Friday, 05 July 2024

 

 

ਖ਼ਾਸ ਖਬਰਾਂ ਜਲੰਧਰ ਪੱਛਮੀ ਜ਼ਿਮਨੀ ਚੋਣ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐੱਸਐੱਸਪੀ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਮੀਟਿੰਗ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਵਿੱਚ ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਦਾ ਨੀਂਹ ਪੱਥਰ ਰੱਖਿਆ ਡੀ ਆਈ ਜੀ ਨੀਲਾਂਬਰੀ ਜਗਦਲੇ ਦੀ ਅਗਵਾਈ ਵਿੱਚ ਬਲੌਂਗੀ ਖੇਤਰ ਵਿੱਚ ਘੇਰਾਬੰਦੀ ਅਤੇ ਸਰਚ ਆਪਰੇਸ਼ਨ ਚਲਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਉਦਯੋਗਪਤੀਆਂ ਨਾਲ ਕੀਤਾ ਲੰਚ, ਵਪਾਰੀਆਂ ਦੇ ਮਸਲਿਆਂ ਤੇ ਕੀਤੀ ਚਰਚਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਚ ਜਨਤਕ ਰੈਲੀਆਂ ਨੂੰ ਕੀਤਾ ਸੰਬੋਧਨ, ਲੋਕਾਂ ਨੂੰ 'ਆਪ' ਉਮੀਦਵਾਰ ਮੋਹਿੰਦਰ ਭਗਤ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਜਲ ਸ਼ਕਤੀ ਅਭਿਆਨ ਨੂੰ ਲਾਗੂ ਕਰਨ ਵਾਲੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦਾ ਆਯੋਜਨ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਮੁੱਖ ਸਕੱਤਰ ਵੱਲੋੰ ਡਿਪਟੀ ਕਮਿਸ਼ਨਰਾਂ ਨੂੰ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਅਣਸੁਖਾਵੀੰ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਦੀ ਹਦਾਇਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਰੈੱਡ ਕਰਾਸ ਤਹਿਤ ਲੋਕ ਭਲਾਈ ਕਾਰਜਾਂ ਨੂੰ ਨਿੰਰਤਰ ਚਲਾਉਣ ਤੇ ਸਮੀਖਿਆ ਲਈ ਮੈਂਬਰਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਜ਼ਿਲ੍ਹਾ ਵਾਸੀਆਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਬਣਾਇਆ ਜਾਵੇਗਾ ਯਕੀਨੀ - ਸੰਦੀਪ ਕੁਮਾਰ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨੂੰ ਸਖ਼ਤ ਤਾੜਨਾਂ ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਸਿਵਲ ਹਸਪਤਾਲ ਦੇ ਵਿਕਾਸ ਕਾਰਜਾਂ, ਹਲਵਾਰਾ ਹਵਾਈ ਅੱਡੇ ਦੀ ਸਥਿਤੀ ਅਤੇ ਐਨ.ਐਚ.ਏ.ਆਈ. ਪ੍ਰੋਜੈਕਟਾਂ ਦੀ ਸਮੀਖਿਆ ਸੰਕਲਪ ਦੀ ਜਿੱਤ: ਭਾਰਤੀ ਡੈੱਫ ਕ੍ਰਿਕਟ ਟੀਮ ਨੇ ਇੰਗਲੈਂਡ ਖਿਲਾਫ ਇਤਿਹਾਸ ਰਚ ਦਿੱਤਾ ਹੈ ਕਿਸ਼ਨ ਰੈੱਡੀ ਨੇ ਸ਼ਾਸਤਰੀ ਭਵਨ ਵਿੱਚ ਡੀਐੱਮਐੱਫ ਗੈਲਰੀ ਦਾ ਉਦਘਾਟਨ ਕੀਤਾ ਪਿਛਲੇ 9 ਵਰ੍ਹਿਆਂ ਵਿੱਚ 12 ਕਰੋੜ ਪਖਾਨੇ ਬਣਾਏ ਗਏ, ਜਿਸ ਨਾਲ ਸਾਨੂੰ ਖੁੱਲ੍ਹੇ ਵਿੱਚ ਸ਼ੌਚ ਦੀ ਸਮੱਸਿਆ ਤੋਂ ਮੁਕਤੀ ਮਿਲੀ: ਹਰਦੀਪ ਐੱਸ ਪੁਰੀ ਅਮਿਤ ਸ਼ਾਹ ਨੇ ਦੇਸ਼ ਭਰ ਵਿੱਚ ਅੱਜ ਤੋਂ ਲਾਗੂ ਹੋਏ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਸਜ਼ਾ ਦੀ ਥਾਂ ਨਿਆਂ ਦੇਣ ਵਾਲਾ ਅਤੇ ਪੀੜਤ-ਕੇਂਦ੍ਰਿਤ ਦੱਸਿਆ ਡਾ. ਜਿਤੇਂਦਰ ਸਿੰਘ ਨੇ ਡੀਓਪੀਪੀਡਬਲਿਊ ਦੁਆਰਾ ਪਰਿਵਾਰਕ ਪੈਨਸ਼ਨ ਸ਼ਿਕਾਇਤਾਂ ਦੇ ਨਿਵਾਰਣ ਲਈ ਵਿਸ਼ੇਸ਼ ਅਭਿਯਾਨ ਦੀ ਸ਼ੁਰੂਆਤ ਕੀਤੀ ਦਸਤ ਰੋਕੂ ਮੁਹਿੰਮ ਅਤੇ ਟੀਕਾਕਰਨ ਪ੍ਰੋਗਰਾਮ ਤਹਿਤ ਲਗਾਏ ਜਾ ਰਹੇ ਕੈਂਪਾਂ ਦਾ ਸਿਵਲ ਸਰਜਨ ਨੇ ਲਿਆ ਜਾਇਜ਼ਾ ਪੱਕਾ ਡਰੇਨ ਦੀ ਸਫ਼ਾਈ ਦਾ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੌਰਾ ਕਰਕੇ ਲਿਆ ਜਾਇਜ਼ਾ 9 ਜੁਲਾਈ ਨੂੰ ਫਾਜ਼ਿਲਕਾ ਐਸਡੀਐਮ ਦਫਤਰ ਵਿਖੇ ਲੱਗੇਗਾ ਲੋਕ ਸੁਵਿਧਾ ਕੈਂਪ ਪਿੰਡਾਂ ਵਿੱਚ ਕੀਤਾ ਜਾ ਰਿਹਾ ਹੈ ਖੇਡ ਸੱਭਿਆਚਾਰ ਵਿਕਸਿਤ - ਅਮਨਦੀਪ ਸਿੰਘ ਗੋਲਡੀ ਮੁਸਾਫਰ ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨਾਲ ਵੱਡੀ ਨਦੀ ਦਾ ਦੌਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ

 

ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ ਲਈ ਜ਼ਮੀਨ ਦੀ ਲੀਜ਼ ਡੀਡ ‘ਤੇ ਹੋਏ ਹਸਤਾਖਰ*

ਬਹਿਲੋਲਪੁਰ ਅਤੇ ਜੁਝਾਰਨਗਰ ਪੰਚਾਇਤਾਂ ਨੇ ਦਿੱਤਾ 10.4 ਏਕੜ ਜ਼ਮੀਨ ਦਾ ਕਬਜ਼ਾ*

Dr.BR Ambedkar Medical College Mohali, Dr.BR Ambedkar State Institute of Medical Sciences, Behlolpur, Jujharnagar

Web Admin

Web Admin

5 Dariya News

ਐਸ.ਏ.ਐਸ.ਨਗਰ , 03 Jun 2021

ਲੀਜ਼ ਡੀਡ 'ਤੇ ਹਸਤਾਖਰ ਹੋਣ ਉਪਰੰਤ, ਅੱਜ ਇੱਥੇ ਬਹਿਲੋਲਪੁਰ ਅਤੇ ਜੁਝਾਰਨਗਰ ਪੰਚਾਇਤਾਂ ਨੇ ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ, ਮੁਹਾਲੀ ਦੀ ਇਮਾਰਤ ਦੀ ਉਸਾਰੀ ਲਈ 10.4 ਏਕੜ ਜ਼ਮੀਨ ਦਾ ਕਬਜ਼ਾ ਸੌਂਪ ਦਿੱਤਾ ਹੈ। ਇਹ ਜਾਣਕਾਰੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦਿੱਤੀ।ਕਾਫ਼ੀ ਸਮੇਂ ਤੋਂ ਲੰਬਿਤ ਪਏ ਕਬਜੇ ਦੀ ਪ੍ਰੀਕਿਰਿਆ ਦੇ ਪੂਰੇ ਹੋਣ ਨਾਲ ਹੀ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਦੇ ਸ਼ੁਰੂ ਹੋਣ ਦੀ ਉਮੀਦ ਪੈਦਾ ਹੋਈ ਹੈ। ਇਸ ਦਿਸ਼ਾ ਵਿਚ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਭਰਪੂਰ ਉਪਰਾਲੇ ਕੀਤੇ ਗਏ।ਇਸ ਖੇਤਰ ਵਿਚ ਇਕ ਅਕਾਦਮਿਕ ਬਲਾਕ, 4 ਲੈਕਚਰ ਥੀਏਟਰ, ਲੈਬਾਂ, ਲੜਕੇ ਅਤੇ ਲੜਕੀਆਂ ਲਈ ਹੋਸਟਲ, ਫੈਕਲਟੀ ਨਿਵਾਸ ਬਲਾਕ, ਇਕ ਲਾਇਬ੍ਰੇਰੀ, ਇਕ ਕਮਿਊਨਿਟੀ ਸੈਂਟਰ, ਇਨਡੋਰ ਪਲੇਅ ਏਰੀਆ, ਵੱਡਾ ਖੇਡ ਦਾ ਮੈਦਾਨ, ਇਕ ਆਡੀਟੋਰੀਅਮ, ਇਕ ਕੈਫੇਟੇਰੀਆ ਅਤੇ ਇਕ ਅਜਾਇਬ ਘਰ ਜਿਸ ਵਿਚ ਮਨੁੱਖੀ ਸਰੀਰ ਵਿਗਿਆਨ / ਸਿਹਤ ਸਿੱਖਿਆ ਦਾ ਪ੍ਰਦਰਸ਼ਨ ਕੀਤਾ ਜਾਵੇਗਾ।ਅਜਾਇਬ ਘਰ ਨੂੰ ਲੋਕਾਂ ਲਈ ਵੀ ਖੋਲ੍ਹਣ ਦੀ ਤਜਵੀਜ਼ ਹੈ। ਇਸ ਕਾਲਜ ਕੈਂਪਸ ਵਿੱਚ ਇਕ ਬਹੁ-ਪੱਧਰੀ ਪਾਰਕਿੰਗ ਅਤੇ ਸਬਸਟੇਸ਼ਨ ਵਾਲੀ ਇਕ ਏਕੀਕ੍ਰਿਤ ਸੇਵਾਵਾਂ ਵਾਲੀ ਇਮਾਰਤ, ਯੂਜੀ ਟੈਂਕ, ਪੰਪ ਰੂਮ, ਐਚਵੀਏਸੀ ਪਲਾਂਟ ਵੀ ਸ਼ਾਮਲ ਹੋਣਗੇ। ਇਮਾਰਤ ਵਿਚ ਰੋਸ਼ਨੀ ਅਤੇ ਹਵਾਦਾਰੀ ਲਈ ਸਿਖਰ ਤੱਕ ਪੌੜੀਆਂ, ਲਿਫਟਾਂ ਅਤੇ ਹੋਰ ਸਹਾਇਕ ਸਹੂਲਤਾਂ ਵਾਲਾ ਸੈਂਟਰਲ ਐਟ੍ਰੀਅਮ ਉਪਲਬਧ ਹੋਵੇਗਾ। ਕਾਲਜ ਕੈਂਪਸ ਪਹੁੰਚ ਸੜਕਾਂ ਦੇ ਜ਼ਰੀਏ ਹਸਪਤਾਲ ਦੀ ਇਮਾਰਤ ਨਾਲ ਜੋੜਿਆ ਜਾਵੇਗਾ।ਇਹ ਨਿਰਮਾਣ ਰਾਸ਼ਟਰੀ ਮੈਡੀਕਲ ਕਮਿਸ਼ਨ ਦੁਆਰਾ ਨਿਰਧਾਰਤ ਜ਼ਰੂਰਤਾਂ ਦੇ ਨਾਲ ਨਾਲ ਰਾਸ਼ਟਰੀ ਬਿਲਡਿੰਗ ਕੋਡ ਅਨੁਸਾਰ ਕੀਤਾ ਜਾਵੇਗਾ।ਇਸ ਕੈਂਪਸ ਦੀ ਚਾਰ ਦੀਵਾਰੀ ਦਾ ਨਿਰਮਾਣ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।ਇਸ ਦੌਰਾਨ ਮੈਡੀਕਲ ਕਾਲਜ ਨਾਲ ਜੁੜੇ ਹਸਪਤਾਲ ਵਿੱਚ ਹੋਰ ਬੁਨਿਆਦੀ ਢਾਂਚੇ ਦਾ ਵਾਧਾ ਕੀਤਾ ਜਾਵੇਗਾ। ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਵਿੱਚ ਆਰਥੋਪੀਡਿਕਸ, ਪੀਡਿਆਟਰਿਕਸ, ਓਫਥਾਲਮੋਲੋਜੀ, ਈਐਨਟੀ, ਡਰਮਾ, ਜਨਰਲ ਸਰਜਰੀ, ਆਮ ਮੈਡੀਸਿਨ, ਬਲੱਡ ਬੈਂਕ, ਮੁਰਦਾਘਰ, ਚਿਲਰ ਪਲਾਂਟ, ਆਈਸੀਯੂ, 7 ਆਪ੍ਰੇਸ਼ਨ ਥੀਏਟਰ, ਫੈਕਲਟੀ ਰੂਮਜ਼ ਅਤੇ ਪ੍ਰਬੰਧਕੀ ਦਫਤਰਾਂ ਲਈ ਨਵੇਂ ਬਲਾਕ ਦੇ ਨਾਲ ਨਾਲ ਵੱਖ-ਵੱਖ ਬਲਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਪੈਦਲ ਤੁਰਨ ਵਾਲਿਆਂ ਲਈ ਕਵਰਡ ਰਾਸਤੇ ਤਿਆਰ ਕੀਤੇ ਜਾਣਗੇ।

 

Tags: Dr.BR Ambedkar Medical College Mohali , Dr.BR Ambedkar State Institute of Medical Sciences , Behlolpur , Jujharnagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD