Friday, 05 July 2024

 

 

ਖ਼ਾਸ ਖਬਰਾਂ ਸੰਭਾਵਿਤ ਹੜ੍ਹਾਂ ਦੀ ਰੋਕਥਾਮ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਕੀਤੇ ਗਏ ਪ੍ਰਬੰਧਾਂ ਦਾ ਲਿਆ ਜਾਇਜ਼ਾ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ, ਐੱਨ. ਚੰਦ੍ਰਬਾਬੂ ਨਾਇਡੂ ਨੇ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੂੰ ਮਿਲਣ ਲਈ ਹੁਣ ਆਮ ਲੋਕਾਂ ਨੂੰ ਨਹੀਂ ਹੋਵੇਗੀ ਕੋਈ ਖੱਜਲ ਖੁਆਰੀ ਵਿਧਾਇਕ ਰਣਬੀਰ ਭੁੱਲਰ ਨੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਆਰਿਫ਼ ਕੇ ਵਿਖੇ ਲਗਾਏ ਸੁਵਿਧਾ ਕੈਂਪ ਵਿੱਚ ਕੀਤੀ ਸ਼ਮੂਲੀਅਤ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੀਪ ਨਗਰ ਵੈਲਫੇਅਰ ਸੁਸਾਇਟੀ ਨੂੰ ਸਮਾਜ ਭਲਾਈ ਕੰਮਾਂ ਲਈ ਦਿੱਤਾ 50 ਹਜ਼ਾਰ ਦੀ ਗ੍ਰਾਂਟ ਦਾ ਚੈੱਕ ਵਿਧਾਇਕ ਡਾ: ਗੁਪਤਾ ਨੇ ਅਧਿਕਾਰੀਆਂ ਨਾਲ ਵਾਰਡ ਨੰਬਰ 55 ਦਾ ਕੀਤਾ ਦੌਰਾ ਲੋਕ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਬੱਚੀਵਿੰਡ, ਅਜਨਾਲਾ, ਵੇਰਕਾ ਅਤੇ ਨਾਗ ਕਲਾਂ ਵਿਖੇ ਲਗਾਏ ਜਾਣਗੇ ਵਿਸ਼ੇਸ਼ ਕੈਂਪ- ਡਿਪਟੀ ਕਮਿਸ਼ਨਰ ਜਿਲ੍ਹਾ ਪ੍ਰਸਾਸ਼ਨ ਵਲੋਂ ਦਿੱਤੀ ਜਾ ਰਹੀ ਕੋਚਿੰਗ ਲੈ ਰਹੀ ਬਚੀ ਨੇ ਪਾਸ ਕੀਤੀ ਯੂ.ਪੀ.ਐਸ.ਸੀ. ਸਿਵਲ ਸੇਵਾ ਦੀ ਮੁਢਲੀ ਪ੍ਰੀਖਿਆ ਪਟਿਆਲਾ ਜ਼ਿਲ੍ਹੇ 'ਚ ਝੋਨੇ ਦੀ ਪਰਾਲੀ ਨੂੰ ਸਾੜਨ 'ਤੇ 100 ਫੀਸਦੀ ਰੋਕ ਲਾਉਣ ਲਈ ਬਦਲਵੇਂ ਪ੍ਰਬੰਧਾਂ ਲਈ ਤਜਵੀਜ਼ ਤਿਆਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ ਲੈਣ ਪੁੱਜੇ ਗੁਰਜੀਤ ਸਿੰਘ ਔਜਲਾ ਲੋਕਾਂ ਨੂੰ ਬੁਨਿਆਦੀ ਸਿਹਤ ਸੁਵਿਧਾਵਾਂ ਦੇਣ ’ਚ ਪੰਜਾਬ ਪੂਰੇ ਮੁਲਕ ’ਚੋਂ ਅੱਵਲ : ਬ੍ਰਮ ਸ਼ੰਕਰ ਜਿੰਪਾ EIC, PEC ਦੁਆਰਾ NITTTR, ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ 5 ਦਿਨਾਂ ਲੰਬੀ FDP ਇੱਕ ਸ਼ਾਨਦਾਰ ਨੋਟ 'ਤੇ ਸਮਾਪਤ ਹੋਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਨੌਟਿੰਘਮ ਟ੍ਰੇਂਟ ਯੂਨੀਵਰਸਿਟੀ (ਯੂ.ਕੇ.) ਨਾਲ ਸਹਿ-ਡਿਜ਼ਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਹੁਸ਼ਿਆਰਪੁਰ ਨੂੰ ਸਾਫ-ਸੁਥਰਾ ਬਣਾਉਣ ਲਈ ਆਮ ਜਨਤਾ ਦੀ ਹਿੱਸੇਦਾਰੀ ਵੀ ਜ਼ਰੂਰੀ : ਬ੍ਰਮ ਸ਼ੰਕਰ ਜਿੰਪਾ ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕ 2024 ਦੇ ਲਈ ਰਵਾਨਾ ਹੋਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕੀਤੀ ਆਂਧਰਾ ਪ੍ਰਦੇਸ਼ ਐੱਨ. ਚੰਦਰਬਾਬੂ ਨਾਇਡੂ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਵੇਕ ਅੱਪ ਲੁਧਿਆਣਾ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਬਰਸਾਤੀ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਲਗਾਏ ਗਏ ਇੱਕ ਲੱਖ ਬੂਟੇ, ਟ੍ਰੀ ਏ.ਟੀ.ਐਮ-3.0 ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਦਾ ਮਿਸ਼ਨ ਨਿਸਚੈ ਨਸ਼ਿਆਂ ਖਿਲਾਫ ਜਨ ਜਾਗਰੂਕਤਾ ਅਤੇ ਪੁਲਿਸ-ਪਬਲਿਕ ਸਾਂਝ ਦੀ ਮਿਸਾਲ ਬਣਨ ਲੱਗਿਆ ਪੰਜਾਬ ਸਰਕਾਰ ਨੇ ਹਰੇਕ ਵਰਗ ਦੀ ਭਲਾਈ ਲਈ ਕੀਤੇ ਵਿਕਾਸ ਕਾਰਜ - ਵਿਧਾਇਕ ਐਡਵੋਕੈਟ ਅਮਰਪਾਲ ਸਿੰਘ 'ਸਰਕਾਰ ਤੁਹਾਡੇ ਦੁਆਰ' ਤਹਿਤ ਪਿੰਡ ਸੇਖਾ ਵਿੱਚ ਕੈਂਪ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਲੋਕ ਮਸਲੇ ਮੌਕੇ 'ਤੇ ਕੀਤੇ ਹੱਲ ਆਪ ਦੀ ਸਰਕਾਰ ਆਪ ਦੇ ਦੁਆਰ- 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਲੱਗਦੇ ਕੈਂਪਾਂ ਦਾ ਲਾਭ ਲੈਣ ਲੋਕ - ਸ਼ੌਕਤ ਅਹਿਮਦ ਪਰੇ

 

ਮੋਹਾਲੀ ਵਿਚ ਅਤਿ ਆਧੁਨਿਕ ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਖੁੱਲ੍ਹਿਆ

ਹਰ ਤਰਾਂ ਦੇ ਕੈਂਸਰ ਦਾ ਸੰਪੂਰਨ ਇਲਾਜ ਕਰਨ ਵਾਲੇ ਆਧੁਨਿਕ ਮਸ਼ੀਨਾਂ ਨਾਲ ਲੈਸ ਹਸਪਤਾਲ ਦੀ ਕਮੀ ਹੋਈ ਪੂਰੀ

Gurdwara Gurshabd Prakash Akal Ashram Sohana, Bhai Jasvir Singh ji Khalsa Singh Khanne wale, Cancer Hospital At Sohana, Sri Guru Harkrishan Sahib Charitable Eye Hospital Trust, Guru Harkrishan Sahib Charitable Hospital, Kultar Singh Sandhwan, AAP, Aam Aadmi Party, AAP Punjab, Aam Aadmi Party Punjab, Government of Punjab, Punjab Government

Web Admin

Web Admin

5 Dariya News

ਐੱਸ.ਏ.ਐੱਸ ਨਗਰ , 16 Oct 2022

ਮੋਹਾਲੀ ਜ਼ਿਲ੍ਹੇ ਨੂੰ ਸੋਹਣਾ ਹਸਪਤਾਲ ਵੱਲੋਂ ਤਿਆਰ ਕੀਤਾ ਗਿਆ ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਆਮ ਲੋਕਾਂ ਲਈ ਖ਼ੋਲ ਦਿਤਾ ਗਿਆ। ਇਸ ਹਸਪਤਾਲ ਦੇ ਖੁੱਲਣ ਨਾਲ ਉੱਤਰੀ ਭਾਰਤ ਤੋਂ ਲੰਬੇ ਸਮੇਂ ਤੋਂ ਅਤਿ ਆਧੁਨਿਕ ਮਸ਼ੀਨਾਂ ਵਾਲੇ ਇਕ ਸੰਪੂਰਨ ਕੈਂਸਰ ਦੇ ਇਲਾਜ ਕਰਨ ਦੇ ਹਸਪਤਾਲ ਦੀ  ਕਮੀ ਪੂਰੀ ਹੋ ਗਈ। ਇਸ ਹਸਪਤਾਲ ਦਾ ਉਦਘਾਟਨ ਸਿੰਘ ਸਾਹਿਬਾਨਾਂ  ਅਤੇ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਵੱਲੋਂ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ 'ਚ ਕਰਵਾਏ ਸਾਲਾਨਾ ਗੁਰਮਤਿ ਸਮਾਗਮ ਦੌਰਾਨ ਕੀਤਾ ਗਿਆ।  

ਜਦ ਕਿ ਐਡਵਾਂਸਡ ਪੈਟ ਸੀ ਸੀ ਸਕੈਨ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕੀਤੇ ਗਿਆ। ਮੋਹਾਲੀ ਦੇ ਡਿਪਟੀ ਕਮਿਸ਼ਨਰ ਅਮਿੱਤ ਤਲਵਾੜ ਨੇ  ਐਡਵਾਂਸ ਟਰੂਬੀਮ ਲਿਨੀਅਰ ਮਸ਼ੀਨ ਦਾ ਉਦਘਾਟਨ ਕੀਤਾ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖ਼ਾਲਸਾ ਖੰਨੇ ਵਾਲੇ ਨੇ ਸਭ ਆਈਆਂ ਮਹਾਨ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ।ਜ਼ਿਕਰਯੋਗ ਹੈ ਕਿ ਭਾਈ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਸ਼ੁਰੂ ਕੀਤੇ ਗਏ ਅੱਖਾਂ ਦੇ ਹਸਪਤਾਲ ਤੋਂ ਕੈਂਸਰ ਰਿਸਰਚ ਇੰਸਟੀਚਿਊਟ ਤੱਕ ਦੇ ਸਫ਼ਰ ਦੌਰਾਨ ਲੱਖਾਂ ਮਰੀਜ਼ਾਂ ਨੇ ਸੋਹਾਣਾ ਹਸਪਤਾਲ ਤੋਂ ਬਿਹਤਰੀਨ ਸੁਵਿਧਾਵਾਂ ਰਾਹੀਂ ਆਪਣਾ ਇਲਾਜ ਕਰਵਾਇਆ। 

ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਦੀ ਲੋਕ ਅਰਪਣ ਮੌਕੇ ਤੇ ਵੱਡੀ ਗਿਣਤੀ ਵਿਚ ਜਿੱਥੇ ਮਹਾਨ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ।ਉੱਥੇ ਹੀ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ 'ਚ ਕਰਵਾਏ ਸਾਲਾਨਾ ਗੁਰਮਤਿ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਇਕੱਠੇ ਹੋ ਕੇ ਸਵੇਰੇ 10 ਵਜੇ ਤੋਂ ਰਾਤ 10.30 ਵਜੇ ਤੱਕ ਗੁਰਮਤਿ ਸਮਾਗਮ ਵਿਚ ਰਸਮਈ ਕੀਰਤਨ ਦਾ ਆਨੰਦ ਮਾਣਿਆ।

ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਦੇ ਉਦਘਾਟਨ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੰਧਵਾ, ਪਟਿਆਲਾ ਦੇ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੋਹਾਲੀ ਦੇ ਮੇਅਰ ਜੀਤੀ ਸਿੱਧੂ, ਇਨਕਮ ਟੈਕਸ ਕਮਿਸ਼ਨਰ ਜੀਵਨ ਦੀਪ ਸਿੰਘ ਕਾਹਲੋਂ, ਫ਼ਿਲਮ ਅਦਾਕਾਰ ਗੁਰਪ੍ਰੀਤ ਘੁੱਗੀ ਸਮੇਤ ਹੋਰ ਕਈ ਮਹਾਨ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਇਸ ਦੇ ਨਾਲ ਸਿੱਖ ਪੱਥ ਦੀ ਮਹਾਨ ਸ਼ਖ਼ਸੀਅਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਗ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬਗਲਾ ਸਾਹਿਬ, ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ,  ਭਾਈ ਗੁਰਸ਼ਰਨ ਸਿੰਘ, ਬਾਬਾ ਅਨਹਦ ਰਾਜ ਸਿੰਘ ਲੁਧਿਆਣਾ ਵਾਲੇ, ਮਾਤਾ ਵਿਪਿਨ ਪ੍ਰੀਤ ਕੌਰ, ਬਾਲਾ ਬਲਜਿੰਦਰ ਸਿੰਘ, ਮਹੰਤ ਕਰਮਜੀਤ ਸਿੰਘ ਯਮੁਨਾਨਗਰ ਵਾਲੇ ਸਮੇਤ ਹੋਰ ਕਈ ਹਸਤੀਆਂ ਨੇ ਇਸ ਸਮਾਰੋਹ ਵਿਚ ਪਹੁੰਚ ਕੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਵੱਲੋਂ ਸ਼ੁਰੂ ਕੀਤੇ ਮਾਨਵਤਾ ਦੇ ਭਲੇ ਦੇ ਕਾਰਜਾਂ ਦੀ ਸਲਾਹਣਾ ਕੀਤੀ।

ਟਰੱਸਟੀ ਗੁਰਮੀਤ ਸਿੰਘ ਨੇ ਹਾਜ਼ਰ ਆਏ ਸਭ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਦੱਸਿਆਂ ਕਿ ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਵਿਚ ਕੈਂਸਰ ਦਾ ਇਲਾਜ ਲਈ ਸੰਪੂਰਨ ਹਸਪਤਾਲ  ਹਸਪਤਾਲ ਹੋਵੇਗਾ ਜਿੱਥੇ ਰੇਡੀਏਸ਼ਨ  ਤੋਂ ਇਲਾਵਾ ਸਰਜੀਕਲ ਅਤੇ ਮੈਡੀਕਲ ਆਨਕਾਲੋਜੀ ਦੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ। ਇਸ ਉਪਰਾਲੇ ਲਈ ਕੈਂਸਰ ਦੇ ਮਾਹਿਰ ਡਾਕਟਰਾਂ ਦੀ ਤਜਰਬੇਕਾਰ ਟੀਮ ਰੱਖੀ ਗਈ ਹੈ। 

ਇਸ ਨਾਲ ਹੀ ੳ ਪੀ ਡੀ ਵਿਚ ਕੈਂਸਰ ਦੇ ਮੈਡੀਕਲ, ਸਰਜੀਕਲ, ਰੇਡੀਏਸ਼ਨ ਅਤੇ ਰੋਕਥਾਮ ਵਾਲੇ ਵੱਖ-ਵੱਖ ਵਿਭਾਗ ਆਪਸੀ ਤਾਲਮੇਲ ਰਾਹੀਂ ਕੰਮ ਕਰਨਗੇ। ਜਦ ਕਿ ਹਸਪਤਾਲ ਵਿਚ ਹਰ ਕਿਸਮ ਦੇ ਬਾਲਗ ਅਤੇ ਬਾਲ ਰੋਗਾਂ ਦੇ ਕੈਂਸਰ ਦਾ ਇਲਾਜ ਉਪਲਬਧ ਹੈ। ਗੁਰਮੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਰੇਡੀਏਸ਼ੀਅਨ ਥੈਰੇਪੀ ਲਈ ਅਤਿ ਆਧੁਨਿਕ ਟਾਪ-ਆਫ ਦੀ ਲਾਈਨ ਲਿਨੀਅਰ ਐਕਸਲੇਟਰ ਮਸ਼ੀਨ ਲਗਾਈ ਗਈ ਹੈ। 

ਇਸ ਦੇ ਇਲਾਵਾ ਨਿਊਕਲੀਅਰ ਮੈਡੀਸਨ ਅਤੇ ਐਡਵਾਂਸਡ ਪੀ ਈ ਟੀ ਸੀ ਟੀ ਸਕੈਨ, ਪੈਥੋਲੋਜੀ ਅਤੇ ਮਾਈਕ੍ਰੋਬਾਇੳਲੋਜੀ, ਡੇ-ਕੇਅਰ ਕੀਮੋਥੈਰੇਪੀ ਜਿਹੀਆਂ ਸੁਵਿਧਾਵਾਂ ਵੀ ਉਪਲਬਧ ਕਰਾਈਆਂ ਗਈਆਂ ਹਨ।ਟਰੱਸਟੀ ਗੁਰਮੀਤ ਸਿੰਘ ਅਨੁਸਾਰ ਇਕ ਪਾਸੇ ਜਿੱਥੇ ਸੋਹਾਣਾ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ 400 ਬੈੱਡ ਦੀ ਸੁਵਿਧਾ ਉਪਲਬਧ ਹੈ। ਉੱਥੇ ਹੀ ਛੇਤੀ ਲਈ ਇਕ ਸੌ ਬੈੱਡ ਦਾ ਇਕ ਹੋਰ ਚੈਰਿਟੀ ਹਸਪਤਾਲ ਲਿਆਂਦਾ ਜਾਵੇਗਾ, ਜਿੱਥੇ ਮਰੀਜ਼ਾਂ ਲਈ ਕੋਈ ਪੇਮੈਂਟ ਕਾਊਂਟਰ ਹੀ ਨਹੀਂ ਹੋਵੇਗਾ।

ਡਾ. ਸੰਦੀਪ, ਕੈਂਸਰ ਮਾਹਿਰ  ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ੳਨਕੋਲੋਜੀ ਜਾਂ ਕੈਂਸਰ ਲਈ ੳ ਪੀ ਡੀ ਦੀ ਸਹੂਲਤ ਵੀ ਮਰੀਜ਼ਾਂ ਨੂੰ ਮੁਫ਼ਤ ਵਾਂਗ ਹੀ ਉਪਲਬਧ ਹੋਵੇਗੀ। ਜਦਕਿ ਰੇਡੀਏਸ਼ਨ ਥੈਰੇਪੀ ਦਾ ਮੁੱਲ ਵੀ ਸਿਫ਼ਰ 75,000 ਰੱਖੀ ਗਈ ਹੈ। ਜਦ ਕਿ ਮਾਰਕੀਟ ਵਿਚ ਇਸ ਦੀ ਕੀਮਤ ਲੱਖਾਂ ਵਿਚ ਆਉਂਦੀ ਹੈ। ਇਸ ਦੇ ਨਾਲ ਹੀ ਐਡਵਾਂਸ ਪੀ ਈ ਟੀ ਸੀ ਟੀ ਦੀ ਸੁਵਿਧਾ ਵੀ ਸਿਰਫ਼ 10,000 ਰੱਖੀ ਗਈ ਹੈ, ਜੋ ਕਿ ਦੂਜੇ ਹਸਪਤਾਲਾਂ ਤੋਂ ਪੰਜ ਗੁਣਾ ਘੱਟ ਹੈ। 

ਇਸ ਦੇ ਹੀ ਲੋੜਵੰਦਾਂ ਲਈ ਵੀ ਕਈ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੇ ਅੱਖਾਂ ਦੇ ਹਸਪਤਾਲ ਨੂੰ ਆਰੰਭ ਕਰਕੇ ਸ਼ੁਰੂ ਕੀਤਾ ਸੀ। ਉਸ ਕਾਰਜ ਨੂੰ ਅੱਗੇ ਵਧਾਉਂਦੇ ਹੋਏ ਮਲਟੀ ਸਪੈਸ਼ਲਿਟੀ ਅਤੇ ਫਿਰ ਸੁਪਰ ਸਪੈਸ਼ਲਿਟੀ ਮੈਡੀਕਲ ਸੇਵਾਵਾਂ ਉਪਲਬਧ ਕਰਾਉਣ ਤੋਂ ਬਾਅਦ ਮਾਨਵ ਸੇਵਾ ਲਈ ਇਕ ਹੋਰ ਉਪਰਾਲਾ ਕੀਤਾ ਜਾ ਰਿਹਾ ਹੈ। ਅੱਜ ਤੋਂ ਇਸ ਕੜੀ 'ਚ ਕੈਂਸਰ ਦਾ ਇਲਾਜ ਕਰਨ ਦੇ ਉਪਰਾਲੇ ਵਜੋਂ ਪੁਲਾਂਘ ਪੁੱਟੀ ਜਾਵੇਗੀ। 

ਸਾਲਾਨਾ ਸਮਾਗਮ ਵਾਲੇ ਦਿਨ ਹੀ ਦੁਪਹਿਰ 1 ਵਜੇ ਸੋਹਾਣਾ ਵਿਚ ਇਸ ਕੈਂਸਰ ਰਿਸਰਚ ਇੰਸਟੀਚਿਊਟ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਪੰਜਾਬ ਹੀ ਨਹੀਂ ਬਲਕਿ ਭਾਰਤ 'ਚ ਵੱਡੇ ਪੱਧਰ 'ਤੇ ਫੈਲ ਰਹੀ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਵੱਡੇ ਉਪਰਾਲੇ  ਸ਼ੁਰੂ ਹੋ ਜਾਣਗੇ । ਇਹ ਜਾਣਕਾਰੀ ਟਰੱਸਟੀ ਗੁਰਮੀਤ ਸਿੰਘ ਵੱਲੋਂ ਦਿਤੀ ਗਈ।ਇਸ ਦੇ ਨਾਲ ਹੀ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਪੰਥ ਰਤਨ ਭਾਈ ਜਸਵੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ 'ਚ ਅੱਜ  ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਵਿਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ ।

ਜਦ ਗੁਰਬਾਣੀ ਨਾਲ ਜੋੜਨ ਲਈ ਭਾਈ ਮਨਜਿੰਦਰ ਸਿੰਘ ਜੀ, ਭਾਈ ਜਗਜੀਤ ਸਿੰਘ ਜੀ, ਭਾਈ ਕਾਰਜ ਸਿੰਘ ਜੀ, ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲੇ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ , ਭਾਈ ਸਿਮਰਪ੍ਰੀਤ ਸਿੰਗ ਜੀ, ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣਾ ਵਾਲੇ, ਭਾਈ ਦਵਿੰਦਰ ਸਿੰਘ ਜੀ, ਭਾਈ ਕਰਨੈਲ ਸਿੰਘ ਜੀ, ਮੀਰੀ ਪੀਰੀ ਜਥਾ ਜਗਾਧਰੀ ਵਾਲੇ, ਭਾਈ ਜਗਤਾਰ ਸਿੰਘ ਜੀ, ਭਾਈ ਦਵਿੰਦਰ ਸਿੰਘ ਖ਼ਾਲਸਾ ਸਮੇਤ ਹੋਰ ਸਿੱਖ ਵਿਦਵਾਨ ਗੁਰਬਾਣੀ ਦਾ ਰਸਮਈ ਕੀਰਤਨ ਕੀਤਾ। ਇਸ ਦੇ ਨਾਲ ਹੀ ਗੁਰੁ ਕਾ ਅਟੁੱਟ ਲੰਗਰ ਵੀ ਚਲਦਾ ਰਿਹਾ।

 

Tags: Gurdwara Gurshabd Prakash Akal Ashram Sohana , Bhai Jasvir Singh ji Khalsa Singh Khanne wale , Cancer Hospital At Sohana , Sri Guru Harkrishan Sahib Charitable Eye Hospital Trust , Guru Harkrishan Sahib Charitable Hospital , Kultar Singh Sandhwan , AAP , Aam Aadmi Party , AAP Punjab , Aam Aadmi Party Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD