Wednesday, 26 June 2024

 

 

ਖ਼ਾਸ ਖਬਰਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ 50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਨੇ ਪੰਥ ਤੇ ਪੰਜਾਬ ਨੂੰ ਆਗੂ ਵਿਹੂਣਾ ਬਣਾਉਣ ਦੀਆਂ ਸਾਜ਼ਿਸ਼ਾਂ ਦੀ ਜ਼ੋਰਦਾਰ ਨਿਖੇਧੀ 25 ਜੂਨ 1974 ਦਾ ਕਾਲਾ ਦਿਨ ਨਾ ਭੁੱਲਣ ਵਾਲਾ ਦਿਨ : ਅਵਿਨਾਸ਼ ਰਾਏ ਖੰਨਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਰਦਿਆਲੇਆਣਾ ਵਿਖੇ ਵਿਕਾਸ ਕਾਰਜ ਕਰਵਾਏ ਸ਼ੁਰੂ ‘ਰਾਸ਼ਟਰੀ ਦਸਤ ਰੋਕੂ ਅਭਿਆਨ’ ਨੂੰ ਅਸਰਦਾਰ ਢੰਗ ਨਾਲ ਚਲਾਇਆ ਜਾਵੇ: ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਤੰਬਾਕੂ ਦੀ ਮਾੜੀ ਤੇ ਜਾਨਲੇਵਾ ਆਦਤ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਬਚਾਉਣਾ ਬਹੁਤ ਜ਼ਰੂਰੀ : ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਏ ਜਾਣਗੇ 10 ਲੱਖ ਨਵੇਂ ਪੌਦੇ –ਡਾ: ਸੇਨੂ ਦੁੱਗਲ ਵਿਧਾਇਕ ਡਾ. ਚਰਨਜੀਤ ਸਿੰਘ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੰਨ੍ਹਾਂ ਦਾ ਕੀਤਾ ਦੌਰਾ ਮੀਤ ਹੇਅਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸਿਹਤ ਵਿਭਾਗ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ ‘ਦਸਤ ਰੋਕੂ ਮੁਹਿੰਮ’ ਬੀ ਫਾਰਮ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਰੈਡ ਕਰਾਸ ਨੇ ਮੀਰਾਂਕੋਟ ਚੋਂਕ ਵਿੱਚ ਸੜ੍ਹੇ ਖੋਖਿਆਂ ਲਈ ਮੁਆਵਜਾ ਰਾਸ਼ੀ ਵੰਡੀ ਡਿਪਟੀ ਕਮਿਸ਼ਨਰ ਵੱਲੋਂ 25 ਕਰੋੜ ਰੁਪਏ ਦੇ ਨਿਵੇਸ਼ ਵਾਲੀਆਂ ਸਨਅਤੀ ਇਕਾਈਆਂ ਨੂੰ ਰਾਈਟ ਟੂ ਬਿਜਨੈਸ ਐਕਟ ਅਧੀਨ ਪ੍ਵਾਨਗੀ ਜਾਰੀ ਡਿਪਟੀ ਕਮਿਸ਼ਨਰ ਦਫਤਰ ਆਉਣ ਵਾਲੇ ਲੋਕਾਂ ਲਈ ਸਵਾਗਤ ਤੇ ਸਹਾਇਤਾ ਕੇਂਦਰ ਬਣਾਇਆ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਭੱਟੀਆਂ ਵਿਖੇ ਕੈਂਪ ਲਗਾਇਆ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ - ਵਿਧਾਇਕ ਬੁੱਧ ਰਾਮ ਕਿਸਾਨਾਂ ਨੂੰ ਮਿਆਰੀ ਖਾਦਾਂ ਦੀ ਉਪਲੱਬਧਤਾ ਯਕੀਨੀ ਬਨਾਉਣ ਲਈ ਖਾਦ ਵਿਕਰੇਤਾਵਾਂ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ ਅਤੇ ਸੈਂਪਲਿੰਗ ਜਰੂਰੀ : ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ ਆਉਣ ਵਾਲੇ ਬਰਸਾਤੀ ਸੀਜਨ ਤੋਂ ਪਹਿਲਾਂ ਜ਼ਿਲੇ ਦੀਆਂ ਡਰੇਨਾਂ ਦੀ ਸਫਾਈ ਕਰਵਾਉਣੀ ਯਕੀਨੀ ਬਣਾਈ ਜਾਵੇ : ਪਰਨੀਤ ਸ਼ੇਰਗਿੱਲ

 

ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲਕਫੈੱਡ ਦੁਆਰਾ ਤਿਆਰ ਵੇਰਕਾ ਹਲਦੀ ਦੁੱਧ ਲਾਂਚ

Web Admin

Web Admin

5 Dariya News

ਚੰਡੀਗੜ੍ਹ , 30 Jul 2020

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਧਾਉਣ ਲਈ ਮਿਲਕਫੈਡ ਦੁਆਰਾ ਤਿਆਰ ਇੱਕ ਪੌਸਟਿਕ ਡਰਿੰਕ 'ਵੇਰਕਾ ਹਲਦੀ ਦੁਧ' ਲਾਂਚ ਕੀਤਾ ਗਿਆ ।ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾ  ਨੂੰ ਵਧਾਉਣ ਦੇ ਪੱਖ ਤੋਂ ਹਲਦੀ ਦੇ ਔਸਧੀ ਗੁਣਾਂ ਨਾਲ ਭਰਪੂਰ ਇਸ ਉਤਪਾਦ ਨੂੰ ਲਾਂਚ ਕਰਨ ਦਾ ਇਹ ਢੁੱਕਵਾਂ ਸਮਾਂ ਦੱਸਦਿਆਂ ਮੁੱਖ ਮੰਤਰੀ ਨੇ ਉਮੀਦ ਕੀਤੀ ਕਿ ਵੇਰਕਾ ਹਲਦੀ ਦੁੱਧ ਜਲਦੀ ਹੀ ਖਪਤਕਾਰਾਂ ਵਿਚ ਜਆਿਦਾ ਪਸੰਦ ਕੀਤੇ ਜਾਣ ਵਾਲੇ ਪੇਅਜਲ ਵਜੋਂ ਉਭਰੇਗਾ ਜੋ ਹੁਣ ਕੋਰੋਨਾਵਾਇਰਸ ਖਲਾਫ ਜੰਗ ਵਿੱਚ ਤੰਦਰੁਸਤ ਰਹਿਣ ਅਤੇ ਆਪਣੀ ਰੋਗ ਪ੍ਰਤੀਰੋਧਕ ਸਕਤੀ (ਇਮਿਉਨਟੀ) ਨੂੰ ਵਧਾਉਣ ਲਈ ਬਦਲਵੇਂ ਤਰੀਕੇ ਲੱਭ ਰਹੇ ਹਨ।ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵੇਰਕਾ ਹਲਦੀ ਦੁਧ ਇਕ ਵਿਲੱਖਣ ਹਲਦੀ ਫਾਰਮੂਲੇ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਸੀ, ਜਿਸ ਨੂੰ ਬਾਇਓਤਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਵਿਕਸਤ ਅਤੇ ਪੇਟੈਂਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਆਮ ਹਲਦੀ ਨਾਲੋਂ ਮਨੁੱਖੀ ਸਰੀਰ ਦੀ ਹਜਮ ਕਰਨ ਦੀ ਸਕਤੀ ਨੂੰ 10 ਗੁਣਾ ਜਆਿਦਾ ਕਰਦਾ ਹੈ।ਸ. ਰੰਧਾਵਾ ਨੇ ਕਿਹਾ ਕਿ ਦੁੱਧ ਵਿਚ ਪੂਰੀ ਤਰ੍ਹਾਂ ਘੁਲਣਸੀਲ ਹੋਣ ਕਾਰਨ ਇਸ ਫਾਰਮੂਲੇ ਨੇ ਉਤਪਾਦ ਨੂੰ ਇਕ ਸੁਚਾਰੂ ਬਣਤਰ ਦਿੱਤੀ ਹੈ। ਵੇਰਕਾ ਨੇ ਇਸ ਸੁਆਦੀ, ਸਿਹਤਮੰਦ ਅਤੇ ਇਮਿਉਨਟੀ ਨੂੰ ਵਧਾਉਣ ਵਾਲੇ ਡਰਿੰਕ ਜਿਸ ਵਿੱਚ ਕਰਕੂਮਿਨਔਡਸ ਅਤੇ ਨਾਨ-ਕਰਕੁਮਿਨੋਇਡਜ ਜਿਵੇਂ ਟੂਰਮੇਰੋਨਜ ਦੋਵਾਂ ਦੇ ਲਾਭ ਹਨ, ਨੂੰ ਤਿਆਰ ਕਰਨ ਲਈ 50 ਸਾਲਾਂ ਤੋਂ ਵੱਧ ਸਮੇਂ ਦੀ ਆਪਣੀ  ਮੁਹਾਰਤ, ਗਿਆਨ ਅਤੇ ਤਜਰਬੇ ਦੀ ਵਰਤੋਂ ਕੀਤੀ ਹੈ, ਵੇਰਕਾ ਹਲਦੀ ਦੁੱਧ ਮਿਸਨ ਫਤਿਹ ਦੇ ਹਿੱਸੇ ਵਜੋਂ 25 ਰੁਪਏ (200 ਮਿਲੀਲੀਟਰ) ਦੀ ਕੀਮਤ ਵਿੱਚ ਲਾਂਚ ਕੀਤਾ ਗਿਆ ਹੈ ਜੋ ਸਮਾਜ ਦੇ ਸਾਰੇ ਵਰਗਾਂ ਵਿੱਚ ਹੈ ਅਤੇ ਇਹ ਦੁੱਧ ਛੋਟੀ ਉਮਰ ਦੇ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ਲਈ ਲਾਭਕਾਰੀ ਹੋਵੇਗਾ। ਰੰਧਾਵਾ ਨੇ ਕਿਹਾ ਕਿ ਇਹ ਉਤਪਾਦ ਸਾਰੀਆਂ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ 'ਤੇ ਉਪਲੱਬਧ ਹੋਵੇਗਾ।ਮਿਲਕਫੈਡ ਵੱਲੋਂ ਕੋਵਿਡ-19 ਦੇ ਮੱਦੇਨਜਰ ਆਪਣੇ ਖਪਤਕਾਰਾਂ ਨੂੰ ਉਨ੍ਹਾਂ ਦੇ ਦਰ 'ਤੇ ਹੀ ਕੁਆਲਿਟੀ, ਸੁਰੱਖਿਅਤ ਅਤੇ ਸਵੱਛ ਉਤਪਾਦ ਪ੍ਰਦਾਨ ਕਰਨ ਲਈ ਕੁਝ ਮਿਸਾਲੀ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ, ਮਿਲਕਫੈੱਡ ਰਾਜ ਵਿਚ ਡੇਅਰੀ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਦੁੱਧ ਦੀ ਰਿਕਾਰਡ ਮਾਤਰਾ ਖਰੀਦਣ ਅਤੇ ਪ੍ਰੋਸੈਸਿੰਗ ਲਈ  ਆਪਣੀ ਮੌਜੂਦਾ ਸਮਰੱਥਾ ਤੋਂ ਪਰ੍ਹੇ ਕੰਮ ਕੀਤਾ ਹੈ।ਕਰਫਊਿ/ਲੌਕਡਾਉਨ ਦੌਰਾਨ ਮਿਆਰੀ ਦੁੱਧ ਉਤਪਾਦਾਂ ਦੀ ਨਿਰਵਿਘਨ ਸਪਲਾਈ ਨੂੰ ਬਣਾਈ ਰੱਖਣ ਲਈ, ਮਿਲਕਫੈਡ ਨੇ ਵੇਰਕਾ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਈ-ਕਾਮਰਸ (ਆਨਲਾਈਨ) ਰਾਹੀਂ ਘਰ ਪਹੁੰਚਾਉਣ ਲਈ ਸਵਿੱਗੀ, ਜਮੈਟੋ ਅਤੇ ਹੋਰ ਸਥਾਨਕ ਈ-ਕਾਮਰਸ ਫਰਮਾਂ ਨਾਲ ਮਿਲ ਕੇ ਕੰਮ ਕੀਤਾ ਹੈ। ਮਿਲਕਫੈਡ ਨੇ ਵੇਰਕਾ ਉਤਪਾਦਾਂ ਦੀ ਘਰ-ਘਰ ਜਾ ਕੇ ਸਪਲਾਈ ਦੀ ਸੁਰੂਆਤ ਵੀ ਕੀਤੀ। ਇਸ ਨੇ ਲੁਧਿਆਣਾ ਵਿਚ ਈ-ਰਿਕਸਾ ਜਰੀਏ ਗਾਹਕਾਂ ਨੂੰ ਸਿੱਧੀ ਵਿਕਰੀ ਦੀ ਸੁਵਿਧਾ ਦਿੱਤੀ ਜਿਸ ਦੀ ਗਾਹਕਾਂ ਨੇ ਪ੍ਰਸੰਸਾ ਕੀਤੀ ਹੈ। ਇਨ੍ਹਾਂ ਯਤਨਾਂ ਅਤੇ ਖਪਤਕਾਰਾਂ ਦੀਆਂ ਬਦਲੀਆਂ ਤਰਜੀਹਾਂ ਦੇ ਕਾਰਨ, ਯੂਐਚਟੀ ਦੁੱਧ ਵਰਗੇ ਉਤਪਾਦਾਂ ਦੀ ਵਿਕਰੀ ਤਾਲਾਬੰਦੀ ਦੌਰਾਨ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ।

 

Tags: Amarinder Singh , Captain Amarinder Singh , Punjab Pradesh Congress Committee , Congress , Punjab Congress , Chandigarh , Milkfed , Verka Haldi Dudh , Turmeric , Haldi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD