Monday, 01 July 2024

 

 

ਖ਼ਾਸ ਖਬਰਾਂ ਸ਼੍ਰੋਮਣੀ ਕਮੇਟੀ ਵੱਲੋਂ ਫਫੜੇ ਭਾਈਕੇ ਵਿਖੇ ਵਿਸ਼ਾਲ ਗੁਰਮਤਿ ਸਮਾਗਮ ’ਚ 3200 ਬੱਚਿਆਂ ਨੇ ਕੀਤੀ ਸ਼ਮੂਲੀਅਤ ਯੂਥ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਭਰੋਸਾ ਪ੍ਰਗਟਾਇਆ Netflix ਦਾ ਵਾਇਲਡ ਵਾਇਲਡ ਪੰਜਾਬ ਚੰਡੀਗੜ੍ਹ ਵਿੱਚ ਹਲਚਲ ਮਚਾਉਣ ਆਇਆ ਹੈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਵਿਧਾਇਕ ਸਵਨਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸਹਿਰ ਦੇ ਸੀਵਰੇਜ਼ ਦੀ ਸਫਾਈ ਨੂੰ ਲੈ ਕੇ ਕੀਤੀ ਅਹਿਮ ਬੈਠਕ ਲਾਇਨਜ਼ ਕਲੱਬ ਖਰੜ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਜੀਤ ਸਿੰਘ ਔਜਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ ਸੋਹਾਣਾ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਦਾ ਸਨਮਾਨ ਕਰਕੇ ਰਾਸ਼ਟਰੀ ਕੈਂਸਰ ਸਰਵਾਈਵਰ ਮਹੀਨਾ ਮਨਾਇਆ ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ 'ਤੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਰੂ-ਅਰਬਨ ਮਿਸ਼ਨ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਵਿਕਾਸ ਕਾਰਜਾਂ ਦਾ ਲਿਆ ਗਿਆ ਜਾਇਜ਼ਾ 1 ਜਨਵਰੀ 2024 ਤੋਂ 28 ਜੂਨ 2024 ਤੱਕ "ਇਜ਼ੀ ਵੀਜ਼ਾ" ਨੇ 3400+ ਵੀਜ਼ਿਆਂ ਦੀ ਸਫਲਤਾ ਦੇ ਨਾਲ ਕੈਨੇਡਾ ਦਿਵਸ ਦਾ ਜਸ਼ਨ ਮਨਾਇਆ!! ‘ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’- ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ‘ਚ ਨਹੀਂ ਛੱਡੀ ਜਾਵੇਗੀ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ ਸ਼੍ਰੀ ਦਰਬਾਰ ਸਾਹਿਬ ਜੀ ਦੇ ਪੂਰਵ ਹਜੂਰੀ ਰਾਗੀ, ਪੰਥਕ ਮੁਖੀ ਅਤੇ ਪ੍ਰਸਿੱਧ ਕੀਰਤਨੀਏ ਜਥੇਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਰਾਜਨੀਤੀ 'ਚ ਕਦਮ ਰੱਖਿਆ

 

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਪੱਧਰ ’ਤੇ ਵੇਰਕਾ ‘ਹਲਦੀ ਦੁੱਧ’ ਲਾਂਚ

ਐਂਟੀਔਕਸੀਡੈਂਟ ਭਰਪੂਰ ਇਸ ਦੁੱਧ ਦੀ ਕੀਮਤ 200 ਮਿਲੀਲੀਟਰ ਲਈ 25 ਰੁਪਏ

Web Admin

Web Admin

5 Dariya News

ਐਸ ਏ ਐਸ ਨਗਰ , 26 Sep 2020

ਅੱਜ ਇੱਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਵੇਰਕਾ ਮੁਹਾਲੀ ਡੇਅਰੀ ਦੇ ਜਨਰਲ ਮੈਨੇਜਰ ਆਰ. ਐਸ. ਸੇਖੋਂ ਦੀ ਹਾਜ਼ਰੀ ਵਿੱਚ ਵੇਰਕਾ ਦਾ ‘ਹਲਦੀ ਦੁੱਧ’ ਜ਼ਿਲਾ ਪੱਧਰ ’ਤੇ ਲਾਂਚ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਸੰਸਥਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਕੀਤੀ ਕਿ ਵੇਰਕਾ ਹਲਦੀ ਦੁੱਧ ਖਪਤਕਾਰਾਂ ਵਿੱਚ ਪ੍ਰਸਿੱਧ ਪੀਣ ਵਾਲੇ ਪਦਾਰਥ ਵਜੋਂ ਉੱਭਰੇਗਾ ਜੋ ਸਿਹਤਮੰਦ ਰਹਿਣ ਅਤੇ ਕੋਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਆਪਣੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ  ਬਦਲਵੇਂ ਤਰੀਕਿਆਂ ਦੀ ਭਾਲ ਕਰ ਰਹੇ ਹਨ। ਕੋਵਿਡ -19 ਦੇ ਚੁਣੌਤੀ ਭਰਪੂਰ ਸਮੇਂ ਵਿੱਚ ਵੇਰਕਾ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਵੇਰਕਾ ਮੁਹਾਲੀ ਡੇਅਰੀ ਨੇ ਤਾਜ਼ਾ ਦੁੱਧ ਅਤੇ ਦੁੱਧ ਉਤਪਾਦਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਖਤ ਯਤਨ ਕੀਤੇ ਹਨ। ਸੁਰੱਖਿਆ ਨੂੰ ਕਾਇਮ ਰੱਖਣ ਲਈ  ਮੁਹਾਲੀ ਡੇਅਰੀ ਨੇ ਘਰ-ਘਰ ਡਲਿਵਰੀ ਕਰਕੇ ਆਪਣੇ ਗਾਹਕਾਂ ਤੱਕ ਪਹੁੰਚ ਕੀਤੀ ਅਤੇ ਰੋਜ਼ਾਨਾ ਆਧਾਰ ’ਤੇ ਔਸਤਨ 4,15,000 ਲੀਟਰ ਦੁੱਧ ਦੀ ਸਪਲਾਈ ਕੀਤੀ।ਜਨਰਲ ਮੈਨੇਜਰ, ਆਰ.ਐਸ. ਸੇਖੋਂ ਨੇ ਦੱਸਿਆ ਕਿ ਵੇਰਕਾ ਹਲਦੀ ਦੁੱਧ ਦੀ ਹਲਦੀ ਨੌਨੋ ਤਕਨਾਲੋਜੀ ਨਾਲ ਬਣੀ ਹੋਣ ਕਾਰਨ ਆਮ ਹਲਦੀ ਦੇ ਮੁਕਾਬਲੇ ਮਨੁੱਖੀ ਸਰੀਰ ਵਿੱਚ 10 ਗੁਣਾ ਛੇਤੀ ਜਜ਼ਬ ਹੋ ਜਾਂਦੀ ਹੈ। ਇਹ ਦੁੱਧ ਐਂਟੀਔਕਸੀਡੈਂਟਸ ਨਾਲ ਭਰਪੂਰ ਅਤੇ ਐਂਟੀ-ਇਨਫਲਾਮੈਂਟਰੀ ਹੈ, ਜਿਸਦਾ ਸਵਾਦ ਕੇਸਰ-ਕੁਲਫ਼ੀ ਵਾਲਾ ਹੈ। ਇਹ ਹਲਦੀ ਦੁੱਧ ਹਰ ਉਮਰ ਵਰਗ ਲਈ ਲਾਭਕਾਰੀ ਹੈ ਜਿਸਦੀ ਕੀਮਤ 25 ਰੁਪਏ 200 ਮਿਲੀਲੀਟਰ ਹੈ। ਇਹ ਹਲਦੀ ਦੁੱਧ ਸਾਰੇ ਵੱਡੇ ਰਿਟੇਲ ਆਊਟਲੈੱਟਾਂ ਅਤੇ ਵੇਰਕਾ ਬੂਥਾਂ ’ਤੇ ਉਪਲੱਬਧ ਹੈ।ਉਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੁਲਾਈ ਦੇ ਅਖੀਰਲੇ ਹਫ਼ਤੇ, ਵੇਰਕਾ ਹਲਦੀ ਦੁੱਧ ਸੂਬਾ ਪੱਧਰ ’ਤੇ ਲਾਂਚ ਕੀਤਾ ਗਿਆ ਸੀ। ਵੇਰਕਾ ਹਲਦੀ ਦੁੱਧ ਦੇ ਸਿਹਤ ਲਈ ਫਾਇਦਿਆਂ ਦੇ ਪ੍ਰਸਾਰ ਅਤੇ ਲੋਕਾਂ ਨੂੰ ਇਸ ਦਾ ਸੇਵਨ ਕਰਨ ਲਈ  ਸੂਬਾ ਪੱਧਰ ’ਤੇ ਉਤਸ਼ਾਹਿਤ ਕਰਨ ਤੋਂ ਬਾਅਦ ਵੇਰਕਾ ਨੇ ਇਸ ਗੁਣਕਾਰੀ ਹਲਦੀ ਦੁੱਧ  ਦੇ ਸੇਵਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਿਆ ਅਤੇ ਹੁਣ ਜ਼ਿਲਾ ਪੱਧਰ’ ਤੇ ਵੀ ਇਸਨੂੰ ਲਾਂਚ ਕਰ ਰਿਹਾ ਹੈ।

 

Tags: DC Mohali , Girish Dayalan , Deputy Commissioner Mohali , S.A.S. Nagar , S.A.S. Nagar Mohali , Mohali , Haldi Doodh , Verka Haldi Doodh , Verka Mohali , Verka Mohali Dairy , Verka turmeric milk , R. S. Sekhon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD