Wednesday, 03 July 2024

 

 

ਖ਼ਾਸ ਖਬਰਾਂ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਅਮਰਪੁਰਾ ਵਿੱਚ ਵਿਕਾਸ ਕਾਰਜਾਂ ਦਾ ਨੀਹ ਪੱਥਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਮਿਲਿਆ ਬੈਸਟ ਪਰਫੋਰਮਿੰਗ ਡਿਸਟਰਿਕਟ ਦਾ ਅਵਾਰਡ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਕਾਬੂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਲਾਂਡਰਾਂ ਵਿਖੇ ਸੁਵਿਧਾ ਕੈਂਪ EIC PEC ਨੇ NITTTR ਨਾਲ ਸਹਿਯੋਗ ਵਿੱਚ ਸਟਾਰਟਅੱਪਸ ਦੇ ਡਿਜ਼ਾਈਨ ਅਤੇ ਇਨੋਵੇਸ਼ਨ 'ਤੇ FDP ਦਾ ਆਯੋਜਨ ਕੀਤਾ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ 'ਆਪ' ਨੂੰ ਮਿਲਿਆ ਵੱਡਾ ਹੁਲਾਰਾ, ਅਕਾਲੀ ਉਮੀਦਵਾਰ ਸੁਰਜੀਤ ਕੌਰ 'ਆਪ' 'ਚ ਸ਼ਾਮਲ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਰਾਈਟ ਟੂ ਬਿਜ਼ਨਸ ਐਕਟ ਤਹਿਤ ਦਿੱਤੀਆਂ 2 ਹੋਰ ਸਿਧਾਂਤਿਕ ਪ੍ਰਵਾਨਗੀਆਂ ਈਸ਼ਾ ਕਲੋਆ ਨੇ ਜ਼ੀ ਪੰਜਾਬੀ ਦੇ "ਹੀਰ ਤੇ ਟੇਢੀ ਖੀਰ" ਲਈ ਫਿਟਨੈਸ ਅਤੇ ਸ਼ੂਟਿੰਗ ਨੂੰ ਸੰਤੁਲਿਤ ਕੀਤਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਦਾ ਅਚਨਚੇਤ ਦੌਰਾ ਗੁਰਜੀਤ ਸਿੰਘ ਔਜਲਾ ਨੇ ਗੁਹਾਟੀ ਲਈ ਉਡਾਣ ਸ਼ੁਰੂ ਕਰਨ ਲਈ ਏਵਿਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨਾਲ ਮੁਲਾਕਾਤ ਕੀਤੀ ਸਿਵਲ ਸਰਜਨ ਬਰਨਾਲਾ ਵੱਲੋਂ ਦਸਤ ਰੋਕੂ ਮੁਹਿੰਮ ਦੀ ਸਿਵਲ ਹਸਪਤਾਲ ਤੋਂ ਸ਼ੁਰੂਆਤ ਨਵਜੋਤ ਪਾਲ ਸਿੰਘ ਰੰਧਾਵਾ ਨੇ “ਖਟਕੜ ਕਲਾਂ ਅਜਾਇਬ ਘਰ ਅਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ” ਸਬੰਧੀ ਬ੍ਰੋਸ਼ਰ ਅਤੇ ਪੋਟਰੇਟ ਕੀਤਾ ਜਾਰੀ “ਸਰਕਾਰ, ਤੁਹਾਡੇ ਦੁਆਰ” ਮੁਹਿੰਮ ਤਹਿਤ ਪਿੰਡ ਨੌਰੰਗਾਬਾਦ ਵਿਖੇ ਲਗਾਇਆ ਗਿਆ ਵਿਸ਼ੇਸ ਸੁਵਿਧਾ ਕੈਂਪ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਹੜ੍ਹਾਂ ਦੀ ਰੋਕਥਾਮ ਸਬੰਧੀ ਕੀਤੇ ਜਾਣੇ ਵਾਲੇ ਜਰੂਰੀ ਕੰਮਾਂ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ 'ਸਰਕਾਰ ਤੁਹਾਡੇ ਦੁਆਰ' ਤਹਿਤ ਰਾਮਪੁਰ ਵਿਖੇ ਕੈਂਪ ਦਾ ਆਯੋਜਨ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਵੱਲੋਂ 'ਲੋਕ ਸੁਵਿਧਾ ਕੈਂਪ ' ਦੌਰਾਨ ਲੋਕਾਂ ਦੀਆਂ ਸਿ਼ਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਜ਼ਮੀਨੀ ਪੱਧਰ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖਿਡਾਰੀਆਂ ਨੂੰ ਹੁਲਾਰਾ ਦੇਣਾ ਸਾਡੇ ਸੱਭਿਆਚਾਰ ਦਾ ਹਿੱਸਾ : ਹਰਦੀਪ ਸਿੰਘ ਪੁਰੀ ਪ੍ਰਧਾਨ ਮੰਤਰੀ ਨੇ ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੇ ਜੀਵਨ ਅਤੇ ਜੀਵਨ-ਯਾਤਰਾ ‘ਤੇ ਤਿੰਨ ਪੁਸਤਕਾਂ ਜਾਰੀ ਕੀਤੀਆਂ ਡਾ. ਮਨਸੁਖ ਮਾਂਡਵੀਆ ਨੇ ਐੱਨਆਈਐੱਸ ਪਟਿਆਲਾ ਦਾ ਦੌਰਾ ਕੀਤਾ ਅਤੇ ਪੈਰਿਸ ਓਲੰਪਿਕਸ ਜਾਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਹਰਿਆਣਾ ਸਰਕਾਰ ਅਤੇ NFSU ਗਾਂਧੀਨਗਰ ਦੇ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਕੇਂਦਰੀ ਟੈਕਸਟਾਈਲ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ 71ਵੇਂ ਐਡੀਸ਼ਨ ਆਫ ਇੰਡੀਆ ਇੰਟਰਨੈਸ਼ਨਲ ਗਾਰਮੈਂਟ ਫੇਅਰ (IIGF) ਦਾ ਉਦਘਾਟਨ ਕੀਤਾ

 

50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ 'ਚ 3 ਕਾਬੂ

Web Admin

Web Admin

5 Dariya News

ਅਮਲੋਹ/ ਮੰਡੀ ਗੋਬਿੰਦਗੜ੍ਹ , 20 May 2021

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਡਲ , IPS ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ ਸਾਹਿਬ ਜੀ ਦੀ ਰਹਿਨੁਮਾਈ ਹੇਠ ਭੈੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਜੀਤ ਸਿੰਘ ਜੱਲ੍ਹਾ ਕਪਤਾਨ ਪੁਲਿਸ ( ਇੰਨ :) ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਰਘਵੀਰ ਸਿੰਘ ਡੀ.ਐਸ.ਪੀ. ( ਡੀ ) , ਫਤਿਹਗੜ੍ਹ ਸਾਹਿਬ ਅਤੇ ਸ੍ਰੀ ਸੁਖਵਿੰਦਰ ਸਿੰਘ PPS ਉਪ ਕਪਤਾਨ ਪੁਲਿਸ ਸਰਕਲ ਅਮਲੋਹ ਜੀ ਦੀ ਅਗਵਾਈ ਹੇਠ Insp ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਦੀ ਨਿਗਰਾਨੀ ਹੇਠ ਥਾਣੇਦਾਰ ਸੁਖਵਿੰਦਰ ਸਿੰਘ ਨੰਬਰ 166 / ਪਟਿ . ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਲਾ ਗਸਤ ਵਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬੱਤੀਆਂ ਵਾਲਾ ਚੌਕ , ਮੰਡੀ ਗੋਬਿੰਦਗੜ੍ਹ ਮੌਜੂਦ ਸੀ ਤਾਂ ਵਿਜੇ ਕੁਮਾਰ ਪੁੱਤਰ ਲੇਟ ਸਤਪਾਲ ਵਾਸੀ ਮਕਾਨ ਨੰਬਰ 15 , ਸੈਕਟਰ 21 ਬੀ , ਕ੍ਰਿਸ਼ਨਾ ਨਗਰ , ਮੰਡੀ ਗੋਬਿੰਦਗੜ੍ਹ ਨੇ ਮਲਾਕੀ ਹੋ ਕੇ ਦੱਸਿਆ ਕਿ ਉਹ ਮਿਤੀ 18.05.2021 ਨੂੰ ਆਪਣੇ ਪਰਿਵਾਰ ਸਮੇਤ ਭਾਦਸੋਂ ਬੀੜ ਵਿਖੇ ਬਾਂਦਰਾਂ ਨੂੰ ਦਾਨ ਕਰਨ ਵਾਸਤੇ ਗਿਆ ਸੀ ਤਾਂ ਵਕਤ ਕਰੀਬ 04:50 ਪੀ.ਐਮ. ਦਾ ਹੋਵੇਗਾ ਕਿ ਉਸ ਦੇ ਮੋਬਾਇਲ ਨੰਬਰ 99145-80484 ਪਰ ਕਿਸੇ ਨਾਮਾਲੂਮ ਵਿਅਕਤੀ ਦੇ ਮੋਬਾਇਲ ਨੰਬਰ 77195-88097 ਤੋਂ ਵੱਟਸਐਪ ਕਾਲ ਆਈ ਅਤੇ ਕਹਿਣ ਲੱਗੇ ਕਿ " ਤੇਰੇ ਖਾਸ ਵਿਅਕਤੀ ਨੇ ਤੈਨੂੰ ਜਾਨੋਂ ਮਾਰਨ ਦੀ ਸਾਨੂੰ ਸੁਪਾਰੀ ਦਿੱਤੀ ਹੈ ਅਤੇ 50 ਲੱਖ ਰੁਪਏ ਦੀ ਮੰਗ ਕੀਤੀ । ਜਿਸ ਨੂੰ ਵਿਜੈ ਕੁਮਾਰ ਨੇ ਸਰਸਰੀ ਤੌਰ ਪਰ ਲਿਆ ਕੇ ਸ਼ਾਇਦ ਕੋਈ ਮਾਖੌਲ ਕਰਦਾ ਹੈ । ਫਿਰ ਜਿਨ੍ਹਾਂ ਨੇ ਕਿਹਾ ਕਿ ਘੱਟੋ - ਘੱਟ 13 ਲੱਖ 50 ਹਜਾਰ ਰੁਪਏ ਦਾ ਇੰਤਜਾਮ ਕਰਕੇ ਮਿਤੀ 19.05.2021 ਨੂੰ 12 ਵਜੇ ਤੱਕ ਦਿਉ ਨਹੀਂ ਤਾਂ ਤੈਨੂੰ ਅਤੇ ਤੇਰੇ ਬੇਟੇ ਨੂੰ ਜਾਨੋਂ ਮਾਰ ਦਿਆਂਗੇ । 

ਫਿਰ ਮਿਤੀ 19.5.2021 ਨੂੰ ਦੁਪਹਿਰ 12 ਵਜੇ ਉਕਤ ਨੰਬਰ ਤੋਂ ਵੱਟਸਅਪ ਕਾਲੀ ਆਈ ਅਤੇ ਕਿਹਾ ਕਿ ਉਸ ਪਾਸ ਪੈਸਿਆ ਦਾ ਇੰਤਜਾਮ ਹੋਇਆ ਹੈ ਜਾਂ ਨਹੀਂ । ਜੋ ਵਿਜੈ ਕੁਮਾਰ ਨੇ ਕਿਹਾ ਕਿ ਮੇਰੇ ਕੋਲ ਸਿਰਫ 06 ਲੱਖ 50,000 ਰੁਪਏ ਦਾ ਇੰਤਜਾਮ ਹੋਇਆ ਹੈ , ਜੋ ਫਿਰ ਉਸ ਨਾਮਾਲੂਮ ਵਿਅਕਤੀਆਂ ਨੇ ਜਾਨੋ - ਮਾਰਨ ਦੀਆਂ ਧਮਕੀਆਂ ਦੇਣ ਲੱਗਾ ਕਿ ਉਸ ਨੂੰ 02:00 ਵਜੇ ਤੱਕ ਹਰ ਹਾਲਤ ਵਿੱਚ ਪੈਸੇ ਚਾਹੀਦੇ ਹਨ ਅਗਰ ਪੈਸੇ ਨਾ ਦਿੱਤੇ ਤਾਂ ਤੇਰੇ ਅਤੇ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦਿਆਂਗੇ । " ਜਿਸ ਤੇ ਥਾਣੇਦਾਰ ਸੁਖਵਿੰਦਰ ਸਿੰਘ ਨੰਬਰ 166 / ਪਟਿ . ਨੇ ਵਿਜੈ ਕੁਮਾਰ ਉਕਤ ਦੇ ਬਿਆਨ ਪਰ ਮੁਕੱਦਮਾ ਨੰਬਰ 138 ਮਿਤੀ 19.05.2021 ਅ / ਧ 387 ਹਿੰ : ਦੰ : ਥਾਣਾ ਗੋਬਿੰਦਗੜ੍ਹ ਨਾਮਾਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕਰਾਇਆ ਅਤੇ ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਢੰਗ ਨਾਲ ਅਮਲ ਵਿੱਚ ਲਿਆਂਦੀ ਅਤੇ ਸ੍ਰੀ ਸੁਖਵਿੰਦਰ ਸਿੰਘ PPS ਉਪ ਕਪਤਾਨ ਪੁਲਿਸ , ਸਰਕਲ ਅਮਲੋਹ , ਸ੍ਰੀ ਰਘਵੀਰ ਸਿੰਘ ਡੀ.ਐਸ.ਪੀ. ( ਡੀ ) ਸਮੇਤ ਇੰਸ : ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਵੱਲੋਂ ਮੁਕੱਦਮਾ ਦੀ ਤਫਤੀਸ਼ ਨੂੰ ਟੈਕਨੀਕਲ ਤਰੀਕੇ ਅਤੇ ਵੱਖ - ਵੱਖ ਪਹਿਲੂਆਂ ਤੇ ਜਾਂਚ ਕਰਦੇ ਹੋਏ ਕੁਝ ਘੰਟਿਆਂ ਵਿੱਚ ਹੀ ਮੁਕੱਦਮਾ ਹਜਾ ਦੇ ਦੋਸ਼ੀਆਨ ਨੀਤਿਨ ਬੱਤਾ ਪੁੱਤਰ ਅਸ਼ੋਕ ਬੱਤਾ ਵਾਸੀ ਮਕਾਨ ਨੰਬਰ 43 , ਸੈਕਟਰ 25 ਬੀ , ਦਸਮੇਸ ਕਲੋਨੀ , ਮੰਡੀ ਗੋਬਿੰਦਗੜ੍ਹ , ਅਮ੍ਰਿਤ ਸਿੰਘ ਖੱਟੜਾ ਪੁੱਤਰ ਪ੍ਰੀਤਮ ਸਿੰਘ ਖੱਟੜਾ ਵਾਸੀ ਮਕਾਨ ਨੰਬਰ 229 , ਸੈਕਟਰ 21 ਏ , ਗਾਂਧੀ ਨਗਰ , ਮੰਡੀ ਗੋਬਿੰਦਗੜ੍ਹ ਅਤੇ ਸਤਵੀਰ ਧੀਮਾਨ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 03 , ਖੱਦਰ ਭੰਡਾਰ ਵਾਲੀ ਗਲੀ ਗੋਬਿੰਦਗੜ੍ਹ , ਰੋਡ , ਅਮਲੋਹ ਥਾਣਾ ਅਮਲੋਹ ਨੂੰ ਟਰੇਸ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਹੈ । ਦੋਸ਼ੀਆਨ ਉਕਤਾਨ ਵੱਲੋਂ ਜੋ ਵਕੂਆ ਵਿੱਚ ਮੋਬਾਇਲ ਵਰਤਿਆ ਹੈ ਉਹ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ ਅਤੇ ਅੱਗੇ ਤਫਤੀਸ਼ ਜਾਰੀ ਹੈ। 

 

Tags: Crime News Punjab , Punjab Police , Police , Crime News , Hoshiarpur Police , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD