Wednesday, 03 July 2024

 

 

ਖ਼ਾਸ ਖਬਰਾਂ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਅਮਰਪੁਰਾ ਵਿੱਚ ਵਿਕਾਸ ਕਾਰਜਾਂ ਦਾ ਨੀਹ ਪੱਥਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਮਿਲਿਆ ਬੈਸਟ ਪਰਫੋਰਮਿੰਗ ਡਿਸਟਰਿਕਟ ਦਾ ਅਵਾਰਡ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਕਾਬੂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਲਾਂਡਰਾਂ ਵਿਖੇ ਸੁਵਿਧਾ ਕੈਂਪ EIC PEC ਨੇ NITTTR ਨਾਲ ਸਹਿਯੋਗ ਵਿੱਚ ਸਟਾਰਟਅੱਪਸ ਦੇ ਡਿਜ਼ਾਈਨ ਅਤੇ ਇਨੋਵੇਸ਼ਨ 'ਤੇ FDP ਦਾ ਆਯੋਜਨ ਕੀਤਾ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ 'ਆਪ' ਨੂੰ ਮਿਲਿਆ ਵੱਡਾ ਹੁਲਾਰਾ, ਅਕਾਲੀ ਉਮੀਦਵਾਰ ਸੁਰਜੀਤ ਕੌਰ 'ਆਪ' 'ਚ ਸ਼ਾਮਲ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਰਾਈਟ ਟੂ ਬਿਜ਼ਨਸ ਐਕਟ ਤਹਿਤ ਦਿੱਤੀਆਂ 2 ਹੋਰ ਸਿਧਾਂਤਿਕ ਪ੍ਰਵਾਨਗੀਆਂ ਈਸ਼ਾ ਕਲੋਆ ਨੇ ਜ਼ੀ ਪੰਜਾਬੀ ਦੇ "ਹੀਰ ਤੇ ਟੇਢੀ ਖੀਰ" ਲਈ ਫਿਟਨੈਸ ਅਤੇ ਸ਼ੂਟਿੰਗ ਨੂੰ ਸੰਤੁਲਿਤ ਕੀਤਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਦਾ ਅਚਨਚੇਤ ਦੌਰਾ ਗੁਰਜੀਤ ਸਿੰਘ ਔਜਲਾ ਨੇ ਗੁਹਾਟੀ ਲਈ ਉਡਾਣ ਸ਼ੁਰੂ ਕਰਨ ਲਈ ਏਵਿਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨਾਲ ਮੁਲਾਕਾਤ ਕੀਤੀ ਸਿਵਲ ਸਰਜਨ ਬਰਨਾਲਾ ਵੱਲੋਂ ਦਸਤ ਰੋਕੂ ਮੁਹਿੰਮ ਦੀ ਸਿਵਲ ਹਸਪਤਾਲ ਤੋਂ ਸ਼ੁਰੂਆਤ ਨਵਜੋਤ ਪਾਲ ਸਿੰਘ ਰੰਧਾਵਾ ਨੇ “ਖਟਕੜ ਕਲਾਂ ਅਜਾਇਬ ਘਰ ਅਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ” ਸਬੰਧੀ ਬ੍ਰੋਸ਼ਰ ਅਤੇ ਪੋਟਰੇਟ ਕੀਤਾ ਜਾਰੀ “ਸਰਕਾਰ, ਤੁਹਾਡੇ ਦੁਆਰ” ਮੁਹਿੰਮ ਤਹਿਤ ਪਿੰਡ ਨੌਰੰਗਾਬਾਦ ਵਿਖੇ ਲਗਾਇਆ ਗਿਆ ਵਿਸ਼ੇਸ ਸੁਵਿਧਾ ਕੈਂਪ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਹੜ੍ਹਾਂ ਦੀ ਰੋਕਥਾਮ ਸਬੰਧੀ ਕੀਤੇ ਜਾਣੇ ਵਾਲੇ ਜਰੂਰੀ ਕੰਮਾਂ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ 'ਸਰਕਾਰ ਤੁਹਾਡੇ ਦੁਆਰ' ਤਹਿਤ ਰਾਮਪੁਰ ਵਿਖੇ ਕੈਂਪ ਦਾ ਆਯੋਜਨ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਵੱਲੋਂ 'ਲੋਕ ਸੁਵਿਧਾ ਕੈਂਪ ' ਦੌਰਾਨ ਲੋਕਾਂ ਦੀਆਂ ਸਿ਼ਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਜ਼ਮੀਨੀ ਪੱਧਰ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖਿਡਾਰੀਆਂ ਨੂੰ ਹੁਲਾਰਾ ਦੇਣਾ ਸਾਡੇ ਸੱਭਿਆਚਾਰ ਦਾ ਹਿੱਸਾ : ਹਰਦੀਪ ਸਿੰਘ ਪੁਰੀ ਪ੍ਰਧਾਨ ਮੰਤਰੀ ਨੇ ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੇ ਜੀਵਨ ਅਤੇ ਜੀਵਨ-ਯਾਤਰਾ ‘ਤੇ ਤਿੰਨ ਪੁਸਤਕਾਂ ਜਾਰੀ ਕੀਤੀਆਂ ਡਾ. ਮਨਸੁਖ ਮਾਂਡਵੀਆ ਨੇ ਐੱਨਆਈਐੱਸ ਪਟਿਆਲਾ ਦਾ ਦੌਰਾ ਕੀਤਾ ਅਤੇ ਪੈਰਿਸ ਓਲੰਪਿਕਸ ਜਾਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਹਰਿਆਣਾ ਸਰਕਾਰ ਅਤੇ NFSU ਗਾਂਧੀਨਗਰ ਦੇ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਕੇਂਦਰੀ ਟੈਕਸਟਾਈਲ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ 71ਵੇਂ ਐਡੀਸ਼ਨ ਆਫ ਇੰਡੀਆ ਇੰਟਰਨੈਸ਼ਨਲ ਗਾਰਮੈਂਟ ਫੇਅਰ (IIGF) ਦਾ ਉਦਘਾਟਨ ਕੀਤਾ

 

ਗਊ ਹੱਤਿਆਵਾਂ ਦਾ ਮਾਮਲਾ ਪੁਲਿਸ ਨੇ 36 ਘੰਟਿਆਂ ’ਚ ਸੁਲਝਾਇਆ

7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਘਟਨਾ ’ਚ ਸ਼ਾਮਲ ਵਾਹਨ ਤੇ ਹਥਿਆਰ ਵੀ ਬਰਾਮਦ

Crime News Punjab, Punjab Police, Police, Crime News, Hoshiarpur Police, Hoshiarpur

Web Admin

Web Admin

5 Dariya News

ਹੁਸ਼ਿਆਰਪੁਰ , 14 Mar 2022

ਜ਼ਿਲ੍ਹਾ ਤੇ ਜੀ.ਆਰ.ਪੀ. ਪੁਲਿਸ ਵਲੋਂ ਸਾਂਝੇ ਤੌਰ ’ਤੇ ਹੁਸ਼ਿਆਰਪੁਰ ਦੇ ਟਾਂਡਾ ਦੇ ਨਜਦੀਕ ਪਿੰਡ ਡਡਿਆਲ ਰੇਲਵੇ ਲਾਈਨ ਦੇ ਨਜ਼ਦੀਕ 17 ਗਊਆਂ ਅਤੇ ਬੈਲਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 36 ਘੰਟਿਆਂ ਵਿਚ ਸੁਲਝਾਅ ਲਿਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਵਲੋਂ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਇਸ ਘਟਨਾ ਵਿਚ ਸ਼ਾਮਲ ਹੋਰ ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਸ੍ਰੀ ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਕਿ 11 ਮਾਰਚ ਦੇਰ ਰਾਤ ਟਾਂਡਾ ਦੇ ਪਿੰਡ ਡਡਿਆਲ ਰੇਲਵੇ ਲਾਈਨ ਦੇ ਨਜ਼ਦੀਕ 17 ਗਊਆਂ ਤੇ ਬੈਲਾਂ ਨੂੰ ਮਾਰ ਕੇ ਉਨ੍ਹਾਂ ਦੇ ਕੰਕਾਲ ਰੇਲਵੇ ਲਾਈਨ ਦੇ ਨੇੜੇ ਸੁੱਟ ਦਿੱਤੇ ਗਏ ਸਨ। ਘਟਨਾ ਦੀ ਜਾਣਕਾਰੀ ਤੋਂ ਬਾਅਦ ਡੀ.ਜੀ.ਪੀ. ਪੰਜਾਬ ਤੇ ਆਈ.ਜੀ. ਜਲੰਧਰ ਰੇਂਜ ਸ੍ਰੀ ਅਰੁਨਪਾਲ ਸਿੰਘ ਵਲੋਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਵਿਚ ਸ਼ਾਮਲ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਕਿਉਂਕਿ ਘਟਨਾ ਦਾ ਹਲਕਾ ਰੇਲਵੇ ਪੁਲਿਸ ਨਾਲ ਸਬੰਧਤ ਸੀ, ਇਸ ਕਾਰਨ ਜੀ.ਆਰ.ਪੀ. ਜਲੰਧਰ ਵਲੋਂ ਇਸ ਸਬੰਧ ਵਿਚ 12 ਮਾਰਚ ਨੂੰ ਗਊ ਹੱਤਿਆ ਰੋਕੂ ਐਕਟ 3, 5, 8, 295ਏ, 120ਬੀ, 153-ਏ, 212 ਤੇ 216 ਸੀ.ਆਰ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 

ਉਨ੍ਹਾਂ ਦੱਸਿਆ ਕਿ ਐਸ.ਪੀ. (ਜਾਂਚ) ਮੁਖਤਿਆਰ ਸਿੰਘ ਦੀ ਅਗਵਾਈ ਵਿਚ ਡੀ.ਐਸ.ਪੀ. (ਜਾਂਚ) ਸ੍ਰੀ ਰਾਜ ਕੁਮਾਰ, ਇੰਚਾਰਜ ਸੀ.ਆਈ.ਏ. ਹੈਡਕੁਆਟਰ ਲਖਬੀਰ ਸਿੰਘ ਤੇ ਥਾਣਾ ਇੰਚਾਰਜ ਟਾਂਡਾ ਹਰਿੰਦਰ ਸਿੰਘ ਤੋਂ ਇਲਾਵਾ ਜੀ.ਆਰ.ਪੀ ਵਲੋਂ ਐਸ.ਪੀ. ਪ੍ਰਵੀਨ ਕੰਡਾ, ਡੀ.ਐਸ.ਪੀ. ਅਸ਼ਵਨੀ ਅੱਤਰੀ ਤੇ ਮੁੱਖ ਅਫ਼ਸਰ ਜੀ.ਆਰ.ਪੀ. ਇੰਸਪੈਕਟਰ ਬਲਵੀਰ ਸਿੰਘ ਦੀ ਵਿਸ਼ੇਸ਼ ਟੀਮ ਗਠਿਤ ਕਰਕੇ ਤਕਨੀਕੀ ਤੇ ਖੁਫੀਆ ਢੰਗ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਇਸ ਘਟਨਾ ਵਿਚ ਸ਼ਾਮਲ ਤਿੰਨ ਦੋਸ਼ੀਆਂ ਸਾਵਨ, ਸਤਪਾਲ ਨਿਵਾਸੀ ਕੋਟਲੀ ਸ਼ੇਖ ਆਦਮਪੁਰ ਜ਼ਿਲ੍ਹਾ ਜਲੰਧਰ, ਸੁਰਜੀਤ ਲਾਲ ਨਿਵਾਸੀ ਪਿੰਡ ਜਫਲ ਝਿੰਗੜਾ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ।ਐਸ.ਐਸ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿਛ ’ਤੇ ਇਸ ਅਪਰਾਧ ਵਿਚ ਸ਼ਾਮਲ ਤੇ ਪਨਾਹ ਦੇਣ ਵਾਲੇ ਵਿਅਕਤੀਆਂ ਜੀਵਨ ਅਲੀ, ਕਮਲਜੀਤ ਕੌਰ ਨਿਵਾਸੀ ਪਿੰਡ ਥਾਬਲਕੇ ਥਾਣਾ ਨਕੋਦਰ ਜ਼ਿਲ੍ਹਾ ਜਲੰਧਰ, ਸਲਮਾ ਤੇ ਅਨਬਰ ਹੁਸੈਨ ਨਿਵਾਸੀ ਪਿੰਡ ਬਡਾ ਪਿੰਡ ਰੋਡ ਗੋਰਾਇਆ ਜ਼ਿਲ੍ਹਾ ਜਲੰਧਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿਛ ਵਿਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੁਰਜੀਤ ਸਿੰਘ ਉਰਫ ਪੱਪੀ ’ਤੇ ਪਹਿਲਾਂ ਵੀ 5 ਅਪਰਾਧਿਕ ਮਾਮਲੇ ਧਾਰਾ 411, 201, 414, 379, 411 ਤੇ ਗਊ ਹੱਤਿਆ ਰੋਕੂ ਐਕਟ ਤਹਿਤ ਜਲੰਧਰ ਤੇ ਹੁਸ਼ਿਆਰਪੁਰ ਵਿਚ ਦਰਜ ਹਨ। ਘਟਨਾ ਲਈ ਗਊਆਂ ਦੀ ਢੁਆਈ ਲਈ ਪ੍ਰਯੋਗ ਕੀਤੇ ਗਏ ਕੈਂਟਰ (ਪੀ.ਬੀ.08-ਬੀ.ਐਸ.-9164) ਤੇ ਹਥਿਆਰ (ਇਕ ਹਥੌੜਾ, 3 ਛੁਰੀਆਂ, 3 ਗੰਡਾਸੀਆਂ, 2 ਦਾਤਰ, 3 ਸੂਏ ਤੇ 1 ਟਕੂਆ) ਬਰਾਮਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਲ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਗ੍ਰਿਫਤਾਰ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

 

Tags: Crime News Punjab , Punjab Police , Police , Crime News , Hoshiarpur Police , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD