Wednesday, 03 July 2024

 

 

ਖ਼ਾਸ ਖਬਰਾਂ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਅਮਰਪੁਰਾ ਵਿੱਚ ਵਿਕਾਸ ਕਾਰਜਾਂ ਦਾ ਨੀਹ ਪੱਥਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਮਿਲਿਆ ਬੈਸਟ ਪਰਫੋਰਮਿੰਗ ਡਿਸਟਰਿਕਟ ਦਾ ਅਵਾਰਡ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਕਾਬੂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਲਾਂਡਰਾਂ ਵਿਖੇ ਸੁਵਿਧਾ ਕੈਂਪ EIC PEC ਨੇ NITTTR ਨਾਲ ਸਹਿਯੋਗ ਵਿੱਚ ਸਟਾਰਟਅੱਪਸ ਦੇ ਡਿਜ਼ਾਈਨ ਅਤੇ ਇਨੋਵੇਸ਼ਨ 'ਤੇ FDP ਦਾ ਆਯੋਜਨ ਕੀਤਾ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ 'ਆਪ' ਨੂੰ ਮਿਲਿਆ ਵੱਡਾ ਹੁਲਾਰਾ, ਅਕਾਲੀ ਉਮੀਦਵਾਰ ਸੁਰਜੀਤ ਕੌਰ 'ਆਪ' 'ਚ ਸ਼ਾਮਲ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਰਾਈਟ ਟੂ ਬਿਜ਼ਨਸ ਐਕਟ ਤਹਿਤ ਦਿੱਤੀਆਂ 2 ਹੋਰ ਸਿਧਾਂਤਿਕ ਪ੍ਰਵਾਨਗੀਆਂ ਈਸ਼ਾ ਕਲੋਆ ਨੇ ਜ਼ੀ ਪੰਜਾਬੀ ਦੇ "ਹੀਰ ਤੇ ਟੇਢੀ ਖੀਰ" ਲਈ ਫਿਟਨੈਸ ਅਤੇ ਸ਼ੂਟਿੰਗ ਨੂੰ ਸੰਤੁਲਿਤ ਕੀਤਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਦਾ ਅਚਨਚੇਤ ਦੌਰਾ ਗੁਰਜੀਤ ਸਿੰਘ ਔਜਲਾ ਨੇ ਗੁਹਾਟੀ ਲਈ ਉਡਾਣ ਸ਼ੁਰੂ ਕਰਨ ਲਈ ਏਵਿਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨਾਲ ਮੁਲਾਕਾਤ ਕੀਤੀ ਸਿਵਲ ਸਰਜਨ ਬਰਨਾਲਾ ਵੱਲੋਂ ਦਸਤ ਰੋਕੂ ਮੁਹਿੰਮ ਦੀ ਸਿਵਲ ਹਸਪਤਾਲ ਤੋਂ ਸ਼ੁਰੂਆਤ ਨਵਜੋਤ ਪਾਲ ਸਿੰਘ ਰੰਧਾਵਾ ਨੇ “ਖਟਕੜ ਕਲਾਂ ਅਜਾਇਬ ਘਰ ਅਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ” ਸਬੰਧੀ ਬ੍ਰੋਸ਼ਰ ਅਤੇ ਪੋਟਰੇਟ ਕੀਤਾ ਜਾਰੀ “ਸਰਕਾਰ, ਤੁਹਾਡੇ ਦੁਆਰ” ਮੁਹਿੰਮ ਤਹਿਤ ਪਿੰਡ ਨੌਰੰਗਾਬਾਦ ਵਿਖੇ ਲਗਾਇਆ ਗਿਆ ਵਿਸ਼ੇਸ ਸੁਵਿਧਾ ਕੈਂਪ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਹੜ੍ਹਾਂ ਦੀ ਰੋਕਥਾਮ ਸਬੰਧੀ ਕੀਤੇ ਜਾਣੇ ਵਾਲੇ ਜਰੂਰੀ ਕੰਮਾਂ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ 'ਸਰਕਾਰ ਤੁਹਾਡੇ ਦੁਆਰ' ਤਹਿਤ ਰਾਮਪੁਰ ਵਿਖੇ ਕੈਂਪ ਦਾ ਆਯੋਜਨ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਵੱਲੋਂ 'ਲੋਕ ਸੁਵਿਧਾ ਕੈਂਪ ' ਦੌਰਾਨ ਲੋਕਾਂ ਦੀਆਂ ਸਿ਼ਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਜ਼ਮੀਨੀ ਪੱਧਰ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖਿਡਾਰੀਆਂ ਨੂੰ ਹੁਲਾਰਾ ਦੇਣਾ ਸਾਡੇ ਸੱਭਿਆਚਾਰ ਦਾ ਹਿੱਸਾ : ਹਰਦੀਪ ਸਿੰਘ ਪੁਰੀ ਪ੍ਰਧਾਨ ਮੰਤਰੀ ਨੇ ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੇ ਜੀਵਨ ਅਤੇ ਜੀਵਨ-ਯਾਤਰਾ ‘ਤੇ ਤਿੰਨ ਪੁਸਤਕਾਂ ਜਾਰੀ ਕੀਤੀਆਂ ਡਾ. ਮਨਸੁਖ ਮਾਂਡਵੀਆ ਨੇ ਐੱਨਆਈਐੱਸ ਪਟਿਆਲਾ ਦਾ ਦੌਰਾ ਕੀਤਾ ਅਤੇ ਪੈਰਿਸ ਓਲੰਪਿਕਸ ਜਾਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਹਰਿਆਣਾ ਸਰਕਾਰ ਅਤੇ NFSU ਗਾਂਧੀਨਗਰ ਦੇ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਕੇਂਦਰੀ ਟੈਕਸਟਾਈਲ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ 71ਵੇਂ ਐਡੀਸ਼ਨ ਆਫ ਇੰਡੀਆ ਇੰਟਰਨੈਸ਼ਨਲ ਗਾਰਮੈਂਟ ਫੇਅਰ (IIGF) ਦਾ ਉਦਘਾਟਨ ਕੀਤਾ

 

ਹੁਸਿਆਰਪੁਰ ਪੁਲਿਸ ਵਲੋਂ ਥਾਣਾ ਹਾਜੀਪੁਰ ਦੇ ਏਰੀਆ ਅੰਦਰ ਮਾਈਨੰਗ ਸਬੰਧੀ ਨਾਜਇਜ ਵਸੂਲੀ ਕਰਨ ਵਾਲੇ ਗਿਰੋਹ ਮੈਬਰ ਗ੍ਰਿਫਤਾਰ

Crime News Punjab, Punjab Police, Police, Crime News, Hoshiarpur Police, Hoshiarpur

Web Admin

Web Admin

5 Dariya News

ਹੁਸ਼ਿਆਰਪੁਰ , 29 Mar 2022

ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ  ਧਰੁਮਨ  ਐਚ  ਨਿੰਬਾਲੇ, ਆਈ.ਪੀ.ਐਸ,  ਐਸ.ਐਸ.ਪੀ  ਸਾਹਿਬ  ਹੁਸ਼ਿਆਰਪੁਰ  ਜੀ ਵਲੋ ਜਿਲ੍ਹਾ ਹਜਾ ਵਿੱਚ ਨਜਾਇਜ ਮਾਇੰਨਗ ਕਰਨ ਵਾਲਿਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾ ਦੀ ਚਲਾਈ ਗਈ ਸਖਤ ਮੁਹਿੰਮ ਦਾ ਕੁਝ ਮਾੜੇ ਅਨਸਰਾਂ ਵੱਲੋਂ ਨਜਾਇਜ ਫਾਇਦਾ ਚੁੱਕਿਆ ਜਾ ਰਿਹਾ ਸੀ ਅਤੇ ਟਿੱਪਰਾਂ  ਤੇ ਟਰੱਕ  ਡਰਾਇਵਰਾਂ  ਜੋ  ਰੇਤਾ  ਜਾਂ  ਬਜਰੀ  ਦੀ  ਢੋਆ  ਢੋਆਈ  ਕਰਦੇ  ਹਨ, ਉੁਹਨਾਂ ਪਾਸੋ ਰੋਕ ਕੇ ਜਬਰਨ ਪੈਸੇ ਦੀ ਵਸੂਲੀ ਕਰਦੇ ਸਨ।ਇਹਨਾਂ  ਵਿਅਕਤੀਆਂ  ਦੀ  ਪਹਿਚਾਣ  ਮੁੱਖਬਰ  ਖਾਸ  ਵੱਲੋਂ  ਦਿੱਤੀ  ਇਤਲਾਹ ਮੁਤਾਬਿਕ, ਸੁਰਿੰਦਰ ਸਿੰਘ ਪੁੱਤਰ ਰਵੀ ਸਿੰਘ ਵਾਸੀ ਹਿਰਨਾਖੇੜੀ ਥਾਣਾ ਚਾਂਦਪੁਰ ਯੂ.ਪੀ, ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕਕੋਵਾਲ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ, ਗੋਰਵ ਤੌਮਰ ਪੁੱਤਰ ਉਪਿੰਦਰ ਤੌਮਰ ਵਾਸੀ ਅਲੀਪੁਰ ਯੂ.ਪੀ, ਜਗਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੰਡੀਲਾ ਥਾਣਾ ਘੁਮਾਣ ਜਿਲ੍ਹਾ ਗੁਰਦਾਸਪੁਰ, ਜੋ ਕਿ ਪ੍ਰਾਈਵੇਟ  ਮਾਈਨਿੰਗ  ਕੰਪਨੀ  ਵਿੱਚ  ਕੰਮ  ਕਰਦੇ  ਹਨ  ਵਜੋਂ  ਹੋਈ  ,  ਜੋ ਪਿਛਲੇ  ਕੂਝ  ਦਿਨਾਂ  ਤੋ  ਸੜਕ  ਤੇ  ਆ  ਰਹੇ  ਟਿੱਪਰਾਂ  ਤੇ  ਟਰੱਕ  ਡਰਾਇਵਰਾਂ  ਜੋ  ਰੇਤਾ  ਜਾਂ  ਬਜਰੀ  ਦੀ  ਢੋਆ ਢੋਆਈ  ਕਰਦੇ  ਹਨ, ਉੁਹਨਾਂ ਪਾਸੋ ਰੋਕ ਕੇ ਜਬਰਨ ਪੈਸੇ ਦੀ ਵਸੂਲੀ ਕਰਦੇ ਹਨ। ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਾਰਨ ਮੁਕੱਦਮਾ  ਨੰਬਰ  13  ਮਿਤੀ  25.03.2022  ਅ/ਧ  384,120-ਬੀ  ਭ.ਦ.  ਥਾਣਾ ਹਾਜੀਪੁਰ  ਦਰਜ ਰਜਿਸਟਰ ਕੀਤਾ ਗਿਆ।ਉਕਤ ਮੁਕਦਮੇਂ ਦੀ ਤਫਤੀਸ਼ ਦੋਰਾਨ ਦੋਸ਼ੀ ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕਕੋਵਾਲ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਪਾਸੋਂ ਕੀਤੀ ਗਈ ਪੁੱਛਗਿਛ ਤੋਂ ਕੁਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਲੱਖਪਤ ਨਗਰ ਥਾਣਾ ਬਿਜਨੋਰ ਯੂ.ਪੀ. ਅਤੇ ਨਵਜਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਸ਼ੇਰਪੁਰ ਖਾਦਰ ਥਾਣਾ ਪੁਰਕਾਜੀ ਜਿਲਾ ਮੁਜੱਫਰਨਗਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 4  ਹਜਾਰ  ਰੁਪਏ  ਕੈਸ਼,  ਰਸੀਦਾ  10  ਪਰਚੀਆਂ,  ਕੈਸ਼ੀਅਰ  ਦੀ ਰੋਜਾਨਾ  ਦੀ  ਰਿਪੋਰਟ  7  ਪੰਨੇ  ਅਤੇ  3  ਮਹਿੰਦਰ  ਬੋਲੈਰੋ  ਵਹੀਕਲ  ਬਰਾਮਦ ਕੀਤੇ ਗਏ ਸਨ।

ਉਕਤ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਮਜੀਦ ਪੁੱਛਗਿਛ ਕਰਨ ਤੇ ਉਹਨਾਂ ਨੇ ਦੱਸਿਆ ਕਿ ਜਬਰੀ ਵਸੂਲ ਕਰਨ ਵਾਲੇ ਉਹਨਾ ਦੇ ਕਈ ਹੋਰ ਸਾਥੀ ਹਨ, ਜਿੰਨਾ ਨੂੰ ਉਸ ਜਗ੍ਹਾ ਤੋਂ ਗ੍ਰਿਫਤਾਰ ਕਰਵਾਇਆ ਜਾ ਸਕਦਾ ਹੈ, ਜਿੱਥੇ ਉਹਨਾਂ ਨੇ ਰਿਹਾਇਸ਼ ਰੱਖੀ ਹੋਈ ਹੈ। ਜੋ ਇਹਨਾਂ ਵਿਅਕਤੀਆਂ ਵੱਲੋਂ ਦਿੱਤੀ ਸੂਚਨਾਂ ਤੇ ਇਹਨਾਂ ਨੂੰ ਹਮਰਾਹ ਲੈ ਕੇ ਸ਼੍ਰੀ ਅਸ਼ਵਨੀ ਕੁਮਾਰ, ਪੁਲਿਸ ਕਪਤਾਨ ਸਥਾਨਕ ਹੁਸ਼ਿ:, ਸ਼੍ਰੀ ਮੁੱਖਤਿਆਰ ਰਾਏ, ਪੁਲਿਸ ਕਪਤਾਨ ਇੰਵੈਸਟੀਗੇਸ਼ਨ ਹੁਸ਼ਿ:, ਉਪ ਕਪਤਾਨ ਪੁਲਿਸ, ਡਿਟੈਕਟਿਵ ਹੁਸ਼ਿ:, ਉਪ ਕਪਤਾਨ ਪੁਲਿਸ, ਸਿਟੀ ਹੁਸ਼ਿਆਰਪੁਰ, ਉਪ ਕਪਤਾਨ ਪੁਲਿਸ ਸਬ-ਡਵੀਜਨ ਮੁਕੇਰੀਆਂ ਅਤੇ ਮੁੱਖ ਅਫਸਰ ਥਾਣਾ ਹਾਜੀਪੁਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਬਣਾ ਕੇ ਰੇਡ ਕੀਤੇ ਗਏ ਅਤੇ ਉਹਨਾਂ ਦੀ ਰਿਹਾਇਸ਼ੀ ਕੋਠੀ ਅਨਮੋਲ ਨਗਰ ਨੇੜੇ ਅੰਬਰ ਹੋਟਲ ਟਾਂਡਾ ਰੋਡ ਹੁਸ਼ਿਆਰਪੁਰ ਦੀ ਚੈਕਿੰਗ ਕੀਤੀ ਗਈ। ਜਿੱਥੇ ਮਾਇੰਨਗ ਦੀ ਵਸੂਲੀ ਸਬੰਧੀ  ਭਾਰੀ  ਮਾਤਰਾ  ਵਿੱਚ  ਭਾਰਤੀ  ਕਰੰਸੀ  ਨੋਟ, ਫਰਜੀ  ਰਸੀਦਾਂ,  ਰਜਿਸਟਰ,  ਬੋਲੇਰੋ  ਜੀਪਾ  ਲੈਪਟਾਪ/ਕੰਪਿਉਟਰ,  ਨੋਟ  ਗਿਣਨ  ਵਾਲੀ  ਮਸ਼ੀਨ  ਅਤੇ  ਹੋਰ ਸਮਾਨ  ਬਰਾਮਦ ਕੀਤਾ।ਇਹਨਾਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਚਲਾਈ ਗਈ ਗੈਰਕਾਨੂੰਨੀ ਮਾਈਨਿੰਗ ਦੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੁਹਿੰਮ ਦੀ ਆੜ ਲੈ ਕੇ ਕਿਸੇ ਸੁੰਨਸਾਨ ਰਸਤੇ ਤੇ ਟਰੱਕ ਅਤੇ ਟਿੱਪਰਾਂ ਨੂੰ ਰੋਕ ਕੇ ਆਪਣੇ ਆਪ ਨੂੰ ਮਾਈਨਿੰਗ ਵਿਭਾਗ ਦੇ ਕਰਮਚਾਰੀ ਦੱਸਕੇ ਉਹਨਾਂ ਪਾਸੋਂ ਜਬਰੀ ਪੈਸੇ ਵਸੂਲਦੇ ਸਨ। ਇਸ ਜਬਰੀ ਵਸੂਲ ਕਰਨ ਦੀਆਂ ਕਈ ਗੈਰਕਾਨੂੰਨੀ ਫਲਾਇੰਗ ਟੀਮਾਂ ਬਣਾਈਆਂ ਹੋਈਆਂ ਹਨ, ਜੋ ਕਿ ਪਠਾਨਕੋਟ, ਹੁਸ਼ਿਆਰਪੁਰ, ਐਸ.ਬੀ.ਐਸ ਨਗਰ, ਰੋਪੜ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਗਰਮ ਹਨ। ਇਹਨਾਂ ਵਿਅਕਤੀਆਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਗੈਰਕਾਨੂੰਨੀ ਮਾਈਨਿੰਗ ਸਬੰਧੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਵਿਅਕਤੀ ਜਿਸ ਕਿਸੇ ਵੀ ਵਿਅਕਤੀਅ/ਮੁੱਖ ਸਰਗਣਾ ਦੇ ਆੜ ਵਿੱਚ ਕੰਮ ਕਰ ਰਹੇ ਸਨ, ਉਸ ਬਾਰੇ ਵੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੀ ਜਲਦੀ ਤੋਂ ਜਲਦੀ ਪਹਿਚਾਣ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਬ੍ਰਾਮਦਗੀ :-

1)            ਭਾਰਤੀ  ਕਰੰਸੀ  =  01  ਕਰੋੜ  65  ਹਜਾਰ  ਰੁਪਏ  ।

2)            ਮਹਿੰਦਰਾ ਬਲੈਰੋ ਜੀਪਾਂ = 04

3)            ਲੈਪਟਾਪ/ਕੰਪਿਊਟਰ ਸਮੇਤ ਚਾਰਜਰ=04

4)            ਕੰਪਿਊਟਰ ਕੰਡੇ =02

5)            ਨੋਟ ਗਿਣਨ ਵਾਲੀ ਮਸ਼ੀਨ = 1

6)            ਫਰਜੀ ਰਸੀਦ ਬੁੱਕ = 585 ਖਾਲੀ,(ਜਿੰਨਾ ਵਿਚੋਂ 106 ਭਰੀਆਂ ਹੋਈਆਂ) ਕਾਗਜਾਂ ਨਾਲ ਭਰੀਆਂ ਹੋਈਆਂ ਫਾਈਲਾਂ = 15  (ਰੇਤਾ/ ਬਜਰੀ ਲਿਜਾ ਰਹੇ ਵਹੀਕਲਾਂ ਚਾਲਕਾ ਨੂੰ ਕੱਟ ਕੇ ਦਿੰਦੇ ਸਨ)

7)            ਫਰਜੀ ਰਸੀਦਾ ਦੀ ਕੁੱਲ ਗਿਣਤੀ = 22000 ਦੇ ਲੱਗਭਗ

8)            ਡਾਇਰੀ/ਰਜਿਸਟਰ ਫਰਜੀ = 322 (ਜਿਸ ਵਿੱਚ ਉਹ ਉਹਨਾਂ ਵਹੀਕਲਾਂ ਦਾ ਵੇਰਵਾ ਰੱਖਦੇ ਸਨ, ਜਿੰਨਾ ਪਾਸੋਂ ਜਬਰੀ ਵਸੂਲ ਕੀਤੀ ਜਾਂਦੀ ਸੀ)

9)            ਮੋਬਾਇਲ ਫੋਨ = 10 (ਵੱਖ ਵੱਖ ਕੰਪਨੀਆਂ ਦੇ)

ਗ੍ਰਿਫਤਾਰ  ਦੋਸ਼ੀ  :-

1)            ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕਕੋਵਾਲ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ।

2)            ਕੁਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਲੱਖਪਤ ਨਗਰ ਥਾਣਾ ਬਿਜਨੋਰ ਯੂ.ਪੀ.।

3)            ਨਵਜਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਸ਼ੇਰਪੁਰ ਖਾਦਰ ਥਾਣਾ ਪੁਰਕਾਜੀ ਜਿਲਾ ਮੁਜੱਫਰਨਗਰ।

4)            ਮਲਕੀਤ ਸਿੰਘ ਪੱਤਰ ਪ੍ਰੇਮ ਸਿੰਘ ਵਾਸੀ ਰਾਮਪੁਰ ਥਾਣਾ ਚਮਕੌਰ ਸਾਹਿਬ ਜਿਲ੍ਹਾ ਰੋਪੜ।

5)            ਵਿਸ਼ਨੂ ਪੁੱਤਰ ਅਵਦੇਸ਼ ਕੁਮਾਰ ਵਾਸੀ ਗੰਗਾ ਨਗਰ ਜਿਲ੍ਹਾ ਗੰਗਾਨਗਰ, ਰਾਜਸਥਾਨ।

6)            ਵਿਸ਼ਨੂ ਮਿਸ਼ਰਾ ਪੁੱਤਰ ਮਹਿੰਦਰ ਮਿਸ਼ਰਾ ਵਾਸੀ ਗੋਂਸਪੁਰ ਥਾਣਾ ਲਾਡੋਵਾਲ ਲੁਧਿਆਣਾ।

7)            ਕੁਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਰਾਮਪੁਰ ਥਾਣਾ ਚਮਕੌਰ ਸਾਹਿਬ ਜਿਲ੍ਹਾ ਰੋਪੜ।

8)            ਅਰੂਣ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਇੰਦੋਰਾ ਜਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼।

9)            ਨਿਰਵੈਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਦਿਓਥਾਵ ਜਿਲ੍ਹਾ ਤਰਨਤਾਰਨ।

10)          ਗੁਰੂ ਖਜੂਰੀਆਂ ਪੁੱਤਰ ਸੁਲਤਾਨ ਲਾਲ ਖਜੂਰੀਆ ਵਾਸੀ ਅਖਨੂਰ ਜੰਮੂ।

11)          ਅਰਜੂਨ ਵਰਮਾ ਪੁੱਤਰ ਰਮੇਸ਼ ਕੁਮਾਰ ਵਾਸੀ ਅਖਨੂਰ ਜੰਮੂ।

12)          ਕੈਲਾਸ਼ ਪੁੱਤਰ ਖਿਆਲੀ ਰਾਮ ਵਾਸੀ ਸਦੂਰ ਸ਼ਹਿਰ ਗੰਗਾਨਗਰ ਰਾਜਸਥਾਨ।

13)          ਕ੍ਰਿਸ਼ਨਾ ਦੂਬੈ ਪੁੱਤਰ ੳੇਪਦੇਸ਼ ਦੂਬੇ ਵਾਸੀ ਗੰਗਾਨਗਰ ਰਾਜਸਥਾਨ।

14)          ਜਗਦੀਪ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਕੈਥਲ ਜਿਲ੍ਹਾ ਹਰਿਦੁਆਰ ਉਤਰਾਖੰਡ।

 

Tags: Crime News Punjab , Punjab Police , Police , Crime News , Hoshiarpur Police , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD