5 Dariya News

ਸ਼੍ਰੋਮਣੀ ਕਮੇਟੀ, ਅਕਾਲੀ ਦੱਲ ਅਤੇ ਪੰਜਾਬ ਸਰਕਾਰ ਸਾਂਝੇ ਤੋਰ ਤੇ ਮਨਾਉਣਗੇ 550 ਸਾਲਾ ਪ੍ਰਕਾਸ਼ ਪੁਰਬ : ਡਾ : ਦਲਜੀਤ ਸਿੰਘ ਚੀਮਾ

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਅਨੰਦਪੁਰ ਸਾਹਿਬ 09-Jul-2019

ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਸਾਡੀ ਜਿੰਦਗੀ ਦੇ ਅਹਿਮ ਦਿਹਾੜੇ ਹਨ ਜੋ ਸਾਰਿਆਂ ਨੂੰ ਰਲਕੇ ਮਨਾਉਣੇ ਚਾਹੀਦੇ ਹਨ। ਇਸ ਗੱਲ ਦਾ ਪ੍ਰਗਟਾਵਾ ਅਕਾਲੀ ਦੱਲ ਦੇ ਬੁਲਾਰੇ ਤੇ ਸਾਬਕਾ ਕੈਬਨਿਟ ਮੰਤਰੀ  ਡਾ:ਦਲਜੀਤ ਸਿੰਘ ਚੀਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਰਹਿਬਰ ਹਨ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਇਹ ਪਾਵਨ ਦਿਨ ਮਨਾਉਣੇ ਚਾਹੀਦੇ ਹਨ। ਇਸੇ ਲੜੀ ਤਹਿਤ ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਅਕਾਲੀ ਦੱਲ ਵਲੋਂ ਪੰਜਾਬ ਸਰਕਾਰ ਸਮੇਤ ਸਮੂੰਹ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਰਾਜਨੀਤੀ ਤੇ ਧੜੇਬੰਦੀ ਤੋਂ ਉਪਰ ਉਠ ਕੇ ਇਹ ਦਿਨ ਮਨਾਈਏ। ਇਕ ਸੁਆਲ ਦੇ ਜੁਆਬ ਵਿਚ ਡਾ:ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੇ ਦੇ ਨਾਲ ਚੱਲਣ ਲਈ ਜਰੂਰੀ ਹੈ ਕਿ ਅਕਾਲੀ ਦੱਲ ਦੇ ਸੰਵਿਧਾਨ ਵਿਚ ਸੋਧ ਕੀਤੀ ਜਾਵੇ। ਇਸ ਸਬੰਧੀ ਅਕਾਲੀ ਦੱਲ ਦੀ ਕੌਰ ਕਮੇਟੀ ਨੇ ਸਹਿਮਤੀ ਦੇ ਦਿਤੀ ਹੈ ਤੇ ਬਾਕੀ ਕਾਰਵਾਈ ਨਿਯਮਾਂ ਮੁਤਾਬਿਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਲ ਛੋਟੇ ਹੁੰਦੇ ਸੀ ਤੇ ਕੰਮ ਕਰਨਾ ਸੋਖਾ ਹੁੰਦਾ ਸੀ ਪਰ ਹੁਣ ਵਧਦੀ ਅਬਾਦੀ ਦੇ ਨਾਲ ਸਰਕਲ ਵੀ ਵੱਡੇ ਹੋ ਰਹੇ ਹਨ ਜਿਸ ਕਰਕੇ ਕਈ ਪਾਸਿਉਂ ਸੁਝਾਅ ਆਏ ਸਨ ਤੇ ਉਨ੍ਹਾਂ ਦੇ ਮੱਦੇਨਜਰ ਫੇਰ ਬਦਲ ਕੀਤਾ ਜਾਵੇਗਾ। ਅਕਾਲੀ-ਭਾਜਪਾ ਗਠਜੋੜ ਵਿਚ ਭਾਜਪਾ ਵਲੋਂ ਜਿਆਦਾ ਸੀਟਾਂ ਮੰਗਣ ਬਾਰੇ ਪੁੱਛਣ ਤੇ ਡਾ:ਚੀਮਾ ਨੇ ਕਿਹਾ ਕਿ ਅਸੀਂ ਇਕੱਠੇ ਹੀ ਛੋਟੀਆਂ ਤੇ ਵੱਡੀਆਂ ਚੌਣਾਂ ਲੜਦੇ ਹਾਂ ਤੇ ਲੜਦੇ ਰਹਾਂਗੇ। ਸਾਡੇ ਵਿਚ ਕੋਈ ਮਤਭੇਦ ਨਹੀ। ਇਸ ਮੋਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ:ਸੁਰਿੰਦਰ ਸਿੰਘ, ਗੁਰਿੰਦਰ ਸਿੰਘ ਗੋਗੀ, ਮੈਨੇਜਰ ਜਸਵੀਰ ਸਿੰਘ ਆਦਿ ਹਾਜਰ ਸਨ।