Friday, 05 July 2024

 

 

ਖ਼ਾਸ ਖਬਰਾਂ ਸੰਭਾਵਿਤ ਹੜ੍ਹਾਂ ਦੀ ਰੋਕਥਾਮ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਕੀਤੇ ਗਏ ਪ੍ਰਬੰਧਾਂ ਦਾ ਲਿਆ ਜਾਇਜ਼ਾ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ, ਐੱਨ. ਚੰਦ੍ਰਬਾਬੂ ਨਾਇਡੂ ਨੇ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੂੰ ਮਿਲਣ ਲਈ ਹੁਣ ਆਮ ਲੋਕਾਂ ਨੂੰ ਨਹੀਂ ਹੋਵੇਗੀ ਕੋਈ ਖੱਜਲ ਖੁਆਰੀ ਵਿਧਾਇਕ ਰਣਬੀਰ ਭੁੱਲਰ ਨੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਆਰਿਫ਼ ਕੇ ਵਿਖੇ ਲਗਾਏ ਸੁਵਿਧਾ ਕੈਂਪ ਵਿੱਚ ਕੀਤੀ ਸ਼ਮੂਲੀਅਤ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੀਪ ਨਗਰ ਵੈਲਫੇਅਰ ਸੁਸਾਇਟੀ ਨੂੰ ਸਮਾਜ ਭਲਾਈ ਕੰਮਾਂ ਲਈ ਦਿੱਤਾ 50 ਹਜ਼ਾਰ ਦੀ ਗ੍ਰਾਂਟ ਦਾ ਚੈੱਕ ਵਿਧਾਇਕ ਡਾ: ਗੁਪਤਾ ਨੇ ਅਧਿਕਾਰੀਆਂ ਨਾਲ ਵਾਰਡ ਨੰਬਰ 55 ਦਾ ਕੀਤਾ ਦੌਰਾ ਲੋਕ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਬੱਚੀਵਿੰਡ, ਅਜਨਾਲਾ, ਵੇਰਕਾ ਅਤੇ ਨਾਗ ਕਲਾਂ ਵਿਖੇ ਲਗਾਏ ਜਾਣਗੇ ਵਿਸ਼ੇਸ਼ ਕੈਂਪ- ਡਿਪਟੀ ਕਮਿਸ਼ਨਰ ਜਿਲ੍ਹਾ ਪ੍ਰਸਾਸ਼ਨ ਵਲੋਂ ਦਿੱਤੀ ਜਾ ਰਹੀ ਕੋਚਿੰਗ ਲੈ ਰਹੀ ਬਚੀ ਨੇ ਪਾਸ ਕੀਤੀ ਯੂ.ਪੀ.ਐਸ.ਸੀ. ਸਿਵਲ ਸੇਵਾ ਦੀ ਮੁਢਲੀ ਪ੍ਰੀਖਿਆ ਪਟਿਆਲਾ ਜ਼ਿਲ੍ਹੇ 'ਚ ਝੋਨੇ ਦੀ ਪਰਾਲੀ ਨੂੰ ਸਾੜਨ 'ਤੇ 100 ਫੀਸਦੀ ਰੋਕ ਲਾਉਣ ਲਈ ਬਦਲਵੇਂ ਪ੍ਰਬੰਧਾਂ ਲਈ ਤਜਵੀਜ਼ ਤਿਆਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ ਲੈਣ ਪੁੱਜੇ ਗੁਰਜੀਤ ਸਿੰਘ ਔਜਲਾ ਲੋਕਾਂ ਨੂੰ ਬੁਨਿਆਦੀ ਸਿਹਤ ਸੁਵਿਧਾਵਾਂ ਦੇਣ ’ਚ ਪੰਜਾਬ ਪੂਰੇ ਮੁਲਕ ’ਚੋਂ ਅੱਵਲ : ਬ੍ਰਮ ਸ਼ੰਕਰ ਜਿੰਪਾ EIC, PEC ਦੁਆਰਾ NITTTR, ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ 5 ਦਿਨਾਂ ਲੰਬੀ FDP ਇੱਕ ਸ਼ਾਨਦਾਰ ਨੋਟ 'ਤੇ ਸਮਾਪਤ ਹੋਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਨੌਟਿੰਘਮ ਟ੍ਰੇਂਟ ਯੂਨੀਵਰਸਿਟੀ (ਯੂ.ਕੇ.) ਨਾਲ ਸਹਿ-ਡਿਜ਼ਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਹੁਸ਼ਿਆਰਪੁਰ ਨੂੰ ਸਾਫ-ਸੁਥਰਾ ਬਣਾਉਣ ਲਈ ਆਮ ਜਨਤਾ ਦੀ ਹਿੱਸੇਦਾਰੀ ਵੀ ਜ਼ਰੂਰੀ : ਬ੍ਰਮ ਸ਼ੰਕਰ ਜਿੰਪਾ ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕ 2024 ਦੇ ਲਈ ਰਵਾਨਾ ਹੋਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕੀਤੀ ਆਂਧਰਾ ਪ੍ਰਦੇਸ਼ ਐੱਨ. ਚੰਦਰਬਾਬੂ ਨਾਇਡੂ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਵੇਕ ਅੱਪ ਲੁਧਿਆਣਾ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਬਰਸਾਤੀ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਲਗਾਏ ਗਏ ਇੱਕ ਲੱਖ ਬੂਟੇ, ਟ੍ਰੀ ਏ.ਟੀ.ਐਮ-3.0 ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਦਾ ਮਿਸ਼ਨ ਨਿਸਚੈ ਨਸ਼ਿਆਂ ਖਿਲਾਫ ਜਨ ਜਾਗਰੂਕਤਾ ਅਤੇ ਪੁਲਿਸ-ਪਬਲਿਕ ਸਾਂਝ ਦੀ ਮਿਸਾਲ ਬਣਨ ਲੱਗਿਆ ਪੰਜਾਬ ਸਰਕਾਰ ਨੇ ਹਰੇਕ ਵਰਗ ਦੀ ਭਲਾਈ ਲਈ ਕੀਤੇ ਵਿਕਾਸ ਕਾਰਜ - ਵਿਧਾਇਕ ਐਡਵੋਕੈਟ ਅਮਰਪਾਲ ਸਿੰਘ 'ਸਰਕਾਰ ਤੁਹਾਡੇ ਦੁਆਰ' ਤਹਿਤ ਪਿੰਡ ਸੇਖਾ ਵਿੱਚ ਕੈਂਪ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਲੋਕ ਮਸਲੇ ਮੌਕੇ 'ਤੇ ਕੀਤੇ ਹੱਲ ਆਪ ਦੀ ਸਰਕਾਰ ਆਪ ਦੇ ਦੁਆਰ- 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਲੱਗਦੇ ਕੈਂਪਾਂ ਦਾ ਲਾਭ ਲੈਣ ਲੋਕ - ਸ਼ੌਕਤ ਅਹਿਮਦ ਪਰੇ

 

ਭਵਿੱਖ ’ਚ ਵਾਤਾਵਰਨ ਪੱਖੀ ਢੰਗ ਨਾਲ ਬਿਜਲੀ ਲੋੜਾਂ ਦੀ ਪੂਰਤੀ ਲਈ ਹਰੀ ਊਰਜਾ ਹੀ ਹੱਲ : ਅਮਨ ਅਰੋੜਾ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਊਰਜਾ ਉਤਪਾਦਨ ਦੇ ਰਵਾਇਤੀ ਤਰੀਕਿਆਂ ਨੂੰ ਮੁੱਢੋਂ ਬਦਲਣ ਲਈ ਸੋਲਰ ਊਰਜਾ ਪੈਦਾ ਕਰਨ ਵਾਲੇ ਵਸੀਲਿਆਂ ਨੂੰ ਅਪਣਾਉਣ ਦਾ ਵੀ ਸੱਦਾ

Aman Arora, Renewable Energy Sources, Information and Public Relations Minister, AAP, Aam Aadmi Party, AAP Punjab, Aam Aadmi Party Punjab,Government of Punjab, Punjab Government

Web Admin

Web Admin

5 Dariya News

ਲੌਂਗੋਵਾਲ , 27 Jul 2022

ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ, ਸੂਚਨਾ ਤੇ ਲੋਕ ਸੰਪਰਕ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਭਵਿੱਖ ’ਚ ਵਾਤਾਵਰਨ ਪੱਖੀ ਢੰਗ ਨਾਲ ਬਿਜਲੀ ਲੋੜਾਂ ਦੀ ਪੂਰਤੀ ਲਈ ਹਰੀ ਊਰਜਾ ਹੀ ਹੱਲ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਊਰਜਾ ਦੇ ਰਵਾਇਤੀ ਸਾਧਨਾਂ ਦੀ ਥਾਂ ’ਤੇ ਚਿਰਸਥਾਈ ਸਾਧਨਾਂ ਦੀ ਭਾਲ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। 

ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਇੱਥੇ ਸੰਤ ਲੌਂਗੋਵਾਲ ਇੰਸਚਿਊਟ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ (ਸਲਾਇਟ) ਲੌਂਗੋਵਾਲ ਵਿਖੇ ਪੀ.ਐਸ.ਪੀ.ਸੀ.ਐਲ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਸਾਂਝੇ ਤੌਰ ’ਤੇ ‘ਉਜਵਲ ਭਾਰਤ ਉਜਵਲ ਭਵਿੱਖ’ ਮੁਹਿੰਮ ਤਹਿਤ ਕਰਵਾਏ ਗਏ ਬਿਜਲੀ ਮਹਾਂਉਤਸਵ ਦੀ ਪ੍ਰਧਾਨਗੀ ਲਈ ਲੌਂਗੋਵਾਲ ਪਹੁੰਚੇ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਊਰਜਾ ਦੀ ਬੱਚਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਵਾਤਾਵਰਨ ਬਚਾਉਣ ਦੇ ਇਸ ਕੰਮ ’ਚ ਲੋਕਾਂ ਨੂੰ ਵੀ ਵੱਧ-ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਵੀ ਪੰਜਾਬ ਦਾ ਵਾਤਾਵਰਨ ਬਚਾਉਣ ਲਈ ਰਵਾਇਤੀ ਸਾਧਨਾਂ ਨੂੰ ਹਰੀ ਊਰਜਾ ਨਾਲ ਬਦਲਣ ਲਈ ਵਚਨਬੱਧ ਹੈ। 

ਉਨਾਂ ਕਿਹਾ ਕਿ ਪੰਜਾਬ ਦੇਸ਼ ’ਚੋਂ ਹਰ ਖੇਤਰ ’ਚ ਮੋਹਰੀ ਰਿਹਾ ਹੈ ਅਤੇ ਹੁਣ ਵੇਲਾ ਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸੂਬੇ ਨੂੰ ਹਰੀ ਊਰਜਾ ਪੈਦਾ ਕਰਨ ਦੇ ਖੇਤਰ ’ਚ ਵੀ ਮੋਹਰੀ ਬਣਾਇਆ ਜਾਵੇ। ਉਨਾਂ ਕਿਹਾ ਕਿ ਜੇਕਰ ਅਜਿਹੇ ਉਪਰਾਲੇ ਪਿਛਲੀਆਂ ਸਰਕਾਰਾਂ ਵੱਲੋਂ ਵੀ ਕੀਤੇ ਜਾਂਦੇ ਤਾਂ ਪੰਜਾਬ ਕੋਲ ਅੱਜ ਘਰੇਲੂ, ਸਨਅਤੀ ਅਤੇ ਖੇਤੀਬਾੜੀ ਵਰਗੇ ਹਰ ਖੇਤਰ ਲਈ ਵਾਧੂ ਬਿਜਲੀ ਉਤਪਾਦਨ ਹੋਣਾ ਸੀ।

ਉਨਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਪੀ.ਐਸ.ਪੀ.ਸੀ.ਐਲ. ਵੱਲੋਂ ਇਸ ਵਾਰ ਝੋਨੇ ਦੇ ਸੀਜ਼ਨ ਲਈ 8 ਘੰਟੇ ਤੋਂ ਵੀ ਵੱਧ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਇਸਦੇ ਨਾਲ ਹੀ ਦੂਜੇ ਖੇਤਰਾਂ ’ਤੇ ਵੀ ਬਿਜਲੀ ਦੇ ਕੱਟ ਨਹੀਂ ਲਾਏ ਜਾ ਰਹੇ।ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਫੂਕੀ ਜਾਣ ਵਾਲੀ ਪਰਾਲੀ ਨੂੰ ਵੀ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ ਅਤੇ ਫ਼ਸਲੀ ਰਹਿੰਦ-ਖੂਹੰਦ ਤੋਂ ਬਿਜਲੀ ਬਣਾਉਣ ਵਾਲੇ ਕਈ ਪ੍ਰੋਜੈਕਟ ਪੰਜਾਬ ’ਚ ਲੱਗਣ ਜਾ ਰਹੇ ਹਨ। 

ਉਨਾਂ ਕਿਹਾ ਕਿ ਜੇਕਰ ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਹੋਵੇਗੀ ਤਾਂ ਖੇਤਾਂ ’ਚ ਇਸਨੂੰ ਅੱਗ ਲਾ ਕੇ ਸਾੜਨ ਦੀ ਮਾੜੀ ਪ੍ਰਥਾ ਨੂੰ ਵੀ ਬੰਦ ਕਰਨ ’ਚ ਵੱਡੀ ਮਦਦ ਮਿਲੇਗੀ।ਸ਼੍ਰੀ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਊਰਜਾ ਉਤਪਾਦਨ ਦੇ ਰਵਾਇਤੀ ਤਰੀਕਿਆਂ ਨੂੰ ਮੁੱਢੋਂ ਬਦਲਣ ਲਈ ਸੋਲਰ ਊਰਜਾ ਪੈਦਾ ਕਰਨ ਵਾਲੇ ਵਸੀਲਿਆਂ ਨੂੰ ਅਪਣਾਉਣ। ਉਨਾਂ ਕਿਹਾ ਕਿ ਲੋਕ ਆਪਣੇ ਘਰਾਂ, ਸਨਅਤੀ ਥਾਂਵਾਂ ਅਤੇ ਕਿਸਾਨ ਆਪਣੇ ਖੇਤਾਂ ’ਚ ਉਪਲਬਧ ਥਾਂਵਾਂ ’ਤੇ ਵੱਧ ਤੋਂ ਵੱਧ ਸੋਲਰ ਪੈਨਲ ਲਾਉਣ। 

ਉਨਾਂ ਕਿਹਾ ਕਿ ਊਰਜਾ ਉਤਪਾਦਨ ਲਈ ਸੋਲਰ ਪੈਨਲ ਵਾਤਾਵਰਨ ਪੱਖੀ ਵਸੀਲਿਆਂ ’ਚੋਂ ਸਭ ਤੋਂ ਚੰਗਾ ਬਦਲਾਂ ’ਚੋਂ ਇੱਕ ਹਨ।ਇਸ ਸਮਾਗਮ ਦੌਰਾਨ ਸਲਾਇਟ ਵਿਚਲੇ ਕੇਂਦਰੀ ਵਿਦਿਆਲੇ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪੇਸ਼ਕਾਰੀਆਂ ਤੇ ਬਿਜਲੀ ਦੇ ਮੁੱਦੇ ’ਤੇ ਨੁੱਕੜ ਨਾਟਕ ਵੀ ਪੇਸ਼ ਕੀਤੇ ਗਏ। ਇਸਦੇ ਨਾਲ ਹੀ ਇਸ ਮੌਕੇ ਪੀ.ਐਸ.ਪੀ.ਸੀ.ਐਲ ਵੱਲੋਂ ਲੋਕਾਂ ਨੂੰ ਬਿਜਲੀ ਮੁੱਦਿਆਂ ਅਤੇ ਬਿਜਲੀ ਬਚਾਉਣ ਲਈ ਜਾਗਰੂਕ ਕਰਦੀਆਂ ਛੋਟੀਆਂ-ਛੋਟੀਆਂ ਫ਼ਿਲਮਾਂ ਵੀ ਵਿਖਾਈਆਂ ਗਈਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਵੰਡ ਇੰਜੀ. ਡੀ.ਪੀ.ਐਸ. ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲਤੀਫ਼ ਅਹਿਮਦ, ਸਲਾਇਟ ਦੇ ਡੀਨ ਅਕਾਦਮਿਕ ਜਸਪ੍ਰੀਤ ਸਿੰਘ ਢਿੱਲੋਂ, ਮੁੱਖ ਇੰਜੀਨੀਅਰ ਵੰਡ ਦੱਖਣ ਪਟਿਆਲਾ ਸੰਦੀਪ ਗੁਪਤਾ, ਉਪ ਮੁੱਖ ਇੰਜੀਨੀਅਰ ਸੰਗਰੂਰ ਰਤਨ ਕੁਮਾਰ ਮਿੱਤਲ ਅਤੇ ਜਾਇੰਟ ਡਾਇਰੈਕਟਰ ਪੇਡਾ ਮੱਖਣ ਲਾਲ ਅਰੋੜਾ ਵੀ ਹਾਜ਼ਰ ਸਨ।

 

Tags: Aman Arora , Renewable Energy Sources , Information and Public Relations Minister , AAP , Aam Aadmi Party , AAP Punjab , Aam Aadmi Party Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD