨਹੀਂ ਕਿਹਾ।  ਕੇਂਦਰ ਵਿੱਚ 9 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ ਪਰ ਅੱਜ ਤੱਕ ਕਿਸੇ ਵੀ ਭਾਜਪਾ ਆਗੂ ਨੇ ਮੋਦੀ ਸਰਕਾਰ ਤੋਂ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਿਉਂ ਨਹੀਂ ਕੀਤੀ?

ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਕ ਵਾਰ ਵੀ ਕੇਂਦਰ ਸਰਕਾਰ ਦੇ ਸਾਹਮਣੇ ਪੰਜਾਬ ਲਈ ਆਵਾਜ਼ ਨਹੀਂ ਉਠਾਈ। ਸਿਆਸਤ ਵਿੱਚ ਬਣੇ ਰਹਿਣ ਲਈ ਇਹ ਲੋਕ ਮਗਰਮੱਛ ਦੇ ਹੰਝੂ ਵਹਾਉਂਦੇ ਰਹਿੰਦੇ ਹਨ।ਗਰੇਵਾਲ ਨੇ ਕਿਹਾ ਕਿ ਜੇਕਰ ਸੁਨੀਲ ਜਾਖੜ ਨੂੰ ਸੱਚਮੁੱਚ ਹੀ ਪੰਜਾਬ ਦੀ ਚਿੰਤਾ ਹੈ ਤਾਂ ਉਹ ਪ੍ਰਧਾਨ ਮੰਤਰੀ ਮੋਦੀ ਤੋਂ ਪੰਜਾਬ ਦਾ ਬਕਾਇਆ ਪੈਸਾ ਤੁਰੰਤ ਜਾਰੀ ਕਰਨ ਅਤੇ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰਨ।

 

Tags: Ahbaab Grewal , Ahbaab Singh Grewal , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD