Monday, 01 July 2024

 

 

ਖ਼ਾਸ ਖਬਰਾਂ 'ਆਪ' ਨੇ ਭਾਜਪਾ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੁਰਲ ਦੇ ਜਬਰੀ ਵਸੂਲੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼ ਰਾਕੇਸ਼ ਯਾਦਵ ਨੂੰ ਭਾਵਭਿੰਨੀ ਸ਼ਰਧਾਂਜਲੀ 12 ਨਵੇਂ ਨਗਰ ਵਣ/ਵਾਟੀਕਾ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਅਮਨ ਅਰੋੜਾ ਨੇ ਸ਼ਰਾਬ ਦੀ ਆੜ ਵਿੱਚ ਜ਼ਹਿਰ ਵੇਚਣ ਵਾਲਿਆਂ ਕਾਰਨ ਜਾਨਾਂ ਗੁਆਉਣ ਵਾਲੇ 9 ਮ੍ਰਿਤਕਾਂ ਦੇ ਪਰਿਵਾਰਾਂ ਨੂੰ 45 ਲੱਖ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ ਲਾਲਜੀਤ ਸਿੰਘ ਭੁੱਲਰ ਵੱਲੋਂ ਜਨਤਕ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਵਾਉਣ ਅਤੇ ਸਰਕਾਰੀ ਇਮਾਰਤਾਂ ਦੀ ਸੁਚੱਜੀ ਸਾਂਭ-ਸੰਭਾਲ ਦੇ ਨਿਰਦੇਸ਼ ਪੰਜਾਬ 'ਚ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਫਫੜੇ ਭਾਈਕੇ ਵਿਖੇ ਵਿਸ਼ਾਲ ਗੁਰਮਤਿ ਸਮਾਗਮ ’ਚ 3200 ਬੱਚਿਆਂ ਨੇ ਕੀਤੀ ਸ਼ਮੂਲੀਅਤ ਯੂਥ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਭਰੋਸਾ ਪ੍ਰਗਟਾਇਆ Netflix ਦਾ ਵਾਇਲਡ ਵਾਇਲਡ ਪੰਜਾਬ ਚੰਡੀਗੜ੍ਹ ਵਿੱਚ ਹਲਚਲ ਮਚਾਉਣ ਆਇਆ ਹੈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਵਿਧਾਇਕ ਸਵਨਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸਹਿਰ ਦੇ ਸੀਵਰੇਜ਼ ਦੀ ਸਫਾਈ ਨੂੰ ਲੈ ਕੇ ਕੀਤੀ ਅਹਿਮ ਬੈਠਕ ਲਾਇਨਜ਼ ਕਲੱਬ ਖਰੜ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਜੀਤ ਸਿੰਘ ਔਜਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

 

ਸਿੱਖਿਆ ਹੀ ਸਮਾਜ ਦੇ ਵਿਕਾਸ ਲਈ ਸਭ ਤੋਂ ਵੱਡਾ ਹਥਿਆਰ : ਹਰਜੋਤ ਸਿੰਘ ਬੈਂਸ

ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵਾਈ-20 ਸਿਖਰ ਸੰਮੇਲਨ

Harjot Singh Bains, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Y20 Consultation Summit Amritsar, Guru Nanak Dev University Amritsar, Guru Nanak Dev University, Prof. Jaspal Singh Sandhu, GNDU, Amritsar

Web Admin

Web Admin

5 Dariya News

ਅੰਮ੍ਰਿਤਸਰ , 15 Mar 2023

ਪੰਜਾਬ ਦੇ ਸਿੱਖਿਆ ਮੰਤਰੀ, ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਦੀਆਂ ਤੋਂ ਨੌਜੁਆਨ ਹੀ ਵਿਕਾਸ ਦੀਆਂ ਪੈੜਾਂ ਪੌਂਦੇ ਆਏ ਹਨ। ਵਿਕਾਸ ਦੇ ਲਈ ਹੁਣ ਤਕ ਦਾ ਸਭ ਤੋਂ ਕਾਰਗਰ ਹਥਿਆਰ ਵਿਦਿਆ ਨੂੰ ਹੀ ਮੰਨਿਆ ਗਿਆ ਹੈ ਜਿਸ ਦੀ ਅੱਜ ਵਾਈ 20 ਸਿਖਰ ਸੰਮੇਲਨ ਹੋਰ ਵਿਿਗਆਨਕ ਸੋਚ ਨਾਲ ਜਾਗ ਲਗਾਏਗਾ ਜਿਸ ਦੇ ਆਉਣ ਵਾਲੇ ਸਮੇਂ ਵਿਚ ਚੰਗੇ ਨਤੀਜੇ ਮਿਲਣਗੇ।

ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਜੀ-20 ਦੇ ਅਧੀਨ ਵਾਈ 20 ਸਿਖਰ ਸੰਮੇਲਨ 'ਚ ਮੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ ਸਨ। ਇਸ ਸੰਮੇਲਨ ਵਿਚ 50 ਅੰਤਰਰਾਸ਼ਟਰੀ ਡੈਲੀਗੇਟ ਅਤੇ ਵੱਡੀ ਗਿਣਤੀ ਵਿਚ ਰਾਸ਼ਟਰੀ ਡੈਲੀਗੇਟ ਹਾਜ਼ਰ ਹੋਏ ਸਨ ਜਦੋਂਕਿ 21 ਪੈਨਲਿਸਟਾਂ ਨੇ ਮੁੱਖ ਥੀਮ ਕੰਮ ਦਾ ਭਵਿੱਖ: ਉਦਯੋਗ 4.0, ਨਵੀਨਤਾ, ਅਤੇ 21ਵੀਂ ਸਦੀ ਦੇ ਹੁਨਰ 'ਤੇ ਵੱਖ ਵੱਖ ਚਾਰ ਪੜਾਵਾਂ ਅਧੀਨ ਪੈਨਲ ਵਿਚਾਰ ਚਰਚਾ ਕੀਤੀ। ਇਸ ਸਾਰੇ ਸਿਖਰ ਸੰਮੇਲਨ ਨੂੰ ਵੱਖ ਸੋਸ਼ਲ ਮੀਡੀਆ 'ਤੇ ਵੀ ਨਾਲੋ-ਨਾਲ ਲਾਈਵ ਕੀਤਾ ਜਾ ਰਿਹਾ ਸੀ।

ਵੱਖ ਵੱਖ ਵਿਚਾਰ ਚਰਚਾ ਦੌਰਾਨ ਹਾਜ਼ਰ ਡੈਲ਼ੀਗੇਟ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਵੀ ਉਨ੍ਹਾਂ ਵੱਲੋਂ ਬਹੁਤ ਭਾਵਪੂਰਤ ਤਰੀਕੇ ਨਾਲ ਦਿੱਤੇ ਗਏ। ਪੈਨਲ ਚਰਚਾ ਸੈਸ਼ਨ ਵਿਚ ਜਿਥੇ ਨੌਜੁਆਨਾਂ ਦੇ ਭਵਿੱਖ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਗਈ ਉਥੇ ਜੀ.ਐਮ ਫਸਲਾਂ, ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣਾ, ਮਿੱਟੀ ਦੀ ਸੰਭਾਲ ਅਤੇ ਸੁਰੱਖਿਆ ਆਦਿ ਮੁੱਦਿਆਂ 'ਤੇ ਨਿੱਠ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਗੱਲ ਦਾ ਹੋਕਾ ਵੀ ਦਿੱਤਾ ਗਿਆ ਕਿ ਇਨ੍ਹਾਂ ਸਾਰੀਆਂ ਚੀਜਾਂ ਨੂੰ ਬਚਾਉਣ ਦੇ ਲਈ ਵਿਿਗਆਨਕ ਤਕਨੀਕਾਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ।  

ਇਸ ਤੋਂ ਪਹਿਲਾਂ ਸ. ਬੈਂਸ ਅਤੇ ਮਹਿਮਾਨਾਂ ਦਾ ਇਥੇ ਪੁੱਜਣ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀਆਂ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਉਂਦਿਆਂ ਅੱਜ ਦੇ ਸਿਖਰ ਸੰਮੇਲਨ ਦੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸਿਖਰ ਸੰਮੇਲਨ ਕੱਲ੍ਹ ਦੇ ਭਵਿੱਖ ਦੀ ਨੀਂਹ ਰੱਖਣ ਵਿਚ ਮਦਦ ਕਰੇਗਾ। 

ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਵਾਸਤੇ ਅੱਜ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਨੌਜੁਆਨਾਂ ਦੇ ਵਿਸ਼ੇ 'ਤੇ ਸੰਮੇਲਨ ਦੀ ਅਗਵਾਈ ਪੰਜਾਬ ਸਰਕਾਰ ਦੇ ਸਭ ਤੋਂ ਨੌਜੁਆਨ ਮੰਤਰੀ ਸ. ਹਰਜੋਤ ਸਿੰਘ ਬੈਂਸ ਕਰ ਰਹੇ ਹਨ ਜਿਨ੍ਹਾਂ ਦੀ ਸੋਚ ਬਹੁਤ ਦੂਰ ਅੰਦੇਸ਼ੀ ਵਾਲੀ ਹੈ ਅਤੇ ਉਹ ਪੰਜਾਬ ਦੇ ਸਿੱਖਿਆ ਖੇਤਰ ਵਿਚ ਕ੍ਰਾਂਤੀਕਾਰੀ ਕੰਮ ਕਰ ਰਹੇ ਹਨ। 

ਇਸ ਸਮੇਂ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਡੀਨ ਵਿਦਿਆਰਥੀ ਭਲਾਈ, ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਉਨ੍ਹਾਂ ਨੂੰ ਪੰਜਾਬ ਦੇ ਸਭਿਆਚਾਰ ਦੀ ਪ੍ਰਤੀਕ ਫੁਲਕਾਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੀ ਵਿਰਾਸਤ ਨੂੰ ਦਰਸਾਉਂਦੀ ਕੌਫੀ ਟੇਬਲ ਬੁਕ ਦੇ ਕੇ ਸਨਮਾਨਿਤ ਵੀ ਕੀਤਾ।

ਸ. ਹਰਜੋਤ ਸਿੰਘ ਨੇ ਆਪਣਾ ਸੰਬੋਧਨ ਜਾਰੀ ਰਖਦਿਆਂ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਚੇਰੀ ਸਿੱਖਿਆ ਦੇ ਖੇਤਰ ਵਿਚ ਮਾਰੀਆਂ ਗਈਆਂ ਮੱਲ੍ਹਾਂ ਦਾ ਸਿਹਰਾ ਯੂਨੀਵਰਸਿਟੀ ਪ੍ਰਸ਼ਾਸਨ, ਭਾਈਚਾਰੇ ਅਤੇ ਖਾਸ ਕਰਕੇ ਵਿਦਿਆਰਥੀਆਂ ਸਿਰ ਸਜਾਇਆ ਉਥੇ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਸੰਮੇਲਨ ਵੀ ਵਿਦਿਆਰਥੀਆਂ ਵਿਚ ਗਿਆਨ ਵਿਿਗਆਨ ਦੀ ਨਵੀਂ ਚਿਣਗ ਪੈਦਾ ਕਰੇਗਾ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਹ ਗੱਲ ਭਲੀਭਾਤ ਸਮਝ ਆ ਗਈ ਹੈ ਕਿ ਸਿੱਖਿਆ ਹੀ ਤਰੱਕੀ ਦੇ ਰਾਹ ਖੋਲਦੀ ਹੈ ਅਤੇ ਹਮੇਸ਼ਾ ਹੀ ਨੌਜਵਾਨਾਂ ਨੇ ਹੀ ਦੁਨੀਆਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ। ਅੰਮ੍ਰਿਤਸਰ ' ਚ   ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋ ਰਿਹਾ ਯੂਥ -20 ਸਿਖਰ ਸੰਮੇਲਨ ਜਿੱਥੇ ਪੂਰੀਆਂ ਦੁਨੀਆਂ ਨੂੰ ਨਵੀਂ ਦਿਸ਼ਾ ਦੇਵੇਗਾ ਉੱਥੇ ਨੌਜਵਾਨਾਂ ਨੂੰ  ਵੀ ਇਸ ਕੌਮਾਂਤਰੀ ਮੰਚ ਤੋਂ ਬਹੁਤ ਆਸਾਂ ਹਨ। 

ਉਨ੍ਹਾਂ ਕਿਹਾ ਯੂਥ-20 ਵਿੱਚ ਹਿੱਸਾ ਲੈ ਰਹੇ ਸਾਰੇ ਦੇਸ਼ਾਂ ਦੇ ਨੌਜਵਾਨਾਂ ਜੇ ਸਿਰ ਜੋੜ ਕੇ  ਪੂਰੀ ਦੁਨੀਆਂ ਵਿੱਚ ਬਦਲਾਅ ਲਿਆਉਣ ਲਈ ਭਵਿੱਖ ਵਿੱਚ ਵੀ ਇੰਝ ਹੀ ਇੱਕ ਦੂਜੇ ਨਾਲ ਜੁੜੇ ਰਹਿਣਗੇ ਤਾਂ ਕੋਈ ਕਾਰਨ ਅਜਿਹਾ ਨਹੀਂ ਬਣੇਗਾ ਜੋ ਨੌਜਵਾਨਾਂ ਦੇ ਰਾਹ ਦਾ ਅੜਿਕਾ ਬਣੇ।ਉਨ੍ਹਾਂ ਇਸ ਸਮੇਂ ਆਪਣੇ ਵਿਦਿਆਰਥੀ ਜੀਵਨ ਅਤੇ ਵੱਖ ਵੱਖ ਦੇਸ਼ਾਂ ਦੇ ਵੱਡੇ ਸਿੱਖਿਆ ਅਦਾਰਿਆਂ ਵਿਚ ਕੀਤੇ ਦੌਰਿਆਂ ਦੇ ਹਵਾਲਿਆਂ ਦੇ ਨਾਲ ਕਿਹਾ ਕਿ ਇਸ ਸਮੇਂ  ਭਾਰਤ ਦੇ ਨੌਜਵਾਨ ਪੂਰੀ ਦੁਨੀਆਂ ਵਿੱਚ ਕਾਰਜਸ਼ੀਲ ਹਨ ਅਤੇ ਆਪਣੇ ਅਗਾਂਹ ਵਧੂ ਵਿਚਾਰਾਂ ਦੀ ਬਦੌਲਤ ਭਾਰਤ ਦਾ ਨਾਂ ਰੋਸ਼ਨ ਕਰ ਰਹੇ ਹਨ ।  

ਵਾਈ-20 ਸਿਰਫ ਕਹਿਣ ਲਈ  ਹੀ ਨਹੀਂ ਸਗੋਂ  ਸਾਰੇ ਨੌਜਵਾਨਾਂ ਦੀ ਗੱਲ ਸੁਣਨ ਦਾ ਵੀ ਇੱਕ ਬੇਹਤਰੀਨ ਮੰਚ ਹੈ ਜਿੱਥੇ ਭਾਰਤੀ ਨੌਜਵਾਨਾਂ ਨੂੰ ਆਪਣੇ ਵਿਚਾਰ ਖੁਲ੍ਹ ਕੇ ਰੱਖਣੇ ਚਾਹੀਦੇ ਹਨ।  ਇਹ ਕੌਮਾਂਤਰੀ ਮੰਚ ਨੌਜਵਾਨਾਂ ਨੂੰ ਉਸਾਰੂ ਅਤੇ ਨੀਤੀਗਤ ਸੋਚ ਮੁਹੱਈਆ ਕਰਵਾਉਂਦਾ ਹੈ ਜਿਸ ਦਾ ਪੂਰੀ ਦੁਨੀਆਂ ਦੇ ਨੌਜਵਾਨਾਂ ਨੂੰ ਲਾਭ ਮਿਲੇਗਾ ਬਸ ਇਸ ਦੇ  ਲਈ ਨੌਜਵਾਨਾਂ ਨੂੰ ਤਿਆਰ ਕਰਨ ਦੀ ਲੋੜ ਹੈ ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰਯੋਗ ਵਜੋਂ ਵਪਾਰਕ ਹੁਨਰ ਸਿੱਖਣ ਦੀ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਨੂੰ ਵਿੱਤ, ਲੇਖਾ, ਵਪਾਰ ਆਦਿ ਨਾਲ ਸਬੰਧਤ ਕੋਰਸ ਸਿਖਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ 2000 ਰੁਪਏ ਦੀ ਗ੍ਰਾਂਟ ਪ੍ਰਦਾਨ ਕਰਨ ਦਾ ਫੈਸਲਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਹਾਰਕ ਵਪਾਰਕ ਹੁਨਰ ਸਿੱਖਣ ਲਈ ਹਰੇਕ ਵਿਦਿਆਰਥੀ ਨੂੰ ਵਿਅਕਤੀਗਤ ਤੌਰ 'ਤੇ ਜਾਂ ਵੱਧ ਤੋਂ ਵੱਧ ਅੱਠ ਵਿਦਿਆਰਥੀਆਂ ਦੇ ਸਮੂਹ ਨੂੰ ਇਸ ਵਿਚ ਸ਼ਾਮਿਲ ਕੀਤਾ ਜਾਵੇਗਾ।ਇਸ ਦੌਰਾਨ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੈਨਲਿਸਟਾਂ ਨੂੰ ਸਨਮਾਨਿਤ ਕਰਦਿਆਂ ਇਸ ਵਾਈ-20 ਸੰਮੇਲਨ ਦੀ ਸਫਲਤਾ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸੰਮੇਲਨ ਨੌਜੁਆਨਾਂ ਦੇ ਲਈ ਆਉਣ ਵਾਲੇ ਸਮੇਂ ਵਿਚ ਕਾਫੀ ਲਾਭਦਾਇਕ ਸਾਬਤ ਹੋਵੇਗਾ।

ਇਸ ਦੌਰਾਨ ਹੋਏ ਸੈਸ਼ਨਾਂ ਵਿਚ ਵੱਖ ਵੱਖ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਵਿਦਵਾਨਾਂ ਨੇ ਪੈਨਲਿਸਟ ਵਜੋਂ ਸ਼ਿਰਕਤ ਕਰਦਿਆਂ ਐਗਰੀਟੇਕ ਅਤੇ ਖੁਰਾਕ ਸੁਰੱਖਿਆ 'ਤੇ ਕੇਂਦਰਤ ਹੁੰਦਿਆਂ ਭਾਰਤੀ ਮੱਕੀ ਖੋਜ ਸੰਸਥਾਨ, ਲੁਧਿਆਣਾ ਤੋਂ ਡਾ. ਆਲਾ ਸਿੰਘ ਨੇ ਪੈਨਲ ਦੇ ਬਾਕੀ ਮੈਂਬਰਾਂ ਨਾਲ ਰਸਮੀ ਤੌਰ 'ਤੇ ਜਾਣ-ਪਛਾਣ ਕਰਾਈ ਅਤੇ ਕਿਹਾ ਕਿ ਅਸੀਂ ਕੁਦਰਤੀ ਸਰੋਤਾਂ ਦੇ ਸਹਿਜ ਸਬੰਧਾਂ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਤਾਂ ਕਿ ਸਮਕਾਲੀ ਮੁੱਦਿਆਂ 'ਤੇ ਕਾਬੂ ਪਾਉਣ ਲਈ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾ ਸਕੇ।

ਦੂਜੇ ਸੈਸ਼ਨ ਦਾ ਉਪਥੀਮ ਗਲੋਬਲ ਅਨਿਸ਼ਚਿਤਤਾ ਅਤੇ ਨੌਕਰੀਆਂ 'ਤੇ ਕੇਂਦ੍ਰਿਤ ਸੀ, ਇਸ ਸੈਸ਼ਨ ਲਈ ਉੱਘੇ ਪੈਨਲਿਸਟ ਜੈਵਸਕੀਲਾ ਯੂਨੀਵਰਸਿਟੀ, ਫਿਨਲੈਂਡ ਤੋਂ ਡਾ. ਸ਼ਬ ਹੁੰਦਲ; ਸ਼੍ਰੀ ਭਵਨੀਤ ਸਿੰਘ ਭੱਲਾ, ਐਡਵੋਕੇਟ ਅਭਿਸ਼ੇਕ ਬਾਂਸਲ; ਦੱਖਣੀ ਅਫ਼ਰੀਕਾ ਤੋਂ ਸ੍ਰੀਮਤੀ ਥਾਬੀਸੋ ਸਿੰਡੀਸਵਾ ਮਚੁਨੂ ਜੋ ਕਿ ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸ ਵਿੱਚ ਪੜ੍ਹ ਰਹੀ ਹੈ ਨੇ ਇਸ ਵਿਚ ਸ਼ਿਰਕਤ ਕੀਤੀ। 

ਸੈਸ਼ਨ ਦਾ ਸੰਚਾਲਨ ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ, ਨਵੀਂ ਦਿੱਲੀ ਤੋਂ ਡਾ ਸ਼ਿਖਾ ਨੇ ਕੀਤਾ।ਵਿਦਿਆਰਥੀਆਂ ਵੱਲੋਂ ਕੀਤੇ ਸੁਆਲਾਂ ਦੇ ਜੁਆਬ ਵਿਚ ਵਿੱਚ ਡਾ. ਭੱਲਾ ਨੇ ਕਿਹਾ ਕਿ ਅਸੀਂ ਨੌਕਰੀ ਲੱਭਣ ਵਾਲੇ ਕਿਉਂ ਹਾਂ, ਸਾਨੂੰ ਨੌਕਰੀ ਪੈਦਾ ਕਰਨ ਵਾਲੇ ਹੋਣਾ ਚਾਹੀਦਾ ਹੈ। ਇੱਕ ਵਿਦਿਆਰਥੀ ਵੱਲੋਂ ਨੌਕਰੀ ਦੇ ਮੌਕਿਆਂ 'ਤੇ ਵਧਦੀ ਆਬਾਦੀ ਦੇ ਪ੍ਰਭਾਵ ਬਾਰੇ ਪੁੱਛੇ ਗਏ ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਡਾ. ਹੁੰਦਲ ਨੇ ਜ਼ੋਰ ਦੇ ਕੇ ਕਿਹਾ ਕਿ ਵਧਦੀ ਆਬਾਦੀ ਕੋਈ ਸਮੱਸਿਆ ਨਹੀਂ ਹੈ, ਸਗੋਂ ਇਸ ਨਾਲ ਨਵੀਂ ਪ੍ਰਤਿਭਾ ਪੈਦਾ ਹੋਣ ਦੀ ਸੰਭਾਵਨਾ ਵੀ ਵਧਦੀ ਹੈ ਜੋ ਕਿ ਨਵੇਂ ਮੌਕੇ ਪੈਦਾ ਕਰਦੀ ਹੈ। 

ਉਨਾਂਹ ਇਹ ਵੀ ਕਿਹਾ ਕਿ ਆਬਾਦੀ ਦਾ ਪਰਵਾਸ ਆਪਣੇ ਆਪ ਹੀ ਸੰਤੁਲਨ ਬਣਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਦੇਸ਼ ਹਨ ਜਿੱਥੇ ਆਬਾਦੀ ਦਾ ਵਾਧਾ ਨਹੀਂ ਹੈ ਅਤੇ ਉਹ ਆਪਣੇ ਦੇਸ਼ਾਂ ਵਿੱਚ ਕੰਮ ਕਰਨ ਲਈ ਕਾਮੇ ਲੱਭ ਰਹੇ ਹਨ।ਨੈਨੋ ਟੈਕਨਾਲੋਜੀ, ਪਦਾਰਥ ਵਿਿਗਆਨ ਵਿੱਚ ਖੋਜ ਵਿਸ਼ੇ 'ਤੇ ਤੀਜੇ ਸੈਸ਼ਨ ਦਾ ਸੰਚਾਲਨ ਇੰਸਟੀਚਿਊਟ ਡੇਸ ਨੈਨੋਸਾਇੰਸ ਡੀ ਪੈਰਿਸ ਤੋਂ ਡਾ. ਤਨਬੀਰ ਕੌਰ ਦੁਆਰਾ ਕੀਤਾ ਗਿਆ ਅਤੇ ਇਸ ਸੈਸ਼ਨ ਦੌਰਾਨ ਆਕਸਫੋਰਡ ਬਰੁਕਸ ਯੂਨੀਵਰਸਿਟੀ ਤੋਂ ਉੱਘੇ ਪੈਨਲਿਸਟ ਡਾ. ਅਮਨਪ੍ਰੀਤ ਕੌਰ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਬੰਬੇ, ਮੁੰਬਈ ਤੋਂ ਡਾ. ਕਵੀ ਆਰੀਆ; ਡਾ. ਮਨੀ ਮਧੁਕਰ; ਬੈਲਜੀਅਮ ਤੋਂ ਸ੍ਰੀ ਮਾਜਿਦ ਬਸ਼ੀਰ ਇਸ ਮੌਕੇ ਪੈਨਲਿਸਟ ਚਰਚਾ ਵਿਚ ਹਾਜ਼ਰ ਸਨ।

ਚੌਥੇ ਸੈਸ਼ਨ ਵਿਚ ਆਸਟ੍ਰੇਲੀਆ ਤੋਂ ਡਾ. ਬਿਕਰਮਜੀਤ ਸਿੰਘ ਸੇਖੋਂ, ਜਾਪਾਨ ਤੋਂ ਡਾ. ਅਨੁਪਮ ਖਜੂਰੀਆ, ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ, ਨਵੀਂ ਦਿੱਲੀ ਤੋਂ ਸ੍ਰੀ ਰਜਨੀਸ਼ ਸਰੀਨ, ਸ੍ਰੀ ਹਰਕਰਨ ਬੋਪਾਰਾਏ ਤੋਂ ਇਲਾਵਾ ਹੋਰ ਪ੍ਰਸਿੱਧ ਵਿਦਵਾਨ ਪੈਨਲਿਸਟਾਂ ਨੇ ਚੌਥੇ ਸੈਸ਼ਨ ਵਿਚ ਹਿੱਸਾ ਲਿਆ।

 

Tags: Harjot Singh Bains , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Y20 Consultation Summit Amritsar , Guru Nanak Dev University Amritsar , Guru Nanak Dev University , Prof. Jaspal Singh Sandhu , GNDU , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD