Monday, 01 July 2024

 

 

ਖ਼ਾਸ ਖਬਰਾਂ 'ਆਪ' ਨੇ ਭਾਜਪਾ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੁਰਲ ਦੇ ਜਬਰੀ ਵਸੂਲੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼ ਰਾਕੇਸ਼ ਯਾਦਵ ਨੂੰ ਭਾਵਭਿੰਨੀ ਸ਼ਰਧਾਂਜਲੀ 12 ਨਵੇਂ ਨਗਰ ਵਣ/ਵਾਟੀਕਾ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਅਮਨ ਅਰੋੜਾ ਨੇ ਸ਼ਰਾਬ ਦੀ ਆੜ ਵਿੱਚ ਜ਼ਹਿਰ ਵੇਚਣ ਵਾਲਿਆਂ ਕਾਰਨ ਜਾਨਾਂ ਗੁਆਉਣ ਵਾਲੇ 9 ਮ੍ਰਿਤਕਾਂ ਦੇ ਪਰਿਵਾਰਾਂ ਨੂੰ 45 ਲੱਖ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ ਲਾਲਜੀਤ ਸਿੰਘ ਭੁੱਲਰ ਵੱਲੋਂ ਜਨਤਕ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਵਾਉਣ ਅਤੇ ਸਰਕਾਰੀ ਇਮਾਰਤਾਂ ਦੀ ਸੁਚੱਜੀ ਸਾਂਭ-ਸੰਭਾਲ ਦੇ ਨਿਰਦੇਸ਼ ਪੰਜਾਬ 'ਚ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਫਫੜੇ ਭਾਈਕੇ ਵਿਖੇ ਵਿਸ਼ਾਲ ਗੁਰਮਤਿ ਸਮਾਗਮ ’ਚ 3200 ਬੱਚਿਆਂ ਨੇ ਕੀਤੀ ਸ਼ਮੂਲੀਅਤ ਯੂਥ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਭਰੋਸਾ ਪ੍ਰਗਟਾਇਆ Netflix ਦਾ ਵਾਇਲਡ ਵਾਇਲਡ ਪੰਜਾਬ ਚੰਡੀਗੜ੍ਹ ਵਿੱਚ ਹਲਚਲ ਮਚਾਉਣ ਆਇਆ ਹੈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਵਿਧਾਇਕ ਸਵਨਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸਹਿਰ ਦੇ ਸੀਵਰੇਜ਼ ਦੀ ਸਫਾਈ ਨੂੰ ਲੈ ਕੇ ਕੀਤੀ ਅਹਿਮ ਬੈਠਕ ਲਾਇਨਜ਼ ਕਲੱਬ ਖਰੜ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਜੀਤ ਸਿੰਘ ਔਜਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਣ ਉਲੰਪਿਕ ਲਈ ਤਿਆਰ ਕਰੇਗੀ ਉਤਮ ਖਿਡਾਰੀ

Guru Nanak Dev University Amritsar, Guru Nanak Dev University, Prof. Jaspal Singh Sandhu, GNDU, Amritsar

Web Admin

Web Admin

5 Dariya News

ਅੰਮ੍ਰਿਤਸਰ , 11 Apr 2023

ਹੁਣ  ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਉਲਪਿੰਕ ਵਿੱਚ ਖੇਡਣ ਵਾਲੇ ਉਤਮ ਅਤੇ ਵੱਖ -ਵੱਖ ਖੇਡਾਂ ਦੇ ਨਿਪੁੰਨ  ਖਿਡਾਰੀ ਪੈਦਾ ਕਰਕੇ  ਦੇਸ਼ ਨੂੰ ਦੇਵੇਗੀ  ਜੋ ਭਾਰਤ ਦਾ ਖੇਡਾਂ ਵਿੱਚ ਨਾਂ ਰੋਸ਼ਨ ਕਰਨ ਦਾ ਕੰਮ ਕਰਨਗੇ ।  ਇਸ ਦੇ ਲਈ ਬ੍ਰਿਗੇਡੀਅਰ ਸਪੋਰਟਸ, ਮਿਸ਼ਨ ਓਲੰਪਿਕ ਵਿੰਗ ਭਾਰਤੀ ਫੌਜ  ਨਾਲ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਡਾ ਜਸਪਾਲ ਸਿੰਘ ਸੰਧੂ ਦੀ ਮੌਜੂਦਗੀ ਵਿੱਚ ਅਗਾਮੀ ਓਲੰਪਿਕ ਵਿੱਚ ਦੇਸ਼ ਲਈ ਤਗਮੇ ਜਿੱਤਣ ਦੇ ਮੁੱਖ ਉਦੇਸ਼ ਨਾਲ ਇੱਕ ਅਹਿਮ ਸਮਝੌਤਾ ਸਿਰੇ ਚੜ੍ਹ ਗਿਆ ਹੈ । 

ਇਸ ਸਮਝੌਤੇ ਤਹਿਤ  ਲਗਾਤਾਰ ਇੱਕ ਹੀ ਮਿਸ਼ਨ ਤੇ ਦੋਵੇਂ ਧਿਰਾਂ ਆਪਸ ਵਿੱਚ ਤਾਲਮੇਲ ਬੈਠਾ ਕੇ ਕੰਮ ਕਰਦੀਆਂ ਰਹਿਣਗੀਆਂ।  ਇਸ ਸਮਝੌਤੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਬ੍ਰਿਗੇਡੀਅਰ ਦਿਨੇਸ਼ ਸ਼ਰਮਾ ਨੇ ਸਾਂਝੇ ਤੌਰ ਤੇ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿੱਚ ਦੇਸ਼ ਨੂੰ ਵਧੀਆ ਅਤੇ ਨਿਪੁੰਨ ਖਿਡਾਰੀ ਪੈਦਾ ਕਰਨ ਦੇ ਮਕਸਦ ਨਾਲ  ਇਹ ਸਮਝੌਤਾ ਕਰ ਰਹੇ ਹਨ । 

ਇਸ ਸਮਝੌਤੇ ਤਹਿਤ  ਉਹ ਖਿਡਾਰੀ ਤਿਆਰ ਕੀਤੇ  ਜਾਵੇਗਾ  ਜੋ ਦੇਸ਼ ਲਈ ਵੱਖ-ਵੱਖ ਖੇਡਾਂ ਵਿੱਚ ਤਗਮੇ ਲਿਆਉਣ ਦਾ ਕੰਮ ਕਰਨਗੇ ਅਤੇ ਦੇਸ਼ ਦਾ ਪੂਰੀ ਦੁਨੀਆਂ ਵਿੱਚ ਝੰਡਾ  ਉਚਾ ਕਰਨਗੇ ।ਦੋਵਾਂ ਧਿਰਾਂ ਵੱਲੋਂ ਇਸ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਹੈ ਇਸ ਸਮਝੌਤੇ ਨਾਲ ਓਲੰਪਿਕ ਵਿੱਚ ਭਾਰਤ ਦੀ  ਨਿਸ਼ਚਿਤ ਸਰਦਾਰੀ ਹੋਵੇਗੀ।

ਸਮਝੌਤੇ  ਤੋਂ ਪਹਿਲਾਂ ਬ੍ਰਿਗੇਡੀਅਰ ਦਿਨੇਸ਼ ਸ਼ਰਮਾ, ਕਰਨਲ ਅਮਨਪ੍ਰੀਤ ਸਿੰਘ ਗਿੱਲ, ਲੈਫਟੀਨੈਂਟ ਕਰਨਲ ਪੀ. ਵਿਨੋਦ ਕੁਮਾਰ ਅਤੇ ਕਰਨਲ ਵਿਕਰਮ ਜਾਮਵਾਲ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਨੇ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਇੱਥੋਂ ਉਤਮ ਪ੍ਰਬੰਧਾਂ  ਖਿਡਾਰੀਆਂ ਲਈ  ਉਪਲੱਬਧ ਕਰਵਾਈਆਂ ਗਈਆਂ ਲੋੜੀਂਦੀਆਂ ਉਤਮ ਸਹੂਲਤਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਵੱਲੋਂ ਯੂਨੀਵਰਸਿਟੀ ਵੱਲੋਂ ਸਮੇਂ ਸਮੇਂ  ਖੇਡਾਂ ਵਿੱਚ ਮਾਰੀਆਂ ਗੱਲਾਂ ਦਾ ਜਿਕਰ ਕਰਦਿਆਂ ਕਿਹਾ ਕਿ ਹੁਣ ਓਲੰਪਿਕ ਵਿੱਚ ਵੀ ਤਗਮੇ ਦਵਾਉਣ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਗੇ ਨਾਲੋਂ  ਵੀ ਜ਼ਿਆਦਾ ਰੋਲ ਅਦਾ ਕਰੇਗੀ ।  

ਇਸ ਮੌਕੇ ਬ੍ਰਿਗੇਡੀਅਰ ਦਿਨੇਸ਼ ਸ਼ਰਮਾ ਨੇ ਜੀਐਨਡੀਯੂ ਦੇ ਫੈਕਲਟੀ ਮੈਂਬਰਾਂ ਅਤੇ ਖੇਡ ਕੋਚਾਂ ਨਾਲ ਗੱਲਬਾਤ ਵੀ ਕੀਤੀ। ਵਾਈਸ-ਚਾਂਸਲਰ=ਪ੍ਰੋਫੈਸਰ ਸੰਧੂ  ਨੇ ਕਿਹਾ ਕਿ ਇਹ ਸਮਝੌਤਾ ਆਰਮੀ ਬੁਆਏਜ਼ ਸਪੋਰਟ ਕੰਪਨੀ ਦੇ 17 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਲੰਟੀਅਰ ਉੱਤਮ ਖਿਡਾਰੀਆਂ ਨੂੰ ਜੀਐਨਡੀਯੂ ਵਿੱਚ ਵਿੱਚ ਦਾਖਲਾ ਦਿਵਾਕੇ  ਵਿਦਅਕ ਤਰੱਕੀ ਵਿੱਚ ਸਹਾਇਤਾ ਕਰੇਗਾ।  

ਇਸ ਨਾਲ ਉਨ੍ਹਾਂ ਨੂੰ ਉਦੋਂ ਤੱਕ ਇੰਟਰ ਕਾਲਜੀਏਟ ਅਤੇ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਖੇਡਣ ਦਾ ਮੌਕਾ ਮਿਲੇਗਾ ਜਦੋਂ ਤੱਕ ਉਹ ਆਰਮੀ ਵਿੱਚ ਸਹੀ ਢੰਗ ਨਾਲ ਭਰਤੀ ਨਹੀਂ ਹੋ ਜਾਂਦੇ ਹਨ।  ਬ੍ਰਿਗੇਡੀਅਰ ਦਿਨੇਸ਼ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਪਾਇਲਟ ਪ੍ਰੋਜੈਕਟ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਲੰਬੇ ਸਮੇਂ ਤੱਕ ਚੱਲਣ ਵਾਲੀ ਤਾਲਮੇਲ ਸਥਾਪਤ ਕਰਨ ਲਈ ਕੰਮ ਕਰਨ ਲਈ ਵਚਨਬੱਧ ਹਾਂ।

ਡਾ: ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਿਦਆਰਥੀ ਭਲਾਈ ਨੇ ਕਿਹਾ ਕਿ ਇਸ ਭਾਈਵਾਲੀ ਤਹਿਤ, ਜੀਐਨਡੀਯੂ, ਦਾਖਲਾ ਫੀਸ, ਹੋਸਟਲ ਫੀਸ ਅਤੇ ਯੂਨੀਵਰਸਿਟੀ ਮੁਕਾਬਲਿਆਂ 'ਤੇ ਹੋਣ ਵਾਲੇ ਹੋਰ ਖਰਚਿਆਂ ਦੀ ਪਾਲਿਸੀ ਅਨੁਸਾਰ  ਖਰਚੇ ਕਰੇਗੀ ।  ਡਾ: ਕੰਵਰ ਮਨਦੀਪ ਸਿੰਘ, ਇੰਚਾਰਜ ਸਪੋਰਟਸ  ਅਤੇ  ਬ੍ਰਿਗੇਡੀਅਰ ਦਿਨੇਸ਼ ਸ਼ਰਮਾ ਨੇ  ਐਮ. ਓ. ਯੂ 'ਤੇ ਹਸਤਾਖਰ ਕੀਤੇ।  ਡਾ: ਕੇ. ਐਸ.  ਕਾਹਲੋਂ, ਰਜਿਸਟਰਾਰ ਨੇ ਭਾਰਤੀ ਫੌਜ ਦੇ ਡੈਲੀਗੇਟਾਂ ਦਾ ਧੰਨਵਾਦ ਕੀਤਾ।  ਡਾ: ਪਲਵਿੰਦਰ ਸਿੰਘ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਅਤੇ ਡਾ: ਅਮਨਦੀਪ ਸਿੰਘ, ਐਚ.ਓ.ਡੀ, ਸਰੀਰਕ ਸਿੱਖਿਆ ਵਿਭਾਗ ਵੀ ਇਸ ਮੌਕੇ ਹਾਜ਼ਰ ਸਨ।

 

Tags: Guru Nanak Dev University Amritsar , Guru Nanak Dev University , Prof. Jaspal Singh Sandhu , GNDU , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD