Tuesday, 02 July 2024

 

 

ਖ਼ਾਸ ਖਬਰਾਂ ਅੰਮ੍ਰਿਤਸਰ ਲੁੱਟ ਕੇਸ: ਪੀੜਤ ਦੇ ਡਰਾਈਵਰ ਦੀ ਧੀ, ਉਸਦੇ ਮੰਗੇਤਰ ਸਮੇਤ 7 ਗ੍ਰਿਫਤਾਰ; 41.40 ਲੱਖ ਰੁਪਏ ਦੀ ਨਕਦੀ, 800 ਗ੍ਰਾਮ ਸੋਨਾ ਕੀਤਾ ਬਰਾਮਦ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਜਿਲ੍ਹੇ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਬੈਠਕ ਮਾਨਸੂਨ ਤੋਂ ਪਹਿਲਾਂ ਹੜਾਂ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਐਸ.ਡੀ.ਐਮ ਨੂੰ ਬਰਸਾਤੀ ਨਦੀਆਂ ਤੇ ਖੱਡਾਂ ਦੇ ਦੌਰੇ ਕਰਨ ਦੇ ਆਦੇਸ਼ ਦਿੱਤੇ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਦੇ ਘਰ ਦੇ ਬਾਹਰ ਲਗਾਇਆ ਧਰਨਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਸੇਨੂ ਦੁੱਗਲ ਅਤੇ ਸਿਵਲ ਸਰਜਨ ਨੇ ਲਾਂਚ ਕੀਤੀ ਸਟਾਪ ਡਾਇਰੀਆ ਮੁਹਿੰਮ ਵਿਸ਼ਵ ਡਾਕਟਰ ਦਿਵਸ ਮੌਕੇ ਕਰਵਾਇਆ ਗਿਆ ਜਿਲ੍ਹਾ ਪੱਧਰੀ ਸਮਾਗਮ ਜ਼ਿਲ੍ਹੇ ’ਚ ਸਾਡਿਲ ਵੇਸਟ ਮੈਨੇਜਮੈਂਟ ਦਾ ਕੰਮ ਜਲਦ ਕਰਵਾਇਆ ਜਾਵੇ ਮੁਕੰਮਲ : ਕੋਮਲ ਮਿੱਤਲ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਜਲੰਧਰ 'ਚ ਨਸ਼ੇ ਖਿਲਾਫ ਕਾਰਵਾਈ ਦੀ ਕੀਤਾ ਮੰਗ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਵਿਕਾਸ ਕਾਰਜਾਂ ਦੀ ਪ੍ਰਗਤੀ ਦੇ ਜਾਇਜੇ ਲਈ ਬੈਠਕ 'ਆਪ' ਉਮੀਦਵਾਰ ਮੋਹਿੰਦਰ ਭਗਤ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ - ਹਰਚੰਦ ਸਿੰਘ ਬਰਸਟ ਐਲਪੀਯੂ ਲਾਅ ਸਕੂਲ ਭਾਰਤ ਵਿੱਚ 16ਵੇਂ ਸਥਾਨ 'ਤੇ ਹੈ, ਜਿੱਥੇ ਵਿਦਿਆਰਥੀ ਅਸਲ-ਸੰਸਾਰ ਕਾਨੂੰਨੀ ਚੁਣੌਤੀਆਂ ਨਾਲ ਵਿਹਾਰਕ ਸਿਖਲਾਈ ਪ੍ਰਾਪਤ ਕਰ ਸਕਦੇ ਹਨ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੂਰੂਆਤ ਦਸਤ ਰੋਕੂ ਮੁਹਿੰਮ ਤਹਿਤ ਆਸ਼ਾ ਵਰਕਰਾਂ ਵੱਲੋਂ ਘਰ ਘਰ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ ਅੰਤਰਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ਤੇ ਡਾਕਟਰਾਂ ਨੂੰ ਸਿਵਲ ਸਰਜਨ ਨੇ ਕੀਤਾ ਸਨਮਾਨਿਤ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਸਬ-ਤਹਿਸੀਲ ਚੋਹਲਾ ਸਾਹਿਬ ਅਤੇ ਤਹਿਸੀਲ ਤਰਨ ਤਾਰਨ ਨਾਲ ਸਬੰਧਿਤ ਮਾਲ ਵਿਭਾਗ ਦੇ ਲੰਬਿਤ ਪਏ ਕੰਮਾਂ ਦਾ ਜਾਇਜ਼ਾ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਜਲਾਲਾਬਾਦ ਵਿਖੇ ਲਗਾਇਆ ਗਿਆ ਲੋਕ ਸੁਵਿਧਾ ਕੈਂਪ ਸਿਹਤ ਵਿਭਾਗ ਵੱਲੋ ਦਸਤ ਰੋਕੂ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਚੱਲ ਰਹੇ ਪ੍ਰੋਜੈਕਟ ਜਲਦੀ ਹੋਣਗੇ ਪੂਰੇ : ਡਾ. ਬਲਜੀਤ ਕੌਰ ਦਸਤ ਰੋਗ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਨ ਬੱਚਿਆਂ ਦੇ ਮਾਪੇ : ਡਾਕਟਰ ਭਾਰਤ ਭੂਸ਼ਣ 'ਆਪ' ਨੇ ਭਾਜਪਾ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੁਰਲ ਦੇ ਜਬਰੀ ਵਸੂਲੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼ ਰਾਕੇਸ਼ ਯਾਦਵ ਨੂੰ ਭਾਵਭਿੰਨੀ ਸ਼ਰਧਾਂਜਲੀ

 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਜ਼ਰਾਈਲ-ਹਮਾਸ ਜੰਗ ਤੇ ਫਿਕਰਮੰਦੀ ਜਾਹਰ ਕਰਕੇ ਗੁਰੂ ਸਾਹਿਬਾਨ ਦੇ ਸਾਤੀ ਦੇ ਸੰਕਲਪ ਨੂੰ ਵਿਸਵ ਪੱਧਰ ਤੇ ਉਜਾਗਰ ਕੀਤਾ

ਦੁਨੀਆ ਦੇ ਵੱਡੇ ਦੇਸ਼ ਯੂ.ਐਨ.ਓ. ਰਾਹੀਂ ਇਜ਼ਰਾਈਲ-ਹਮਾਸ ਜੰਗ ਨੂੰ ਰੋਕਣ ਲਈ ਸਾਰਥਿਕ ਭੂਮਿਕਾ ਨਿਭਾਉਣ : ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ

Karnail Singh Peermohammad, All India Sikh Students Federation, AISSF, Karnail Singh Peer Mohammad

Web Admin

Web Admin

5 Dariya News

ਚੰਡੀਗੜ੍ਹ , 14 Oct 2023

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਜ਼ਰਾਈਲ-ਹਮਾਸ ਵਿਚਕਾਰ ਛਿੜੇ ਯੁੱਧ ਨੂੰ ਮਨੁੱਖਤਾ ਲਈ ਘੋਰ ਦੁਖਾਂਤਕ ਕਰਾਰ ਦਿੰਦਿਆਂ ਜੋ  ਚਿੰਤਾ ਜਤਾਈ ਹੈ ਉਹ ਬੇਹੱਦ ਸਲਾਘਾਯੋਗ ਸੋਚ ਦਾ ਪ੍ਰਗਟਾਵਾ ਹੈ ਇਹਨਾ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਜੇਕਰ  ਇਸ ਜੰਗ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਹਾਲਾਤ ਤੀਜੀ ਵਿਸ਼ਵ ਜੰਗ ਵੱਲ ਵੱਧ ਸਕਦੇ ਹਨ, ਜੋ ਮਨੁੱਖੀ ਸੱਭਿਅਤਾ ਲਈ ਬੇਹੱਦ ਮਾਰੂ ਸਾਬਤ ਹੋ ਸਕਦੀ ਹੈ।  

ਉਹਨਾਂ ਕਿਹਾ ਸਿੰਘ ਸਾਹਿਬ ਨੇ ਸਿੱਖ ਗੁਰੂ ਸਾਹਿਬਾਨ ਦੇ ਵਿਸਵ ਸਾਤੀ ਦੇ ਫਲਸਫੇ ਨੂੰ ਸਿੱਖੀ ਸਿਧਾਂਤਾ ਦੇ ਪਹਿਰੇਦਾਰ ਵਜੋ ਅੱਗੇ ਤੋਰਦਿਆ ਦੁਨੀਆ ਦਾ ਧਿਆਨ ਖਿੱਚਿਆ ਹੈ। ਸਿੰਘ ਸਾਹਿਬ ਦਾ ਇਹ ਬਿਆਨ ਬੇਹੱਦ ਅਹਿਮ ਹੈ ਜਦ ਇਜਰਾਇਲ ਵਰਗਾ ਮੁਲਕ ਫਲਸਤੀਨ ਦੇ ਇਲਾਕੇ ਗਾਜਾਪੱਟੀ ਨੂੰ ਦੁਨੀਆ ਦੇ ਨਕਸ਼ੇ ਤੋ ਮਿਟਾਉਣ ਲਈ ਤੁਲਿਆ ਬੈਠਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ  ਹਮਾਸ ਦੁਆਰਾ ਇਜ਼ਰਾਈਲ ਉੱਪਰ ਅਤੇ ਇਜ਼ਰਾਈਲ ਦੁਆਰਾ ਗਾਜਾ ਪੱਟੀ ਉੱਪਰ ਕੀਤੇ ਗਏ ਹਮਲਿਆਂ ਦੌਰਾਨ ਮਨੁੱਖਤਾ ਦੇ ਹੋਏ ਭਾਰੀ ਘਾਣ ਦੀ ਘੋਰ ਨਿੰਦਾ ਕਰਕੇ ਮਨੁੱਖਤਾ ਦੇ ਭਲੇ ਲਈ ਅਵਾਜ ਬੁਲੰਦ  ਕੀਤੀ ਹੈ । 

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਦਾ ਰਾਹ ਦਿਸੇਰਾ ਹੋਣ ਦੇ ਨਾਤੇ ਲੋਕਾਈ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਸੰਸਾਰ ਭਰ ਦੇ ਧਰਮ, ਦੇਸ਼, ਸਮਾਜ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਇਸ ਜੰਗ ਨੂੰ ਤੁਰੰਤ ਰੋਕਣ ਵਿਚ ਆਪਣਾ ਯੋਗਦਾਨ ਪਾਉਣ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨੱਈਆ ਜੀ ਦੁਆਰਾ ਜੰਗ ਦੇ ਮੈਦਾਨ ‘ਚ ਬਿਨਾਂ ਵਿਤਕਰੇ ਤੋਂ ਫੱਟੜ ਸਿਪਾਹੀਆਂ ਦੀ ਸਹਾਇਤਾ ਕਰਵਾ ਕੇ ‘ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ॥’ ਦੇ ਸਿਧਾਂਤ ਨੂੰ ਰੂਪਮਾਨ ਕੀਤਾ ਸੀ ਇਸੇ ਕਰਕੇ ਸਿੱਖ ਕੌਮ ਆਪਣੀ ਹਰ ਵੇਲੇ ਦੀ ਅਰਦਾਸ ਵਿੱਚ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਦਾ ਭਲਾ ਦਾ ਭਲਾ ਮੰਗਦੀ ਹੈ  । 

ਉਨ੍ਹਾਂ ਕਿਹਾ ਕਿ ਅੱਜ ਹਮਾਸ ਦੁਆਰਾ ਇਜ਼ਰਾਈਲ ‘ਤੇ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਔਰਤਾਂ ਦੀ ਘੋਰ ਬੇਪਤੀ ਅਤੇ ਗਾਜਾ-ਪੱਟੀ ‘ਤੇ ਇਜ਼ਰਾਈਲੀ ਹਮਲਿਆਂ ਦੌਰਾਨ ਹਜ਼ਾਰਾਂ ਲੋਕਾਂ ਦੇ ਕਤਲੇਆਮ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਗਾਜਾ ਪੱਟੀ ‘ਚ ਆਮ ਨਾਗਰਿਕਾਂ ਲਈ ਬਿਜਲੀ, ਪਾਣੀ ਅਤੇ ਖੁਰਾਕ ਸਪਲਾਈ ਬੰਦ ਕਰ ਦੇਣ ਕਾਰਨ ਆਮ ਲੋਕ ਭੁੱਖ ਤੇ ਪਿਆਸ ਨਾਲ ਤੜਫ ਰਹੇ ਹਨ। ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਕਰਦਿਆ  ਕਿਹਾ ਕਿ ਅਸੀਂ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ, ਇਸਲਾਮਿਕ ਮੁਲਕਾਂ ਅਤੇ ਏਸ਼ੀਆ ਦੇ ਵੱਡੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਰਾਹੀ ਪੱਤਰ ਲਿਖਕੇ ਇਸ ਜੰਗ ਨੂੰ ਤੁਰੰਤ ਰੋਕਣ ਲਈ ਵੀ ਨਿਵੇਕਲੀ ਪਹਿਲਕਦਮੀ ਕਰਨ ਤੇ ਹਰੇਕ ਦੇਸ ਦੇ ਦੂਤਾਵਾਸ ਨੂੰ ਸਿੱਖ ਵਫਦ ਵਿਸਵ  ਅਮਨ ਸਾਤੀ ਲਈ ਮੈਮੋਰੰਡਮ ਦੇਣ ਬਾਰੇ ਅੰਦੇਸ ਜਾਰੀ ਕਰਨ ।

ਤਾਕਿ ਇਸ ਤੋ  ਪਹਿਲਾਂ ਇਜ਼ਰਾਈਲ-ਹਮਾਸ ਜੰਗ ਦੇ ਹਾਲਾਤ ਤੀਜੇ ਵਿਸ਼ਵ ਯੁੱਧ ਵਿਚ ਬਦਲ ਜਾਣ, ਇਸ ਮਸਲੇ ‘ਤੇ ਨਿਆਂਪੂਰਨ ਤਰੀਕੇ ਨਾਲ ਯੂ.ਐਨ.ਓ. ਦੀ ਅਗਵਾਈ ਵਿਚ ਕੋਈ ਨਿਆਂਕਾਰੀ ਹੱਲ ਕੱਢਿਆ ਜਾਵੇ ਤਾਂ ਜੋ ਮਨੁੱਖਤਾ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।  ਵਿਸ਼ਵ ਭਰ ‘ਚ ਵੱਸਦੇ ਸਿੱਖ ਵੀ ਇਨ੍ਹਾਂ ਹਾਲਾਤਾਂ ਵਿਚ ਅਮਨ-ਸ਼ਾਂਤੀ ਦੇ ਦੂਤ ਬਣ ਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਨ। ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਲਸਾ ਏਡ ਸਮੇਤ ਸਮੂਹ ਸਿੱਖ ਜਥੇਬੰਦੀਆ ਨੂੰ ਵੀ ਅਪੀਲ ਕੀਤੀ ਕਿ ਉਹ ਫਲਸਤੀਨ ਅਤੇ ਇਜਰਾਇਲ ਦੇ ਆਮ ਨਾਗਰਿਕਾ ਲਈ ਜੋ ਵੀ ਕੁੱਝ ਸਹਾਇਤਾ ਸਹਿਯੋਗ ਕਰ ਸਕਦੇ ਹਨ ਕਰਨ ਵਿੱਚ ਦੇਰ ਨਾ ਕਰਨ ਕਿਉਕਿ ਦੋਹਾ ਦੇਸਾ ਚੋ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਸੁਰੱਖਿਆ ਲਈ ਇਧਰ ਉਧਰ ਭੱਜ ਰਹੇ ਹਨ ।

 

Tags: Karnail Singh Peermohammad , All India Sikh Students Federation , AISSF , Karnail Singh Peer Mohammad

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD