Wednesday, 26 June 2024

 

 

ਖ਼ਾਸ ਖਬਰਾਂ ਬਰਸਾਤੀ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ 2.50 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ : ਪਰਨੀਤ ਸ਼ੇਰਗਿੱਲ ਨਸ਼ੇ ਦਾ ਖਾਤਮਾ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅਧਿਕਾਰੀ ਤੈਅ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ : ਵਧੀਕ ਡਿਪਟੀ ਕਮਿਸ਼ਨਰ ਐਲਨ ਚੰਡੀਗੜ੍ਹ ਨੇ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ 50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਨੇ ਪੰਥ ਤੇ ਪੰਜਾਬ ਨੂੰ ਆਗੂ ਵਿਹੂਣਾ ਬਣਾਉਣ ਦੀਆਂ ਸਾਜ਼ਿਸ਼ਾਂ ਦੀ ਜ਼ੋਰਦਾਰ ਨਿਖੇਧੀ 25 ਜੂਨ 1974 ਦਾ ਕਾਲਾ ਦਿਨ ਨਾ ਭੁੱਲਣ ਵਾਲਾ ਦਿਨ : ਅਵਿਨਾਸ਼ ਰਾਏ ਖੰਨਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਰਦਿਆਲੇਆਣਾ ਵਿਖੇ ਵਿਕਾਸ ਕਾਰਜ ਕਰਵਾਏ ਸ਼ੁਰੂ ‘ਰਾਸ਼ਟਰੀ ਦਸਤ ਰੋਕੂ ਅਭਿਆਨ’ ਨੂੰ ਅਸਰਦਾਰ ਢੰਗ ਨਾਲ ਚਲਾਇਆ ਜਾਵੇ: ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਤੰਬਾਕੂ ਦੀ ਮਾੜੀ ਤੇ ਜਾਨਲੇਵਾ ਆਦਤ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਬਚਾਉਣਾ ਬਹੁਤ ਜ਼ਰੂਰੀ : ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਏ ਜਾਣਗੇ 10 ਲੱਖ ਨਵੇਂ ਪੌਦੇ –ਡਾ: ਸੇਨੂ ਦੁੱਗਲ ਵਿਧਾਇਕ ਡਾ. ਚਰਨਜੀਤ ਸਿੰਘ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੰਨ੍ਹਾਂ ਦਾ ਕੀਤਾ ਦੌਰਾ ਮੀਤ ਹੇਅਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸਿਹਤ ਵਿਭਾਗ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ ‘ਦਸਤ ਰੋਕੂ ਮੁਹਿੰਮ’ ਬੀ ਫਾਰਮ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਰੈਡ ਕਰਾਸ ਨੇ ਮੀਰਾਂਕੋਟ ਚੋਂਕ ਵਿੱਚ ਸੜ੍ਹੇ ਖੋਖਿਆਂ ਲਈ ਮੁਆਵਜਾ ਰਾਸ਼ੀ ਵੰਡੀ ਡਿਪਟੀ ਕਮਿਸ਼ਨਰ ਵੱਲੋਂ 25 ਕਰੋੜ ਰੁਪਏ ਦੇ ਨਿਵੇਸ਼ ਵਾਲੀਆਂ ਸਨਅਤੀ ਇਕਾਈਆਂ ਨੂੰ ਰਾਈਟ ਟੂ ਬਿਜਨੈਸ ਐਕਟ ਅਧੀਨ ਪ੍ਵਾਨਗੀ ਜਾਰੀ ਡਿਪਟੀ ਕਮਿਸ਼ਨਰ ਦਫਤਰ ਆਉਣ ਵਾਲੇ ਲੋਕਾਂ ਲਈ ਸਵਾਗਤ ਤੇ ਸਹਾਇਤਾ ਕੇਂਦਰ ਬਣਾਇਆ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਭੱਟੀਆਂ ਵਿਖੇ ਕੈਂਪ ਲਗਾਇਆ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ - ਵਿਧਾਇਕ ਬੁੱਧ ਰਾਮ

 

ਜ਼ੁਲਮ ਤੇ ਸਿਆਸਤ ਦੀ ਗਾਥਾ ਤਖਤਗੜ੍ਹ

Web Series, Entertainment, Mumbai, Actress, Actor, Mumbai News

Web Admin

Web Admin

5 Dariya News

ਚੰਡੀਗੜ੍ਹ , 24 May 2022

ਫ਼ਿਲਮਾਂ ਦੇ ਬਦਲਵੇਂ ਰੂਪ ਵੈੱਬਸ਼ੀਰਜ਼ ਦਾ ਚਲਨ ਬੜੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਵਾਰਨਿੰਗ, ਸ਼ਿਕਾਰੀ, ਵਾਰਦਾਤ, ਪੰਛੀ, ਜਿਲ੍ਹਾ ਸੰਗਰੂਰ ਵਰਗੀਆਂ ਚਰਚਿਤ ਵੈਬਸੀਰੀਜ ਤੋਂ ਬਾਅਦ ਇੱਕ ਨਵੀਂ ਵੈੱਬਸ਼ੀਰਜ਼ ਤਖਤਗੜ੍ਹ ਬੜ੍ਹੀ ਚਰਚਾ ਵਿੱਚ ਹੈ। ਪੰਜਾਬੀ ਦੇ ਨਾਲ ਨਾਲ ਹਿੰਦੀ ਭਾਸ਼ਾ ਚ ਬਣੀ ਇਹ ਵੈਬਸੀਰੀਜ ਕਰਾਈਮ, ਐਕਸ਼ਨ ਥ੍ਰਿੱਲਰ ਤੇ ਡਰਾਮਾ ਬੇਸਡ ਕਹਾਣੀ ‘ਤੇ ਅਦਾਰਿਆਂ ਹੈ। ਨਾਮਵਰ ਡਾਇਰੈਕਟਰ ਤੇ ਲੇਖਕ ਬਲਜੀਤ ਨੂਰ ਵੱਲੋਂ ਡਾਇਰੈਕਟ ਕੀਤੀ ਗਈ ਪੰਜ ਐਪੀਸੋਡ ਵਾਲੀ ਇਸ ਵੈਬ ਸੀਰੀਜ ਵਿੱਚ ਪੰਜਾਬੀ ਇੰਡਸਟਰੀ ਦੇ ਸੌ ਤੋਂ ਵੱਧ ਕਲਾਕਾਰਾਂ ਨੇ ਕੰਮ ਕੀਤਾ ਹੈ। ਚਾਰ ਹੀਰੋ ਤੇ ਸੱਤ ਵਿਲੇਨਸ ਵਾਲੀ ਇਸ ਵੈਬ ਸੀਰੀਜ ਦੀ ਕਹਾਣੀ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਫੈਲੇ ਕਰਾਇਮ ‘ਤੇ ਆਧਾਰਿਤ ਹੈ। ਬਠਿੰਡਾ ਸ਼ਹਿਰ ਜਿੱਥੇ ਆ ਕੇ ਤਿੰਨ ਸੂਬਿਆਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਸਰਹੱਦ ਲੱਗਦੀ ਹੈ। ਇਹ ਫ਼ਿਲਮ ਉਸੇ ਸ਼ਹਿਰ ਦੇ ਵਿੱਚ ਵੱਸੇ ਇਕ ਕਸਬੇ ਤਖਤਗੜ੍ਹ ਦੀ ਕਹਾਣੀ ਹੈ। 

ਤਖਤਗੜ੍ਹ ਓਹ ਧੁਰਾ ਹੈ ਜਿਸਦਾ ਇਤਿਹਾਸ ਤਾਂ ਬੜਾ ਪੁਰਾਣਾ ਤੇ ਡੂੰਘਾ ਹੈ, ਪਰ ਅੱਜ ਦੀ ਘੜੀ ਇਸਦੀ ਗੱਦੀ ਓਹ ਤਾਕਤ ਰੱਖਦੀ ਹੈ ਕੇ ਇਹਨਾਂ ਤਿੰਨਾਂ ਰਾਜਾਂ ਦੇ ਸਾਰੇ ਸਿਆਸਤੀ ਫੈਸਲੇ ਏਥੋਂ ਹੁੰਦੇ ਹਨ। ਤਖਤਗੜ੍ਹ ਦੀ ਗੱਦੀ ਤੇ ਬੈਠਣ ਵਾਲਾ ਕੋਈ ਮਿੱਥਆ ਹੋਇਆ ਪਰਿਵਾਰ ਨਹੀਂ, ਬਲਕਿ ਓਹੀ ਹੈ ਜੋ ਇਹਦੀ ਤਾਕਤ ਬਰਾਬਰ ਸ਼ਖ਼ਸੀਅਤ ਰੱਖਦਾ ਹੈ। ਤੇ ਇਸੇ ਗੱਦੀ ਦੁਆਲੇ ਘੁੰਮਦੀ ਹੈ ਤਖਤਗੜ੍ਹ ਵੈਬ ਸੀਰੀਜ਼ ਦੀ ਪਹਿਲੀ ਕੜੀ ਰਿਲੀਜ ਹੋ ਚੁੱਕੀ ਹੈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਧੀਰਜ ਕੁਮਾਰ, ਅਸ਼ੀਸ਼ ਦੁੱਗਲ, ਸੁਵਿੰਦਰ ਵਿੱਕੀ, ਲਖਵਿੰਦਰ ਲੱਖਾ, ਪਾਲੀ ਸੰਧੂ, ਲਖਵਿੰਦਰ ਸੰਧੂ, ਨੀਤ ਮਾਹਲ, ਰਾਜ ਜੋਧਾ, ਹਰਮਨ ਢਿੱਲੋ, ਗੁਰਿੰਦਰ ਮਕਨਾ, ਮਲਕੀਤ ਰੌਣੀ, ਪਰਮਵੀਰ ਸਿੰਘ, ਮੀਤ ਮਲੰਗਾਂ, ਸਤਵੰਤ ਕੌਰ, ਜਸਬੀਰ ਢਿੱਲੋ, ਮਨੀ ਕੁਲਾਰ, ਰਿੰਪਲ ਢਿੱਲੋ ਸਮੇਤ ਦਰਜਨਾਂ ਮੰਝੇ ਹੋਏ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। 

ਇਸ ਵੈਬਸ਼ੀਰਜ਼ ਦੇ ਲੇਖਕ-ਨਿਰਦੇਸ਼ਕ ਬਲਜੀਤ ਨੂਰ ਪਿਛਲੇ ਕਈ ਸਾਲਾਂ ਤੋਂ ਥੀਏਟਰ ਅਤੇ ਫ਼ਿਲਮਾਂ ਨਾਲ ਜੁੜਿਆ ਤੀਖਣ ਬੁੱਧੀ ਵਾਲਾ ਤਜੱਰਬੇਕਾਰ ਬੰਦਾ ਹੈ। ‘ਤਖਤਗੜ੍ਹ’ ਰਾਹੀਂ ਉਸ ਅੰਦਰਲੀ ਕਲਾ ਦੀ ਚਿਣਗ ਲਾਟ ਬਣਕੇ ਉੱਭਰੀ ਹੈ।ਬਲਜੀਤ ਨੂਰ ਮੁਤਾਬਕ ਇਹ ਫ਼ਿਲਮ ਯਥਾਰਥ ਤੇ ਕਲਪਨਾ ਦਾ ਸੁਮੇਲ ਹੈ। ਇਹ ਫ਼ਿਲਮ ਗੁੰਡਾਰਾਜ, ਗੈਂਗਸਟਰ, ਪੁਲਿਸ ਤੇ ਸਿਆਸੀ ਤੰਤਰ ਦੁਆਲੇ ਘੁੰਮਦੀ ਹੈ। ਇਹਸ ਸੀਰੀਜ ਚ ਦਿਖਾਇਆ ਗਿਆ ਹੈ ਕਿ ਗੈਂਗਸਟਰਾਂ ਦੀ ਵੀ ਇਕ ਦੁਨੀਆ ਹੈ, ਜਿਸ ਵਿੱਚ ਜੋ ਆ ਗਿਆ ਉਹ ਵਾਪਸ ਨਹੀਂ ਜਾ ਸਕਦਾ। ਮੌਤ ਹੀ ਇਸ ਦੁਨੀਆਂ ਚੋਂ ਬਾਹਰ ਕੱਢ ਸਕਦੀ ਹੈ। ਕੁਰਸੀ ਦੀ ਲਾਲਸਾ ਕਿਵੇਂ ਆਪਣਿਆਂ ਹੱਥੋਂ ਆਪਣਿਆਂ ਦਾ ਕਤਲ ਕਰਵਾ ਦਿੰਦੀ ਹੈ, ਇਹ ਇਸ ਸੀਰੀਜ ਵਿੱਚ ਦਿਖਾਇਆ ਗਿਆ ਹੈ। ਫ਼ਿਲਮ ਚ ਅਹਿਮ ਭੂਮਿਕਾ ਨਿਭਾ ਰਹੇ ਧੀਰਜ ਕੁਮਾਰ ਇਹ ਵੈਬ ਸੀਰੀਜ ਉਹਨਾਂ ਦੀ ਜ਼ਿੰਦਗੀ ਦਾ ਅਹਿਮ ਪ੍ਰਾਜੈਕਟ ਹੈ।

ਇਸ ਧਮਾਕੇਦਾਰ ਵੈਬ ਸੀਰੀਜ਼ ਦਾ ਨਿਰਮਾਣ ਧਾਲੀਵਾਲ ਬ੍ਰਦਰਜ਼ ਵੱਲੋਂ ਕੀਤਾ ਗਿਆ ਹੈ ਜਿੰਨ੍ਹਾਂ ਵਿਚੋਂ ਗੁਰਜੀਤ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਇਸ ਫ਼ਿਲਮ ਦਾ ਕੰਮ ਸੰਭਾਲਿਆ ਅਤੇ ਓਹਨਾ ਦੇ ਭਰਾ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਵਿੱਚ ਰਹਿੰਦੇ ਹੋਏ ਫ਼ਿਲਮ ਸਬੰਧੀ ਅਹਿਮ ਕਾਰਜਾਂ ਦੀ ਦੇਖ ਰੇਖ ਕੀਤੀ। ਨਿਰਮਾਤਾ ਮੁਤਾਬਕ ਉਹ ਇਸ ਤੋ ਪਹਿਲਾਂ ਪੰਜਾਬੀ ਫ਼ਿਲਮ “ਪੌਣੇ ਨੌ” ਸਮੇਤ ਕੁਝ ਵੈਬ ਸੀਰੀਜ ਦਾ ਨਿਰਮਾਣ ਕਰ ਚੁੱਕੇ ਹਨ। ਇਸ ਵੈਬ ਸੀਰੀਜ ਦੇ ਪਹਿਲੇ ਸੀਜ਼ਨ ਵਿੱਚ ਤੁਹਾਨੂੰ ਪੰਜ ਐਪੀਸੋਡ ਦੇਖਣ ਨੂੰ ਮਿਲਣਗੇ ਜਿੰਨਾ ਦੀ ਸਮਾਂ ਸੀਮਾਂ ਲਗਭਗ 30 ਮਿੰਟ ਦੇ ਨੇੜੇ ਹੈ। 6 ਮਈ ਨੂੰ ਸ਼ੁਰੂ ਹੋਈ ਇਸ ਸੀਰੀਜ਼ ਦੇ ਐਪੀਸੋਡ ਹਰ ਸ਼ੁੱਕਰਵਾਰ ਐਮੀਗੋਜ਼ ਮੋਸ਼ਨ ਪਿਕਚਰਜ਼ ਦੇ ਯੂਟਿਊਬ ਚੈਨਲ ਤੇ ਵੇਖੇ ਜਾ ਸਕਦੇ ਹਨ।

 

Tags: Web Series , Entertainment , Mumbai , Actress , Actor , Mumbai News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD