ਸ਼ੋਅ "ਨਯਨ- ਜੋ ਵੇਖੇ ਅਣਵੇਖਾ" ਦੇ ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ, ਰੀਟਾ ਤੇ ਪੋਂਪੀ ਦੇ ਹਮਲਿਆਂ ਤੋਂ ਬਚ ਗੁਰੂ ਜੀ ਨੇ ਨਯਨ ਤੇ ਦੇਵਾਂਸ਼ ਦੋਨਾਂ ਦੀ ਜਾਨ ਬਚਾ ਲਈ ਹੈ ਪਰ ਸ਼ੋਅ ਵਿੱਚ ਅਣਹੋਣੀ ਘਟਨਾ ਵਾਪਰਨ ਵਾਲੀ ਹੈ।
ਜਿਵੇਂ ਕਿ ਸਭ ਨੇ ਦੇਖਿਆ ਕਿ ਨਯਨ ਤੇ ਦੇਵਾਂਸ਼ ਹੁਣ ਖਤਰੇ ਤੋਂ ਬਾਹਰ ਹਨ ਪਰ ਹੈਰਾਨੀਜਨਕ ਮੋੜ ਜਿੱਥੇ ਡਾਕਟਰ ਸਭ ਦੇ ਸਾਹਮਣੇ ਖੁਲਾਸਾ ਕਰਦੇ ਹਨ ਕਿ ਦੇਵਾਂਸ਼ ਆਪਣੀ ਪਿਛਲੀ ਕੁਝ ਕੁ ਮਹੀਨਿਆਂ ਦੀ ਯਾਦਾਸ਼ਤ ਭੁੱਲ ਚੁੱਕਿਆ ਹੈ ਤੇ ਉਹ ਇਹ ਵੀ ਭੁੱਲ ਚੁੱਕਿਆ ਹੈ ਕਿ ਰੀਟਾ ਤੇ ਪੋਂਪੀ ਨੇ ਉਹਨਾਂ ਨੂੰ ਮਾਰਨ ਲਈ ਕੀ-ਕੀ ਕੀਤਾ।
ਨਯਨ ਦੇ ਲਈ ਹੁਣ ਰੀਟਾ ਦੀ ਸਚਾਈ ਸਾਹਮਣੇ ਲਿਆਉਣਾ ਮੁਸ਼ਕਿਲ ਜਾਪ ਰਿਹਾ ਹੈ। ਅੱਜ ਅਸੀਂ ਦੇਖਾਂਗੇ ਨਯਨ, ਦੇਵਾਂਸ਼ ਦੀ ਹਰ ਹਾਲਤ ਵਿੱਚ ਰੱਖਿਆ ਕਰਨ ਦਾ ਪ੍ਰਣ ਕਰਦੀ ਹੈ।
ਕਿਵੇਂ ਦੱਸੇਗੀ ਨਯਨ, ਦੇਵਾਂਸ਼ ਨੂੰ ਰੀਟਾ ਦੀ ਸੱਚਾਈ? ਕੀ ਨਯਨ ਕਰ ਪਾਵੇਗੀ ਦੇਵਾਂਸ਼ ਦੀ ਰੱਖਿਆ?
ਖੈਰ! ਸਾਰੇ ਜਵਾਬ ਤਾਂ ਹੀ ਮਿਲਣਗੇ ਜੇਕਰ ਤੁਸੀਂ ਅੱਜ ਦਾ ਨਯਨ- ਜੋ ਵੇਖੇ ਅਣਵੇਖਾ ਦਾ ਮਨਮੋਹਕ ਐਪੀਸੋਡ ਰਾਤ 8:30 ਵਜੇ ਸਿਰਫ ਜ਼ੀ ਪੰਜਾਬੀ 'ਤੇ ਦੇਖੋਗੇ।