5 Dariya News

ਜੱਚਾ-ਬੱਚਾ ਸਿਵਲ ਹਸਪਤਾਲ ਬਠਿੰਡਾ ਵਿਖੇ ਗਰਭਵਤੀ ਔਰਤਾਂ ਨਾਲ ਵਿਵਹਾਰ ਸਬੰਧੀ ਸਿਖਲਾਈ ਦਿੱਤੀ ਗਈ

5 Dariya News

ਬਠਿੰਡਾ 01-Nov-2018

ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ, ਸਹਾਇਕ ਡਾਇਰੈਕਟਰ ਨੌਡਲ ਅਫ਼ਸਰ ਡਾ: ਬਲਜੀਤ ਕੌਰ ਅਤੇ ਦੀ ਦੇਖ-ਰੇਖ ਹੇਠ ਜੱਚਾ-ਬੱਚਾ ਸਿਵਲ ਹਸਪਤਾਲ ਬਠਿੰਡਾ ਵਿਖੇ ਗਰਭਵਤੀ ਔਰਤਾਂ ਨਾਲ ਵਿਵਹਾਰ ਸਬੰਧੀ ਸਮੂਹ ਸਟਾਫ਼ ਨੂੰ ਸਿਖਲਾਈ ਦਿੱਤੀ ਗਈ। ਇਸ ਟ੍ਰੇਨਿੰਗ ਮੌਕੇ ਸਹਾਇਕ ਡਾਇਰੈਕਟਰ ਨੌਡਲ ਅਫਸਰ ਡਾ: ਬਲਜੀਤ ਕੌਰ ਨੇ ਦੱਸਿਆ ਕਿ ਹਰ ਗਰਭਵਤੀ ਔਰਤ ਨਾਲ ਹਸਪਤਾਲ ਸਟਾਫ ਦਾ ਵਿਵਹਾਰ ਨਿਮਰਤਾ ਵਾਲਾ ਹੋਣਾ ਚਾਹੀਦਾ ਹੈ।  ਜਣੇਪੇ ਤੋਂ ਪਹਿਲਾਂ ਗਰਭਵਤੀ ਔਰਤ ਦਾ ਸਮੇਂ-ਸਿਰ ਚੈਕਅੱਪ ਕਰਵਾਉਣਾ ਜ਼ਰੂਰੀ ਹੈ। ਇਸ ਦੇ ਨਾਲ ਗਰਭਵਤੀ ਔਰਤ ਨੂੰ ਪੂਰਨ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਆਪਣੀ ਖੁਰਾਕ ਵਿਚ ਦਾਲਾਂ, ਅਨਾਜ, ਦੁੱਧ ਦਹੀ, ਪਨੀਰ, ਫਲ, ਸਬਜੀਆਂ, ਅੰਡੇ ਅਤੇ ਖਾਸ ਕਰ ਹਰੀਆਂ ਪੱਤੇਦਾਰ ਸਬਜ਼ੀਆਂ ਲੈਣੀਆਂ ਜ਼ਰੂਰੀ ਹਨ। ਗਰਭਵਤੀ ਔਰਤ ਨੂੰ ਆਪਣਾ ਸ਼ੂਗਰ ਅਤੇ ਬਲੱਡ ਪਰੈਸ਼ਰ ਦਾ ਚੈਕਅੱਪ ਸਮੇਂ-ਸਿਰ ਕਰਵਾਉਣਾ ਜ਼ਰੂਰੀ ਹੈ। ਸੰਤੁਲਤ ਖੁਰਾਕ ਦੇ ਨਾਲ-ਨਾਲ ਆਇਰਨ, ਫੌਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਹਰ ਹਾਲਤ ਵਿਚ ਸ਼ੁਰੂ ਕੀਤੀਆਂ ਜਾਣ। ਜਣੇਪਾ ਸਰਕਾਰੀ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ।ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਹਰ ਗਰਭਵਤੀ ਔਰਤ ਦਾ ਸਮੇਂ-ਸਿਰ ਇੰਦਰਾਜ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਸ ਸਮੇਂ ਸਿਰ ਲੋੜੀਂਦੀਆਂ ਸਿਹਤ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਣ। ਇਸ ਤੋਂ ਬਾਅਦ ਬੱਚਾ ਪੈਦਾ ਹੋ ਤੁਰੰਤ 'ਤੇ ਬੱਚੇ ਨੂੰ ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਜ਼ਰੂਰ ਦੇਣਾ ਚਾਹੀਦਾ ਹੈ  ਜੋ ਕਿ ਬੱਚੇ ਵਿਚ ਕਈ ਬਿਮਾਰੀਆਂ ਨਾਲ ਲੜਨ ਲਈ ਤਾਕਤ ਪੈਦਾ ਕਰਦਾ ਹੈ । ਪਹਿਲੇ ਛੇ ਮਹੀਨੇ ਸਿਰਫ ਮਾਂ ਦੁੱਧ ਹੀ ਪਿਲਾਇਆ ਜਾਵੇ। ਡਾ: ਸੁਖਜਿੰਦਰ ਸਿੰਘ ਗਿੱਲ ਐਸ.ਐਮ.ਓ. ਨੇ ਮਰੀਜ਼ਾਂ ਦੇ ਰਿਸ਼ਤੇਦਾਰ ਜੋ ਕਿ ਮਰੀਜ਼ ਨਾਲ ਹੁੰਦੇ ਹਨ, ਉਨਾਂ ਨੂੰ ਮਰੀਜ਼ ਦਾ ਜਣੇਪੇ ਤੋਂ ਬਾਅਦ ਧਿਆਨ ਰੱਖਣ ਲਈ ਕਈ ਖਾਸ ਨੁਕਤੇ ਦੱਸੇ ਗਏ।ਇਸ ਤੋਂ ਇਲਾਵਾ ਮੈਡਮ ਕੁਲਦੀਪ ਕੌਰ ਸਟਾਫ ਨਰਸ ਚਰਨਪਾਲ ਕੌਰ ਕਾਉਂਸਲਰ ਐਮ.ਸੀ.ਐਚ. ਨੇ ਵੀ ਗਰਭਵਤੀ ਔਰਤਾਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨਾਂ ਜਣੇਪੇ ਤੋਂ ਬਾਅਦ ਬੱਚੇ ਵਿਚ 2-3 ਸਾਲ ਦਾ ਫਾਸਲਾ ਰੱਖਣ ਸਬੰਧੀ ਦੱਸਿਆ ਅਤੇ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਸਾਧਨਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਭਾਨੂ ਪ੍ਰਤਾਪ ਨੇ ਵੀ ਕੇਅਰ ਕੰਪੇਨੀਅਨ ਪ੍ਰੋਗਰਾਮ ਅਤੇ ਜੱਚਾ ਬੱਚਾ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ। ਮਾਸਟਰ ਟ੍ਰੇਨਰ ਸਟਾਫ ਨਰਸ ਕੁਲਦੀਪ ਕੌਰ ਅਤੇ ਸੁਖਦੇਵ ਕੌਰ ਵਲੋਂ ਕੇਅਰ ਕੰਪੈਨਿਅਨ ਪ੍ਰੋਗਰਾਮ ਦੀ ਟ੍ਰੇਨਿੰਗ ਦਿੱਤੀ ਗਈ। ਬਲਾਕ ਐਜੂਕੇਟਰ ਹਰਵਿੰਦਰ ਸਿੰਘ ਹਾਜ਼ਰ ਸਨ।