ਜਦੋਂ ਦੀਆ ਨੂੰ ਪਤਾ ਲੱਗਦਾ ਹੈ ਕਿ ਅਰਜ ਨੂੰ ਕਿਡਨੈਪ ਕੀਤਾ ਗਿਆ ਹੈ, ਉਸਨੂੰ ਹਰ ਹਾਲਤ ਵਿੱਚ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਅਰਜ ਦੇ ਕਿਡਨੈਪ ਦਾ ਇਲਜ਼ਾਮ ਮਯੰਕ ਉੱਪਰ ਲੱਗਦਾ ਹੈ।ਦਰਸ਼ਕਾਂ ਨੇ ਦੇਖਿਆ ਕਿ ਸਮਾਇਰਾ ਹੀ ਪੈਸਿਆਂ ਦੇ ਲਾਲਚ ਵਿੱਚ ਕਿਡਨੈਪਰ ਦੀ ਮਦਦ ਕਰ ਰਹੀ ਹੈ ਤੇ ਉਸਨੂੰ ਸ਼ੱਕ ਦੇ ਅਧਾਰ 'ਤੇ ਪੁਲਿਸ ਪੁੱਛ-ਪੜਤਾਲ ਕਰਦੀ ਹੈ, ਪਰ ਉਹ ਖੁਦ ਨੂੰ ਬਚਾਉਣ ਦੇ ਲਈ ਸਾਰਾ ਇਲਜ਼ਾਮ ਅੰਗਦ ਉੱਪਰ ਲਗਾਉਂਦੀ ਹੈ।
ਦੂਸਰੇ ਪਾਸੇ ਦੀਆ ਪੁਲਿਸ ਦੀ ਮਦਦ ਨਾਲ ਕਿਡਨੈਪਰ ਦੇ ਠਿਕਾਣੇ ਤੱਕ ਪਹੁੰਚ ਜਾਂਦੀ ਹੈ ਤੇ ਉਹਨਾਂ ਦੇ ਖ਼ਿਲਾਫ਼ ਸਬੂਤ ਜੁਟਾਉਣ ਦੀ ਪੂਰੀ ਕੋਸ਼ਿਸ਼ ਕਰਦੀ ਹੈ।ਕੀ ਦੀਆ ਪਤਾ ਲਗਾ ਪਵੇਗੀ ਅਰਜ ਦੇ ਅਸਲੀ ਕਿਡਨੈਪਰ ਦਾ ਨਾਂ? ਕੀ ਦੀਆ ਨੂੰ ਸਮਾਇਰਾ ਦਾ ਸੱਚ ਪਤਾ ਲੱਗ ਜਾਵੇਗਾ? ਜੇਕਰ ਤੁਸੀਂ 'ਸਾਂਝਾ ਸੁਫ਼ਨਾ' ਦੇ ਅੱਜ ਦੇ ਐਪੀਸੋਡ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਤਾਂ ਅੱਜ ਸ਼ਾਮ 7:00 ਵਜੇ ਜ਼ੀ ਪੰਜਾਬੀ ਚੈਨਲ ਦੇਖਣਾ ਨਾ ਭੁੱਲੋ।