Wednesday, 03 July 2024

 

 

ਖ਼ਾਸ ਖਬਰਾਂ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਅਮਰਪੁਰਾ ਵਿੱਚ ਵਿਕਾਸ ਕਾਰਜਾਂ ਦਾ ਨੀਹ ਪੱਥਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਮਿਲਿਆ ਬੈਸਟ ਪਰਫੋਰਮਿੰਗ ਡਿਸਟਰਿਕਟ ਦਾ ਅਵਾਰਡ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਕਾਬੂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਲਾਂਡਰਾਂ ਵਿਖੇ ਸੁਵਿਧਾ ਕੈਂਪ EIC PEC ਨੇ NITTTR ਨਾਲ ਸਹਿਯੋਗ ਵਿੱਚ ਸਟਾਰਟਅੱਪਸ ਦੇ ਡਿਜ਼ਾਈਨ ਅਤੇ ਇਨੋਵੇਸ਼ਨ 'ਤੇ FDP ਦਾ ਆਯੋਜਨ ਕੀਤਾ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ 'ਆਪ' ਨੂੰ ਮਿਲਿਆ ਵੱਡਾ ਹੁਲਾਰਾ, ਅਕਾਲੀ ਉਮੀਦਵਾਰ ਸੁਰਜੀਤ ਕੌਰ 'ਆਪ' 'ਚ ਸ਼ਾਮਲ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਰਾਈਟ ਟੂ ਬਿਜ਼ਨਸ ਐਕਟ ਤਹਿਤ ਦਿੱਤੀਆਂ 2 ਹੋਰ ਸਿਧਾਂਤਿਕ ਪ੍ਰਵਾਨਗੀਆਂ ਈਸ਼ਾ ਕਲੋਆ ਨੇ ਜ਼ੀ ਪੰਜਾਬੀ ਦੇ "ਹੀਰ ਤੇ ਟੇਢੀ ਖੀਰ" ਲਈ ਫਿਟਨੈਸ ਅਤੇ ਸ਼ੂਟਿੰਗ ਨੂੰ ਸੰਤੁਲਿਤ ਕੀਤਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਦਾ ਅਚਨਚੇਤ ਦੌਰਾ ਗੁਰਜੀਤ ਸਿੰਘ ਔਜਲਾ ਨੇ ਗੁਹਾਟੀ ਲਈ ਉਡਾਣ ਸ਼ੁਰੂ ਕਰਨ ਲਈ ਏਵਿਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨਾਲ ਮੁਲਾਕਾਤ ਕੀਤੀ ਸਿਵਲ ਸਰਜਨ ਬਰਨਾਲਾ ਵੱਲੋਂ ਦਸਤ ਰੋਕੂ ਮੁਹਿੰਮ ਦੀ ਸਿਵਲ ਹਸਪਤਾਲ ਤੋਂ ਸ਼ੁਰੂਆਤ ਨਵਜੋਤ ਪਾਲ ਸਿੰਘ ਰੰਧਾਵਾ ਨੇ “ਖਟਕੜ ਕਲਾਂ ਅਜਾਇਬ ਘਰ ਅਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ” ਸਬੰਧੀ ਬ੍ਰੋਸ਼ਰ ਅਤੇ ਪੋਟਰੇਟ ਕੀਤਾ ਜਾਰੀ “ਸਰਕਾਰ, ਤੁਹਾਡੇ ਦੁਆਰ” ਮੁਹਿੰਮ ਤਹਿਤ ਪਿੰਡ ਨੌਰੰਗਾਬਾਦ ਵਿਖੇ ਲਗਾਇਆ ਗਿਆ ਵਿਸ਼ੇਸ ਸੁਵਿਧਾ ਕੈਂਪ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਹੜ੍ਹਾਂ ਦੀ ਰੋਕਥਾਮ ਸਬੰਧੀ ਕੀਤੇ ਜਾਣੇ ਵਾਲੇ ਜਰੂਰੀ ਕੰਮਾਂ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ 'ਸਰਕਾਰ ਤੁਹਾਡੇ ਦੁਆਰ' ਤਹਿਤ ਰਾਮਪੁਰ ਵਿਖੇ ਕੈਂਪ ਦਾ ਆਯੋਜਨ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਵੱਲੋਂ 'ਲੋਕ ਸੁਵਿਧਾ ਕੈਂਪ ' ਦੌਰਾਨ ਲੋਕਾਂ ਦੀਆਂ ਸਿ਼ਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਜ਼ਮੀਨੀ ਪੱਧਰ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖਿਡਾਰੀਆਂ ਨੂੰ ਹੁਲਾਰਾ ਦੇਣਾ ਸਾਡੇ ਸੱਭਿਆਚਾਰ ਦਾ ਹਿੱਸਾ : ਹਰਦੀਪ ਸਿੰਘ ਪੁਰੀ ਪ੍ਰਧਾਨ ਮੰਤਰੀ ਨੇ ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੇ ਜੀਵਨ ਅਤੇ ਜੀਵਨ-ਯਾਤਰਾ ‘ਤੇ ਤਿੰਨ ਪੁਸਤਕਾਂ ਜਾਰੀ ਕੀਤੀਆਂ ਡਾ. ਮਨਸੁਖ ਮਾਂਡਵੀਆ ਨੇ ਐੱਨਆਈਐੱਸ ਪਟਿਆਲਾ ਦਾ ਦੌਰਾ ਕੀਤਾ ਅਤੇ ਪੈਰਿਸ ਓਲੰਪਿਕਸ ਜਾਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਹਰਿਆਣਾ ਸਰਕਾਰ ਅਤੇ NFSU ਗਾਂਧੀਨਗਰ ਦੇ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਕੇਂਦਰੀ ਟੈਕਸਟਾਈਲ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ 71ਵੇਂ ਐਡੀਸ਼ਨ ਆਫ ਇੰਡੀਆ ਇੰਟਰਨੈਸ਼ਨਲ ਗਾਰਮੈਂਟ ਫੇਅਰ (IIGF) ਦਾ ਉਦਘਾਟਨ ਕੀਤਾ

 

ਟਾਂਡਾ ਗਊ ਹੱਤਿਆ ਦੇ ਸਬੰਧ ਵਿੱਚ ਹੁਸ਼ਿਆਰਪੁਰ ਪੁਲਿਸ ਵਲੋਂ ਲੋੜੀਂਦੇ 2 ਮੁੱਖ ਦੋਸ਼ੀ ਗ੍ਰਿਫਤਾਰ

Crime News Punjab, Punjab Police, Police, Crime News, Hoshiarpur Police, Hoshiarpur

Web Admin

Web Admin

5 Dariya News

ਹੁਸ਼ਿਆਰਪੁਰ , 19 Mar 2022

ਧਰੁਮਨ ਐਚ. ਨਿੰਬਾਲੇ, ਆਈ.ਪੀ.ਐਸ., ਸੀਨੀਅਰ  ਪੁਲਿਸ  ਕਪਤਾਨ, ਹੁਸ਼ਿਆਰਪੁਰ ਨੇ   ਦੱਸਿਆ  ਕਿ  ਮਿਤੀ   11/12-03-2022   ਦੀ  ਦਰਮਿਆਨੀ  ਰਾਤ  ਨੂੰ  ਰੇਲਵੇ  ਲਾਈਨਾਂ  ਪਿੰਡ ਢਡਿਆਲਾ  ਟਾਂਡਾ  ਪਾਸ  ਜੋ  ਗਉਆਂ  ਦੀ  ਹੱਤਿਆ  ਕੀਤੀ  ਗਈ  ਸੀ  ਉਸ  ਸਬੰਧੀ  ਗਠਿਤ  ਵਿਸ਼ੇਸ਼ ਟੀਮਾਂ  ਵਲੋਂ  ਛਾਪੇਮਾਰੀ  ਕੀਤੀ  ਜਾ  ਰਹੀ  ਹੈ।  ਇਸ  ਸਬੰਧੀ  ਕਲੀਅਰ  ਸ਼ਰੀਫ  ਉੱਤਰ  ਪ੍ਰਦੇਸ਼  ਤੋਂ  ਇਸ ਕੇਸ  ਨਾਲ  ਸਬੰਧਤ  ਮੁੱਖ  ਦੋਸ਼ੀ  ਇਰਸ਼ਾਦ  ਖਾਨ  ਪੁੱਤਰ  ਨਵਾਬ  ਖਾਨ  ਵਾਸੀ  ਮੁਣੂਕੇ  ਥਾਣਾ ਨਿਹਾਲ ਸਿੰਘ  ਵਾਲਾ  ਜਿਲ੍ਹਾ  ਮੋਗਾ  ਅਤੇ  ਫਰਿਆਨ  ਪੁੱਤਰ  ਬਰਕਤ  ਅਲੀ ਵਾਸੀ  ਪਿੰਡ  ਖੱਖਾ  ਥਾਣਾ  ਟਾਂਡਾ ਜਿਲ੍ਹਾ  ਹੁਸ਼ਿਆਰਪੁਰ  ਨੂੰ  ਮਿਤੀ  18.03.2022  ਨੂੰ  ਗ੍ਰਿਫਤਾਰ  ਕੀਤਾ  ਗਿਆ  ਹੈ।ਇਸ  ਸਬੰਧੀ  ਹੋਰ  ਜਾਣਕਾਰੀ  ਦਿੰਦੇ  ਹੋਏ  ਸ੍ਰੀ ਧਰੁਮਨ ਐਚ. ਨਿੰਬਾਲੇ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ  ਜੀ  ਨੇ  ਦੱਸਿਆ  ਕਿ  ਇਹ   ਵਕੂਆ   ਰੇਲਵੇ   ਦੀ   ਹਦੂਦ   ਅੰਦਰ ਹੋਇਆ  ਸੀ  ਇਸ  ਲਈ  ਇਸ  ਸਬੰਧੀ  ਥਾਣਾ  ਜੀ.ਆਰ.ਪੀ. ਜਲੰਧਰ  ਵਲੋਂ  ਮੁੱਕਦਮਾ  ਦਰਜ ਕਰਕੇ  ਤਫਤੀਸ਼ ਸ਼ੁਰੁ  ਕੀਤੀ  ਗਈ  ਸੀ।  ਮਾਮਲੇ  ਦੀ  ਗੰਭੀਰਤਾ  ਨੂੰ  ਦੇਖਦੇ  ਹੋਏ   ਸ੍ਰੀ  ਵਿਰੇਸ਼ ਕੁਮਾਰ ਭਵਰਾ, ਆਈ.ਪੀ.ਐਸ. ਡੀ ਜੀ ਪੀ  ਪੰਜਾਬ  ਜੀ  ਅਤੇ  ਸ਼੍ਰੀ  ਅਰੁਨ  ਪਾਲ  ਸਿੰਘ,  ਆਈ.ਪੀ.ਐਸ  ਮਾਨਯੋਗ  ਆਈ.ਜੀ.ਪੀ ਜਲੰਧਰ  ਰੇਂਜ  ਜਲੰਧਰ  ਵਲੋਂ  ਐਸ.ਐਸ.ਪੀ.  ਹੁਸ਼ਿਆਰਪੁਰ  ਨੂੰ  ਇਹ ਕੇਸ  ਨੂੰ  ਜਲਦੀ  ਤੋਂ  ਜਲਦੀ ਟੇਰਸ  ਕਰਕੇ  ਦੋਸ਼ੀਆਂ  ਨੂੰ  ਗ੍ਰਿਫਤਾਰ  ਕਰਨ  ਦੇ  ਹੁਕਮ  ਦਿਤੇ  ਗਏ  ਸਨ  ਜੋ  ਇਸ  ਸਬੰਧੀ  ਗਠਿਤ ਟੀਮਾਂ ਵਲੋਂ  ਫੋਰੈਸਿਕ  ਅਤੇ  ਖੂਫੀਆ  ਫੋਰਸ  ਲਗਾ  ਕੇ  ਮੁੱਕਦਮੇ  ਨੂੰ  36  ਘੰਟੇ  ਦੇ  ਅੰਦਰ  ਅੰਦਰ  ਟੇਰਸ ਕੀਤਾ  ਗਿਆ  ਸੀ  ਅਤੇ  ਇਸ  ਵਿੱਚ  ਲੋੜੀਂਦੇ  8  ਦੋਸ਼ੀਆਂ  ਸਮੇਤ 2  ਔਰਤਾਂ ਨੂੰ  ਗ੍ਰਿਫਤਾਰ  ਕੀਤਾ  ਗਿਆ ਸੀ।  

ਇਸ  ਵਿੱਚ  ਮੁੱਖ  ਦੋਸ਼ੀ  ਇਰਸ਼ਾਦ  ਖਾਨ  ਵਾਸੀ  ਮੋਗਾ  ਉਪਰ  ਵਿਸ਼ੇਸ਼  ਟੀਮਾਂ  ਵਲੋਂ  ਗੁਰਦਾਸਪੁਰ ਏਰੀਏ  ਪਾਸ  ਅਤੇ ਖੰਨਾ  ਵਿੱਚ  ਰੇਡ  ਕੀਤੇ  ਗਏ  ਪਰ  ਇਸ  ਭੱਜ  ਕੇ ਯੂ.ਪੀ. ਨਿਕਲ  ਗਿਆ।  ਜਿਸ  ਨੂੰ ਮਿਤੀ  18-03-2022  ਨੂੰ  ਵਿਸ਼ੇਸ਼  ਟੀਮਾਂ  ਵਲੋਂ  ਕਲੀਅਰ  ਸ਼ਰੀਫ ਯੂ.ਪੀ.  ਤੋਂ  ਗ੍ਰਿਫਤਾਰ  ਕਰ  ਲਿਆ ਗਿਆ  ਅਤੇ  ਉਸ  ਦੀ  ਪੁੱਛਗਿੱਛ  ਤੋਂ  ਬਾਅਦ  ਇਸ  ਕੇਸ  ਵਿੱਚ  ਲੋੜੀਂਦੇ  ਇੱਕ  ਹੋਰ  ਦੋਸ਼ੀ  ਫਰਿਆਦ ਖਾਨ  ਨੂੰ  ਵੀ  ਗ੍ਰਿਫਤਾਰ  ਕੀਤਾ  ਗਿਆ  ਹੈ।ਦੋਸ਼ੀਆਂ  ਨੇ  ਪੁੱਛ  ਗਿੱਛ  ਤੇ  ਦੱਸਿਆ  ਕਿ  ਉਹ  ਪਸ਼ੂ  ਤਸੱਕਰੀ  ਦਾ  ਧੰਦਾ  ਕਰਦੇ  ਹਨ  ਅਤੇ ਉਹਨਾਂ  ਨੇ  ਸਤਪਾਲ  ਉਰਫ  ਪੱਪੀ  ਵਾਸੀ  ਕੋਟਲੀ  ਸ਼ੇਖਾਂ  ਜਿਸਤੇ  ਪਹਿਲਾਂ  ਹੀ  ਗਊ  ਹੱਤਿਆ ਦੇ  ਕੇਸ ਦਰਜ ਹਨ  ਸਪੰਰਕ  ਕਰਕੇ  ਉਸ  ਪਾਸੋਂ  ਗਾਵਾਂ  ਖਰੀਦ  ਕਰਕੇ  ਟਾਂਡਾ  ਵਿਖੇ  ਰੇਲਵੇ  ਲਾਈਨਾਂ  ਕੋਲ ਗਾਵਾਂ  ਲਿਆ  ਕੇ  ਉਹਨਾਂ  ਦੀ  ਆਪਣੇ  ਸਾਥੀਆਂ  ਨਾਲ  ਮਿਲ  ਕੇ  ਹੱਤਿਆ  ਕੀਤੀ  ਅਤੇ  ਫਿਰ  ਉਹਨਾਂ  ਦਾ ਮਾਸ  ਅੱਗੇ  ਯੂ.ਪੀ. ਦੇ  ਵਪਾਰੀ  ਨੂੰ  ਵੇਚ  ਦਿੱਤਾ। ਇਹਨਾਂ  ਦੇ  ਗ੍ਰਿਫਤਾਰ  ਹੋਣ ਬਾਅਦ  ਇਸ  ਕੇਸ  ਵਿੱਚ ਹੁਣ  ਤੱਕ  ਕੁੱਲ  10  ਵਿਅਕਤੀਆਂ  ਅਤੇ  ਔਰਤਾਂ  ਨੂੰ  ਗ੍ਰਿਫਤਾਰ  ਕੀਤਾ  ਜਾ  ਚੁੱਕਾ  ਹੈ  ਅਤੇ  ਇਹਨਾਂ  ਦਾ 02  ਦਿਨ  ਦਾ  ਪੁਲਿਸ  ਰਿਮਾਂਡ  ਹਾਸਲ  ਕੀਤਾ  ਗਿਆ  ਹੈ  ਅਤੇ  ਇਹਨਾਂ  ਪਾਸੋਂ  ਹੋਰ  ਪੁੱਛਗਿੱਛ  ਕੀਤੀ ਜਾ  ਰਹੀ  ਹੈ।ਤਫਤੀਸ਼   ਦੋਰਾਨ   ਇਹ  ਵੀ  ਪਤਾ  ਲੱਗਾ  ਹੈ  ਕਿ  ਇਰਸ਼ਾਦ   ਖਾਨ  ਉੱਪਰ   ਥਾਣਾ ਹਨੂੰਮਾਨਗੜ੍ਹ   ਰਾਜਸਥਾਨ   ਵਿੱਚ   ਪਸ਼ੂਆਂ   ਦੀ   ਤਸਕਰੀ   ਕਰਨ   ਸਬੰਧੀ   ਪਰਚਾ   ਦਰਜ   ਹੈ   ਅਤੇ ਫਰਿਆਦ  ਖਾਨ  ਉਕਤ  ਪਰ  ਪਹਿਲਾਂ  03  ਪਰਚੇ  ਦਰਜ  ਹਨ।  ਦੌਰਾਨੇ  ਤਫਤੀਸ਼  ਇਹ  ਗੱਲ  ਸਾਹਮਣੇ ਆਈ  ਹੈ  ਕਿ  ਇਰਸ਼ਾਦ  ਖਾਨ  ਤੇ  ਉਸਦੇ  ਪਿਤਾ  ਨਵਾਬ  ਖਾਨ  ਪਰ  ਪਹਿਲਾਂ  ਵੀ  ਪਿੰਡ  ਬਿਲਾਸਪੁਰ ਵਿਖੇ  ਹੱਡਾ  ਰੋੜੀ  ਦੀ  ਆੜ  ਵਿੱਚ  ਬੁੱਚੜਖਾਨਾ  ਚਲਾਉਣ  ਅਤੇ  ਗਊਆਂ  ਦੀ  ਹੱਤਿਆ  ਕਰਨ  ਸਬੰਧੀ ਸਾਲ   2017   ਵਿੱਚ   ਥਾਣਾ   ਨਿਹਾਲ   ਸਿੰਘ   ਵਾਲਾ   ਵਿੱਚ   ਪਰਚਾ   ਦਰਜ਼   ਰਜਿਸਟਰ   ਹੋਇਆ   ਸੀ। ਇਹਨਾਂ   ਦੋਸ਼ੀਆਂ  ਵੱਲੋਂ  ਮਲੇਰਕੋਟਲਾਂ,  ਲੁਧਿਆਣਾ,  ਖੰਨਾ, ਗੁਰਦਾਸਪੁਰ   ਅਤੇ  ਜਲੰਧਰ   ਤੋਂ   ਗਉ ਤਸ਼ਕਰੀ  ਕੀਤੀ  ਜਾਂਦੀ  ਹੈ।

ਗ੍ਰਿਫਤਾਰ  ਦੋਸ਼ੀ:-

1.            ਇਰਸ਼ਾਦ  ਖਾਨ  ਪੁੱਤਰ  ਨਵਾਬ  ਖਾਨ  ਵਾਸੀ  ਮਾਣੂਕੇ  ਥਾਣਾ ਨਿਹਾਲ ਸਿੰਘ ਵਾਲਾ ਜਿਲਾ  ਮੋਗਾ।

2.            ਫਰਿਆਦ         ਖਾਨ     ਪੁੱਤਰ    ਬਰਕਤ ਅਲੀ    ਵਾਸੀ    ਪਿੰਡ     ਖੱਖਾ     ਥਾਣਾ    ਟਾਂਡਾ    ਜਿਲਾ ਹੁਸ਼ਿਆਰਪੁਰ

 

 

Tags: Crime News Punjab , Punjab Police , Police , Crime News , Hoshiarpur Police , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD