Wednesday, 03 July 2024

 

 

ਖ਼ਾਸ ਖਬਰਾਂ ਕੈਂਪਾਂ ਵਿੱਚ ਪ੍ਰਾਪਤ ਹੋਈਆਂ ਸਿ਼ਕਾਇਤਾਂ ਦਾ ਸਮੇਂ ਸਿਰ ਕੀਤਾ ਜਾਵੇ ਨਿਪਟਾਰਾ - ਵਿਧਾਇਕ ਜਸਵਿੰਦਰ ਸਿੰਘ ਰਮਦਾਸ ਪਵਿੱਤਰ ਬਾਈਬਲ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਅੰਧਵਿਸ਼ਵਾਸ ਫੈਲਾਉਣ ਵਾਲਿਆਂ 'ਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ : ਸੁਖਜਿੰਦਰ ਗਿੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ 'ਚ ਕੀਤਾ ਰੋਡ ਸ਼ੋਅ, ਕਿਹਾ- ਜਲੰਧਰ 'ਵੈਸਟ' ਨੂੰ ਜਲੰਧਰ 'ਬੈਸਟ' ਬਣਾਵਾਂਗੇ ਵਿਧਾਇਕ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 95 'ਚ ਨਵੀਆਂ ਸੜ੍ਹਕਾਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਡੀ.ਪੀ.ਆਰ.ਓ. ਦਫ਼ਤਰ ਪਟਿਆਲਾ ਦੇ ਕਰਮਚਾਰੀ ਰਜਿੰਦਰ ਸਿੰਘ ਵਿਰਕ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਹੋਏ ਸੇਵਾਮੁਕਤ ਦੇਸ਼ ਵਿੱਚ ਦੋ ਆਈਪੀਐਲ ਚੱਲ ਰਹੇ ਹਨ, ਪਹਿਲਾ ਹੈ ਇੰਡੀਅਨ ਪ੍ਰੀਮੀਅਰ ਲੀਗ, ਜਿਸ ਵਿੱਚ ਬੈਟ-ਬਾਲ ਨਾਲ ਖੇਡ ਖੇਡੀ ਜਾਂਦੀ ਹੈ ਅਤੇ ਦੂਜੀ ਹੈ ਇੰਡੀਆ ਪੇਪਰ ਲੀਕ, ਜਿਸ ਵਿੱਚ ਪੇਪਰ ਲੀਕ ਕਰਕੇ ਨੌਜਵਾਨਾਂ ਦੇ ਭਵਿੱਖ ਨਾਲ ਖੇਡਿਆ ਜਾਂਦਾ ਹੈ - ਰਾਘਵ ਚੱਢਾ 'ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਸਦ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਮੇਤ ਦਿੱਲੀ ਅਤੇ ਪੰਜਾਬ ਦੇ ਕਈ ਮੁੱਦੇ ਉਠਾਏ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਤੋਂ 5 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਰਾਮਦ; ਤਿੰਨ ਕਾਬੂ 2,70,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਹਾਇਕ ਸਬ-ਇੰਸਪੈਕਟਰ ਖਿਲਾਫ਼ ਭਰਿਸ਼ਟਾਚਾਰ ਦਾ ਕੇਸ ਦਰਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵੈਕਟਰ ਬੋਰਨ ਬਿਮਾਰੀਆਂ ਵਿਰੁੱਧ ਵਿਆਪਕ ਮੁਹਿੰਮ ਚਲਾਉਣ ਦੇ ਨਿਰਦੇਸ਼, ਲਾਰਵਾ ਮਿਲਣ 'ਤੇ ਚਲਾਨ ਕਰਨ ਦੇ ਹੁਕਮ ਜਾਰੀ ਅਕਾਲੀ ਦਲ ਨਾਲ ਸਬੰਧਤ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਅਮਰਪੁਰਾ ਵਿੱਚ ਵਿਕਾਸ ਕਾਰਜਾਂ ਦਾ ਨੀਹ ਪੱਥਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਮਿਲਿਆ ਬੈਸਟ ਪਰਫੋਰਮਿੰਗ ਡਿਸਟਰਿਕਟ ਦਾ ਅਵਾਰਡ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਕਾਬੂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਲਾਂਡਰਾਂ ਵਿਖੇ ਸੁਵਿਧਾ ਕੈਂਪ EIC PEC ਨੇ NITTTR ਨਾਲ ਸਹਿਯੋਗ ਵਿੱਚ ਸਟਾਰਟਅੱਪਸ ਦੇ ਡਿਜ਼ਾਈਨ ਅਤੇ ਇਨੋਵੇਸ਼ਨ 'ਤੇ FDP ਦਾ ਆਯੋਜਨ ਕੀਤਾ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ 'ਆਪ' ਨੂੰ ਮਿਲਿਆ ਵੱਡਾ ਹੁਲਾਰਾ, ਅਕਾਲੀ ਉਮੀਦਵਾਰ ਸੁਰਜੀਤ ਕੌਰ 'ਆਪ' 'ਚ ਸ਼ਾਮਲ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਰਾਈਟ ਟੂ ਬਿਜ਼ਨਸ ਐਕਟ ਤਹਿਤ ਦਿੱਤੀਆਂ 2 ਹੋਰ ਸਿਧਾਂਤਿਕ ਪ੍ਰਵਾਨਗੀਆਂ ਈਸ਼ਾ ਕਲੋਆ ਨੇ ਜ਼ੀ ਪੰਜਾਬੀ ਦੇ "ਹੀਰ ਤੇ ਟੇਢੀ ਖੀਰ" ਲਈ ਫਿਟਨੈਸ ਅਤੇ ਸ਼ੂਟਿੰਗ ਨੂੰ ਸੰਤੁਲਿਤ ਕੀਤਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਦਾ ਅਚਨਚੇਤ ਦੌਰਾ

 

ਐਲਪੀਯੂ ਦੀ ਮੁੱਕੇਬਾਜ਼ ਦਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ- 2022 ਵਿੱਚ ਮੈਡਲ ਪੱਕਾ

ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ ਚੈਂਪੀਅਨਸ਼ਿਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ, ਐਲਪੀਯੂ ਦੀ ਮਹਿਲਾ ਮੁੱਕੇਬਾਜ਼ ਪਰਵੀਨ ਨੇ ਤਾਜਿਕਸਤਾਨ ਦੀ ਸ਼ੋਇਰਾ ਜ਼ੁਲਕਾਇਨਾਰੋਵਾ ਨੂੰ ਹਰਾਇਆ

Lovely Professional University, Jalandhar, Phagwara, LPU, LPU Campus, Ashok Mittal, International Boxing Association,World Boxing Championships-2022, Istanbul, Turkey

Web Admin

Web Admin

5 Dariya News

ਜਲੰਧਰ , 17 May 2022

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੀ ਇੱਕ ਮਹਿਲਾ ਮੁੱਕੇਬਾਜ਼, ਪਰਵੀਨ (63 ਕਿਲੋ) ਨੇ ਤੁਰਕੀ ਦੇ ਇਸਤਾਂਬੁਲ ਵਿੱਚ ਚੱਲ ਰਹੀ ਅੰਤਰਰਾਸ਼ਟਰੀ ਮੁੱਕੇਬਾਜ਼ੀ  ਸੰਘ (ਆਈ.ਬੀ.ਏ.) ਮਹਿਲਾ ਵਿਸ਼ਵ ਮੁੱਕੇਬਾਜ਼ੀ  ਚੈਂਪੀਅਨਸ਼ਿਪ-2022 ਵਿੱਚ ਚੋਟੀ ਦੇ ਮੈਡਲ ਨੂੰ ਯਕੀਨੀ ਬਣਾ ਲਿਆ ਹੈ। ਸੈਮੀਫਾਈਨਲ  ਵਿੱਚ ਪਹੁੰਚ ਕੇ ਆਪਣਾ ਪਹਿਲਾ ਵਿਸ਼ਵ  ਚੈਂਪੀਅਨਸ਼ਿਪ ਦਾ ਮੈਡਲ  ਪੱਕਾ ਕਰਦੇ ਹੋਏ, ਪਰਵੀਨ  ਨੇ ਤਾਜਿਕਸਤਾਨ ਦੀ  ਸ਼ੋਇਰਾ ਜ਼ੁਲਕਾਇਨਾਰੋਵਾ ਨੂੰ  ਹਰਾਇਆ। ਹੁਣ ਉਹ ਸੈਮੀਫਾਈਨਲ 'ਚ ਆਇਰਲੈਂਡ ਦੀ ਐਮੀ ਬ੍ਰਾਡਹਰਸਟ  ਨਾਲ ਭਿੜੇਗੀ।ਪਰਵੀਨ  ਸ਼ੁਰੂ ਵਿੱਚ ਝਿਜਕਦੀ ਜਾਪਦੀ ਸੀ ਪਰ ਜਿਵੇਂ-ਜਿਵੇਂ ਸਮਾਂ ਵਧਦਾ ਗਿਆ, ਉਸਨੇ  ਮਹਿਲਾ ਡਬਲਯੂਬੀਸੀ 2022 ਵਿੱਚ ਇੱਕ ਯਾਦਗਾਰ ਜਿੱਤ ਦਰਜ ਕਰਨ ਲਈ  ਆਪਣੇ  ਤਾਜਾਕ  ਵਿਰੋਧੀ 'ਤੇ ਹਮਲਾ ਕੀਤਾ। ਚੈਂਪੀਅਨਸ਼ਿਪ 20 ਮਈ, 2022 ਨੂੰ ਸਮਾਪਤ ਹੋਵੇਗੀ, ਜਿੱਥੇ 73 ਦੇਸ਼ਾਂ ਦੀਆਂ ਚੋਟੀ ਦੀਆਂ 310 ਮਹਿਲਾ ਮੁੱਕੇਬਾਜ਼ਾਂ ਹਿੱਸਾ ਲੈ ਰਹੀਆਂ ਹਨ।ਕੁਆਰਟਰ-ਫਾਈਨਲ  ਤੋਂ ਪਹਿਲਾਂ, ਐਲਪੀਯੂ  ਦੀ  ਦੋ ਮੁੱਕੇਬਾਜ਼  ਪਰਵੀਨ ਅਤੇ  ਜੈਸਮੀਨ  ਇਸ  ਚੈਂਪੀਅਨਸ਼ਿਪ ਦੇ 12ਵੇਂ ਐਡੀਸ਼ਨ ਵਿੱਚ ਆਪਣੇ-ਆਪਣੇ ਵਿਰੋਧੀਆਂ ਦੇ ਖਿਲਾਫ ਲਗਾਤਾਰ ਜਿੱਤ ਦਰਜ ਕਰ ਰਹੀਆਂ ਸਨ। ਭਾਰਤੀ  ਟੀਮ ਦੀ ਨੁਮਾਇੰਦਗੀ  ਕਰਦੇ ਹੋਏ, ਇਹਨਾਂ ਦੋਵੇਂ  ਐਲਪੀਯੂ  ਦੀਆਂ  ਮੁੱਕੇਬਾਜ਼ਾਂ ਨੇ ਦੇਸ਼ ਲਈ ਚੋਟੀ ਦੀਆਂ ਜਿੱਤਾਂ ਦੀ ਸੰਭਾਵਨਾ ਦੇ ਨਾਲ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਪਰਵੀਨ (63 ਕਿਲੋ) ਨੇ  ਆਪਣੀ ਹਮਲਾਵਰ  ਸਮਰੱਥਾ  ਦਾ  ਪ੍ਰਦਰਸ਼ਨ ਕਰਦਿਆਂ ਸਾਬਕਾ ਯੁਵਾ ਓਲੰਪਿਕ ਚੈਂਪੀਅਨ ਅਮਰੀਕਾ ਦੀ ਜਜੈਰਾ ਗੋਂਜਾਲੇਜ਼ ਨੂੰ 5-0 ਨਾਲ ਹਰਾਇਆ। ਪਰਵੀਨ ਨੇ ਪੂਰੇ ਮੁਕਾਬਲੇ ਦੌਰਾਨ ਚੁਸਤ ਖੇਡ ਖੇਡੀ ਅਤੇ ਵੇਟਿੰਗ ਗੇਮ ਖੇਡਣ ਨੂੰ ਤਰਜੀਹ ਦਿੱਤੀ। ਓਪਨਿੰਗ ਮਿਲਣ 'ਤੇ ਉਸ ਨੇ ਸਿੱਧਾ ਪੰਚ ਮਾਰਿਆ। ਜੈਸਮੀਨ (60 ਕਿਲੋ) ਨੇ ਵੀ ਆਸਟਰੇਲੀਆ ਦੀ ਐਂਜੇਲਾ ਹੈਰੀਜ਼ ਨੂੰ ਹਰਾਇਆ। ਉਸਦਾ ਬਾਊਟ ਇੰਨਾ ਭਿਆਨਕ ਸੀ ਕਿ ਰੈਫਰੀ ਨੂੰ ਪਹਿਲੇ ਦੌਰ ਵਿੱਚ ਹੀ ਮੁਕਾਬਲਾ ਰੋਕਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਜੈਸਮੀਨ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ। ਜੈਸਮੀਨ 2019 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਮੈਡਲ  ਜੇਤੂ ਰਸ਼ੀਦਾ ਐਲਿਸ ਤੋਂ 1-4 ਨਾਲ ਹਾਰਨ ਤੋਂ ਬਾਅਦ ਵਿਸ਼ਵ ਈਵੈਂਟ ਵਿੱਚ ਆਪਣੀ ਪਹਿਲੀ ਪੇਸ਼ਕਾਰੀ 'ਤੇ ਮੈਡਲ  ਹਾਸਲ ਕਰਨ ਤੋਂ ਪਿੱਛੇ ਰਹਿ ਗਈ।

ਐਲਪੀਯੂ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਮਹਿਲਾ ਮੁੱਕੇਬਾਜ਼ ਨੂੰ ਵਧਾਈ ਦਿੰਦਿਆਂ ਐਲਪੀਯੂ ਦੇ ਚਾਂਸਲਰ ਡਾ ਅਸ਼ੋਕ ਮਿੱਤਲ ਨੇ ਸਾਂਝਾ ਕੀਤਾ: “ਵਿਦਿਅਕ ਸੰਸਥਾਵਾਂ 'ਚ  ਖੇਡਾਂ ਅਤੇ ਸਿਖਿਆ ਦੀਆਂ ਦੋਵੇਂ ਗਤੀਵਿਧੀਆਂ  ਬਰਾਬਰ ਮਹੱਤਵਪੂਰਨ ਹਨ। ਅਸੀਂ  ਹਮੇਸ਼ਾ ਐਲਪੀਯੂ ਦੇ ਵਿਦਿਆਰਥੀਆਂ ਨੂੰ ਆਲ-ਰਾਊਂਡਰ ਵਜੋਂ ਵਧਣ ਦੇਣ ਨੂੰ ਤਰਜੀਹ ਦਿੱਤੀ ਹੈ। ਨੀਰਜ ਚੋਪੜਾ ਅਤੇ ਹੋਰਾਂ ਦੁਆਰਾ ਓਲੰਪਿਕ ਜਿੱਤਣਾ, ਅਤੇ ਖੇਲੋ ਇੰਡੀਆ ਖੇਡਾਂ ਵਿੱਚ ਐਲਪੀਯੂ  ਨੂੰ 51 ਤਗਮੇ ਇਸ ਸਭ ਬਾਰੇ ਬਹੁਤ ਕੁਝ ਦੱਸਦੇ ਹਨ। ਅਸੀਂ ਹੁਣ ਨੇੜਲੇ ਭਵਿੱਖ ਵਿੱਚ ਆਪਣੇ ਖਿਡਾਰੀਆਂ-ਮਹਿਲਾਵਾਂ ਦੁਆਰਾ ਇਸ ਪੂਲ ਵਿੱਚ ਹੋਰ ਮੈਡਲ  ਜੋੜਨ ਦੀ ਉਮੀਦ ਕਰਦੇ ਹਾਂ। ” ਵਾਸਤਵ ਵਿੱਚ, 2022 ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਤੋਂ  ਐਲਪੀਯੂ -ਭਾਰਤੀ ਮੁੱਕੇਬਾਜ਼ਾਂ ਦੇ ਪੱਖ ਵਿੱਚ ਸ਼ਾਨਦਾਰ ਨਤੀਜੇ ਲਿਆਉਣ ਦੀ ਉਮੀਦ ਹੈ।

 

Tags: Lovely Professional University , Jalandhar , Phagwara , LPU , LPU Campus , Ashok Mittal , International Boxing Association , World Boxing Championships-2022 , Istanbul , Turkey

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD