Monday, 01 July 2024

 

 

ਖ਼ਾਸ ਖਬਰਾਂ 'ਆਪ' ਨੇ ਭਾਜਪਾ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੁਰਲ ਦੇ ਜਬਰੀ ਵਸੂਲੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼ ਰਾਕੇਸ਼ ਯਾਦਵ ਨੂੰ ਭਾਵਭਿੰਨੀ ਸ਼ਰਧਾਂਜਲੀ 12 ਨਵੇਂ ਨਗਰ ਵਣ/ਵਾਟੀਕਾ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਅਮਨ ਅਰੋੜਾ ਨੇ ਸ਼ਰਾਬ ਦੀ ਆੜ ਵਿੱਚ ਜ਼ਹਿਰ ਵੇਚਣ ਵਾਲਿਆਂ ਕਾਰਨ ਜਾਨਾਂ ਗੁਆਉਣ ਵਾਲੇ 9 ਮ੍ਰਿਤਕਾਂ ਦੇ ਪਰਿਵਾਰਾਂ ਨੂੰ 45 ਲੱਖ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ ਲਾਲਜੀਤ ਸਿੰਘ ਭੁੱਲਰ ਵੱਲੋਂ ਜਨਤਕ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਵਾਉਣ ਅਤੇ ਸਰਕਾਰੀ ਇਮਾਰਤਾਂ ਦੀ ਸੁਚੱਜੀ ਸਾਂਭ-ਸੰਭਾਲ ਦੇ ਨਿਰਦੇਸ਼ ਪੰਜਾਬ 'ਚ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਫਫੜੇ ਭਾਈਕੇ ਵਿਖੇ ਵਿਸ਼ਾਲ ਗੁਰਮਤਿ ਸਮਾਗਮ ’ਚ 3200 ਬੱਚਿਆਂ ਨੇ ਕੀਤੀ ਸ਼ਮੂਲੀਅਤ ਯੂਥ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਭਰੋਸਾ ਪ੍ਰਗਟਾਇਆ Netflix ਦਾ ਵਾਇਲਡ ਵਾਇਲਡ ਪੰਜਾਬ ਚੰਡੀਗੜ੍ਹ ਵਿੱਚ ਹਲਚਲ ਮਚਾਉਣ ਆਇਆ ਹੈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਵਿਧਾਇਕ ਸਵਨਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸਹਿਰ ਦੇ ਸੀਵਰੇਜ਼ ਦੀ ਸਫਾਈ ਨੂੰ ਲੈ ਕੇ ਕੀਤੀ ਅਹਿਮ ਬੈਠਕ ਲਾਇਨਜ਼ ਕਲੱਬ ਖਰੜ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਜੀਤ ਸਿੰਘ ਔਜਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

 

ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ ਇੰਡੀਅਨ ਆਇਲ ਅਤੇ ਭਾਰਤੀ ਰੇਲਵੇ ਸੈਮੀਫਾਇਨਲ ਵਿੱਚ

Sports News, 39th Indian Oil Servo Surjit Hockey Tournament, Hockey, Olympian Surjit Hockey Stadium, Punjab National Bank, Punjab & Sind Bank

Web Admin

Web Admin

5 Dariya News

ਜਲੰਧਰ , 02 Nov 2022

ਇੰਡੀਅਨ ਆਇਲ ਮੁੰਬਈ ਦਾ ਮੁਕਾਬਲਾ ਪੰਜਾਬ ਨੈਸ਼ਨਲ ਬੈਂਕ ਦਿੱਲੀ ਨਾਲ ਅਤੇ ਪੰਜਾਬ ਐਂਡ ਸਿੰਧ ਬੈਂਕ ਦਾ ਮੁਕਾਬਲਾ ਭਾਰਤੀ ਰੇਲਵੇ ਨਾਲ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਹੋਵੇਗਾ। ਲੀਗ ਦੌਰ ਦੇ ਆਖਰੀ ਦਿਨ ਪੰਜਾਬ ਐਂਡ ਸਿੰਧ ਬੈਂਕ ਨੇ ਏਐਸਸੀ ਜਲੰਧਰ ਨੂੰ 7-1 ਦੇ ਫਰਕ ਨਾਲ ਹਰਾ ਕੇ ਸੈਮੀਫਾਇਨਲ ਵਿਚ ਪ੍ਰਵੇਸ਼ ਕੀਤਾ। 

ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਟੂਰਨਾਮੈਂਟ ਦੇ ਸੱਤਵੇਂ ਦਿਨ ਦੇ ਦੂਜੇ ਲੀਗ ਮੈਚ ਵਿੱਚ ਇੰਡੀਅਨ ਏਅਰ ਫੋਰਸ ਨੇ ਪੰਜਾਬ ਪੁਲਿਸ ਨੂੰ 5-2 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕੀਤੀ। ਪੂਲ ਬੀ ਦੇ ਆਖਰੀ ਲੀਗ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਏਐਸਸੀ ਜਲੰਧਰ ਨੂੰ 7-1 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕਰਦੇ ਹੋਏ ਆਪਣੇ ਅੰਕ 6 ਕੀਤੇ ਅਤੇ ਬੇਹਤਰ ਗੋਲ ਔਸਤ ਦੇ ਆਧਾਰ ਤੇ ਪੂਲ ਬੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। 

ਪੂਲ ਬੀ ਵਿੱਚ ਦੂਜੇ ਸਥਾਨ ਤੇ ਪੰਜਾਬ ਨੈਸ਼ਨਲ ਬੈਂਕ ਰਹੀ, ਜਿਸ ਦੇ ਵੀ ਕੁਲ 6 ਅੰਕ ਸਨ ਪਰ ਉਹ ਗੋਲ ਔਸਤ ਦੇ ਆਧਾਰ ਤੇ ਦੂਜੇ ਸਥਾਨ ਤੇ ਰਹੀ। ਪੰਜਾਬ ਐਂਡ ਸਿੰਧ ਬੈਂਕ ਨੇ ਕੁਲ 11 ਗੋਲ ਕੀਤੇ ਅਤੇ 6 ਖਾਧੇ ਅਤੇ ਪੰਜਾਬ ਨੈਸ਼ਨਲ ਬੈਂਕ ਨੇ ਕੁਲ 9 ਗੋਲ ਕੀਤੇ ਜਦਕਿ 6 ਗੋਲ ਖਾਧੇ।ਜਦਕਿ ਆਰਮੀ ਇਲੈਵਨ 6 ਅੰਕ ਹੋਣ ਦੇ ਬਾਵਜੂਦ ਮਾੜੀ ਗੋਲ ਔਸਤ ਕਰਕੇ ਸੈਮੀਫਾਇਨਲ ਦੀ ਦੋੜ ਵਿਚੋਂ ਬਾਹਰ ਹੋ ਗਈ।  

ਪੰਜਾਬ ਐਂਡ ਸਿੰਧ ਬੈਂਕ ਨੇ ਪਹਿਲੇ ਮਿੰਟ ਵਿੱਚ ਹੀ ਜਰਮਨਜੀਤ ਸਿੰਘ ਨੇ ਗੋਲ ਕਰਕੇ ਖਾਤਾ ਖੋਲ੍ਹਿਆ। 15ਵੇਂ ਮਿੰਟ ਵਿੱਚ ਅਤੇ 25ਵੇਂ ਮਿੰਟ ਵਿੱਚ ਅਤੇ 27ਵੇਂ ਮਿੰਟ ਵਿਚ ਬੈਂਕ ਦੇ ਜਸਕਰਨ ਸਿੰਘ ਨੇ ਦੋ ਗੋਲ ਕਰਕੇ ਸਕੋਰ 4-0 ਕੀਤਾ। ਖੇਡ ਦੇ 29ਵੇਂ ਮਿੰਟ ਵਿੱਚ ਬੈਂਕ ਦੇ ਹਰਮਨਜੀਤ ਸਿੰਘ ਨੇ ਗੋਲ ਕਰਕੇ ਸਕੋਰ 5-0 ਕੀਤਾ। 

ਖੇਡ ਦੇ 47ਵੇਂ ਮਿੰਟ ਵਿੱਚ ਏਐਸਸੀ ਦੇ ਮਨਮੀਤ ਸਿੰਘ ਨੇ ਗੋਲ ਕਰਕੇ ਸਕੋਰ 1-5 ਕੀਤਾ। ਖੇਡ ਦੇ 52ਵੇਂ ਮਿੰਟ ਵਿੱਚ ਬੈਂਕ ਦੇ ਜਸਕਰਨ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 6-1 ਕੀਤਾ। ਖੇਡ ਦੇ 5ਵੇਂ ਮਿੰਟ ਵਿਚ ਬੈਂਕ ਦੇ ਅਰਸ਼ਦੀਪ ਸਿੰਘ ਨੇ ਗੋਲ ਕਰਕੇ ਸਕੋਰ 7-1 ਕਰਕੇ ਮੈਚ ਜਿੱਤਿਆ।

ਪੂਲ ਏ ਦੇ ਆਖਰੀ ਲੀਗ ਮੈਚ ਵਿੱਚ ਇੰਡੀਅਨ ਏਅਰ ਫੋਰਸ ਨੇ ਪੰਜਾਬ ਪੁਲਿਸ ਨੂੰ 5-2 ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕੀਤੀ ਪਰ ਸੈਮੀਫਾਇਨਲ ਵਿੱਚ ਥਾਂ ਨਾ ਬਣਾ ਸਕੇ। ਮੈਚ ਦੇ 33ਵੇਂ ਮਿੰਟ ਵਿੱਚ ਏਅਰ ਫੋਰਸ ਦੇ ਰਾਹੁਲ ਕੁਮਾਰ ਰਾਜਭਰ ਨੇ ਗੋਲ ਕੀਤਾ। ਉਸ ਤੋਂ ਬਾਅਦ 24ਵੇਂ ਮਿੰਟ ਵਿੱਚ ਏਅਰ ਫੋਰਸ ਦੇ ਸੁਖਦੇਵ ਸਿੰਘ ਨੇ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 54ਵੇਂ ਮਿੰਟ ਵਿੱਚ ਪੁਲਿਸ ਦੇ ਪਰਮਵੀਰ ਸਿੰਘ ਨੇ ਗੋਲ ਕਰਕੇ ਸਕੋਰ 1-2 ਕੀਤਾ। 

ਅਗਲੇ ਹੀ ਮਿੰਟ ਵਿੱਚ ਏਅਰ ਫੋਰਸ ਦੇ ਰਾਹੁਲ ਕੁਮਾਰ ਨੇ ਅਤੇ 5ਵੇਂ ਮਿੰਟ ਵਿੱਚ ਏਅਰ ਫੋਰਸ ਦੇ ਸੁਖਦੇਵ ਸਿੰਘ ਨੇ ਗੋਲ ਕਰਕੇ ਸਕੋਰ 4-1 ਕੀਤਾ। ਅਗਲੇ ਮਿੰਟ ਪੁਲਿਸ ਦੇ ਕਰਨਬੀਰ ਸਿੰਘ ਨੇ ਗੋਲ ਕਰਕੇ ਸਕੋਰ 2-4 ਕੀਤਾ। ਖੇਡ ਦੇ 59ਵੇਂ ਮਿੰਟ ਵਿੱਚ ਏਅਰ ਫੋਰਸ ਦੇ ਮਾਨਿਦ ਕੇਰਕੇਟਾ ਨੇ ਗੋਲ ਕਰਕੇ ਸਕੋਰ 5-2 ਕਰਕੇ ਮੈਚ ਜਿੱਤ ਲਿਆ।

ਪੂਲ ਏ ਵਿੱਚ ਇੰਡੀਅਨ ਆਇਲ ਮੁੰਬਈ, ਭਾਰਤੀ ਰੇਲਵੇ ਅਤੇ ਇੰਡੀਅਨ ਏਅਰ ਫੋਰਸ ਦੀਆਂ ਟੀਮਾਂ 6-6 ਅੰਕ ਹਾਸਲ ਕਰ ਚੁੱਕੀਆਂ ਹਨ। ਪਰ ਬੇਹਤਰ ਗੋਲ ਔਸਤ ਦੇ ਆਧਾਰ ਤੇ ਇੰਡੀਅਨ ਆਇਲ ਮੁੰਬਈ ਪਹਿਲੇ ਅਤੇ ਭਾਰਤੀ ਰੇਲਵੇ ਦੂਜੇ ਸਥਾਨ ਤੇ ਰਹੀਆਂ। ਇੰਡੀਅਨ ਆਇਲ ਨੇ ਕੁਲ 10 ਗੋਲ ਕੀਤੇ ਅਤੇ ਤਿੰਨ ਗੋਲ ਖਾਧੇ। ਭਾਰਤੀ ਰੇਲਵੇ ਨੇ 6 ਗੋਲ ਕੀਤੇ ਅਤੇ 6 ਗੋਲ ਖਾਧੇ।ਇੰਡੀਅਨ ਏਅਰ ਫੋਰਸ ਨੇ ਕੁਲ 8 ਗੋਲ ਕੀਤੇ ਜਦਕਿ 10 ਗੋਲ ਖਾਧੇ। 

ਇਸ ਮੌਕੇ ਤੇ ਮੁੱਖ ਮਹਿਮਾਨ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਨ੍ਹਾਂ ਮੈਚਾਂ ਦੇ ਮੌਕੇ ਤੇ  ਤਰਲੋਕ ਸਿੰਘ ਭੁੱਲਰ ਕੈਨੇਡਾ, ਰਣਬੀਰ ਸਿੰਘ ਟੁੱਟ, ਇਕਬਾਲ ਸਿੰਘ ਸੰਧੂ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਲਖਵਿੰਦਰ ਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਜੱਜ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਰਮਨੀਕ ਰੰਧਾਵਾ, ਅਮਰੀਕ ਸਿੰਘ ਪੁਆਰ, ਕੈਮ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

 3 ਨਵੰਬਰ ਦੇ ਮੈਚ (ਸੈਮੀਫਾਇਨਲ)

 ਇੰਡੀਅਨ ਆਇਲ ਮੁੰਬਈ ਬਨਾਮ ਪੰਜਾਬ ਨੈਸ਼ਨਲ ਬੈਂਕ    -   5-00 ਵਜੇ

ਪੰਜਾਬ ਐਂਡ ਸਿੰਧ ਬੈਂਕ ਬਨਾਮ ਭਾਰਤੀ ਰੇਲਵੇ                 – 7-00 ਵਜੇ

 

 

Tags: Sports News , 39th Indian Oil Servo Surjit Hockey Tournament , Hockey , Olympian Surjit Hockey Stadium , Punjab National Bank , Punjab & Sind Bank

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD